ਪ੍ਰਧਾਨ ਮੰਤਰੀ ਦਫਤਰ

ਹਿਮਾਚਲ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼


ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਿਆ ਹੈ

"ਡਬਲ ਇੰਜਨ ਸਰਕਾਰ ਨੇ ਗ੍ਰਾਮੀਣ ਸੜਕਾਂ ਦੇ ਵਿਸਤਾਰ, ਰਾਜ ਮਾਰਗ ਚੌੜੀਕਰਨ, ਰੇਲਵੇ ਨੈੱਟਵਰਕ ਦੇ ਵਿਸਤਾਰ ਦੀ ਪਹਿਲ ਕੀਤੀ ਹੈ, ਜਿਨ੍ਹਾਂ ਦੇ ਨਤੀਜੇ ਹੁਣ ਦਿਖਾਈ ਦੇ ਰਹੇ ਹਨ

“ਇਮਾਨਦਾਰ ਅਗਵਾਈ, ਸ਼ਾਂਤੀਪ੍ਰਿਯ ਵਾਤਾਵਰਣ, ਦੇਵੀ-ਦੇਵਤਿਆਂ ਦਾ ਅਸ਼ੀਰਵਾਦ ਅਤੇ ਸਖ਼ਤ ਮਿਹਨਤ ਕਰਨ ਵਾਲੇ ਹਿਮਾਚਲ ਦੇ ਲੋਕ, ਇਹ ਸਾਰੇ ਬੇਮਿਸਾਲ ਹਨ। ਹਿਮਾਚਲ ਵਿੱਚ ਤੇਜ਼ੀ ਨਾਲ ਵਿਕਾਸ ਦੇ ਲਈ ਜ਼ਰੂਰੀ ਹਰ ਚੀਜ਼ ਮੌਜੂਦ ਹੈ”

Posted On: 15 APR 2022 12:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਦੇਸ਼ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ 75ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਇੱਕ ਸੁਖਦ ਸੰਜੋਗ ਹੈ ਕਿ 75ਵਾਂ ਸਥਾਪਨਾ ਦਿਵਸ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੰਪੰਨ ਹੋ ਰਿਹਾ ਹੈ। ਉਨ੍ਹਾਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ  ਦੇ ਦੌਰਾਨ ਰਾਜ  ਦੇ ਹਰੇਕ ਨਿਵਾਸੀ ਤੱਕ ਵਿਕਾਸ ਦਾ ਅੰਮ੍ਰਿਤ ਪਹੁੰਚਾਉਣ ਦਾ ਸੰਕਲਪ ਦੁਹਰਾਇਆ ।

ਇੱਕ ਵਿਅਕਤੀਗਤ ਟਿੱਪਣੀ ਵਿੱਚਪ੍ਰਧਾਨ ਮੰਤਰੀ ਨੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਇੱਕ ਕਵਿਤਾ ਦਾ ਹਵਾਲਾ ਦਿੰਦੇ ਹੋਏ ਇਸ ਸੁੰਦਰ ਰਾਜ  ਦੇ ਮਿਹਨਤੀ ਅਤੇ ਦ੍ਰਿੜ੍ਹਨਿਸ਼ਚਈ ਲੋਕਾਂ ਦੇ ਨਾਲ ਆਪਣੇ ਲੰਬੇ ਜੁੜਾਅ ਨੂੰ ਯਾਦ ਕੀਤਾ।

1948 ਵਿੱਚ ਇਸ ਪਹਾੜੀ ਰਾਜ ਦੇ ਗਠਨ ਦੇ ਸਮੇਂ ਦੀਆਂ ਚੁਣੌਤੀਆਂ ਨੂੰ ਯਾਦ ਕਰਦੇ ਹੋਏ,  ਪ੍ਰਧਾਨ ਮੰਤਰੀ ਨੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਸਰਾਹਨਾ ਕੀਤੀ।  ਉਨ੍ਹਾਂ ਨੇ ਬਾਗਵਾਨੀ,  ਆਪਣੀ ਜ਼ਰੂਰਤ ਤੋਂ ਅਧਿਕ ਬਿਜਲੀ ਦਾ ਉਤਪਾਦਨ,  ਸਾਖਰਤਾ ਦਰ,  ਗ੍ਰਾਮੀਣ ਸੜਕ ਸੰਪਰਕ ,  ਨਲ  ਦੇ ਪਾਣੀ ਅਤੇ ਹਰ ਘਰ ਵਿੱਚ ਬਿਜਲੀ  ਦੇ ਖੇਤਰ ਵਿੱਚ ਰਾਜ ਦੀਆਂ ਉਪਲੱਬਧੀਆਂ ਦੀ ਸਰਾਹਨਾ ਕੀਤੀ।  ਉਨ੍ਹਾਂ ਨੇ ਪਿਛਲੇ 7-8 ਸਾਲਾਂ ਵਿੱਚ ਇਨ੍ਹਾਂ ਉਪਲੱਬਧੀਆਂ ਨੂੰ ਅੱਗੇ ਵਧਾਉਣ ਦੇ ਪ੍ਰਯਤਨਾਂ ਬਾਰੇ ਦੱਸਿਆ।  ਪ੍ਰਧਾਨ ਮੰਤਰੀ ਨੇ ਕਿਹਾ,  "ਜੈ ਰਾਮ ਜੀ ਦੇ ਨੌਜਵਾਨ ਅਗਵਾਈ ਵਿੱਚ ‘ਡਬਲ ਇੰਜਨ ਸਰਕਾਰ’ ਨੇ ਗ੍ਰਾਮੀਣ ਸੜਕਾਂ ਦੇ ਵਿਸਤਾਰ,  ਰਾਜ ਮਾਰਗ ਚੌੜੀਕਰਨ,  ਰੇਲਵੇ ਨੈੱਟਵਰਕ ਦੀ ਪਹਿਲ ਕੀਤੀ ਹੈ,  ਇਸ ਦੇ ਨਤੀਜਾ ਹੁਣ ਵਿਖਾਈ ਦੇ ਰਹੇ ਹਨ ।  ਜਿਵੇਂ - ਜਿਵੇਂ ਕਨੈਕਟੀਵਿਟੀ ਬਿਹਤਰ ਹੋ ਰਹੀ ਹੈ,  ਹਿਮਾਚਲ ਦਾ ਸੈਰ-ਸਪਾਟੇ ਨਵੇਂ ਖੇਤਰਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ

ਪ੍ਰਧਾਨ ਮੰਤਰੀ ਨੇ ਸੈਰ ਵਿੱਚ ਨਵੀਂ ਪ੍ਰਗਤੀ ਅਤੇ ਸਥਾਨਕ ਲੋਕਾਂ ਲਈ ਅਵਸਰਾਂ ਅਤੇ ਰੋਜ਼ਗਾਰ ਦੇ ਨਵੇਂ ਅਵਸਰਾਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮਹਾਮਾਰੀ ਦੌਰਾਨ ਕੁਸ਼ਲ ਅਤੇ ਤੀਬਰ ਗਤੀ ਨਾਲ ਟੀਕਾਕਰਣ ਬਾਰੇ ਦੱਸ ਕੇ ਸਿਹਤ ਖੇਤਰ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ ।

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੀ ਪੂਰੀ ਸੰਭਾਵਨਾ ਦੇ ਦਵਾਰ ਖੋਲ੍ਹਣ ਲਈ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਦੌਰਾਨ ਸੈਰ-ਸਪਾਟੇ,  ਉੱਚ ਸਿੱਖਿਆ ,  ਖੋਜ ,  ਆਈਟੀ ,  ਬਾਇਓ ਟੈਕਨੋਲੋਜੀਫੂਡ ਪ੍ਰੋਸੈੱਸਿੰਗ ਅਤੇ ਕੁਦਰਤੀ ਖੇਤੀ  ਦੇ ਖੇਤਰ ਵਿੱਚ ਕੰਮ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ  ਦੇ ਬਜਟ ਵਿੱਚ ਘੋਸ਼ਿਤ ਵਾਈਬ੍ਰੈਂਟ ਵਿਲੇਜ ਯੋਜਨਾ ਨਾਲ ਹਿਮਾਚਲ ਪ੍ਰਦੇਸ਼ ਨੂੰ ਕਾਫ਼ੀ ਲਾਭ ਹੋਵੇਗਾ।  ਉਨ੍ਹਾਂ ਨੇ ਕਨੈਕਟੀਵਿਟੀ ਵਧਾਉਣ,  ਵਣਾਂ ਨੂੰ ਵਧਾਉਣ,  ਸਫਾਈ ਅਤੇ ਇਨ੍ਹਾਂ ਪਹਿਲਾਂ ਲਈ ਲੋਕਾਂ ਦੀ ਭਾਗੀਦਾਰੀ  ਬਾਰੇ ਵੀ ਦੱਸਿਆ ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੁਆਰਾ ਵਿਸ਼ੇਸ਼ ਰੂਪ ਨਾਲ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਕੇਂਦਰੀ ਭਲਾਈ ਯੋਜਨਾਵਾਂ ਦੇ ਵਿਸਤਾਰ ਬਾਰੇ ਚਰਚਾ ਕੀਤੀ।  ਆਪਣੀਆਂ ਗੱਲਾਂ ਨੂੰ ਖ਼ਤਮ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ,  ਇਮਾਨਦਾਰ ਅਗਵਾਈ,  ਸ਼ਾਂਤੀਪ੍ਰਿਯ ਵਾਤਾਵਰਣ ,  ਦੇਵੀ-ਦੇਵਤਿਆਂ ਦਾ ਅਸ਼ੀਰਵਾਦ  ਅਤੇ ਸਖ਼ਤ ਮਿਹਨਤ ਕਰਨ ਵਾਲੇ ਹਿਮਾਚਲ  ਦੇ ਲੋਕ,  ਇਹ ਸਭ ਬੇਮਿਸਾਲ ਹਨ।  ਹਿਮਾਚਲ ਵਿੱਚ ਤੇਜ਼ੀ ਨਾਲ ਵਿਕਾਸ ਲਈ ਜ਼ਰੂਰੀ ਸਭ ਕੁਝ ਮੌਜੂਦ ਹੈ ।

******

ਡੀਐੱਸ



(Release ID: 1817181) Visitor Counter : 126