ਵਿੱਤ ਮੰਤਰਾਲਾ

ਸੀਬੀਆਈਸੀ ਦੁਆਰਾ ਭਲਕੇ ਆਜ਼ਾਦੀ ਕਾ ਅੰਮ੍ਰਿਤ ਆਈਕੌਨਿਕ ਵੀਕ ਦੇ ਹਿੱਸੇ ਵਜੋਂ ਡ੍ਰੱਗ ਡਿਸਟ੍ਰਕਸ਼ਨ ਡੇਅ ਮਨਾਇਆ ਜਾਵੇਗਾ


ਦੇਸ਼ ਭਰ ਵਿੱਚ 14 ਥਾਵਾਂ 'ਤੇ 42000 ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾਣਗੇ

Posted On: 07 JUN 2022 7:11AM by PIB Chandigarh

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਣ ਲਈ ਵਿੱਤ ਮੰਤਰਾਲੇ ਦੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" (ਏਕੇਏਐੱਮ) ਦੇ ਪ੍ਰਤੀਕ ਹਫ਼ਤੇ ਦੇ ਇੱਕ ਹਿੱਸੇ ਵਜੋਂ ਭਲਕੇ (08.06.022) ਨੂੰ ਡ੍ਰੱਗ ਡਿਸਟ੍ਰਕਸ਼ਨ ਡੇਅ ਦਾ ਆਯੋਜਨ ਕਰੇਗਾ। ਦੇਸ਼ ਭਰ ਵਿੱਚ 14 ਥਾਵਾਂ 'ਤੇ ਕੁੱਲ 42000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ। 

 

 ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਗੁਵਾਹਾਟੀ, ਲਖਨਊ, ਮੁੰਬਈ, ਮੁੰਦਰਾ/ਕਾਂਡਲਾ, ਪਟਨਾ ਅਤੇ ਸਿਲੀਗੁੜੀ ਵਿਖੇ ਹੋਣ ਵਾਲੀ ਵਿਨਾਸ਼ ਪ੍ਰਕਿਰਿਆ ਦਾ ਵਰਚੁਅਲੀ ਨਿਰੀਖਣ ਕਰਨਗੇ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ।

 

******

 

ਆਰਐੱਮ/ਐੱਮਵੀ/ਕੇਐੱਮਐੱਨ



(Release ID: 1832003) Visitor Counter : 149