ਪ੍ਰਧਾਨ ਮੰਤਰੀ ਦਫਤਰ

ਇੰਡੀਅਨ ਸਕੂਲ ਆਵ੍ ਬਿਜ਼ਨਸ, ਹੈਦਰਾਬਾਦ ਦੇ 20 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 MAY 2022 5:41PM by PIB Chandigarh

ਤੇਲੰਗਾਨਾ ਦੀ ਰਾਜਪਾਲ ਸ਼੍ਰੀਮਤੀ ਤਮਿਲਸਾਈ ਸੌਂਦਰਯਰਾਜਨ ਸੌਂਦਰਰਾਜਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਜੀ ਕ੍ਰਿਸ਼ਣ ਰੈੱਡੀ ਜੀ, ਤੇਲੰਗਾਨਾ ਸਰਕਾਰ ਦੇ ਮੰਤਰੀ, ਇੰਡੀਅਨ ਸਕੂਲ ਆਵ੍ ਬਿਜ਼ਨਸ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ, ਡੀਨ, ਹੋਰ ਪ੍ਰੋਫੈਸਰਸ, ਟੀਚਰਸ, ਪੇਰੈਂਟਸ ਅਤੇ ਮੇਰੇ ਪਿਆਰੇ ਯੁਵਾ ਸਾਥੀਓ!

ਅੱਜ ਇੰਡੀਅਨ ਸਕੂਲ ਆਵ੍ ਬਿਜ਼ਨਸ ਨੇ ਆਪਣੀ ਗੌਰਵਮਈ ਯਾਤਰਾ ਦਾ ਇੱਕ ਅਹਿਮ ਮਾਇਲਸਟੋਨ ਪਾਰ ਕੀਤਾ ਹੈ। ਅਸੀਂ ਸਾਰੇ ISB ਦੀ ਸਥਾਪਨਾ ਦੇ 20 ਸਾਲ ਪੂਰੇ ਹੋਣ ਨੂੰ ਸੈਲੀਬ੍ਰੇਟ ਕਰ ਰਹੇ ਹਾਂ।  ਅੱਜ ਅਨੇਕ ਸਾਥੀਆਂ ਨੂੰ ਆਪਣੀ ਡਿਗਰੀ ਮਿਲੀ ਹੈ, ਗੋਲਡ ਮੈਡਲ ਮਿਲੇ ਹਨ ISB ਨੂੰ ਸਫ਼ਲਤਾ ਦੇ ਇਸ ਪੜਾਅ ’ਤੇ ਪਹੁੰਚਾਉਣ ਵਿੱਚ ਅਨੇਕਾਂ ਲੋਕਾਂ ਦੀ ਤਪੱਸਿਆ ਰਹੀ ਹੈ। ਮੈਂ ਅੱਜ ਉਨ੍ਹਾਂ ਸਭ ਨੂੰ ਯਾਦ ਕਰਦੇ ਹੋਏ ਆਪ ਸਭ ਨੂੰ, ISB ਦੇ ਪ੍ਰੋਫੈਸਰਸ, ਫੈਕਲਟੀ, ਸਾਰੇ ਸਟੂਡੈਂਟਸ ਨੂੰ, ਪੇਰੈਂਟਸ ਨੂੰ,  ਆਈਐੱਸਬੀ ਦੇ ਐਲੂਮਨਾਈਜ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ

ਸਾਥੀਓ,

ਸਾਲ 2001 ਵਿੱਚ ਅਟਲ ਜੀ ਨੇ ਇਸ ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਲਗਭਗ 50 ਹਜ਼ਾਰ ਐਕਜ਼ੀਕਿਊਟਿਵ ਇੱਥੋਂ ਟ੍ਰੇਨ ਹੋ ਕੇ ਨਿਕਲੇ ਹਨ। ਅੱਜ ਆਈਐੱਸਬੀ ਏਸ਼ੀਆ ਦੇ ਟੌਪ ਬਿਜ਼ਨਸ ਸਕੂਲਾਂ ਵਿੱਚੋਂ ਇੱਕ ਹੈ। ਆਈਐੱਸਬੀ ਤੋਂ ਨਿਕਲਣ ਵਾਲੇ ਜੋ ਪ੍ਰੋਫੈਸ਼ਨਲਸ ਹਨ। ਉਹ ਦੇਸ਼ ਦੇ ਬਿਜ਼ਨਸ ਨੂੰ ਗਤੀ ਦੇ ਰਹੇ ਹਨ, ਬੜੀਆਂ-ਬੜੀਆਂ ਕੰਪਨੀਆਂ ਦਾ ਮੈਨੇਜਮੈਂਟ ਸੰਭਾਲ਼ ਰਹੇ ਹਨ।  ਇੱਥੋਂ ਦੇ ਸਟੂਡੈਂਟਸ ਨੇ ਅਨੇਕ ਸਟਾਰਟ-ਅੱਪਸ ਬਣਾਏ ਹਨ, ਅਨੇਕਾਂ ਯੂਨੀਕੌਰਨਸ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਰਹੀ ਹੈ। ਇਹ ਆਈਐੱਸਬੀ ਦੇ ਲਈ ਉਪਲਬਧੀ ਤਾਂ ਹੈ ਹੀ ਪੂਰੇ ਦੇਸ਼ ਦੇ ਲਈ ਮਾਣ ਦਾ ਵਿਸ਼ਾ ਵੀ ਹੈ

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਇਹ ਹੈਦਾਰਾਬਾਦ ਅਤੇ ਮੋਹਾਲੀ ਕੈਂਪਸ ਦੀ ਪਹਿਲੀ ਜੁਆਇੰਟ ਗ੍ਰੈਜੂਏਸ਼ਨ ਸੈਰੇਮਨੀ ਹੈ। ਅੱਜ ਜੋ ਸਟੂਡੈਂਟਸ ਪਾਸ ਹੋ ਕੇ ਨਿਕਲ ਰਹੇ ਹਨ, ਉਨ੍ਹਾਂ ਦੇ ਲਈ ਇਹ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸਮੇਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਦਾ ਪੁਰਬ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਸੀਂ ਬੀਤੇ 75 ਸਾਲ ਦੀਆਂ ਉਪਲਬਧੀਆਂ ਨੂੰ ਦੇਖ ਰਹੇ ਹਾਂ ਅਤੇ ਆਉਣ ਵਾਲੇ 25 ਸਾਲ ਦੇ ਸੰਕਲਪਾਂ ਦਾ ਰੋਡਮੈਪ ਵੀ ਬਣਾ ਰਹੇ ਹਾਂ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ,  ਆਉਣ ਵਾਲੇ 25 ਸਾਲ ਦੇ ਲਈ ਜੋ ਸੰਕਲਪ ਅਸੀਂ ਲਏ ਹਨ, ਉਸ ਦੀ ਸਿੱਧੀ ਵਿੱਚ ਆਪ ਸਭ ਦੀ ਬਹੁਤ ਬੜੀ ਭੂਮਿਕਾ ਹੈ। ਅਤੇ ਅੱਜ ਭਾਰਤ ਵਿੱਚ ਜੋ ਆਸ਼ਾ ਹੈ, ਲੋਕਾਂ ਵਿੱਚ ਜੋ ‍ਆਤਮਵਿਸ਼ਵਾਸ ਹੈ,  ਨਵੇਂ ਭਾਰਤ ਦੇ ਨਿਰਮਾਣ ਦੇ ਲਈ ਜੋ ਇੱਛਾਸ਼ਕਤੀ ਹੈ, ਉਹ ਤੁਹਾਡੇ ਲਈ ਵੀ ਅਨੇਕ ਸੰਭਾਵਨਾਵਾਂ ਦੇ ਦਵਾਰ ਖੋਲ੍ਹ ਰਹੀ ਹੈ

ਤੁਸੀਂ ਖ਼ੁਦ ਦੇਖੋ, ਅੱਜ ਭਾਰਤ G20 ਦੇਸ਼ਾਂ ਦੇ ਸਮੂਹ ਵਿੱਚ ਫਾਸਟੈਸਟ ਗ੍ਰੋਇੰਗ ਇਕੌਨਮੀ ਹੈ।  Smartphone date consumer ਦੇ ਮਾਮਲੇ ਵਿੱਚ ਭਾਰਤ ਪਹਿਲੇ ਨੰਬਰ ’ਤੇ ਹੈ।  Internet users ਦੀ ਸੰਖਿਆ ਨੂੰ ਦੇਖੀਏ ਤਾਂ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ’ਤੇ ਹੈ। Global Retail Index ਵਿੱਚ ਵੀ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ’ਤੇ ਹੈ। ਦੁਨੀਆ ਦਾ ਤੀਸਰਾ ਸਭ ਤੋਂ ਬੜਾ Startup Ecosystem ਭਾਰਤ ਵਿੱਚ ਹੈ। ਦੁਨੀਆ ਦਾ ਤੀਸਰਾ ਸਭ ਤੋਂ ਬੜਾ Consumer Market ਭਾਰਤ ਵਿੱਚ ਹੈ। ਅਜਿਹੀਆਂ ਕਈ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ, ਗਿਣਾ ਸਕਦਾ ਹਾਂ। ਕੋਰੋਨਾ ਜੈਸੀ ਗਲੋਬਲ ਮਹਾਮਾਰੀ ਵਿੱਚ ਅਸੀਂ ਸਭ ਨੇ ਅਤੇ ਦੁਨੀਆ ਨੇ ਭਾਰਤ ਦੀ ਸਮਰੱਥਾ ਦੇਖੀ ਹੈ। ਸਦੀ ਦੀ ਇਸ ਸਭ ਤੋਂ ਬੜੀ ਆਪਦਾ ਵਿੱਚ ਗਲੋਬਲ ਸਪਲਾਈ ਚੇਨਸ ਵਿੱਚ ਇਤਨਾ ਬੜਾ disruption ਹੋਇਆ,  ਫਿਰ ਯੁੱਧ ਨੇ ਵੀ ਇਸ ਸੰਕਟ ਨੂੰ ਹੋਰ ਵਧਾ ਦਿੱਤਾ। ਇਨ੍ਹਾਂ ਸਭ ਦੇ ਦਰਮਿਆਨ ਵੀ, ਭਾਰਤ ਅੱਜ ਗ੍ਰੋਥ ਦੇ ਇੱਕ ਬੜੇ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ

ਪਿਛਲੇ ਸਾਲ ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ, ਰਿਕਾਰਡ FDI ਆਇਆ। ਅੱਜ ਦੁਨੀਆ ਇਹ ਮਹਿਸੂਸ ਕਰ ਰਹੀ ਹੈ ਕਿ India means business. ਅਤੇ ਇਹ ਕੇਵਲ ਇਕੱਲੇ ਸਰਕਾਰ  ਦੇ ਪ੍ਰਯਾਸਾਂ ਦੇ ਕਾਰਨ ਸੰਭਵ ਨਹੀਂ ਹੋਇਆ ਹੈ। ਇਸ ਵਿੱਚ ISB ਜਿਹੇ ਬਿਜ਼ਨਸ ਸਕੂਲਸ ਦਾ, ਇੱਥੋਂ ਨਿਕਲਣ ਵਾਲੇ ਪ੍ਰੋਫੈਸ਼ਨਲਸ ਦਾ, ਦੇਸ਼ ਦੇ ਯੁਵਾ ਦਾ ਵੀ ਬਹੁਤ ਬੜਾ ਯੋਗਦਾਨ ਹੈ। ਚਾਹੇ ਸਟਾਰਟਅੱਪਸ ਹੋਣ, ਜਾਂ traditional business ਹੋਣ, ਚਾਹੇ manufacturing ਹੋਵੇ ਜਾਂ ਸਰਵਿਸ ਸੈਕਟਰ ਹੋਣ,  ਸਾਡੇ ਯੁਵਾ ਇਹ ਸਾਬਤ ਕਰ ਰਹੇ ਹਨ ਕਿ ਉਹ ਦੁਨੀਆ ਨੂੰ ਲੀਡ ਕਰ ਸਕਦੇ ਹਨ ਮੈਂ ਸਹੀ ਦੱਸ ਰਿਹਾ ਹਾਂ ਨਾ, ਤੁਹਾਨੂੰ ਭਰੋਸਾ ਹੈ ਕਿ ਨਹੀਂ ਆਪਣੇ ਆਪ ’ਤੇ। ਮੈਨੂੰ ਤੁਹਾਡੇ ’ਤੇ ਭਰੋਸਾ ਹੈ। ਤੁਹਾਨੂੰ ਆਪਣੇ ਆਪ ’ਤੇ ਹੈ?

ਸਾਥੀਓ,

ਇਸ ਲਈ ਅੱਜ ਦੁਨੀਆ ਭਾਰਤ ਨੂੰ, ਭਾਰਤ ਦੇ ਨੌਜਵਾਨਾਂ ਨੂੰ, ਅਤੇ ਭਾਰਤ ਦੇ products ਨੂੰ ਇੱਕ ਨਵੇਂ ਸਨਮਾਨ ਅਤੇ ਨਵੇਂ ਭਰੋਸੇ ਦੇ ਨਾਲ ਦੇਖ ਰਹੀ ਹੈ।

ਸਾਥੀਓ,

ਭਾਰਤ ਜਿਸ ਸਕੇਲ ’ਤੇ ਲੋਕਤਾਂਤਰਿਕ ਤਰੀਕੇ ਨਾਲ ਅਨੇਕ ਚੀਜ਼ਾਂ ਆਪਣੇ ਇੱਥੇ ਕਰ ਸਕਦਾ ਹੈ, ਜਿਸ ਤਰੀਕੇ ਨਾਲ ਅਸੀਂ ਇੱਥੇ ਕੋਈ ਨੀਤੀ ਜਾਂ ਨਿਰਣਾ ਲਾਗੂ ਕਰ ਸਕਦੇ ਹਾਂ, ਉਹ ਪੂਰੀ ਦੁਨੀਆ ਦੇ ਲਈ ਅਧਿਐਨ ਦਾ ਸਿੱਖਣ ਦਾ ਵਿਸ਼ਾ ਬਣ ਜਾਂਦਾ ਹੈ। ਅਤੇ ਇਸ ਲਈ ਅਸੀਂ ਅਕਸਰ Indian solutions ਨੂੰ  globally implement ਹੁੰਦੇ ਹੋਏ ਦੇਖਦੇ ਹਾਂ। ਅਤੇ ਇਸ ਲਈ ਮੈਂ ਅੱਜ ਇਸ ਮਹੱਤਵਪੂਰਨ ਦਿਨ ’ਤੇ ਤੁਹਾਨੂੰ ਕਹਾਂਗਾ ਕਿ ਤੁਸੀਂ ਆਪਣੇ ਵਿਅਕਤੀਗਤ ਲਕਸ਼ਾਂ ਨੂੰ, ਦੇਸ਼ ਦੇ ਲਕਸ਼ਾਂ ਦੇ ਨਾਲ ਜੋੜੋ। ਤੁਸੀਂ ਜੋ ਸਿੱਖਦੇ ਹੋ, ਤੁਹਾਡਾ ਜੋ ਵੀ ਅਨੁਭਵ ਹੁੰਦਾ ਹੈ, ਤੁਸੀਂ ਜੋ ਵੀ initiatives ਲੈਂਦੇ ਹੋ, ਉਸ ਤੋਂ ਦੇਸ਼ ਹਿਤ ਕਿਵੇਂ ਸਧੇਗਾ, ਇਸ ਬਾਰੇ ਵਿੱਚ ਹਮੇਸ਼ਾ ਸੋਚਣਾ ਚਾਹੀਦਾ ਹੈ, ਜ਼ਰੂਰ ਸੋਚੋ

ਅੱਜ ਦੇਸ਼ ਵਿੱਚ ਚਾਹੇ Ease of Doing Business ਦੇ ਲਈ ਅਭਿਯਾਨ ਹੋਵੇ, ਡੇਢ ਹਜ਼ਾਰ ਤੋਂ ਜ਼ਿਆਦਾ ਪੁਰਾਣੇ ਕਾਨੂੰਨਾਂ ਅਤੇ ਹਜ਼ਾਰਾਂ compliances ਨੂੰ ਸਮਾਪਤ ਕਰਨ ਦਾ ਕੰਮ ਹੋਵੇ, ਟੈਕਸ ਦੇ ਅਨੇਕਾਂ ਕਾਨੂੰਨਾਂ ਨੂੰ ਸਮਾਪਤ ਕਰਕੇ GST ਜੈਸੀ ਪਾਰਦਰਸ਼ੀ ਵਿਵਸਥਾ ਦਾ ਨਿਰਮਾਣ ਹੋਵੇ, Entrepreneurs ਅਤੇ innovation ਨੂੰ ਹੁਲਾਰਾ ਦੇਣਾ ਹੋਵੇ, ਨਵੀਂ ਸਟਾਰਟ-ਅੱਪ ਪਾਲਿਸੀ ਹੋਵੇ, ਡ੍ਰੋਨ ਪਾਲਿਸੀ ਹੋਵੇ,  ਅਨੇਕ ਨਵੇਂ ਸੈਕਟਰਸ ਨੂੰ ਖੋਲ੍ਹਣਾ ਹੋਵੇ, 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨਾ ਹੋਵੇ, ਇਹ ਸਾਰੇ ਬੜੇ ਬਦਲਾਅ ਤੁਹਾਡੇ ਜਿਹੇ ਨੌਜਵਾਨਾਂ ਦੇ ਲਈ ਹੀ ਤਾਂ ਹੋ ਰਹੇ ਹਨ ਤੁਹਾਡੇ ਜਿਹੇ ਨੋਜਵਾਨਾਂ ਦੀ ਤਰਫ਼ ਤੋਂ ਆਉਣ ਵਾਲੇ ਜੋ solutions ਹਨ, ਉਨ੍ਹਾਂ solutions ਨੂੰ implement ਕਰਨ ਦੇ ਲਈ, ਤੁਹਾਡੇ idea ਨੂੰ ਦੇਸ਼ ਦੀ ਤਾਕਤ ਬਣਾਉਣ ਦੇ ਲਈ ਸਾਡੀ ਸਰਕਾਰ ਹਮੇਸ਼ਾ ਦੇਸ਼ ਦੀ ਯੁਵਾ ਸ਼ਕਤੀ ਦੇ ਨਾਲ ਖੜ੍ਹੀ ਹੈ

ਸਾਥੀਓ, 

ਤੁਸੀਂ ਸੁਣਿਆ ਹੋਵੇਗਾ ਕਈ ਵਾਰ ਮੈਂ ਇੱਕ ਗੱਲ ਨੂੰ ਵਾਰ-ਵਾਰ ਦੁਹਰਾਉਂਦਾ ਵੀ ਹਾਂ ਅਤੇ ਅਕਸਰ ਮੈਂ ਕਹਿੰਦਾ ਹਾਂ Reform, Perform, Transform ਦੀ ਗੱਲ ਕਰਦਾ ਹਾਂ। ਇਹ ਮੰਤਰ, ਦੇਸ਼ ਵਿੱਚ ਅੱਜ ਜੋ governance ਹੈ, ਉਸ ਨੂੰ define ਕਰਦਾ ਹੈ। ਇਹ ਤੁਹਾਡੇ ਜਿਹੇ ਮੈਨੇਜਮੈਂਟ ਦੇ ਸਟੂਡੈਂਟਸ,  ਪ੍ਰੋਫੈਸ਼ਨਲਸ ਦੇ ਲਈ ਵੀ ਬਹੁਤ ਅਹਿਮ ਹੈ। ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਤੁਸੀਂ ਲੋਕ ਇੱਥੋਂ ਨਿਕਲਣ ਦੇ ਬਾਅਦ ਬਹੁਤ ਸਾਰੇ Policy decisions ਲੈਣ ਵਾਲੇ ਹੋ।  Policy ਸਿਰਫ਼ ਡਰਾਇੰਗ ਬੋਰਡ ’ਤੇ ਅੱਛੀ ਹੋਵੇ, ਕਾਗਜ਼ ’ਤੇ ਬਿਹਤਰ ਹੋਵੇ, ਜ਼ਮੀਨ ’ਤੇ ਅਗਰ ਨਤੀਜੇ ਨਾ ਦੇਵੇ, ਤਾਂ ਉਸ ਦਾ ਕੋਈ ਲਾਭ ਨਹੀਂ ਹੁੰਦਾ। ਇਸ ਲਈ ਪਾਲਿਸੀ ਦਾ ਆਕਲਨ,  Implementation ਅਤੇ End Result ਦੇ ਅਧਾਰ ’ਤੇ ਹੋਣਾ ਚਾਹੀਦਾ ਹੈ। Reform, Perform,  Transform ਦੇ ਮੰਤਰ ਨੇ ਕਿਵੇਂ Policies ਨੂੰ, ਦੇਸ਼ ਦੀ Governance ਨੂੰ Redefine ਕੀਤਾ ਹੈ, ਇਹ ਵੀ ਮੈਂ ਚਾਹਾਂਗਾ ਕਿ ਤੁਹਾਡੇ ਜਿਹੇ ਨੌਜਵਾਨਾਂ ਲਈ ਜਾਣਨਾ ਬਹੁਤ ਜ਼ਰੂਰੀ ਹੈ

ਸਾਥੀਓ,

ਬੀਤੇ 8 ਸਾਲ ਦੀ ਤੁਲਨਾ ਅਗਰ ਤੁਸੀਂ ਉਸ ਤੋਂ ਪਹਿਲਾਂ ਦੇ 3 ਦਹਾਕੇ ਨਾਲ ਕਰੋਗੇ ਤਾਂ, ਇੱਕ ਗੱਲ ਜ਼ਰੂਰ ਨੋਟ ਕਰੋਗੇ। ਸਾਡੇ ਦੇਸ਼ ਵਿੱਚ ਰਿਫਾਰਮਸ ਦੀ ਜ਼ਰੂਰਤ ਤਾਂ ਹਮੇਸ਼ਾ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਸੀ ਲੇਕਿਨ Political willpower ਦੀ ਹਮੇਸ਼ਾ ਕਮੀ ਰਹਿੰਦੀ ਸੀ। ਪਿਛਲੇ ਤਿੰਨ ਦਹਾਕਿਆਂ ਵਿੱਚ ਲਗਾਤਾਰ ਬਣੀ ਰਹੀ ਰਾਜਨੀਤਕ ਅਸਥਿਰਤਾ ਦੇ ਕਾਰਨ ਦੇਸ਼ ਨੇ ਲੰਬੇ ਸਮੇਂ ਤੱਕ Political willpower ਦੀ ਕਮੀ ਦੇਖੀ। ਇਸ ਵਜ੍ਹਾ ਨਾਲ ਦੇਸ਼ reforms ਨਾਲ, ਬੜੇ ਫ਼ੈਸਲੇ ਲੈਣ ਤੋਂ ਦੂਰ ਹੀ ਰਿਹਾ ਹੈ। 2014 ਦੇ ਬਾਅਦ ਤੋਂ ਸਾਡਾ ਦੇਸ਼ ਰਾਜਨੀਤਕ ਇੱਛਾਸ਼ਕਤੀ ਨੂੰ ਵੀ ਦੇਖ ਰਿਹਾ ਹੈ ਅਤੇ ਲਗਾਤਾਰ Reforms ਵੀ ਹੋ ਰਹੇ ਹਨ। ਅਸੀਂ ਦਿਖਾਇਆ ਹੈ ਕਿ ਅਗਰ ਇਮਾਨਦਾਰੀ ਦੇ ਨਾਲ, ਇੱਛਾਸ਼ਕਤੀ ਦੇ ਨਾਲ reform ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ ਤਾਂ ਜਨਸਮਰਥਨ ਆਪਣੇ ਆਪ ਵਧਦਾ ਹੈ

Fintech ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਸ ਦੇਸ਼ ਵਿੱਚ ਕਦੇ ਬੈਂਕਿੰਗ ਹੀ ਇੱਕ privilege ਮੰਨੀ ਜਾਂਦੀ ਸੀ, ਉਸੇ ਦੇਸ਼ ਵਿੱਚ fintech ਸਾਧਾਰਣ ਨਾਗਰਿਕਾਂ ਦੇ ਜੀਵਨ ਨੂੰ ਬਦਲ ਰਹੀ ਹੈ। ਜਿੱਥੇ ਕਦੇ ਬੈਂਕਾਂ ਦੇ ਪ੍ਰਤੀ ਭਰੋਸਾ ਕਾਇਮ ਕਰਨ ਦੇ ਲਈ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਸੀ, ਉੱਥੇ ਹੁਣ ਦੁਨੀਆ ਦੀਆਂ 40 ਪ੍ਰਤੀਸ਼ਤ ਡਿਜੀਟਲ ਟ੍ਰਾਂਜੈਕਸ਼ਨਾਂ ਹਿੰਦੁਸਤਾਨ ਵਿੱਚ ਹੋ ਰਹੀਆਂ ਹਨ। ਸਾਡੇ Health Sector ਨੂੰ ਵੀ ਇਹ ਮੰਨਿਆ ਜਾਂਦਾ ਸੀ ਕਿ ਇਹ ਕਿਸੇ ਬੜੀ ਚੁਣੌਤੀ ਨੂੰ respond ਨਹੀਂ ਕਰ ਪਾਵੇਗਾ। ਲੇਕਿਨ Health Sector ਵਿੱਚ reform ਦੀ ਦੇਸ਼ ਦੀ ਇੱਛਾ ਸ਼ਕਤੀ ਦਾ ਪਰਿਣਾਮ ਅਸੀਂ 100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਦੇ ਦੌਰਾਨ ਅਨੁਭਵ ਕੀਤਾ ਹੈ

ਕੋਰੋਨਾ ਨੇ ਜਦੋਂ ਦਸਤਕ ਦਿੱਤੀ ਤਦ ਸਾਡੇ ਪਾਸ PPE ਕਿੱਟਸ ਬਣਾਉਣ ਵਾਲੇ ਮੈਨੂਫੈਕਚਰਰ ਨਾ ਦੇ ਬਰਾਬਰ ਸਨ, ਕੋਰੋਨਾ ਸਪੈਸਿਫਿਕ ਜ਼ਰੂਰੀ ਇਨਫ੍ਰਾਸਟ੍ਰਕਚਰ ਵੀ ਨਹੀਂ ਸੀ। ਲੇਕਿਨ ਦੇਖਦੇ ਹੀ ਦੇਖਦੇ 1100 ਤੋਂ ਅਧਿਕ PPE manufacturers ਦਾ ਨੈੱਟਵਰਕ ਭਾਰਤ ਵਿੱਚ ਤਿਆਰ ਹੋ ਗਿਆ। ਕੋਰੋਨਾ ਦੀ ਟੈਸਟਿੰਗ ਦੇ ਲਈ ਵੀ ਸ਼ੁਰੂਆਤ ਵਿੱਚ ਕੁਝ ਦਰਜਨ ਲੈਬਸ ਸਨ। ਬਹੁਤ ਘੱਟ ਸਮੇਂ ਵਿੱਚ ਦੇਸ਼ ਵਿੱਚ ਢਾਈ ਹਜ਼ਾਰ ਤੋਂ ਅਧਿਕ ਟੈਸਟ ਲੈਬਸ ਦਾ ਨੈੱਟਵਰਕ ਬਣ ਗਿਆ। ਕੋਵਿਡ ਵੈਕਸੀਨਸ ਦੇ ਲਈ ਤਾਂ ਸਾਡੇ ਇੱਥੇ ਚਿੰਤਾ ਜਤਾਈ ਜਾ ਰਹੀ ਸੀ ਕਿ ਸਾਨੂੰ ਵਿਦੇਸ਼ੀ ਵੈਕਸੀਨ ਮਿਲ ਪਾਏਗੀ ਵੀ ਜਾਂ ਨਹੀਂ

ਲੇਕਿਨ ਅਸੀਂ ਆਪਣੀ ਵੈਕਸੀਨਸ ਤਿਆਰ ਕੀਤੀਆਂ। ਇਤਨੀਆਂ ਵੈਕਸੀਨਸ ਬਣਾਈਆਂ ਕਿ ਭਾਰਤ ਵਿੱਚ ਵੀ 190 ਕਰੋੜ ਤੋਂ ਜ਼ਿਆਦਾ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਭਾਰਤ ਨੇ ਦੁਨੀਆ  ਦੇ 100 ਤੋਂ ਅਧਿਕ ਦੇਸ਼ਾਂ ਨੂੰ ਵੀ ਵੈਕਸੀਨਸ ਭੇਜੀਆਂ ਹਨ। ਇਸ ਪ੍ਰਕਾਰ ਮੈਡੀਕਲ ਐਜੂਕੇਸ਼ਨ ਵਿੱਚ ਵੀ ਅਸੀਂ ਇੱਕ ਤੋਂ ਬਾਅਦ ਇੱਕ ਅਨੇਕ ਰਿਫਾਰਮ ਕੀਤੇ। ਇਸੇ ਦਾ ਪਰਿਣਾਮ ਹੈ ਕਿ ਬੀਤੇ 8 ਸਾਲਾਂ ਵਿੱਚ ਮੈਡੀਕਲ ਕਾਲਜ ਦੀ ਸੰਖਿਆ 380 ਤੋਂ ਵਧ ਕੇ 600 ਤੋਂ ਵੀ ਅਧਿਕ ਹੋ ਗਈ ਹੈ। ਦੇਸ਼ ਵਿੱਚ ਮੈਡੀਕਲ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀਆਂ ਸੀਟਾਂ 90 ਹਜ਼ਾਰ ਤੋਂ ਵਧ ਕੇ ਡੇਢ ਲੱਖ ਤੋਂ ਉੱਪਰ ਹੋ ਚੁੱਕੀ ਹੈ

ਸਾਥੀਓ,

ਪਿਛਲੇ ਅੱਠ ਵਰ੍ਹਿਆਂ ਵਿੱਚ ਦੇਸ਼ ਨੇ ਜੋ ਇੱਛਾ ਸ਼ਕਤੀ ਦਿਖਾਈ ਹੈ, ਉਸ ਦੀ ਵਜ੍ਹਾ ਨਾਲ ਇੱਕ ਹੋਰ ਬਦਲਾਅ ਆਇਆ ਹੈ। ਹੁਣ ਬਿਊਰੋਕ੍ਰੇਸੀ ਵੀ ਪੂਰੀ ਸ਼ਕਤੀ ਨਾਲ Reforms ਨੂੰ ਜ਼ਮੀਨ ’ਤੇ ਉਤਾਰਣ ਵਿੱਚ ਜੁਟੀ ਹੈ। ਸਿਸਟਮ ਉਹੀ ਹੈ, ਲੇਕਿਨ ਹੁਣ ਨਤੀਜੇ ਬਹੁਤ ਸੰਤੋਸ਼ਜਨਕ ਮਿਲ ਰਹੇ ਹਨ ਅਤੇ ਇਨ੍ਹਾਂ ਅੱਠ ਵਰ੍ਹਿਆਂ ਵਿੱਚ ਜੋ ਸਭ ਤੋਂ ਬੜੀ ਪ੍ਰੇਰਣਾ ਬਣੀ ਹੈ, ਉਹ ਹੈ ਜਨਭਾਗੀਦਾਰੀ। ਦੇਸ਼ ਦੀ ਜਨਤਾ ਖ਼ੁਦ ਅੱਗੇ ਵਧ ਕੇ Reforms ਨੂੰ ਗਤੀ ਦੇ ਰਹੀ ਹੈ। ਅਤੇ ਅਸੀਂ ਇਹ ਸਵੱਛ ਭਾਰਤ ਅਭਿਯਾਨ ਵਿੱਚ ਦੇਖਿਆ ਹੈ। ਅਤੇ ਹੁਣ ਵੋਕਲ ਫੌਰ ਲੋਕਲ ਅਤੇ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਵੀ ਅਸੀਂ ਜਨਭਾਗੀਦਾਰੀ ਦੀ ਤਾਕਤ ਨੂੰ ਦੇਖ ਰਹੇ ਹਾਂ ਜਦੋਂ ਜਨਤਾ ਸਹਿਯੋਗ ਕਰਦੀ ਹੈ ਤਾਂ ਨਤੀਜੇ ਜ਼ਰੂਰ ਮਿਲਦੇ ਹਨ, ਜਲਦੀ ਮਿਲਦੇ ਹਨ ਯਾਨੀ ਸਰਕਾਰੀ ਵਿਵਸਥਾ ਵਿੱਚ ਸਰਕਾਰ reform ਕਰਦੀ ਹੈ,  ਬਿਊਰੋਕ੍ਰੇਸੀ perform ਕਰਦੀ ਹੈ ਅਤੇ ਜਨਤਾ ਦੇ ਸਹਿਯੋਗ ਨਾਲ transformation ਹੁੰਦਾ ਹੈ

ਸਾਥੀਓ,

ਇਹ ਤੁਹਾਡੇ ਲਈ ਇੱਕ ਬਹੁਤ ਬੜੀ ਕੇਸ ਸਟਡੀ ਹੈ, Reform, Perform, Transform ਦੀ ਜੋ ਇਹ ਡਾਇਨਿਮਿਕਸ ਹੈ, ਉਹ ਤੁਹਾਡੇ ਲਈ ਰਿਸਰਚ ਦਾ ਵਿਸ਼ਾ ਹੈ। ISB ਜਿਹੇ ਬੜੇ ਸੰਸਥਾਨ ਨੂੰ ਅਧਿਐਨ ਕਰਕੇ, analysis ਕਰਕੇ ਦੁਨੀਆ ਦੇ ਸਾਹਮਣੇ ਇਸ ਨੂੰ ਲਿਆਉਣਾ ਚਾਹੀਦਾ ਹੈ। ਇੱਥੋਂ ਜੋ ਯੁਵਾ ਸਾਥੀ ਪੜ੍ਹ ਕੇ ਨਿਕਲ ਰਹੇ ਹਨ, ਉਨ੍ਹਾਂ ਨੂੰ ਵੀ Reform, Perform, Transform ਦੇ ਇਸ ਮੰਤਰ ਨੂੰ ਹਰ ਖੇਤਰ ਵਿੱਚ ਲਾਗੂ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ

ਸਾਥੀਓ,

ਮੈਂ ਤੁਹਾਡਾ ਧਿਆਨ, ਦੇਸ਼ ਦੇ sports ecosystem ਵਿੱਚ ਆਏ ਟ੍ਰਾਂਸਫਾਰਮੇਸ਼ਨ ਦੀ ਤਰਫ਼ ਵੀ ਦਿਲਾਉਣਾ ਚਾਹੁੰਦਾ ਹਾਂ। ਆਖਰ ਕੀ ਕਾਰਨ ਹੈ ਕਿ 2014 ਦੇ ਬਾਅਦ ਸਾਨੂੰ ਖੇਲ ਦੇ ਹਰ ਮੈਦਾਨ ਵਿੱਚ ਅਭੂਤਪੂਰਵ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ? ਇਸ ਦਾ ਸਭ ਤੋਂ ਬੜਾ ਕਾਰਨ ਹੈ ਸਾਡੇ ਐਥਲੀਟਸ ਦਾ ‍ਆਤਮਵਿਸ਼ਵਾਸ। ‍ਆਤਮਵਿਸ਼ਵਾਸ ਤਦ ਆਉਂਦਾ ਹੈ, ਜਦੋਂ ਸਹੀ ਟੈਲੰਟ ਦੀ ਖੋਜ ਹੁੰਦੀ ਹੈ, ਜਦੋਂ ਟੈਲੰਟ ਦੀ handholding ਹੁੰਦੀ ਹੈ, ਜਦੋਂ ਇੱਕ transparent selection ਹੁੰਦਾ ਹੈ, ਟ੍ਰੇਨਿੰਗ ਦਾ, ਕੰਪੀਟਿਸ਼ਨ ਦਾ ਇੱਕ ਬਿਹਤਰ ਇਨਫ੍ਰਾਸਟ੍ਰਕਚਰ ਮਿਲਦਾ ਹੈ। ਖੇਲੋ ਇੰਡੀਆ ਤੋਂ ਲੈ ਕੇ ਓਲੰਪਿਕਸ ਪੋਡੀਅਮ ਸਕੀਮ ਤੱਕ ਅਜਿਹੇ ਅਨੇਕ ਰਿਫਾਰਮਸ ਦੇ ਚਲਦੇ ਅੱਜ sports ਨੂੰ Transform ਹੁੰਦੇ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ

ਸਾਥੀਓ,

ਮੈਨੇਜਮੈਂਟ ਦੀ ਦੁਨੀਆ ਵਿੱਚ  performance, value addition, productivity ਅਤੇ motivation,  ਇਨ੍ਹਾਂ ਗੱਲਾਂ ’ਤੇ ਵੀ ਬਹੁਤ ਚਰਚਾ ਹੁੰਦੀ ਹੈ। ਅਗਰ ਤੁਸੀਂ ਪਬਲਿਕ ਪਾਲਿਸੀ ਵਿੱਚ ਇਸ ਦਾ ਉੱਤਮ ਉਦਾਹਰਣ ਦੇਖਣੀ ਹੈ, ਤਾਂ ਤੁਹਾਨੂੰ aspirational district program ਨੂੰ ਜ਼ਰੂਰ ਸਟਡੀ ਕਰਨੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ 100 ਤੋਂ ਅਧਿਕ ਅਜਿਹੇ ਜ਼ਿਲ੍ਹੇ ਸਨ, ਜੋ ਵਿਕਾਸ ਦੀ ਦੌੜ ਵਿੱਚ ਕਾਫੀ ਪਿੱਛੇ ਸਨ। ਦੇਸ਼ ਦੇ ਲਗਭਗ ਸਾਰੇ ਰਾਜਾਂ ਵਿੱਚ ਏਕਾਦ ਦੋ-ਏਕਾਦ ਦੋ ਕਿਤੇ ਥੋੜ੍ਹੇ ਜ਼ਿਆਦਾ ਅਜਿਹੇ aspirational district ਹਨ। ਵਿਕਾਸ ਨਾਲ ਜੁੜੇ ਹਰ ਪੈਰਾਮੀਟਰ ਵਿੱਚ ਇਹ ਜ਼ਿਲ੍ਹੇ ਬਹੁਤ ਘੱਟ ਸਕੋਰ ਕਰਦੇ ਸਨ

ਇਸ ਦਾ ਸਿੱਧਾ ਪ੍ਰਭਾਵ ਦੇਸ਼ ਦੀ ਓਵਰਆਲ performance ’ਤੇ, ਰੇਟਿੰਗ ’ਤੇ, ਓਵਰਆਲ ਪ੍ਰਦਰਸ਼ਨ ’ਤੇ ਬਹੁਤ ਨੈਗੇਟਿਵ ਅਸਰ ਪੈਂਦਾ ਸੀ। ਇਨ੍ਹਾਂ ਨੂੰ ਇਹ ਸਮਝ ਕੇ ਕੁਝ ਹੋ ਨਹੀਂ ਰਿਹਾ ਹੈ, ਬਦਲਾਅ ਦਿਖ ਨਹੀਂ ਰਿਹਾ ਹੈ, ਹਾਲਾਤ ਬੁਰੇ ਹਨ, ਅਤੇ ਇਸ ਲਈ ਸਰਕਾਰਾਂ ਕੀ ਕਰਦੀਆਂ ਸਨ। ਉਸ ਨੂੰ ਪਿਛੜਾ ਐਲਾਨ ਕਰ ਦਿੰਦੀਆਂ ਸਨ ਇਹ ਤਾਂ backward district ਹੈ, ਅਗਰ ਇਹੀ ਸੋਚ ਹੈ ਤਾਂ ਉਨ੍ਹਾਂ ਦੇ  ਮਨ ਵਿੱਚ ਵੀ ਹੋ ਜਾਂਦੀ ਆਉਂਦੀ ਐਸਾ ਹੀ ਰਹੇਗਾ ਕੁਝ ਬਦਲਾਅ ਨਹੀਂ ਹੋਵੇਗਾ। ਸਰਕਾਰੀ ਸਿਸਟਮ ਵਿੱਚ ਜਿਨ੍ਹਾਂ ਅਫ਼ਸਰਾਂ ਨੂੰ ਸਭ ਤੋਂ ਘੱਟ ਪ੍ਰੋਡਕਟਿਵ ਮੰਨਿਆ ਜਾਂਦਾ ਸੀ, ਨਿਕੰਮਾ ਮੰਨਿਆ ਜਾਂਦਾ ਸੀ, ਉਨ੍ਹਾਂ ਨੂੰ ਅਕਸਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਤੈਨਾਤ ਕਰਨ ਦੇਣਾ ਅਤੇ ਜਾਓ ਬਈ ਤੁਸੀਂ ਤੁਹਾਡਾ ਜਾਣੋ ਤੁਹਾਡਾ ਨਸੀਬ ਜਾਣੇ ਪਏ ਰਹੋ

ਲੇਕਿਨ ਸਾਥੀਓ,

ਅਸੀਂ ਅਪ੍ਰੋਚ ਬਦਲੀ। ਜਿਸ ਨੂੰ ਕੱਲ੍ਹ ਤੱਕ backward district ਕਹਿੰਦੇ ਸਨ। ਅਸੀਂ ਕਿਹਾ ਇਹ backward ਨਹੀਂ ਹੈ ਇਹ aspirational district ਹੈ ਅਸੀਂ ਉਨ੍ਹਾਂ ਨੂੰ aspirational ਐਲਾਨ ਕੀਤਾ,  ਅਤੇ ਅਸੀਂ ਤੈਅ ਕੀਤਾ ਕਿ ਅਸੀਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਕਾਸ ਦੀਆਂ ਆਕਾਂਖਿਆਵਾਂ ਜਗਾਵਾਂਗੇ,  ਇੱਕ ਨਵੀਂ ਭੁੱਖ ਜਗਾਵਾਂਗੇ। ਦੇਸ਼ ਦੇ Efficient, ਯੁਵਾ ਅਧਿਕਾਰੀਆਂ ਨੂੰ ਸ਼ਨਾਖ਼ਤ ਕਰਕੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ।

ਇਨ੍ਹਾਂ ਜਿਲ੍ਹਿਆਂ ਵਿੱਚ ਹੋਣ ਵਾਲੇ ਹਰ ਕੰਮ ਨੂੰ ਵਿਸ਼ੇਸ਼ ਤੌਰ ’ਤੇ ਮੌਨਿਟਰ ਕੀਤਾ ਗਿਆ, ਡੈਸਕ ਬੋਰਡ ’ਤੇ ਰੀਅਲ ਟਾਈਮ ਮੌਨਿਟਰਿੰਗ ਕਰਨ ਦੀ ਵਿਵਸਥਾ ਕੀਤੀ ਹੈ। ਜਿੱਥੇ-ਜਿੱਥੇ ਕਮੀਆਂ ਨਜ਼ਰ  ਆਉਂਦੀਆਂ ਸਨ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦਾ ਪ੍ਰਯਾਸ ਕੀਤਾ ਗਿਆ ਹੈ। ਅਤੇ ਸਾਥੀਓ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਅੱਜ ਸਥਿਤੀ ਇਹ ਹੈ ਕਿ ਇਨ੍ਹਾਂ ਵਿੱਚੋਂ ਕਈ ਜ਼ਿਲ੍ਹੇ ਅੱਜ ਦੇਸ਼ ਦੇ ਦੂਸਰੇ ਬਿਹਤਰ ਸਮਝੇ ਜਾਣ ਵਾਲੇ ਜ਼ਿਲ੍ਹਿਆਂ ਤੋਂ ਕਿਤੇ ਜ਼ਿਆਦਾ ਅੱਛਾ ਪਰਫਾਰਮ ਕਰ ਰਹੇ ਹਨ

ਜਿਨ੍ਹਾਂ ਨੂੰ ਕਦੇ ਪਿਛੜੇ ਜ਼ਿਲ੍ਹੇ ਕਹਿੰਦੇ ਸਨ ਦੇਸ਼ ਦੇ development parameters ਨੂੰ ਪ੍ਰਭਾਵਿਤ ਕਰਦੇ ਸਨ, ਉਹ ਅੱਜ aspirational district ਬਣ ਕੇ, ਦੇਸ਼ ਦੇ ਵਿਕਾਸ ਨੂੰ ਗਤੀ ਦੇ ਰਹੇ ਹਨ। ਹੁਣ ਅਸੀਂ ਰਾਜਾਂ ਨੂੰ ਕਿਹਾ ਹੈ ਇਸ ਅਪ੍ਰੋਚ ਨੂੰ ਹੋਰ ਵਿਸਤਾਰ ਦਿਓ। ਹਰ ਜ਼ਿਲ੍ਹੇ ਵਿੱਚ ਅਜਿਹੇ ਬਲਾਕਸ ਹੁੰਦੇ ਹਨ ਜੋ ਵਿਕਾਸ ਦੇ ਮਾਮਲੇ ਵਿੱਚ ਦੂਸਰਿਆਂ ਤੋਂ ਪਿਛੜ ਗਏ ਹਨ। ਅਜਿਹੇ ਬਲਾਕਸ ਨੂੰ identify ਕਰਕੇ aspirational blocks ਅਭਿਯਾਨ ਨੂੰ ਹੁਣ ਅੱਗੇ ਵਧਾਇਆ ਜਾ ਰਿਹਾ ਹੈ। ਦੇਸ਼ ਵਿੱਚ ਹੋ ਰਹੇ ਇਹ ਬਦਲਾਅ, ਇਨ੍ਹਾਂ ਦੀ ਜਾਣਕਾਰੀ, ਤੁਹਾਨੂੰ policy decisions ਵਿੱਚ, ਮੈਨੇਜਮੈਂਟ ਵਿੱਚ ਬਹੁਤ ਮਦਦ ਕਰੇਗੀ

ਸਾਥੀਓ , 

ਤੁਹਾਡੇ ਲਈ ਇਹ ਸਭ ਜਾਨਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਅੱਜ ਦੇਸ਼ ਵਿੱਚ ‘business ਦੇ ਮਾਅਨੇ ਵੀ ਬਦਲ ਰਹੇ ਹਨ ਅਤੇ ‘business’ ਦਾ ਦਾਇਰਾ ਵੀ ਵਧ ਰਿਹਾ ਹੈ। ਅੱਜ ਭਾਰਤ ਵਿੱਚ economic landscape, small, medium, cottage ਅਤੇ ਇੱਥੋਂ ਤੱਕ ਦੀ informal enterprises ਤੱਕ ਵਿੱਚ ਫੈਲ ਰਿਹਾ ਹੈ। ਇਹ ਬਿਜ਼ਨਸ ਲੱਖਾਂ-ਲੱਖ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਦੇ ਰਹੇ ਹਨ। ਇਨ੍ਹਾਂ ਦਾ ਸਮਰੱਥਾ ਬਹੁਤ ਜ਼ਿਆਦਾ ਹੈ, ਇਨ੍ਹਾਂ ਵਿੱਚ ਅੱਗੇ ਵਧਣ ਦਾ ਕਮਿਟਮੈਂਟ ਬਹੁਤ ਜ਼ਿਆਦਾ ਹੈ

ਇਸ ਲਈ ਅੱਜ ਜਦੋਂ ਦੇਸ਼ ਆਰਥਿਕ ਵਿਕਾਸ ਦੇ ਨਵੇਂ ਅਧਿਆਇ ਨੂੰ ਲਿਖ ਰਿਹਾ ਹੈ ਤਾਂ ਸਾਨੂੰ ਇੱਕ ਹੋਰ ਗੱਲ ਯਾਦ ਰੱਖਣੀ ਹੋਵੇਗੀ। ਸਾਨੂੰ ਛੋਟੇ ਵਪਾਰੀਆਂ, small business ਦਾ ਵੀ ਉਤਨਾ ਹੀ ਧਿਆਨ ਰੱਖਣਾ ਹੋਵੇਗਾ। ਸਾਨੂੰ ਉਨ੍ਹਾਂ ਨੂੰ ਜ਼ਿਆਦਾ ਬੜੇ ਪਲੈਟਫਾਰਮ ਦੇਣੇ ਹੋਣਗੇ, Grow ਕਰਨ ਦੇ ਲਈ ਜ਼ਿਆਦਾ ਬਿਹਤਰ ਮੌਕੇ ਦੇਣੇ ਹੋਣਗੇ। ਸਾਨੂੰ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਨਵੇਂ-ਨਵੇਂ ਬਜ਼ਾਰਾਂ ਨਾਲ ਜੋੜਨ ਵਿੱਚ ਮਦਦ ਕਰਨੀ ਹੋਵੇਗੀ। ਸਾਨੂੰ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਟੈਕਨੋਲੋਜੀ ਨਾਲ ਜੋੜਨਾ ਹੋਵੇਗਾ। ਅਤੇ ਇੱਥੇ ਹੀ ਇਸ ਗੱਲ ਹੀ ’ਤੇ  ISB ਜਿਹੇ ਸੰਸਥਾਨ, ISB  ਦੇ Students ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ

ਇੱਕ future business leader ਦੇ ਤੌਰ ’ਤੇ ਆਪ ਸਭ ਨੂੰ ਹਰ ਬਿਜ਼ਨਸ ਨੂੰ ਹੋਰ ਬੜਾ ਅਤੇ ਵਿਸਤਾਰ ਦੇਣ ਕਰਨ ਦੇ ਲਈ ਅੱਗੇ ਆਉਣਾ ਹੋਵੇਗਾ, ਜ਼ਿੰਮੇਵਾਰੀਆਂ ਸੰਭਾਲ਼ਨੀਆਂ ਹੋਣਗੀਆਂ। ਅਤੇ ਤੁਸੀਂ ਦੇਖੋ, ਤੁਸੀਂ ਛੋਟੇ business ਨੂੰ grow ਕਰਨ ਵਿੱਚ ਮਦਦ ਕਰੋਗੇ ਤਾਂ ਤੁਸੀਂ ਲੱਖਾਂ entrepreneurs ਦੇ ਨਿਰਮਾਣ ਵਿੱਚ ਮਦਦ ਕਰੋਗੇ, ਕਰੋੜਾਂ ਪਰਿਵਾਰਾਂ ਦੀ ਮਦਦ ਕਰੋਗੇ। ਭਾਰਤ ਨੂੰ future-ready ਬਣਾਉਣ ਦੇ ਲਈ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਭਾਰਤ ਆਤਮਨਿਰਭਰ ਬਣੇ। ਅਤੇ ਇਸ ਵਿੱਚ ਤੁਸੀਂ ਵੀ ਬਿਜ਼ਨਸ ਪ੍ਰੋਫੈਸ਼ਨਲਸ ਦੀ ਬਹੁਤ ਬੜੀ ਭੂਮਿਕਾ ਹੈ। ਅਤੇ ਇਹ ਤੁਹਾਡੇ ਲਈ ਇੱਕ ਤਰ੍ਹਾਂ ਨਾਲ ਦੇਸ਼ ਦੀ ਸੇਵਾ ਦੀ ਅਹਿਮ ਉਦਾਹਰਣ ਹੋਵੇਗੀ

ਸਾਥੀਓ,

ਦੇਸ਼ ਦੇ ਲਈ ਕੁਝ ਕਰਨ ਦਾ, ਦੇਸ਼ ਦੇ ਲਈ ਕੁਝ ਕਰ ਗੁਜਰਨ ਦਾ ਤੁਹਾਡਾ ਜਜ਼ਬਾ, ਦੇਸ਼ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ। ਮੈਨੂੰ ISB ’ਤੇ, ISB  ਦੇ Students ’ਤੇ, ਆਪ ਸਾਰੇ ਨੌਜਵਾਨਾਂ ’ਤੇ ਬਹੁਤ ਭਰੋਸਾ ਹੈ, ਬਹੁਤ ਵਿਸ਼ਵਾਸ ਹੈ। ਤੁਸੀਂ ਇੱਕ purpose ਦੇ ਨਾਲ ਇਸ ਪ੍ਰਤਿਸ਼ਠਿਤ ਸੰਸਥਾਨ ਤੋਂ ਬਾਹਰ ਨਿਕਲੋ। ਤੁਸੀਂ ਆਪਣੇ goals ਨੂੰ ਰਾਸ਼ਟਰ ਦੇ ਸੰਕਲਪਾਂ ਦੇ ਨਾਲ ਜੋੜੋ। ਅਸੀਂ ਜੋ ਕੁਝ ਵੀ ਕਰਾਂਗੇ,  ਉਸ ਨਾਲ ਇੱਕ ਰਾਸ਼ਟਰ ਦੇ ਰੂਪ ਵਿੱਚ ਸਸ਼ਕਤ ਹੋਵਾਂਗੇ, ਇਸ ਕਮਿਟਮੈਂਟ ਦੇ ਨਾਲ ਜਦੋਂ ਤੁਸੀਂ ਕੋਈ ਵੀ ਪ੍ਰਯਾਸ ਕਰੋਗੇ ਤਾਂ ਸਫ਼ਲਤਾ ਤੁਹਾਡੇ ਕਦਮ ’ਤੇ ਹੋਵੇਗੀ

ਇੱਕ ਵਾਰ ਫਿਰ ਅੱਜ ਜਿਨ੍ਹਾਂ-ਜਿਨ੍ਹਾਂ ਸਾਥੀਆਂ ਨੂੰ ਮੈਨੂੰ ਮੈਡਲ ਦੇਣ ਦਾ ਅਵਸਰ ਮਿਲਿਆ ਹੈ ਹੋਰ ਵੀ ਜੋ ਲੋਕਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਜਨਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ISB ਭਰਤ ਦੀ ਵਿਕਾਸ ਯਾਤਰਾ ਵਿੱਚ ਅਜਿਹੀਆਂ ਪੀੜ੍ਹੀਆਂ ਨੂੰ ਤਿਆਰ ਕਰਦਾ ਰਹੇ, ਅਜਿਹੀਆਂ ਪੀੜ੍ਹੀਆਂ ਰਾਸ਼ਟਰ ਦੇ ਲਈ ਸਮਰਪਿਤ ਭਾਵ ਨਾਲ ਕਾਰਜ ਕਰਦੀਆਂ ਰਹਿਣ, ਇਸ ਇੱਕ ਉਮੀਦ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

*****

 ਡੀਐੱਸ/ਟੀਐੱਸ/ਏਕੇ/ਡੀਕੇ



(Release ID: 1829346) Visitor Counter : 110