ਪ੍ਰਧਾਨ ਮੰਤਰੀ ਦਫਤਰ
ਸ਼੍ਰੀ ਰਾਮ ਬਹਾਦੁਰ ਰਾਏ ਦੀ ਪੁਸਤਕ ਰਿਲੀਜ਼ ਕਰਨ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Posted On:
18 JUN 2022 9:57PM by PIB Chandigarh
ਨਮਸਕਾਰ!
ਸਾਡੇ ਇੱਥੇ ਸਾਧਾਰਣ ਜਨਮਾਨਸ ਨੂੰ ਪ੍ਰੇਰਣਾ ਦੇਣ ਦੇ ਲਈ ਰਿਸ਼ੀਆਂ ਨੇ ਮੰਤਰ ਦਿੱਤਾ ਸੀ - 'ਚਰੈਵੇਤਿ- ਚਰੈਵੇਤਿ'।
ਇੱਕ ਪੱਤਰਕਾਰ ਦੇ ਲਈ ਤਾਂ ਇਹ ਮੰਤਰ, ਨਵੇਂ ਵਿਚਾਰਾਂ ਦੀ ਖੋਜ ਅਤੇ ਸਮਾਜ ਦੇ ਸਾਹਮਣੇ ਕੁਝ ਨਵਾਂ ਲਿਆਉਣ ਦੀ ਲਗਨ, ਇਹੀ ਉਸ ਦੀ ਸਹਿਜ ਸਾਧਨਾ ਹੁੰਦੀ ਹੈ। ਮੈਨੂੰ ਖੁਸ਼ੀ ਹੈ ਕਿ ਰਾਮ ਬਹਾਦੁਰ ਰਾਏ ਜੀ ਜਿਸ ਤਰ੍ਹਾਂ ਆਪਣੀ ਲੰਮੀ ਜੀਵਨ ਯਾਤਰਾ ਵਿੱਚ ਇਸ ਸਾਧਨਾ ਵਿੱਚ ਲੱਗੇ ਰਹੇ ਹਨ, ਅੱਜ ਉਸ ਦੀ ਇੱਕ ਹੋਰ ਸਿਧੀ ਸਾਡੇ ਸਭ ਦੇ ਸਾਹਮਣੇ ਹੈ। ਮੈਂ ਆਸ਼ਾ ਕਰਦਾ ਹਾਂ ਕਿ ‘ਭਾਰਤੀ ਸੰਵਿਧਾਨ – ਅਨਕਹੀ ਕਹਾਣੀ’, ਤੁਹਾਡੀ ਇਹ ਪੁਸਤਕ ਆਪਣੇ ਸਿਰਲੇਖ ਨੂੰ ਚਰਿਤਾਰਥ ਕਰੇਗੀ ਅਤੇ ਦੇਸ਼ ਦੇ ਸਾਹਮਣੇ ਸੰਵਿਧਾਨ ਨੂੰ ਹੋਰ ਵੀ ਵਿਆਪਕ ਰੂਪ ਵਿੱਚ ਪ੍ਰਸਤੁਤ ਕਰੇਗੀ। ਮੈਂ ਇਸ ਅਭਿਨਵ ਪ੍ਰਯਾਸ ਦੇ ਲਈ ਰਾਮ ਬਹਾਦੁਰ ਰਾਏ ਜੀ ਨੂੰ, ਅਤੇ ਇਸ ਦੇ ਪ੍ਰਕਾਸ਼ਨ ਨਾਲ ਜੁੜੇ ਸਾਰੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਸਾਥੀਓ,
ਤੁਸੀਂ ਸਾਰੇ ਦੇਸ਼ ਦੇ ਬੌਧਿਕ ਵਰਗ ਦਾ ਪ੍ਰਤੀਨਿੱਧੀਤਵ ਕਰਨ ਵਾਲੇ ਲੋਕ ਹੋ। ਸੁਭਾਵਕ ਹੈ ਕਿ ਤੁਸੀਂ ਇਸ ਪੁਸਤਕ ਦੇ ਲੋਕਅਰਪਣ ਦੇ ਲਈ ਸਮਾਂ ਅਤੇ ਦਿਨ ਵੀ ਖਾਸ ਚੁਣਿਆ ਹੈ! ਇਹ ਸਮਾਂ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਹੈ। ਅੱਜ ਦੇ ਹੀ ਦਿਨ 18 ਜੂਨ ਨੂੰ ਮੂਲ ਸੰਵਿਧਾਨ ਦੀ ਪਹਿਲੇ ਸੰਸ਼ੋਧਨ 'ਤੇ ਤਤਕਾਲੀਨ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੇ ਦਸਤਖ਼ਤ ਕੀਤੇ ਸਨ। ਯਾਨੀ, ਅੱਜ ਦਾ ਦਿਨ ਸਾਡੇ ਸੰਵਿਧਾਨ ਦੀ ਲੋਕਤਾਂਤਰਿਕ ਗਤੀਸ਼ੀਲਤਾ ਦਾ ਪਹਿਲਾ ਦਿਨ ਸੀ। ਅਤੇ ਇਸੇ ਦਿਨ ਅੱਜ ਅਸੀਂ ਸੰਵਿਧਾਨ ਇੱਕ ਵਿਸ਼ੇਸ਼ ਦ੍ਰਿਸ਼ਟੀ ਨਾਲ ਦੇਖਣ ਵਾਲੀ ਇਸ ਕਿਤਾਬ ਦਾ ਲੋਕਅਰਪਣ ਕਰ ਰਹੇ ਹਾਂ। ਇਹੀ ਸਾਡੇ ਸੰਵਿਧਾਨ ਦੀ ਸਭ ਤੋਂ ਬੜੀ ਤਾਕਤ ਹੈ, ਜੋ ਸਾਨੂੰ ਵਿਚਾਰਾਂ ਦੀ ਵਿਵਿਧਤਾ ਅਤੇ ਤੱਥ-ਸੱਚ ਦੇ ਅਨਵੇਸ਼ਣ (ਖੋਜ) ਦੀ ਪ੍ਰੇਰਨਾ ਦਿੰਦੀ ਹੈ।
ਸਾਥੀਓ,
ਸਾਡਾ ਸੰਵਿਧਾਨ, ਆਜ਼ਾਦ ਭਾਰਤ ਦੀ ਐਸੀ ਪਰਿਕਲਪਨਾ ਦੇ ਰੂਪ ਵਿੱਚ ਆਇਆ ਸੀ ਜੋ ਦੇਸ਼ ਦੀਆਂ ਕਈ ਪੀੜ੍ਹੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੇ। ਸੰਵਿਧਾਨ ਨਿਰਮਾਣ ਦੇ ਲਈ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ 1946 ਨੂੰ ਹੋਈ ਸੀ। ਯਾਨੀ, ਆਜ਼ਾਦੀ ਤੋਂ ਵੀ ਕਈ ਮਹੀਨੇ ਪਹਿਲਾਂ! ਇਸ ਬੈਠਕ ਦੇ ਪਿੱਛੇ ਇੱਕ ਬੜਾ ਇਤਿਹਾਸਕ ਸੰਦਰਭ ਸੀ, ਸਮਾਂ ਅਤੇ ਪਰਿਸਥਿਤੀਆਂ ਸਨ! ਤੁਸੀਂ ਸਾਰੇ ਇਤਿਹਾਸ ਅਤੇ ਸੰਵਿਧਾਨ ਦੇ ਜਾਣਕਾਰ ਲੋਕ ਇਸ ਤੋਂ ਪਰਿਚਿਤ ਹਨ।
ਲੇਕਿਨ, ਮੈਂ ਇਸ ਦੇ ਪਿੱਛੇ ਇੱਕ ਭਾਵਨਾਤਮਕ ਪਹਿਲੂ ਨੂੰ ਵੀ ਦੇਖਦਾ ਹਾਂ। ਅਨਿਸ਼ਚਿਤਤਾਵਾਂ ਨਾਲ ਭਰਿਆ ਉਹ ਕਾਲਖੰਡ, ਕਈ ਚੁਣੌਤੀਆਂ ਨਾਲ ਜੂਝ ਰਿਹਾ ਸਾਡਾ ਸੁਤੰਤਰਤਾ ਅੰਦੋਲਨ,ਲੇਕਿਨ ਫਿਰ ਵੀ ਸਾਡੇ ਦੇਸ਼ ਦਾ ਆਤਮਵਿਸ਼ਵਾਸ ਕਿਤਨਾ ਅਡਿੱਗ ਰਿਹਾ ਹੋਵੇਗਾ ਕਿ ਉਸ ਨੂੰ ਆਪਣੀ ਆਜ਼ਾਦੀ, ਆਪਣੇ ਸਵਰਾਜ ਨੂੰ ਲੈ ਕੇ ਪੂਰਾ ਭਰੋਸਾ ਸੀ। ਆਜ਼ਾਦੀ ਮਿਲਣ ਤੋਂ ਇਤਨਾ ਪਹਿਲਾਂ ਦੀ ਦੇਸ਼ ਨੇ ਆਜ਼ਾਦੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ, ਆਪਣੇ ਸੰਵਿਧਾਨ ਦੀ ਰੂਪ-ਰੇਖਾ ਦੇ ਲਈ ਵਿਮਰਸ਼ ਸ਼ੁਰੂ ਕਰ ਦਿੱਤਾ ਸੀ। ਇਹ ਦਿਖਾਉਂਦਾ ਹੈ ਕਿ ਭਾਰਤ ਦਾ ਸੰਵਿਧਾਨ ਸਿਰਫ਼ ਇੱਕ ਪੁਸਤਕ ਨਹੀਂ ਹੈ, ਇਹ ਇੱਕ ਵਿਚਾਰ ਹੈ, ਇੱਕ ਨਿਸ਼ਠਾ ਹੈ, ਸੁਤੰਤਰਤਾ ਦਾ ਇੱਕ ਵਿਸ਼ਵਾਸ ਹੈ।
ਸਾਥੀਓ,
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਅੱਜ ਸੁਤੰਤਰਤਾ ਅੰਦੋਲਨ ਦੇ ਅਨਕਹੇ ਅਧਿਆਇਆਂ ਨੂੰ ਸਾਹਮਣੇ ਲਿਆਉਣ ਦੇ ਲਈ ਸਮੂਹਿਕ ਪ੍ਰਯਾਸ ਕਰ ਰਿਹਾ ਹੈ। ਜੋ ਸੈਨਾਨੀ ਆਪਣਾ ਸਭ ਕੁਝ ਅਰਪਣ ਕਰਨ ਦੇ ਬਾਅਦ ਵੀ ਵਿਸਮ੍ਰਿਤ ਰਹਿ ਗਏ, ਉਹ ਘਟਨਾਵਾਂ ਜੋ ਲੜਾਈ ਨੂੰ ਨਵੀਂ ਦਿਸ਼ਾ ਦੇਣ ਦੇ ਬਾਅਦ ਵੀ ਭੁੱਲਾ ਦਿੱਤੀਆਂ ਗਈਆਂ, ਅਤੇ ਜੋ ਵਿਚਾਰ ਆਜ਼ਾਦੀ ਦੀ ਲੜਾਈ ਨੂੰ ਊਰਜਾ ਦਿੰਦੇ ਰਹੋ, ਫਿਰ ਵੀ ਆਜ਼ਾਦੀ ਦੇ ਬਾਅਦ ਸਾਡੇ ਸੰਕਲਪਾਂ ਤੋਂ ਦੂਰ ਹੋ ਗਏ, ਦੇਸ਼ ਅੱਜ ਉਨ੍ਹਾਂ ਨੂੰ ਫਿਰ ਤੋਂ ਇੱਕ ਸੂਤਰ ਵਿੱਚ ਪਿਰੋ ਰਿਹਾ ਹੈ, ਤਾਕਿ ਭਵਿੱਖ ਦੇ ਭਾਰਤ ਵਿੱਚ ਅਤੀਤ ਦੀ ਚੇਤਨਾ ਹੋਰ ਮਜ਼ਬੂਤ ਹੋ ਸਕੇ। ਇਸੇ ਲਈ ਅੱਜ ਦੇਸ਼ ਦੇ ਯੁਵਾ, ਅਨਕਹੇ ਇਤਿਹਾਸ 'ਤੇ ਸ਼ੋਧ ਕਰ ਰਹੇ ਹਨ, ਕਿਤਾਬਾਂ ਲਿਖ ਰਹੇ ਹਨ।
ਅੰਮ੍ਰਿਤ ਮਹੋਤਸਵ ਦੇ ਤਹਿਤ ਅਨੇਕਾਂ ਪ੍ਰੋਗਰਾਮ ਹੋ ਰਹੇ ਹਨ। 'ਭਾਰਤੀ ਸੰਵਿਧਾਨ - ਅਨਕਹੀ ਕਹਾਣੀ', ਇਹ ਕਿਤਾਬ ਦੇਸ਼ ਦੀ ਇਸੇ ਅਭਿਯਾਨ ਨੂੰ ਨਵੀਂ ਤਾਕਤ ਦੇਣ ਦਾ ਕੰਮ ਕਰੇਗੀ। ਆਜ਼ਾਦੀ ਦੇ ਇਤਿਹਾਸ ਦੇ ਨਾਲ-ਨਾਲ ਸਾਡੇ ਸੰਵਿਧਾਨ ਦੇ ਅਨਕਹੇ ਅਧਿਆਏ ਦੇਸ਼ ਦੇ ਨੌਜਵਾਨਾਂ ਨੂੰ ਨਵੀਂ ਸੋਚ ਦੇਣਗੇ, ਉਨ੍ਹਾਂ ਦੇ ਵਿਮਰਸ਼ ਨੂੰ ਵਿਆਪਕ ਬਣਾਉਣਗੇ। ਰਾਮ ਬਹਾਦੁਰ ਜੀ ਨੇ ਆਪਣੀ ਇਸ ਕਿਤਾਬ ਦੀ ਇੱਕ ਪ੍ਰਤੀ ਬਹੁਤ ਪਹਿਲਾਂ ਮੈਨੂੰ ਭੇਜੀ ਸੀ। ਮੈਂ ਉਸ ਦੇ ਕੁਝ ਪੰਨੇ ਪਲਟ ਰਿਹਾ ਸੀ ਅਤੇ ਮੈਂ ਬਹੁਤ ਰੋਚਕ ਗੱਲਾਂ ਅਤੇ ਵਿਚਾਰ ਦੇਖੇ।
ਜੈਸੇ ਕਿ ਇੱਕ ਜਗ੍ਹਾ/ਥਾਂ ’ਤੇ ਤੁਸੀਂ ਲਿਖਿਆ ਹੈ ਕਿ - “ਭਾਰਤ ਦੇ ਸੰਵਿਧਾਨ ਦੇ ਇਤਿਹਾਸ ਨੂੰ ਸੁਤੰਤਰਤਾ ਸੰਗ੍ਰਾਮ ਦੀ ਲੁਪਤਧਾਰਾ ਮੰਨ ਲਿਆ ਗਿਆ ਹੈ। ਲੇਕਿਨ ਐਸਾ ਨਹੀਂ ਹੈ''। "ਸੰਵਿਧਾਨ ਤੋਂ ਪਰਿਚਿਤ ਹੋਣਾ ਹਰ ਨਾਗਰਿਕ ਦਾ ਕਰਤੱਵ ਹੈ"। ਕਿਤਾਬ ਦੀ ਸ਼ੁਰੂਆਤ ਵਿੱਚ ਤੁਸੀਂ ਇਹ ਵੀ ਲਿਖਿਆ ਹੈ ਕਿ ਸੰਵਿਧਾਨ ਨੂੰ ਲੈ ਕੇ ਤੁਹਾਡੀ ਵਿਸ਼ੇਸ਼ ਰੂਚੀ ਆਪਾਤਕਾਲ (ਐਮਰਜੈਂਸੀ) ਦੇ ਸਮੇਂ ਜਗੀ ਸੀ, ਜਦੋਂ ਮੀਸਾ ਵਿੱਚ ਤੁਹਾਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸਨ।
ਯਾਨੀ, ਸੰਵਿਧਾਨ ਨੇ ਤੁਹਾਨੂੰ ਤੁਹਾਡੇ ਅਧਿਕਾਰਾਂ ਤੋਂ ਪਰੀਚਿਤ ਕਰਵਾਇਆ, ਅਤੇ ਜਦੋਂ ਤੁਸੀਂ ਇਸ ਦੀ ਗਹਿਰਾਈ ਵਿੱਚ ਉਤਰੇ ਤਾਂ ਤੁਸੀਂ ਸੰਵਿਧਾਨ ਦੇ ਬੋਧ ਦੀ ਪਹਿਚਾਣ ਨਾਗਰਿਕ ਕਰਤੱਵ ਦੇ ਰੂਪਵਿੱਚ ਕੀਤੀ। ਅਧਿਕਾਰ ਅਤੇ ਕਰਤੱਵਾਂ ਦਾ ਇਹ ਤਾਲਮੇਲ ਸਾਡੇ ਸੰਵਿਧਾਨ ਨੂੰ ਇਤਨਾ ਖਾਸ ਬਣਾਉਂਦਾ ਹੈ। ਸਾਡੇ ਅਧਿਕਾਰ ਹਨ, ਤਾਂ ਕਰਤੱਵ ਵੀ ਹਨ, ਅਤੇ ਕਰਤੱਵ ਹਨ ਤਾਂ ਹੀ ਅਧਿਕਾਰ ਵੀ ਓਨੇ ਹੀ ਮਜ਼ਬੂਤ ਹੋਣਗੇ। ਇਸੇ ਲਈ, ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਅੱਜ ਦੇਸ਼ ਕਰਤੱਵਬੋਧ ਦੀ ਗੱਲ ਕਰ ਰਿਹਾ ਹੈ, ਕਰਤੱਵ ’ਤੇ ਇਤਨਾ ਜ਼ੋਰ ਦੇ ਰਿਹਾ ਹੈ।
ਸਾਥੀਓ,
ਜਦੋਂ ਅਸੀਂ ਕੋਈ ਨਵੇਂ ਸੰਕਲਪ ਲੈ ਕੇ ਨਿਕਲਦੇ ਹਾਂ, ਤਾਂ ਸਾਡੀ ਜਾਣਕਾਰੀ ਹੀ ਸਾਡੀ ਜਾਗਰੂਕਤਾ ਬਣਦੀ ਹੈ। ਬੋਧ ਹੀ ਸਾਡਾ ਪ੍ਰਬੋਧ ਕਰਾਉਂਦਾ ਹੈ। ਇਸ ਲਈ, ਇੱਕ ਰਾਸ਼ਟਰ ਦੇ ਰੂਪ ਵਿੱਚ, ਅਸੀਂ ਸੰਵਿਧਾਨ ਦੇ ਸਮਰੱਥਾ ਦਾ ਉਤਨਾ ਹੀ ਵਿਸਤ੍ਰਿਤ ਉਪਯੋਗ ਕਰ ਪਾਵਾਂਗੇ, ਜਿਤਨਾ ਅਸੀਂ ਆਪਣੇ ਸੰਵਿਧਾਨ ਨੂੰ ਗਹਿਰਾਈ (ਡੂੰਘਾਈ) ਤੋਂ ਜਾਣਾਂਗੇ। ਸਾਡੇ ਸੰਵਿਧਾਨ ਦੀ ਅਵਧਾਰਣਾ ਨੀੰ ਕਿਸ ਤਰ੍ਹਾਂ ਨਾਲ ਗਾਂਧੀ ਜੀ ਨੇ ਇੱਕ ਅਗਵਾਈ ਦਿੱਤੀ, ਸਰਦਾਰ ਪਟੇਲ ਨੇ ਧਰਮ ਦੇ ਆਧਾਰ 'ਤੇ ਵੱਖ ਚੋਣ ਪ੍ਰਣਾਲੀ ਨੂੰ ਖ਼ਤਮ ਕਰਕੇ ਭਾਰਤੀ ਸੰਵਿਧਾਨ ਨੂੰ ਫਿਰਕਾਪ੍ਰਸਤੀ ਤੋਂ ਮੁਕਤ ਕਰਵਾਇਆ, ਡਾ. ਅੰਬੇਡਕਰ ਨੇ ਸੰਵਿਧਾਨ ਦੀ ਉਦੇਸ਼ਿਕਾ ਵਿੱਚ ਬੰਧੂਤਾ ਦਾ ਸਮਾਵੇਸ਼ ਕਰਕੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਨੂੰ ਆਕਾਰ ਦਿੱਤਾ, ਅਤੇ ਕਿਸ ਤਰ੍ਹਾਂ ਡਾ. ਰਾਜੇਂਦਰ ਪ੍ਰਸਾਦ ਜਿਹੇ ਵਿਦਵਾਨਾਂ ਨੇ ਸੰਵਿਧਾਨ ਨੂੰ ਭਾਰਤ ਦੀ ਆਤਮਾ ਨਾਲ ਜੋੜਨ ਦਾ ਪ੍ਰਯਾਸ ਕੀਤਾ, ਇਹ ਕਿਤਾਬ ਐਸੇ ਅਨਕਹੇ ਪਹਿਲੂਆਂ ਤੋਂ ਸਾਨੂੰ ਪਰੀਚਿਤ ਕਰਵਾਉਂਦੀ ਹੈ। ਇਹ ਸਾਰੇ ਪਹਿਲੂ ਸਾਨੂੰ ਇਹ ਗੱਲ ਦੇ ਲਈ ਦਿਸ਼ਾ ਵੀ ਦੇਣਗੇ ਕਿ ਸਾਡੇ ਭਵਿੱਖ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ।
ਸਾਥੀਓ,
ਭਾਰਤ ਸੁਭਾਅ ਤੋਂ ਹੀ ਇੱਕ ਮੁਕਤ-ਵਿਚਾਰ ਦੇਸ਼ ਰਿਹਾ ਹੈ। ਜੜਤਾ ਸਾਡੇ ਮੂਲ ਸੁਭਾਅ ਦਾ ਹਿੱਸਾ ਨਹੀਂ ਹੈ। ਸੰਵਿਧਾਨ ਸਭਾ ਦੇ ਗਠਨ ਤੋਂ ਲੈ ਕੇ ਉਸ ਦੀਆਂ ਬਹਿਸਾਂ ਤੱਕ, ਸੰਵਿਧਾਨ ਨੂੰ ਅਪਣਾਉਣ ਤੋਂ ਲੈ ਕੇ ਅੱਜ ਦੇ ਇਸ ਮੁਕਾਮ ਤੱਕ, ਸਾਨੂੰ ਲਗਾਤਾਰ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸੰਵਿਧਾਨ ਦੇ ਦਰਸ਼ਨ ਕੀਤੇ ਹਨ। ਅਸੀਂ ਤਰਕ ਕੀਤੇ ਹਨ, ਸਵਾਲ ਚੁੱਕੇ ਹਨ, ਬਹਿਸ ਕੀਤੀ ਹੈ, ਬਦਲਾਅ ਕੀਤੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਇਹੀ ਨਿਰੰਤਰਤਾ ਸਾਡੇ ਜਨਗਣ ਵਿੱਚ, ਅਤੇ ਜਨ-ਮਨ ਵਿੱਚ ਲਗਾਤਾਰ ਬਣੀ ਰਹੇਗੀ। ਅਸੀਂ ਨਿਰੰਤਰ ਸ਼ੋਧ ਕਰਦੇ ਰਹਾਂਗੇ, ਪਹਿਲਾਂ ਤੋਂ ਬਿਹਤਰ ਭਵਿੱਖ ਨੂੰ ਗੜ੍ਹਦੇ ਰਹਾਂਗੇ। ਤੁਸੀਂ ਸਾਰੇ ਪ੍ਰਬੁੱਧ ਲੋਕ ਇਸੇ ਤਰ੍ਹਾਂ ਦੇਸ਼ ਦੀ ਇਸ ਗਤੀਸ਼ੀਲਤਾ ਦੀ ਅਗਵਾਈ ਦਿੰਦੇ ਰਹੋਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਟੀਐੱਸ
(Release ID: 1835380)
Visitor Counter : 138
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam