ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਵਾਲਿਮੂ ਨਯੇਰੇਰੇ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ
Posted On:
13 APR 2022 1:16PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਮਿੱਤਰ ਅਤੇ ਮਹਾਨ ਨੇਤਾ ਮਵਾਲਿਮੂ ਨਯੇਰੇਰੇ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਵਾਲਿਮੂ ਨਯੇਰੇਰੇ ਦੇ ਏਕਤਾ ਅਤੇ ਸਮਾਨਤਾ ਦੇ ਸਿਧਾਂਤ ਅੱਜ ਵੀ ਪਹਿਲਾਂ ਦੀ ਤਰ੍ਹਾਂ ਪ੍ਰਾਸੰਗਿਕ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਨਯੇਰੇਰੇ ਦਾ ਜੀਵਨ ਅਤੇ ਉਨ੍ਹਾਂ ਦੇ ਕਾਰਜ ਸਾਡੇ ਸਭ ਦੇ ਲਈ ਇੱਕ ਸਥਿਰ ਪ੍ਰੇਰਣਾ ਬਣੇ ਰਹਿਣਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;
“ਮਵਾਲਿਮੂ ਨਯੇਰੇਰੇ ਦਾ ਜੀਵਨ ਅਤੇ ਉਨ੍ਹਾਂ ਦੇ ਕਾਰਜ ਸਾਡੇ ਸਭ ਦੇ ਲਈ ਸਤਤ ਪ੍ਰੇਰਣਾ ਬਣੇ ਰਹਿਣਗੇ। ਉਨ੍ਹਾਂ ਦੇ ਏਕਤਾ ਅਤੇ ਸਮਾਨਤਾ ਦੇ ਸਿਧਾਂਤ ਅੱਜ ਵੀ ਪਹਿਲਾਂ ਦੀ ਤਰ੍ਹਾਂ ਪ੍ਰਾਸੰਗਿਕ ਹਨ। ਭਾਰਤ ਦੇ ਮਿੱਤਰ ਅਤੇ ਮਹਾਨ ਨੇਤਾ ਮਵਾਲਿਮੂ ਨਯੇਰੇਰੇ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਮੇਰੀਆਂ ਸ਼ਰਧਾਂਜਲੀਆਂ।”
*****
ਡੀਐੱਸ/ਐੱਸਟੀ
(Release ID: 1816378)
ਵਿਜ਼ੀਟਰ ਕਾਊਂਟਰ : 241
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam