ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਭਲਕੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਤੋਂ ਵਿਸ਼ਵ ਸਾਈਕਲ ਦਿਵਸ 'ਤੇ ਰਾਸ਼ਟਰਵਿਆਪੀ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ;


ਕੇਂਦਰੀ ਮੰਤਰੀ 750 ਨੌਜਵਾਨ ਸਾਈਕਲ ਸਵਾਰਾਂ ਨਾਲ 7.5 ਕਿਲੋਮੀਟਰ ਦੀ ਦੂਰੀ ਤੱਕ ਸਾਈਕਲ ਚਲਾਉਗੇ

ਨਹਿਰੂ ਯੁਵਾ ਕੇਂਦਰ ਸੰਗਠਨ ਦੁਆਰਾ 35 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਅਤੇ ਦੇਸ਼ ਭਰ ਵਿੱਚ 75 ਆਈਕੋਨਿਕ ਸਥਾਨਾਂ 'ਤੇ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ

ਪ੍ਰਸਤਾਵਿਤ ਸਾਈਕਲ ਰੈਲੀਆਂ ਰਾਹੀਂ ਇੱਕ ਦਿਨ ਵਿੱਚ 1.29 ਲੱਖ ਨੌਜਵਾਨ ਸਾਈਕਲ ਸਵਾਰਾਂ ਦੁਆਰਾ 9.68 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਜਾਵੇਗੀ

Posted On: 02 JUN 2022 1:11PM by PIB Chandigarh

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ-ਇੰਡੀਆ@75 ਦੇ ਜਸ਼ਨ ਦੇ ਹਿੱਸੇ ਵਜੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ 3 ਜੂਨ, 2022 ਨੂੰ ਪੂਰੇ ਦੇਸ਼ ਵਿੱਚ ਵਿਸ਼ਵ ਸਾਈਕਲ ਦਿਵਸ ਦਾ ਆਯੋਜਨ ਕਰ ਰਿਹਾ ਹੈ। 12 ਮਾਰਚ 2021 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਕਰਟੇਨ ਰੇਜ਼ਰ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਤੋਂ ਪ੍ਰੇਰਨਾ ਲੈਂਦੇ ਹੋਏ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਐਕਸ਼ਨਸ ਅਤੇ ਰਿਜ਼ੋਲਵਸ @75 ਦੇ ਥੰਮ੍ਹ ਦੇ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੀ ਸੰਕਲਪਨਾ ਕੀਤੀ ਹੈ।

 

3 ਜੂਨ 2022 ਨੂੰ ਵਿਸ਼ਵ ਸਾਈਕਲ ਦਿਵਸ ਦੇ ਹਿੱਸੇ ਵਜੋਂ, ਯੁਵਾ ਮਾਮਲਿਆਂ ਬਾਰੇ ਵਿਭਾਗ ਆਪਣੀਆਂ ਦੋ ਪ੍ਰਮੁੱਖ ਯੁਵਾ ਸੰਸਥਾਵਾਂ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਸਹਿਯੋਗ ਨਾਲ ਇੱਕੋ ਸਮੇਂ ਚਾਰ ਗਤੀਵਿਧੀਆਂ ਜਿਵੇਂ ਕਿ ਦਿੱਲੀ ਵਿੱਚ ਵਿਸ਼ਵ ਸਾਈਕਲ ਦਿਵਸ ਦੀ ਸ਼ੁਰੂਆਤ, 35 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ, ਦੇਸ਼ ਭਰ ਵਿੱਚ 75 ਆਈਕੋਨਿਕ ਸਥਾਨਾਂ ਅਤੇ ਦੇਸ਼ ਦੇ ਸਾਰੇ ਬਲਾਕਾਂ ਵਿੱਚ ਸਾਈਕਲ ਰੈਲੀਆਂ ਦਾ ਆਯੋਜਨ ਕਰ ਰਿਹਾ ਹੈ।

 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ 3 ਜੂਨ 2022 ਨੂੰ ਮੇਜਰ ਧਿਆਨ ਚੰਦ ਸਟੇਡੀਅਮ, ਦਿੱਲੀ ਤੋਂ ਰਾਸ਼ਟਰਵਿਆਪੀ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ ਜਿਸ ਦੌਰਾਨ ਕੇਂਦਰੀ ਮੰਤਰੀ 750 ਨੌਜਵਾਨ ਸਾਈਕਲਿਸਟਾਂ ਦੇ ਨਾਲ 7.5 ਕਿਲੋਮੀਟਰ ਦੀ ਦੂਰੀ ਤੱਕ ਸਾਈਕਲ ਚਲਾਉਗੇ। ਇਸ ਤੋਂ ਇਲਾਵਾ, ਐੱਨਵਾਈਕੇਐੱਸ ਦੁਆਰਾ 35 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਅਤੇ ਦੇਸ਼ ਭਰ ਦੇ 75 ਆਈਕੋਨਿਕ ਸਥਾਨਾਂ 'ਤੇ ਸਾਈਕਲ ਰੈਲੀਆਂ ਹੋਣਗੀਆਂ ਜਿਸ ਦੌਰਾਨ 75 ਭਾਗੀਦਾਰ 7.5 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਇਸ ਤੋਂ ਇਲਾਵਾ, ਨਹਿਰੂ ਯੁਵਾ ਕੇਂਦਰ ਸੰਗਠਨ ਆਪਣੇ ਯੁਵਾ ਵਲੰਟੀਅਰਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਦੇ ਸਹਿਯੋਗ ਅਤੇ ਯੋਗਦਾਨ ਨਾਲ ਸਵੈ-ਇੱਛਾ ਨਾਲ ਦੇਸ਼ ਦੇ ਸਾਰੇ ਬਲਾਕਾਂ ਵਿੱਚ ਵੀ ਇਹ ਸਾਈਕਲ ਰੈਲੀਆਂ ਆਯੋਜਿਤ ਕਰ ਰਿਹਾ ਹੈ।

 

ਇਸ ਤਰ੍ਹਾਂ, 3 ਜੂਨ 2022 ਨੂੰ ਵਿਸ਼ਵ ਸਾਈਕਲ ਦਿਵਸ ਦੇ ਮੌਕੇ 'ਤੇ, ਪੂਰੇ ਦੇਸ਼ ਵਿੱਚ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਪਹਿਲ ਦੇ ਜ਼ਰੀਏ, ਇੱਕ ਦਿਨ ਯਾਨੀ 3 ਜੂਨ 2022 ਨੂੰ ਪ੍ਰਸਤਾਵਿਤ ਸਾਈਕਲ ਰੈਲੀਆਂ ਰਾਹੀਂ 1.29 ਲੱਖ ਨੌਜਵਾਨ ਸਾਈਕਲ ਸਵਾਰਾਂ ਦੁਆਰਾ 9.68 ਲੱਖ ਤੋਂ ਵੱਧ ਕਿਮੀ ਦੀ ਦੂਰੀ ਤੈਅ ਕੀਤੀ ਜਾਵੇਗੀ।

 

ਇਸ ਦਾ ਉਦੇਸ਼ ਲੋਕਾਂ ਨੂੰ ਸਰੀਰਕ ਤੰਦਰੁਸਤੀ ਦੀਆਂ ਗਤੀਵਿਧੀਆਂ ਅਤੇ ਮੋਟਾਪੇ, ਆਲਸ, ਤਣਾਅ, ਚਿੰਤਾ, ਬਿਮਾਰੀਆਂ ਆਦਿ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਜੀਵਨ ਵਿੱਚ ਸਾਈਕਲਿੰਗ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ਆਮ ਨਾਗਰਿਕਾਂ ਦੁਆਰਾ ਸਾਈਕਲਿੰਗ ਨੂੰ ਅਪਣਾਉਣ ਨਾਲ ਕਾਰਬਨ ਫੁੱਟਪ੍ਰਿੰਟਸ ਨੂੰ ਘਟਾਉਣ ਵਿੱਚ ਵੀ ਸੁਵਿਧਾ ਹੋਵੇਗੀ।

 

ਵਿਸ਼ਵ ਸਾਈਕਲ ਦਿਵਸ ਮਨਾਉਣ ਦੇ ਜ਼ਰੀਏ, ਨਾਗਰਿਕਾਂ ਨੂੰ ਆਪਣੇ ਜੀਵਨ ਵਿੱਚ ਰੋਜ਼ਾਨਾ ਘੱਟੋ-ਘੱਟ 30 ਮਿੰਟ ਸਰੀਰਕ ਗਤੀਵਿਧੀ ਸ਼ਾਮਲ ਕਰਨ ਦਾ ਸੰਕਲਪ ਕਰਨ ਦਾ ਸੱਦਾ ਦਿੱਤਾ ਜਾਵੇਗਾ - “ਫਿਟਨੈਸ ਕੀ ਡੋਜ਼ ਆਧਾ ਘੰਟਾ ਰੋਜ਼”।

 

ਵਿਸ਼ਵ ਸਾਈਕਲ ਦਿਵਸ ਮਨਾਉਣ ਦੀਆਂ ਮੁੱਖ ਗਤੀਵਿਧੀਆਂ ਵਿੱਚ ਬਜ਼ ਕ੍ਰੀਏਸ਼ਨ ਅਤੇ ਸੰਦੇਸ਼ ਪ੍ਰਸਾਰ, ਤੰਦਰੁਸਤੀ ਬਾਰੇ ਜਾਗਰੂਕਤਾ ਅਤੇ ਸਾਈਕਲ ਰੈਲੀਆਂ ਦੇ ਫਲੈਗ-ਆਵੑ ਸ਼ਾਮਲ ਹਨ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਯੂਥ ਵਲੰਟੀਅਰਾਂ ਨੂੰ ਆਪੋ-ਆਪਣੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਇਸੇ ਤਰ੍ਹਾਂ ਦੀਆਂ ਸਾਈਕਲ ਰੈਲੀਆਂ ਆਯੋਜਿਤ ਕਰਨ ਅਤੇ ਉਨ੍ਹਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਲੋਕ ਅਤੇ ਖਾਸ ਤੌਰ 'ਤੇ ਨੌਜਵਾਨ ਆਪਣੇ ਸੋਸ਼ਲ ਮੀਡੀਆ ਚੈਨਲਾਂ 'ਤੇ #Cycling4India ਅਤੇ #worldbicycleday2022 ਨਾਲ ਸਾਈਕਲ ਰੈਲੀਆਂ ਦਾ ਪ੍ਰਚਾਰ ਕਰ ਸਕਦੇ ਹਨ।

ਉੱਘੇ ਲੋਕਾਂ, ਲੋਕ ਨੁਮਾਇੰਦਿਆਂ, ਪੰਚਾਇਤੀ ਰਾਜ ਸੰਸਥਾਵਾਂ ਦੇ ਆਗੂਆਂ, ਸਮਾਜ ਸੇਵਕਾਂ, ਖਿਡਾਰੀਆਂ ਅਤੇ ਹੋਰ ਪਤਵੰਤਿਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵਿਭਿੰਨ ਪੱਧਰਾਂ 'ਤੇ ਸ਼ਮੂਲੀਅਤ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

 

ਕੇਂਦਰ ਸਰਕਾਰ ਦੇ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਹੋਰ ਸੰਗਠਨਾਂ ਨੂੰ ਆਪੋ-ਆਪਣੇ ਇਲਾਕਿਆਂ ਵਿੱਚ ਸਾਈਕਲ ਰੈਲੀਆਂ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ ਜਾ ਰਹੀ ਹੈ।

 

ਵਿਸ਼ਵ ਸਾਈਕਲ ਦਿਵਸ ਮਨਾਉਣ ਨੂੰ ਲੋਕਾਂ ਦੁਆਰਾ ਸੰਚਾਲਿਤ ਇੱਕ ਮੁਹਿੰਮ ਬਣਾਉਣ ਲਈ, ਦੋਸਤਾਂ, ਪਰਿਵਾਰਾਂ ਅਤੇ ਸਾਥੀਆਂ ਦੇ ਸਮੂਹਾਂ ਆਦਿ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਇਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

 

 

**********

ਐੱਨਬੀ/ਓਏ



(Release ID: 1830551) Visitor Counter : 77