ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਨੇ ਯੂਕ੍ਰੇਨ ’ਚ ਫਸੇ ਭਾਰਤੀਆਂ ਨੂੰ ਕੱਢਣ ਦਾ ਕੰਮ ਕੀਤਾ



ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੰਤਰਰਾਸ਼ਟਰੀ ਯਾਤਰਾ ਸਲਾਹਕਾਰੀ ਨੂੰ ਸੋਧਿਆ; ਯੂਕ੍ਰੇਨ ਤੋਂ ਬਾਹਰ ਕੱਢੇ ਜਾ ਰਹੇ ਭਾਰਤੀਆਂ ਨੂੰ ਵੱਖ-ਵੱਖ ਛੂਟਾਂ ਪ੍ਰਦਾਨ ਕੀਤੀਆਂ



ਭਾਰਤੀ ਨਾਗਰਿਕਾਂ ਨੂੰ ਲਾਜ਼ਮੀ ਪ੍ਰੀ-ਬੋਰਡਿੰਗ ਨੈਗੇਟਿਵ ਆਰਟੀ-ਪੀਸੀਆਰ ਟੈਸਟ ਤੇ ਟੀਕਾਕਰਣ ਸਰਟੀਫਿਕੇਟ ਤੋਂ ਛੂਟ; ਰਵਾਨਗੀ ਤੋਂ ਪਹਿਲਾਂ ਏਅਰ-ਸੁਵਿਧਾ ਪੋਰਟਲ 'ਤੇ ਦਸਤਾਵੇਜ਼ਾਂ ਨੂੰ ਅੱਪਲੋਡ ਕਰਨ ਤੋਂ ਛੂਟ



ਜੇ ਕੋਈ ਯਾਤਰੀ ਆਮਦ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਜਮ੍ਹਾਂ ਕਰਨ ਦੇ ਯੋਗ ਨਹੀਂ ਹੁੰਦਾ ਹੈ ਜਾਂ ਜਿਸ ਨੇ ਆਪਣਾ ਕੋਵਿਡ-19 ਟੀਕਾਕਰਣ ਪੂਰਾ ਨਹੀਂ ਕੀਤਾ ਹੈ, ਤਾਂ ਉਨ੍ਹਾਂ ਨੂੰ ਭਾਰਤ ’ਚ ਪੁੱਜਣ ਤੋਂ ਬਾਅਦ 14 ਦਿਨਾਂ ਲਈ ਆਪਣੀ ਸਿਹਤ ਦੀ ਸਵੈ-ਨਿਗਰਾਨੀ ਜਾਰੀ ਰੱਖਣ ਦੀ ਸਲਾਹ ਦੇ ਨਾਲ ਪਹੁੰਚਣ 'ਤੇ ਆਪਣੇ ਨਮੂਨੇ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ



28 ਫਰਵਰੀ 2022 ਤੱਕ ਯੂਕ੍ਰੇਨ ਤੋਂ 1156 ਭਾਰਤੀ ਭਾਰਤ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਿਸੇ ਵੀ ਯਾਤਰੀ ਨੂੰ ਏਕਾਂਤਵਾਸ ’ਚ ਨਹੀਂ ਰੱਖਿਆ ਗਿਆ

Posted On: 28 FEB 2022 2:40PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਿਦੇਸ਼ ਮੰਤਰਾਲਾਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਲਾਜ਼ਮੀ ਅੰਤਰਰਾਸ਼ਟਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ ਅਤੇ ਇਨਸਾਨੀਅਤ ਦੇ ਅਧਾਰ 'ਤੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਲਾਹਕਾਰੀ ਵਿੱਚ ਹੇਠ ਲਿਖੀਆਂ ਛੂਟਾਂ ਦੀ ਇਜਾਜ਼ਤ ਦਿੱਤੀ ਹੈ:

•          ਮੌਜੂਦਾ 'ਅੰਤਰਰਾਸ਼ਟਰੀ ਆਮਦ ਲਈ ਦਿਸ਼ਾ-ਨਿਰਦੇਸ਼ਾਂ' ’ਚ ਦਰਸਾਈਆਂ ਗਈਆਂ ਲਾਜ਼ਮੀ ਜ਼ਰੂਰਤਾਂ (ਪ੍ਰੀ-ਬੋਰਡਿੰਗ ਨੈਗੇਟਿਵ ਆਰਟੀ-ਪੀਸੀਆਰ ਟੈਸਟ ਰਿਪੋਰਟ ਜਾਂ ਮੁਕੰਮਲ ਟੀਕਾਕਰਣ ਸਰਟੀਫਿਕੇਟ) ਨੂੰ ਪੂਰਾ ਨਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਪਹਿਲਾਂ ਏਅਰ-ਸੁਵਿਧਾ ਪੋਰਟਲ’ 'ਤੇ ਇਨ੍ਹਾਂ ਦਸਤਾਵੇਜ਼ਾਂ ਨੂੰ ਭਾਰਤ ਲਈ ਰਵਾਨਗੀ ਅੱਪਲੋਡ ਕਰਨ ਤੋਂ ਛੂਟ ਦਿੱਤੀ ਗਈ ਹੈ।

•          ਇਸ ਤੋਂ ਇਲਾਵਾਜਿਹੜੇ ਵਿਅਕਤੀਆਂ ਨੇ ਆਪਣਾ ਕੋਵਿਡ-19 ਟੀਕਾਕਰਣ ਪੂਰਾ ਕਰ ਲਿਆ ਹੈ (ਭਾਵੇਂ ਰਵਾਨਗੀ/ਟੀਕਾਕਰਣ ਵਾਲਾ ਦੇਸ਼ ਕੋਈ ਵੀ ਹੋਵੇ) ਨੂੰ ਅਗਲੇ 14 ਦਿਨਾਂ ਲਈ ਆਪਣੀ ਸਿਹਤ ਦੀ ਸਵੈ-ਨਿਗਰਾਨੀ ਕਰਨ ਦੀ ਸਲਾਹ ਨਾਲ ਭਾਰਤ ਵਿੱਚ ਆਉਣ ਵਾਲੇ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

•          ਜੇ ਕੋਈ ਯਾਤਰੀ ਆਮਦ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਜਮ੍ਹਾਂ ਕਰਵਾਉਣ ਦੇ ਯੋਗ ਨਹੀਂ ਹੁੰਦਾ ਹੈ ਜਾਂ ਜਿਸ ਨੇ ਆਪਣਾ ਕੋਵਿਡ-19 ਟੀਕਾਕਰਣ ਮੁਕੰਮਲ ਨਹੀਂ ਕੀਤਾ ਹੈਤਾਂ ਉਨ੍ਹਾਂ ਨੂੰ 14 ਤੱਕ ਆਪਣੀ ਸਿਹਤ ਦੀ ਸਵੈ-ਨਿਗਰਾਨੀ ਜਾਰੀ ਰੱਖਣ ਦੀ ਸਲਾਹ ਨਾਲ ਪਹੁੰਚਣ 'ਤੇ ਆਪਣੇ ਨਮੂਨੇ ਭਾਰਤ ਪਹੁੰਚਣ ਤੋਂ ਕੁਝ ਦਿਨ ਬਾਅਦ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜੇ ਟੈਸਟ ਪੌਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦਾ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਡਾਕਟਰੀ ਤੌਰ 'ਤੇ ਪ੍ਰਬੰਧ ਕੀਤਾ ਜਾਵੇਗਾ।

ਭਾਰਤੀ ਨਾਗਰਿਕਾਂ ਦੇ ਵੱਡੇ ਸਮੂਹਾਂ (ਮੁੱਖ ਤੌਰ 'ਤੇ ਵਿਦਿਆਰਥੀ) ਨੇ ਆਪਣੇਆਪ ਨੂੰ ਦੇਸ਼ ਸਾਹਵੇਂ ਦਰਪੇਸ਼ ਸਿਆਸੀ ਉਥਲ-ਪੁਥਲ ਵਿੱਚ ਉਲਝੇ ਪਾਇਆ ਹੈ। ਯੂਕ੍ਰੇਨ ਵਿੱਚ ਜਾਰੀ ਨੋਟਿਸ ਟੂ ਏਅਰਮੈਨ’ ਜਾਂ ਨੋਟਿਸ ਟੂ ਏਅਰ ਮਿਸ਼ਨ’ (ਨੋਟਮ – NOTAM) ਦੇ ਮੱਦੇਨਜ਼ਰ ਉਡਾਣਾਂ ਰਾਹੀਂ ਇਨ੍ਹਾਂ ਫਸੇ ਭਾਰਤੀਆਂ ਦੀ ਸਿੱਧੀ ਨਿਕਾਸੀ ਨਹੀਂ ਹੋ ਸਕੀ। ਇਸ ਅਨੁਸਾਰਪੋਲੈਂਡਰੋਮਾਨੀਆਸਲੋਵਾਕੀਆ ਤੇ ਹੰਗਰੀ ਵਿੱਚ ਭਾਰਤੀ ਮਿਸ਼ਨਾਂ ਨੇ ਆਪਰੇਸ਼ਨ ਗੰਗਾ ਫਲਾਈਟਸ ਤਹਿਤ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਕਰਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਤੋਂ ਬਾਹਰ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

28 ਫਰਵਰੀ 2022 ਤੱਕ (12:00 ਵਜੇ ਤੱਕ)ਯੂਕ੍ਰੇਨ ਤੋਂ ਭਾਰਤੀਆਂ ਨੂੰ ਲੈ ਕੇ 5 ਉਡਾਣਾਂ (ਇੱਕ ਮੁੰਬਈ ਵਿੱਚ ਅਤੇ ਚਾਰ ਦਿੱਲੀ ਵਿੱਚ) ਕੁੱਲ 1,156 ਯਾਤਰੀਆਂ ਨੂੰ ਲੈ ਕੇ ਭਾਰਤ ਪਹੁੰਚੀਆਂ ਹਨਜਿਨ੍ਹਾਂ ਵਿੱਚੋਂ ਕਿਸੇ ਵੀ ਯਾਤਰੀ ਨੂੰ ਹੁਣ ਤੱਕ ਏਕਾਂਤਵਾਸ ਚ ਨਹੀਂ ਰੱਖਿਆ ਗਿਆ ਹੈ। 

 ************

ਐੱਮਵੀ/ਏਐੱਲ



(Release ID: 1802011) Visitor Counter : 147