ਵਿੱਤ ਮੰਤਰਾਲਾ
azadi ka amrit mahotsav

ਮਈ 2022 ਲਈ 1,40,885 ਕਰੋੜ ਰੁਪਏ ਦਾ ਕੁੱਲ ਜੀਐੱਸਟੀ ਰੈਵੇਨਿਊ ਕੁਲੈਕਸ਼ਨ; ਸਾਲ-ਦਰ-ਸਾਲ ਜੀਐੱਸਟੀ ਕੁਲੈਕਸ਼ਨ ਵਿੱਚ 44% ਦਾ ਵਾਧਾ


ਜੀਐੱਸਟੀ ਦੀ ਸ਼ੁਰੂਆਤ ਤੋਂ ਲੈ ਕੇ ਚੌਥੀ ਵਾਰ ਜੀਐੱਸਟੀ ਕੁਲੈਕਸ਼ਨ 1.40 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ; ਮਾਰਚ 2022 ਤੋਂ ਲਗਾਤਾਰ ਤੀਸਰਾ ਮਹੀਨਾ

Posted On: 01 JUN 2022 1:28PM by PIB Chandigarh

 ਮਈ 2022 ਦੇ ਮਹੀਨੇ ਵਿੱਚ ਇਕੱਤਰ ਕੀਤਾ ਕੁੱਲ ਜੀਐੱਸਟੀ ਰੈਵੇਨਿਊ 1,40,885 ਕਰੋੜ ਰੁਪਏ ਹੈ ਜਿਸ ਵਿੱਚੋਂ ਸੀਜੀਐੱਸਟੀ 25,036 ਕਰੋੜ ਰੁਪਏ, ਐੱਸਜੀਐੱਸਟੀ 32,001 ਕਰੋੜ ਰੁਪਏ, ਆਈਜੀਐੱਸਟੀ 73,345 ਕਰੋੜ ਰੁਪਏ ਹੈ (ਜਿਸ ਵਿੱਚ ਵਸਤੂਆਂ ਦੀ ਦਰਾਮਦ 'ਤੇ ਇਕੱਠੇ ਕੀਤੇ 37469 ਕਰੋੜ ਰੁਪਏ ਸ਼ਾਮਲ ਹਨ) ਅਤੇ ਸੈੱਸ 10,502 ਕਰੋੜ ਰੁਪਏ (ਮਾਲ ਦੇ ਆਯਾਤ 'ਤੇ ਇਕੱਠੇ ਕੀਤੇ 931 ਕਰੋੜ ਰੁਪਏ ਸਮੇਤ) ਸ਼ਾਮਲ ਹੈ। 

 

 ਸਰਕਾਰ ਨੇ ਆਈਜੀਐੱਸਟੀ ਤੋਂ 27,924 ਕਰੋੜ ਰੁਪਏ ਦਾ ਸੀਜੀਐੱਸਟੀ ਅਤੇ 23,123 ਕਰੋੜ ਰੁਪਏ ਦਾ ਐੱਸਜੀਐੱਸਟੀ ਨਿਪਟਾਇਆ ਹੈ।  ਨਿਯਮਿਤ ਨਿਪਟਾਰੇ ਤੋਂ ਬਾਅਦ ਮਈ 2022 ਦੇ ਮਹੀਨੇ ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ 52,960 ਕਰੋੜ ਰੁਪਏ ਅਤੇ ਐੱਸਜੀਐੱਸਟੀ ਲਈ 55,124 ਕਰੋੜ ਰੁਪਏ ਹੈ।  ਇਸ ਤੋਂ ਇਲਾਵਾ, ਕੇਂਦਰ ਨੇ 31.05.2022 ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 86912 ਕਰੋੜ ਰੁਪਏ ਦਾ ਜੀਐੱਸਟੀ ਮੁਆਵਜ਼ਾ ਵੀ ਜਾਰੀ ਕੀਤਾ ਹੈ।

 

 ਮਈ 2022 ਮਹੀਨੇ ਦਾ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਦੇ 97,821 ਕਰੋੜ ਰੁਪਏ ਦੇ ਜੀਐੱਸਟੀ ਰੈਵੇਨਿਊ ਨਾਲੋਂ 44% ਵੱਧ ਹੈ। ਇਸ ਮਹੀਨੇ ਦੇ ਦੌਰਾਨ, ਵਸਤੂਆਂ ਦੇ ਆਯਾਤ ਤੋਂ ਰੈਵੇਨਿਊ 43% ਵੱਧ ਸੀ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਆਏ ਰੈਵੇਨਿਊ ਨਾਲੋਂ 44% ਵੱਧ ਹੈ।

 

 ਇਹ ਸਿਰਫ਼ ਚੌਥੀ ਵਾਰ ਹੈ ਜਦੋਂ ਜੀਐੱਸਟੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮਾਸਿਕ ਜੀਐੱਸਟੀ ਕੁਲੈਕਸ਼ਨ 1.40 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ ਮਾਰਚ 2022 ਤੋਂ ਲਗਾਤਾਰ ਤੀਸਰੇ ਮਹੀਨੇ ਅਜਿਹਾ ਹੋਇਆ ਹੈ। ਮਈ ਮਹੀਨੇ ਵਿੱਚ ਕੁਲੈਕਸ਼ਨ, ਜੋ ਵਿੱਤੀ ਸਾਲ ਦੇ ਪਹਿਲੇ ਮਹੀਨੇ ਅਪ੍ਰੈਲ ਦੀ ਰਿਟਰਨ ਨਾਲ ਸਬੰਧਿਤ ਹੈ, ਅਪ੍ਰੈਲ ਦੇ ਮੁਕਾਬਲੇ ਹਮੇਸ਼ਾ ਘੱਟ ਰਹੀ ਹੈ, ਜੋ ਵਿੱਤੀ ਸਾਲ ਦੇ ਸਮਾਪਤੀ ਮਹੀਨੇ ਮਾਰਚ ਦੀ ਰਿਟਰਨ ਨਾਲ ਸਬੰਧਿਤ ਹੈ। ਹਾਲਾਂਕਿ, ਇਹ ਦੇਖਣਾ ਉਤਸ਼ਾਹਜਨਕ ਹੈ ਕਿ ਮਈ 2022 ਦੇ ਮਹੀਨੇ ਵਿੱਚ ਵੀ, ਕੁੱਲ ਜੀਐੱਸਟੀ ਰੈਵੇਨਿਊ 1.40 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅਪ੍ਰੈਲ 2022 ਦੇ ਮਹੀਨੇ ਵਿੱਚ ਤਿਆਰ ਕੀਤੇ ਗਏ ਈ-ਵੇਅ ਬਿੱਲਾਂ ਦੀ ਕੁੱਲ ਸੰਖਿਆ 7.4 ਕਰੋੜ ਸੀ, ਜੋ ਕਿ ਮਾਰਚ 2022 ਦੇ ਮਹੀਨੇ ਵਿੱਚ ਤਿਆਰ ਕੀਤੇ ਗਏ 7.7 ਕਰੋੜ ਈ-ਵੇਅ ਬਿੱਲਾਂ ਤੋਂ 4% ਘੱਟ ਹੈ।

 

 ਹੇਠਾਂ ਦਿੱਤਾ ਚਾਰਟ ਚਾਲੂ ਸਾਲ ਦੌਰਾਨ ਮਾਸਿਕ ਕੁੱਲ ਜੀਐੱਸਟੀ ਰੈਵੇਨਿਊ ਵਿੱਚ ਰੁਝਾਨ ਨੂੰ ਦਿਖਾਉਂਦਾ ਹੈ। ਸਾਰਣੀ ਮਈ 2021 ਦੇ ਮੁਕਾਬਲੇ ਮਈ 2022 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਇਕੱਤਰ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜੇ ਦਰਸਾਉਂਦੀ ਹੈ।

 

ਮਈ 2022 ਦੌਰਾਨ ਜੀਐੱਸਟੀ ਰੈਵੇਨਿਊ ਵਿੱਚ ਰਾਜ-ਵਾਰ ਵਾਧਾ[1]

ਰਾਜ

ਮਈ-21

ਮਈ-22

ਵਾਧਾ

ਜੰਮੂ ਅਤੇ ਕਸ਼ਮੀਰ

232

372

60%

ਹਿਮਾਚਲ ਪ੍ਰਦੇਸ਼

540

741

37%

ਪੰਜਾਬ

1,266

1,833

45%

ਚੰਡੀਗੜ੍

130

167

29%

ਉੱਤਰਾਖੰਡ

893

1,309

46%

ਹਰਿਆਣਾ

4,663

6,663

43%

ਦਿੱਲੀ

2,771

4,113

48%

ਰਾਜਸਥਾਨ

2,464

3,789

54%

ਉੱਤਰ ਪ੍ਰਦੇਸ਼

4,710

6,670

42%

ਬਿਹਾਰ

849

1,178

39%

ਸਿੱਕਮ

250

279

12%

ਅਰੁਣਾਚਲ ਪ੍ਰਦੇਸ਼

36

82

124%

ਨਾਗਾਲੈਂਡ

29

49

67%

ਮਣੀਪੁਰ

22

47

120%

ਮਿਜ਼ੋਰਮ

15

25

70%

ਤ੍ਰਿਪੁਰਾ

39

65

67%

ਮੇਘਾਲਿਆ

124

174

40%

ਅਸਾਮ

770

1,062

38%

ਪੱਛਮੀ ਬੰਗਾਲ

3,590

4,896

36%

ਝਾਰਖੰਡ

2,013

2,468

23%

ਓਡੀਸ਼ਾ

3,197

3,956

24%

ਛੱਤੀਸਗੜ੍ਹ

2,026

2,627

30%

ਮੱਧ ਪ੍ਰਦੇਸ਼

1,928

2,746

42%

ਗੁਜਰਾਤ

6,382

9,321

46%

ਦਮਨ ਅਤੇ ਦੀਉ

0

0

153%

ਦਾਦਰਾ ਅਤੇ ਨਗਰ ਹਵੇਲੀ

228

300

31%

ਮਹਾਰਾਸ਼ਟਰ

13,565

20,313

50%

ਕਰਨਾਟਕ

5,754

9,232

60%

ਗੋਆ

229

461

101%

ਲਕਸ਼ਦ੍ਵੀਪ

0

1

148%

ਕੇਰਲ

1,147

2,064

80%

ਤਮਿਲ ਨਾਡੂ

5,592

7,910

41%

ਪੁਡੂਚੇਰੀ

123

181

47%

ਅੰਡੇਮਾਨ ਅਤੇ ਨਿਕੋਬਾਰ ਟਾਪੂ

48

24

-50%

ਤੇਲੰਗਾਨਾ

2,984

3,982

33%

ਆਂਧਰਾ ਪ੍ਰਦੇਸ਼

2,074

3,047

47%

ਲੱਦਾਖ

5

12

134%

ਹੋਰ ਖੇਤਰ

121

185

52%

ਕੇਂਦਰ ਅਧਿਕਾਰ ਖੇਤਰ

141

140

0%

ਗ੍ਰੈਂਡ ਟੋਟਲ

70,951

1,02,485

44%

 

 [1]ਇਸ ਵਿੱਚ ਵਸਤੂਆਂ ਦੇ ਆਯਾਤ 'ਤੇ ਜੀਐੱਸਟੀ ਸ਼ਾਮਲ ਨਹੀਂ ਹੈ।

 

 *******

ਆਰਐੱਮ/ਐੱਮਵੀ/ਕੇਐੱਮਐੱਨ


(Release ID: 1830205) Visitor Counter : 226