ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਦਾ ਸੁਤੰਤਰ ਪ੍ਰਵਾਹ ਅਤੇ ਸਹੀ ਸੂਚਨਾ ਦੀ ਜ਼ਰੂਰਤ ਨਾਲ-ਨਾਲ ਚਲਦੇ ਹਨ: ਸ਼੍ਰੀ ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ 17ਵੇਂ ਏਸ਼ੀਆ ਮੀਡੀਆ ਸਮਿਟ ਨੂੰ ਸੰਬੋਧਨ ਕਰਦੇ ਹੋਏ, ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਭਾਰਤੀ ਮੀਡੀਆ ਦੀ ਸ਼ਲਾਘਾ ਕੀਤੀ
ਮੀਡੀਆ ਕੋਲ ਸਸ਼ਕਤੀਕਰਣ ਦੇ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਸਹੀ ਜਨਤਕ ਧਾਰਨਾਵਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਰੂਪ ਦੇਣ ਦੀ ਅਥਾਹ ਸਮਰੱਥਾ ਹੈ: ਸ਼੍ਰੀ ਅਨੁਰਾਗ ਠਾਕੁਰ
ਸਰਕਾਰ ਨੇ ਪੀਆਈਬੀ ਫੈਕਟ ਚੈੱਕ ਯੂਨਿਟ ਨਾਲ ਅਸਲ ਵਿੱਚ ਜਾਅਲੀ ਖ਼ਬਰਾਂ ਦੇ ਖਤਰੇ ਨੂੰ ਨਜਿੱਠਿਆ ਹੈ
Posted On:
25 MAY 2022 4:41PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕੋਵਿਡ-19 ਮਹਾਮਾਰੀ ਦੇ ਔਖੇ ਸਮੇਂ ਦੌਰਾਨ ਭਾਰਤੀ ਮੀਡੀਆ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 17ਵੇਂ ਏਸ਼ੀਆ ਮੀਡੀਆ ਸਮਿਟ ਵਿੱਚ ਆਪਣਾ ਭਾਸ਼ਣ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਇਹ ਯਕੀਨੀ ਬਣਾਇਆ ਕਿ ਕੋਵਿਡ ਜਾਗਰੂਕਤਾ ਸੰਦੇਸ਼, ਮਹੱਤਵਪੂਰਨ ਸਰਕਾਰੀ ਦਿਸ਼ਾ-ਨਿਰਦੇਸ਼ ਅਤੇ ਡਾਕਟਰਾਂ ਨਾਲ ਮੁਫ਼ਤ ਸਲਾਹ-ਮਸ਼ਵਰਾ ਦੇਸ਼ ਵਿੱਚ ਹਰ ਕਿਸੇ ਤੱਕ ਪਹੁੰਚ ਸਕੇ। ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੇ ਜਨਤਕ ਸੇਵਾ ਦੇ ਆਪਣੇ ਫਰਜ਼ ਨੂੰ ਤੁਰੰਤ ਕਵਰੇਜ, ਜ਼ਮੀਨੀ ਰਿਪੋਰਟਾਂ ਅਤੇ ਜਨਤਕ ਸਿਹਤ 'ਤੇ ਪ੍ਰੋਗਰਾਮਾਂ ਦੇ ਆਯੋਜਨ ਦੁਆਰਾ ਰੁਝਾਨ ਨੂੰ ਸਥਾਪਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੁਆਰਾ ਸਾਬਤ ਕਰਕੇ ਮਹੱਤਵਪੂਰਨ ਤੌਰ 'ਤੇ ਨਿਭਾਇਆ ਹੈ।
ਗਲਤ ਜਾਣਕਾਰੀ ਦੀ ਦੂਜੀ ਮਹਾਮਾਰੀ 'ਤੇ ਬੋਲਦੇ ਹੋਏ ਮੰਤਰੀ ਨੇ ਕਿਹਾ, "ਮੀਡੀਆ ਵਿੱਚ ਪ੍ਰਸਾਰਿਤ ਗ਼ੈਰ-ਪ੍ਰਮਾਣਿਤ ਦਾਅਵਿਆਂ ਅਤੇ ਜਾਅਲੀ ਸਮੱਗਰੀ ਨੇ ਲੋਕਾਂ ਵਿੱਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।" ਪੱਤਰ ਸੂਚਨਾ ਦਫ਼ਤਰ ਦੇ ਫੈਕਟ ਚੈਕ ਯੂਨਿਟ ਨੂੰ ਸਿਹਰਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਇਸ ਨੇ ਅਸਲ ਸਮੇਂ ਦੇ ਅਧਾਰ 'ਤੇ ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ ਦੇ ਇਸ ਖਤਰੇ ਦੇ ਖਿਲਾਫ ਜ਼ੋਰਦਾਰ ਲੜਾਈ ਲੜੀ ਹੈ।
ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ 1.3 ਬਿਲੀਅਨ ਆਬਾਦੀ ਦਾ ਟੀਕਾਕਰਣ ਬਹੁਤ ਚੁਣੌਤੀਪੂਰਨ ਸੀ, ਪਰ ਭਾਰਤ ਨੇ ਸਰਕਾਰ, ਕੋਵਿਡ ਯੋਧਿਆਂ ਅਤੇ ਸਿਵਲ ਸੁਸਾਇਟੀ ਦੇ ਸਾਂਝੇ ਯਤਨਾਂ ਸਦਕਾ ਆਪਣੀ ਜ਼ਿਆਦਾਤਰ ਆਬਾਦੀ ਦਾ ਟੀਕਾਕਰਣ ਕੀਤਾ ਹੈ।
ਇਸ ਬੋਝ ਨੂੰ ਸਾਂਝਾ ਕਰਨ ਅਤੇ ਪਹੁੰਚਾਉਣ ਲਈ ਮੀਡੀਆ ਨੂੰ ਸਿਹਰਾ ਦਿੰਦੇ ਹੋਏ, ਮੰਤਰੀ ਨੇ ਕਿਹਾ, “ਇਸ ਕੋਸ਼ਿਸ਼ ਵਿੱਚ, ਭਾਰਤੀ ਮੀਡੀਆ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਣ ਦੇ ਲਾਭਾਂ ਬਾਰੇ ਜਾਗਰੂਕ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਸਾਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਇੱਕ ਵੈਕਸੀਨ ਪ੍ਰਤੀ ਹਿਚਕਚਾਹਟ ਸੀ, ਜਿਸ ਨੂੰ ਮੀਡੀਆ ਨੇ ਸਹੀ ਸੰਦੇਸ਼ਾਂ ਅਤੇ ਸਿੱਖਿਆ ਰਾਹੀਂ ਤੋੜਿਆ। ਸਾਡੇ ਪ੍ਰਧਾਨ ਮੰਤਰੀ ਮੋਦੀ ਵੈਕਸੀਨ ਬਾਰੇ ਸਪੱਸ਼ਟ ਸੰਦੇਸ਼ ਦੇਣ ਲਈ ਆਲ ਇੰਡੀਆ ਰੇਡੀਓ ਪ੍ਰੋਗਰਾਮਾਂ ਜਾਂ ਟੀਵੀ ਚੈਨਲਾਂ ਰਾਹੀਂ ਨਾਗਰਿਕਾਂ ਨੂੰ ਸੰਬੋਧਨ ਕਰਦੇ ਹਨ। "
ਇਸ ਸਾਲ ਏਸ਼ੀਆ ਮੀਡੀਆ ਸਮਿਟ ਦਾ ਵਿਸ਼ਾ ਹੈ "ਫਿਊਚਰ ਫਾਰਵਰਡ, ਮੀਡੀਆ ਦੀ ਰੀਇਮੇਜਿਨਿੰਗ" ਅਤੇ ਮੀਡੀਆ ਦੇ ਬਦਲਦੇ ਡਿਲੀਵਰੀ ਤੰਤਰ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਠਾਕੁਰ ਨੇ ਟਿੱਪਣੀ ਕੀਤੀ ਕਿ ਮੀਡੀਆ ਅੱਜ ਉੱਚ ਤਕਨੀਕ ਨਾਲ ਸੰਚਾਲਿਤ ਹੈ ਅਤੇ ਨਵੀਨਤਾ ਦੀ ਤੇਜ਼ ਰਫ਼ਤਾਰ ਦਾ ਗਵਾਹ ਹੈ। ਕਿਫਾਇਤੀ ਮੋਬਾਈਲ ਉਪਕਰਨਾਂ ਰਾਹੀਂ ਇੰਟਰਨੈੱਟ ਦੇ ਵਾਧੇ ਨੇ ਮੀਡੀਆ ਉਦਯੋਗ ਨੂੰ ਮੁੜ ਪ੍ਰਭਾਸ਼ਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ 5ਜੀ ਟੈਕਨਾਲੋਜੀ ਡਿਲੀਵਰੀ ਦੀ ਗਤੀ ਵਿੱਚ ਵਾਧਾ ਅਤੇ ਮੀਡੀਆ ਸਮੱਗਰੀ ਦੀ ਗੁਣਵੱਤਾ ਵਿੱਚ ਸੁਧਾਰ ਦੇ ਨਾਲ ਉਪਭੋਗਤਾ ਅਨੁਭਵ ਨੂੰ ਹੋਰ ਵਧਾਏਗੀ।
ਹਾਲਾਂਕਿ, ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਸਮੱਗਰੀ ਦੀ ਪ੍ਰਮਾਣਿਕਤਾ ਹਮੇਸ਼ਾ ਮੁੱਖ ਤੌਰ 'ਤੇ ਰਹੇਗੀ, ਭਾਵੇਂ ਕੋਈ ਵੀ ਤਕਨੀਕੀ ਤਰੱਕੀ ਹੋਵੇ। ਅਸੀਂ ਸੂਚਨਾ ਦੇ ਸੁਤੰਤਰ ਪ੍ਰਵਾਹ ਦੇ ਅਧਿਕਾਰ ਬਾਰੇ ਗੱਲ ਕਰ ਸਕਦੇ ਹਾਂ, ਸਾਨੂੰ ਸਹੀ ਜਾਣਕਾਰੀ ਦੇ ਪ੍ਰਸਾਰ ਦੀ ਜ਼ਰੂਰਤ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ।
ਕਾਨਸ ਵਿਖੇ ਸਿਨੇਮਾ ਰਾਹੀਂ ਭਾਰਤੀ ਸਾਫਟ ਪਾਵਰ ਦੇ ਹਾਲ ਹੀ ਦੇ ਬੇਮਿਸਾਲ ਪ੍ਰਦਰਸ਼ਨ ਨੂੰ ਯਾਦ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ ਅਤੇ ਭਾਰਤ ਲਈ ਇੱਕ ਪਹਿਚਾਣ ਬਣਾਈ ਹੈ। ਇਹ ਫੈਸਟੀਵਲ ਵਿੱਚ ਭਾਰਤ ਦੀਆਂ ਫਿਲਮਾਂ ਨੂੰ ਫਿਲਮ ਪ੍ਰੇਮੀਆਂ ਵੱਲੋਂ ਜਬਰਦਸਤ ਤਾਰੀਫ ਮਿਲਣ ਦੇ ਢੰਗ-ਤਰੀਕੇ ਤੋਂ ਸਪੱਸ਼ਟ ਸੀ। 3000 ਰਿਲੀਜ਼ਾਂ ਦਾ ਮੰਥਨ ਕਰਦੇ ਹੋਏ, ਭਾਰਤ ਹਰ ਸਾਲ ਸਭ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਭਾਰਤ ਵਿੱਚ ਫਿਲਮ ਦੀ ਸ਼ੂਟਿੰਗ ਨੂੰ ਉਤਸ਼ਾਹਿਤ ਕਰਨ ਲਈ ਕਾਨਸ ਵਿਖੇ ਘੋਸ਼ਿਤ ਕੀਤੇ ਪ੍ਰੋਤਸਾਹਨ ਨੂੰ ਵੀ ਦੁਹਰਾਇਆ।
ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਕਿ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਅਤੇ ਤਰੱਕੀ ਨੂੰ ਤਰਜੀਹ ਦਿੱਤੀ ਜਾਵੇ। ਇਸ ਵਿਜ਼ਨ ਨੂੰ ਪੂਰਾ ਕਰਨ ਲਈ ਸਰਕਾਰ ਨੇ ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਦੇ ਤਹਿਤ ਦੁਨੀਆ ਦੇ ਸਭ ਤੋਂ ਵੱਡੇ ਫਿਲਮ ਰੀਸਟੋਰੇਸ਼ਨ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਭਾਸ਼ਾਵਾਂ ਅਤੇ ਸ਼ੈਲੀਆਂ ਦੀਆਂ 2200 ਤੋਂ ਵੱਧ ਫਿਲਮਾਂ ਨੂੰ ਉਨ੍ਹਾਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ, ਸ਼੍ਰੀ ਠਾਕੁਰ ਨੇ ਹਾਜ਼ਰੀਨ ਨੂੰ ਦੱਸਿਆ ਕਿ ਸੰਭਾਲ਼ ਪੀੜ੍ਹੀਆਂ ਨੂੰ ਜੋੜਦੀ ਹੈ। ਨਵੀਂ ਪੀੜ੍ਹੀ ਨੂੰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਜਾਨਣਾ, ਮੰਨਣਾ ਅਤੇ ਗ੍ਰਹਿਣ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਸਾਡੇ ਪੁਰਖਿਆਂ ਨੇ ਸੰਭਾਲਿਆ ਸੀ।
ਸ਼੍ਰੀ ਠਾਕੁਰ ਨੇ ਹਾਜ਼ਰੀਨ ਨੂੰ ਬ੍ਰਿਟਿਸ਼ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਅਸੀਂ ਆਪਣੀਆਂ ਇਤਿਹਾਸਿਕ ਨੈਤਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮੁੜ ਜੀਵਿਤ ਕਰ ਰਹੇ ਹਾਂ। ਸਾਡੀ ਨੌਜਵਾਨ ਪੀੜ੍ਹੀ ਆਜ਼ਾਦੀ ਲਈ ਸਾਡੇ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਰਹੀ ਹੈ।
ਮੰਤਰੀ ਨੇ ਵਿਸ਼ਵ ਵਿੱਚ ਮੀਡੀਆ ਦੀ ਸਕਾਰਾਤਮਕ ਭੂਮਿਕਾ ਬਾਰੇ ਆਪਣੇ ਪੱਕੇ ਵਿਸ਼ਵਾਸ ਨੂੰ ਪ੍ਰਗਟ ਕਰਦੇ ਹੋਏ ਸਮਾਪਤ ਕੀਤਾ ਅਤੇ ਕਿਹਾ ਕਿ ਮੀਡੀਆ ਵਿੱਚ ਸਸ਼ਕਤੀਕਰਣ ਦੇ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਸਹੀ ਜਨਤਕ ਧਾਰਨਾਵਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਰੂਪ ਦੇਣ ਦੀ ਅਥਾਹ ਸਮਰੱਥਾ ਹੈ।
*********
ਸੌਰਭ ਸਿੰਘ
(Release ID: 1828277)
Visitor Counter : 113