ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਆਟਕੋਟ ਵਿੱਚ ਮਾਤੁਸ਼੍ਰੀ ਕੇ. ਡੀ. ਪੀ. ਮਲਟੀ-ਸਪੈਸ਼ਿਐਲਿਟੀ ਹਸਪਤਾਲ ਦੇ ਉਦਘਾਟਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 MAY 2022 3:59PM by PIB Chandigarh

ਭਾਰਤ ਮਾਤਾ ਕੀ -ਜੈ

ਭਾਰਤ ਮਾਤਾ ਕੀ -ਜੈ

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ ਜੀ, ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੀ ਆਰ ਪਾਟਿਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਪੁਰਸ਼ੋਤਮ ਰੂਪਾਲਾ ਜੀ, ਮਨਸੁਖ ਮਾਂਡਵੀਯਾ ਜੀ, ਡਾ. ਮਹੇਂਦਰ ਮੁੰਜਪਰਾ ਜੀ, ਸਾਡੇ ਸੀਨੀਅਰ ਨੇਤਾ ਸ਼੍ਰੀ ਵਜੁਭਾਈ ਵਾਲਾ ਜੀ, ਸ਼੍ਰੀ ਵਿਜੈ ਰੁਪਾਣੀ ਜੀ, ਪਟੇਲ ਸੇਵਾ ਸਮਾਜ ਟਰੱਸਟ ਦੇ ਸਾਰੇ ਟਰੱਸਟੀ, ਸਾਰੇ ਦਾਤਾ, ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਇੱਥੇ ਪਧਾਰੇ ਹੋਏ ਪੂਜਯ ਸੰਤਗਣ,  ਗੁਜਰਾਤ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਅਤੇ ਇੱਥੇ ਇਤਨੀ ਗਰਮੀ ਦੇ ਬਾਵਜੂਦ ਵੀ ਆਟਕੋਟ ਵਿੱਚ ਬੜੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਮੈਨੂੰ ਖੁਸ਼ੀ ਹੈ ਕਿ ਅੱਜ ਇੱਥੇ ਮਾਤੁਸ਼੍ਰੀ ਕੇ. ਡੀ.ਪੀ. ਮਲਟੀ-ਸਪੈਸ਼ਿਐਲਿਟੀ ਹੌਸਪੀਟਲ (ਹਸਪਤਾਲ) ਦਾ ਸ਼ੁਭ ਅਰੰਭ ਹੋਇਆ ਹੈ। ਇਹ ਹੌਸਪੀਟਲ ਸੌਰਾਸ਼ਟਰ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਜਦੋਂ ਸਰਕਾਰ ਦੇ ਪ੍ਰਯਾਸ ਵਿੱਚ ਜਨਤਾ ਦਾ ਪ੍ਰਯਾਸ ਜੁੜ ਜਾਂਦਾ ਹੈ, ਤਾਂ ਸੇਵਾ ਕਰਨ ਦੀ ਸਾਡੀ ਸ਼ਕਤੀ ਵੀ ਅਨੇਕ ਗੁਣਾ ਵਧ ਜਾਂਦੀ ਹੈ। ਰਾਜਕੋਟ ਵਿੱਚ ਬਣਿਆ ਇਹ ਆਧੁਨਿਕ ਹਸਪਤਾਲ ਇੱਕ ਇਸ ਦਾ ਬਹੁਤ ਬੜਾ ਉੱਤਮ ਉਦਾਹਰਣ ਹੈ

ਭਾਈਓ ਅਤੇ ਭੈਣੋਂ,

ਕੇਂਦਰ ਵਿੱਚ ਭਾਜਪਾ ਦੇ ਅਗਵਾਈ ਵਾਲੀ NDA ਸਰਕਾਰ ਰਾਸ਼ਟਰਸੇਵਾ ਦੇ 8 ਸਾਲ ਪੂਰੇ ਕਰ ਰਹੀ ਹੈ। ਅੱਠ ਸਾਲ ਪਹਿਲਾਂ ਆਪ ਸਭ ਨੇ ਮੈਨੂੰ ਵਿਦਾ ਕੀਤਾ ਸੀ, ਪਰੰਤੂ ਆਪ ਸਭ ਦਾ ਪਿਆਰ ਵਧਦਾ ਹੀ ਜਾ ਰਿਹਾ ਹੈ। ਅੱਜ ਜਦੋਂ ਗੁਜਰਾਤ ਦੀ ਧਰਤੀ ’ਤੇ ਆਇਆ ਹਾਂ ਤਾਂ ਮੈਂ ਸਿਰ ਝੁਕਾ ਕੇ ਗੁਜਰਾਤ  ਦੇ ਸਾਰੇ ਨਾਗਰਿਕਾਂ ਦਾ ਆਦਰ ਕਰਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਜੋ ਸੰਸਕਾਰ ਦਿੱਤੇ, ਤੁਸੀਂ ਮੈਨੂੰ ਜੋ ਸਿੱਖਿਆ ਦਿੱਤੀ, ਤੁਸੀਂ ਜੋ ਮੈਨੂੰ ਸਮਾਜ ਦੇ ਲਈ ਕਿਵੇਂ ਜੀਣਾ ਚਾਹੀਦਾ ਹੈ, ਇਹ ਜੋ ਸਭ ਗੱਲਾਂ ਸਿਖਾਈਆਂ ਉਸੇ ਦੀ ਬਦੌਲਤ ਪਿਛਲੇ ਅੱਠ ਸਾਲ ਮਾਤ੍ਰਭੂਮੀ ਦੀ ਸੇਵਾ ਵਿੱਚ ਮੈਂ ਕੋਈ ਕੋਰ-ਕਸਰ ਨਹੀਂ ਛੱਡੀ ਹੈ। ਇਹ ਤੁਹਾਡੇ ਹੀ ਸੰਸਕਾਰ ਹਨ, ਇਸ ਮਿੱਟੀ ਦੇ ਸੰਸਕਾਰ ਹਨ, ਪੂਜਯ ਬਾਪੂ ਜੀ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਇਸ ਪਵਿੱਤਰ ਧਰਤੀ ਦੇ ਸੰਸਕਾਰ ਹੈ ਕਿ ਅੱਠ ਸਾਲ ਵਿੱਚ ਗ਼ਲਤੀ ਨਾਲ ਵੀ ਅਜਿਹਾ ਕੁਝ ਨਹੀਂ ਹੋਣ ਦਿੱਤਾ ਹੈ ਨਾ ਅਜਿਹਾ ਕੁਝ ਕੀਤਾ ਹੈ ਜਿਸ ਦੇ ਕਾਰਨ ਤੁਹਾਨੂੰ ਜਾਂ ਦੇਸ਼ ਦੇ ਕਿਸੇ ਨਾਗਰਿਕ ਨੂੰ ਆਪਣਾ ਸਿਰ ਝੁਕਾਉਣਾ ਪਏ

ਇਨ੍ਹਾਂ ਵਰ੍ਹਿਆਂ ਵਿੱਚ ਅਸੀਂ ਗ਼ਰੀਬ ਦੀ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਨੂੰ ਸਭ ਤੋਂ ਉੱਚ ਪ੍ਰਾਥਮਿਕਤਾ ਦਿੱਤੀ ਹੈ। ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ, ਇਸ ਮੰਤਰ ’ਤੇ ਚਲਦੇ ਹੋਏ ਅਸੀਂ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ। ਇਨ੍ਹਾਂ 8 ਸਾਲਾਂ ਵਿੱਚ ਅਸੀਂ ਪੂਜਯ ਬਾਪੂ ਅਤੇ ਸਰਦਾਰ ਪਟੇਲ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ ਇਮਾਨਦਾਰ ਪ੍ਰਯਾਸ ਕੀਤੇ ਹਨ ਪੂਜਯ ਬਾਪੂ ਇੱਕ ਅਜਿਹਾ ਭਾਰਤ ਚਾਹੁੰਦੇ ਸਨ ਜੋ ਹਰ ਗ਼ਰੀਬ, ਦਲਿਤ, ਵੰਚਿਤ,  ਪੀੜਿਤ, ਸਾਡੇ ਆਦਿਵਾਸੀ ਭਾਈ-ਭੈਣ, ਸਾਡੀਆਂ ਮਾਤਾਵਾਂ-ਭੈਣਾਂ, ਉਨ੍ਹਾਂ ਸਾਰਿਆਂ ਨੂੰ ਸਸ਼ਕਤ ਕਰਨ।  ਜਿੱਥੇ ਸਵੱਛਤਾ ਅਤੇ ਸਿਹਤ ਜੀਵਨ ਪੱਧਤੀ ਦਾ ਹਿੱਸਾ ਬਣੇ, ਜਿਸ ਦਾ ਅਰਥਤੰਤਰ ਸਵਦੇਸ਼ੀ ਸਮਾਧਾਨਾਂ ਨਾਲ ਸਮੱਰਥ ਹੋਵੇ

ਸਾਥੀਓ,

ਤਿੰਨ ਕਰੋੜ ਤੋਂ ਅਧਿਕ ਗ਼ਰੀਬਾਂ ਨੂੰ ਪੱਕੇ ਘਰ, 10 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ, 9 ਕਰੋੜ ਤੋਂ ਅਧਿਕ ਗ਼ਰੀਬ ਭੈਣਾਂ ਨੂੰ ਧੂੰਏ ਤੋਂ ਮੁਕਤੀ, ਢਾਈ ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ, 6 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਨਲ ਸੇ ਜਲ, 50 ਕਰੋੜ ਤੋਂ ਅਧਿਕ ਭਾਰਤੀਆਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਇਹ ਸਿਰਫ਼ ਅੰਕੜੇ ਨਹੀਂ ਹਨ ਮੇਰੇ ਭਾਈਓ-ਭੈਣੋਂ ਇਹ ਸਿਰਫ਼ ਅੰਕੜੇ ਨਹੀਂ ਹਨ ਬਲਕਿ ਗ਼ਰੀਬ ਦੀ ਗਰਿਮਾ ਸੁਨਿਸ਼ਚਿਤ ਕਰਨ ਦੇ ਸਾਡੇ ਕਮਿਟਮੈਂਟ ਦੇ ਇਹ ਪ੍ਰਮਾਣ ਹਨ, ਪ੍ਰਮਾਣ ਸਾਥੀਓ

ਭਾਈਓ ਅਤੇ ਭੈਣੋਂ,

ਗ਼ਰੀਬਾਂ ਦੀ ਸਰਕਾਰ ਹੁੰਦੀ ਹੈ, ਤਾਂ ਕਿਵੇਂ ਉਸ ਦੀ ਸੇਵਾ ਕਰਦੀ ਹੈ, ਕਿਵੇਂ ਉਸ ਨੂੰ ਸਸ਼ਕਤ ਕਰਨ ਦੇ ਲਈ ਕੰਮ ਕਰਦੀ ਹੈ, ਇਹ ਅੱਜ ਪੂਰਾ ਦੇਸ਼ ਦੇਖ ਰਿਹਾ ਹੈ। 100 ਸਾਲ ਦੇ ਸਭ ਤੋਂ ਬੜੇ ਸੰਕਟਕਾਲ ਵਿੱਚ, ਕੋਰੋਨਾ ਮਹਾਮਾਰੀ ਦੇ ਇਸ ਸਮੇਂ ਵਿੱਚ ਵੀ ਦੇਸ਼ ਨੇ ਇਹ ਲਗਾਤਾਰ ਅਨੁਭਵ ਕੀਤਾ ਹੈ। ਮਹਾਮਾਰੀ ਸ਼ੁਰੂ ਹੋਈ ਤਾਂ ਗ਼ਰੀਬ  ਦੇ ਸਾਹਮਣੇ ਖਾਣ-ਪੀਣ ਦੀ ਸਮੱਸਿਆ ਹੋਈ, ਤਾਂ ਅਸੀਂ ਦੇਸ਼ ਦੇ ਅੰਨ ਦੇ ਭੰਡਾਰ ਦੇਸ਼ਵਾਸੀਆਂ ਲਈ ਦੇ ਲਈ ਖੋਲ੍ਹ ਦਿੱਤੇ

ਸਾਡੀਆਂ ਮਾਤਾਵਾਂ-ਭੈਣਾਂ ਨੂੰ ਸਨਮਾਨ ਨਾਲ ਜੀਣ ਦੇ ਲਈ ਜਨ ਧਨ ਬੈਂਕ ਖਾਤੇ ਵਿੱਚ ਸਿੱਧੇ ਪੈਸੇ ਜਮਾਂ ਕੀਤੇ, ਕਿਸਾਨਾਂ ਅਤੇ ਮਜ਼ਦੂਰਾਂ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕੀਤੇ, ਅਸੀਂ ਮੁਫ਼ਤ ਗੈਸ ਸਿਲੰਡਰਾਂ ਦੀ ਵੀ ਵਿਵਸਥਾ ਕੀਤੀ ਤਾਕਿ ਗ਼ਰੀਬ ਦੀ ਰਸੋਈ ਚਲਦੀ ਰਹੇ, ਉਸ ਦੇ ਘਰ ਦਾ ਚੁੱਲ੍ਹਾ ਕਦੇ ਬੁਝ ਨਾ ਪਾਏ।  ਜਦੋਂ ਇਲਾਜ ਦੀ ਚੁਣੌਤੀ ਵਧੀ ਤਾਂ, ਅਸੀਂ ਟੈਸਟਿੰਗ ਤੋਂ ਲੈ ਕੇ ਟ੍ਰੀਟਮੈਂਟ ਦੀਆਂ ਸੁਵਿਧਾਵਾਂ ਨੂੰ ਗ਼ਰੀਬ ਦੇ ਲਈ ਸੁਲਭ ਕਰ ਦਿੱਤਾ। ਜਦੋਂ ਵੈਕਸੀਨ ਆਈ ਤਾਂ, ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਹਰ ਭਾਰਤੀ ਨੂੰ ਵੈਕਸੀਨ ਲਗੇ, ਮੁਫ਼ਤ ਲਗੇ। ਆਪ ਸਭ ਨੂੰ ਵੈਕਸੀਨ ਲਗੀ ਹੈ ਨਾ? ਟੀਕਾਕਰਣ ਹੋ ਗਿਆ ਹੈ ਨਾ? ਕਿਸੇ ਨੂੰ ਵੀ ਇੱਕ ਪਾਈ ਵੀ ਚੁਕਾਉਣੀ ਪਈ ਹੈ?  ਇੱਕ ਰੁਪਿਆ ਵੀ ਖਰਚਾ ਕਰਨਾ ਪਿਆ ਹੈ ਤੁਹਾਨੂੰ?

ਭਾਈਓ-ਭੈਣੋਂ,

ਇੱਕ ਤਰਫ਼ ਕੋਰੋਨਾ ਦਾ ਇਹ ਵਿਕਟ ਸਮਾਂ, ਵੈਸ਼ਵਿਕ ਮਹਾਮਾਰੀ ਅਤੇ ਅੱਜ, ਅੱਜਕੱਲ੍ਹ ਤਾਂ ਤੁਸੀਂ ਦੇਖ ਰਹੇ ਹੋ ਕਿ ਯੁੱਧ ਵੀ ਚਲ ਰਿਹਾ ਹੈ। ਟੀਵੀ ’ਤੇ ਅੱਧਾ ਸਮਾਂ ਯੁੱਧ ਦੀਆਂ ਖ਼ਬਰਾਂ ਹਰ ਕਿਸੇ ਨੂੰ ਚਿੰਤਿਤ ਕਰਦੀਆਂ ਹਨ। ਇਨ੍ਹਾਂ ਪਰਿਸਥਿਤੀਆਂ ਵਿੱਚ ਵੀ ਅਸੀਂ ਨਿਰੰਤਰ ਪ੍ਰਯਾਸ ਕੀਤਾ ਕਿ ਸਾਡੇ ਗ਼ਰੀਬ ਭਾਈ-ਭੈਣ ਨੂੰ, ਸਾਡੇ ਮਿਡਲ ਕਲਾਸ ਨੂੰ, ਮੱਧ ਵਰਗੀ ਭਾਈ-ਭੈਣਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ। ਹੁਣ ਸਾਡੀ ਸਰਕਾਰ ਸੁਵਿਧਾਵਾਂ ਨੂੰ ਸ਼ਤ-ਪ੍ਰਤੀਸ਼ਤ ਨਾਗਰਿਕਾਂ ਤੱਕ ਪਹੁੰਚਾਉਣ ਦੇ ਲਈ ਅਭਿਯਾਨ ਚਲਾ ਰਹੀ ਹੈ। ਜੋ ਜਿਸ ਬਾਤ ਦਾ ਹੱਕਦਾਰ ਹੈ ਉਸ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ

ਜਦੋਂ ਹਰ ਨਾਗਰਿਕ ਤੱਕ ਸੁਵਿਧਾਵਾਂ ਪਹੁੰਚਾਉਣ ਦਾ ਲਕਸ਼ ਹੁੰਦਾ ਹੈ ਤਾਂ ਭੇਦਭਾਵ ਵੀ ਖ਼ਤਮ ਹੁੰਦਾ ਹੈ,  ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਵੀ ਨਹੀਂ ਹੁੰਦੀ। ਨਾ ਭਾਈ-ਭਤੀਜਾਵਾਦ ਰਹਿੰਦਾ ਹੈ, ਨਾ ਜਾਤ-ਪਾਤ ਦਾ ਭੇਦ ਰਹਿੰਦਾ ਹੈ। ਇਸ ਲਈ ਸਾਡੀ ਸਰਕਾਰ ਮੂਲਭੂਤ ਸੁਵਿਧਾਵਾਂ ਨਾਲ ਜੁੜੀਆਂ ਯੋਜਨਾਵਾਂ ਨੂੰ ਸੈਚੁਰੇਸ਼ਨ ਤੱਕ ਸ਼ਤ-ਪ੍ਰਤੀਸ਼ਤ ਤੱਕ ਪਹੁੰਚਾਉਣ ਵਿੱਚ ਜੀ-ਜਾਨ ਨਾਲ ਜੁਟੀ ਹੋਈ ਹੈ। ਰਾਜ ਸਰਕਾਰਾਂ ਨੂੰ ਵੀ ਅਸੀਂ ਲਗਾਤਾਰ ਇਸ ਕੰਮ ਦੇ ਲਈ ਪ੍ਰੇਰਿਤ ਕਰ ਰਹੇ ਹਾਂ, ਸਹਾਇਤਾ ਕਰ ਰਹੇ ਹਾਂ ਸਾਡਾ ਇਹ ਪ੍ਰਯਾਸ ਦੇਸ਼ ਦੇ ਗ਼ਰੀਬ ਨੂੰ, ਦੇਸ਼ ਦੇ ਮੱਧ ਵਰਗ ਨੂੰ ਸਸ਼ਕਤ ਕਰੇਗਾ, ਉਨ੍ਹਾਂ ਦਾ ਜੀਵਨ ਹੋਰ ਅਸਾਨ ਬਣਾਵੇਗਾ ।

ਅਤੇ ਅੱਜ ਜਦੋਂ ਇੱਥੇ ਜਸਦਣ ਵਿੱਚ ਪਹਿਲਾ ਸੁਪਰ ਸਪੈਸ਼ਿਐਲਿਟੀ ਹੌਸਪੀਟਲ ਅਤੇ ਆਟਕੋਟ ਵਿੱਚ, ਮੈਂ ਇੱਥੇ ਆਇਆ ਅਤੇ ਹੌਸਪੀਟਲ ਦੇਖਣ ਜਾਣ ਦਾ ਮੌਕਾ ਮਿਲਿਆ। ਤਮਾਮ ਦਾਤਾਵਾਂ ਅਤੇ ਟਰੱਸਟੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਅਤੇ ਟਰੱਸਟੀਆਂ ਨੇ ਮੈਨੂੰ ਕਿਹਾ ਸਾਹਬ, ਪਿੱਛੇ ਮੁੜਕਰ ਦੇਖਣਾ ਮਤ (ਨਾ),  ਇੱਥੇ ਕੋਈ ਵੀ ਆਵੇਗਾ, ਉਹ ਵਾਪਸ ਨਹੀਂ ਜਾਵੇਗਾ। ਇਹ ਟਰੱਸਟੀ ਦੇ ਸ਼ਬਦ ਅਤੇ ਉਨ੍ਹਾਂ ਦੀ ਭਾਵਨਾ  ਅਤੇ ਇੱਕ ਆਧੁਨਿਕ ਹੌਸਪੀਟਲ ਆਪਣੇ ਘਰ-ਆਂਗਣ। ਮੈਂ ਭਰਤਭਾਈ ਬੋਘਰਾ ਨੂੰ, ਪਟਾਲ ਸੇਵਾ ਸਮਾਜ ਦੇ ਸਾਰੇ ਸਾਥੀਆਂ ਨੂੰ, ਜਿਤਨਾ ਅਭਿਨੰਦਨ ਕਰਾਂ ਉਤਨਾ ਘੱਟ ਹੈ। ਪਟੇਲ ਸੇਵਾ ਸਮਾਜ ਨੇ ਸਮਰਪਿਤ ਭਾਵ ਨਾਲ ਅੱਜ ਜੋ ਬੜਾ ਕੰਮ ਕੀਤਾ ਹੈ, ਉਸ ਦੇ ਲਈ ਤੁਸੀਂ ਸਾਰੇ ਅਭਿਨੰਦਨ ਦੇ ਅਧਿਕਾਰੀ ਹੋ। ਅਤੇ ਇਸ ਵਿੱਚੋਂ ਪ੍ਰੇਰਣਾ ਲੈ ਕੇ ਤੁਸੀਂ ਸਭ ਸਮਾਜ ਦੇ ਲਈ ਕੁਝ ਕਰਨ ਦੀ ਇੱਛਾ ਰੱਖਦੇ ਹੋ

ਸਾਧਾਰਣ ਤੌਰ ’ਤੇ ਕੋਈ ਫੈਕਟਰੀ ਦਾ ਉਦਘਾਟਨ ਕਰਨ ਗਏ ਹੋਈਏ, ਕੋਈ ਬਸ ਸਟੇਸ਼ਨ ਦਾ ਉਦਘਾਟਨ ਕਰਨ ਗਏ ਹੋਈਏ, ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਗਏ ਹੋਈਏ, ਤਾਂ ਆਪਣੇ ਮਨ ਤੋਂ ਕਹਿੰਦੇ ਹਾਂ ਭਾਈ ਤੁਹਾਡਾ ਸਭ ਕੰਮ ਖੂਬ ਅੱਗੇ ਵਧੇ, ਲੋਕ ਪ੍ਰਯਾਸ ਕਰਨ, ਫੈਕਟਰੀ ਵਿੱਚ ਉਤਪਾਦਨ ਅੱਛਾ ਹੋਵੇ । ਲੇਕਿਨ ਹੁਣ ਹੌਸਪੀਟਲ ਦੇ ਲਈ ਕੀ ਕਹੀਏ, ਦੱਸੋ। ਹੁਣ ਮੈਂ ਅਜਿਹਾ ਤਾਂ ਨਹੀਂ ਕਹਿ ਸਕਦਾ ਕਿ ਹੌਸਪੀਟਲ ਭਰਿਆ ਰਹੇ। ਇਸ ਲਈ ਮੈਂ ਉਦਘਾਟਨ ਤਾਂ ਕੀਤਾ ਹੈ, ਪਰ ਅਸੀਂ ਸਮਾਜ ਵਿੱਚ ਅਜਿਹਾ ਸਿਹਤ ਦਾ ਵਾਤਾਵਰਣ ਬਣਾਈਏ, ਕਿ ਹੌਸਪੀਟਲ ਖਾਲੀ ਦੇ ਖਾਲੀ ਰਹੇ। ਕਿਸੇ ਨੂੰ ਆਉਣ ਦੀ ਜ਼ਰੂਰਤ ਹੀ ਨਾ ਪਏ। ਅਤੇ ਜੋ ਸਭ ਸਵਸਥ ਹੋਣ, ਤਾਂ ਕਦੇ ਵੀ ਕਿਸੇ ਨੂੰ ਆਉਣਾ ਹੀ ਨਹੀਂ ਪਵੇਗਾ

ਅਤੇ ਜਦੋਂ ਆਉਣ ਦੀ ਜ਼ਰੂਰਤ ਪਏ, ਤਾਂ ਪਹਿਲਾਂ ਤੋਂ ਵੀ ਜ਼ਿਆਦਾ ਸਵਸਥ ਹੋ ਕੇ ਆਪਣੇ ਘਰ ਜਾਓ।  ਅਜਿਹਾ ਕੰਮ ਇਸ ਹੌਸਪੀਟਲ ਵਿੱਚ ਹੋਣ ਵਾਲਾ ਹੈ। ਅੱਜ ਗੁਜਰਾਤ ਵਿੱਚ ਆਰੋਗ  ਦੇ ਖੇਤਰ ਵਿੱਚ ਜੋ ਗਤੀ ਮਿਲੀ ਹੈ, ਜੋ ਇਨਫ੍ਰਾਸਟ੍ਰਕਚਰ ਤਿਆਰ ਹੋਇਆ ਹੈ, ਜਿਸ ਪੱਧਰ ਉੱਤੇ ਕੰਮ ਹੋ ਰਿਹਾ ਹੈ,  ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਦਿਲ ਤੋਂ ਅਨੇਕ-ਅਨੇਕ ਸ਼ੁਭਕਾਮਨਾ ਦਿੰਦਾ ਹਾਂ। ਅਤੇ ਇਸ ਦਾ ਲਾਭ ਗੁਜਰਾਤ ਦੇ ਕੋਨੇ-ਕੋਨੇ ਵਿੱਚ ਸਾਧਾਰਣ ਤੋਂ ਸਾਧਾਰਣ ਮਨੁੱਖ ਨੂੰ ਮਿਲਣ ਵਾਲਾ ਹੈ। ਅੱਜ ਸਾਡਾ ਇਹ ਰਾਜਕੋਟ ਤਾਂ ਅਜਿਹੀ ਜਗ੍ਹਾ ਹੈ, ਕਿ ਆਸਪਾਸ ਦੇ ਤਿੰਨ-ਚਾਰ ਜ਼ਿਲ੍ਹਿਆਂ ਨੂੰ ਲੱਗੇ ਕਿ ਇਹ ਸਾਡੇ ਕੋਲ ਹੀ ਹੈ। ਬਸ ਇਹ ਨਿਕਲੇ ਤਾਂ ਅੱਧਾ ਘੰਟਾ ਜਾਂ ਇੱਕ ਘੰਟੇ ਵਿੱਚ ਪਹੁੰਚ ਸਕਦੇ ਹਨ। ਤੁਸੀਂ ਸਭ ਜਾਣਦੇ ਹੀ ਹੋ ਕਿ, ਆਪਣੇ ਇੱਥੇ ਰਾਜਕੋਟ ਵਿੱਚ ਗੁਜਰਾਤ ਨੂੰ ਜੋ ਏਮਸ ਮਿਲੀ ਹੈ, ਉਸ ਦਾ ਕੰਮ ਰਾਜਕੋਟ ਵਿੱਚ ਤੇਜ਼ ਗਤੀ ਨਾਲ ਚਲ ਰਿਹਾ ਹੈ

ਥੋੜ੍ਹੇ ਸਮੇਂ ਪਹਿਲਾਂ ਮੈਂ ਜਾਮਨਗਰ ਆਇਆ ਸੀ, ਅਤੇ ਜਾਮਨਗਰ ਵਿੱਚ ਵਿਸ਼ਵ ਦਾ ਟ੍ਰੈਡੀਸ਼ਨਲ ਮੈਡਿਸੀਨ ਸੈਂਟਰ,  WHO ਦੇ ਦੁਆਰਾ ਆਪਣੇ ਜਾਮਨਗਰ ਵਿੱਚ ਉਸ ਦਾ ਨੀਂਹ ਪੱਥਰ ਰੱਖਿਆ ਹੈ। ਇੱਕ ਤਰਫ਼ ਜਾਮਨਗਰ ਵਿੱਚ ਆਯੁਰਵੇਦ ਅਤੇ ਦੂਸਰੀ ਤਰਫ਼ ਮੇਰੇ ਰਾਜਕੋਟ ਵਿੱਚ ਏਮਸ, ਅਤੇ ਆਟਕੋਟ ਵਿੱਚ। ਹਾਂ, ਬਾਪੂ ਤੁਹਾਡੀ ਤਾਂ ਸ਼ਾਨ ਵਧ ਗਈ। ਮਿਤਰੋਂ, ਦੋ ਦਹਾਕੇ ਪਹਿਲਾਂ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਤੁਸੀਂ ਮੈਨੂੰ ਦਿੱਤਾ  2001 ਵਿੱਚ ਤਦ ਆਪਣੇ ਗੁਜਰਾਤ ਵਿੱਚ ਸਿਰਫ਼ ਅਤੇ ਸਿਰਫ਼ 9 ਮੈਡੀਕਲ  ਕਾਲਜ ਸੀ। ਇਹ ਸਭ ਆਪ ਲੋਕ ਯਾਦ ਰੱਖਦੇ ਹੋ ਕਿ ਭੁੱਲ ਜਾਂਦੇ ਹੋ ?  ਇਹ ਨਵੀਂ ਪੀੜ੍ਹੀ ਨੂੰ ਦੱਸਣਾ 

ਨਹੀਂ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਕੀ ਹਾਲ ਸੀ। ਸਿਰਫ਼ 9 ਮੈਡੀਕਲ ਕਾਲਜ ਅਤੇ ਡਾਕਟਰ ਬਣਨ ਦੀ ਕਿਤਨੇ ਲੋਕਾਂ ਦੀ ਇੱਛਾ ਹੁੰਦੀ ਸੀ। ਤਦ ਸਿਰਫ਼ 1100 ਬੈਠਕ ਸੀ, ਜਿਸ ਵਿੱਚ ਡਾਕਟਰ ਬਣਨ ਦੇ ਲਈ ਅਭਿਆਸ ਕਰ ਸਕੀਏ। ਇਤਨਾ ਬੜਾ ਗੁਜਰਾਤ, 2001 ਵਿੱਚ ਪਹਿਲਾਂ ਮਾਤਰ 1100 ਬੈਠਕ। ਅਤੇ ਤੁਹਾਨੂੰ ਜਾਣ ਕਰ ਆਨੰਦ ਹੋਵੇਗਾ ਕਿ, ਅੱਜ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਮਿਲਾ ਕੇ 30 ਮੈਡੀਕਲ ਕਾਲਜ ਸਿਰਫ਼ ਗੁਜਰਾਤ ਵਿੱਚ ਹਨ। ਅਤੇ ਇਤਨਾ ਹੀ ਨਹੀਂ ਗੁਜਰਾਤ ਵਿੱਚ ਵੀ, ਅਤੇ ਦੇਸ਼ ਵਿੱਚ ਵੀ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਬਣਾਉਣ ਦੀ ਇੱਛਾ ਹੈ। MBBS ਅਤੇ PG, ਦੀਆਂ ਮੈਡੀਕਲ ਸੀਟਾਂ ਇੱਕ ਜ਼ਮਾਨੇ ਵਿੱਚ 1100, ਅਤੇ ਅੱਜ 8000 ਸੀਟ ਹਨ 8000 

ਭਾਈਓ-ਭੈਣੋਂ, ਉਸ ਵਿੱਚ ਵੀ ਅਸੀਂ ਨਵਾਂ ਸਾਹਸਿਕ ਕੰਮ ਕੀਤਾ ਹੈ। ਤੁਸੀਂ ਲੋਕ ਦੱਸੋ ਗ਼ਰੀਬ ਮਾਂ-ਬਾਪ  ਦੇ ਬੱਚੇ ਨੂੰ ਡਾਕਟਰ ਬਣਨ ਦੀ ਇੱਛਾ ਹੋਵੇ ਜਾਂ ਨਾ ਹੋਵੇ? ਜਰਾ ਕਹੋ ਤਾਂ ਪਤਾ ਚਲੇ, ਹੋ ਜਾਂ ਨਾ ਹੋ?  ਤੁਸੀਂ ਉਨ੍ਹਾਂ ਤੋਂ ਪਰੰਤੂ ਪਹਿਲਾਂ ਪੁੱਛੋ ਕਿ, ਤੁਸੀਂ ਅੰਗਰੇਜ਼ੀ ਮਾਧਿਅਮ ਪੜ੍ਹੇ ਹੋ ਜਾਂ ਗੁਜਰਾਤੀ ਵਿੱਚ।  ਅਗਰ ਅੰਗਰੇਜ਼ੀ ਵਿੱਚ ਪੜ੍ਹੇ ਹੋ ਤਾਂ ਡਾਕਟਰ ਬਣਨ ਦੇ ਦਰਵਾਜ਼ੇ ਖੁੱਲ੍ਹਣਗੇ। ਅਗਰ ਤੁਸੀਂ ਗੁਜਰਾਤੀ ਮੀਡੀਅਮ ਵਿੱਚ ਪੜ੍ਹੇ ਹੋ ਤਾਂ ਡਾਕਟਰ ਬਣਨ ਦੇ ਸਾਰੇ ਰਸਤੇ ਬੰਦ। ਹੁਣ ਇਹ ਅਨਿਆਂ ਹੈ ਕਿ ਨਹੀਂ,  ਅਨਿਆਂ ਹੈ ਕਿ ਨਹੀਂ ਭਾਈ ? ਅਸੀਂ ਨਿਯਮਾਂ ਨੂੰ ਬਦਲਿਆ, ਅਤੇ ਨਿਰਣਾ ਲਿਆ ਕਿ ਡਾਕਟਰ ਬਣਨਾ ਹੋਵੇ, ਜਾਂ ਇੰਜੀਨੀਅਰ ਬਣਨਾ ਹੋਵੇ ਤਾਂ ਮਾਤ੍ਰ ਭਾਸ਼ਾ ਵਿੱਚ ਵੀ ਅਭਿਆਸ ਕਰ ਸਕਦੇ ਹੋ। ਅਤੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ

ਮਿੱਤਰੋ, ਡਬਲ ਇੰਜਣ ਦੀ ਸਰਕਾਰ, ਡਬਲ ਲਾਭ ਤਾਂ ਹੋਵੇਗਾ ਹੀ ਨਾ, ਹੋਵੇਗਾ ਕੀ ਨਹੀਂ ਹੋਵੇਗਾ ?  ਅਤੇ ਆਪਣੇ ਗੁਜਰਾਤ ਵਾਲਿਆਂ ਨੂੰ ਸਮਝਾਉਣਾ ਪਵੇਗਾ ਕਿ, ਮਾਮਾ ਦੇ ਘਰ ਭੋਜਨ ਕਰਨ ਗਏ ਹੋ, ਅਤੇ ਪਰੋਸਣ ਵਾਲੀ ਆਪਣੀ ਮਾਂ ਹੋਵੇ , ਤਾਂ ਇਸ ਦਾ ਅਰਥ ਸਮਝਣਾ ਪਵੇਗਾ? ਇਹ ਡਬਲ ਇੰਜਨ ਦੀ ਸਰਕਾਰ ਨੇ ਗੁਜਰਾਤ ਦੇ ਵਿਕਾਸ ਨੂੰ ਨਵੀਂ ਉਚਾਈ ਉੱਤੇ ਪਹੁੰਚਾਉਣ ਦਾ ਕੰਮ ਕੀਤਾ ਹੈ। ਵਿਕਾਸ ਦੇ ਸਾਹਮਣੇ ਆਉਣ ਵਾਲੀਆਂ ਤਮਾਮ ਅੜਚਨਾਂ ਨੂੰ ਦੂਰ ਕੀਤਾ ਹੈ। ਅਤੇ ਤੇਜ਼ ਗਤੀ ਨਾਲ ਵਿਕਾਸ ਦਾ ਲਾਭ ਗੁਜਰਾਤ ਨੂੰ ਮਿਲ ਰਿਹਾ ਹੈ

2014 ਦੇ ਪਹਿਲਾਂ ਗੁਜਰਾਤ ਵਿੱਚ ਅਜਿਹੇ ਅਨੇਕ ਪ੍ਰੋਜੈਕਟ ਸਨ, ਕਿ ਦਿੱਲੀ ਵਿੱਚ ਅਜਿਹੀ ਸਰਕਾਰ ਸੀ, ਇੱਥੋਂ ਪ੍ਰੋਜੈਕਟ ਜਾਣ ਤਾਂ ਉਨ੍ਹਾਂ ਨੂੰ ਪ੍ਰੋਜੈਕਟ ਨਹੀਂ ਦਿਖਦਾ ਸੀ। ਉਨ੍ਹਾਂ ਨੂੰ ਅੰਦਰ ਮੋਦੀ  ਹੀ ਦਿਖਦਾ ਸੀ। ਅਤੇ ਅਜਿਹਾ ਦਿਮਾਗ ਖ਼ਰਾਬ ਹੋ ਜਾਂਦਾ ਸੀ, ਕਿ ਤੁਰੰਤ ਹੀ ਕੈਂਸਲ-ਰਿਜੈਕਟ। ਤਮਾਮ ਕੰਮਾਂ ਵਿੱਚ ਤਾਲੇ ਲਗਾ ਦਿੱਤੇ ਸਨ। ਇਤਨੀ ਸਾਰੀ ਉਦਾਸੀਨਤਾ, ਆਪਣੀ ਮਾਤਾ ਨਰਮਦਾ, ਤੁਸੀਂ ਸੋਚੋ ਇਹ ਲੋਕ ਨਰਮਦਾ ਮਾਂ ਨੂੰ ਰੋਕ ਕੇ ਬੈਠੇ ਸਨ।  ਇਹ ਸਰਦਾਰ ਸਰੋਵਰ ਡੈਮ ਬਣਾਉਣ ਦੇ ਲਈ ਸਾਨੂੰ ਉਪਵਾਸ ਕਰਨਾ ਪੈਂਦਾ ਸੀ

ਯਾਦ ਹੈ ਨਾ ? ਯਾਦ ਹੈ ਨਾ ਸਾਥੀਓ? ਅਤੇ ਇਹ ਉਪਵਾਸ ਰੰਗ ਲਿਆਇਆ ਅਤੇ ਸਰਦਾਰ ਸਰੋਵਰ ਡੈਮ ਬਣ ਗਿਆ। ਸੌਨੀ ਯੋਜਨਾ ਬਣ ਗਈ। ਅਤੇ ਨਰਮਦਾ ਮਇਆ ਨੇ ਕੱਛ-ਕਾਠਿਆਵਾਡ ਦੀ ਧਰਤੀ ’ਤੇ ਆ ਕੇ ਸਾਡੇ ਜੀਵਨ ਨੂੰ ਉੱਜਵਲ ਬਣਾਇਆ। ਇਹ ਕੰਮ ਹੁੰਦਾ ਹੈ ਸਾਡੇ ਇੱਥੇ। ਅਤੇ ਹੁਣ ਤਾਂ ਸਰਦਾਰ ਸਰੋਵਰ, ਸਰਦਾਰ ਵਲੱਭਭਾਈ ਪਟੇਲ, ਪੂਰੇ ਦੁਨੀਆ ਵਿੱਚ ਸਭ ਤੋਂ ਬੜਾ ਸਟੈਚੂ, ਪੂਰੀ ਦੁਨੀਆ ਵਿੱਚ ਸਰਦਾਰ ਸਾਹਬ ਦਾ ਨਾਮ ਗੂੰਜ ਰਿਹਾ ਹੈ। ਅਤੇ ਲੋਕ ਜਾਂਦੇ ਹਨ ਤਾਂ ਹੈਰਾਨੀ ਹੁੰਦੀ ਹੋਵੇ ਕਿ, ਆਪਣੇ ਗੁਜਰਾਤ ਵਿੱਚ ਇਤਨਾ ਬੜਾ ਕੰਮ, ਇਤਨੀ ਜਲਦੀ। ਇਹੀ ਤਾਂ ਗੁਜਰਾਤ ਦੀ ਤਾਕਤ ਹੈ ਭਾਈ

ਇਨਫ੍ਰਾਸਟ੍ਰਕਚਰ ਦੇ ਤੇਜ਼ ਵਿਕਾਸ ਦਾ ਲਾਭ ਗੁਜਰਾਤ ਨੂੰ ਮਿਲਿਆ ਹੈ। ਅਭੂਤਪੂਰਵ ਸਪੀਡ ਨਾਲ, ਅਭੂਤਪੂਰਵ ਸਕੇਲ ’ਤੇ ਅੱਜ ਗੁਜਰਾਤ ਵਿੱਚ ਇਨਫ੍ਰਾਸਟ੍ਰਕਚਰ ਦਾ ਕੰਮ ਅੱਗੇ ਵਧ ਰਿਹਾ ਹੈ। ਇਸ ਦਾ ਲਾਭ ਗੁਜਰਾਤ ਦੇ ਤਮਾਮ ਵਿਸਤਾਰਾਂ ਨੂੰ ਮਿਲਿਆ ਹੈ। ਇੱਕ ਜ਼ਮਾਨਾ ਸੀ, ਕਿ ਉਦਯੌਗ ਦਾ ਨਾਮ ਹੋਵੇ ਤਾਂ ਸਿਰਫ਼ ਅਤੇ ਸਿਰਫ਼ ਵਡੋਦਰਾ ਤੋਂ ਵਾਪੀ। ਨੈਸ਼ਨਲ ਹਾਈ-ਵੇਅ ਤੋਂ ਜਾਈਏ, ਤਾਂ ਉਨ੍ਹਾਂ ਦੇ ਆਸ-ਪਾਸ ਸਭ ਕਾਰਖਾਨੇ ਦਿਖਣ। ਇੱਥੇ ਦੀ ਆਪਣਾ ਉਦਯੋਗਿਕ ਵਿਕਾਸ ਸੀ। ਅੱਜ ਤੁਸੀਂ ਗੁਜਰਾਤ ਦੇ ਕਿਸੇ ਵੀ ਦਿਸ਼ਾ ਵਿੱਚ ਜਾਓ ਛੋਟੇ-ਬੜੇ ਉਦਯੋਗ, ਕਾਰਖਾਨੇ ਤੇਜ਼ ਗਤੀ ਨਾਲ ਚਲ ਰਹੇ ਹਨ

ਆਪਣਾ ਰਾਜਕੋਟ ਦਾ ਇੰਜੀਨੀਅਰਿੰਗ ਉਦਯੋਗ ਬੜੀਆਂ-ਬੜੀਆਂ ਗੱਡੀਆਂ ਕਿਤੇ ਵੀ ਬਣਦੀਆਂ ਹੋਣ, ਗੱਡੀ ਛੋਟੀ ਬਣਦੀ ਹੋਵੇ ਜਾਂ ਵੱਡੀ ਬਣਦੀ ਹੋਵੇ, ਪਰ ਉਸ ਦਾ ਛੋਟੇ ਤੋਂ ਛੋਟਾ ਪੁਰਜਾ ਤੁਹਾਡੇ ਰਾਜਕੋਟ ਤੋਂ ਜਾਂਦਾ ਹੈ। ਤੁਸੀਂ ਸੋਚੋ, ਅਹਿਮਦਾਬਾਦ–ਮੁੰਬਈ ਬੁਲੇਟ ਟ੍ਰੇਨ, ਹਾਈਸਪੀਡ ਟ੍ਰੇਨ ਦਾ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ।  ਵੈਸਟਰਨ ਡੈਡੀਕੇਟਿਡ ਕੌਰੀਡੋਰ ਮੁੰਬਈ ਤੋਂ ਦਿੱਲੀ ਤੱਕ, ਅਤੇ ਉਸ ਵਿੱਚ ਲੌਜਿਸਟਿਕ ਦੀ ਵਿਵਸਥਾ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਇਨ੍ਹਾਂ ਸਭ ਦਾ ਲਾਭ ਗੁਜਰਾਤ ਦਾ ਹਾਈ-ਵੇਅ ਜਦੋਂ ਚੌੜਾ ਹੋਵੇ, ਡਬਲ-ਤ੍ਰਿਪਲ ਛੇ ਲਾਈਨ, ਅਤੇ ਇਹ ਸਭ ਗੁਜਰਾਤ ਦੇ ਬੰਦਰਗਾਹਾਂ ਦੀਆਂ ਤਾਕਤ ਵਧਾਉਣ ਵਿੱਚ ਮਦਦ ਕਰੇਗਾ

ਏਅਰ-ਕਨੈਕਟੀਵਿਟੀ, ਅੱਜ ਗੁਜਰਾਤ ਵਿੱਚ ਅਭੂਤਪੂਰਵ ਵਿਸਤਾਰ ਦੇਖਣ ਨੂੰ ਮਿਲ ਰਿਹਾ ਹੈ। ਅਤੇ ਰੋ- ਰੋ ਫੇਰੀ ਸਰਵਿਸ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਸੀ ਤਦ ਅਖ਼ਬਾਰਾਂ ਵਿੱਚ ਪੜ੍ਹਦੇ ਕਿ ਇਹ ਰੋ-ਰੋ ਫੇਰੀ ਸਰਵਿਸ ਕੀ ਹੈ? ਮੈਂ ਮੁੱਖ ਮੰਤਰੀ ਬਣਿਆ ਤਦ ਮੈਂ ਪੁੱਛਿਆ ਕਿ ਭਾਈ ਇਹ ਹੈ ਕੀ ? ਕਿਸ ਕੋਨੇ ਵਿੱਚ ਹੈ? ਬਚਪਨ ਤੋਂ ਸੁਣਦੇ ਆ ਰਹੇ ਸਨ, ਅੱਜ ਰੋ-ਰੋ ਫੇਰੀ ਸਰਵਿਸ ਚਾਲੂ ਹੋ ਗਈ ਹੈ। ਅਤੇ ਇਹ ਲੋਕ 300-350 ਕਿਲੋਮੀਟਰ ਦੇ ਬਦਲੇ, ਸੂਰਤ ਤੋਂ ਕਾਠੀਆਵਾੜ ਆਉਣਾ ਹੋਵੇ ਤਾਂ ਅੱਠ ਘੰਟੇ ਬਚਾ ਕੇ ਗਿਣਤੀ ਦੇ ਸਮੇਂ ਵਿੱਚ ਅਸੀਂ ਪਹੁੰਚ ਜਾਂਦੇ ਹਾਂ

ਵਿਕਾਸ ਕਿਵੇਂ ਹੁੰਦਾ ਹੈ, ਇਹ ਅੱਜ ਅਸੀਂ ਦੇਖਿਆ ਹੈ। MSME ਗੁਜਰਾਤ ਦੀ ਸਭ ਤੋਂ ਬੜੀ ਤਾਕਤ ਬਣ ਕੇ ਉੱਭਰਿਆ ਹੈ। ਪੂਰੇ ਸੌਰਾਸ਼ਟਰ ਦੇ ਅੰਦਰ ਇੱਕ ਜ਼ਮਾਨਾ ਸੀ, ਨਮਕ ਦੇ ਸਿਵਾਏ ਕੋਈ ਉਦਯੋਗ ਨਹੀਂ ਸੀ, ਕਾਠੀਆਵਾੜ ਖਾਲੀ ਹੋ ਰਿਹਾ ਸੀ, ਰੋਜ਼ੀ-ਰੋਟੀ ਕਮਾਉਣ ਦੇ ਲਈ ਕੱਛ-ਕਾਠੀਆਵਾੜ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਭਟਕਣਾ ਪੈਂਦਾ ਸੀ। ਲੇਕਿਨ ਅੱਜ ਹਿੰਦੁਸਤਾਨ ਦੇ ਲੋਕਾਂ ਨੂੰ ਕੱਛ- ਕਾਠਿਆਵਾਡ ਆਉਣ ਦਾ ਮਨ ਹੁੰਦਾ ਹੈ। ਬੰਦਰਗਾਹ ਧਮਧਮਾ ਰਹੇ ਹਨ, ਇਹ ਗੁਜਰਾਤ ਦੀ ਛਵੀ ਬਦਲੀ ਹੈ ਮਿੱਤਰੋ । ਆਪਣੇ ਮੋਰਬੀ ਦਾ ਟਾਇਲਸ ਦਾ ਉਦਯੋਗ ਦੁਨੀਆ ਵਿੱਚ ਡੰਕਾ ਵਜ ਰਿਹਾ ਹੈ

ਸਾਡਾ ਜਾਮਨਗਰ ਦਾ ਬ੍ਰਾਸ ਦਾ ਉਦਯੋਗ, ਦੁਨੀਆ ਵਿੱਚ ਉਸ ਦੀ ਪਹੁੰਚ ਵਧੀ ਹੈ। ਹੁਣ ਤਾਂ ਫਾਰਮਾ ਇੰਡਸਟਰੀ,  ਦਵਾਈ ਦੀਆਂ ਕੰਪਨੀਆਂ, ਇੱਕ ਜ਼ਮਾਨੇ ਵਿੱਚ ਸੁਰੇਂਦਰਨਗਰ ਦੇ ਕੋਲ ਦਵਾਈ ਦੀ ਕੰਪਨੀ ਆਏ ਉਸ ਦੇ ਲਈ ਗੁਜਰਾਤ ਦੀ ਸਰਕਾਰ ਇਤਨੀ ਸਾਰੀ ਔਫਰਾਂ ਦਿੰਦੀ ਸੀ। ਲੇਕਿਨ ਕੁਝ ਹੋ ਨਹੀਂ ਰਿਹਾ ਸੀ । ਅੱਜ ਦਵਾ ਦੀ ਬੜੀਆਂ- ਬੜੀਆਂ ਕੰਪਨੀਆਂ ਗੁਜਰਾਤ ਅਤੇ ਸੌਰਾਸ਼ਟਰ ਦੀ ਧਰਤੀ ’ਤੇ ਅਡਿੰਗਾ ਜਮਾ ਕਰ ਅੱਗੇ ਵਧ ਰਹੀ ਹੈ ਭਾਈ। ਅਨੇਕ ਵਿਸਤਾਰ ਅਜਿਹੇ ਹਨ, ਜਿਸ ਵਿੱਚ ਗੁਜਰਾਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ

ਅਤੇ ਇਸ ਕਾਰਨ ਭਾਈਓ-ਭੈਣੋਂ ਗੁਜਰਾਤ ਦੇ ਉਦਯੋਗਿਕ ਵਿਕਾਸ ਦਾ ਜੋ ਕੋਈ ਲਾਭ ਹੋਵੇ, ਉਸ ਵਿੱਚ ਵਨ ਡਿਸਟ੍ਰਿਕਟ-ਵਨ ਪ੍ਰੋਡਕਟ ਦਾ ਅਭਿਯਾਨ ਪੂਰੇ ਦੇਸ਼ ਵਿੱਚ ਚਲਿਆ ਹੈ। ਅਤੇ ਸੌਰਾਸ਼ਟਰ ਦੀ ਪਹਿਚਾਣ ਵੀ ਹੈ। ਅਤੇ ਉਹ ਸਾਡੇ ਕਾਠੀਆਵਾੜ ਦੀ ਪਹਿਚਾਣ, ਸਾਡੇ ਕੱਛ ਦੀ ਪਹਿਚਾਣ, ਸਾਡੇ ਗੁਜਰਾਤ ਦੀ ਪਹਿਚਾਣ, ਸਾਹਸਿਕ ਸੁਭਾਅ, ਖਮੀਰ ਜੀਵਨ, ਪਾਣੀ ਦੇ ਅਭਾਵ ਦੇ ਵਿੱਚ ਵੀ ਜ਼ਿੰਦਗੀ ਜੀਣ ਵਾਲਾ ਗੁਜਰਾਤ ਦਾ ਨਾਗਰਿਕ ਅੱਜ ਖੇਤੀ ਦੇ ਖੇਤਰ ਵਿੱਚ ਵੀ ਆਪਣਾ ਡੰਕਾ ਵਜਾ ਰਿਹਾ ਹੈ।  ਇੱਥੇ ਹੀ ਗੁਜਰਾਤ ਦੀ ਤਾਕਤ ਹੈ ਭਾਈਓ, ਅਤੇ ਤਾਕਤ ਨੂੰ ਪ੍ਰਗਤੀ ਦੇ ਰਸਤੇ ’ਤੇ ਲੈ ਜਾਣ ਦੇ ਲਈ,  ਸਰਕਾਰ ਦਿੱਲੀ ਵਿੱਚ ਬੈਠੀ ਹੋਵੇ, ਜਾਂ ਸਰਕਾਰ ਗਾਂਧੀਨਗਰ ਵਿੱਚ ਬੈਠੀ ਹੋਵੇ, ਅਸੀਂ ਚਾਰੇ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ ਭਾਈਓ

ਅੱਜ ਜਦੋਂ ਆਰੋਗਯ ਦੀਆਂ ਇਤਨੀ ਸਾਰੀਆਂ ਸੁਵਿਧਾਵਾਂ ਵਧ ਰਹੀਆਂ ਹਨ, ਤਦ ਮੇਰੀ ਤਰਫ਼ ਤੋਂ ਇਸ ਵਿਸਤਾਰ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ। ਤੁਸੀਂ ਵਿਸ਼ਵਾਸ ਰਖੋ, ਹੁਣੇ ਭੂਪੇਂਦਰਭਾਈ ਕਹਿ ਰਹੇ ਸਨ, PMJAY ਯੋਜਨਾ, ਆਯੁਸ਼ਮਾਨ  ਯੋਜਨਾ ਦੁਨੀਆ ਦੀ ਬੜੀ ਤੋਂ ਬੜੀ ਯੋਜਨਾ ਆਪਣੇ ਇੱਥੇ ਚਲ ਰਹੀ ਹੈ ਅਮਰੀਕਾ ਦੀ ਕੁੱਲ ਜਨਸੰਖਿਆ ਤੋਂ ਵੀ ਜ਼ਿਆਦਾ ਲੋਕ, ਇਸ ਦਾ ਲਾਭ ਲੈਣ ਅਜਿਹੀ ਯੋਜਨਾ ਆਪਣੇ ਇੱਥੇ ਚਲ ਰਹੀ ਹੈ। ਯੂਰਪ ਦੇ ਦੇਸ਼ਾਂ ਦੀ ਜਨਸੰਖਿਆ ਤੋਂ ਵੀ ਜ਼ਿਆਦਾ ਲੋਕ ਲਾਭ ਲੈਣ,  ਅਜਿਹੀ ਯੋਜਨਾ ਭਾਰਤ ਵਿੱਚ ਚਲ ਰਹੀ ਹੈ। 50 ਕਰੋੜ ਲੋਕਾਂ ਨੂੰ ਆਯੁਸ਼ਮਾਨ  ਕਾਰਡ ਦੇ ਦੁਆਰਾ ਗੰਭੀਰ ਤੋਂ ਗੰਭੀਰ ਰੋਗ ਹੋਵੇ, ਪੰਜ ਲੱਖ ਰੁਪਏ ਤੱਕ ਦੀ ਬਿਮਾਰੀ ਦਾ ਖਰਚ ਸਰਕਾਰ ਉਠਾਉਂਦੀ ਹੈ,  ਭਾਈਓ-ਭੈਣੋਂ ਸਰਕਾਰ

ਭਾਈਓ, ਗ਼ਰੀਬੀ ਅਤੇ ਗ਼ਰੀਬ ਦੀ ਪਰੇਸ਼ਾਨੀ, ਇਹ ਮੈਨੂੰ ਪੁਸਤਕ ਵਿੱਚ ਪੜ੍ਹਨਾ ਨਹੀਂ ਪਿਆ, ਟੀਵੀ ਦੇ ਪਰਦੇ ’ਤੇ ਨਹੀਂ ਦੇਖਣਾ ਪਿਆ, ਮੈਨੂੰ ਪਤਾ ਹੈ ਕਿ ਗ਼ਰੀਬੀ ਵਿੱਚ ਜੀਵਨ ਕਿਵੇਂ ਜੀਆ ਜਾਂਦਾ ਹੈ। ਅੱਜ ਵੀ ਆਪਣੇ ਸਮਾਜ ਵਿੱਚ ਮਾਤਾ-ਭੈਣਾਂ ਨੂੰ ਬਿਮਾਰੀ ਹੋਵੇ, ਪੀੜ੍ਹਾ ਹੁੰਦੀ ਤਾਂ ਵੀ ਪਰਿਵਾਰ ਵਿੱਚ ਕਿਸੇ ਨੂੰ ਕਹਿੰਦੀ ਨਹੀਂ ਹੈ, ਪੀੜਾ ਸਹਿਨ ਕਰਦੀ ਹੈ, ਅਤੇ ਘਰ ਦਾ ਕੰਮ ਕਰਦੀ ਹੈ, ਅਤੇ ਅਗਰ ਘਰ ਵਿੱਚ ਕੋਈ ਬਿਮਾਰ ਹੋਵੇ ਤਾਂ ਉਸ ਦਾ ਵੀ ਧਿਆਨ ਰੱਖਦੀ ਹੈ

ਖ਼ੁਦ ਨੂੰ ਹੋਣ ਵਾਲੇ ਦਰਦ ਦੀ ਬਾਤ ਮਾਤਾ-ਭੈਣਾਂ ਕਿਸੇ ਨੂੰ ਕਹਿੰਦੀਆਂ ਨਹੀਂ। ਅਤੇ ਜਦੋਂ ਵਧ ਜਾਵੇ ਤਾਂ ਭਗਵਾਨ ਨੂੰ ਪ੍ਰਾਰਥਨਾ ਕਰਦੀ ਹੈ, ਕਿ ਮੈਨੂੰ ਉਠਾ ਲਓ। ਮੇਰੀ ਵਜ੍ਹਾ ਨਾਲ ਮੇਰੇ ਬੱਚੇ ਦੁਖੀ ਹੋ ਰਹੇ ਹਨ।  ਬੇਟਾ-ਬੇਟੀ ਨੂੰ ਪਤਾ ਚਲੇ ਤਾਂ, ਕਹੇ ਮਾਂ ਅਸੀਂ ਕੋਈ ਅੱਛੀ ਹੌਸਪੀਟਲ ਵਿੱਚ ਜਾ ਕੇ ਇਲਾਜ ਕਰਾਉਂਦੇ ਹਾਂ। ਤਦ ਮਾਂ ਕਹਿੰਦੀ ਹੈ, ਭਾਈ ਇਤਨਾ ਸਾਰਾ ਕਰਜ਼ਾ ਹੋ ਜਾਵੇਗਾ, ਅਤੇ ਹੁਣ ਮੈਨੂੰ ਕਿਤਨਾ ਜੀਣਾ ਹੈ।  ਅਤੇ ਤੁਸੀਂ ਲੋਕ ਕਰਜ਼ੇ ਵਿੱਚ ਡੁੱਬ ਜਾਓਗੇ, ਤੁਹਾਡੀ ਪੀੜ੍ਹੀ ਪੂਰੀ ਡੁੱਬ ਜਾਵੇਗੀ, ਭਗਵਾਨ ਨੇ ਜਿਤਨੇ ਦਿਨ ਦਿੱਤੇ ਹਨ, ਉਤਨੇ ਦਿਨ ਜੀਵਾਂਗੀ। ਸਾਨੂੰ ਹੌਸਪੀਟਲ ਨਹੀਂ ਜਾਣਾ। ਸਾਨੂੰ ਕਰਜ਼ਾ ਲੈ ਕੇ ਦਵਾਈ ਨਹੀਂ ਕਰਾਉਣਾ। ਸਾਡੇ ਦੇਸ਼ ਦੀਆਂ ਮਾਤਾ-ਭੈਣਾਂ ਪੈਸੇ ਦੇ ਕਾਰਨ ਉਪਚਾਰ ਨਹੀਂ ਕਰਾਉਂਦੀਆਂ ਸਨ। ਬੇਟਾ ਕਰਜ਼ੇ ਵਿੱਚ ਨਾ ਡੁੱਬ ਜਾਵੇ ਉਸ ਕਾਰਨ ਹੌਸਪੀਟਲ ਨਹੀਂ ਜਾਂਦੀ ਸੀ

ਅੱਜ ਉਹ ਮਾਤਾਵਾਂ ਦੇ ਲਈ ਦਿੱਲੀ ਵਿੱਚ ਇੱਕ ਬੇਟਾ ਬੈਠਾ ਹੈ, ਮਾਤਾਵਾਂ ਨੂੰ ਦੁੱਖ ਨਾ ਹੋਵੇ, ਉਨ੍ਹਾਂ ਨੂੰ ਅਪਰੇਸ਼ਨ ਦੀ ਜ਼ਰੂਰਤ ਹੋਵੇ, ਪੈਸੇ ਦੇ ਕਾਰਨ ਅਪਰੇਸ਼ਨ ਰੁਕੇ ਨਹੀਂ ਉਸ ਦੇ ਲਈ ਆਯੁਸ਼ ਯੋਜਨਾ ਚਲਾਈ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਇਸ ਹੌਸਪੀਟਲ ਵਿੱਚ ਵੀ, ਆਯੁਸ਼ਮਾਨ  ਕਾਰਡ ਲੈ ਕੇ ਆਉਣ ਵਾਲੇ ਵਿਅਕਤੀ ਨੂੰ ਸਰਕਾਰ ਦੀ ਯੋਜਨਾ ਦਾ ਪੂਰਾ ਲਾਭ ਮਿਲਣ ਦੀ ਵਿਵਸਥਾ ਕੀਤੀ ਗਈ ਹੈ। ਅਤੇ ਇਸ ਕਾਰਨ ਕਿਸੇ ਨੂੰ ਆਪਣੀ ਜੇਬ ਵਿੱਚੋਂ ਰੁਪਏ ਦੇ ਕੇ ਇਲਾਜ ਕਰਾਉਣਾ ਪਵੇ ਅਜਿਹਾ ਦਿਨ ਨਹੀਂ ਆਵੇਗਾ। ਤੁਸੀਂ ਸੋਚੀਏ ਜਨ ਔਸ਼ਧੀ ਕੇਂਦਰ, ਮੱਧ ਵਰਗੀ ਪਰਿਵਾਰ ਹੋਣ, ਫਿਕਸਡ ਇਨਕਮ ਹੋ, ਅਤੇ ਪਰਿਵਾਰ ਵਿੱਚ ਇੱਕ ਬਜ਼ੁਰਗ ਨੂੰ ਮੰਨ ਲਓ ਕਿ ਡਾਇਬਿਟੀਜ਼ ਦਾ ਰੋਗ ਹੋਵੇ,  ਤਾਂ ਉਸ ਨੂੰ ਮਹੀਨੇ ਵਿੱਚ 1200-1500 ਕਿ ਦਵਾਈ ਕਰਵਾਉਣੀ ਪੈਂਦੀ ਹੈ

ਉਸ ਨੂੰ ਰੋਜ਼ ਇੰਜੈਕਸ਼ਨ ਲੈਣਾ ਪਵੇ ਜਾਂ ਫਿਰ ਗੋਲੀ ਖਾਣੀ ਪਵੇ। ਅਤੇ ਇਤਨੀ ਮਹਿੰਗੀ ਦਵਾਈ,  ਸਾਧਾਰਣ ਮੱਧਵਰਗੀ ਪਰਿਵਾਰ ਦਾ ਕੀ ਹੋਵੇ? ਆਪਣੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜਨਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਅਤੇ ਜੋ ਦਵਾਈ ਦੇ ਮਹੀਨੇ ਵਿੱਚ 2000 ਦਾ ਖਰਚਾ ਹੁੰਦਾ ਹੋਵੇ, ਉਹ ਦਵਾ 100 ਰੁਪਏ ਮਿਲੇ, ਅਤੇ ਕਿਸੇ ਨੂੰ ਵੀ ਦਵਾ ਦੇ ਬਿਨਾ ਦੁਖੀ ਨਾ ਹੋਣਾ ਪਵੇ। ਇਸ ਲਈ ਹਿੰਦੁਸਤਾਨ ਵਿੱਚ ਸੈਂਕੜੇ ਦੀ ਮਾਤਰਾ ਵਿੱਚ ਜਨ ਔਸ਼ਧੀ ਕੇਂਦਰ ਚਲਾਏ ਜਾ ਰਹੇ ਹਨ। ਅਤੇ ਜਿਸ ਦੇ ਕਾਰਨ ਸਾਧਾਰਣ ਮਨੁੱਖ ਸਸਤੇ ਵਿੱਚ ਦਵਾ ਲੈ ਕੇ ਖ਼ੁਦ ਦੇ ਸਰੀਰ ਦੇ ਸੁਖਕਾਰੀ ਦੇ ਲਈ, ਕੋਈ ਵੀ ਨਵੇਂ ਬੋਝ ਦੇ ਬਿਨਾ ਵਿਵਸਥਾ ਨੂੰ ਸੰਭਾਲ ਸਕਦਾ ਹੈ

ਭਾਈਓ-ਭੈਣੋਂ ਸਵੱਛਤਾ, ਪਾਣੀ, ਵਾਤਾਵਰਣ ਇਹ ਸਭ ਚੀਜ਼ਾਂ ਸਿਹਤ ਦੇ ਲਈ ਜ਼ਰੂਰੀ ਹਨ। ਅੰਤਰਰਾਸ਼ਟਰੀ ਯੋਗ ਦਿਵਸ ਸਿਹਤ ਦੇ ਲਈ ਅਸੀਂ ਚਲਾ ਰਹੇ ਹਾਂ। ਮੇਰੀ ਆਪ ਸਭ ਨੂੰ ਇਹੀ ਪ੍ਰਾਰਥਨਾ ਹੈ ਕਿ, ਤੁਹਾਡੀ ਸਾਰਿਆਂ ਦੀ ਸਿਹਤ ਉੱਤਮ ਰਹੇ, ਤੰਦੁਰੁਸਤ ਰਹੋ, ਆਪਣੇ ਗੁਜਰਾਤ ਦਾ ਇੱਕ-ਇੱਕ ਬੱਚਾ ਸਵਸਥ ਰਹੇ, ਆਪਣੇ ਗੁਜਰਾਤ ਦਾ ਭਵਿੱਖ ਤੰਦਰੁਸਤ ਰਹੇ, ਉਸ ਦੇ ਸੰਕਲਪ ਦੇ ਨਾਲ ਅੱਜ ਇਸ ਸ਼ੁਭ ਅਵਸਰ ’ਤੇ ਸਮਾਜ ਦੇ ਸਾਰੇ ਆਗੇਵਾਨਾਂ ਨੂੰ ਦਿਲੋਂ ਸ਼ੁਭਕਾਮਨਾ ਦਿੰਦਾ ਹਾਂ। ਦਾਤਾਵਾਂ ਨੂੰ ਸ਼ੁਭਕਾਮਨਾ ਦਿੰਦਾ ਹਾਂ, ਉਨ੍ਹਾਂ ਦਾਤਾ ਦੀਆਂ ਮਾਤਾਵਾਂ ਨੂੰ ਸ਼ੁਭਕਾਮਨਾ ਦਿੰਦਾ ਹਾਂ,  ਜਿਸਨੇ ਐਸੇ ਸੰਤਾਨਾਂ ਨੂੰ, ਐਸੇ ਸੰਸਕਾਰ ਦੇ ਕੇ ਬੜਾ ਕੀਤਾ

ਜਿਨ੍ਹਾਂ ਨੇ ਸਮਾਜ ਦੇ ਲਈ ਇਤਨਾ ਬੜਾ ਕੰਮ ਕੀਤਾ ਹੈ। ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾ ਦੇ ਕੇ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਕਰਕੇ, ਆਪ ਲੋਕਾਂ ਨੇ ਇਤਨਾ ਪਿਆਰ ਬਰਸਾਇਆ, ਲੱਖਾਂ ਦੀ ਸੰਖਿਆ ਵਿੱਚ ਇਤਨੀ ਗਰਮੀ ਵਿੱਚ ਤੁਹਾਡਾ ਇੱਥੇ ਆਉਣਾ, ਇਹੀ ਅਸ਼ੀਰਵਾਦ ਮੇਰੀ ਸਭ ਤੋਂ ਬੜੀ ਤਾਕਤ ਹੈ। ਇਹੀ ਮੇਰਾ ਧਨ ਹੈ। ਹਜ਼ਾਰੋਂ ਭੈਣਾਂ ਆਪਣੀ ਕਾਠਿਆਵਾੜੀ ਪਰੰਪਰਾ ਦੇ ਰੂਪ ਵਿੱਚ ਕਲਸ਼ ਸਿਰ ’ਤੇ ਰੱਖਕੇ ਧੁੱਪ ਵਿੱਚ ਖੜ੍ਹੇ ਰਹਿ ਕੇ ਮੈਨੂੰ ਅਸ਼ੀਰਵਾਦ ਦੇ ਰਹੀਆਂ ਸਨ ਆਪਣੀਆਂ ਮਾਤਾਵਾਂ-ਭੈਣਾਂ, ਸਰਵ ਸਮਾਜ ਦੀਆਂ ਭੈਣਾਂ ਆਪਣੇ ਘਰ ਵਿੱਚ ਕੋਈ ਅਵਸਰ ਹੋਵੇ ਉਸ ਤਰ੍ਹਾਂ ਮੈਨੂੰ ਅਸ਼ੀਰਵਾਦ ਦਿੱਤਾ ਹੈ। ਮੈਂ ਉਨ੍ਹਾਂ ਤਮਾਮ ਮਾਤਾਵਾਂ- ਭੈਣਾਂ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੇ ਅਸ਼ੀਰਵਾਦ ਦੇ ਅਨੁਰੂਪ ਭਾਰਤ ਦੀ ਅਤੇ ਗੁਜਰਾਤ ਦੀ ਸੇਵਾ ਕਰਦਾ ਰਹਾਂ। ਇਹ ਤੁਹਾਡਾ ਅਸ਼ੀਰਵਾਦ ਰਹੇ। ਖੂਬ-ਖੂਬ ਧੰਨਵਾਦ। 

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਬਹੁਤ- ਬਹੁਤ ਧੰਨਵਾਦ  !

***

ਡੀਐੱਸਵੀਜੇ/ਐੱਨਐੱਸ/ਏਕੇ



(Release ID: 1829707) Visitor Counter : 152