ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ 31 ਮਾਰਚ, 2021 ਤੋਂ ਅੱਗੇ 5 ਸਾਲ ਦੀ ਮਿਆਦ ਲਈ ਯਾਨੀ 1 ਅਪ੍ਰੈਲ, 2021 ਤੋਂ 31 ਮਾਰਚ, 2026 ਤੱਕ ਕੁੱਲ 1,364.88 ਕਰੋੜ ਰੁਪਏ ਦੇ ਵਿੱਤੀ ਖਰਚ ਦੇ ਨਾਲ ਇਮੀਗ੍ਰੇਸ਼ਨ ਵੀਜ਼ਾ ਵਿਦੇਸ਼ੀ ਰਜਿਸਟ੍ਰੇਸ਼ਨ ਟ੍ਰੈਕਿੰਗ (ਆਈਵੀਐੱਫਆਰਟੀ) ਸਕੀਮ ਨੂੰ ਜਾਰੀ ਰੱਖਣ ਦੀ ਮੰਜ਼ੂਰੀ ਦਿੱਤੀ


ਯੋਜਨਾ ਨੂੰ ਜਾਰੀ ਰੱਖਣਾ ਦਿਖਾਉਂਦਾ ਹੈ ਕਿ ਮੋਦੀ ਸਰਕਾਰ ਇਮੀਗ੍ਰੇਸ਼ਨ ਅਤੇ ਵੀਜ਼ਾ ਸੇਵਾਵਾਂ ਦੇ ਆਧੁਨਿਕੀਕਰਣ ਅਤੇ ਅੱਪਗ੍ਰੇਡ ਲਈ ਪ੍ਰਤੀਬੱਧ ਹੈ



ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਗ੍ਰਿਹ ਮੰਤਰਾਲੇ ਦਾ ਉਦੇਸ਼ ਸੁਰੱਖਿਅਤ ਅਤੇ ਏਕੀਕ੍ਰਿਤ ਸੇਵਾ ਪ੍ਰਦਾਤਾ ਫ੍ਰੇਮਵਰਕ ਪ੍ਰਦਾਨ ਕਰਨਾ ਅਤੇ ਇਸ ਯੋਜਨਾ ਦੇ ਰਾਹੀਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਵੈਧ ਯਾਤਰੀਆਂ ਨੂੰ ਸੁਵਿਧਾ ਉਪਲਬੱਧ ਕਰਵਾਉਣਾ ਹੈ

Posted On: 25 FEB 2022 1:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ 31 ਮਾਰਚ, 2021 ਤੋਂ ਅੱਗੇ 5 ਸਾਲ ਦੀ ਮਿਆਦ ਲਈ ਯਾਨੀ 1 ਅਪ੍ਰੈਲ, 2021 ਤੋਂ 31 ਮਾਰਚ, 2026 ਤੱਕ ਕੁੱਲ 1,364.88 ਕਰੋੜ ਰੁਪਏ ਦੇ ਵਿੱਤੀ ਖਰਚ ਦੇ ਨਾਲ ਇਮੀਗ੍ਰੇਸ਼ਨ ਵੀਜ਼ਾ ਵਿਦੇਸ਼ੀ ਰਜਿਸਟ੍ਰੇਸ਼ਨ ਟ੍ਰੈਕਿੰਗ (ਆਈਵੀਐੱਫਆਰਟੀ) ਯੋਨਜਾ ਨੂੰ ਜਾਰੀ ਰੱਖਣ ਦੀ ਮੰਜ਼ੂਰੀ ਦਿੱਤੀ ਹੈ।

ਯੋਜਨਾ ਦੀ ਨਿਰੰਤਰਤਾ, ਆਈਵੀਐੱਫਆਰਟੀ ਦੇ ਮੁੱਲ ਉਦੇਸ਼ ਦੇ ਪ੍ਰਤੀ ਮੋਦੀ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ ਜੋ ਇਮੀਗ੍ਰੇਸ਼ਨ ਅਤੇ ਵੀਜ਼ਾ ਸੇਵਾਵਾਂ ਦੇ ਆਧੁਨਿਕੀਕਰਣ ਅਤੇ ਅੱਪਗ੍ਰੇਡ ਨਾਲ ਸੰਬੰਧਿਤ ਹੈ। ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਗ੍ਰਿਹ ਮੰਤਰਾਲੇ ਦਾ ਉਦੇਸ਼ ਸੁਰੱਖਿਅਤ ਅਤੇ ਏਕੀਕ੍ਰਿਤ ਸੇਵਾ ਪ੍ਰਦਾਤਾ ਫ੍ਰੇਮਵਰਕ ਪ੍ਰਦਾਨ ਕਰਨਾ ਅਤੇ ਇਸ ਯੋਜਨਾ ਦੇ ਰਾਹੀਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਵੈਧ ਯਾਤਰੀਆਂ ਨੂੰ ਸੁਵਿਧਾ ਉਪਲੱਬਧ ਕਰਵਾਉਣਾ ਹੈ।

ਇਸ ਪ੍ਰੋਜੈਕਟ ਦੀ ਗਲੋਬਲ ਪਹੁੰਚ ਹੈ ਅਤੇ ਇਹ ਦੁਨੀਆ ਭਰ ਵਿੱਚ ਸਥਿਤ 192 ਭਾਰਤੀ ਮਿਸ਼ਨਾਂ, ਭਾਰਤ ਵਿੱਚ 108 ਇਮੀਗ੍ਰੇਸ਼ਨ ਚੈਕ ਪੋਸਟ (ਆਈਸੀਪੀ), 12 ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ (ਐੱਫਆਰਆਰਓ) ਅਤੇ ਦਫਤਰ ਅਤੇ 700 ਤੋਂ ਅਧਿਕ ਵਿਦੇਸ਼ੀ ਰਜਿਸਟ੍ਰੇਸ਼ਨ ਅਧਿਕਾਰੀ (ਐੱਫਆਰਓ), ਪੁਲਿਸ ਅਧਿਕਾਰੀ, (ਐੱਸਪੀ)/ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਦੀ ਸਹਾਇਤਾ ਤੋਂ ਇਮੀਗ੍ਰੇਸ਼ਨ ਵੀਜ਼ਾ ਜਾਰੀ ਕਰਨ, ਵਿਦੇਸ਼ਾਂ ਦੇ ਰਜਿਸਟ੍ਰੇਸ਼ਨ ਅਤੇ ਭਾਰਤ ਵਿੱਚ ਉਨ੍ਹਾਂ ਦੇ ਆਵਾਜਾਈ ‘ਤੇ ਨਜ਼ਰ ਰੱਖਣ ਨਾਲ ਸੰਬੰਧਿਤ ਕਾਰਜਾਂ ਨੂੰ ਆਪਸ ਵਿੱਚ ਜੋੜਣ ਅਤੇ ਅਨੁਕੂਲਿਤ ਕਰਨ ਦਾ ਯਤਨ ਕਰਦਾ ਹੈ।

ਆਈਵੀਐੱਫਆਰਟੀ ਦੇ ਸ਼ੁਰੂ ਹੋਣ ਦੇ ਬਾਅਦ ਜਾਰੀ ਕੀਤਾ ਗਿਆ ਵੀਜ਼ਾ ਅਤੇ ਓਸੀਆਈ ਕਾਰਡ ਦੀ ਸੰਖਿਆ 2014 ਦੇ 44.43 ਲੱਖ ਤੋਂ ਵਧਾਕੇ 2019 ਵਿੱਚ 64.59 ਲੱਖ ਹੋ ਗਈ ਅਤੇ ਇਸ ਵਿੱਚ 7.7% ਦੀ ਚੱਕਰਵਰਧੀ ਸਾਲਾਨਾ ਵਾਧਾ ਦਰ (ਸੀਏਜੀਆਰ) ਦਰਜ ਕੀਤਾ ਗਿਆ । ਵੀਜ਼ਾ ਪ੍ਰੋਸੈੱਸਿੰਗ ਦਾ ਔਸਤ ਸਮਾਂ 15 ਤੋਂ 30 ਦਿਨਾਂ (-ਆਈਵੀਐੱਫਆਰਟੀ ਮਿਆਦ ਦੇ ਦੌਰਾਨ) ਤੋਂ ਘਟਾਕੇ ਈ-ਵੀਜ਼ੇ ਲਈ ਅਧਿਕਤਮ 72 ਘੰਟੇ ਹੋ ਗਿਆ ਜਿਸ ਦੇ ਤਹਿਤ 95% ਈ-ਵੀਜ਼ਾ 24 ਘੰਟੇ ਦੇ ਅੰਤਰ ਜਾਰੀ ਕੀਤੇ ਗਏ। ਪਿਛਲੇ 10 ਸਾਲਾਂ ਦੇ ਦੌਰਾਨ 7.2% ਦੇ ਸੀਏਜੀਆਰ ਦੇ ਨਾਲ ਭਾਰਤ ਆਉਣ ਵਾਲੇ ਅਤੇ ਭਾਰਤ ਤੋਂ ਬਾਹਰ ਜਾਣ ਵਾਲੇ ਅੰਤਰਰਾਸ਼ਟਰੀ ਟ੍ਰੈਫਿਕ 3.71 ਕਰੋੜ ਤੋਂ ਵਧਾਕੇ 7.5 ਕਰੋੜ ਹੋ ਗਿਆ ਹੈ।

********

 

NW/RK/AY/RR



(Release ID: 1801187) Visitor Counter : 147