ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਅਹਿਮਦਾਬਾਦ ਵਿੱਚ ਐੱਸਜੀਵੀਪੀ ਗੁਰੂਕੁਲ ਵਿਖੇ ਭਾਵ ਵੰਦਨਾ ਪਰਵ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਮੂਲ-ਪਾਠ

Posted On: 20 MAR 2022 10:30PM by PIB Chandigarh

ਜੈ ਸਵਾਮੀਨਾਰਾਇਣ!

ਪੂਜਯ ਸੰਤਗਣ

ਸਾਰੇ ਸਤਿਸੰਗ ਭਾਈਓ ਅਤੇ ਭੈਣੋਂ,

ਅੱਜ ਭਾਵਵੰਦਨਾ ਦੇ ਪਾਵਨ ਪਰਵ ਨੂੰ ਮੈਂ ਦੇਖ ਰਿਹਾ ਹਾਂ। ਗੁਰੂਦੇਵ ਸ਼ਾਸਤਰੀ ਜੀ ਅਤੇ ਉਨ੍ਹਾਂ ਦੀ ਇੱਕ ਸਾਧਨਾ ਸੀ, ਤਪੱਸਿਆ ਸੀ, ਸਮਾਜ ਦੇ ਲਈ ਸਮਰਪਣ ਸੀ, ਜਿਸ ਦੀ ਸੁੰਦਰਤਾ ਨਾਲ ਰਚਨਾ ਕਰਕੇ ਸ਼੍ਰੀ ਧਰਮਜੀਵਨ ਗਾਥਾ ਸਵਰੂਪ ਵਿੱਚ ਇੱਕ ਪ੍ਰੇਰਕ ਗ੍ਰੰਥ ਪੂਜਯ ਮਾਧਵਪ੍ਰਿਯ ਦਾਸਜੀ ਮਹਾਰਾਜ ਨੇ ਦਿੱਤਾ ਹੈ।

ਮੇਰੇ ਲਈ ਇੱਕ ਆਨੰਦ ਦਾ ਵਿਸ਼ਾ ਹੁੰਦਾ ਕਿ ਆਪ ਸਭ ਦੇ ਦਰਮਿਆਨ ਰਹਿ ਕੇ ਇਸ ਕਾਰਜਕ੍ਰਮ ਦਾ ਆਨੰਦ ਲੈਂਦਾ, ਲੇਕਿਨ ਸਮੇਂ ਮਰਯਾਦਾ ਦੀ ਵਜ੍ਹਾ ਨਾਲ ਇਹ ਮੋਹ ਵੀ ਗਵਾਉਣਾ ਪੈਂਦਾ ਹੈ। ਵੈਸੇ ਵੀ ਪੂਜਨੀਯ ਸ਼ਾਸਤਰੀ ਜੀ ਨੇ ਕਰਤੱਵ ਕਰਨਾ ਸਿਖਾਇਆ ਹੈ, ਇਸ ਲਈ ਮੈਨੂੰ ਵੀ ਇਹ ਕਰਨਾ ਪਵੇਗਾ।

ਲੇਕਿਨ ਇਸ ਕਾਰਜ ਦੇ ਲਈ ਜਿਨ੍ਹਾਂ ਨੇ ਮਿਹਨਤ ਕੀਤੀ, ਖ਼ਾਸ ਤੌਰ ’ਤੇ ਪੂਜਨੀਯ ਮਾਧਵਪ੍ਰਿਯਦਾਸ ਜੀ  ਨੇ ਇਸ ਦੇ ਲਈ ਮਿਹਨਤ ਕੀਤੀ, ਉਸ ਦੇ ਲਈ ਮੈਂ ਉਨ੍ਹਾਂ ਨੂੰ ਅਭਿਨੰਦਨ ਦਿੰਦਾ ਹਾਂ ਅਤੇ ਸਾਰੇ ਸਤਿਸੰਗੀਆਂ ਦੀ ਤਰਫ਼ੋਂ ਆਭਾਰ ਪ੍ਰਗਟ ਕਰਦਾ ਹਾਂ।

ਸਾਧਾਰਣ ਰੂਪ ਨਾਲ ਸਾਡੇ ਦੇਸ਼ ਵਿੱਚ ਬਹੁਤ ਕੁਝ ਸੁੰਦਰ ਹੁੰਦਾ ਹੈ, ਲੇਕਿਨ ਉਹ ਸ਼ਬਦਬੱਧ ਨਹੀਂ ਹੁੰਦਾ ਹੈ। ਸਮ੍ਰਿਤੀ ਵਿੱਚ ਰਹਿੰਦਾ ਹੈ, ਪੀੜ੍ਹੀਆਂ ਵਿੱਚ ਸਾਰਿਆਂ ਨੂੰ ਕਹਿੰਦੇ ਰਹਿੰਦੇ ਹਨ। ਲੇਕਿਨ ਉਹ ਸਭ ਸ਼ਬਦਬੱਧ ਹੋਵੇ ਅਤੇ ਉਹ ਸਾਹਿਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੋਵੇ, ਜਦੋਂ ਨਵਜੀਵਨ ਇੱਕ ਪ੍ਰਕਾਰ ਨਾਲ ਜਨਮ ਲੈਂਦਾ ਹੈ, ਇਸ ਲਈ ਲਗਦਾ ਹੈ ਕਿ ਸਾਡੇ ਵਿੱਚ ਹੀ, ਸ਼ਾਸਤਰੀ ਜੀ ਮਹਾਰਾਜ ਹਨ, ਅਸੀਂ ਪੜ੍ਹੀਏ ਤਾਂ ਤਦ ਲਗੇ ਕਿ ਦੇਖੋ ਇਹ ਸ਼ਾਸਤਰੀ ਮਹਾਰਾਜ ਨੇ ਸਾਨੂੰ ਕਿਹਾ ਸੀ, ਚਲੋ ਅਸੀਂ ਹੁਣ ਐਸੇ ਕਰਾਂਗੇ। ਨਹੀਂ ਨਹੀਂ ਇਹ ਨਹੀਂ ਕਰ ਸਕਦੇ, ਕਿਉਂਕਿ ਸ਼ਾਸਤਰੀਜੀ ਮਹਾਰਾਜ ਨੇ ਮਨਾ ਕੀਤਾ ਹੈ।  ਕਿਉਂਕਿ ਇਸ ਵਿੱਚ ਅਜਿਹੀਆਂ ਛੋਟੀਆਂ-ਛੋਟੀਆਂ ਅਨੇਕ ਗੱਲਾਂ ਹਨ।

ਖ਼ਾਸ ਤੌਰ ’ਤੇ ਸਤਿਸੰਗ ਦੀਆਂ ਗੱਲਾਂ। ਅਤੇ ਇੱਕ ਨਿਰਲੇਪ ਜੀਵਨ, ਜੋ ਸਮਾਜ ਦੇ ਲਈ ਲਗਾਤਾਰ ਚਿੰਤਾ ਕਰਿਆ ਕਰੇ, ਚਿੰਤਨ ਕਰਿਆ ਕਰੇ ਅਤੇ ਸਮਾਜ ਨੂੰ ਪ੍ਰੇਰਣਾ ਦੇਵੇ ਅਤੇ ਜਿਸ ਵਿੱਚ ਤਪੱਸਿਆ ਦੀ ਇੱਕ ਪ੍ਰਾਣਸ਼ਕਤੀ ਦਾ ਅਨੁਭਵ ਹੋਵੇ। ਜਿਸ ਵਿੱਚ ਗਿਆਨ ਦਾ ਇੱਕ ਅਵਿਰਤ ਪ੍ਰਵਾਹ ਦਾ ਅਨੁਭਵ ਅਸੀਂ ਕਰ ਸਕਦੇ ਹਾਂ। ਉਸ ਦਾ ਆਨੰਦ ਲੈ ਸਕੀਏ। ਇੱਕ ਪ੍ਰਕਾਰ ਨਾਲ ਇਹ ਜੀਵਨ ਸਾਧਨਾ, ਇੱਕ ਸ਼ਬਦ ਸਾਧਨਾ ਸਾਡੇ ਸਾਹਮਣੇ ਸਾਹਿਤ ਰੂਪ ਨਾਲ ਇੱਕ ਅਨਮੋਲ ਪੁਸ਼ਪ ਦੇ ਰੂਪ ਵਿੱਚ ਸਾਡੇ ਹੱਥ ਵਿੱਚ ਦਿੱਤੀ ਗਈ ਹੈ। ਸਾਡਾ ਕੰਮ ਹੈ ਕਿ ਇਹ ਸ਼ਾਸਤਰੀਜੀ ਮਹਾਰਾਜ ਦੇ ਜੀਵਨ ਨੂੰ ਸਾਡੀਆਂ ਸਾਰੀਆਂ ਪੀੜ੍ਹੀਆਂ,  ਸਮੁੱਚੇ ਪਰਿਵਾਰ ਉਸ ਨੂੰ ਜਾਣਨ, ਸਮਝਣ, ਸਾਨੂੰ ਸਭ ਨੂੰ ਪਤਾ ਹੈ ਕਿ ਸ਼ਾਸਤਰੀਜੀ ਮਹਾਰਾਜ ਦੇ ਉਪਦੇਸ਼ਾਂ ਵਿੱਚ ਦੋ ਗੱਲਾਂ ਵਾਰ-ਵਾਰ ਦਿਖਣ ਨੂੰ ਮਿਲਦੀਆਂ ਹਨ। ਜਿਸ ਨੂੰ ਅਸੀਂ ਜੀਵਨ ਮੰਤਰ ਕਹਿ ਸਕਦੇ ਹਾਂ। ਇੱਕ ਗੱਲ ਉਹ ਹਮੇਸ਼ਾ ਕਹਿੰਦੇ ਸਨ ਕਿ ਜੋ ਵੀ ਅਸੀਂ ਕਰੀਏ, ਉਹ ਸਰਵਜਨ ਹਿਤਾਯ ਹੋਣਾ ਚਾਹੀਦਾ ਹੈ।

ਅਤੇ ਦੂਸਰੀ ਬਾਤ ਉਹ ਇਹ ਕਹਿੰਦੇ ਸਨ ਕਿ ਸਦਵਿੱਦਿਆ ਪ੍ਰਵਰਤਨਾਯ (सद्विद्या प्रवर्तनाय)। ਇਹ ਸਰਵਜਨ ਹਿਤ ਦੀ ਬਾਤ ਕਰਨ, ਇਸੇ ਤੋਂ ਤਾਂ ਮੈਂ ਕਹਿੰਦਾ ਹਾਂ ਕਿ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ।  ਸ਼ਾਸਤਰੀਜੀ ਨੇ ਜੋ ਕਹੇ ਸਨ ਉਹੀ ਇਹ ਸ਼ਬਦ ਹਨ। ਜਿਸ ਵਿੱਚ ਸਰਵਜਨ ਹਿਤਾਯ, ਸਰਵਜਨ ਸੁਖਾਯ ਦੀ ਕਲਪਨਾ ਚਰਿਤਾਰਥ ਹੁੰਦੀ ਹੈ। ਅਤੇ ਇਹ ਵੀ ਹਕੀਕਤ ਹੈ ਕਿ ਸਾਡੇ ਰਾਸ਼ਟਰ ਵਿੱਚ ਸਦੀਆਂ ਤੋਂ ਗਿਆਨ, ਉਪਾਸਨਾ, ਵਿੱਦਿਆ, ਮਹਾਮੂਲ ਮੰਤਰ ਰਿਹਾ ਹੈ, ਸਾਡੇ ਸਾਰੇ ਰਿਸ਼ੀਆਂ ਜੋ ਕਿਸੇ ਨਾ ਕਿਸੇ ਗੁਰੂਕੁਲ ਪਰੰਪਰਾ ਨਾਲ ਜੁੜੇ ਸਨ, ਹਰ ਇੱਕ ਰਿਸ਼ੀ ਦੀ ਗੁਰੂ ਪਰੰਪਰਾ ਇੱਕ ਪ੍ਰਕਾਰ ਨਾਲ ਪਰੰਪਰਾਗਤ ਯੂਨੀਵਰਸਿਟੀ ਸੀ। 

ਜਿਸ ਵਿੱਚ ਸਮਾਜ ਦੇ ਸਰਬ ਵਰਗ ਦੇ ਲੋਕ, ਸਰਵਜਨ ਹਿਤਾਯ, ਜਿੱਥੇ ਰਾਜਾ ਦੀ ਸੰਤਾਨ ਵੀ ਉੱਥੇ ਹੋਵੇ, ਸਾਧਾਰਣ ਮਾਨਵੀ ਦੇ ਪਰਿਜਨ ਵੀ ਉੱਥੇ ਹੋਣ ਅਤੇ ਸਭ ਨਾਲ ਮਿਲ ਕੇ ਸਵਿੱਦਿਆ ਪ੍ਰਾਪਤ ਕਰਦੇ ਸਨ। ਸਾਡੇ ਇੱਥੇ ਸਵਾਮੀਨਾਰਾਇਣ ਪਰੰਪਰਾ ਵਿੱਚ ਜੋ ਗੁਰੂਕੁਲ ਪਰੰਪਰਾ ਹੈ, ਇਹ ਗੁਰੂਕੁਲ ਪਰੰਪਰਾ ਸਾਡੇ ਸ਼ਾਨਦਾਰ ਭੂਤਕਾਲ ਅਤੇ ਉੱਜਵਲ ਭਵਿੱਖ ਨੂੰ ਜੋੜਨ ਵਾਲੀ ਕੜੀ ਹੈ। ਸਮਾਜ ਦੇ ਸਾਧਾਰਣ ਵਿਅਕਤੀ ਨੂੰ ਧਾਰਮਿਕ ਪ੍ਰੇਰਣਾ, ਸੱਭਿਆਚਾਰਕ ਪ੍ਰੇਰਣਾ, ਸੰਸਕਾਰਕ ਪ੍ਰੇਰਣਾ, ਜੋ ਉਨ੍ਹਾਂ ਨੂੰ ਗੁਰੂਕੁਲ ਵਿੱਚ ਮਿਲਦੀ ਹੈ। ਗੁਰੂਕੁਲ ਨੇ ਐਸੇ ਰਤਨ ਦਿੱਤੇ ਹਨ, ਉਹ ਅੱਜ ਦੁਨੀਆ ਵਿੱਚ ਫੈਲੇ ਹਨ।  ਸ਼ਾਸਤਰੀਜੀ ਮਹਾਰਾਜ ਦੀ ਇਹ ਦ੍ਰਿਸ਼ਟੀ, ਦਿੱਬਦ੍ਰਿਸ਼ਟੀ ਜਿਸ ਨਾਲ ਦੁਨੀਆ ਦੇ ਕੋਈ ਵੀ ਦੇਸ਼ ਵਿੱਚ ਜਾਈਏ ਅਤੇ ਭਾਰਤੀ ਸਮੁਦਾਇ ਨੂੰ ਮਿਲੀਏ ਤਾਂ ਇੱਕ ਦੋ ਤਾਂ ਐਸੇ ਲੋਕ ਮਿਲਣਗੇ ਜੋ ਇਹ ਕਹਿਣਗੇ ਕਿ ਮੈਂ ਤਾਂ ਗ਼ਰੀਬ ਪਰਿਵਾਰ ਤੋਂ ਆਇਆ ਸੀ। ਅਤੇ ਗੁਰੂਕੁਲ ਵਿੱਚ ਬੜਾ ਹੋਇਆ, ਗੁਰੂਕੁਲ ਨੇ ਜੋ ਪੜ੍ਹਾਇਆ ਅਤੇ ਜਿੱਥੇ ਹਾਂ, ਉੱਥੇ ਕੰਮ ਕਰ ਰਿਹਾ ਹਾਂ। 

ਕਹਿਣ ਦਾ ਮਤਲਬ ਇਹ ਹੈ ਕਿ ਇਸ ਵਿੱਚ ਉਪਦੇਸ਼ ਨਹੀਂ ਹੈ, ਆਦੇਸ਼ ਨਹੀਂ ਹੈ, ਸ਼ਾਸਤਰੀਜੀ ਦੇ ਜੀਵਨ ਵਿੱਚ ਇੱਕ ਅਵਿਰਤ ਸਾਧਨਾ, ਤਪੱਸਿਆ ਹੈ। ਉਸੇ ਦੇ ਪਰਿਣਾਮ ਨਾਲ ਇਤਨੇ ਸਮੇਂ ਬਾਅਦ ਵੀ ਸ਼ਾਸਤਰੀਜੀ ਮਹਾਰਾਜ ਸਾਡੇ ਦਰਮਿਆਨ ਮੌਜੂਦ ਹਨ। ਸਰੀਰ ਤੋਂ ਮੌਜੂਦ ਹਨ, ਆਤਮਿਕ ਸਵਰੂਪ ਤੋਂ ਮੌਜੂਦ ਹਨ, ਅਤੇ ਜਦੋਂ ਇਸ ਸ਼ਬਦ ਸਮੂਹ ਅਤੇ ਸਾਹਿਤ ਦੇ ਦਰਮਿਆਨ ਅੱਖਰਾਂ ਨਾਲ ਤਦ ਸਾਨੂੰ ਸ਼ਾਸਤਰੀਜੀ ਮਹਾਰਾਜ ਦੇ ਵਚਨ ਸਾਨੂੰ ਯਾਦ ਆਉਣਗੇ।

 

ਕਰਤੱਵ ਦੀ ਪ੍ਰੇਰਣਾ ਦੇਣਗੇ, ਮੇਰਾ ਤਾਂ ਤੁਹਾਡੇ ਨਾਲ ਬਹੁਤ ਨਿਕਟ ਨਾਤਾ ਹੈ। ਐੱਸਜੀਵੀਪੀ ਵਿੱਚ ਆਉਣਾ ਜਾਣਾ ਰਿਹਾ ਹੈ, ਐੱਮਐੱਲਏ ਸਾਡੇ ਜੋ ਪੁਰਾਣੇ ਸਨ, ਤਦ ਇੱਥੇ ਉਨ੍ਹਾਂ ਦੇ ਅਭਿਆਸ ਵਰਗ ਵਿੱਚ ਵੀ ਆ ਚੁੱਕਿਆ ਹਾਂ, ਕਿਉਂਕਿ ਮੈਨੂੰ ਪਤਾ ਸੀ ਕਿ ਇਹ ਐਸੀ ਪਵਿੱਤਰ ਜਗ੍ਹਾ ਹੈ ਜਿੱਥੇ ’ਤੇ ਵਾਇਬ੍ਰੇਸ਼ਨ ਦਾ ਅਨੁਭਵ ਹੁੰਦਾ ਹੈ। ਮੈਨੂੰ ਤਾਂ ਆਧੁਨਿਕਤਾ ਵੀ ਪਸੰਦ ਹੈ, ਮੈਂ ਦੇਖਿਆ ਹੈ ਕਿ ਸਾਡੇ ਗੁਰੂਕੁਲ ਵਿੱਚ ਬਹੁਤ ਆਧੁਨਿਕਤਾ ਆਈ ਹੈ। ਮੈਨੂੰ ਆਨੰਦ ਹੁੰਦਾ ਹੈ, ਜਦੋਂ ਐੱਸਜੀ ਰੋਡ ’ਤੇ ਜਾ ਰਹੇ ਹਾਂ, ਲਾਈਟ ਜਲ ਰਹੀ ਹੋਵੇ, ਬੱਚੇ ਕ੍ਰਿਕਟ, ਵਾਲੀਬਾਲ ਖੇਡਦੇ, ਸਤਿਸੰਗ ਚਲਦਾ ਹੈ, ਮੀਟਿੰਗਸ, ਅਤੇ ਪ੍ਰਵਿਰਤੀਆਂ ਚਲਦੀਆਂ ਹਨ ਅਤੇ ਇਹ ਸਭ ਮੂਲ ਸ਼ਾਸਤਰੀਜੀ ਮਹਾਰਾਜ ਨੇ ਪ੍ਰੇਰਣਾ ਦਿੱਤੀ, ਪਰੰਪਰਾ ਦਿੱਤੀ, ਉਸ ਵਿੱਚ ਹਰ ਇੱਕ ਪੀੜ੍ਹੀ ਨੇ ਸਮੇਂਅਨੁਕੂਲ ਪਰਿਵਰਤਨ ਕੀਤੇ, ਜੜ੍ਹਤਾ ਨਹੀਂ ਰੱਖੀ, ਬਦਲਾਅ ਨੂੰ ਅਪਣਾਇਆ, ਨਾ ਨਾ ਇਹ ਤਾਂ ਨਹੀਂ ਕਰ ਸਕਦੇ, ਐਸਾ ਨਹੀਂ, ਸਵਾਮੀਨਾਰਾਇਣ ਦੀ ਵਿਸ਼ੇਸ਼ਤਾ ਹੀ ਇਹੀ ਹੈ ਹਰ ਇੱਕ ਬਾਤ ਦਾ ਪ੍ਰੈਕਟੀਕਲ ਰਸਤਾ ਕੱਢੀਏ।

 

ਅਸੀਂ ਰਸਤਾ ਕੱਢਿਆ, ਅਤੇ ਉਸ ਵਿੱਚ ਸੁੰਦਰ ਕੰਮ ਹੋਇਆ, ਸਭ ਨੂੰ ਪਤਾ ਹੈ ਕਿ ਇਤਨਾ ਬੜਾ ਸੁੰਦਰ ਕਾਰਜ ਹੋਵੇ, ਇਤਨਾ ਬੜਾ ਸਤਿਸੰਗੀ ਪਰਿਵਾਰ ਹੋਵੇ, ਅਤੇ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸੀ। ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਆਇਆ ਹਾਂ ਤਾਂ ਮੈਂ ਖਾਲੀ ਹੱਥ ਜਾਂਦਾ ਨਹੀਂ ਹਾਂ। ਅੱਜ ਵੀ ਰੂਬਰੂ ਨਹੀਂ ਆਇਆ, ਲੇਕਿਨ ਮੈਂ ਕੁਝ ਤਾਂ ਮੰਗਾਂਗਾ, ਮਾਧਵਪ੍ਰਿਯਦਾਸਜੀ, ਬਾਲਸਵਾਮੀ ਸਮਰਥਨ ਜ਼ਰੂਰ ਕਰਨਗੇ,  ਹੁਣ ਮੈਂ ਕਹਾਂ ਜਦੋਂ ਰੂਬਰੂ ਆਇਆ ਹਾਂ ਤਾਂ ਜ਼ੋਰ ਨਾਲ ਕਹਿੰਦਾ ਲੇਕਿਨ ਦੂਰੋਂ ਹੌਲ਼ੀ ਜਿਹੇ ਕਹਾਂਗਾ ਕਿ ਸਾਡੇ ਗੁਰੂਕੁਲ ਤੋਂ ਜਿਤਨੇ ਲੋਕ ਵੀ ਨਿਕਲੇ ਹਨ, ਉਨ੍ਹਾਂ ਦੇ ਸਾਰੇ ਪਰਿਵਾਰਾਂ, ਹੁਣ ਦੇ ਵਿਦਿਆਰਥੀਆਂ ਤੱਕ ਸਭ ਉਨ੍ਹਾਂ ਸਭ ਨੂੰ ਸਮੂਹਿਕ ਸ਼ਕਤੀ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ,  ਆਜ਼ਾਦੀ ਦੇ 75 ਸਾਲ ਸਾਡੇ ਸੰਤਾਂ ਨੇ ਵੀ ਆਜ਼ਾਦੀ ਦੀ ਜੰਗ ਵਿੱਚ ਮਾਹੌਲ ਬਣਾਉਣ ਵਿੱਚ ਯੋਗਦਾਨ ਦਿੱਤਾ ਹੀ ਸੀ।

 

ਖ਼ੁਦ ਭਗਵਾਨ ਸਵਾਮੀਨਾਰਾਇਣ ਦੇ ਉਪਦੇਸ਼ ਵਿੱਚ ਸਮਾਜ ਸੇਵਾ ਸੀ, ਇਹ ਸਭ ਆਜ਼ਾਦੀ ਦੇ ਜੰਗ ਦੀ ਪ੍ਰੇਰਣਾ ਸੀ। ਆਜ਼ਾਦੀ ਦੇ 75 ਸਾਲ ਦੇ ਬਾਅਦ ਤੁਹਾਡੀ ਸੰਸਥਾ ਦੁਆਰਾ ਗੁਰੂਕੁਲ, ਸਤਿਸੰਗੀ, ਉਨ੍ਹਾਂ ਦੇ  ਪਰਿਵਾਰ ਦੁਆਰਾ ਹੁਣ ਤੱਕ ਪੜ੍ਹੇ ਸਾਰੇ ਵਿਦਿਆਰਥੀਆਂ ਨੂੰ ਕੁਝ ਗੱਲਾਂ ਦੀ ਤਾਕੀਦ ਕਰਦਾ ਹਾਂ, ਅੱਜ ਦੁਨੀਆ ਦੀ ਸਥਿਤੀ ਦੇਖ ਰਹੇ ਹਾਂ ਤਾਂ ਨਹੀਂ ਲਗਦਾ ਕਿ ਹਰ ਇੱਕ ਦੇ ਲਈ ਨਵੀਆਂ-ਨਵੀਆਂ ਮੁਸ਼ਕਿਲਾਂ, ਕੋਰੋਨਾ ਦੀ ਵਜ੍ਹਾ, ਯੂਕ੍ਰੇਨ-ਰਸ਼ੀਆ ਦਾ ਜੋ ਚਲ ਰਿਹਾ ਹੈ ਉਸ ਵਿੱਚ ਇਹ ਸਾਨੂੰ ਅਨੁਭਵ ਹੋਇਆ ਕਿ ਅੱਜ ਦੀ ਦੁਨੀਆ ਵਿੱਚ ਕਦੋਂ ਕੀ ਹੋਵੇ। ਉਸ ਦਾ ਸਾਡੇ ’ਤੇ ਕੀ ਪ੍ਰਭਾਵ ਹੋਵੇਗਾ, ਉਸ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਹੈ, ਅਤੇ ਦੁਨੀਆ ਅੱਜ ਛੋਟੀ ਹੋ ਗਈ ਹੈ ਕਿ ਜਿਸ ’ਤੇ ਪ੍ਰਭਾਵ ਪਏ ਬਿਨਾ ਉਹ ਨਹੀਂ ਰਹਿ ਸਕਦੀ। 

 

ਉਸ ਦਾ ਇੱਕ ਉਪਾਅ ਹੈ ਆਤਮਨਿਰਭਰਤਾ, ਸਾਨੂੰ ਸਾਡੇ ਪੈਰ ’ਤੇ, ਸਾਡੀ ਜ਼ਰੂਰਤ ਦੇ ਲਈ ਸਾਡੀ ਤਾਕਤ ’ਤੇ ਖੜ੍ਹੇ ਰਹਿਣਾ ਹੋਵੇਗਾ, ਤਦੇ ਦੇਸ਼ ਖੜ੍ਹਾ ਰਹੇਗਾ। ਆਤਮਨਿਰਭਰ ਭਾਰਤ ਅਭਿਯਾਨ ਨੂੰ ਸ਼ਾਸਤਰੀਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਾ ਸਕਦੇ ਹਾਂ। ਇੱਕ ਗੱਲ ਵਾਰ-ਵਾਰ ਕਰਦਾ ਹਾਂ ਕਿ ਵੋਕਲ ਫੌਰ ਲੋਕਲ, ਮੇਰਾ ਇੱਕ ਕੰਮ ਕਰਨਾ, ਸਾਡੇ ਸਾਰੇ ਗੁਰੂਕੁਲਾਂ ਨੂੰ ਵਿਦਿਆਰਥੀਆਂ ਨੂੰ,  ਪਰਿਜਨਾਂ ਨੂੰ ਬੋਲਣਾ ਕਿ ਉਹ ਕਾਗਜ਼ ਪੈਂਸਿਲ ਲੈ ਕੇ ਬੈਠਣ ਅਤੇ ਟੇਬਲ, ਸਵੇਰੇ 6 ਤੋਂ ਦੂਸਰੇ ਦਿਨ 6 ਵਜੇ ਤੱਕ ਕਿਤਨੀਆਂ ਅਜਿਹੀਆਂ ਵਿਦੇਸ਼ੀ ਚੀਜ਼ਾਂ ਹਨ ਜੋ ਸਾਡੇ ਘਰ ਵਿੱਚ ਮੌਜੂਦ ਹਨ, ਸਾਡੇ ਦੇਸ਼ ਵਿੱਚ ਮੌਜੂਦ ਹਨ ਅਤੇ ਜੋ ਭਾਰਤ ਵਿੱਚ ਮਿਲਦੀਆਂ ਹਨ ਅਤੇ ਸਾਨੂੰ ਪਤਾ ਨਹੀਂ ਹੈ ਕਿ ਜੋ ਕੰਘੀ ਜਾਂ ਜੋ ਦੀਪਕ ਹੈ, ਉਹ ਵਿਦੇਸ਼ੀ ਹੈ। 

 

ਸਾਨੂੰ ਇਹ ਪਤਾ ਨਹੀਂ ਕਿ ਜੋ ਪਟਾਖੇ ਜਲਾ ਰਹੇ ਹਾਂ, ਉਹ ਵੀ ਵਿਦੇਸ਼ੀ ਹਨ। ਖਿਆਲ ਹੀ ਨਹੀਂ, ਇੱਕ ਵਾਰ ਲਿਸਟ ਬਣਾਵਾਂਗੇ ਤਾਂ ਚੌਂਕ ਜਾਵਾਂਗੇ। ਮੈਂ ਕੀ ਇਤਨੀ ਅਪੇਖਿਆ (ਉਮੀਦ) ਨਾ ਰੱਖਾਂ ਕਿ ਸਾਡੇ ਗੁਰੂਕੁਲ ਦੇ ਨਾਲ ਜੁੜੇ ਕਿਸੇ ਵੀ ਸਤਿਸੰਗੀਆਂ ਦੇ ਘਰ ਵਿੱਚ ਐਸੀ ਚੀਜ਼ ਹੋਵੇ, ਉਸ ਵਿੱਚ ਭਾਰਤ ਦੀ ਮਿੱਟੀ ਦੀ ਸੁਗੰਧ ਹੋਵੇ। ਐਸੀ ਹਰ ਇੱਕ ਚੀਜ਼ ਜਿਸ ਵਿੱਚ ਭਾਰਤ ਦੇ ਕੋਈ ਮਾਨਵੀ ਦਾ ਪਸੀਨਾ ਹੋਵੇ, ਜੋ ਹਿੰਦੁਸਤਾਨ ਦੀ ਧਰਤੀ ’ਤੇ ਬਣੀ ਹੋਵੇ, ਅਜਿਹੀਆਂ ਚੀਜ਼ਾਂ ਅਸੀਂ ਕਿਉਂ ਨਾ ਯੂਜ਼ ਕਰੀਏ। ਵੋਕਲ ਫੌਰ ਲੋਕਲ ਦਾ ਮਤਲਬ ਇਹ ਨਹੀਂ ਕਿ ਦੀਵਾਲੀ ਵਿੱਚ ਦੀਵਾ ਇੱਥੋਂ ਲਈਏ, ਸਾਡੀ ਜ਼ਰੂਰਤ ਦੀ ਸਾਰੀ ਚੀਜ਼ ਸਾਡੇ ਇੱਥੋਂ ਲਈਏ, ਤਾਂ ਕਿਤਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਆਤਮਨਿਰਭਰ ਹੋਣ ਦੀ ਗਤੀ ਕਿਤਨੀ ਤੇਜ਼ ਹੋਵੇਗੀ?

 

ਦੇਸ਼ ਕਿਤਨਾ ਮਜ਼ਬੂਤ ਬਣੇਗਾ, ਇਸ ਕੰਮ ਦੇ ਲਈ ਤੁਹਾਡੀ ਮਦਦ ਦੀ ਜ਼ਰੂਰਤ ਹੈ, ਦੂਸਰਾ ਸਿੰਗਲ  ਯੂਜ਼ ਪਲਾਸਟਿਕ। ਸਵੱਛਤਾ ਅਭਿਯਾਨ, ਸਾਡੇ ਗੁਰੂਕੁਲ ਵਿੱਚ ਸਿਰਫ਼ ਸਾਡਾ ਕੈਂਪਸ ਸਵੱਛ ਰੱਖੀਏ,  ਮੰਦਿਰ ਸਵੱਛ ਰੱਖੀਏ ਐਸਾ ਨਹੀਂ, ਅਸੀਂ ਸਪਤਾਹ ਵਿੱਚ ਇੱਕ ਵਾਰ ਜਾਂ ਮਹੀਨੇ ਵਿੱਚ ਇੱਕ ਵਾਰ, ਸਮੂਹ ਵਿੱਚ ਨਿਕਲੀਏ ਅਤੇ ਨਿਸ਼ਚਿਤ ਕਰੀਏ ਕਿ ਕਿਸੇ ਏਰੀਏ ਦੇ ਕਿਸੇ ਪਿੰਡ ਵਿੱਚ ਜਾ ਕੇ ਦੋ ਘੰਟੇ ਸਫ਼ਾਈ ਕਰਕੇ ਆਵਾਂਗੇ। ਤੁਹਾਡੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਵਾਹਨ ਹੈ ਸਭ ਹੈ, ਕਦੇ ਸਟੈਚੂ ਆਵ੍ ਯੂਨਿਟੀ ’ਤੇ ਜਾਣ ਦਾ ਤੈਅ ਕਰੋ ਅਤੇ ਕਿਸ ਲਈ ਉੱਥੇ ਜਾਵਾਂਗੇ?

 

ਘੁੰਮਣ ਦੇ ਲਈ ਨਹੀਂ, ਉੱਥੇ ਜਾ ਕੇ ਸਫ਼ਾਈ ਕਰਨ ਦੇ ਲਈ। ਚਲੋ ਤੈਅ ਕਰੀਏ ਕਿ ਇਸ ਵਾਰ ਅੰਬਾਜੀ ਜਾਵਾਂਗੇ। ਅੰਬਾਜੀ ਜਾ ਕੇ ਸਫ਼ਾਈ ਕਰੋ। ਸਾਡੇ ਸ਼ਹਿਰ ਦੇ ਅੰਦਰ ਬਹੁਤ ਸਟੈਚੂ ਰੱਖੇ ਹੋਏ ਹਨ।  ਬਾਬਾ ਅੰਬੇਡਕਰ, ਲਾਲ ਬਹਾਦੁਰ ਸ਼ਾਸਤਰੀ, ਭਗਤ ਸਿੰਘ ਦਾ ਸਟੈਚੂ ਹੋਵੇਗਾ, ਤਾਂ ਸਾਨੂੰ ਐਸਾ ਨਾ ਹੋਵੇ ਕਿ ਇਸ ਦੀ ਸਫ਼ਾਈ ਕਰਨ ਦਾ ਜਿੰਮਾ ਸਾਡਾ ਰਹੇਗਾ। ਸਵੱਛਤਾ ਦੇ ਅਨੇਕ ਰੂਪ ਹੁੰਦੇ ਹਨ। ਕਿਉਂ ਸਾਡਾ ਪ੍ਰਸਾਦ ਵੀ ਪਲਾਸਟਿਕ ਥੈਲੀ ਵਿੱਚ ਦਿਓ, ਸਾਡੇ ਘਰ ਵਿੱਚ ਪਲਾਸਟਿਕ ਕਿਉਂ ਹੋਵੇ, ਸਤਿਸੰਗੀ ਪਰਿਵਾਰ ਹੋਵੇ ਤਾਂ ਪਲਾਸਟਿਕ ਨਹੀਂ ਹੀ ਹੋਣਾ ਚਾਹੀਦਾ ਹੈ।

 

ਇਹ ਇੱਕ ਐਸੀ ਬਾਤ ਹੈ, ਕਿਉਂਕਿ ਗੁਰੂਕੁਲ ਵਿੱਚ ਲਗਭਗ ਸਾਰੇ ਬੱਚੇ ਕਿਸਾਨ ਪਰਿਵਾਰ ਦੇ ਗ੍ਰਾਮੀਣ ਬੈਕਗ੍ਰਾਊਂਡ ਤੋਂ ਹਨ, ਮਾਧਵਪ੍ਰਿਯਦਾਸ ਜੀ ਹੋਣ ਜਾਂ ਹੋਰ ਸੰਤ ਹੋਣ ਉਨ੍ਹਾਂ ਦਾ ਪੂਰਵਾਸ਼੍ਰਮ ਕਿਸਾਨ ਪਰਿਵਾਰ ਨਾਲ ਜੁੜਿਆ ਹੈ। ਸਾਡੇ ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਕੁਦਰਤੀ ਖੇਤੀ ਦੇ ਲਈ ਅਭਿਯਾਨ ਚਲਾ ਰਹੇ ਹਨ। ਧਰਤੀ ਹਮਾਰੀ ਮਾਤਾ ਹੈ, ਉਸ ਮਾਤਾ ਨੂੰ ਉਨ੍ਹਾਂ ਦੀ ਸੇਵਾ ਦੇ ਲਈ ਸਾਡੀ ਜ਼ਿੰਮੇਦਾਰੀ ਹੈ ਕਿ ਨਹੀਂ। ਸ਼ਾਸਤਰੀਜੀ ਮਹਾਰਾਜ ਨੇ ਇਹ ਸਭ ਕਿਹਾ ਹੀ ਹੈ, ਤਾਂ ਧਰਤੀ ਮਾਤਾ ਨੂੰ ਜ਼ਹਿਰ ਦੇ ਦੇ ਕੇ ਉਨ੍ਹਾਂ ਨੂੰ ਕਿਤਨੇ ਦਿਨਾਂ ਤੱਕ ਅਸੀਂ ਪ੍ਰਤਾੜਿਤ ਕਰਦੇ ਰਹਾਂਗੇ।

 

ਧਰਤੀ ਮਾਤਾ ਨੂੰ ਇਨ੍ਹਾਂ ਸਭ ਕੈਮੀਕਲ ਦੇ ਬੋਝ ਤੋਂ ਮੁਕਤੀ ਦਿਵਾਓ, ਤੁਹਾਡੇ ਇੱਥੇ ਤਾਂ ਗੀਰ ਦੀਆਂ ਗਊਆਂ ਦੀ ਗਊਸ਼ਾਲਾ ਵੀ ਹੈ। ਅਤੇ ਕੁਦਰਤੀ ਖੇਤੀ ਦੀ ਜੋ ਪੱਧਤੀ ਹੈ, ਉਹ ਸਭ ਗੁਰੂਕੁਲ ਵਿੱਚ ਸਿਖਾਈ ਗਈ ਹੈ। ਗੁਰੂਕੁਲ ਵਿੱਚੋਂ ਸਪਤਾਹ ਵਿੱਚ ਪਿੰਡ ਜਾਓ, ਪਿੰਡ-ਪਿੰਡ ਜਾ ਕੇ ਇਹ ਅਭਿਯਾਨ ਹਰੇਕ ਕਿਸਾਨ ਨੂੰ ਸਿਖਾਓ, ਫਰਟੀਲਾਇਜਰ, ਕੈਮੀਕਲ, ਦਵਾਈਆਂ ਦੀ ਜ਼ਰੂਰਤ ਨਹੀਂ। ਕੁਦਰਤੀ ਖੇਤੀ, ਮੈਂ ਮੰਨਦਾ ਹਾਂ ਕਿ ਗੁਜਰਾਤ ਅਤੇ ਦੇਸ਼ ਦੀ ਬੜੀ ਸੇਵਾ ਹੋਵੇਗੀ, ਅਤੇ ਸ਼ਾਸਤਰੀਜੀ ਮਹਾਰਾਜ ਨੂੰ ਸਹੀ ਸ਼ਰਧਾਂਜਲੀ ਹੋਵੇਗੀ, ਇਹ ਗ੍ਰੰਥ ਮੰਨੋ ਉਗ ਨਿਕਲੇਗਾ। ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਸੁਭਾਵਿਕ ਤੌਰ ‘ਤੇ ਮੈਂ ਮਨ ਤੋਂ ਤਾਕੀਦ ਕਰਦਾ ਹਾਂ, ਅਤੇ ਮਾਧਵਪ੍ਰਿਯਦਾਸ ਜੀ ਮਹਾਰਾਜ ਨੂੰ ਤਾਂ ਮੈਂ ਅਧਿਕਾਰ ਨਾਲ ਕਹਿੰਦਾ ਹਾਂ, ਐਸੀ ਮੇਰੀ ਆਦਤ ਹੀ ਹੋ ਗਈ ਹੈ। ਐਸਾ ਕਹਾਂ ਤਾਂ ਗ਼ਲਤ ਨਹੀਂ ਹੈ। ਆਦਤ ਦੇ ਅਨੁਸਾਰ ਅੱਜ ਵੀ ਹੱਕ ਨਾਲ ਮੰਗ ਰਿਹਾ ਹਾਂ ਸਾਡੇ ਗੁਰੂਕੁਲ, ਸਤਿਸੰਗੀਆਂ, ਪਰਿਜਨ ਦੇ ਲੋਕ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਨਵੀਂ ਰੀਤ ਨਾਲ, ਨਵੇਂ ਤਰੀਕੇ ਨਾਲ ਮਨਾਉਣ। 

 

ਅਤੇ ਸਰਵਜਨ ਹਿਤਾਯ ਸਰਵਜਨ ਸੁਖਾਯ, ਜੋ ਅੱਜ ਸ਼ਾਸਤਰੀ ਜੀ ਮਹਾਰਾਜ ਦਾ ਸੰਕਲਪ ਹੈ ਉਸ ਨੂੰ ਕਰੀਏ ਅਤੇ ਫਿਰ ਇੱਕ ਵਾਰ ਮੈਂ ਜੋ ਰੂਬਰੂ ਨਹੀਂ ਆ ਸਕਿਆ, ਇਸ ਦੇ ਲਈ ਮੈਂ ਖਿਮਾ ਮੰਗ ਰਿਹਾ ਹਾਂ ਅਤੇ ਸਭ ਨੂੰ ਭਾਵਵੰਦਨਾ ਪਰਵ ਦੀਆਂ ਸ਼ੁਭਕਾਮਨਾਵਾਂ, ਸਭ ਦਾ ਧੰਨਵਾਦ। 

ਜੈ ਸ਼੍ਰੀ ਸਵਾਮੀਨਾਰਾਇਣ!

 

ਡਿਸਕਲੇਮਰ : ਇਹ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਭਾਵਅਨੁਵਾਦ ਹੈ, ਮੂਲ ਭਾਸ਼ਣ ਗੁਜਰਾਤੀ ਭਾਸ਼ਾ ਵਿੱਚ ਹੈ।

 

 

 ********

ਡੀਐੱਸ/ਐੱਸਟੀ/ਐੱਸਡੀ



(Release ID: 1808485) Visitor Counter : 133