ਪ੍ਰਧਾਨ ਮੰਤਰੀ ਦਫਤਰ

ਭਾਰਤ ਦੁਆਰਾ 400 ਬਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਦੇ ਨਿਰਯਾਤ ਦਾ ਮਹੱਤਵਪੂਰਨ ਲਕਸ਼ ਹਾਸਲ ਕਰਨ ’ਤੇ ਪ੍ਰਧਾਨ ਮੰਤਰੀ ਨੇ ਕਿਸਾਨਾਂ, ਬੁਣਕਾਰਾਂ, ਐੱਮਐੱਸਐੱਮਈਜ਼, ਮੈਨੂਫੈਕਚਰਰਸ ਅਤੇ ਨਿਰਯਾਤਕਾਂ ਨੂੰ ਵਧਾਈਆਂ ਦਿੱਤੀਆਂ

Posted On: 23 MAR 2022 9:58AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਸਾਨਾਂ, ਬੁਣਕਾਰਾਂ, ਐੱਮਐੱਸਐੱਮਈਜ਼, ਮੈਨੂਫੈਕਚਰਰਸ ਅਤੇ ਨਿਰਯਾਤਕਾਂ ਦੀ ਸਰਾਹਨਾ ਕੀਤੀ ਹੈ, ਕਿਉਂਕਿ ਭਾਰਤ ਨੇ ਨਿਰਧਾਰਿਤ ਸਮੇਂ ਤੋਂ 9 ਦਿਨ ਪਹਿਲਾਂ ਹੀ 400 ਬਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਦੇ ਨਿਰਯਾਤ ਦਾ ਮਹੱਤਵਪੂਰਨ ਲਕਸ਼ ਹਾਸਲ ਕਰ ਲਿਆ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਭਾਰਤ ਨੇ 400 ਬਿਲੀਅਨ ਡਾਲਰ ਮੁੱਲ ਦੀਆਂ ਵਸਤਾਂ ਦੇ ਨਿਰਯਾਤ ਦਾ ਮਹੱਤਵਪੂਰਨ ਲਕਸ਼ ਨਿਰਧਾਰਿਤ ਕੀਤਾ ਸੀ ਅਤੇ ਦੇਸ਼ ਨੇ ਪਹਿਲੀ ਵਾਰ ਇਸ ਲਕਸ਼ ਨੂੰ ਹਾਸਲ ਕੀਤਾ ਹੈ। ਮੈਂ ਇਸ ਸਫ਼ਲਤਾ ਦੇ ਲਈ ਆਪਣੇ ਕਿਸਾਨਾਂ, ਬੁਣਕਰਾਂ, ਐੱਮਐੱਸਐੱਮਈਜ਼, ਮੈਨੂਫੈਕਚਰਰਸ ਅਤੇ ਨਿਰਯਾਤਕਾਂ ਨੂੰ ਵਧਾਈਆਂ ਦਿੰਦਾ ਹਾਂ।

 

ਆਤਮਨਿਰਭਰ ਭਾਰਤ ਦੀ ਸਾਡੀ ਯਾਤਰਾ ਵਿੱਚ ਇਹ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। #LocalGoesGlobal"

 

 

****

 

ਡੀਐੱਸ/ਐੱਸਟੀ



(Release ID: 1808649) Visitor Counter : 131