ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ, ਡਾ. ਨੋਬੁਹਿਰੋ ਐਂਡੋ ਦੇ ਨਾਲ ਮੀਟਿੰਗ

Posted On: 23 MAY 2022 12:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਟੋਕੀਓ ਵਿੱਚ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਨੋਬੁਹਿਰੋ ਐਂਡੋ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੇ ਦੂਰਸੰਚਾਰ ਖੇਤਰ ਵਿੱਚ, ਵਿਸ਼ੇਸ਼ ਤੌਰ ’ਤੇ ਚੇਨਈ-ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ (ਸੀਏਐੱਨਆਈ) ਅਤੇ ਕੋਚੀ-ਲਕਸ਼ਦੀਪ ਦੀਪ ਸਮੂਹ (ਕੇਐੱਲਆਈ) ਓਐੱਫਸੀ ਪ੍ਰੋਜੈਕਟਾਂ ਵਿੱਚ ਐੱਨਈਸੀ ਦੀ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐੱਲਆਈ) ਸਕੀਮ ਦੇ ਤਹਿਤ ਨਿਵੇਸ਼ ਦੇ ਅਵਸਰਾਂ ’ਤੇ ਵੀ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਡਾ. ਐਂਡੋ ਨੇ ਇੰਡਸਟ੍ਰੀਅਲ ਵਿਕਾਸ, ਟੈਕਸੇਸ਼ਨ ਅਤੇ ਲੇਬਰ ਸਹਿਤ ਭਾਰਤ ਵਿੱਚ ਕਾਰੋਬਾਰ ਕਰਨਾ ਅਸਾਨ ਬਣਾਉਣ  ਦੇ ਲਈ ਕੀਤੇ ਜਾ ਰਹੇ ਵਿਭਿੰਨ ਸੁਧਾਰਾਂ ’ਤੇ ਚਰਚਾ ਕੀਤੀ। ਦੋਹਾਂ ਪ੍ਰਤਿਸ਼ਠਿਤ ਹਸਤੀਆਂ ਨੇ ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਖੇਤਰ ਵਿੱਚ ਭਾਰਤ ਵਿੱਚ ਉਪਲਬਧ ਅਵਸਰਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।

 

***

 

ਡੀਐੱਸ/ਏਕੇ


(Release ID: 1828076) Visitor Counter : 141