ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਮੈਸਰਜ਼ ਚਨਾਬ ਵੈਲੀ ਪਾਵਰ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੁਆਰਾ 540 ਮੈਗਾਵਾਟ ਦੇ ਕਵਾਰ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ
ਪ੍ਰੋਜੈਕਟ ਦੁਆਰਾ 1975 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਦੀ ਉਮੀਦ ਹੈ
ਕਵਾਰ ਪ੍ਰੋਜੈਕਟ 54 ਮਹੀਨਿਆਂ ਵਿੱਚ ਚਾਲੂ ਕੀਤਾ ਜਾਵੇਗਾ
ਪ੍ਰੋਜੈਕਟ ਦੀਆਂ ਉਸਾਰੀ ਗਤੀਵਿਧੀਆਂ ਦੇ ਨਤੀਜੇ ਵਜੋਂ 2500 ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦਾ ਸਮੁੱਚਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ
Posted On:
27 APR 2022 5:01PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਨਦੀ ਉੱਤੇ ਸਥਿਤ 540 ਮੈਗਾਵਾਟ ਦੇ ਕਵਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲਈ 4526.12 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ 27.04.2022 ਨੂੰ ਐੱਨਐੱਚਪੀਸੀ ਅਤੇ ਜੇਕੇਐੱਸਪੀਡੀਸੀ ਦਰਮਿਆਨ ਕ੍ਰਮਵਾਰ 51% ਅਤੇ 49% ਦੇ ਇਕੁਇਟੀ ਯੋਗਦਾਨ ਦੇ ਨਾਲ ਇੱਕ ਸੰਯੁਕਤ ਉੱਦਮ ਕੰਪਨੀ ਮੈਸਰਜ਼ ਚਨਾਬ ਵੈਲੀ ਪਾਵਰ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ (ਮੈਸਰਜ਼ ਸੀਵੀਪੀਪੀਪਐੱਲ) ਦੁਆਰਾ ਤਿਆਰ ਕੀਤਾ ਜਾਵੇਗਾ।
ਇਹ ਪ੍ਰੋਜੈਕਟ 90% ਭਰੋਸੇਮੰਦ ਵਰ੍ਹੇ ਵਿੱਚ 1975.54 ਮਿਲੀਅਨ ਯੂਨਿਟ ਪੈਦਾ ਕਰੇਗਾ।
ਭਾਰਤ ਸਰਕਾਰ ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣ ਦੀ ਲਾਗਤ ਲਈ 69.80 ਕਰੋੜ ਰੁਪਏ ਦੀ ਗ੍ਰਾਂਟ ਦੇ ਰਹੀ ਹੈ ਅਤੇ ਮੈਸਰਜ਼ ਸੀਵੀਪੀਪੀਪਐੱਲ ਵਿੱਚ ਜੇਕੇਐੱਸਪੀਡੀਸੀ (49%) ਦੇ ਇਕੁਇਟੀ ਯੋਗਦਾਨ ਲਈ 655.08 ਕਰੋੜ ਰੁਪਏ ਦੀ ਗ੍ਰਾਂਟ ਪ੍ਰਦਾਨ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੂੰ ਵੀ ਸਹਾਇਤਾ ਦੇ ਰਹੀ ਹੈ। ਐੱਨਐੱਚਪੀਸੀ ਆਪਣੇ ਅੰਦਰੂਨੀ ਸੰਸਾਧਨਾਂ ਤੋਂ 681.82 ਕਰੋੜ ਰੁਪਏ ਦਾ ਆਪਣਾ ਇਕੁਇਟੀ (51%) ਨਿਵੇਸ਼ ਕਰੇਗੀ। ਕਵਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਨੂੰ 54 ਮਹੀਨਿਆਂ ਦੀ ਅਵਧੀ ਵਿੱਚ ਚਾਲੂ ਕੀਤਾ ਜਾਵੇਗਾ। ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਬਿਜਲੀ ਗਰਿੱਡ ਦੇ ਸੰਤੁਲਨ ਵਿੱਚ ਮਦਦ ਕਰੇਗੀ ਅਤੇ ਬਿਜਲੀ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਕਰੇਗੀ।
ਪ੍ਰੋਜੈਕਟ ਨੂੰ ਵਿਵਹਾਰਕ ਬਣਾਉਣ ਲਈ, ਜੰਮੂ-ਕਸ਼ਮੀਰ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ 10 ਵਰ੍ਹਿਆਂ ਲਈ ਪਾਣੀ ਦੀ ਵਰਤੋਂ ਦੇ ਖਰਚਿਆਂ ਤੋਂ ਛੋਟ ਦੇਵੇਗੀ, ਜੀਐੱਸਟੀ (ਜਿਵੇਂ ਕਿ ਐੱਸਜੀਐੱਸਟੀ) ਦੇ ਰਾਜ ਦੇ ਹਿੱਸੇ ਦੀ ਵਾਪਸੀ ਅਦਾਇਗੀ ਕਰੇਗੀ ਅਤੇ ਮੁਫ਼ਤ ਬਿਜਲੀ ਦੀ ਛੋਟ ਵਾਧੇ ਦੇ ਤਰੀਕੇ ਨਾਲ, 2% ਪ੍ਰਤੀ ਸਾਲ ਦੀ ਦਰ ਨਾਲ ਦਿੱਤੀ ਜਾਵੇਗੀ, ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੂੰ ਮੁਫ਼ਤ ਬਿਜਲੀ, ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ 1 ਸਾਲ ਵਿੱਚ 2% ਹੋਵੇਗੀ ਅਤੇ ਉਸ ਤੋਂ ਬਾਅਦ ਪ੍ਰਤੀ ਸਾਲ 2% ਦੀ ਦਰ ਨਾਲ ਵਧੇਗੀ ਅਤੇ 6ਵੇਂ ਸਾਲ ਤੋਂ 12% ਹੋ ਜਾਵੇਗੀ।
ਪ੍ਰੋਜੈਕਟ ਦੀਆਂ ਉਸਾਰੀ ਗਤੀਵਿਧੀਆਂ ਦੇ ਨਤੀਜੇ ਵਜੋਂ ਤਕਰੀਬਨ 2500 ਵਿਅਕਤੀਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੋਜ਼ਗਾਰ ਮਿਲੇਗਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਏਗਾ। ਇਸ ਤੋਂ ਇਲਾਵਾ, ਪ੍ਰੋਜੈਕਟ ਦੇ 40 ਵਰ੍ਹਿਆਂ ਦੇ ਜੀਵਨ ਚੱਕਰ ਦੌਰਾਨ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੂੰ ਕਵਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤੋਂ ਤਕਰੀਬਨ 4,548.59 ਕਰੋੜ ਰੁਪਏ ਦੀ ਮੁਫ਼ਤ ਬਿਜਲੀ ਮਿਲੇਗੀ, ਅਤੇ ਪਾਣੀ ਦੀ ਵਰਤੋਂ ਦੇ ਖਰਚਿਆਂ ਵਿੱਚ 4,941.46 ਕਰੋੜ ਰੁਪਏ ਦੀ ਛੋਟ ਦਾ ਲਾਭ ਵੀ ਮਿਲੇਗਾ।
************
ਡੀਐੱਸ
(Release ID: 1820877)
Visitor Counter : 137
Read this release in:
Tamil
,
Malayalam
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Telugu
,
Kannada