ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

11ਵਰ੍ਹਿਆਂ ਵਿੱਚ ਪਹਿਲੀ ਵਾਰ, ਜਨਵਰੀ-ਮਾਰਚ 2022 ਦੇ ਦੌਰਾਨ ਘਰੇਲੂ ਪੈਟੇਂਟ ਦਾਇਰ ਕੀਤੇ ਜਾਣ ਦੀ ਸੰਖਿਆ ਭਾਰਤ ਵਿੱਚ ਅੰਤਰਰਾਸ਼ਟਰੀ ਪੈਟੇਂਟ ਫਾਈਲਿੰਗ ਦੀ ਸੰਖਿਆ ਤੋਂ ਅਧਿਕ ਹੋਈ


ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਵਿੱਚ ਆਈਪੀਆਰ ਵਿਵਸਥਾ ਨੂੰ ਸੁਦ੍ਰਿੜ ਬਣਾਉਣ ਲਈ ਡੀਪੀਆਈਆਈਟੀ ਵੱਲੋਂ ਕੀਤੇ ਗਏ ਨਿਰੰਤਰ ਪ੍ਰਯਤਨਾਂ ਦੀ ਸਰਾਹਨਾ ਕੀਤੀ


ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਅਤੇ ਬੌਧਿਕ ਸੰਪਦਾ (ਆਈਪੀ) ਦਫਤਰ ਦੇ ਤਾਲਮੇਲ ਵਾਲੇ ਪ੍ਰਯਤਨ ਭਾਰਤ ਨੂੰ ਆਲਮੀ ਇਨੋਵੇਸ਼ਨ ਇੰਡੈਕਸ ਵਿੱਚ ਚੋਟੀ ਦੇ 25 ਸਥਾਨਾਂ 'ਤੇ ਲੈ ਜਾਣਗੇ- ਸ਼੍ਰੀ ਗੋਇਲ

ਪਿਛਲੇ ਸੱਤ ਵਰ੍ਹਿਆਂ ਵਿੱਚ ਪੈਟੇਂਟ ਦਾਇਰ ਕੀਤੇ ਜਾਣ ਦੀ ਸੰਖਿਆ ਵਿੱਚ 50 ਪ੍ਰਤੀਸ਼ਤ ਤੋਂ ਅਧਿਕ ਵਾਧਾ ਹੋਇਆ

ਵਿੱਤੀ ਵਰ੍ਹੇ 2014-15 ਦੀ ਤੁਲਨਾ ਵਿੱਚ ਵਿੱਤੀ ਵਰ੍ਹੇ 2021-22 ਵਿੱਚ ਪੈਟੇਂਟ ਪ੍ਰਦਾਨ ਕੀਤੇ ਜਾਣ ਦੀ ਸੰਖਿਆ ਵਿੱਚ ਲਗਭਗ ਪੰਜ ਗੁਣਾ ਵਾਧਾ ਹੋਇਆ

Posted On: 12 APR 2022 10:11AM by PIB Chandigarh

 ਭਾਰਤ ਨੇ ਆਈਪੀ ਇਨੋਵੇਸ਼ਨ ਪਰਿਤੰਤ੍ਰ ਦੇ ਸੰਦਰਭ ਵਿੱਚ ਇੱਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕਰ ਲਈ ਹੈ ਜਿਸ ਵਿੱਚ 11 ਵਰ੍ਹਿਆਂ ਵਿੱਚ ਪਹਿਲੀ ਵਾਰ, ਜਨਵਰੀ-ਮਾਰਚ 2022 ਦੇ ਦੌਰਾਨ ਘਰੇਲੂ ਪੈਟੇਂਟ ਦਾਇਰ ਕੀਤੇ ਜਾਣ ਦੀ ਸੰਖਿਆ ਭਾਰਤ ਵਿੱਚ ਅੰਤਰਰਾਸ਼ਟਰੀ ਪੈਟੇਂਟ ਫਾਈਲਿੰਗ ਦੀ ਸੰਖਿਆ ਤੋਂ ਅਧਿਕ ਹੋ ਗਈ, ਅਰਥਾਤ ਦਾਇਰ ਕੀਤੇ ਗਏ ਕੁੱਲ 19796 ਪੈਟੇਂਟ ਆਵੇਦਨਾਂ ਵਿੱਚੋਂ ਭਾਰਤੀ ਆਵੇਦਕਾਂ ਦੁਆਰਾ 10706 ਪੈਟੇਂਟ ਆਵੇਦਨ ਦਾਇਰ ਕੀਤੇ ਗਏ ਜਦਕਿ ਗੈਰ ਭਾਰਤੀਆਂ ਨੇ 9090 ਆਵੇਦਨ ਦਾਇਰ ਕੀਤੇ। ਇਸ ਦਾ ਨਿਮਨਅਨੁਸਾਰ ਦਰਸਾਇਆ ਗਿਆ ਹੈ:

Image

ਗੈਰ ਭਾਰਤੀ ਆਵੇਦਕਾਂ ਦੀ ਤੁਲਨਾ ਵਿੱਚ ਭਾਰਤੀ ਆਵੇਦਕਾਂ ਦੁਆਰਾ ਦਾਇਰ ਤਿਮਾਹੀ ਵਾਰ ਪੈਟੇਂਟ ਆਵੇਦਨ

 

ਕੇਂਦਰੀ ਵਣਜਕ ਅਤੇ ਉਦਯੋਗ, ਉਪਭੋਗਤਾ ਮਾਮਲੇ, ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਵਿੱਚ ਆਈਪੀਆਰ ਵਿਵਸਥਾ ਨੂੰ ਦ੍ਰਿੜ ਬਣਾਉਣ ਦੇ ਲਈ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਅਨੁਪਾਲਨ ਬੋਝ ਵਿੱਚ ਕਮੀ ਲਿਆਉਣ ਦੇ ਜਰੀਏ ਡੀਪੀਆਈਆਈਟੀ ਦੁਆਰਾ ਕੀਤੇ ਗਏ ਨਿਰੰਤਰ ਪ੍ਰਯਤਨਾਂ ਦੀ ਸਰਾਹਨਾ ਕੀਤੀ। ਡੀਪੀਆਈਆਈਟੀ ਅਤੇ ਆਈਪੀ ਦਫਤਰ ਦੇ ਸਾਂਝੇ ਪ੍ਰਯਤਨਾਂ ਦੇ ਕਾਰਨ ਸਮਾਜ ਦੇ ਸਾਰੇ ਵਰਗਾਂ ਦਰਮਿਆਨ ਆਈਪੀ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਪ੍ਰਯਤਨਾਂ ਦੇ ਕਾਰਨ ਜਿੱਥੇ ਇੱਕ ਪਾਸੇ ਆਈਪੀਆਰ ਦਾਇਰ ਕਰਨ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਤਾਂ ਉੱਥੇ ਹੀ ਦੂਸਰੇ ਪਾਸੇ ਆਈਪੀ ਦਫਤਰਾਂ ਵਿੱਚ ਪੈਟੇਂਟ ਆਵੇਦਨ ਦੀ ਵਿਚਾਰਅਧੀਨ ਅਵਧੀ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਇਹ ਭਾਰਤ ਨੂੰ ਆਲਮੀ ਇਨੋਵੇਸ਼ਨ ਸੂਚਕ-ਅੰਕ ਵਿੱਚ ਬਾਕੀ 25 ਦੇਸ਼ਾਂ ਵਿੱਚ ਸ਼ਾਮਲ ਹੋਣ ਦੇ ਭਾਰਤ ਦੇ ਮਹੱਤਵਕਾਂਖੀ ਲਕਸ਼ ਦੇ ਇੱਕ ਕਦਮ ਹੋਰ ਨੇੜੇ ਲੈ ਜਾਵੇਗਾ।

 

ਪਿਛਲੇ ਕੁੱਝ ਵਰ੍ਹਿਆਂ ਵਿੱਚ ਸਰਕਾਰ ਵੱਲੋਂ ਕੀਤੀਆਂ ਗਈਆਂ ਕੁੱਝ ਪ੍ਰਮੁੱਖ ਪਹਿਲਾਂ ਨੇ ਭਾਰਤ ਦੀ ਆਈਪੀ ਵਿਵਸਥਾ ਨੂੰ ਮਜ਼ਬੂਤ ਬਣਾਇਆ ਹੈ ਜਿਸ ਵਿੱਚ ਔਨਲਾਈਨ ਫਾਈਲਿੰਗ ‘ਤੇ 10 ਪ੍ਰਤੀਸ਼ਤ ਦੀ ਛੂਟ, ਸਟਾਰਟ-ਅਪਸ, ਛੋਟੀ ਸੰਸਥਾਵਾਂ ਅਤੇ ਸਿੱਖਿਆ ਸੰਸਥਾਨਾਂ ਦੇ ਲਈ 80 ਪ੍ਰਤੀਸ਼ਤ ਸ਼ੁਲਕ ਰਿਆਇਤ ਅਤੇ ਹੋਰ ਵਰਗਾਂ ਦੇ ਨਾਲ-ਨਾਲ ਸਟਾਰਟ-ਅਪਸ ਅਤੇ ਐੱਸਐੱਸਐੱਮਈ ਦੇ ਲਈ  ਤੇਜ਼ ਪਰੀਖਿਆ ਦੇ ਪ੍ਰਾਵਧਾਨ ਸ਼ਾਮਲ ਹਨ।

ਰਾਸ਼ਟਰੀ ਆਈਪੀਆਰ ਨਿਤੀ ਦੁਆਰਾ ਨਿਰਧਾਰਿਤ ਅਧਾਰਸ਼ਿਲਾ ਅਤੇ ਸਰਕਾਰ ਵੱਲੋਂ ਕੀਤੇ ਗਏ ਪ੍ਰਯਤਨਾਂ ਦੀ ਬਦੌਲਤ ਭਾਰਤ ਨੇ ਨਿਮਨਲਿਖਤ ਉਪਲੱਬਧੀਆਂ ਅਰਜਿਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ:

  • ਪੈਟੇਂਟ ਦਾਇਰ ਕਰਨ ਦੀ ਸੰਖਿਆ ਵਿੱਤੀ ਵਰ੍ਹੇ 2014-15 ਦੇ 42763 ਤੋਂ ਵਧਾ ਕੇ ਵਿੱਤੀ ਵਰ੍ਹੇ 2021-22 ਦੇ ਦੌਰਾਨ 66440 ਤੱਕ ਪਹੁੰਚ ਗਈ ਜੋ ਸੱਤ ਵਰ੍ਹਿਆਂ ਦੀ ਅਵਧੀ ਵਿੱਚ 50 ਪ੍ਰਤੀਸ਼ਤ ਦੇ ਵਾਧੇ ਤੋਂ ਅਧਿਕ ਹੈ।

  • ਵਿੱਤੀ ਵਰ੍ਹੇ 2014-15 (5978) ਦੀ ਤੁਲਨਾ ਵਿੱਚ ਵਿੱਤੀ ਵਰ੍ਹੇ 2021-22 (30,074) ਵਿੱਚ ਪੈਟੇਂਟ ਪ੍ਰਦਾਨ ਕੀਤੇ ਜਾਣ ਦੀ ਸੰਖਿਆ ਵਿੱਚ ਲਗਭਗ ਪੰਜ ਗੁਣਾ ਵਾਧਾ ਹੋਇਆ 

  • ਵਿਭਿੰਨ ਟੈਕਨੋਲੋਜੀਕਲ ਖੇਤਰਾਂ ਦੇ ਲਈ ਪੈਟੇਂਟ ਦੀ ਜਾਂਚ ਦੇ ਸਮੇਂ ਵਿੱਚ ਕਮੀ ਜਿਸ ਵਿੱਚ 2016 ਦੇ ਦੌਰਾਨ 72 ਮਹੀਨਿਆਂ ਦਾ ਸਮਾਂ ਲਗਦਾ ਸੀ ਜਦਕਿ ਹੁਣ 5 ਤੋਂ 23 ਮਹੀਨਿਆਂ ਤੱਕ ਦਾ ਸਮਾਂ ਲਗਦਾ ਹੈ।

  • ਆਲਮੀ ਇਨੋਵੇਸ਼ਨ ਸੂਚਕ-ਅੰਕ ਵਿੱਚ ਭਾਰਤ ਦੀ ਰੈਂਕਿੰਗ ਵਿੱਤੀ ਵਰ੍ਹੇ 2015-16 ਦੇ 81ਵੇਂ  ਸਥਾਨ ਦੀ ਤੁਲਨਾ ਵਿੱਚ ਬਿਹਤਰ ਹੋ ਕੇ 2021 ਦੇ ਦੌਰਾਨ 46 ਵੇਂ ਸਥਾਨ ‘ਤੇ ਆ ਗਈ (35 ਸਥਾਨ ਉੱਪਰ)।

 

Chart, line chart

Description automatically generated

ਪਿਛਲੇ ਵਰ੍ਹਿਆਂ ਦੇ ਦੌਰਾਨ ਪੈਟੇਂਟ ਆਵੇਦਨਾਂ ਦੀ ਫਾਈਲਿੰਗ ਅਤੇ ਪ੍ਰਦਾਨ ਕੀਤਾ ਜਾਣਾ

*******

ਏਐੱਮ/ਪੀਕੇ/ਐੱਮਐੱਸ



(Release ID: 1816392) Visitor Counter : 200