ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਰੈਲਾ ਅਮੋਲੋ ਓਡਿੰਗਾ ਦੇ ਦਰਮਿਆਨ ਬੈਠਕ

Posted On: 13 FEB 2022 2:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਰੈਲਾ ਅਮੋਲੋ ਓਡਿੰਗਾ, ਜੋ ਇਸ ਸਮੇਂ ਭਾਰਤ ਦੇ ਨਿਜੀ ਯਾਤਰਾ 'ਤੇ  ਹਨ, ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੇ ਦਹਾਕਿਆਂ ਪੁਰਾਣੇ ਮੈਤ੍ਰੀਪੂਰਨ ਵਿਅਕਤੀਗਤ ਸਬੰਧ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਓਡਿੰਗਾ ਨਾਲ ਲਗਭਗ ਸਾਢੇ ਤਿੰਨ ਵਰ੍ਹਿਆਂ ਦੇ ਬਾਅਦ ਮਿਲਣ 'ਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ 2008 ਤੋਂ ਸ਼੍ਰੀ ਓਡਿੰਗਾ ਦੇ ਨਾਲ ਭਾਰਤ ਅਤੇ ਕੀਨੀਆ, ਦੋਹਾਂ ਦੇਸ਼ਾਂ ਵਿੱਚ ਹੋਏ ਕਈ ਵਾਰਤਾਲਾਪ ਦੇ ਨਾਲ-ਨਾਲ 2009 ਅਤੇ 2012 ਵਿੱਚ ਵਾਇਬ੍ਰੈਂਟ ਗੁਜਰਾਤ ਸਮਿਟ ਦੇ ਲਈ ਉਨ੍ਹਾਂ ਦੇ ਸਮਰਥਨ ਨੂੰ ਯਾਦ ਕੀਤਾ।

 

ਦੋਹਾਂ ਰਾਜਨੇਤਾਵਾਂ ਨੇ ਆਪਸੀ ਹਿਤ ਦੇ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ-ਕੀਨੀਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਪ੍ਰਗਟਾਈ।

 

ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਓਡਿੰਗਾ ਨੂੰ ਉਨ੍ਹਾਂ ਦੀ ਚੰਗੀ ਸਿਹਤ ਅਤੇ ਭਵਿੱਖ ਦੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

*****

ਡੀਐੱਸ/ਏਕੇਜੇ



(Release ID: 1798119) Visitor Counter : 101