ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੱਛ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਸੈਮੀਨਾਰ ਨੂੰ ਸੰਬੋਧਨ ਕੀਤਾ



“ਮਹਿਲਾਵਾਂ ਨੈਤਿਕਤਾ, ਵਫ਼ਾਦਾਰੀ, ਨਿਰਣਾਇਕਤਾ ਤੇ ਅਗਵਾਈ ਦੀਆਂ ਪ੍ਰਤੀਬਿੰਬ ਹਨ”



“ਸਾਡੇ ਵੇਦਾਂ ਤੇ ਪਰੰਪਰਾਵਾਂ ਨੇ ਇਹ ਸੱਦਾ ਦਿੱਤਾ ਹੈ ਕਿ ਮਹਿਲਾਵਾਂ ਨੂੰ ਦੇਸ਼ ਨੂੰ ਦਿਸ਼ਾ ਦੇਣ ਦੇ ਯੋਗ ਅਤੇ ਸਮਰੱਥ ਹੋਣਾ ਚਾਹੀਦਾ ਹੈ”



“ਮਹਿਲਾਵਾਂ ਦੀ ਤਰੱਕੀ ਰਾਸ਼ਟਰ ਦੇ ਸਸ਼ਕਤੀਕਰਣ ਨੂੰ ਹਮੇਸ਼ਾ ਬਲ ਦਿੰਦੀ ਹੈ”



“ਅੱਜ ਦੇਸ਼ ਦੀ ਪ੍ਰਾਥਮਿਕਤਾ ਭਾਰਤ ਦੀ ਵਿਕਾਸ ਯਾਤਰਾ ’ਚ ਮਹਿਲਾਵਾਂ ਦੀ ਪੂਰੀ ਭਾਗੀਦਾਰੀ ਵਿੱਚ ਹੈ”



“ ‘ਸਟੈਂਡਅੱਪ ਇੰਡੀਆ' ਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਮਹਿਲਾਵਾਂ ਦੇ ਨਾਮ 'ਤੇ ਹਨ। ਮੁਦਰਾ ਯੋਜਨਾ ਤਹਿਤ ਲਗਭਗ 70 ਫੀਸਦੀ ਕਰਜ਼ੇ ਸਾਡੀਆਂ ਭੈਣਾਂ ਤੇ ਧੀਆਂ ਨੂੰ ਦਿੱਤੇ ਗਏ ਹਨ”

Posted On: 08 MAR 2022 6:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕੱਛ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕੱਠ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕੱਛ ਦੀ ਧਰਤੀ ਦੇ ਵਿਸ਼ੇਸ਼ ਸਥਾਨ ਨੂੰ ਸਦੀਆਂ ਤੋਂ ਨਾਰੀ ਸ਼ਕਤੀ ਦੇ ਪ੍ਰਤੀਕ ਵਜੋਂ ਮਾਨਤਾ ਦਿੱਤੀ ਕਿਉਂਕਿ ਮਾਂ ਆਸ਼ਾਪੁਰਾ ਇੱਥੇ ਮਾਤਰੁਸ਼ਕਤੀ ਦੇ ਰੂਪ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ, “ਇੱਥੋਂ ਦੀਆਂ ਮਹਿਲਾਵਾਂ ਨੇ ਪੂਰੇ ਸਮਾਜ ਨੂੰ ਕਠੋਰ ਕੁਦਰਤੀ ਚੁਣੌਤੀਆਂ ਨਾਲ ਜਿਉਣਾ ਸਿਖਾਇਆ ਹੈਲੜਨਾ ਸਿਖਾਇਆ ਹੈ ਅਤੇ ਜਿੱਤਣਾ ਸਿਖਾਇਆ ਹੈ।” ਉਨ੍ਹਾਂ ਨੇ ਪਾਣੀ ਦੀ ਸੰਭਾਲ਼ ਲਈ ਕੱਛ ਦੀਆਂ ਮਹਿਲਾਵਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਜਦੋਂ ਇਹ ਸਮਾਗਮ ਸਰਹੱਦੀ ਪਿੰਡ ਵਿੱਚ ਹੋ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨੇ 1971 ਦੀ ਜੰਗ ਵਿੱਚ ਇਲਾਕੇ ਦੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੈਤਿਕਤਾਵਫ਼ਾਦਾਰੀਨਿਰਣਾਇਕਤਾ ਅਤੇ ਅਗਵਾਈ ਦੀਆਂ ਪ੍ਰਤੀਬਿੰਬ ਹਨ। ਉਨ੍ਹਾਂ ਕਿਹਾ,"ਇਸੇ ਲਈ ਸਾਡੇ ਵੇਦਾਂ ਅਤੇ ਪਰੰਪਰਾਵਾਂ ਨੇ ਇਹ ਸੱਦਾ ਦਿੱਤਾ ਹੈ ਕਿ ਮਹਿਲਾਵਾਂ ਨੂੰ ਦੇਸ਼ ਨੂੰ ਦਿਸ਼ਾ ਦੇਣ ਦੇ ਯੋਗਸਮਰੱਥ ਹੋਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਵਿੱਚ ਮੀਰਾਬਾਈ ਤੋਂ ਲੈ ਕੇ ਦੱਖਣ ਵਿੱਚ ਸੰਤ ਅੱਕਾ ਮਹਾਦੇਵੀ ਤੱਕਭਾਰਤ ਦੀਆਂ ਬ੍ਰਹਮ ਮਹਿਲਾਵਾਂ ਨੇ ਭਗਤੀ ਅੰਦੋਲਨ ਤੋਂ ਲੈ ਕੇ ਗਿਆਨ ਦਰਸ਼ਨ ਤੱਕ ਸਮਾਜ ਵਿੱਚ ਸੁਧਾਰ ਅਤੇ ਤਬਦੀਲੀ ਲਈ ਆਵਾਜ਼ ਦਿੱਤੀ ਹੈ। ਇਸੇ ਤਰ੍ਹਾਂ ਕੱਛ ਤੇ ਗੁਜਰਾਤ ਦੀ ਧਰਤੀ ਨੇ ਸਤੀ ਤੋਰਲਗੰਗਾ ਸਤੀਸਤੀ ਲੋਯਾਨਰਾਮਬਾਈ ਅਤੇ ਲੀਰਬਾਈ ਵਰਗੀਆਂ ਦੈਵੀ ਮਹਿਲਾਵਾਂ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਣਗਿਣਤ ਦੇਵੀ–ਦੇਵਤਿਆਂ ਦੀ ਪ੍ਰਤੀਕ ਨਾਰੀ ਚੇਤਨਾ ਨੇ ਸੁਤੰਤਰਤਾ ਸੰਗ੍ਰਾਮ ਦੀ ਲਾਟ ਨੂੰ ਬਲਦੀ ਰੱਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜਾ ਦੇਸ਼ ਇਸ ਧਰਤੀ ਨੂੰ ਮਾਂ ਮੰਨਦਾ ਹੈਉੱਥੇ ਮਹਿਲਾਵਾਂ ਦੀ ਤਰੱਕੀ ਹਮੇਸ਼ਾ ਰਾਸ਼ਟਰ ਦੇ ਸਸ਼ਕਤੀਕਰਣ ਨੂੰ ਬਲ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ,“ਅੱਜ ਦੇਸ਼ ਦੀ ਪ੍ਰਾਥਮਿਕਤਾ ਮਹਿਲਾਵਾਂ ਦੇ ਜੀਵਨ ਨੂੰ ਸੁਧਾਰਨਾ ਹੈ। ਅੱਜ ਦੇਸ਼ ਦੀ ਪ੍ਰਾਥਮਿਕਤਾ ਭਾਰਤ ਦੀ ਵਿਕਾਸ ਯਾਤਰਾ ਵਿੱਚ ਮਹਿਲਾਵਾਂ ਦੀ ਪੂਰੀ ਭਾਗੀਦਾਰੀ ਵਿੱਚ ਹੈ।” ਉਨ੍ਹਾਂ ਨੇ 11 ਕਰੋੜ ਪਖਾਨੇ, 9 ਕਰੋੜ ਉੱਜਵਲਾ ਗੈਸ ਕਨੈਕਸ਼ਨ, 23 ਕਰੋੜ ਜਨ-ਧਨ ਖਾਤਿਆਂ ਦੇ ਨਿਰਮਾਣ ਦਾ ਜ਼ਿਕਰ ਕੀਤਾਜਿਨ੍ਹਾਂ ਨੇ ਮਹਿਲਾਵਾਂ ਲਈ ਮਾਣ-ਸਨਮਾਨ ਅਤੇ ਜੀਵਨ ਵਿੱਚ ਸੌਖ ਲਿਆਂਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਵਿੱਤੀ ਮਦਦ ਵੀ ਦੇ ਰਹੀ ਹੈ ਤਾਂ ਜੋ ਮਹਿਲਾਵਾਂ ਅੱਗੇ ਵਧ ਸਕਣਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ ਅਤੇ ਆਪਣਾ ਕੰਮ ਸ਼ੁਰੂ ਕਰ ਸਕਣ। 'ਸਟੈਂਡਅੱਪ ਇੰਡੀਆਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਮਹਿਲਾਵਾਂ ਦੇ ਨਾਮ 'ਤੇ ਹਨ। ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਤਹਿਤ ਸਾਡੀਆਂ ਭੈਣਾਂ ਤੇ ਬੇਟੀਆਂ ਨੂੰ ਲਗਭਗ 70 ਫੀਸਦੀ ਕਰਜ਼ਾ ਦਿੱਤਾ ਗਿਆ ਹੈ। ਇਸੇ ਤਰ੍ਹਾਂਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣੇ 2 ਕਰੋੜ ਮਕਾਨਾਂ ’ਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਂਅ 'ਤੇ ਹਨ। ਇਸ ਸਭ ਨੇ ਵਿੱਤੀ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਇਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੀ ਸੁਰੱਖਿਆ ਲਈ ਕਾਨੂੰਨ ਹੋਰ ਸਖ਼ਤ ਕੀਤੇ ਗਏ ਹਨ। ਬਲਾਤਕਾਰ ਜਿਹੇ ਘਿਨਾਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਬੇਟੇ ਅਤੇ ਬੇਟੀਆਂ ਨੂੰ ਬਰਾਬਰ ਮੰਨਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਤੱਕ ਵਧਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਅੱਜਦੇਸ਼ ਹਥਿਆਰਬੰਦ ਫ਼ੌਜਾਂ ’ਚ ਲੜਕੀਆਂ ਲਈ ਵੱਡੀਆਂ ਭੂਮਿਕਾਵਾਂ ਨੂੰ ਉਤਸ਼ਾਹਿਤ ਕਰ ਰਿਹਾ ਹੈਸੈਨਿਕ ਸਕੂਲਾਂ ਵਿੱਚ ਲੜਕੀਆਂ ਦਾ ਦਾਖਲਾ ਸ਼ੁਰੂ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਚਲ ਰਹੀ ਕੁਪੋਸ਼ਣ ਵਿਰੁੱਧ ਮੁਹਿੰਮ ਵਿੱਚ ਮਦਦ ਕਰਨ। ਉਨ੍ਹਾਂ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ 'ਚ ਮਹਿਲਾਵਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ 'ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ ਅਭਿਯਾਨਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਵੋਕਲ ਫੌਰ ਲੋਕਲਅਰਥਵਿਵਸਥਾ ਨਾਲ ਜੁੜਿਆ ਇੱਕ ਵੱਡਾ ਵਿਸ਼ਾ ਬਣ ਗਿਆ ਹੈਪਰ ਇਸ ਦਾ ਮਹਿਲਾਵਾਂ ਦੇ ਸਸ਼ਕਤੀਕਰਣ ਨਾਲ ਬਹੁਤ ਸਬੰਧ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਥਾਨਕ ਉਤਪਾਦਾਂ ਦੀ ਸ਼ਕਤੀ ਮਹਿਲਾਵਾਂ ਦੇ ਹੱਥਾਂ ਵਿੱਚ ਹੈ।

ਅੰਤ ’ਚ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗਰਾਮ ਵਿੱਚ ਸੰਤ ਪਰੰਪਰਾ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਭਾਗੀਦਾਰ ਨੂੰ ਕੱਛ ਦੇ ਰਣ ਦੀ ਸੁੰਦਰਤਾ ਤੇ ਅਧਿਆਤਮਿਕ ਸ਼ਾਨ ਦਾ ਅਨੁਭਵ ਕਰਨ ਲਈ ਵੀ ਕਿਹਾ।

 

कच्छ की जिस धरती पर आपका आगमन हुआ है, वो सदियों से नारीशक्ति और सामर्थ्य की प्रतीक रही है।

यहाँ माँ आशापूरा स्वयं मातृशक्ति के रूप में विराजती हैं।

यहां की महिलाओं ने पूरे समाज को कठोर प्राकृतिक चुनौतियों से जीना सिखाया है, जूझना सिखाया है और जीतना सिखाया है: PM @narendramodi

— PMO India (@PMOIndia) March 8, 2022

नारी, नीति, निष्ठा, निर्णय शक्ति और नेतृत्व की प्रतिबिंब होती है।

इसलिए, हमारे वेदों ने, हमारी परंपरा ने ये आवाहन किया है कि नारियां सक्षम हों, समर्थ हों, और राष्ट्र को दिशा दें: PM @narendramodi

— PMO India (@PMOIndia) March 8, 2022

उत्तर में मीराबाई से लेकर दक्षिण में संत अक्का महादेवी तक, भारत की देवियों ने भक्ति आंदोलन से लेकर ज्ञान दर्शन तक समाज में सुधार और परिवर्तन को स्वर दिया है: PM @narendramodi

— PMO India (@PMOIndia) March 8, 2022

जो राष्ट्र इस धरती को माँ स्वरूप मानता हो, वहाँ महिलाओं की प्रगति राष्ट्र के सशक्तिकरण को हमेशा बल देती है।

आज देश की प्राथमिकता, महिलाओं का जीवन बेहतर बनाने पर है।

आज देश की प्राथमिकता, भारत की विकास यात्रा में महिलाओं की सम्पूर्ण भागीदारी में है: PM @narendramodi

— PMO India (@PMOIndia) March 8, 2022

बहनें-बेटियां आगे बढ़ सकें, अपने सपने पूरे कर सकें, अपना कुछ काम शुरू कर सकें, इसके लिए सरकार उन्हें आर्थिक मदद भी दे रही है।

‘स्टैंडअप इंडिया’ के तहत 80 प्रतिशत से ज्यादा लोन महिलाओं के नाम पर हैं।

मुद्रा योजना के तहत करीब 70 प्रतिशत लोन हमारी बहनों-बेटियों को दिए गए हैं: PM

— PMO India (@PMOIndia) March 8, 2022

हमने मातृत्व अवकाश को 12 हफ्तों से बढ़ाकर 26 हफ्ते किया।

हमने वर्क प्लेस पर महिलाओं की सुरक्षा के लिए सख्त कानून बनाए हैं। बलात्कार जैसे जघन्य अपराधों पर फांसी जैसी सजा का भी प्रावधान किया है: PM @narendramodi

— PMO India (@PMOIndia) March 8, 2022

बेटे-बेटी को एक समान मानते हुए सरकार बेटियों के विवाह की आयु को 21 वर्ष करने का भी प्रयास कर रही है।

आज देश सेनाओं में भी बेटियों को बड़ी भूमिकाओं को बढ़ावा दे रहा है, सैनिक स्कूलों में बेटियों के दाखिले की शुरुआत हुई है: PM @narendramodi

— PMO India (@PMOIndia) March 8, 2022

मैं कुछ आग्रह भी आपसे करना चाहता हूं।

जैसे कि कुपोषण के खिलाफ देश में जो अभियान चल रहा है, उसमें आप बहुत बड़ी मदद कर सकती हैं: PM @narendramodi

— PMO India (@PMOIndia) March 8, 2022

इसलिए, अपने संबोधनों में, अपने जागरूकता अभियानों में आप स्थानीय उत्पादों के उपयोग के लिए लोगों को जरूर प्रोत्साहित करें: PM @narendramodi

— PMO India (@PMOIndia) March 8, 2022

'Vocal for Local' अर्थव्यवस्था से जुड़ा बड़ा विषय बन गया है, लेकिन इसका महिला सशक्तिकरण से बहुत गहरा संबंध है।

ज़्यादातर स्थानीय उत्पादों की ताकत महिलाओं के हाथों में होती है: PM @narendramodi

— PMO India (@PMOIndia) March 8, 2022

 

 

 

 *********

ਡੀਐੱਸ/ਏਕੇ



(Release ID: 1804177) Visitor Counter : 153