ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਰੇਡੀਓ ਦਿਵਸ 'ਤੇ ਰੇਡੀਓ ਦੇ ਸਰੋਤਿਆਂ ਅਤੇ ਇਸ ਉਤਕ੍ਰਿਸ਼ਟ ਮਾਧਿਅਮ ਨੂੰ ਸਮ੍ਰਿੱਧ ਕਰਨ ਵਾਲੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
13 FEB 2022 3:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ 'ਤੇ ਰੇਡੀਓ ਦੇ ਸਾਰੇ ਸਰੋਤਿਆਂ ਅਤੇ ਇਸ ਉਤਕ੍ਰਿਸ਼ਟ ਮਾਧਿਅਮ ਨੂੰ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਨਾਲ ਸਮ੍ਰਿੱਧ ਕਰਨ ਵਾਲੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਰੇਡੀਓ ਦੇ ਸਾਰੇ ਸਰੋਤਿਆਂ ਅਤੇ ਇਸ ਉਤਕ੍ਰਿਸ਼ਟ ਮਾਧਿਅਮ ਨੂੰ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਨਾਲ ਸਮ੍ਰਿੱਧ ਕਰਨ ਵਾਲਿਆਂ ਨੂੰ ਵਿਸ਼ਵ ਰੇਡੀਓ ਦਿਵਸ ਦੀਆਂ ਵਧਾਈਆਂ। ਚਾਹੇ ਘਰ ਹੋਵੇ, ਯਾਤਰਾ ਹੋਵੇ ਜਾਂ ਕੋਈ ਹੋਰ ਸਥਾਨ ਹੋਵੇ, ਰੇਡੀਓ ਲੋਕਾਂ ਦੇ ਜੀਵਨ ਦਾ ਇੱਕ ਅਭਿੰਨ ਅੰਗ ਬਣਿਆ ਰਹਿੰਦਾ ਹੈ। ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਇਹ ਇੱਕ ਅਦਭੁਤ ਮਾਧਿਅਮ ਹੈ।"
"ਮਨ ਕੀ ਬਾਤ ਪ੍ਰੋਗਰਾਮ ਦੇ ਕਾਰਨ, ਮੈਂ ਵਾਰ-ਵਾਰ ਦੇਖਦਾ ਹਾਂ ਕਿ ਕਿਵੇਂ ਰੇਡੀਓ ਸਕਾਰਾਤਮਕਤਾ ਸਾਂਝੀ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਪਹਿਚਾਣਨ ਦਾ ਇੱਕ ਬੜਾ ਮਾਧਿਅਮ ਹੋ ਸਕਦਾ ਹੈ ਜੋ ਦੂਸਰਿਆਂ ਦੇ ਜੀਵਨ ਵਿੱਚ ਗੁਣਾਤਮਕ ਪਰਿਵਰਤਨ ਲਿਆਉਣ ਵਿੱਚ ਸਭ ਤੋਂ ਅੱਗੇ ਹਨ। ਮੈਂ ਉਨ੍ਹਾਂ ਸਭ ਦਾ ਵੀ ਧੰਨਵਾਦ ਕਰਦਾ ਹਾਂ ਜੋ ਇਸ ਪ੍ਰੋਗਰਾਮ ਵਿੱਚ ਯੋਗਦਾਨ ਦਿੰਦੇ ਹਨ।"
***
ਡੀਐੱਸ/ਐੱਸਐੱਚ
(Release ID: 1798117)
Visitor Counter : 163
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam