ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਕੋਪੇਨਹੈਗਨ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ

Posted On: 03 MAY 2022 9:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ  ਦੇ ਨਾਲ ਕੋਪੇਨਹੈਗਨ ਸਥਿਤ ਬੇਲਾ ਸੈਂਟਰ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਡੈਨਮਾਰਕ ਵਿੱਚ ਭਾਰਤੀ ਸਮੁਦਾਇ ਦੇ 1000 ਤੋਂ ਅਧਿਕ ਮੈਬਰਾਂ,  ਜਿਨ੍ਹਾਂ ਵਿੱਚ ਵਿਦਿਆਰਥੀ,  ਖੋਜਾਰਥੀ,  ਪੇਸ਼ੇਵਰ ਅਤੇ ਕਾਰੋਬਾਰੀ ਵਿਅਕਤੀ ਸ਼ਾਮਲ ਸਨ,  ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸੁਸ਼੍ਰੀ ਫ੍ਰੈਡਰਿਕਸਨ ਦੀ ਗਰਮਜੋਸ਼ੀ ਅਤੇ ਭਾਰਤੀਆਂ ਦੇ ਪ੍ਰਤੀ ਸਨਮਾਨ ਦੀ ਸਰਾਹਨਾ ਕੀਤੀ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦੋਨੋਂ ਦੇਸ਼ ਹਰਿਤ ਵਿਕਾਸ ਦੇ ਲਈ ਮੌਲਿਕ ਸਮਾਧਾਨ ਖੋਜਣ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਡੈਨਮਾਰਕ ਵਿੱਚ ਭਾਰਤੀ ਸਮੁਦਾਇ ਦੁਆਰਾ ਨਿਭਾਈ ਗਈ ਸਕਾਰਾਤਮਕ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਭਾਰਤ ਦੀ ਆਰਥਿਕ ਸਮਰੱਥਾ ਉੱਤੇ ਚਾਨਣਾ ਪਾਇਆ ਅਤੇ ਭਾਰਤ ਅਤੇ ਡੈਨਮਾਰਕ ਦੇ ਦਰਮਿਆਨ ਹੋਰ ਅਧਿਕ ਸਹਿਯੋਗ ਦਾ ਸੱਦਾ ਦਿੱਤਾ।  

 

***

ਡੀਐੱਸ/ਐੱਸਕੇਐੱਸ


(Release ID: 1822741) Visitor Counter : 109