ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦੇ ਦਰਮਿਆਨ ਜੀਵੰਤ ਸਬੰਧਾਂ ’ਤੇ ਇੱਕ ਲੇਖ ਲਿਖਿਆ
Posted On:
23 MAY 2022 9:07AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸਥਾਨਕ ਜਪਾਨੀ ਅਖ਼ਬਾਰ ਵਿੱਚ ਇੱਕ ਲੇਖ ਲਿਖਿਆ ਹੈ। ਸ਼੍ਰੀ ਮੋਦੀ ਜਪਾਨ ਦੇ ਸਰਕਾਰੀ ਦੌਰੇ ’ਤੇ ਹਨ।
“ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਭਾਰਤ ਅਤੇ ਜਪਾਨ ਦੇ ਦਰਮਿਆਨ ਜੀਵੰਤ ਸਬੰਧਾਂ ’ਤੇ ਇੱਕ ਲੇਖ ਲਿਖਿਆ ਹੈ। ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਸਾਡੀ ਇੱਕ ਸਾਂਝੇਦਾਰੀ ਹੈ। 70 ਗੌਰਵਮਈ ਵਰ੍ਹਿਆਂ ਨੂੰ ਪੂਰਨ ਕਰਨ ਵਾਲੀ ਸਾਡੀ ਇਸ ਵਿਸ਼ੇਸ਼ ਮਿੱਤਰਤਾ ਦੀ ਯਾਤਰਾ ਦੀ ਰੂਪ-ਰੇਖਾ ਉਲੀਕਦਾ ਹਾਂ।”
“ਕੋਵਿਡ ਦੇ ਬਾਅਦ ਦੁਨੀਆ ਵਿੱਚ ਭਾਰਤ-ਜਪਾਨ ਸਹਿਯੋਗ ਮਹੱਤਵਪੂਰਨ ਹੈ। ਸਾਡੇ ਰਾਸ਼ਟਰ ਲੋਕਤਾਂਤਰਿਕ ਕਦਰਾਂ-ਕੀਮਤਾਂ ਦੇ ਲਈ ਪ੍ਰਤੀਬੱਧ ਹਨ। ਅਸੀਂ ਦੋਨੋਂ ਸਥਿਰ ਅਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਦੇ ਅਹਿਮ ਥੰਮ੍ਹ ਹਾਂ। ਮੈਨੂੰ ਪ੍ਰਸੰਨਤਾ ਹੈ ਕਿ ਅਸੀਂ ਵਿਭਿੰਨ ਬਹੁਪੱਖੀ ਮੰਚਾਂ ’ਤੇ ਵੀ ਇਕੱਠੇ ਮਿਲ ਕੇ ਕਾਰਜ ਕਰ ਰਹੇ ਹਾਂ।”
“ਮੈਨੂੰ ਗੁਜਰਾਤ ਦੇ ਮੁੱਖ ਮੰਤਰੀ ਹੋਣ ਦੇ ਦਿਨਾਂ ਤੋਂ ਹੀ ਜਪਾਨ ਦੇ ਲੋਕਾਂ ਦੇ ਨਾਲ ਨਿਯਮਿਤ ਰੂਪ ਨਾਲ ਸੰਵਾਦ ਕਰਨ ਦਾ ਅਵਸਰ ਮਿਲਦਾ ਰਿਹਾ ਹੈ। ਜਪਾਨ ਦੀ ਵਿਕਾਸਤਮਕ ਪ੍ਰਵਿਰਤੀ ਹਮੇਸ਼ਾ ਪ੍ਰਸ਼ੰਸਾਯੋਗ ਰਹੀ ਹੈ। ਜਪਾਨ ਬੁਨਿਆਦੀ ਢਾਂਚੇ, ਟੈਕਨੋਲੋਜੀ, ਇਨੋਵੇਸ਼ਨ, ਸਟਾਰਟ-ਅੱਪ ਸਹਿਤ ਕਈ ਅਹਿਮ ਖੇਤਰਾਂ ਵਿੱਚ ਭਾਰਤ ਦੇ ਨਾਲ ਭਾਗੀਦਾਰੀ ਕਰ ਰਿਹਾ ਹੈ।
***
ਡੀਐੱਸ
(Release ID: 1827618)
Visitor Counter : 123
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam