ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਨੂੰ ਸੰਬੋਧਨ ਕਰਨਗੇ, ਜਿਸ ਦਾ ਉਦਘਾਟਨ ਕੱਲ੍ਹ 24 ਅਪ੍ਰੈਲ ਨੂੰ ਬੰਗਲੁਰੂ ਵਿੱਚ ਹੋਵੇਗਾ

Posted On: 23 APR 2022 10:06PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੰਗਲੁਰੂ ਵਿੱਚ ਕਰਵਾਈਆਂ ਜਾ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਉਦਘਾਟਨ ਕੱਲ੍ਹ 24 ਅਪ੍ਰੈਲ ਨੂੰ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਯੁਵਾ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਵਿੱਚ ਕਾਫੀ ਮਦਦ ਮਿਲੇਗੀ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਹੈ ਕਿ ਉਹ ਕੱਲ੍ਹ ਸ਼ਾਮ ਖੇਡਾਂ ਦੀ ਸ਼ੁਰੂਆਤ ਤੇ ਆਪਣਾ ਸੰਦੇਸ਼ ਵੀ ਸਾਂਝਾ ਕਰਨਗੇ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੰਗਲੁਰੂ ਵਿੱਚ ਕਰਵਾਈਆਂ ਜਾ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਉਦਘਾਟਨ ਕੱਲ੍ਹ 24 ਅਪ੍ਰੈਲ ਨੂੰ ਹੋਵੇਗਾ। ਇਨ੍ਹਾਂ ਖੇਡਾਂ ਨਾਲ ਯੁਵਾ ਖੇਡ ਪ੍ਰਤਿਭਾ ਨੂੰ ਨਿਖਾਰਨ ਵਿੱਚ ਕਾਫੀ ਮਦਦ ਮਿਲੇਗੀ। ਮੈਂ ਕੱਲ੍ਹ ਸ਼ਾਮ ਖੇਡਾਂ ਦੀ ਸ਼ੁਰੂਆਤ 'ਤੇ ਆਪਣਾ ਸੰਦੇਸ਼ ਵੀ ਸਾਂਝਾ ਕਰਾਂਗਾ।"

 

 

***

ਡੀਐੱਸ/ਐੱਸਟੀ



(Release ID: 1819561) Visitor Counter : 153