ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 29 ਅਪ੍ਰੈਲ ਨੂੰ ਗਲੋਬਲ ਪਾਟੀਦਾਰ ਬਿਜ਼ਨਸ ਸਮਿਟ ਦਾ ਉਦਘਾਟਨ ਕਰਨਗੇ

Posted On: 28 APR 2022 6:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਪ੍ਰੈਲ, 2022 ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਰਦਾਰਧਾਮ ਦੁਆਰਾ ਆਯੋਜਿਤ ਗਲੋਬਲ ਪਾਟੀਦਾਰ ਬਿਜ਼ਨਸ ਸਮਿਟ (ਜੀਪੀਬੀਐੱਸ) ਦਾ ਉਦਘਾਟਨ ਕਰਨਗੇ।

ਸਰਦਾਰਧਾਮ ਪਾਟੀਦਾਰ ਕਮਿਊਨਿਟੀ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਮਿਸ਼ਨ 2026’ ਦੇ ਤਹਿਤ ਗਲੋਬਲ ਪਾਟੀਦਾਰ ਬਿਜ਼ਨਸ ਸਮਿਟ (ਜੀਪੀਬੀਐੱਸ) ਦਾ ਆਯੋਜਨ ਕਰ ਰਿਹਾ ਹੈ। ਇਹ ਸਮਿਟ ਹਰ ਦੋ ਸਾਲ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਪਹਿਲੀ ਦੋ ਸਮਿਟ 2018 ਅਤੇ 2020 ਵਿੱਚ ਗਾਂਧੀਨਗਰ ਵਿੱਚ ਆਯੋਜਿਤ ਕੀਤੇ ਗਏ ਸਨ ਅਤੇ ਹੁਣ ਵਰਤਮਾਨ ਸਮਿਟ ਸੂਰਤ ਵਿੱਚ ਹੋ ਰਿਹਾ ਹੈ।ਜੀਪੀਬੀਐੱਸ 2022 ਦਾ ਮੁੱਖ ਵਿਸ਼ਾ ਆਤਮਨਿਰਭਰ ਕਮਿਊਨਿਟੀ ਤੋਂ ਆਤਮਨਿਰਭਰ ਗੁਜਰਾਤ ਤੇ ਭਾਰਤ ਹੈ। ਇਸ ਸਮਿਟ ਦਾ ਉਦੇਸ਼ ਪਾਟੀਦਾਰ ਕਮਿਊਨਿਟੀ ਦੇ ਅੰਦਰ ਦੇ ਛੋਟੇ, ਮੱਧ ਅਤੇ ਵੱਡੇ ਉੱਦਮਾਂ ਨੂੰ ਇਕੱਠੇ ਲਿਆਉਣਾ, ਨਵੇਂ ਉੱਦਮੀਆਂ ਨੂੰ ਪ੍ਰੋਤਸਾਹਿਤ ਤੇ ਸਮਰਥਨ ਕਰਨਾ ਅਤੇ ਸਿੱਖਿਅਤ ਨੌਜਵਾਨਾਂ ਨੂੰ ਟ੍ਰੇਨਿੰਗ ਤੇ ਰੋਜ਼ਗਾਰ ਸੰਬੰਧੀ ਸਹਾਇਤਾ ਪ੍ਰਦਾਨ ਕਰਨਾ ਹੈ। 29 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਚਲਣ ਵਾਲੀ ਇਸ ਤਿੰਨ ਦਿਨਾਂ ਸਮਿਟ ਵਿੱਚ ਸਰਕਾਰੀ ਉਦਯੋਗਿਕ ਨੀਤੀ, ਐੱਮਐੱਸਐੱਮਈ, ਸਟਾਰਟ-ਅੱਪ, ਇਨੋਵੇਸ਼ਨ ਨਾਲ ਸੰਬੰਧਿਤ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

****

ਡੀਐੱਸ/ਐੱਸਟੀ



(Release ID: 1821245) Visitor Counter : 137