ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਸਰਕਾਰ ਦੇ ਪ੍ਰਯਤਨਾਂ ਬਾਰੇ ਇੱਕ ਲੇਖ ਸਾਂਝਾ ਕੀਤਾ


ਉਨ੍ਹਾਂ ਨੇ ਅੰਨਦਾਤਾ ਦੀ ਭਲਾਈ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ 'ਤੇ ਮਾਈਗੌਵ (MyGov) ਟਵੀਟ ਥ੍ਰੈੱਡ ਵੀ ਸਾਂਝਾ ਕੀਤਾ

Posted On: 03 JUN 2022 5:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ narendramodi.in ਵੈੱਬਸਾਈਟ ਦਾ ਇੱਕ ਲੇਖ ਸਾਂਝਾ ਕੀਤਾ ਹੈ ਜਿਸ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਸਰਕਾਰ ਦੇ ਪ੍ਰਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਪਸ਼ੂ-ਪਾਲਣ ਤੋਂ ਲੈ ਕੇ ਮੱਛੀ-ਪਾਲਣ ਤੱਕ, ਫੌਰੈਸਟ੍ਰੀ ਤੋਂ ਲੈ ਕੇ ਸ਼ਹਿਦ ਕ੍ਰਾਂਤੀ ਤੱਕ, ਸਾਡੀ ਸਰਕਾਰ ਨੇ ਸਬੰਧਿਤ ਗਤੀਵਿਧੀਆਂ ਦੇ ਜ਼ਰੀਏ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਕਈ ਪ੍ਰਯਤਨ ਕੀਤੇ ਹਨ। #8yearsOfKisanKalyan"

 

 

ਪ੍ਰਧਾਨ ਮੰਤਰੀ ਨੇ ਮਾਈਗੌਵ (MyGov) ਟਵੀਟ ਥ੍ਰੈੱਡ ਵੀ ਸਾਂਝਾ ਕੀਤਾ ਜਿਸ ਵਿੱਚ ਅੰਨਦਾਤਾ ਦੀ ਭਲਾਈ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਤੇ ਪ੍ਰਕਾਸ਼ ਪਾਇਆ ਗਿਆ

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਦੇਸ਼ ਦੇ ਅੰਨਦਾਤਿਆਂ ਦੇ ਸਸ਼ਕਤੀਕਰਣ ਨਾਲ ਨਿਊ ਇੰਡੀਆ ਨੂੰ ਮਜ਼ਬੂਤ ਅਧਾਰ ਮਿਲ ਰਿਹਾ ਹੈ। ਬੀਜ ਤੋਂ ਬਜ਼ਾਰ ਤੱਕ ਹਰ ਖੇਤਰ ਵਿੱਚ ਉਨ੍ਹਾਂ ਦੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਹ ਸਾਡੇ ਕਿਸਾਨ ਭਾਈਆਂ-ਭੈਣਾਂ ਦੀ ਸੰਕਲਪ-ਸ਼ਕਤੀ ਦਾ ਹੀ ਪਰਿਣਾਮ ਹੈ ਕਿ ਭਾਰਤ ਖੇਤੀਬਾੜੀ ਖੇਤਰ ਵਿੱਚ ਇੱਕ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। #8YearsOfKisanKalyan"

 

 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨ ਭਾਈਆਂ-ਭੈਣਾਂ ਤੱਕ ਯੋਜਨਾਵਾਂ ਦਾ ਸ਼ਤ-ਪ੍ਰਤੀਸ਼ਤ ਲਾਭ ਪਹੁੰਚਾਉਣ ਦੇ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਕਿਸਾਨ ਭਾਈਆਂ-ਭੈਣਾਂ ਤੱਕ ਯੋਜਨਾਵਾਂ ਦਾ ਸ਼ਤ-ਪ੍ਰਤੀਸ਼ਤ ਲਾਭ ਪਹੁੰਚਾਉਣ ਦੇ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਪੀਐੱਮ-ਕਿਸਾਨ ਯੋਜਨਾ ਤੋਂ ਲੈ ਕੇ ਰਿਕਾਰਡ ਬਜਟ ਐਲੋਕੇਸ਼ਨ ਹੋਵੇ ਜਾਂ ਉਤਪਾਦਨ ਲਾਗਤ ਦਾ 1.5 ਗੁਣਾ ਐੱਮਐੱਸਪੀ, ਸੌਇਲ ਹੈਲਥ ਕਾਰਡ ਤੋਂ ਲੈ ਕੇ ਈ-ਨਾਮ (e-NAM) ਤੱਕ ਅਜਿਹੀਆਂ ਅਨੇਕ ਯੋਜਨਾਵਾਂ ਹਨ, ਜਿਨ੍ਹਾਂ ਨਾਲ ਅੰਨਦਾਤਿਆਂ ਨੂੰ ਨਵੀਂ ਤਾਕਤ ਮਿਲੀ ਹੈ"

 

 

****

 

ਡੀਐੱਸ/ਐੱਸਟੀ
 



(Release ID: 1831063) Visitor Counter : 114