ਪ੍ਰਧਾਨ ਮੰਤਰੀ ਦਫਤਰ
ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
Posted On:
08 FEB 2022 9:50PM by PIB Chandigarh
ਆਦਰਯੋਗ ਸਭਾਪਤੀ ਜੀ,
ਰਾਸ਼ਟਰਪਤੀ ਜੀ ਦੇ ਅਭਿਭਾਸ਼ਣ (ਸੰਬੋਧਨ) ’ਤੇ ਇੱਥੇ ਵਿਸਤਾਰ ਨਾਲ ਚਰਚਾ ਹੋਈ ਹੈ। ਮੈਂ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਨ ਦੇ ਲਏ ਇਸ ਚਰਚਾ ਵਿੱਚ ਹਿੱਸਾ ਲੈਣ ਦੇ ਲਈ ਤੁਸੀਂ ਸਮਾਂ ਦਿੱਤਾ, ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਆਦਰਯੋਗ ਰਾਸ਼ਟਰਪਤੀ ਜੀ ਨੇ ਬੀਤੇ ਦਿਨੀਂ ਕੋਰੋਨਾ ਦੇ ਇਸ ਕਠਿਨ ਕਾਲਖੰਡ ਵਿੱਚ ਵੀ ਦੇਸ਼ ਵਿੱਚ ਚਹੁੰਦਿਸ਼ਾ ਵਿੱਚ ਕਿਸ ਪ੍ਰਕਾਰ ਨਾਲ initiative ਲਈ, ਦੇਸ਼ ਦੇ ਦਲਿਤ, ਪੀੜਿਤ, ਗ਼ਰੀਬ, ਸ਼ੋਸ਼ਿਤ, ਮਹਿਲਾ, ਯੁਵਾ ਉਨ੍ਹਾਂ ਦੇ ਜੀਵਨ ਨੂੰ ਸਸ਼ਕਤੀਕਰਣ ਦੇ ਲਈ, ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਦੇ ਲਈ ਦੇਸ਼ ਵਿੱਚ ਜੋ ਕੁਝ ਵੀ ਗਤੀਵਿਧੀ ਹੋਈ ਹੈ, ਉਸ ਦਾ ਇੱਕ ਸੰਖੇਪ ਖਾਕਾ ਦੇਸ਼ ਦੇ ਸਾਹਮਣੇ ਪ੍ਰਸਤੁਤ ਕੀਤਾ। ਅਤੇ ਉਸ ਵਿੱਚ ਆਸ਼ਾ ਵੀ ਹਨ, ਵਿਸ਼ਵਾਸ ਵੀ ਹੈ, ਸੰਕਲਪ ਵੀ ਹੈ, ਸਮਰਪਣ ਵੀ ਹੈ। ਅਨੇਕ ਮਾਣਯੋਗ ਮੈਬਰਾਂ ਨੇ ਵਿਸਤਾਰ ਨਾਲ ਚਰਚਾ ਕੀਤੀ ਹੈ। ਮਾਣਯੋਗ ਖੜਗੇਜੀ ਨੇ ਕੁਝ ਦੇਸ਼ ਦੇ ਲਈ, ਕੁਝ ਦਲ ਦੇ ਲਈ, ਕੁਝ ਖ਼ੁਦ ਦੇ ਲਈ ਕਾਫ਼ੀ ਕੁਝ ਬਾਤਾਂ ਦੱਸੀਆਂ ਸਨ। ਆਨੰਦਸ਼ਰਮਾ ਜੀ ਨੇ ਵੀ ਉਨ੍ਹਾਂ ਨੂੰ ਜਰਾ ਸਮੇਂ ਦੀ ਤਕਲੀਫ਼ ਰਹੀ, ਲੇਕਿਨ ਫਿਰ ਵੀ ਉਨ੍ਹਾਂ ਨੇ ਕੋਸ਼ਿਸ਼ ਕੀਤੀ। ਅਤੇ ਉਨ੍ਹਾਂ ਨੇ ਇਹ ਕਿਹਾ ਕਿ ਦੇਸ਼ ਦੀਆਂ ਉਪਲਬਧੀਆਂ ਨੂੰ ਸਵੀਕਾਰਿਆ ਜਾਵੇ। ਸ਼੍ਰੀਮਾਨ ਮਨੋਜ ਝਾ ਜੀ ਨੇ ਰਾਜਨੀਤੀ ਤੋਂ ਅਭਿਭਾਸ਼ਣ ਪਰੇ ਹੋਣਾ ਚਾਹੀਦਾ ਹੈ, ਇਸ ਦੀ ਅੱਛੀ ਸਲਾਹ ਵੀ ਦਿੱਤੀ। ਪ੍ਰਸੁੰਨ ਆਚਾਰੀਆ ਜੀ ਨੇ ਬੀਰ ਬਾਲ ਦਿਵਸਦਿਵਸ ਅਤੇ ਨੇਤਾਜੀ ਨਾਲ ਜੁੜੇ ਕਾਨੂੰਨ ਦੇ ਸਬੰਧ ਵਿੱਚ ਵੀ ਵਿਸਤਾਰ ਨਾਲ ਸਰਾਹਨਾ ਕੀਤੀ। ਡਾਕਟਰ ਫੌਜੀਆ ਖਾਨ ਜੀ ਨੇ ਸੰਵਿਧਾਨ ਦੀ ਪ੍ਰਤਿਸ਼ਠਾ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ। ਹਰ ਮੈਂਬਰ ਨੇ ਆਪਣੇ ਅਨੁਭਵ ਦੇ ਆਧਾਰ ’ਤੇ ਆਪਣੀ ਰਾਜਨੀਤਕ ਸੋਚ ਦੇ ਅਧਾਰ ’ਤੇ ਅਤੇ ਰਾਜਨੀਤਕ ਸਥਿਤੀ ਦੇ ਅਧਾਰ ’ਤੇ ਆਪਣੀਆਂ ਬਾਤਾਂ ਸਾਡੇ ਸਾਹਮਣੇ ਰੱਖੀਆਂ ਹਨ। ਮੈਂ ਸਾਰੇ ਮਾਣਯੋਗ ਮੈਬਰਾਂ ਦਾ ਇਸ ਦੇ ਲਈ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ।
ਆਦਰਯੋਗ ਸਭਾਪਤੀ ਜੀ,
ਅੱਜ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। 75 ਸਾਲ ਦਾ ਆਜ਼ਾਦੀ ਦੇ ਕਾਲਖੰਡ ਵਿੱਚ ਦੇਸ਼ ਨੂੰ ਦਿਸ਼ਾ ਦੇਣ ਦਾ, ਦੇਸ਼ ਨੂੰ ਗਤੀ ਦੇਣ ਦਾ ਅਨੇਕ ਪੱਧਰ ’ਤੇ ਪ੍ਰਯਾਸ ਹੋਏ ਹਨ। ਅਤੇ ਉਨ੍ਹਾਂ ਸਭ ਦਾ ਲੇਖਾ-ਜੋਖਾ ਲੈ ਕੇ ਜੋ ਅੱਛਾ ਹੈ ਉਸ ਨੂੰ ਅੱਗੇ ਵਧਾਉਣਾ, ਜੋ ਕਮੀਆਂ ਹਨ ਉਸ ਨੂੰ correct ਕਰਨਾ ਅਤੇ ਜਿੱਥੇ ਨਵੇਂ initiative ਲੈਣ ਦੀ ਜ਼ਰੂਰਤ ਹੈ ਉਹ ਨਵੇਂ initiative ਲੈਣਾ ਅਤੇ ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਸਾਨੂੰ ਦੇਸ਼ ਨੂੰ ਕਿੱਥੇ ਲੈ ਜਾਣਾ ਹੈ, ਕੈਸੇ ਲੈ ਜਾਣਾ ਹੈ, ਕਿਨ੍ਹਾਂ-ਕਿਨ੍ਹਾਂ ਯੋਜਨਾਵਾਂ ਦੇ ਸਹਾਰੇ ਅਸੀਂ ਲੈ ਜਾ ਸਕਦੇ ਹਾਂ, ਇਸ ਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਸਮਾਂ ਹੈ। ਅਤੇ ਅਸੀਂ ਸਾਰੇ ਰਾਜਨੀਤਕ ਨੇਤਾਵਾਂ ਨੇ ਰਾਜਨੀਤਕ ਖੇਤਰ ਦੇ ਕਾਰਜਕਰਤਾਵਾਂ ਨੇ ਆਪਣਾ ਧਿਆਨ ’ਤੇ ਵੀ ਅਤੇ ਦੇਸ਼ ਦਾ ਧਿਆਨ ਵੀ ਆਉਣ ਵਾਲੇ 25 ਸਾਲ ਦੇ ਲਈ ਦੇਸ਼ ਨੂੰ ਕੈਸੇ ਅੱਗੇ ਲੈ ਜਾਣਾ, ਇਸ ਦੇ ਲਈ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਸ ਤੋਂ ਜੋ ਸੰਕਲਪ ਉੱਭਰਨਗੇ, ਉਸ ਸੰਕਲਪ ਵਿੱਚ ਸਭ ਕਾ ਸਾਮੂਹਿਕ ਭਾਗੀਦਾਰੀ ਹੋਵੇਗੀ। ਸਭ ਦਾ ownership ਹੋਵੇਗੀ ਅਤੇ ਉਸ ਦੇ ਕਾਰਨ ਜੋ 75 ਸਾਲ ਦੀ ਗਤੀ ਸੀ, ਉਸ ਤੋਂ ਅਨੇਕ ਗੁਣਾ ਗਤੀ ਦੇ ਨਾਲ ਅਸੀਂ ਦੇਸ਼ ਨੂੰ ਬਹੁਤ ਕੁਝ ਦੇ ਸਕਦੇ ਹਾਂ।
ਆਦਰਯੋਗ ਸਭਾਪਤੀ ਜੀ,
ਕੋਰੋਨਾ ਇੱਕ ਆਲਮੀ ਮਹਾਮਾਰੀ ਹੈ ਅਤੇ ਪਿਛਲੇ 100 ਸਾਲ ਵਿੱਚ ਮਾਨਵ ਜਾਤੀ ਨੇ ਇਤਨਾ ਬੜਾ ਸੰਕਟ ਨਹੀਂ ਦੇਖਿਆ ਹੈ। ਅਤੇ ਸੰਕਟ ਦੀ ਤੀਬਰਤਾ ਦੇਖੋ, ਮਾਂ ਬਿਮਾਰ ਹੈ ਕਮਰੇ ਵਿੱਚ ਲੇਕਿਨ ਬੇਟਾ ਉਸ ਕਮਰੇ ਵਿੱਚ ਪ੍ਰਵੇਸ਼ ਨਾ ਕਰ ਪਾਏ। ਪੂਰੀ ਮਾਨਵ ਜਾਤੀ ਦੇ ਲਈ ਇਹ ਕਿਤਨਾ ਬੜਾ ਸੰਕਟ ਸੀ। ਅਤੇ ਅਜੇ ਵੀ ਇਹ ਸੰਕਟ ਬਹੁਰੂਪੀਆ ਹੈ, ਨਵੇਂ-ਨਵੇਂ ਰੰਗ-ਰੂਪ ਲੈ ਕੇ ਕਦੇ ਨਾ ਕਦੇ ਕੁਝ ਨਾ ਕੁਝ ਆਫ਼ਤਾਂ ਲੈ ਕਰ ਕੇ ਆਉਂਦਾ ਹੈ। ਅਤੇ ਪੂਰਾ ਦੇਸ਼, ਪੂਰੀ ਦੁਨੀਆ, ਪੂਰੀ ਮਾਨਵ ਜਾਤੀ ਇਸ ਨਾਲ ਜੂਝ ਰਹੀ ਹੈ। ਹਰ ਕੋਈ ਰਸਤੇ ਖੋਜ ਰਹੇ ਹਨ। ਅੱਜ 130 ਕਰੋੜ ਦੇ ਭਾਰਤ ਦੇ ਲਈ ਦੁਨੀਆ ਵਿੱਚ ਜਦੋਂ ਸ਼ੁਰੂਆਤੀ ਕੋਰੋਨਾ ਦਾ ਅਰੰਭ ਹੋਇਆ। ਚਰਚਾ ਇਹ ਰਹੀ ਕਿ ਭਾਰਤ ਦਾ ਕੀ ਹੋਵੇਗਾ? ਅਤੇ ਭਾਰਤ ਦੇ ਕਾਰਨ ਦੁਨੀਆ ਦੀ ਕਿਤਨੀ ਬਰਬਾਦੀ ਹੋਵੇਗੀ, ਇਸ ਦਿਸ਼ਾ ਵਿੱਚ ਚਰਚਾ ਹੋ ਰਹੀ ਸੀ। ਲੇਕਿਨ ਇਹ 130 ਕਰੋੜ ਦੇਸ਼ਵਾਸੀਆਂ ਦੀਆਂ ਸੰਕਲਪ ਸ਼ਕਤੀਆਂ ਦੀ ਸਮਰੱਥਾ ਹੁਣ ਉਨ੍ਹਾਂ ਨੇ ਜੋ ਵੀ ਜੀਵਨ ਵਿੱਚ ਉਪਲਬਧ ਸੀ, ਉਸ ਦੇ ਵਿੱਚ discipline ਦਾ ਆਰੰਭ ਕਰਨ ਦਾ ਪ੍ਰਯਾਸ ਕੀਤਾ ਕਿ ਅੱਜ ਵਿਸ਼ਵ ਵਿੱਚ ਭਾਰਤ ਦੇ ਪ੍ਰਯਾਸਾਂ ਦੀ ਸ਼ਲਾਘਾ ਹੋ ਰਹੀ ਹੈ ਅਤੇ ਇਸ ਦਾ ਗੌਰਵ (ਮਾਣ), ਇਹ ਕਿਸੇ ਰਾਜਨੀਤਕ ਦਲ ਦਾ ਕਾਲਖੰਡ ਨਹੀਂ ਸੀ। ਇਹ achievement ਦੇਸ਼ ਦਾ ਹੈ। 130 ਕਰੋੜ ਦੇਸ਼ਵਾਸੀਆਂ ਦਾ ਹੈ। ਅੱਛਾ ਹੁੰਦਾ ਇਸ ਦਾ ਯਸ਼ ਲੈਣ ਦੀ ਵੀ ਕੋਸ਼ਿਸ਼ ਕਰਦੇ ਆਪ ਲੋਕ ਕਿ ਤੁਹਾਡੇ ਖਾਤੇ ਵਿੱਚ ਵੀ ਕੁਝ ਜਮਾਂ ਹੁੰਦਾ। ਲੇਕਿਨ ਹੁਣ ਇਹ ਵੀ ਸਿਖਾਉਣਾ ਪਵੇ। ਖੈਰ ਵੈਕਸੀਨੇਸ਼ਨ ਦੇ ਸੰਬੰਧ ਵਿੱਚ ਹਾਲੇ ਪ੍ਰਸ਼ਨ ਕਾਲ ਵਿੱਚ ਸਾਡੇ ਆਦਰਯੋਗ ਮੰਤਰੀ ਜੀ ਨੇ ਵਿਸਤਾਰ ਨਾਲ ਗੱਲਾਂ ਦੱਸੀਆਂ ਹਨ ਕਿ ਜਿਸ ਤਰ੍ਹਾਂ ਨਾਲ ਭਾਰਤ ਵੈਕਸੀਨੇਸ਼ਨ ਬਣਾਉਣ ਵਿੱਚ innovation ਵਿੱਚ, research ਵਿੱਚ ਅਤੇ ਉਸ ਦੀ implementation ਵਿੱਚ ਅੱਜ ਵੀ ਦੁਨੀਆ ਵਿੱਚ ਵੈਕਸੀਨ ਦੇ ਖ਼ਿਲਾਫ਼ ਬਹੁਤ ਬੜੇ ਅੰਦੋਲਨ ਚਲ ਰਹੇ ਹਨ। ਲੇਕਿਨ ਵੈਕਸੀਨ ਨਾਲ ਮੇਰਾ ਲਾਭ ਹੋਵੇ ਜਾਂ ਨਾ ਲਾਭ ਹੋਵੇ ਲੇਕਿਨ ਘੱਟ ਤੋਂ ਘੱਟ ਵੈਕਸੀਨ ਲਗਾਵਾਂਗਾ ਤਾਂ ਮੇਰੇ ਕਾਰਨ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਵੇਗਾ, ਇਸ ਇੱਕ ਭਾਵਨਾ ਨੇ 130 ਕਰੋੜ ਦੇਸ਼ਵਾਸੀਆਂ ਨੂੰ ਵੈਕਸੀਨ ਲੈਣ ਦੇ ਲਈ ਪ੍ਰੇਰਿਤ ਕੀਤਾ ਹੈ। ਇਹ ਭਾਰਤ ਦਾ ਮੂਲਭੂਤ ਚਿੰਤਨ ਦਾ ਪ੍ਰਤੀਬਿੰਬ ਹੈ, ਜੋ ਵਿਸ਼ਵ ਦੇ ਲੋਕਾਂ ਦੇ ਸਾਹਮਣੇ ਰੱਖਣਾ ਹਰ ਹਿੰਦੁਸਤਾਨੀ ਦਾ ਕਰਤੱਵ ਹੈ। ਸਿਰਫ਼ ਖ਼ੁਦ ਦੀ ਰੱਖਿਆ ਕਰਨ ਦਾ ਵਿਸ਼ਾ ਹੁੰਦਾ ਤਾਂ ਲਵਾਂ ਜਾਂ ਨਾ ਲਵਾਂ ਵਿਵਾਦ ਹੁੰਦਾ। ਲੇਕਿਨ ਜਦੋਂ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਮੇਰੇ ਕਾਰਨ ਕਿਸੇ ਨੂੰ ਕਸ਼ਟ ਨਾ ਹੋਵੇ ਅਗਰ ਇਸ ਦੇ ਲਈ ਮੈਨੂੰ ਵੀ ਡੋਜ਼ ਲੈਣਾ ਹੈ ਤਾਂ ਮੈਂ ਲੈ ਲਵਾਂ ਅਤੇ ਉਸ ਨੇ ਲੈ ਲਿਆ। ਇਹ ਭਾਰਤ ਦੇ ਮਨ ਦਾ, ਭਾਰਤ ਦੇ ਮਾਨਵ ਮਨ ਦੀ, ਭਾਰਤ ਦੀ ਮਾਨਵਤਾ ਦੀ, ਅਸੀਂ ਗੌਰਵਪੂਰਨ ਰੂਪ ਨਾਲ ਦੁਨੀਆ ਦੇ ਸਾਹਮਣੇ ਕਹਿ ਸਕਦੇ ਹਾਂ। ਅੱਜ ਸ਼ਤ ਪ੍ਰਤੀਸ਼ਤ ਡੋਜ ਦੇ ਲਕਸ਼ ਦੇ ਵੱਲ ਅਸੀਂ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ। ਮੈਂ ਸਨਮਾਨਿਤ ਮੈਂਬਰ ਤੋਂ ਜਾਂ ਸਾਰੇ ਆਦਰਯੋਗ ਮੈਂਬਰਾਂ ਤੋਂ, ਇਨ੍ਹਾਂ ਦੇ ਸਾਹਮਣੇ ਸਾਡੇ frontline workers, ਸਾਡੇ healthcare workers, ਸਾਡੇ ਵਿਗਿਆਨੀ, ਇਨ੍ਹਾਂ ਨੇ ਜੋ ਕੰਮ ਕੀਤਾ ਹੈ, ਉਸ ਦੀ ਸਰਾਹਨਾ ਕਰਨ ਨਾਲ ਭਾਰਤ ਦੀ ਪ੍ਰਤਿਭਾ ਤਾਂ ਖਿਲੇਗੀ-ਖਿਲੇਗੀ। ਲੇਕਿਨ ਇਸ ਪ੍ਰਕਾਰ ਨਾਲ ਜੀਵਨ ਖਪਾਉਣ ਵਾਲੇ ਲੋਕਾਂ ਦਾ ਵੀ ਹੌਂਸਲਾ ਬੁਲੰਦ ਹੋਵੇਗਾ ਅਤੇ ਇਸ ਲਈ ਸਦਨ ਬੜੇ ਗੌਰਵ ਦੇ ਨਾਲ ਉਨ੍ਹਾਂ ਦਾ ਅਭਿਨੰਦਨ ਕਰਦਾ ਹੈ, ਉਨ੍ਹਾਂ ਦਾ ਧੰਨਵਾਦ ਕਰਦਾ ਹੈ।
ਆਦਰਯੋਗ ਸਭਾਪਤੀ ਜੀ,
ਇਸ ਕੋਰੋਨਾ ਕਾਲ ਵਿੱਚ 80 ਕਰੋੜ ਤੋਂ ਵੀ ਅਧਿਕ ਦੇਸ਼ਵਾਸੀਆਂ ਨੂੰ ਇਤਨੇ ਲੰਬੇ ਕਾਲਖੰਡ ਲਈ ਮੁਫ਼ਤ ਰਾਸ਼ਨ ਦੀ ਵਿਵਸਥਾ, ਉਨ੍ਹਾਂ ਦਾ ਘਰ ਦਾ ਚੁੱਲ੍ਹਾ ਕਦੇ ਨਾ ਜਲੇ, ਐਸੀ ਸਥਿਤੀ ਪੈਦਾ ਨਾ ਹੋਵੇ। ਇਹ ਕੰਮ ਭਾਰਤ ਨੇ ਕਰਕੇ ਦੁਨੀਆ ਦੇ ਸਾਹਮਣੇ ਵੀ ਉਦਾਹਰਣ ਪ੍ਰਸਤੁਤ ਕੀਤਾ। ਇਸੇ ਕੋਰੋਨਾ ਕਾਲ ਵਿੱਚ ਜਦਕਿ ਅਨੇਕ ਕਠਿਨਾਈਆਂ ਸਨ, ਬੰਧਨ ਸਨ, ਉਸ ਦੇ ਬਾਵਜੂਦ ਵੀ, ਪ੍ਰਗਤੀ ਵਿੱਚ ਰੁਕਾਵਟਾਂ ਦੀ ਵਾਰ-ਵਾਰ obstacles ਦੇ ਵਿੱਚ ਵੀ ਲੱਖਾਂ ਪਰਿਵਾਰਾਂ ਨੂੰ, ਗ਼ਰੀਬਾਂ ਨੂੰ, ਪੱਕਾ ਘਰ ਦੇਣ ਦੇ ਆਪਣੇ ਵਾਅਦੇ ਦੀ ਦਿਸ਼ਾ ਵਿੱਚ ਅਸੀਂ ਲਗਾਤਾਰ ਚਲਦੇ ਰਹੇ ਅਤੇ ਅੱਜ ਗ਼ਰੀਬ ਦਾ ਵੀ ਘਰ ਖਰਚਾ ਲੱਖਾਂ ਵਿੱਚ ਹੁੰਦਾ ਹੈ। ਜਿਤਨੇ ਕਰੋੜਾਂ ਪਰਿਵਾਰਾਂ ਨੂੰ ਇਹ ਘਰ ਮਿਲਿਆ ਹੈ ਨਾ, ਹਰ ਗ਼ਰੀਬ ਪਰਿਵਾਰ ਅੱਜ ਲਖਪਤੀ ਕਿਹਾ ਜਾ ਸਕਦਾ ਹੈ।
ਆਦਰਯੋਗ ਸਭਾਪਤੀ ਜੀ,
ਇਸ ਕੋਰੋਨਾ ਕਾਲ ਵਿੱਚ ਪੰਜ ਕਰੋੜ ਗ੍ਰਾਮੀਣ ਪਰਿਵਾਰ ਨਲ ਸੇ ਜਲ ਪਹੁੰਚਾਉਣ ਦਾ ਕੰਮ ਕਰਕੇ ਇੱਕ ਨਵਾਂ ਰਿਕਾਰਡ ਪ੍ਰਸਥਾਪਿਤ ਕੀਤਾ ਹੈ। ਇਸੇ ਕੋਰੋਨਾ ਕਾਲ ਵਿੱਚ ਜਦੋਂ ਪਹਿਲਾ ਲੌਕਡਾਊਨ ਆਇਆ ਤਦ ਵੀ ਬਹੁਤ ਸਮਝਦਾਰੀ ਦੇ ਨਾਲ, ਕਈਆਂ ਨਾਲ ਚਰਚਾ ਕਰਨ ਦੇ ਬਾਅਦ ਥੋੜ੍ਹਾ ਸਾਹਸ ਦੀ ਵੀ ਜ਼ਰੂਰਤ ਸੀ ਕਿ ਪਿੰਡਾਂ ਵਿੱਚ ਕਿਸਾਨਾਂ ਨੂੰ ਲੌਕਡਾਊਨ ਤੋਂ ਮੁਕਤ ਰੱਖਿਆ ਜਾਵੇ। ਫ਼ੈਸਲਾ ਬੜਾ ਮਹੱਤਵਪੂਰਨ ਸੀ ਲੇਕਿਨ ਕੀਤਾ। ਅਤੇ ਉਸ ਦਾ ਨਤੀਜਾ ਇਹ ਆਇਆ ਕਿ ਸਾਡੇ ਕਿਸਾਨਾਂ ਨੇ ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਬੰਪਰ ਪੈਦਾਵਾਰ ਕੀਤੀ ਅਤੇ ਐੱਮਐੱਸਪੀ ਵਿੱਚ ਵੀ ਰਿਕਾਰਡ ਖਰੀਦੀ ਕਰਕੇ ਨਵੇਂ ਵਿਕ੍ਰਮ ਪ੍ਰਸਥਾਪਿਤ ਕੀਤੇ। ਇਸ ਕੋਰੋਨਾ ਕਾਲ ਵਿੱਚ ਇਨਫ੍ਰਾਸਟ੍ਰਕਚਰ ਨਾਲ ਜੁੜੇ ਹੋਏ ਕਈ ਪ੍ਰੋਜੈਕਟਸ ਪੂਰੇ ਕੀਤੇ ਗਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਐਸੇ ਸੰਕਟ ਦੇ ਕਾਲ ਵਿੱਚ ਇਨਫ੍ਰਾਸਟ੍ਰਕਚਰ ’ਤੇ ਜੋ ਇੰਵੈਸਟਮੈਂਟ ਹੁੰਦਾ ਹੈ ਉਹ ਰੋਜ਼ਗਾਰ ਦੇ ਅਵਸਰਾਂ ਨੂੰ ਸੁਨਿਸ਼ਚਿਤ ਕਰਦਾ ਹੈ। ਅਤੇ ਇਸ ਲਈ ਅਸੀਂ ਉਸ ’ਤੇ ਵੀ ਬਲ ਦਿੱਤਾ ਤਾਕਿ ਰੋਜ਼ਗਾਰ ਵੀ ਮਿਲਦਾ ਰਹੇ ਅਤੇ ਸਾਰੇ ਪ੍ਰੋਜੈਕਟਸ ਅਸੀਂ ਪੂਰੇ ਵੀ ਕਰ ਪਾਈਏ। ਕਠਿਨਾਈਆਂ ਸਨ ਲੇਕਿਨ ਉਸ ਨੂੰ ਕਰ ਪਾਏ। ਇਸ ਕੋਰੋਨਾ ਕਾਲ ਵਿੱਚ ਚਾਹੇ ਜੰਮੂ-ਕਸ਼ਮੀਰ ਹੋਵੇ, ਚਾਹੇ ਨੌਰਥ ਈਸਟ ਹੋਵੇ, ਹਰ ਕਾਲ ਖੰਡ ਵਿੱਚ ਵਿਸਤਾਰ ਨਾਲ ਇਸ ਦਾ ਵਿਕਾਸ ਦੀ ਯਾਤਰਾ ਨੂੰ ਅੱਗੇ ਵਧਾਇਆ ਗਿਆ ਅਤੇ ਉਸ ਨੂੰ ਅਸੀਂ ਚਲਾਇਆ ਹੈ। ਇਸੇ ਕੋਰੋਨਾ ਕਾਲਖੰਡ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਨੇ ਖੇਲ ਜਗਤ ਦੇ ਹਰ ਖੇਤਰ ਵਿੱਚ ਹਿੰਦੁਸਤਾਨ ਦਾ ਤਿਰੰਗਾ, ਸਾਡਾ ਪਰਚਮ ਲਹਿਰਾਉਣ ਵਿੱਚ ਬਹੁਤ ਬੜਾ ਕੰਮ ਕੀਤਾ, ਦੇਸ਼ ਨੂੰ ਗੌਰਵ ਦਿੱਤਾ। ਅੱਜ ਪੂਰਾ ਦੇਸ਼ ਸਾਡੇ ਨੌਜਵਾਨਾਂ ਨੇ ਖੇਲ ਜਗਤ ਵਿੱਚ ਜਿਸ ਪ੍ਰਕਾਰ ਨਾਲ ਪ੍ਰਦਰਸ਼ਨ ਕੀਤਾ ਹੈ ਅਤੇ ਕੋਰੋਨਾ ਦੇ ਇਨ੍ਹਾਂ ਸਾਰੇ ਬੰਧਨਾਂ ਦੇ ਵਿੱਚ ਉਨ੍ਹਾਂ ਨੇ ਆਪਣੀ ਤਪੱਸਿਆ ਨੂੰ ਘੱਟ ਨਹੀਂ ਹੋਣ ਦਿੱਤਾ। ਆਪਣੀ ਸਾਧਨਾ ਨੂੰ ਘੱਟ ਨਹੀਂ ਹੋਣ ਦਿੱਤਾ ਅਤੇ ਦੇਸ਼ ਦਾ ਗੌਰਵ ਵਧਾਇਆ ਹੈ।
ਆਦਰਯੋਗ ਸਭਾਪਤੀ ਜੀ,
ਇਸੇ ਕੋਰੋਨਾ ਕਾਲ ਵਿੱਚ ਅੱਜ ਜਦੋਂ ਸਾਡੇ ਦੇਸ਼ ਦਾ ਯੁਵਾ ਸਟਾਰਟ ਅੱਪ ਯਾਨੀ ਭਾਰਤ ਦਾ ਯੁਵਾ ਇੱਕ ਪਹਿਚਾਣ ਬਣ ਗਈ ਹੈ, ਇੱਕ synonymous ਹੋ ਗਿਆ ਹੈ। ਅੱਜ ਸਾਡੇ ਦੇਸ਼ ਦੇ ਯੁਵਾ ਸਟਾਰਟ ਅੱਪ ਦੇ ਕਾਰਨ, ਸਟਾਰਟ ਅੱਪ ਦੀ ਦੁਨੀਆ ਵਿੱਚ ਟੌਪ 3 ਵਿੱਚ ਹਿੰਦੁਸਤਾਨ ਨੂੰ ਜਗ੍ਹਾ ਦਿਵਾਈ ਹੈ।
ਆਦਰਯੋਗ ਸਭਾਪਤੀ ਜੀ,
ਇਸੇ ਕੋਰੋਨਾ ਕਾਲ ਵਿੱਚ ਚਾਹੇ COP26 ਦਾ ਮਾਮਲਾ ਹੋਵੇ, ਚਾਹੇ G20 ਸਮੂਹ ਦਾ ਖੇਤਰ ਹੋਵੇ ਜਾਂ ਚਾਹੇ ਸਮਾਜ ਜੀਵਨ ਦੇ ਅੰਦਰ ਅਨੇਕ-ਅਨੇਕ ਵਿਸ਼ਿਆਂ ਵਿੱਚ ਕੰਮ ਕਰਨਾ ਹੋਵੇ, ਚਾਹੇ ਦੁਨੀਆ ਦੇ 150 ਦੇਸ਼ਾਂ ਨੂੰ ਦਵਾਈ ਪਹੁੰਚਾਉਣ ਦੀ ਬਾਤ ਹੋਵੇ, ਭਾਰਤ ਨੇ ਇੱਕ ਲੀਡਰਸ਼ਿਪ ਰੋਲ ਲਿਆ ਹੈ। ਅੱਜ ਭਾਰਤ ਦੀ ਇਸ ਲੀਡਰਸ਼ਿਪ ਦੀ ਦੁਨੀਆ ਵਿੱਚ ਚਰਚਾ ਹੈ।
ਆਦਰਯੋਗ ਸਭਾਪਤੀ ਜੀ,
ਜਦੋਂ ਸੰਕਟ ਦਾ ਕਾਲ ਹੁੰਦਾ ਹੈ, ਚੁਣੌਤੀਆਂ ਅਪਾਰ ਹੁੰਦੀਆਂ ਹਨ। ਵਿਸ਼ਵ ਦੀ ਹਰ ਸ਼ਕਤੀ ਆਪਣੇ ਹੀ ਬਚਾਅ ਵਿੱਚ ਲਗੀ ਹੁੰਦੀ ਹੈ। ਕੋਈ ਕਿਸੇ ਦੀ ਮਦਦ ਨਹੀਂ ਕਰ ਪਾਉਂਦਾ ਹੈ। ਐਸੇ ਕਾਲਖੰਡ ਵਿੱਚ ਉਸ ਸੰਕਟਾਂ ਤੋਂ ਬਾਹਰ ਕੱਢਣਾ ਅਤੇ ਮੈਨੂੰ ਅਟਲ ਬਿਹਾਰੀ ਵਾਜਪੇਈ ਜੀ ਦੇ ਕਵਿਤਾ ਦੇ ਉਹ ਸ਼ਬਦ ਸਾਡੇ ਸਭ ਦੇ ਲਈ ਪ੍ਰੇਰਣਾ ਦੇ ਸਕਦੇ ਹਨ। ਅਟਲ ਜੀ ਨੇ ਲਿਖਿਆ ਸੀ-ਵਿਯਾਪਤ ਹੁਆ ਬਰਬਰ ਅੰਧਿਯਾਰਾ, ਕਿੰਤੂ ਚੀਰ ਕਰ ਤਮ ਕੀ ਛਾਤੀ, ਚਮਕਾ ਹਿੰਦੁਸਤਾਨ ਹਮਾਰਾ। ਸ਼ਤ-ਸ਼ਤ ਆਘਾਤ ਕੋ ਸਹਕਰ, ਜੀਵਿਤ ਹਿੰਦੁਸਤਾਨ ਹਮਾਰਾ। ਜਗ ਕੇ ਮਸਤਕ ਪਰ ਰੋਲੀ ਸਾ, ਸ਼ੋਭਿਤ ਹਿੰਦੁਸਤਾਨ ਹਮਾਰਾ। (-व्याप्त हुआ बर्बर अंधियारा, किन्तु चीर कर तम की छाती, चमका हिन्दुस्तान हमारा।शत-शत आघातों को सहकर, जीवित हिन्दुस्तान हमारा। जगके मस्तक पर रोली सा, शोभित हिन्दुस्तान हमारा।) ਅਟਲ ਜੀ ਦੇ ਇਹ ਸ਼ਬਦ ਅੱਜ ਦੇ ਇਸ ਕਾਲ ਖੰਡ ਵਿੱਚ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਾਉਂਦੇ ਹਨ।
ਆਦਰਯੋਗ ਸਭਾਪਤੀ ਜੀ,
ਇਸ ਕੋਰੋਨਾ ਕਾਲ ਵਿੱਚ ਸਾਰੇ ਖੇਤਰਾਂ ਨੂੰ ਰੁਕਾਵਟਾਂ ਦੇ ਵਿੱਚ ਵੀ ਅੱਗੇ ਵਧਣ ਲਈ ਭਰਪੂਰ ਪ੍ਰਯਾਸ ਕੀਤੇ ਗਏ ਹਨ। ਲੇਕਿਨ ਇਸ ਵਿੱਚ ਕੁਝ ਖੇਤਰ ਸਨ ਜਿਸ ’ਤੇ ਥੋੜ੍ਹਾ ਵਿਸ਼ੇਸ਼ ਬਲ ਵੀ ਦਿੱਤਾ ਗਿਆ। ਕਿਉਂਕਿ ਉਹ ਵਿਆਪਕ ਜਨਹਿਤ ਵਿੱਚ ਜ਼ਰੂਰੀ ਸਨ, ਯੁਵਾ ਪੀੜ੍ਹੀ ਦੇ ਲਈ ਜ਼ਰੂਰੀ ਸਨ। ਕੋਰੋਨਾ ਕਾਲ ਵਿੱਚ ਜਿਨ੍ਹਾਂ ਵਿਸ਼ੇਸ਼ ਖੇਤਰਾਂ ’ਤੇ ਫੋਕਸ ਕੀਤਾ, ਉਸ ਵਿੱਚੋਂ ਮੈਂ ਦੋ ਦੀ ਚਰਚਾ ਜ਼ਰੂਰ ਕਰਨਾ ਚਾਹਾਂਗਾ। ਇੱਕ ਐੱਮਐੱਸਐੱਮਈ ਸੈਕਟਰ, ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲਾ ਇੱਕ ਖੇਤਰ ਹੈ, ਅਸੀਂ ਸੁਨਿਸ਼ਚਿਤ ਕੀਤਾ। ਇਸ ਪ੍ਰਕਾਰ ਨਾਲ ਖੇਤੀ-ਬਾੜੀ ਖੇਤਰ, ਇਸ ਵਿੱਚ ਵੀ ਕੋਈ ਰੁਕਾਵਟ ਨਾ ਆਏ, ਇਸ ਨੂੰ ਨਿਸ਼ਚਿਤ ਕੀਤਾ ਅਤੇ ਉਸ ਦੀ ਦੀ ਵਜ੍ਹਾ ਨਾਲ ਮੈਂ ਵਰਣਨ ਕੀਤਾ। ਬੰਪਰ crop ਹੋਇਆ, ਸਰਕਾਰ ਨੇ ਰਿਕਾਰਡ ਖਰੀਦ ਵੀ ਕੀਤੀ। ਮਹਾਮਾਰੀ ਦੇ ਬਾਵਜੂਦ ਕਣਕ ਝੋਨੇ ਦੀ ਖਰੀਦੀ ਦੇ ਨਵੇਂ ਰਿਕਾਰਡ ਬਣੇ। ਕਿਸਾਨਾਂ ਨੂੰ ਜ਼ਿਆਦਾ ਐੱਮਐੱਸਪੀ ਮਿਲਿਆ ਅਤੇ ਉਹ ਵੀ direct benefit transfer ਦੀ ਸਕੀਮ ਦੇ ਤਹਿਤ ਮਿਲਿਆ। ਪੈਸਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਹੋਇਆ। ਅਤੇ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਕਈ ਵੀਡੀਓ ਦੇਖੇ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ direct benefit transfer ਤੋਂ ਪੈਸਾ ਗਿਆ। ਉਨ੍ਹਾਂ ਨੇ ਕਿਹਾ ਸਾਹਿਬ ਮੇਰਾ ਖੇਤ ਤਾਂ ਓਨਾ ਹੀ ਸਾਇਜ ਹੈ, ਸਾਡੀ ਮਿਹਨਤ ਓਨੀ ਹੀ ਹੈ, ਲੇਕਿਨ ਇਹ ਖਾਤੇ ਵਿੱਚ ਇਤਨਾ ਰੁਪਿਆ ਇੱਕ ਸਾਥ ਆਉਂਦਾ ਹੈ, ਇਹ ਪਹਿਲੀ ਵਾਰ ਜ਼ਿੰਦਗੀ ਵਿੱਚ ਹੋਇਆ ਹੈ। ਇਸ ਨਾਲ ਸੰਕਟ ਦੇ ਸਮੇਂ ਕਿਸਾਨਾਂ ਦੇ ਪਾਸ ਕੈਸ਼ ਦੀ ਸੁਵਿਧਾ ਰਹੀ, ਐਸੇ ਕਦਮਾਂ ਨਾਲ ਹੀ ਇਤਨੇ ਬੜੇ ਸੈਕਟਰ ਨੂੰ shocks ਅਤੇ disruption ਤੋਂ ਅਸੀਂ ਬਚਾ ਪਾਏ। ਇਸੇ ਪ੍ਰਕਾਰ ਨਾਲ ਐੱਮਐੱਸਐੱਮਈ ਸੈਕਟਰ, ਇਹ ਉਨ੍ਹਾਂ ਸੈਕਟਰਾਂ ਵਿੱਚ ਸੀ ਜਿਸ ਨੂੰ ਆਤਮਨਿਰਭਰ ਭਾਰਤ ਪੈਕੇਜ ਦਾ ਸਭ ਤੋਂ ਅਧਿਕ ਲਾਭ ਮਿਲਿਆ। ਅਲੱਗ-ਅਲੱਗ ਮੰਤਰਾਲਿਆਂ ਨੇ ਜੋ ਪੀਐੱਲਆਈ ਸਕੀਮ ਲਾਂਚ ਕੀਤੀ, ਉਸ ਨਾਲ ਮੈਨੂਫੈਕਚਰਿੰਗ ਨੂੰ ਬਲ ਮਿਲਿਆ।ਭਾਰਤ ਹੁਣ ਲੀਡਿੰਗ ਮੋਬਾਈਲ ਮੈਨਿਊਫੈਕਚਰਰ ਬਣ ਗਿਆ ਹੈ ਅਤੇ ਐਕਸਪੋਰਟ ਵਿੱਚ ਵੀ ਇਸ ਦਾ ਯੋਗਦਾਨ ਵਧ ਰਿਹਾ ਹੈ। ਆਟੋਮੋਬਾਈਲ ਅਤੇ ਬੈਟਰੀ, ਇਸ ਖੇਤਰ ਵਿੱਚ ਵੀ ਪੀਐੱਲਆਈ ਸਕੀਮ ਉਤਸ਼ਾਹਜਨਕ ਪਰਿਣਾਮ ਦੇ ਰਹੀ ਹੈ। ਜਦੋਂ ਇਤਨੇ ਬੜੇ ਪੱਥਰ ’ਤੇ ਮੈਨੂਫੈਕਚਰਿੰਗ ਅਤੇ ਉਹ ਵੀ ਜ਼ਿਆਦਾਤਰ ਐੱਮਐੱਸਐੱਮਈ ਸੈਕਟਰ ਦੇ ਦੁਆਰਾ ਹੁੰਦਾ ਹੈ ਤਾਂ ਸੁਭਾਵਿਕ ਹੈ ਦੁਨੀਆ ਦੇ ਦੇਸ਼ਾਂ ਤੋਂ ਆਰਡਰ ਵੀ ਮਿਲਦੇ ਹਨ, ਜ਼ਿਆਦਾ ਅਵਸਰ ਵੀ ਮਿਲਦੇ ਹਨ। ਅਤੇ ਸੱਚ ਤਾਂ ਇਹ ਹੈ ਕਿ ਇੰਜੀਨੀਅਰਿੰਗ ਗੁਡਸ ਜੋ ਬੜੀ ਮਾਤਰਾ ਵਿੱਚ ਐੱਮਐੱਸਐੱਮਈ ਬਣਾਉਂਦੇ ਹਨ, ਇਸ ਸਮੇਂ ਜੋ ਐਕਸਪੋਰਟ ਦਾ ਅੰਕੜਾ ਬੜਾ ਬਣਿਆ ਹੈ, ਉਸ ਵਿੱਚ ਇਹ ਇੰਜੀਨੀਅਰਿੰਗ ਗੁਡ ਦਾ ਵੀ ਬਹੁਤ ਬੜਾ ਯੋਗਦਾਨ ਹੈ, ਇਹ ਭਾਰਤ ਦੇ ਲੋਕਾਂ ਦੇ ਕੌਸ਼ਲ ਦਾ ਅਤੇ ਭਾਰਤ ਦੇ ਐੱਮਐੱਸਐੱਮਈ ਦੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ।
ਸਾਡੀ ਡਿਫੈਂਸ ਮੈਨੂਫੈਕਚਰਿੰਗ ਇੰਡਸਟ੍ਰੀ ਨੂੰ ਅਸੀਂ ਦੇਖੀਏ, ਯੂਪੀ ਅਤੇ ਤਮਿਲ ਨਾਡੂ ਵਿੱਚ ਡਿਫੈਂਸ ਕੌਰੀਡੋਰ ਬਣਾ ਰਹੇ ਹਨ। MoUs ਜੋ ਹੋ ਰਹੇ ਹਨ, ਜਿਸ ਪ੍ਰਕਾਰ ਨਾਲ ਲੋਕ ਇਸ ਖੇਤਰ ਵਿੱਚ ਆ ਰਹੇ ਹਾਂ, ਐੱਮਐੱਸਐੱਮਈ ਖੇਤਰ ਦੇ ਲੋਕ ਇਸ ਵਿੱਚ ਆ ਰਹੇ ਹਨ, ਡਿਫੈਂਸ ਦੇ ਸੈਕਟਰ ਵਿੱਚ, ਇਹ ਆਪਣੇ ਆਪ ਵਿੱਚ ਉਤਸ਼ਾਹਵਰਧਕ ਹਨ ਕਿ ਦੇਸ਼ ਦੇ ਲੋਕਾਂ ਵਿੱਚ ਇਹ ਸਮਰੱਥਾ ਹੈ ਅਤੇ ਦੇਸ਼ ਨੂੰ ਡਿਫੈਂਸ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਸਾਡੇ ਐੱਮਐੱਸਐੱਮਈ ਖੇਤਰ ਦੇ ਲੋਕ ਬਹੁਤ ਸਾਹਸ ਜੁਟਾ ਰਹੇ ਹਨ, ਅੱਗੇ ਆ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਐੱਮਐੱਸਐੱਮਈ, ਕੁਝ GEM, ਉਸ ਦੇ ਮਾਧਿਅਮ ਨਾਲ ਸਰਕਾਰ ਵਿੱਚ ਜੋ ਸਮਾਨ ਦੀ ਖਰੀਦੀ ਹੁੰਦੀ ਹੈ, ਉਸ ਦਾ ਇੱਕ ਬਹੁਤ ਬੜਾ ਮਾਧਿਅਮ ਬਣਾਇਆ ਹੈ ਅਤੇ ਉਹ ਪਲੇਟਫਾਰਮ ਦੇ ਕਾਰਨ ਅੱਜ ਬਹੁਤ ਸੁਵਿਧਾ ਬਣੀ ਹੈ। ਉਸੇ ਪ੍ਰਕਾਰ ਨਾਲ ਅਸੀਂ ਇੱਕ ਬਹੁਤ ਬੜਾ ਮਹੱਤਵਪੂਰਨ ਨਿਰਣਾ ਕੀਤਾ ਹੈ ਅਤੇ ਨਿਰਣਾ ਇਹ ਹੈ ਕਿ ਸਰਕਾਰ ਵਿੱਚ 200 ਕਰੋੜ ਤੋਂ, 200 ਕਰੋੜ ਰੁਪਏ ਤੱਕ ਦੇ ਜੋ ਟੈਂਡਰ ਹੋਣਗੇ ਉਹ ਟੈਂਡਰ ਗਲੋਬਲ ਨਹੀਂ ਹੋਣਗੇ। ਉਸ ਵਿੱਚ ਹਿੰਦੁਸਤਾਨ ਦੇ ਲੋਕਾਂ ਨੂੰ ਹੀ ਅਵਸਰ ਦਿੱਤਾ ਜਾਵੇਗਾ ਅਤੇ ਜਿਸ ਦੇ ਕਾਰਨ ਸਾਡੇ ਐੱਮਐੱਸਐੱਮਈ ਸੈਕਟਰ ਨੂੰ ਅਤੇ ਉਸ ਦੇ ਦੁਆਰਾ ਸਾਡੇ ਰੋਜ਼ਗਾਰ ਨੂੰ ਬਲ ਮਿਲੇਗਾ।
ਆਦਰਯੋਗ ਸਭਾਪਤੀ ਜੀ,
ਇਸ ਸਦਨ ਵਿੱਚ ਆਦਰਯੋਗ ਮੈਂਬਰਾਂ ਨੇ ਰੋਜ਼ਗਾਰ ਦੇ ਸਬੰਧ ਵਿੱਚ ਵੀ ਕੁਝ ਮਹੱਤਵਪੂਰਨ ਬਾਤਾਂ ਉਠਾਈਆਂ ਹਨ। ਕੁਝ ਲੋਕਾਂ ਨੇ ਸੁਝਾਅ ਵੀ ਦਿੱਤੇ ਹਨ। ਕਿਤਨੀ ਜੌਬਸ ਕ੍ਰਿਏਟ ਹੋਏ ਹਨ, ਇਹ ਜਾਣਨ ਦੇ ਲਈ EPFO payroll, ਇਹ EPFO payroll ਸਭ ਤੋਂ ਭਰੋਸੇਯੋਗ ਮਾਧਿਅਮ ਮੰਨਿਆ ਜਾਂਦਾ ਹੈ। ਸਾਲ 2021 ਵਿੱਚ ਲਗਭਗ ਇੱਕ ਕਰੋੜ ਵੀਹ ਲੱਖ ਨਵੇਂ EPFO ਦੇ payroll ਨਾਲ ਜੁੜੇ ਅਤੇ ਇਹ ਅਸੀਂ ਨਾ ਭੁੱਲੀਏ, ਇਹ ਸਾਰੇ ਫਾਰਮਲ ਜੌਬਸ ਹਨ, ਮੈਂ ਇਨਫਾਰਮਲ ਦੀ ਬਾਤ ਨਹੀਂ ਕਰ ਰਿਹਾ, ਫਾਰਮਲ ਜੌਬਸ ਹਨ। ਅਤੇ ਇਨ੍ਹਾਂ ਵਿੱਚ ਵੀ 60-65 ਲੱਖ 18-25 ਸਾਲ ਦੀ ਉਮਰ ਦੇ ਹਨ, ਇਸ ਦਾ ਮਤਲਬ ਇਹ ਹੋਇਆ ਕਿ ਇਹ ਉਮਰ ਪਹਿਲੀ ਜੌਬ ਦੀ ਹੈ। ਯਾਨੀ ਪਹਿਲੀ ਵਾਰ ਜੌਬ ਮਾਰਕਿਟ ਵਿੱਚ ਉਨ੍ਹਾਂ ਦੀ ਐਂਟਰੀ ਹੋਈ ਹੈ।
ਆਦਰਯੋਗ ਸਭਾਪਤੀ ਜੀ,
ਰਿਪੋਰਟ ਦੱਸਦੀ ਹੈ ਕਿ ਕੋਰੋਨਾ ਦੀ ਪਹਿਲਾਂ ਦੀ ਤੁਲਨਾ ਵਿੱਚ ਕੋਵਿਡ ਰਿਸਟ੍ਰਿਕਸ਼ਨ ਖੁੱਲਣ ਦੇ ਬਾਅਦ ਹਾਇਰਿੰਗ ਦੋ ਗੁਣੀ ਵਧ ਗਈ ਹੈ। ਨੈਸਕੌਮ ਦੀ ਰਿਪੋਰਟ ਵਿੱਚ ਵੀ ਇਹੀ ਟ੍ਰੈਂਡ ਦੀ ਚਰਚਾ ਹੈ। ਇਸ ਦੇ ਅਨੁਸਾਰ 2017 ਦੇ ਬਾਅਦ, direct indirect ਕਰੀਬ ਨੈਸਕੌਮ ਦਾ ਕਹਿਣਾ ਹੈ, 27 ਲੱਖ ਜੌਬਸ IT Sector ਵਿੱਚ ਅਤੇ ਇਹ ਸਿਰਫ਼ ਸਕਿੱਲ ਦੀ ਦ੍ਰਿਸ਼ਟੀ ਤੋਂ ਨਹੀਂ, ਉਸ ਤੋਂ ਉੱਪਰ ਦੇ ਲੈਵਲ ਦੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ। ਮੈਨੂਫੈਕਚਰਿੰਗ ਵਧਣ ਦੀ ਵਜ੍ਹਾ ਨਾਲ ਭਾਰਤ ਦੇ ਗਲੋਬਲ ਐਕਸਪੋਰਟ ਵਿੱਚ ਵਾਧਾ ਹੋਇਆ ਹੈ ਅਤੇ ਉਸ ਦਾ ਲਾਭ ਰੋਜ਼ਗਾਰ ਦੇ ਖੇਤਰ ਵਿੱਚ ਸਿੱਧਾ- ਸਿੱਧਾ ਹੁੰਦਾ ਹੈ।
ਆਦਰਯੋਗ ਸਭਾਪਤੀ ਜੀ,
ਸਾਲ 2021 ਵਿੱਚ, ਯਾਨੀ ਸਿਰਫ਼ ਇੱਕ ਸਾਲ ਵਿੱਚ ਭਾਰਤ ਵਿੱਚ ਜਿਤਨੇ ਯੂਨੀਕੌਰਨਸ ਬਣੇ ਹਨ, ਉਹ ਪਹਿਲਾਂ ਦੇ ਵਰ੍ਹਿਆਂ ਵਿੱਚ ਬਣੇ ਕੁੱਲ ਯੂਨੀਕੌਰਨਸ ਤੋਂ ਵੀ ਜ਼ਿਆਦਾ ਹੈ। ਅਤੇ ਇਹ ਸਭ ਰੋਜ਼ਗਾਰ ਦੀ ਗਿਣਤੀ ਵਿੱਚ ਅਗਰ ਨਹੀਂ ਆਉਂਦਾ ਹੈ, ਤਾਂ ਫਿਰ ਤਾਂ ਰੋਜ਼ਗਾਰ ਤੋਂ ਜ਼ਿਆਦਾ ਰਾਜਨੀਤੀ ਦੀ ਚਰਚਾ ਹੀ ਮੰਨੀ ਜਾਂਦੀ ਹੈ।
ਆਦਰਯੋਗ ਸਭਾਪਤੀ ਜੀ,
ਕਈ ਮਾਣਯੋਗ ਮੈਬਰਾਂ ਨੇ ਮਹਿੰਗਾਈ ਦੇ ਲਈ ਚਰਚਾ ਕੀਤੀ ਹੈ। 100 ਸਾਲ ਵਿੱਚ ਆਈ ਇਸ ਭਿਆਨਕ ਆਲਮੀ ਕੋਰੋਨਾ ਦੀ ਮਹਾਮਾਰੀ, ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਅਗਰ ਮਹਿੰਗਾਈ ਦੀ ਬਾਤ ਕਰੀਏ ਤਾਂ ਅਮਰੀਕਾ ਵਿੱਚ 40 ਸਾਲ ਵਿੱਚ ਸਭ ਤੋਂ ਅਧਿਕ ਮਹਿੰਗਾਈ ਦਾ ਇਹ ਦੌਰ ਅਮਰੀਕਾ ਝੱਲ ਰਿਹਾ ਹੈ। ਬ੍ਰਿਟੇਨ, 30 ਸਾਲ ਵਿੱਚ ਸਭ ਤੋਂ ਅਧਿਕ ਮਹਿੰਗਾਈ ਦੀ ਮਾਰ ਤੋਂ ਅੱਜ ਪਰੇਸ਼ਾਨ ਹੈ। ਦੁਨੀਆ ਦੇ 19 ਦੇਸ਼ਾਂ ਵਿੱਚ ਜਿੱਥੇ ਯੂਰੋ ਕਰੰਸੀ ਹੈ, ਉੱਥੇ ਮਹਿੰਗਾਈ ਦਾ ਦਰ ਹਿਸਟੌਰਿਕਲੀ ਹਾਈਸਟ ਹੈ, ਉੱਚਤਮ ਹੈ। ਐਸੇ ਮਾਹੌਲ ਵਿੱਚ ਵੀ ਮਹਾਮਾਰੀ ਦੇ ਦਬਾਅ ਦੇ ਬਾਵਜੂਦ ਅਸੀਂ ਮਹਿੰਗਾਈ ਨੂੰ ਇੱਕ ਲੈਵਲ ’ਤੇ ਰੋਕਣ ਦਾ ਬਹੁਤ ਪ੍ਰਯਾਸ ਕੀਤਾ ਹੈ, ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ। 2014 ਤੋਂ ਲੈ ਕੇ 2020 ਤੱਕ, ਇਹ ਦਰ 4-5% ਪ੍ਰਤੀਸ਼ਤ ਦੇ ਆਸਪਾਸ ਸੀ। ਇਸ ਦੀ ਤੁਲਨਾ ਜਰਾ ਯੂਪੀਏ ਦੇ ਦੌਰ ਨਾਲ ਕਰੀਏ ਤਾਂ ਪਤਾ ਚਲੇਗਾ ਕਿ ਮਹਿੰਗਾਈ ਹੁੰਦੀ ਕੀ ਹੈ? ਯੂਪੀਏ ਦੇ ਸਮੇਂ ਮਹਿੰਗਾਈ ਡਬਲ ਡਿਜਿਟ ਛੂ ਰਹੀ ਸੀ। ਅੱਜ ਅਸੀਂ ਇੱਕ ਮਾਤ੍ਰ ਬੜੀ ਇਕੋਨੌਮੀ ਹੈ, ਜੋ ਹਾਈ ਗ੍ਰੋਥ ਅਤੇ ਮਿਡੀਅਮ ਇਨਫਲੇਸ਼ਨ ਅਨੁਭਵ ਕਰ ਰਹੇ ਹਾਂ। ਬਾਕੀ ਦੁਨੀਆ ਦੀ ਇਕੋਨੌਮੀ ਨੂੰ ਦੇਖੀਏ, ਤਾਂ ਉੱਥੋਂ ਦੀ ਅਰਥਵਿਵਸਥਾ ਵਿੱਚ ਜਾਂ ਤਾਂ ਗ੍ਰੋਥ ਸਲੋ ਹੋਈ ਹੈ ਜਾਂ ਫਿਰ ਮਹਿੰਗਾਈ ਦਹਾਕਿਆਂ ਦੇ ਰਿਕਾਰਡ ਤੋੜ ਰਹੀ ਹੈ।
ਆਦਰਯੋਗ ਸਭਾਪਤੀ ਜੀ,
ਇਸ ਸਦਨ ਵਿੱਚ ਕੁਝ ਸਾਥੀਆਂ ਨੇ ਭਾਰਤ ਦੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ ਅਤੇ ਪੇਸ਼ ਕਰਨ ਵਿੱਚ ਆਨੰਦ ਆ ਰਿਹਾ ਸੀ, ਐਸਾ ਵੀ ਲਗਾ ਰਿਹਾ ਸੀ। ਮੈਂ ਜਦੋਂ ਇਸ ਪ੍ਰਕਾਰ ਦੀਆਂ ਨਿਰਾਸ਼ਾਵਾਂ ਦੇਖਦਾ ਹਾਂ ਤਾਂ ਫਿਰ ਮੈਨੂੰ ਲਗਦਾ ਹੈ ਕਿ ਜਨਤਕ ਜੀਵਨ ਵਿੱਚ, ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ, ਜਿੱਤ-ਹਾਰ ਹੁੰਦੀ ਰਹਿੰਦੀ ਹੈ, ਉਸ ਤੋਂ ਛਾਈ ਹੋਈ ਵਿਅਕਤੀਗਤ ਜੀਵਨ ਦੀ ਨਿਰਾਸ਼ਾ ਘੱਟ ਤੋਂ ਘੱਟ ਦੇਸ਼ ’ਤੇ ਨਹੀਂ ਥੋਪਣੀ ਚਾਹੀਦੀ ਹੈ। ਮੈਂ ਜਾਣਦਾ ਨਹੀਂ ਲੇਕਿਨ ਸਾਡੇ ਇੱਥੇ ਗੁਜਰਾਤ ਵਿੱਚ ਇੱਕ ਬਾਤ ਹੈ, ਸ਼ਰਦ ਰਾਓ ਜਾਣਦੇ ਹੋਣਗੇ ਉਨ੍ਹਾਂ ਦੇ ਇੱਥੇ ਮਹਾਰਾਸ਼ਟਰ ਵਿੱਚ ਵੀ ਹੋਵੇਗਾ, ਕਹਿੰਦੇ ਹਨ ਕਿ ਜਦੋਂ ਹਰਿਆਲੀ ਹੁੰਦੀ ਹੈ, ਖੇਤ ਜਦੋਂ ਹਰੇ-ਭਰੇ ਹੁੰਦੇ ਹਨ, ਅਤੇ ਕਿਸੇ ਨੇ ਉਹ ਹਰੀ-ਭਰੀ ਹਰਿਆਲੀ ਦੇਖੀ ਹੋਵੇ ਅਤੇ ਉਸੇ ਸਮੇਂ ਬਾਇ ਐਕਸੀਡੈਂਟ ਅਗਰ ਉਸ ਦੀਆਂ ਅੱਖਾਂ ਚਲੀਆਂ ਜਾਣ, ਤਾਂ ਜੀਵਨ ਵੀ ਉਸ ਨੂੰ ਉਹ ਹਰੇ ਵਾਲਾ ਆਖਰੀ ਜੋ ਚਿੱਤਰ ਹੈ ਉਹ ਰਹਿੰਦਾ ਹੈ। ਵੈਸਾ ਦੁਖ ਦਰਦ 2013 ਤੱਕ ਦੇ ਜੋ ਦੁਰਦਸ਼ਾ ਵਿੱਚ ਗੁਜਰਿਆ ਅਤੇ 2014 ਵਿੱਚ ਅਚਾਨਕ ਦੇਸ਼ ਦੀ ਜਨਤਾ ਨੇ ਜੋ ਰੋਸ਼ਨੀ ਕੀਤੀ, ਉਸ ਵਿੱਚ ਜੋ ਅੱਖਾਂ ਕਿਸੇ ਦੀਆਂ ਚਲੀਆਂ ਗਈਆਂ ਹਨ, ਉਨ੍ਹਾਂ ਨੂੰ ਪੁਰਾਣੇ ਦ੍ਰਿਸ਼ ਹੀ ਦਿਖਦੇ ਹਨ।
ਆਦਰਯੋਗ ਸਭਾਪਤੀ ਜੀ,
ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- ਮਹਾਜਨੋ ਯੇਨ ਗਤ: ਸ ਪੰਥਾ: (महाजनो येन गतः स पन्थाः) ਅਰਥਾਤ ਮਹਾਜਨ ਲੋਕ, ਬੜੇ ਲੋਕ, ਜਿਸ ਪਥ ’ਤੇ ਜਾਂਦੇ ਹਨ ਉਹੀ ਮਾਰਗ ਅਨੁਕਰਣੀ (ਮਿਸਾਲੀ) ਹੁੰਦਾ ਹੈ।
ਮੈਂ ਆਦਰਯੋਗ ਸਭਾਪਤੀ ਜੀ,
ਇਸ ਸਦਨ ਵਿੱਚ ਇੱਕ ਬਾਤ ਕਹਿਣਾ ਚਾਹੁੰਦਾ ਹਾਂ, ਇੱਥੇ ਕੋਈ ਵੀ ਹੋਵੇ, ਕਿਸੇ ਦਿਸ਼ਾ ਵਿੱਚ ਬੈਠਾ ਹੋਵੇ, ਉੱਧਰ ਹੋਵੇ, ਇੱਥੇ ਹੋਵੇ, ਕਿਤੇ ਵੀ ਹੋਵੇ, ਲੇਕਿਨ ਜਨ-ਪ੍ਰਤੀਨਿਧੀ ਆਪਣੇ-ਆਪ ਵਿੱਚ ਛੋਟਾ ਹੋਵੇ, ਬੜਾ ਹੋਵੇ, ਖੇਤਰ ਦਾ ਲੀਡਰ ਹੁੰਦਾ ਹੈ, ਅਗਵਾਈ ਕਰਦਾ ਹੈ ਉਹ। ਜੋ ਵੀ ਉਸ ਦਾ ਕਮਾਂਡ ਏਰੀਆ ਹੋਵੇਗਾ, ਉੱਥੋਂ ਦੇ ਲੋਕ ਉਸ ਨੂੰ ਦੇਖਦੇ ਹਨ, ਉਸ ਦੀਆਂ ਬਾਤਾਂ ਨੂੰ ਫੌਲੋ ਕਰਦੇ ਹਨ। ਅਤੇ ਐਸਾ ਸੋਚਣਾ ਠੀਕ ਨਹੀਂ ਹੈ ਕਿ ਅਸੀਂ ਸੱਤਾ ਵਿੱਚ ਹਾਂ ਤਾਂ ਲੀਡਰ ਹੋਵੇ ਉੱਥੇ ਬੈਠ ਗਏ ਤਾਂ ਅਰੇਰੇਰੇ ਕਿਆ ਹੋ ਗਿਆ। ਐਸਾ ਨਹੀਂ ਹੋ ਹੈ। ਕਿਤੇ ’ਤੇ ਵੀ ਤੁਸੀਂ ਹੋ, ਅਗਰ ਜਨ-ਪ੍ਰਤੀਨਿਧੀ ਹੋ, ਤੁਸੀਂ ਸੱਚੇ ਅਰਥ ਵਿੱਚ ਲੀਡਰ ਹੋ। ਅਤੇ ਲੀਡਰ ਅਗਰ ਇਸ ਪ੍ਰਕਾਰ ਨਾਲ ਸੋਚੇਗਾ, ਐਸੇ ਨਿਰਾਸ਼ਾ ਨਾਲ ਭਰਿਆ ਹੋਇਆ ਲੀਡਰ ਹੋਵੇਗਾ ਤਾਂ ਕੀ ਹੋਵੇਗਾ ਭਈ। ਕੀ ਇੱਥੇ ਬੈਠੀਏ ਤਦ ਹੀ ਦੇਸ਼ ਦੀ ਚਿੰਤਾ ਕਰਨੀ ਹੈ ਅਤੇ ਉੱਥੇ ਬੈਠੇ ਤਾਂ ਦੇਸ਼ ਦੀ... ਆਪਣੇ ਖੇਤਰ ਦੇ ਲੋਕਾਂ ਦੀ ਨਹੀਂ ਕਰਨੀ ......ਐਸਾ ਹੁੰਦਾ ਹੈ ਕੀ?
ਕਿਸੇ ਤੋਂ ਨਹੀਂ ਸਿੱਖਦੇ ਤਾਂ ਸ਼ਰਦ ਰਾਓ ਤੋਂ ਸਿਖੋ। ਮੈਂ ਦੇਖਿਆ ਹੈ ਸ਼ਰਦ ਰਾਓ ਜੀ ਇਸ ਉਮਰ ਵਿੱਚ ਵੀ, ਅਨੇਕ ਬਿਮਾਰੀਆਂ ਦਰਮਿਆਨ ਵੀ ਖੇਤਰ ਦੇ ਲੋਕਾਂ ਨੂੰ ਪ੍ਰੇਰਣਾ ਦਿੰਦੇ ਰਹਿੰਦੇ ਹਨ। ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਭਾਈ, ਅਤੇ ਕਿਉਂਕਿ ਤੁਸੀਂ ਅਗਰ ਨਿਰਾਸ਼ ਹੁੰਦੇ ਹੋ ਤਾਂ ਤੁਹਾਨੂੰ ਜੋ ਖੇਤਰ .... ਭਲੇ ਹੁਣ ਘੱਟ ਹੋ ਗਿਆ ਹੋਵੇਗਾ, ਲੇਕਿਨ ਜੋ ਵੀ ਹੋਵੇਗਾ, ਸਾਡੇ ਸਭ ਦੀ ਜ਼ਿੰਮੇਦਾਰੀ ਹੈ ... ਖੜਗੇ ਜੀ, ਤੁਸੀਂ ਵੀ ਅਧਿਰੰਜਨ ਜੀ ਜਿਹੀ ਗ਼ਲਤੀ ਕਰਦੇ ਹੋ। ਤੁਸੀਂ ਥੋੜ੍ਹਾ ਪਿੱਛੇ ਦੇਖੋ, ਜੈਰਾਮ ਜੀ ਨੇ ਪਿੱਛੇ ਜਾ ਕੇ ਦੋ-ਤਿੰਨ ਲੋਕਾਂ ਨੂੰ ਤਿਆਰ ਕੀਤਾ ਹੋਇਆ ਹੈ ਇਸ ਕੰਮ ਦੇ ਲਈ। ਤੁਸੀਂ ਪ੍ਰਤਿਸ਼ਠਾ ਨਾਲ ਰਹੋ, ਪੀਛ ਰੱਖਿਆ ਹੈ, ਰੱਖਿਆ ਹੈ ਵਿਵਸਥਾ, ਜੈਰਾਮ ਜੀ ਬਾਹਰ ਜਾ ਕੇ ਸੂਚਨਾ ਲੈ ਕੇ ਆਏ, ਸਮਝਾ ਰਹੇ ਸਨ। ਹੁਣੇ ਥੋੜ੍ਹੀ ਦੇਰ ਵਿੱਚ ਸ਼ੁਰੂ ਹੋਣ ਵਾਲਾ ਹੈ। ਆਪ ਸਨਮਾਨਯੋਗ ਨੇਤਾ ਹੋ।
ਆਦਰਯੋਗ ਸਭਾਪਤੀ ਜੀ,
ਸੱਤਾ ਕਿਸੇ ਦੀ ਵੀ ਹੋਵੇ, ਸੱਤਾ ਵਿੱਚ ਕੋਈ ਵੀ ਹੋਵੇ, ਲੇਕਿਨ ਦੇਸ਼ ਦੀ ਸਮਰੱਥਾ ਨੂੰ ਘੱਟ ਨਹੀਂ ਆਂਕਣਾ ਚਾਹੀਦਾ। ਸਾਨੂੰ ਦੇਸ਼ ਦੀ ਸਮਰੱਥਾ ਦਾ ਪੂਰੇ ਵਿਸ਼ਵ ਦੇ ਸਾਹਮਣੇ ਖੁੱਲ੍ਹੇ ਮਨ ਨਾਲ ਗੌਰਵ-ਗਾਨ ਕਰਨਾ ਚਾਹੀਦਾ ਹੈ, ਦੇਸ਼ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਆਦਰਯੋਗ ਸਭਾਪਤੀ ਜੀ,
ਸਦਨ ਵਿੱਚ ਸਾਡੇ ਇੱਕ ਸਾਥੀ ਨੇ ਕਿਹਾ, ‘Vaccination is not a big deal’ ਮੈਂ ਇਹ ਦੇਖ ਕੇ ਹੈਰਾਨ ਹਾਂ ਕੁਝ ਲੋਕਾਂ ਨੂੰ ਭਾਰਤ ਦੀ ਇਤਨੀ ਬੜੀ ਉਪਲਬਧੀ, ਉਪਲਬਧੀ ਨਹੀਂ ਲਗ ਰਹੀ ਹੈ! ਇੱਕ ਸਾਥੀ ਨੇ ਇਹ ਵੀ ਕਿਹਾ ਕਿ ਟੀਕਾਕਰਣ ’ਤੇ ਵਿਅਰਥ ਖਰਚ ਹੋ ਰਿਹਾ ਹੈ। ਇਹ ਦੇਸ਼ ਸੁਣੇਗਾ ਤਾਂ ਕੀ ਲਗੇਗਾ ਐਸੇ ਲੋਕਾਂ ਦੇ ਲਈ।
ਆਦਰਯੋਗ ਸਭਾਪਤੀ ਜੀ,
ਕੋਰੋਨਾ ਜਦੋਂ ਤੋਂ ਮਾਨਵ ਜਾਤ ’ਤੇ ਸੰਕਟ ਪੈਦਾ ਕਰ ਰਿਹਾ ਹੈ। ਸਰਕਾਰ ਨੇ ਦੇਸ਼ ਅਤੇ ਦੁਨੀਆ ਵਿੱਚ ਉਪਲਬਧ ਹਰ ਸੰਸਾਧਨ ਜੁਟਾਉਣ ਦੇ ਲਈ ਭਰਪੂਰ ਕੋਸ਼ਿਸ਼ ਕੀਤੀ ਹੈ। ਸਾਡੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰਨ ਦੇ ਲਈ ਜਿਤਨੀ ਵੀ ਸਾਡੀ ਸਮਰੱਥਾ ਸੀ, ਸਮਝ ਸੀ, ਸ਼ਕਤੀ ਸੀ ਅਤੇ ਸਭ ਨੂੰ ਨਾਲ ਲੈ ਕਰਕੇ ਚਲਣ ਦਾ ਅਸੀਂ ਪ੍ਰਯਾਸ ਕੀਤਾ ਹੈ। ਅਤੇ ਜਦੋਂ ਤੱਕ ਮਹਾਮਾਰੀ ਰਹੇਗੀ, ਤਦ ਤੱਕ ਸਰਕਾਰ ਗ਼ਰੀਬ ਤੋਂ ਗ਼ਰੀਬ ਪਰਿਵਾਰ ਦਾ ਜੀਵਨ ਬਚਾਉਣ ਦੇ ਲਈ ਜਿਤਨਾ ਖਰਚ ਕਰਨਾ ਪਵੇਗਾ, ਖਰਚਾ ਕਰਨ ਦੇ ਲਈ ਪ੍ਰਤੀਬੱਧ ਹੈ। ਲੇਕਿਨ ਕੁਝ ਦਲ ਦੇ ਬੜੇ ਨੇਤਾ ਬੀਤੇ ਦੋ ਸਾਲਾਂ ਵਿੱਚ, ਉਨ੍ਹਾਂ ਨੇ ਜੋ ਅਪਰਿਪੱਕਤਾ ਦਿਖਾਈ ਹੈ ਉਸ ਤੋਂ ਦੇਸ਼ ਨੂੰ ਵੀ ਬਹੁਤ ਨਿਰਾਸ਼ਾ ਹੋਈ ਹੈ। ਅਸੀਂ ਦੇਖਿਆ ਹੈ ਕਿ ਕੈਸੇ ਰਾਜਨੀਤਕ ਸੁਆਰਥ ਵਿੱਚ ਖੇਲ ਖੇਡੇ ਗਏ ਹਨ। ਭਾਰਤੀ ਵੈਕਸੀਨ ਦੇ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਥੋੜ੍ਹਾ ਸੋਚੋ, ਜੋ ਪਹਿਲਾਂ ਤੁਸੀਂ ਕਿਹਾ ਸੀ, ਅੱਜ ਜੋ ਹੋ ਰਿਹਾ ਹੈ, ਉਸ ਨੂੰ ਥੋੜ੍ਹਾ ਨਾਲ ਮਿਲਾ ਕੇ ਦੇਖੋ, ਹੋ ਸਕਦਾ ਹੈ ਸੁਧਾਰ ਦੀ ਸੰਭਾਵਨਾ ਹੋਵੇ ਤਾਂ ਕੁਝ ਕੰਮ ਆ ਜਾਵੇਗਾ।
ਆਦਰਯੋਗ ਸਭਾਪਤੀ ਜੀ,
ਦੇਸ਼ ਦੀ ਜਨਤਾ ਜਾਗਰੂਕ ਹੈ। ਅਤੇ ਮੈਂ ਦੇਸ਼ ਦੀ ਜਨਤਾ ਦਾ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਦੇ ਹਰ ਛੋਟੇ-ਮੋਟੇ ਨੇਤਾਵਾਂ ਨੇ ਐਸੀ ਗਲਤੀ ਕੀਤੀ ਤਾਂ ਵੀ ਉਸ ਨੇ ਇਸ ਸੰਕਟ ਦੇ ਸਮੇਂ ਐਸੀ ਗੱਲਾਂ ਨੂੰ ਕੰਨ ‘ਤੇ ਲਿਆ ਨਹੀਂ ਅਤੇ ਵੈਕਸੀਨ ਦੇ ਲਈ ਕਤਾਰ ਵਿੱਚ ਖੜ੍ਹੇ ਰਹੇ। ਅਗਰ ਇਹ ਨਾ ਹੋਇਆ ਹੁੰਦਾ ਤਾਂ ਬਹੁਤ ਬੜਾ ਖਤਰਾ ਹੋ ਜਾਂਦਾ। ਲੇਕਿਨ ਅੱਛਾ ਹੋਇਆ ਦੇਸ਼ ਦੀ ਜਨਤਾ ਕੁਝ ਨੇਤਾਵਾਂ ਤੋਂ ਵੀ ਅੱਗੇ ਨਿਕਲ ਗਈ, ਇਹ ਦੇਸ਼ ਦੇ ਲਈ ਅੱਛਾ ਹੈ।
ਆਦਰਯੋਗ ਸਭਾਪਤੀ ਜੀ,
ਇਹ ਪੂਰਾ ਕੋਰੋਨਾ ਕਾਲ ਖੰਡ ਇੱਕ ਪ੍ਰਕਾਰ ਨਾਲ Federal Structure ਦਾ ਉੱਤਮ ਉਦਾਹਰਣ ਮੈਂ ਕਹਿ ਸਕਦਾ ਹਾਂ। 23 ਬਾਰ ਸ਼ਾਇਦ ਕਿਸੇ ਇੱਕ ਪ੍ਰਧਾਨ ਮੰਤਰੀ ਨੂੰ ਇੱਕ ਕਾਰਜਕਾਲ ਵਿੱਚ ਮੁੱਖ ਮੰਤਰੀਆਂ ਦੀ ਇਤਨੀ ਮੀਟਿੰਗ ਕਰਨ ਦਾ ਅਵਸਰ ਨਹੀਂ ਆਇਆ ਹੋਵੇਗਾ। ਮੁੱਖ ਮੰਤਰੀਆਂ ਦੇ ਨਾਲ 23 ਮੀਟਿੰਗਾਂ ਕੀਤੀਆਂ ਗਈਆਂ ਅਤੇ ਵਿਸਤਾਰ ਨਾਲ ਚਰਚਾਵਾਂ ਕੀਤੀਆਂ ਗਈਆਂ। ਅਤੇ ਮੁੱਖ ਮੰਤਰੀਆਂ ਦੇ ਸੁਝਾਅ ਅਤੇ ਭਾਰਤ ਸਰਕਾਰ ਦੇ ਕੋਲ ਜੋ ਜਾਣਕਾਰੀਆਂ ਸਨ, ਉਸ ਵਿੱਚ ਮਿਲ-ਜੁਲ ਕੇ... ਕਿਉਂਕਿ ਇਸ ਸਦਨ ਵਿੱਚ ਰਾਜਾਂ ਨਾਲ ਜੁੜੇ ਹੋਏ ਸੀਨੀਅਰ ਨੇਤਾ ਇੱਥੇ ਬੈਠੇ ਹਨ, ਅਤੇ ਇਸ ਲਈ ਮੈਂ ਇਹ ਕਹਿਣਾ ਚਾਹਾਂਗਾ, ਇਹ ਆਪਣੇ-ਆਪ ਵਿੱਚ ਬਹੁਤ ਬੜੀ ਘਟਨਾ ਹੈ। 23 ਮੀਟਿੰਗਾਂ ਕਰਨਾ ਇਸ ਕਾਲਖੰਡ ਵਿੱਚ ਅਤੇ ਵਿਸਤਾਰ ਨਾਲ ਚਰਚਾ ਕਰਕੇ ਰਣਨੀਤੀ ਬਣਾਉਣਾ ਅਤੇ ਸਭ ਨੂੰ ਔਨ ਬੋਰਡ ਲੈ ਕਰਕੇ ਚਲਨਾ ਅਤੇ ਚਾਹੇ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ ਜਾਂ ਸਥਾਨਕ ਸਵਰਾਜ ਦੀ ਸੰਸਥਾ ਦੀਆਂ ਇਕਾਈਆਂ ਹੋਣ, ਸਾਰਿਆਂ ਨੇ ਮਿਲ ਕੇ ਪ੍ਰਯਾਸ ਕੀਤਾ ਹੈ। ਅਸੀਂ ਕਿਸੇ ਦੇ ਯੋਗਦਾਨ ਨੂੰ ਘੱਟ ਨਹੀਂ ਆਂਕਦੇ ਹਾਂ। ਅਸੀਂ ਤਾਂ ਇਸ ਨੂੰ ਦੇਸ਼ ਦੀ ਤਾਕਤ ਮਾਣਦੇ ਹਾਂ।
ਲੇਕਿਨ ਆਦਰਯੋਗ ਸਭਾਪਤੀ ਜੀ,
ਤਾਂ ਵੀ ਆਤਮਚਿੰਤਨ ਕਰਨ ਦੀ ਜ਼ਰੂਰਤ ਹੈ ਕੁਝ ਲੋਕਾਂ ਨੂੰ। ਜਦੋਂ ਕੋਰੋਨਾ ਦੀ ਆਲ ਪਾਰਟੀ ਮੀਟਿੰਗ ਬੁਲਾਈ ਗਈ, ਸਰਕਾਰ ਦੀ ਤਰਫ਼ ਤੋਂ ਵਿਸਤਾਰ ਨਾਲ ਪ੍ਰੈਜੈਂਟੇਸ਼ਨ ਦੇਣਾ ਸੀ, ਅਤੇ ਇੱਕ ਤਰਫ਼ ਤੋਂ ਕੋਸ਼ਿਸ਼ ਕੀਤੀ ਗਈ ਕਿ ਕੁਝ ਦਲ ਨਾ ਜਾਣ, ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਹੋਈ ਅਤੇ ਖ਼ੁਦ ਵੀ ਨਹੀਂ ਆਏ। ਆਲ ਪਾਰਟੀ ਮੀਟਿੰਗ ਦਾ ਬਹਿਸ਼ਕਾਰ ਕੀਤਾ। ਅਤੇ ਮੈਂ ਸ਼ਰਦ ਰਾਓ ਜੀ ਦਾ ਆਭਾਰ ਵਿਅਕਤ ਕਰਨਾ ਚਾਹਾਂਗਾ। ਸ਼ਰਦ ਰਾਓ ਜੀ ਨੇ ਕਿਹਾ, ਦੇਖੋ ਭਾਈ ਇਹ ਕੋਈ ਯੂਪੀਏ ਦਾ ਨਿਰਣੈ ਨਹੀਂ ਹੈ, ਮੈਂ ਜਿਸ-ਜਿਸ ਨੂੰ ਕਹਿ ਸਕਦਾ ਹਾਂ, ਮੈਂ ਕਹਾਂਗਾ ਅਤੇ ਸ਼ਰਦ ਰਾਓ ਜੀ ਆਏ, ਬਾਕੀ ਟੀਐੱਮਸੀ ਸਹਿਤ ਸਾਰੇ ਦਲ ਦੇ ਲੋਕ ਆਏ ਅਤੇ ਉਨ੍ਹਾਂ ਨੇ ਆਪਣੇ ਬਹੁਮੁੱਲ ਸੁਝਾਅ ਵੀ ਦਿੱਤੇ। ਇਹ ਸੰਕਟ ਦੇਸ਼ ‘ਤੇ ਸੀ, ਮਾਨਵ ਜਾਤਿ ‘ਤੇ ਸੀ। ਉਸ ਵਿੱਚ ਵੀ ਤੁਸੀਂ ਬਹਿਸ਼ਕਾਰ ਕੀਤਾ, ਇਹ ਪਤਾ ਨਹੀਂ ਤੁਹਾਡੇ ਐਸੇ ਕੌਣ, ਕਿੱਥੋਂ ਤੁਸੀਂ ਸਲਾਹ ਲੈਂਦੇ ਹੋ, ਇਹ ਤੁਹਾਡਾ ਵੀ ਨੁਕਸਾਨ ਕਰ ਰਹੇ ਹਨ। ਦੇਸ ਰੁਕਿਆ ਨਹੀਂ, ਦੇਸ਼ ਚਲ ਪਿਆ ਹੈ। ਤੁਸੀਂ ਇੱਥੇ ਅਟਕ ਗਏ ਅਤੇ ਹਰੇਕ ਨੂੰ ਹੈਰਾਨੀ ਹੋਈ, ਸਭ ਲੋਕ.... ਤੁਸੀਂ ਦੂਸਰੇ ਦਿਨ ਦਾ ਅਖਬਾਰ ਦੇਖ ਲਵੋ, ਕੀ ਤੁਹਾਡੀ ਆਲੋਚਨਾ ਹੋਈ ਹੈ, ਕਿਉਂ ਐਸਾ ਕੀਤਾ? ਇਤਨਾ ਬੜਾ ਕੰਮ, ਲੇਕਿਨ.
ਆਦਰਯੋਗ ਸਭਾਪਤੀ ਜੀ,
ਅਸੀਂ Holistic Health Care ‘ਤੇ ਫੋਕਸ ਕੀਤਾ। ਆਧੁਨਿਕ ਚਿਕਿਤਸਾ ਪਰੰਪਰਾ, ਭਾਰਤੀ ਚਿਕਿਤਸਾ ਪੱਧਤੀ, ਦੋਵਾਂ ਨੂੰ ਆਯੁਸ਼ ਮੰਤਰਾਲੇ ਨੇ ਵੀ ਉਸ ਸਮੇਂ ਬਹੁਤ ਕੰਮ ਕੀਤੇ। ਸਦਨ ਵਿੱਚ ਕਦੇ-ਕਦੇ ਐਸੇ ਮੰਤਰਾਲਿਆਂ ਦੀ ਚਰਚਾ ਵੀ ਨਹੀਂ ਹੁੰਦੀ ਹੈ। ਲੇਕਿਨ ਇਹ ਦੇਖਣਾ ਹੋਵੇਗਾ, ਅੱਜ ਵਿਸ਼ਵ ਵਿੱਚ ਸਾਡੇ ਆਂਧਰ, ਤੇਲੰਗਾਨਾ ਦੇ ਲੋਕ ਦੱਸਣਗੇ, ਸਾਡੀ ਹਲਦੀ ਦਾ ਐਕਸਪੋਰਟ ਜੋ ਵਧ ਰਿਹਾ ਹੈ, ਉਹ ਇਸ ਕੋਰੋਨਾ ਨੇ ਲੋਕਾਂ ਨੂੰ ਭਾਰਤ ਦਾ ਉਪਚਾਰ ਪੱਧਤੀ ‘ਤੇ ਆਕਰਸ਼ਿਤ ਕੀਤਾ, ਉਸ ਦਾ ਪਰਿਣਾਮ ਹੈ। ਦੁਨੀਆ ਦੇ ਲੋਕਾਂ, ਅੱਜ ਕੋਰੋਨਾ ਕਾਲਖੰਡ ਵਿੱਚ ਭਾਰਤ ਨੇ ਆਪਣੇ ਫਾਰਮਾ ਉਦਯੋਗ ਨੂੰ ਵੀ ਸਸ਼ਕਤ ਕੀਤਾ ਹੈ। ਪਿਛਲੇ ਸੱਤ ਸਾਲ ਵਿੱਚ ਸਾਡਾ ਜੋ ਆਯੁਸ਼ ਦਾ ਉਤਪਾਦਨ ਹੈ ਉਸ ਦਾ ਐਕਸਪੋਰਟ ਬਹੁਤ ਵਧਿਆ ਹੈ ਅਤੇ ਨਵੇਂ-ਨਵੇਂ destination ‘ਤੇ ਪਹੁੰਚ ਰਿਹਾ ਹੈ। ਇਸ ਦਾ ਮਤਲਬ ਕਿ ਭਾਰਤ ਦੀ ਜੋ traditional medicine ਹੈ ਉਸ ਨੇ ਵਿਸ਼ਵ ਵਿੱਚ ਆਪਣੀ ਇੱਕ ਪਹਿਚਾਣ ਬਣਾਉਣਾ ਸ਼ੁਰੂ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਅਸੀਂ ਸਭ ਲੋਕ, ਜਿੱਥੇ-ਜਿੱਥੇ ਸਾਡਾ ਪਰੀਚੈ ਹੋਵੇ, ਇਸ ਗੱਲ ਨੂੰ ਬਲ ਦੇਈਏ, ਕਿਉਂਕਿ ਇਹ ਖੇਤਰ ਸਾਡਾ ਦਬਿਆ ਹੋਇਆ ਹੈ। ਜੇਕਰ ਅਸੀਂ ਉਸ ਨੂੰ... ਅਤੇ ਐਸਾ ਸਮਾਂ ਹੈ ਕਿ ਸਵੀਕ੍ਰਿਤੀ ਬਣ ਜਾਵੇਗੀ... ਤਾਂ ਹੋ ਸਕਦਾ ਹੈ ਕਿ ਭਾਰਤ ਦੀ ਜੋ traditional medicine ਦੀ ਪਰੰਪਰਾ ਹੈ, ਤਾਕਤ ਹੈ, ਉਹ ਦੁਨੀਆ ਵਿੱਚ ਪਹੁੰਚੇਗੀ ਅਤੇ ਘੱਟ ਹੋਵੇਗਾ।
ਆਦਰਯੋਗ ਸਭਾਪਤੀ ਜੀ,
ਆਯੁਸ਼ਮਾਨ ਭਾਰਤ ਦੇ ਤਹਿਤ 80 ਹਜ਼ਾਰ ਤੋਂ ਅਧਿਕ ਹੈਲਥ ਐਂਡ ਵੈੱਲਨੈੱਸ ਸੈਂਟਰ ਅੱਜ ਕੰਮ ਕਰ ਰਹੇ ਹਨ ਅਤੇ ਹਰ ਪ੍ਰਕਾਰ ਦੀ ਆਧੁਨਿਕ ਤੋਂ ਆਧੁਨਿਕ ਸੇਵਾਵਾਂ ਦੇਣ ਦੇ ਲਈ ਉਨ੍ਹਾਂ ਨੂੰ ਸਜਾਇਆ ਜਾ ਰਿਹਾ ਹੈ। ਇਹ ਸੈਂਟਰ ਪਿੰਡ ਅਤੇ ਘਰ ਦੇ ਕੋਲ ਹੀ ਫ੍ਰੀ ਟੈਸਟ ਸਮੇਤ ਬਿਹਤਰ ਪ੍ਰਾਇਮਰੀ ਹੈਲਥਕੇਅਰ ਸੁਵਿਧਾ ਦੇ ਰਹੇ ਹਨ। ਇਹ ਸੈਂਟਰ ਕੈਂਸਰ, ਡਾਇਬਟੀਜ਼ ਅਤੇ ਦੂਸਰੀਆਂ ਗੰਭੀਰ ਬਿਮਾਰੀਆਂ ਨੂੰ ਸ਼ੁਰੂਆਤ ਵਿੱਚ ਹੀ ਡਿਟੈਕਟ ਕਰਨ ਵਿੱਚ ਮਦਦ ਕਰ ਰਹੇ ਹਨ। 80 ਹਜ਼ਾਰ ਸੈਂਟਰ ਬਣ ਰਹੇ ਹਨ ਅਤੇ ਇਸ ਨੂੰ ਅਸੀਂ ਹੋਰ ਵਧਾਉਣ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਕੰਮ ਕਰ ਰਹੇ ਹਨ। ਯਾਨੀ ਬਹੁਤ ਮਹੱਤਵਪੂਰਨ ਬਿਮਾਰੀਆਂ ਵਿੱਚ ਵੀ, ਗੰਭੀਰ ਬਿਮਾਰੀਆਂ ਵਿੱਚ ਵੀ ਉਨ੍ਹਾਂ ਨੂੰ ਸਥਾਨਕ ਪੱਧਰ ‘ਤੇ ਮਦਦ ਮਿਲਣ ਦੀ ਸੰਭਾਵਨਾ ਹੈ।
ਆਦਰਯੋਗ ਸਭਾਪਤੀ ਜੀ,
ਵੈਸੇ ਪੁਰਾਣੀ ਪਰੰਪਰਾ ਇਹ ਸੀ ਕਿ ਬਜਟ ਦੇ ਪਹਿਲੇ ਕੁਝ ਟੈਕਸ ਲਗਾ ਦੇਵੋ ਤਾਕਿ ਬਜਟ ਵਿੱਚ ਚਰਚਾ ਨਾ ਹੋਵੇ, ਬਜਟ ਵਿੱਚ ਦਿਖੇ ਨਹੀਂ ਅਤੇ ਉਸ ਦਿਨ ਸ਼ੇਅਰ ਮਾਰਕਿਟ ਗਿਰ ਨਾ ਜਾਣ। ਅਸੀਂ ਐਸਾ ਨਹੀਂ ਕੀਤਾ ਹੈ, ਅਸੀਂ ਉਲਟਾ ਕੀਤਾ। ਅਸੀਂ ਬਜਟ ਦੇ ਪਹਿਲੇ 64 ਹਜ਼ਾਰ ਕਰੋੜ ਰੁਪਏ ਪੀਐੱਮ ਆਤਮਨਿਰਭਰ ਸਵਸਥ ਭਾਰਤ ਯੋਜਨਾ ਦੇ ਤਹਿਤ Critical Health Infrastructure ਦੇ ਨਿਰਮਾਣ ਦੇ ਲਈ ਰਾਜਾਂ ਦੇ ਅੰਦਰ ਵੰਡੋ। ਅਗਰ ਇਹ ਚੀਜ਼ ਅਸੀਂ ਬਜਟ ਵਿੱਚ ਰੱਖਦੇ ਅਤੇ ਬਹੁਤ ਬੜਾ ਬਜਟ ਸ਼ਾਨਦਾਰ ਦਿਖਦਾ, ਸ਼ਾਨਦਾਰ ਤਾਂ ਹੈ ਹੀ, ਅਤੇ ਸ਼ਾਨਦਾਰ ਦਿਖਦਾ। ਲੇਕਿਨ ਅਸੀਂ ਉਸ ਮੋਹ ਵਿੱਚ ਰੱਖਣ ਦੀ ਬਜਾਏ ਕੋਰੋਨਾ ਦੇ ਸਮੇਂ ਇਸ ਦੀ ਤਤਕਾਲ ਵਿਵਸਥਾ ਕਰਨ ਦੇ ਲਈ ਅਸੀਂ ਪਹਿਲਾਂ ਇਸ ਨੂੰ ਕੀਤਾ, ਅਤੇ 64 ਹਜ਼ਾਰ ਕਰੋੜ ਰੁਪਏ ਅਸੀਂ ਇਸ ਕੰਮ ਦੇ ਲਈ ਦਿੱਤੇ।
ਆਦਰਯੋਗ ਸਭਾਪਤੀ ਜੀ,
ਇਸ ਵਾਰ ਖੜਗੇ ਜੀ ਬੜਾ ਵਿਸ਼ੇਸ਼ ਬੋਲ ਰਹੇ ਸੀ ਅਤੇ ਕਹਿ ਰਹੇ ਸੀ, ਮੈਨੂੰ ਤਾਂ ਕਹਿ ਰਹੇ ਸੀ ਕਿ ਮੈਂ ਉਸ ‘ਤੇ ਬੋਲਾਂ, ਇੱਧਰ-ਉੱਧਰ ਨਾ ਬੋਲਾਂ, ਲੇਕਿਨ ਉਹ ਕੀ ਬੋਲੇ- ਉਸ ਨੂੰ ਵੀ ਇੱਕ ਬਾਰ ਚੈਕ ਕਰ ਲਿਆ ਜਾਵੇ। ਸਦਨ ਵਿੱਚ ਕਿਹਾ ਗਿਆ ਕਿ ਕਾਂਗਰਸ ਨੇ ਭਾਰਤ ਦੀ ਬੁਨਿਆਦ ਪਾਈ ਅਤੇ ਭਾਜਪਾ ਵਾਲਿਆਂ ਨੇ ਸਿਰਫ਼ ਝੰਡਾ ਗੱਡ ਦਿੱਤਾ।
ਆਦਰਯੋਗ ਸਭਾਪਤੀ ਜੀ,
ਇਹ ਸਦਨ ਵਿੱਚ ਐਸੇ ਹੀ ਹਾਸੇ-ਮਜ਼ਾਕ ਵਿੱਚ ਕਹੀ ਗਈ ਬਾਤ ਨਹੀਂ ਸੀ। ਇਹ ਉਸ ਗੰਭੀਰ ਸੋਚ ਦਾ ਪਰਿਣਾਮ ਹੈ ਅਤੇ ਉਹੀ ਦੇਸ਼ ਦੇ ਲਈ ਖਤਰਨਾਕ ਹੈ। ਅਤੇ ਉਹ ਹੈ, ਕੁਝ ਲੋਕ ਇਹੀ ਮੰਨਦੇ ਹਨ ਕਿ ਹਿੰਦੁਸਤਾਨ 1947 ਵਿੱਚ ਪੈਦਾ ਹੋਇਆ। ਹੁਣ ਉਸੇ ਦੇ ਕਾਰਨ ਉਹ ਸਮੱਸਿਆ ਹੁੰਦੀ ਹੈ। ਅਤੇ ਇਸੇ ਸੋਚ ਦਾ ਪਰਿਣਾਮ ਹੈ ਕਿ ਭਾਰਤ ਵਿੱਚ ਪਿਛਲੇ 75 ਸਾਲ ਵਿੱਚ ਜਿਸ ਨੂੰ ਕੰਮ ਕਰਨ ਦਾ 50 ਸਾਲ ਦਾ ਮੌਕਾ ਮਿਲਿਆ ਸੀ ਉਨ੍ਹਾਂ ਦੀਆਂ ਨੀਤੀਆਂ ‘ਤੇ ਵੀ ਇਸ ਮਾਨਸਿਕਤਾ ਦਾ ਪ੍ਰਭਾਵ ਰਿਹਾ ਹੈ ਅਤੇ ਉਸੇ ਦੇ ਕਾਰਨ ਕਈ ਵਿਕ੍ਰਿਤੀਆਂ ਪੈਦਾ ਹੋਈਆਂ ਹਨ।
ਇਹ ਡੈਮੋਕ੍ਰੇਸੀ ਤੁਹਾਡੀ ਮੇਹਰਬਾਨੀ ਨਾਲ ਨਹੀਂ ਹੈ ਅਤੇ ਤੁਹਾਨੂੰ, 1975 ਵਿੱਚ ਡੈਮੋਕ੍ਰੇਸੀ ਦਾ ਗਲਾ ਘੋਟਣ ਵਾਲਿਆਂ ਨੂੰ ਡੈਮੋਕ੍ਰੇਸੀ ਦੇ ਗੌਰਵ ‘ਤੇ ਨਹੀਂ ਬੋਲਣਾ ਚਾਹੀਦਾ ਹੈ।
ਆਦਰਯੋਗ ਸਭਾਪਤੀ ਜੀ,
ਇਹ ਛੋਟੀ ਜਿਹੀ ਉਮਰ ਵਿੱਚ ਪੈਦਾ ਹੋਏ ਹਨ, ਐਸੀ ਜੋ ਸੋਚ ਵਾਲੇ ਲੋਕ ਹਨ। ਉਨ੍ਹਾਂ ਨੇ ਇੱਕ ਗੱਲ ਦੁਨੀਆ ਦੇ ਸਾਹਮਣੇ ਗਾਜੇ-ਬਾਜੇ ਦੇ ਨਾਲ ਕਹਿਣੀ ਚਾਹੀਦੀ ਸੀ, ਉਹ ਕਹਿਣ ਤੋਂ ਕਤਰਾ ਗਏ। ਸਾਨੂੰ ਮਾਣ ਦੇ ਨਾਲ ਕਹਿਣਾ ਚਾਹੀਦਾ ਸੀ ਕਿ ਭਾਰਤ, ਮਦਰ ਇੰਡੀਆ ਇਹ Mother of Democracy ਹੈ। ਡੈਮੋਕ੍ਰੇਸੀ, ਡਿਬੇਟ, ਇਹ ਭਾਰਤ ਵਿੱਚ ਸਦੀਆਂ ਤੋਂ ਚਲ ਰਿਹਾ ਹੈ। ਅਤੇ ਕਾਂਗਰਸ ਦੀ ਕਠਿਨਾਈ ਇਹ ਹੈ dynasty ਦੇ ਅੱਗੇ ਉਨ੍ਹਾਂ ਨੇ ਕੁਝ ਸੋਚਿਆ ਹੀ ਨਹੀਂ ਉਹ ਉਨ੍ਹਾਂ ਦੀ ਪਰੇਸ਼ਾਨੀ ਹੈ। ਅਤੇ ਪਾਰਟੀ ਵਿੱਚ, ਜੋ ਡੈਮੋਕ੍ਰੇਸੀ ਦੀ ਗੱਲ ਕਰਦੇ ਹਨ ਨਾ ਉਹ ਜਰਾ ਸਮਝਣ, ਭਾਰਤ ਦੇ ਲੋਕਤੰਤਰ ਨੂੰ ਸਭ ਤੋਂ ਬੜਾ ਖਤਰਾ ਪਰਿਵਾਰਵਾਦੀ ਪਾਰਟੀਆਂ ਦਾ ਹੈ, ਇਹ ਮੰਨਣਾ ਪਵੇਗਾ। ਅਤੇ ਪਾਰਟੀ ਵਿੱਚ ਵੀ ਜਦੋਂ ਕੋਈ ਇੱਕ ਪਰਿਵਾਰ ਸਭ ਤੋਂ ਉੱਪਰ (ਸਰਵੋਪਰਿ) ਹੁੰਦਾ ਹੈ ਤਦ ਸਭ ਤੋਂ ਪਹਿਲੀ casualty ਟੈਲੰਟ ਦੀ ਹੁੰਦੀ ਹੈ। ਦੇਸ਼ ਨੇ ਅਰਸੇ ਤੱਕ ਇਸ ਸੋਚ ਦਾ ਬਹੁਤ ਨੁਕਸਾਨ ਉਠਾਇਆ ਹੈ। ਮੈਂ ਚਾਹੁੰਦਾ ਹਾਂ ਕਿ ਸਾਰੇ ਰਾਜਨੀਤਕ ਦਲ ਲੋਕਤਾਂਤਰਿਕ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਆਪਣੇ ਦਲਾਂ ਵਿੱਚ ਵੀ ਵਿਕਸਿਤ ਕਰਨ, ਉਸ ਨੂੰ ਸਮਰਪਿਤ ਕਰਨ। ਅਤੇ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਰੂਪ ਵਿੱਚ ਕਾਂਗਰਸ ਇਸ ਦੀ ਜ਼ਿੰਮੇਦਾਰੀ ਜ਼ਿਆਦਾ ਉਠਾਵੇ।
ਆਦਰਯੋਗ ਸਭਾਪਤੀ ਜੀ,
ਇੱਥੇ ਇਹ ਕਿਹਾ ਗਿਆ ਕਿ ਕਾਂਗਰਸ ਨਾ ਹੁੰਦੀ ਤਾਂ ਕੀ ਹੁੰਦਾ। ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਇਸੇ ਸੋਚ ਦਾ ਪਰਿਣਾਮ ਹੈ ਇਹ।
ਆਦਰਯੋਗ ਸਭਾਪਤੀ ਜੀ,
ਮੈਂ ਜਰਾ ਦੱਸਣਾ ਚਾਹੁੰਦਾ ਹਾਂ ਇਹ ਕਿਹਾ ਗਿਆ ਹੈ- ਮੈਂ ਸੋਚ ਰਿਹਾ ਹਾਂ ਕਿ ਕਾਂਗਰਸ ਨਾ ਹੁੰਦੀ ਤਾਂ ਕੀ ਹੁੰਦਾ। ਕਿਉਂਕਿ ਮਹਾਤਮਾ ਗਾਂਧੀ ਦੀ ਇੱਛਾ ਸੀ, ਕਿਉਂਕਿ ਮਹਾਤਮਾ ਗਾਂਧੀ ਨੂੰ ਮਾਲੂਮ ਸੀ ਕਿ ਇਨ੍ਹਾਂ ਦੇ ਰਹਿਣ ਨਾਲ ਕੀ-ਕੀ ਹੋਣ ਵਾਲਾ ਹੈ। ਅਤੇ ਇਨ੍ਹਾਂ ਨੇ ਕਿਹਾ ਸੀ ਪਹਿਲਾਂ ਤੋਂ ਇਸ ਨੂੰ ਖ਼ਤਮ ਕਰੋ, ਇਸ ਨੂੰ ਬਿਖੇਰ ਦੋ। ਮਹਾਤਮਾ ਗਾਂਧੀ ਨੇ ਕਿਹਾ ਸੀ। ਲੇਕਿਨ ਅਗਰ ਨਾ ਹੁੰਦੀ, ਮਹਾਤਮਾ ਗਾਂਧੀ ਦੀ ਇੱਛਾ ਅਨੁਸਾਰ ਅਗਰ ਹੋਇਆ ਹੁੰਦਾ ਅਗਰ ਮਹਾਤਮਾ ਗਾਂਧੀ ਦੀ ਇੱਛਾ ਦੇ ਅਨੁਸਾਰ ਕਾਂਗਰਸ ਨਾ ਹੁੰਦੀ ਤਾਂ ਕੀ ਹੁੰਦਾ- ਲੋਕਤੰਤਰ ਪਰਿਵਾਰਵਾਦ ਤੋਂ ਮੁਕਤ ਹੁੰਦਾ, ਭਾਰਤ ਵਿਦੇਸ਼ੀ ਚਸ਼ਮੇ ਦੀ ਬਜਾਏ ਸਵਦੇਸ਼ੀ ਸੰਕਲਪਾਂ ਦੇ ਰਸਤੇ ‘ਤੇ ਚਲਦਾ। ਅਗਰ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ ਨਾ ਹੁੰਦਾ। ਅਗਰ ਕਾਂਗਰਸ ਨਾ ਹੁੰਦੀ ਤਾਂ ਦਹਾਕਿਆਂ ਤੱਕ ਕਰੱਪਸ਼ਨ ਨੂੰ ਸੰਸਥਾਗਤ ਬਣਾ ਕੇ ਨਹੀਂ ਰੱਖਿਆ ਜਾਂਦਾ। ਅਗਰ ਕਾਂਗਰਸ ਨਾ ਹੁੰਦੀ ਤਾਂ ਜਾਤੀਵਾਦ ਅਤੇ ਖੇਤਰਵਾਦ ਦੀ ਖਾਈ ਇਤਨੀ ਡੂੰਘੀ ਨਾ ਹੁੰਦੀ। ਅਗਰ ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਨਰਸੰਹਾਰ ਨਾ ਹੁੰਦਾ, ਸਾਲਾਂ-ਸਾਲ ਪੰਜਾਬ ਆਤੰਕ ਦੀ ਅੱਗ ਵਿੱਚ ਨਾ ਜਲਦਾ। ਅਗਰ ਕਾਂਗਰਸ ਨਾ ਹੁੰਦੀ ਤਾਂ ਕਸ਼ਮੀਰ ਦੇ ਪੰਡਿਤਾਂ ਨੂੰ ਕਸ਼ਮੀਰ ਛੱਡਣ ਦੀ ਨੌਬਤ ਨਾ ਆਉਂਦੀ। ਅਗਰ ਕਾਂਗਰਸ ਨਾ ਹੁੰਦੀ ਤਾਂ ਬੇਟੀਆਂ ਨੂੰ ਤੰਦੂਰ ਵਿੱਚ ਜਲਾਉਣ ਦੀਆਂ ਘਟਨਾਵਾਂ ਨਾ ਹੁੰਦੀਆਂ। ਅਗਰ ਕਾਂਗਰਸ ਨਾ ਹੁੰਦੀ ਤਾਂ ਦੇਸ਼ ਦੇ ਤਾਲਮੇਲ ਮਾਨਵੀ ਨੂੰ ਘਰ, ਸੜਕ, ਬਿਜਲੀ, ਪਾਣੀ, ਸ਼ੌਚਾਲਯ, ਮੂਲ ਸੁਵਿਧਾਵਾਂ ਦੇ ਲਈ ਇਤਨੇ ਸਾਲਾਂ ਤੱਕ ਇੰਤਜ਼ਾਰ ਨਾ ਕਰਨਾ ਪੈਂਦਾ।
ਆਦਰਯੋਗ ਸਭਾਪਤੀ ਜੀ,
ਮੈਂ ਗਿਣਦਾ ਰਹਾਂਗਾ, ਗਿਣਦਾ।
ਆਦਰਯੋਗ ਸਭਾਪਤੀ ਜੀ,
ਕਾਂਗਰਸ ਜਦੋਂ ਸੱਤਾ ਵਿੱਚ ਰਹੀ, ਦੇਸ਼ ਦਾ ਵਿਕਾਸ ਨਹੀਂ ਹੋਣ ਦਿੱਤਾ, ਹੁਣ ਵਿਰੋਧੀ ਧਿਰ ਵਿੱਚ ਹੈ ਤਾਂ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਪਾ ਰਹੇ ਹਨ। ਹੁਣ ਕਾਂਗਰਸ ਨੂੰ ‘Nation’ ‘ਤੇ ਵੀ ਆਪੱਤੀ (ਇਤਰਾਜ਼) ਹੈ। ‘Nation’ ‘ਤੇ ਆਪੱਤੀ (ਇਤਰਾਜ਼) ਹੈ। ਯਦਿ ‘Nation’ ਇਸ ਦੀ ਕਲਪਨਾ ਗ਼ੈਰ-ਸੰਵਿਧਾਨਿਕ ਹੈ ਤਾਂ ਤੁਹਾਡੀ ਪਾਰਟੀ ਦਾ ਨਾਮ Indian National Congress ਕਿਉਂ ਰੱਖਿਆ ਗਿਆ? ਹੁਣ ਤੁਹਾਡੀ ਨਵੀਂ ਸੋਚ ਆਈ ਹੈ ਤਾਂ Indian National Congress ਨਾਮ ਬਦਲ ਦਿਓ ਅਤੇ ਤੁਸੀਂ Federation of Congress ਕਰ ਦਿਓ, ਆਪਣੇ ਪੂਰਵਜਾਂ ਦੀ ਗ਼ਲਤੀ ਜਰਾ ਸੁਧਾਰ ਦਿਓ।
ਆਦਰਯੋਗ ਸਭਾਪਤੀ ਜੀ,
ਇੱਥੇ ਫੈਡਰਲਿਜ਼ਮ ਨੂੰ ਲੈ ਕੇ ਵੀ ਕਾਂਗਰਸ, ਡੀਐੱਮਸੀ ਅਤੇ ਲੈਫਟ ਸਹਿਤ ਅਨੇਕ ਸਾਥੀਆਂ ਨੇ ਇੱਥੇ ਬੜੀਆਂ-ਬੜੀਆਂ ਬਾਤਾਂ ਕੀਤੀਆਂ। ਜ਼ਰੂਰੀ ਵੀ ਹੈ ਕਿਉਂਕਿ ਇਹ ਰਾਜਾਂ ਦੇ ਸੀਨੀਅਰ ਨੇਤਾਵਾਂ ਦਾ ਸਦਨ ਹੈ। ਲੇਕਿਨ ਸਾਰੇ ਸਾਥੀਆਂ ਨੂੰ....
ਆਦਰਯੋਗ ਸਭਾਪਤੀ ਜੀ,
ਧੰਨਵਾਦ ਆਦਰਯੋਗ ਸਭਾਪਤੀ ਜੀ। ਲੋਕਤੰਤਰ ਵਿੱਚ ਸਿਰਫ਼ ਸੁਣਾਉਣਾ ਹੀ ਨਹੀਂ ਹੁੰਦਾ ਹੈ, ਸੁਣਨਾ ਵੀ ਲੋਕਤੰਤਰ ਦਾ ਹਿੱਸਾ ਹੈ। ਲੇਕਿਨ ਸਾਲਾਂ ਤੱਕ ਉਪਦੇਸ਼ ਦੇਣ ਦੀ ਆਦਤ ਰੱਖੀ ਹੈ ਇਸ ਲਈ ਜਰਾ ਬਾਤਾਂ ਸੁਣਨ ਵਿੱਚ ਮੁਸ਼ਕਿਲ ਹੋ ਰਹੀ ਹੈ।
ਆਦਰਯੋਗ ਸਭਾਪਤੀ ਜੀ,
ਫੈਡਰਲਿਜ਼ਮ ਨੂੰ ਲੈ ਕੇ ਕਾਂਗਰਸ, ਟੀਐੱਮਸੀ, ਅਤੇ ਲੈਫਟ ਸਹਿਤ ਅਨੇਕ ਸਾਥੀਆਂ ਨੇ ਇੱਥੇ ਕਈ ਵਿਚਾਰਾਂ ਨੂੰ ਪੇਸ਼ ਕੀਤਾ ਹੈ। ਅਤੇ ਬਹੁਤ ਸੁਭਾਵਿਕ ਹੈ ਅਤੇ ਇਸ ਸਦਨ ਵਿੱਚ ਇਸ ਦੀ ਚਰਚਾ ਹੋਣਾ ਅਤੇ ਸੁਭਾਵਿਕ ਹੈ ਕਿਉਂਕਿ ਇੱਥੇ ਰਾਜ ਦੇ ਸੀਨੀਅਰ ਨੇਤਾ, ਉਨ੍ਹਾਂ ਦਾ ਮਾਰਗਦਰਸ਼ਨ ਸਾਨੂੰ ਇਸ ਸਦਨ ਵਿੱਚ ਮਿਲਦਾ ਰਹਿੰਦਾ ਹੈ, ਲੇਕਿਨ ਜਦੋਂ ਇਹ ਗੱਲ ਕਰਦੇ ਹਨ ਤਦ ਮੈਂ ਅੱਜ ਸਭ ਤੋਂ ਤਾਕੀਦ ਕਰਾਂਗਾ ਕਿ ਅਸੀਂ ਫੈਡਰਲਿਜ਼ਮ ਦੇ ਸੰਬੰਧ ਵਿੱਚ ਸਾਡੇ ਜੋ ਕੁਝ ਵੀ ਵਿਚਾਰ ਹਨ, ਕਦੇ ਬਾਬਾ ਸਾਹੇਬ ਅੰਬੇਡਕਰ ਨੂੰ ਜ਼ਰੂਰ ਪੜ੍ਹੋ, ਬਾਬਾ ਸਾਹੇਬ ਅੰਬੇਡਕਰ ਦੀਆਂ ਗੱਲਾਂ ਨੂੰ ਯਾਦ ਕਰੋ। ਬਾਬਾ ਸਾਹੇਬ ਅੰਬੇਡਕਰ ਜੀ ਨੇ ਕਿਸ ਸੰਵਿਧਾਨ ਸਭਾ ਵਿੱਚ ਕਿਹਾ ਸੀ, ਉਸ ਦੀ ਮੈਂ ਕੋਟ ਕਰ ਰਿਹਾ ਹਾਂ, ਅਤੇ ਬਾਬਾ ਸਾਹੇਬ ਅੰਬੇਡਕਰ ਨੇ ਕਿਹਾ ਸੀ,
“ਇਹ ਫੈਡਰੇਸ਼ਨ ਇੱਕ ਯੂਨੀਅਨ ਹੈ ਕਿਉਂਕਿ ਇਹ ਅਟੁੱਟ ਹੈ। ਪ੍ਰਸ਼ਾਸਨਿਕ ਸੁਵਿਧਾ ਲਈ ਦੇਸ਼ ਅਤੇ ਲੋਕਾਂ ਨੂੰ ਵਿਭਿੰਨ ਰਾਜਾਂ ਵਿੱਚ ਵਿਭਾਜਿਤ ਕੀਤਾ ਜਾ ਸਕਦਾ ਹੈ। ਪ੍ਰਸ਼ਾਸਨ ਦੇ ਲਈ ਵਿਭਿੰਨ ਰਾਜਾਂ ਵਿੱਚ ਵਿਭਾਜਿਤ ਕੀਤਾ ਜਾ ਸਕਦਾ ਹੈ, ਲੇਕਿਨ ਦੇਸ਼ ਅਭਿੰਨ ਰੂਪ ਨਾਲ ਇੱਕ ਹੈ।”
ਉਨ੍ਹਾਂ ਨੇ Administrative ਵਿਵਸਥਾਵਾਂ ਅਤੇ ‘Nation’ ਦੀ ਕਲਪਨਾ ਨੂੰ ਸਪਸ਼ਟ ਕੀਤਾ ਹੈ। ਅਤੇ ਇਹ ਬਾਬਾ ਸਾਹੇਬ ਅੰਬੇਡਕਰ ਨੇ ਸੰਵਿਧਾਨ ਸਭਾ ਵਿੱਚ ਕਿਹਾ ਹੈ। ਮੈਂ ਸਮਝਦਾ ਹਾਂ, ਫੈਡਰਲਿਜ਼ਮ ਨੂੰ ਸਮਝਣ ਦੇ ਲਈ ਬਾਬਾ ਸਾਹੇਬ ਅੰਬੇਡਕਰ ਦੇ ਇਤਨੇ ਗਹਿਣ ਵਿਚਾਰਾਂ ਨਾਲ ਅਧਿਕ ਮੈਂ ਸਮਝਦਾ ਹਾਂ ਕਿ ਮਾਰਗਦਰਸ਼ਨ ਦੇ ਲਈ ਕਿਸੇ ਗੱਲ ਦੀ ਜ਼ਰੂਰਤ ਨਹੀਂ ਹੈ। ਲੇਕਿਨ ਵਿਸ਼ੇਸ਼ਤਾ ਇਹ ਹੈ ਕੀ ਹੋਇਆ ਹੈ ਸਾਡੇ ਦੇਸ਼ ਵਿੱਚ। ਫੈਡਰਲਿਜ਼ਮ ਦੇ ਇਤਨੇ ਬੜੇ-ਬੜੇ ਭਾਸ਼ਣ ਦਿੱਤੇ ਜਾਂਦੇ ਹਨ, ਇਤਨੇ ਉਪਦੇਸ਼ ਦਿੱਤੇ ਜਾਂਦੇ ਹਨ। ਅਸੀਂ ਕੀ ਉਹ ਦਿਨ ਭੁੱਲ ਗਏ ਜਦੋਂ ਏਅਰਪੋਰਟ ‘ਤੇ ਜਰਾ-ਜਰਾ ਜਿਹੀਆਂ ਬਾਤਾਂ ਦੇ ਲਈ ਮੁੱਖ ਮੰਤਰੀ ਹਟਾ ਦਿੱਤੇ ਜਾਂਦੇ ਹਨ। ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ T. Anjaiah ਦੇ ਨਾਲ ਕੀ ਹੋਇਆ ਸੀ, ਇਸ ਸਦਨ ਦੇ ਅਨੇਕ ਨੇਤਾ ਅੱਛੀ ਤਰ੍ਹਾਂ ਜਾਣਦੇ ਹਾਂ। ਪ੍ਰਧਾਨ ਮੰਤਰੀ ਦੇ ਬੇਟੇ ਨੂੰ ਏਅਰਪੋਰਟ ‘ਤੇ ਉਨ੍ਹਾਂ ਦਾ ਪ੍ਰਬੰਧ ਪਸੰਦ ਨਹੀਂ ਆਇਆ ਤਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਨੇ ਆਂਧਰ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਸੀ। ਇਸੇ ਪ੍ਰਕਾਰ ਕਰਨਾਟਕ ਦੇ ਲੋਕਪ੍ਰਿਯ ਮੁੱਖ ਮੰਤਰੀ ਵੀਰੇਂਦਰ ਪਾਟਿਲ ਜੀ ਨੂੰ ਵੀ ਅਪਮਾਨਿਤ ਕਰਕੇ ਪਦ (ਅਹੁਦੇ) ਤੋਂ ਹਟਾਇਆ ਗਿਆ ਸੀ, ਉਹ ਵੀ ਕਦੋਂ, ਜਦੋਂ ਉਹ ਬਿਮਾਰ ਸਨ। ਸਾਡੀ ਸੋਚ ਕਾਂਗਰਸ ਦੀ ਤਰ੍ਹਾਂ ਸੰਕੀਰਣ ਨਹੀਂ ਹੈ। ਅਸੀਂ ਸੰਕੀਰਣ ਸੋਚ ਦੇ ਨਾਲ ਕੰਮ ਕਰਨ ਵਾਲੇ ਲੋਕ ਨਹੀਂ ਹਾਂ। ਸਾਡੀ ਸੋਚ ਵਿੱਚ ਰਾਸ਼ਟਰੀ ਲਕਸ਼ਾਂ, ਰਾਸ਼ਟਰੀ ਟਾਰਗੇਟ ਅਤੇ regional aspirations, ਉਸ ਦੇ ਵਿੱਚ ਅਸੀਂ ਕੋਈ conflict ਨਹੀਂ ਦੇਖਦੇ ਹਾਂ। ਅਸੀਂ ਮੰਨਦੇ ਹਾਂ ਕਿ regional aspirations ਨੂੰ ਉਤਨੀ ਹੀ ਇੱਜ਼ਤ ਦੇ ਨਾਲ ਅਡਰੈੱਸ ਕਰਨਾ ਚਾਹੀਦਾ ਹੈ, ਸਮੱਸਿਆਵਾਂ ਦਾ ਸਮਾਧਾਨ ਕਰਨਾ ਚਾਹੀਦਾ ਹੈ। ਅਤੇ ਭਾਰਤ ਦੀ ਪ੍ਰਗਤੀ ਵੀ ਤਦ ਹੋਵੇਗੀ ਜਦੋਂ ਦੇਸ਼ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ regional aspirations ਨੂੰ address ਕਰੋ। ਇਹ ਜ਼ਿੰਮੇਵਾਰੀ ਬਣਦਾ ਹੈ, ਤਦ ਦੇਸ਼ ਦੀ ਤਰੱਕੀ ਹੁੰਦੀ ਹੈ। ਰਾਜ ਪ੍ਰਗਤੀ ਨਾ ਕਰੇ ਅਤੇ ਦੇਸ਼ ਦੀ ਤਰੱਕੀ ਦੇ ਲਈ ਅਸੀਂ ਸੋਚੀਏ ਤਾਂ ਹੋ ਨਹੀਂ ਸਕਦਾ ਹੈ। ਅਤੇ ਇਸ ਲਈ ਪਹਿਲੀ ਸ਼ਰਤ ਹੈ ਰਾਜ ਪ੍ਰਗਤੀ ਕਰੇ ਤਦ ਦੇਸ਼ ਦੀ ਤਰੱਕੀ ਹੁੰਦੀ ਹੈ। ਅਤੇ ਜਦੋਂ ਦੇਸ਼ ਦੀ ਤਰੱਕੀ ਹੁੰਦੀ ਹੈ, ਦੇਸ਼ ਸਮ੍ਰਿੱਧ ਹੁੰਦਾ ਹੈ, ਦੇਸ਼ ਦੇ ਅੰਦਰ ਸਮ੍ਰਿੱਧੀ ਆਉਂਦੀ ਹੈ ਤਾਂ ਸਮ੍ਰਿੱਧੀ ਰਾਜਾਂ ਵਿੱਚ percolate ਹੁੰਦੀ ਹੈ ਅਤੇ ਇਸ ਦੇ ਕਾਰਨ ਦੇਸ਼ ਸਮ੍ਰਿੱਧ ਬਣਦਾ ਹੈ, ਇਸ ਸੋਚ ਦੇ ਨਾਲ ਅਸੀਂ ਚਲਦੇ ਹਾਂ। ਅਤੇਂ ਮੈਂ ਤਾਂ ਜਾਣਦਾ ਹਾਂ, ਮੈਂ ਗੁਜਰਾਤ ਵਿੱਚ ਸੀ, ਮੇਰੇ ‘ਤੇ ਕੀ-ਕੀ ਜ਼ੁਲਮ ਹੋਏ ਹਨ ਦਿੱਲੀ ਸਰਕਾਰ ਦੇ ਦੁਆਰਾ, ਇਤਿਹਾਸ ਗਵਾਹ ਹੈ। ਕੀ ਕੁਝ ਨਹੀਂ ਹੋਇਆ ਮੇਰੇ ਨਾਲ। ਗੁਜਰਾਤ ਦੇ ਨਾਲ ਕੀ-ਕੀ ਨਹੀਂ ਹੋਇਆ, ਲੇਕਿਨ ਉਸ ਕਾਲਖੰਡ ਵਿੱਚ ਵੀ ਹਰ ਦਿਨ ਤੁਸੀਂ ਮੇਰੇ ਰਿਕਾਰਡ ਦੇਖ ਲਵੋ, ਮੁੱਖ ਮੰਤਰੀ ਦੇ ਨਾਤੇ ਮੈਂ ਹਮੇਸ਼ਾ ਇੱਕ ਹੀ ਗੱਲ ਕਹਿੰਦਾ ਸੀ ਕਿ ਗੁਜਰਾਤ ਦਾ ਮੰਤਰ ਕੀ ਹੈ, ਦੇਸ਼ ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ। ਹਮੇਸ਼ਾ ਦਿੱਲੀ ਵਿੱਚ ਕਿਸੇ ਸਰਕਾਰ ਹੈ ਸੋਚ ਕਰਕੇ ਨਹੀਂ ਚਲਦੇ ਸਨ, ਦੇਸ਼ ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ ਅਤੇ ਇਹ ਫੈਡਰਲਿਜ਼ਮ ਵਿੱਚ ਸਾਡੀ ਸਭ ਦੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਅਸੀਂ ਦੇਸ਼ ਦੇ ਵਿਕਾਸ ਦੇ ਲਈ ਆਪਣੇ ਰਾਜਾਂ ਦਾ ਵਿਕਾਸ ਕਰਾਂਗੇ ਤਾਕਿ ਦੋਵੇਂ ਮਿਲ ਕੇ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਣਗੇ ਅਤੇ ਇਹੀ ਤਰੀਕਾ ਸਹੀ ਤਰੀਕਾ ਹੈ, ਉਸ ਰਸਤੇ ‘ਤੇ ਚਲਣਾ ਸਾਡੇ ਲਈ ਜ਼ਰੂਰੀ ਹੈ। ਅਤੇ ਇਹ ਬਹੁਤ ਦੁਖਦ ਹੈ, ਜਿਨ੍ਹਾਂ ਨੂੰ ਦਹਾਕਿਆਂ ਤੱਕ ਸਰਕਾਰ ਚਲਾਉਣ ਦਾ ਮੌਕਾ ਮਿਲਿਆ, ਅਤੇ ਉਨ੍ਹਾਂ ਨੇ ਰਾਜਾਂ ਦੇ ਨਾਲ ਕੈਸੇ-ਕੈਸੇ ਦਮਨ ਕੀਤੇ ਹਨ। ਸਭ ਇੱਥੇ ਬੈਠੇ ਹਨ, ਭੁਗਤਭੋਗੀ ਲੋਕ ਬੈਠੇ ਹੋਏ ਹਨ। ਕੈਸੇ-ਕੈਸੇ ਦਮਨ ਕੀਤਾ ਸੀ। ਕਰੀਬ-ਕਰੀਬ ਸੌ ਬਾਰ ਰਾਸ਼ਟਰਪਤੀ ਸ਼ਾਸਨ ਲਾ ਕੇ ਰਾਜ ਸਰਕਾਰ, ਚੁਣੀ ਹੋਈ ਰਾਜ ਸਰਕਾਰਾਂ ਨੂੰ ਉਖਾੜ ਕੇ ਫੇਂਕ ਦਿੱਤਾ। ਤੁਸੀਂ ਕਿਸ ਮੂੰਹ ਨਾਲ ਬਾਤਾਂ ਕਰ ਰਹੇ ਹੋ? ਅਤੇ ਇਸ ਲਈ ਲੋਕਤੰਤਰ ਦਾ ਵੀ ਤੁਸੀਂ ਸਨਮਾਨ ਨਹੀਂ ਕੀਤਾ। ਅਤੇ ਉਹ ਕਿਹੜਾ ਪ੍ਰਧਾਨ ਮੰਤਰੀ ਹੈ ਜਿਸ ਨੇ ਆਪਣੇ ਕਾਲਖੰਡ ਵਿੱਚ 50 ਸਰਕਾਰਾਂ ਨੂੰ ਉਖਾੜ ਕੇ ਫੈਂਕ ਦਿੱਤਾ ਸੀ, ਰਾਜ ਦੀਆਂ 50 ਸਰਕਾਰਾਂ ਨੂੰ।
ਆਦਰਯੋਗ ਸਭਾਪਤੀ ਜੀ,
ਇਨ੍ਹਾਂ ਸਾਰੇ ਵਿਸ਼ਿਆਂ ਦੇ ਜਵਾਬ ਹਰ ਹਿੰਦੁਸਤਾਨੀ ਜਾਣਦਾ ਹੈ ਅਤੇ ਇਸੇ ਦੀ ਸਜ਼ਾ ਅੱਜ ਉਨ੍ਹਾਂ ਨੂੰ ਭੁਗਤਣੀ ਪੈ ਰਹੀ ਹੈ।
ਆਦਰਯੋਗ ਸਭਾਪਤੀ ਜੀ,
ਕਾਂਗਰਸ ਦੇ ਹਾਈ ਕਮਾਂਡ ਜੋ ਹਨ ਉਨ੍ਹਾਂ ਦੀ ਨੀਤੀ ਤਿੰਨ ਪ੍ਰਕਾਰ ਨਾਲ ਕੰਮਾਂ ਨੂੰ ਲੈ ਕੇ ਚਲਦੀ ਹੈ। ਇੱਕ-ਪਹਿਲੇ ਡਿਸਕ੍ਰੈਡਿਟ ਕਰੋ, ਫਿਰ ਡਿਸਟ੍ਰਬਲਾਈਜ਼ ਕਰੋ ਅਤੇ ਫਿਰ ਡਿਸਮਿਸ ਕਰੋ। ਇਸੇ ਤਰੀਕੇ ਨਾਲ ਅਵਿਸ਼ਵਾਸ ਪੈਦਾ ਕਰੋ, ਅਸਥਿਰ ਕਰੋ, ਅਤੇ ਫਿਰ ਬਰਖਾਸਤ ਕਰ ਦਿਓ। ਇਨ੍ਹਾਂ ਹੀ ਬਾਤਾਂ ਨੂੰ ਲੈ ਕੇ ਚਲੇ ਹਾਂ।
ਤੁਸੀਂ ਜਰਾ ਦੱਸੋ, ਆਦਰਯੋਗ ਸਭਾਪਤੀ ਜੀ,
ਮੈਂ ਅੱਜ ਕਹਿਣਾ ਚਾਹੁੰਦਾ ਹਾਂ। ਕਿ ਫਾਰੁਖ ਅਬਦੁੱਲਾ ਜੀ ਦੀ ਸਰਕਾਰ ਨੂੰ ਕਿਸ ਨੇ ਅਸਥਿਰ ਕੀਤਾ ਸੀ। ਚੌਧਰੀ ਦੇਵੀਲਾਲ ਜੀ ਦੀ ਸਰਕਾਰ ਨੂੰ ਕਿਸਨੇ ਅਸਥਿਰ ਕੀਤਾ ਸੀ। ਚੌਧਰੀ ਚਰਨ ਸਿੰਘ ਜੀ ਦੀ ਸਰਕਾਰ ਨੂੰ ਕਿਸਨੇ ਅਸਥਿਰ ਕੀਤਾ ਸੀ। ਪੰਜਾਬ ਵਿੱਚ ਸਰਦਾਰ ਬਾਦਲ ਸਿੰਘ ਦੀ ਸਰਕਾਰ ਨੂੰ ਕਿਸਨੇ ਬਰਖਾਸਤ ਕੀਤਾ ਸੀ। ਮਹਾਰਾਸ਼ਟਰ ਵਿੱਚ ਬਾਲਾ ਸਾਹੇਬ ਠਾਕਰੇ ਨੂੰ ਬਦਨਾਮ ਕਰਨ ਦੇ ਲਈ ਕਿਸਨੇ ਡਰਟੀ ਟ੍ਰਿਕਸ ਨੂੰ ਉਪਯੋਗ ਕੀਤਾ ਸੀ। ਕਰਨਾਟਕ ਵਿੱਚ ਰਾਮਕ੍ਰਿਸ਼ਨ ਹੈਗੜੇ ਅਤੇ ਐੱਸ. ਆਰ ਬੋਮਈ ਦੀ ਸਰਕਾਰ ਨੂੰ ਕਿਸਨੇ ਗਿਰਾਇਆ ਸੀ। 50 ਦੇ ਦਹਾਕੇ ਵਿੱਚ ਕੇਰਲਾ ਦੀ ਚੁਣੀ ਹੋਈ ਕਮਿਊਨਿਸਟ ਸਰਕਾਰ ਨੂੰ ਕਿਸਨੇ ਗਿਰਾਇਆ ਸੀ, ਉਸ ਕਾਲਖੰਡ ਵਿੱਚ 50 ਸਾਲ ਪਹਿਲਾਂ। ਤਮਿਲਨਾਡੂ ਵਿੱਚ ਐਮਰਜੈਂਸੀ ਦੇ ਦੌਰਾਨ ਕਰੁਣਾ ਨਿਧੀ ਜੀ ਦੀ ਸਰਕਾਰ ਨੂੰ ਕਿਸਨੇ ਗਿਰਾਇਆ ਸੀ। 1980 ਵਿੱਚ ਐੱਮ.ਜੀ.ਆਰ ਦੀ ਸਰਕਾਰ ਨੂੰ ਕਿਸਨੇ ਡਿਸਮਿਸ ਕੀਤਾ ਸੀ। ਆਂਧਰ ਪ੍ਰਦੇਸ਼ ਵਿੱਚ ਕਿਸਨੇ ਐੱਨ.ਟੀ.ਆਰ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ ਕੀਤੀ ਸੀ। ਅਤੇ ਉਹ ਵੀ ਜਦੋਂ ਉਹ ਬਿਮਾਰ ਸਨ। ਉਹ ਕਿਹੜਾ ਦਲ ਹੈ ਜਿਸ ਨੇ ਮੁਲਾਇਮ ਸਿੰਘ ਜੀ ਯਾਦਵ ਜੀ ਨੂੰ ਸਿਰਫ਼ ਇਸ ਲਈ ਤੰਗ ਕੀਤਾ ਸੀ ਕਿਉਂਕਿ ਮੁਲਾਇਮ ਸਿੰਘ ਜੀ ਕੇਂਦਰ ਦੀ ਗੱਲਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਸਨ। ਕਾਂਗਰਸ ਨੇ ਆਪਣੇ ਨੇਤਾਵਾਂ ਤੱਕ ਨਹੀਂ ਛੱਡਿਆ ਹੈ। ਆਂਧਰ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ, ਅਹਿਮ ਭੂਮਿਕਾ ਨਿਭਾਈ, ਉਸ ਦੇ ਨਾਲ ਕੀ ਕੀਤਾ। ਜਿਸ ਕਾਂਗਰਸ ਨੇ ਇਹ ਸੱਤਾ ਵਿੱਚ ਬੈਠਣ ਦਾ ਉਨ੍ਹਾਂ ਨੂੰ ਮੌਕਾ ਦਿੱਤਾ ਸੀ। ਉਨ੍ਹਾਂ ਦੇ ਨਾਲ ਕੀ ਕੀਤਾ। ਉਨ੍ਹਾਂ ਨੇ ਬਹੁਤ ਸ਼ਰਮਨਾਕ ਤਰੀਕੇ ਨਾਲ ਆਂਧਰ ਪ੍ਰਦੇਸ਼ ਦਾ ਵਿਭਾਜਨ ਕੀਤਾ। ਮਾਈਕ ਬੰਦ ਕਰ ਦਿੱਤੇ ਗਏ। ਮਿਰਚੀ ਸਪ੍ਰੇ ਕੀਤੀ ਗਈ, ਕੋਈ discussion ਨਹੀਂ ਹੋਈ। ਕੀ ਇਹ ਤਰੀਕਾ ਠੀਕ ਹੈ ਕੀ? ਕੀ ਇਹ ਲੋਕਤੰਤਰ ਸੀ ਕੀ? ਅਟਲ ਜੀ ਦੀ ਸਰਕਾਰ ਨੇ ਵੀ ਤਿੰਨ ਰਾਜ ਬਣਾਏ ਸਨ। ਰਾਜ ਬਣਾਉਣਾ ਅਸੀਂ ਵਿਰੋਧ ਨਹੀਂ ਕੀਤਾ ਹੈ। ਲੇਕਿਨ ਤਰੀਕਾ ਕੀ ਸੀ। ਅਟਲ ਜੀ ਨੇ ਤਿੰਨ ਰਾਜ ਬਣਾਏ ਸਨ। ਛੱਤੀਸਗੜ੍ਹ, ਝਾਰਖੰਡ, ਉੱਤਰਾਖੰਡ ਲੇਕਿਨ ਕੋਈ ਤੁਫਾਨ ਨਹੀਂ ਆਇਆ। ਸ਼ਾਂਤੀ ਨਾਲ ਸਾਰਾ ਨਿਰਣਾ ਹੋਇਆ। ਸਭ ਨੇ ਮਿਲ-ਬੈਠ ਕੇ ਨਿਰਣਾ ਕੀਤਾ। ਆਂਧਰ, ਤੇਲੰਗਾਨਾ ਦੀ ਵੀ ਹੋ ਸਕਦਾ ਸੀ। ਅਸੀਂ ਤੇਲੰਗਾਨਾ ਦੇ ਵਿਰੋਧੀ ਨਹੀਂ ਹਾਂ। ਨਾਲ ਮਿਲ ਕੇ ਕੀਤਾ ਜਾ ਸਕਦਾ ਹੈ। ਲੇਕਿਨ ਤੁਹਾਡਾ ਅਹੰਕਾਰ, ਸੱਤਾ ਦਾ ਨਸ਼ਾ, ਉਸ ਨੇ ਦੇਸ਼ ਦੇ ਅੰਦਰ ਇਸ ਕਟੁਤਾ (ਕੜਵਾਹਟ) ਪੈਦਾ ਕੀਤੀ। ਅਤੇ ਅੱਜ ਵੀ ਤੇਲੰਗਾਨਾ ਅਤੇ ਆਂਧਰ ਦੇ ਦਰਮਿਆਨ ਵੀ ਉਹ ਕਟੁਤਾ (ਕੜਵਾਹਟ) ਦੇ ਬੀਜ ਤੇਲੰਗਾਨਾ ਦਾ ਵੀ ਨੁਕਸਾਨ ਕਰ ਰਹੇ ਹਨ, ਆਂਧਰ ਦਾ ਵੀ ਨੁਕਸਾਨ ਕਰ ਰਹੇ ਹਨ। ਅਤੇ ਤੁਹਾਨੂੰ ਕੋਈ ਰਾਜਨੀਤਕ ਫਾਇਦਾ ਨਹੀਂ ਹੋ ਰਿਹਾ। ਅਤੇ ਸਾਨੂੰ ਸਮਝਾ ਰਹੇ ਹੋ।
ਆਦਰਯੋਗ ਸਭਾਪਤੀ ਜੀ,
ਅਸੀਂ cooperative federalism ਦੇ ਨਾਲ–ਨਾਲ ਇੱਕ ਨਵੇਂ ਬਦਲਾਅ ਦੇ ਵੱਲ ਚਲੇ ਹਾਂ। ਅਤੇ ਅਸੀਂ cooperative competitive federalism ਦੀ ਬਾਤ ਕਹੀ ਹੈ। ਸਾਡੇ ਰਾਜਾਂ ਦੇ ਦਰਮਿਆਨ ਵਿਕਾਸ ਦਾ ਮੁਕਾਬਲਾ ਹੋਵੇ, ਤੰਦਰੁਸਤ ਮੁਕਾਬਲਾ ਹੋਵੇ, ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਦਲ ਕਿਸੇ ਦਾ ਵੀ ਕੋਈ ਰਾਜ ਕਿਉਂ ਨਾ ਕਰਦਾ ਹੋਵੇ। ਅਤੇ ਉਸ ਨੂੰ ਪ੍ਰੋਤਸਾਹਨ ਦੇਣਾ ਸਾਡਾ ਕੰਮ ਹੈ, ਅਤੇ ਅਸੀਂ ਦੇ ਰਹੇ ਹਾਂ।
ਆਦਰਯੋਗ ਸਭਾਪਤੀ ਜੀ, ਮੈਂ ਅੱਜ ਉਦਾਹਰਣ ਦੇਣਾ ਚਾਹੁੰਦਾ ਹਾਂ। ਜੀਐੱਸਟੀ ਕੌਂਸਲ ਦੀ ਰਚਨਾ ਆਪਣੇ ਆਪ ਵਿੱਚ ਭਾਰਤ ਦੇ ਸਸ਼ਕਤ federalism ਦੇ ਲਈ ਇੱਕ ਉੱਤਮ ਸਟ੍ਰਕਚਰ ਦਾ ਨਮੂਨਾ ਹੈ। Revenue ਦੇ ਅਹਿਮ ਫ਼ੈਸਲੇ GST council ਵਿੱਚ ਹੁੰਦੇ ਹਨ। ਅਤੇ ਰਾਜਾਂ ਦੇ ਵਿੱਤ ਮੰਤਰੀ ਅਤੇ ਭਾਰਤ ਦੇ ਵਿੱਤ ਮੰਤਰੀ ਸਭ equal ਟੈਬਲ ’ਤੇ ਬੈਠ ਕੇ ਫ਼ੈਸਲੇ ਕਰਦੇ ਹਨ ਕੋਈ ਬੜਾ ਨਹੀਂ ਕੋਈ ਛੋਟਾ ਨਹੀਂ। ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂ। ਸਭ ਸਾਥ ਮਿਲ ਕੇ ਦੇਖਦੇ ਹਨ। ਅਤੇ ਦੇਸ਼ ਨੂੰ ਗਰਵ (ਮਾਣ) ਹੋਣਾ ਚਾਹੀਦਾ ਹੈ, ਇਸ ਸਦਨ ਨੂੰ ਜ਼ਿਆਦਾ ਗਰਵ (ਮਾਣ) ਹੋਣਾ ਚਾਹੀਦਾ ਹੈ ਕਿ ਜੀਐੱਸਟੀ ਦੇ ਸਾਰੇ ਫ਼ੈਸਲੇ, ਸੈਂਕੜੇ ਫ਼ੈਸਲੇ ਹੋਏ ਹਨ। ਸਭ ਦੇ ਸਭ ਸਰਵ ਅਨੁਮਤੀ ਨਾਲ ਹੋਏ ਹਨ। ਸਾਰੇ ਰਾਜਾਂ ਦੇ ਵਿੱਤ ਮੰਤਰੀ ਅਤੇ ਭਾਰਤ ਦੇ ਵਿੱਤ ਮੰਤਰੀ ਨੇ ਮਿਲ ਕੇ ਕੀਤੇ ਹਨ। ਇਸ ਤੋਂ ਬੜਾ federalism ਦਾ ਉੱਤਮ ਸਰੂਪ ਕੀ ਹੋ ਸਕਦਾ ਹੈ। ਕੌਣ ਇਸ ਦਾ ਗੌਰਵ ਨਹੀਂ ਕਰੇਗਾ। ਲੇਕਿਨ ਅਸੀਂ ਇਸ ਦਾ ਵੀ ਗੌਰਵ ਨਹੀਂ ਕਰਦੇ ਹਾਂ।
ਆਦਰਯੋਗ ਸਭਾਪਤੀ ਜੀ,
ਮੈਂ ਇੱਕ ਹੋਰ ਉਦਾਹਰਣ ਮੈਂ ਦੇਣਾ ਚਾਹੁੰਦਾ ਹਾਂ। Federalism ਦਾ। ਅਸੀਂ ਦੇਖਿਆ ਕਿ ਜਿਵੇਂ ਸਮਾਜਿਕ ਨਿਆਂ। ਇਹ ਦੇਸ਼ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ। ਵਰਨਾ ਦੇਸ਼ ਅੱਗੇ ਨਹੀਂ ਵਧਦਾ ਹੈ। ਵੈਸੇ ਹੀ ਖੇਤਰੀ ਨਿਆਂ ਵੀ ਉਤਨਾ ਹੀ ਜ਼ਰੂਰੀ ਹੁੰਦਾ ਹੈ। ਜੇਕਰ ਕੋਈ ਖੇਤਰ ਵਿਕਾਸ ਵਿੱਚ ਪਿੱਛੇ ਰਹਿ ਜਾਵੇਗਾ। ਤਾਂ ਦੇਸ਼ ਅੱਗੇ ਨਹੀਂ ਵਧ ਸਕਦਾ ਹੈ। ਅਤੇ ਇਸ ਲਈ ਅਸੀਂ ਇੱਕ ਯੋਜਨਾ ਬਣਾਈ ਹੈ Aspirational district. ਦੇਸ਼ ਵਿੱਚ 100 ਅਜਿਹੇ district ਚੁਣੇ, ਅਲੱਗ–ਅਲੱਗ ਪੈਰਾਮੀਟਰ ਦੇ ਅਧਾਰ ਉੱਤੇ ਚੁਣੇ ਗਏ। ਰਾਜਾਂ ਦੇ ਨਾਲ ਮਸ਼ਵਰਾ ਕਰਕੇ ਚੁਣੇ ਗਏ। ਅਤੇ ਉਨ੍ਹਾਂ ਇੱਕ ਸੌ-ਸੌ ਤੋਂ ਅਧਿਕ ਜੋ district ਹਨ। ਉਹ ਰਾਜਾਂ ਦੇ ਜੋ average district ਹਾਂ ਉਸ ਦੀ ਬਰਾਬਰੀ ਤਾਂ ਘੱਟ ਤੋਂ ਘੱਟ ਆ ਜਾਏ। ਤਾਂ ਬੋਝ ਘੱਟ ਹੋ ਜਾਵੇਗਾ। ਅਤੇ ਉਸ ਕੰਮ ਨੂੰ ਅਸੀਂ ਕੀਤਾ ਅਤੇ ਅੱਜ ਮੈਂ ਬੜੇ ਸੰਤੋਸ਼ ਦੇ ਨਾਲ ਕਹਾਂਗਾ। ਬੜੇ ਗੌਰਵ ਦੇ ਨਾਲ ਕਹਾਂਗਾ। ਯੋਜਨਾ ਦਾ ਵਿਚਾਰ ਭਲੇ ਭਾਰਤ ਸਰਕਾਰ ਨੂੰ ਆਇਆ। ਲੇਕਿਨ ਇੱਕ ਰਾਜ ਨੂੰ ਛੱਡ ਕੇ ਸਭ ਰਾਜਾਂ ਨੇ ਇਸ ਨੂੰ own ਕੀਤਾ। ਸੌ ਤੋਂ ਅਧਿਕ ਜ਼ਿਲ੍ਹਿਆਂ ਦੀ ਸਥਿਤੀ ਬਦਲਣ ਦੇ ਲਈ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਜ਼ਿਲ੍ਹਾ ਇਕਾਈ ਅੱਜ ਮਿਲ ਕੇ ਕੰਮ ਕਰ ਰਹੇ ਹਨ। ਅਤੇ ਉਸ ਵਿੱਚ ਸਭ ਦਲਾਂ ਦੀ ਸਰਕਾਰ ਵਾਲੇ ਰਾਜ ਹਨ। ਐਸਾ ਨਹੀਂ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਰਾਜਾਂ ਵਾਲੀਆਂ ਸਰਕਾਰਾਂ ਹਨ। ਅਤੇ ਸਭ ਨੇ ਮਿਲਕੇ ਦੇ ਇਤਨੇ ਉੱਤਮ ਪਰਿਣਾਮ ਦਿੱਤੇ ਹਨ ਕਿ ਬਹੁਤ ਘੱਟ ਸਮੇਂ ਵਿੱਚ Aspirational district ਕਈ ਪੈਰਾਮੀਟਰ ਵਿੱਚ ਆਪਣੇ ਰਾਜ ਦੀ average ਤੋਂ ਵੀ ਕੁਝ ਅੱਗੇ ਨਿਕਲ ਗਏ ਹਨ। ਅਤੇ ਇਹ ਸਮਝਦਾ ਹਾਂ ਕਿ ਉੱਤਮ ਤੋਂ ਉੱਤਮ ਕੰਮ ਹੈ। ਅਤੇ ਮੈਂ ਦੱਸਾਂ ਕੁਝ ਆਕਾਂਖੀ ਜ਼ਿਲ੍ਹੇ ਜੋ Aspirational district ਹਨ। ਉਨ੍ਹਾਂ ਦੇ ਜਨਧਨ ਅਕਾਊਂਟ ਪਹਿਲਾਂ ਦੀ ਤੁਲਨਾ ਵਿੱਚ ਚਾਰ ਗੁਣਾ ਜ਼ਿਆਦਾ ਜਨਧਨ ਅਕਾਊਂਟ ਖੋਲ੍ਹਣ ਦਾ ਕੰਮ ਕੀਤਾ ਹੈ। ਹਰ ਪਰਿਵਾਰ ਵਿੱਚ ਸ਼ੌਚਾਲਯ ਮਿਲੇ, ਬਿਜਲੀ ਮਿਲੇ, ਇਸ ਦੇ ਲਈ ਵੀ ਉੱਤਮ ਕੰਮ ਇਸ Aspirational district ਉੱਤੇ ਸਾਰੇ ਰਾਜਾਂ ਨੇ ਕੀਤਾ ਹੈ। ਮੈਂ ਸਮਝਦਾ ਹਾਂ ਇਹੀ federal structure ਦੀ ਉੱਤਮ ਉਦਾਹਰਣ ਹੈ। ਅਤੇ ਉਸੇ ਨਾਲ ਦੇਸ਼ ਦੀ ਪ੍ਰਗਤੀ ਦੇ ਲਈ federal structure ਦੀ ਤਾਕਤ ਦਾ ਉਪਯੋਗ ਹੋਣਾ ਇਹ ਉਸ ਦੀ ਉਦਾਹਰਣ ਹੈ।
ਆਦਰਯੋਗ ਸਭਾਪਤੀ ਜੀ,
ਮੈਂ ਅੱਜ ਇੱਕ ਹੋਰ ਕਿਵੇਂ ਆਰਥਿਕ ਮਦਦ ਹੁੰਦੀ ਹੈ ਰਾਜਾਂ ਦੀ, ਕਿਸ ਤਰੀਕੇ ਨਾਲ ਨੀਤੀਆਂ ਕਿਵੇਂ ਬਦਲਾਅ ਲਿਆਉਣ ਨਾਲ ਪਰਿਵਰਤਨ ਹੁੰਦਾ ਹੈ, ਉਸ ਦੀ ਵੀ ਉਦਾਹਰਣ ਦੇਣਾ ਚਾਹੁੰਦਾ ਹਾਂ। ਉਹ ਵੀ ਇੱਕ ਸਮਾਂ ਸੀ ਜਦੋਂ ਸਾਡੇ ਕੁਦਰਤੀ ਸੰਸਾਧਨ ਸਿਰਫ਼ ਕੁਝ ਲੋਕਾਂ ਦੀਆਂ ਤਿਜੋਰੀਆਂ ਭਰਨ ਦੇ ਕੰਮ ਆਉਂਦੇ ਸਨ। ਇਹ ਦੁਰਦਸ਼ਾ ਅਸੀਂ ਦੇਖੀ ਹੈ ਉਸ ਦੀਆਂ ਚਰਚਾਵਾਂ ਬਹੁਤ ਚਲੀ ਹੈ। ਹੁਣ ਸੰਪਦਾ ਰਾਸ਼ਟਰ ਦਾ ਖਜ਼ਾਨਾ ਭਰ ਰਹੀ ਹੈ। ਅਸੀਂ ਕੋਲੇ ਅਤੇ ਮਾਇਨਿੰਗ ਸੈਕਟਰ ਵਿੱਚ ਰਿਫਾਰਮ ਕੀਤੇ। 2000 ਵਿੱਚ ਅਸੀਂ ਪਾਰਦਰਸ਼ੀ ਪ੍ਰਕਿਰਿਆ ਦੇ ਨਾਲ ਖਣਿਜ ਸੰਸਾਧਨਾਂ ਨੂੰ ਔਕਸ਼ਨ ਕੀਤਾ। ਅਸੀਂ ਰਿਫਾਰਮਸ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ। ਜਿਵੇਂ ਵੈਧ ਲਾਇਸੈਂਸ ਦੀ ਬਿਨਾ ਚਾਰਜ ਦੇ ਟ੍ਰਾਂਸਫਰ 50% ਪ੍ਰੋਬਿਸ਼ਸ ਦੀ ਓਪਨ ਮਾਰਕਿਟ ਵਿੱਚ ਸੈਲਫ ਵਿਕਰੀ। Early operationalisation ਉੱਤੇ 50% ਰਿਬੇਟ। ਬੀਤੇ ਇੱਕ ਸਾਲ ਵਿੱਚ ਮਾਇਨਿੰਗ revenue ਲਗਭਗ 14 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ ਲਗਭਗ 35 ਹਜ਼ਾਰ ਕਰੋੜ ਰੁਪਏ ਉੱਤੇ ਪਹੁੰਚਿਆ ਹੈ। ਔਕਸ਼ਨ ਨਾਲ ਜਿਤਨਾ ਵੀ revenue ਆਇਆ ਉਹ ਰਾਜ ਸਰਕਾਰਾਂ ਨੂੰ ਮਿਲਿਆ ਹੈ। ਇਹ ਫ਼ੈਸਲਾ ਕੀਤਾ ਹੈ ਸਭ ਤੋਂ ਬੜੀ ਬਾਤ ਇਹ ਹੈ। ਇਹ ਸੁਧਾਰ ਜੋ ਲਾਗੂ ਹੋਏ ਹਨ ਇਸ ਪੇ (ਨਾਲ) ਰਾਜ ਦਾ ਹੀ ਭਲਾ ਹੋਇਆ ਹੈ। ਅਤੇ ਰਾਜ ਦਾ ਭਲਾ ਹੋਣ ਵਿੱਚ ਦੇਸ਼ ਦਾ ਭਲਾ ਹੈ ਹੀ ਹੈ। Cooperative federalism ਦਾ ਇਤਨਾ ਬੜਾ ਮਹੱਤਵਪੂਰਨ ਫ਼ੈਸਲਾ ਅਤੇ ਓਡੀਸ਼ਾ ਇਸ ਰਿਫਾਰਮਸ ਨੂੰ ਲਾਗੂ ਕਰਨ ਵਿੱਚ ਮੋਹਰੀ ਰਾਜ ਰਿਹਾ ਹੈ। ਮੈਂ ਓਡੀਸ਼ਾ ਦੇ ਮੁੱਖ ਮੰਤਰੀ ਜੀ ਦਾ ਅਭਿਨੰਦਨ ਕਰਦਾ ਹਾਂ। ਕਿ ਉਨ੍ਹਾਂ ਦੀ ਸਰਕਾਰ ਨੇ ਸਾਰੇ ਰਿਫਾਰਮਸ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਹੈ।
ਆਦਰਯੋਗ ਸਭਾਪਤੀ ਜੀ,
ਇੱਥੇ ਇਹ ਵੀ ਚਰਚਾ ਹੋਈ ਕਿ ਅਸੀਂ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਈ ਵਾਰ ਬੋਲਿਆ ਜਾਂਦਾ ਹੈ। ਬਾਹਰ ਵੀ ਬੋਲਿਆ ਜਾਂਦਾ ਹੈ। ਅਤੇ ਕੁਝ ਲੋਕ ਲਿਖਾ ਜਾਂਦੇ ਹਨ। ਮੈਂ ਦੇਖ ਰਿਹਾ ਹਾਂ ਕਿ ਕਾਂਗਰਸ ਇੱਕ ਤਰ੍ਹਾਂ ਨਾਲ ਅਰਬਨ ਨਕਸਲ ਦੇ ਚੁੰਗਲ ਵਿੱਚ ਫਸ ਗਈ ਹੈ। ਉਨ੍ਹਾਂ ਦੀ ਪੂਰੇ ਸੋਚਣ ਦੇ ਤਰੀਕਿਆਂ ਨੂੰ ਅਰਬਨ ਨਕਸਲਾਂ ਨੇ ਕਬਜ਼ਾ ਕਰ ਲਿਆ ਹੈ। ਅਤੇ ਇਸ ਲਈ ਉਨ੍ਹਾਂ ਦੀ ਸਾਰੀ ਸੋਚ ਗਤੀਵਿਧੀ destructive ਬਣ ਗਈ ਹੈ। ਅਤੇ ਦੇਸ਼ ਦੇ ਲਈ ਚਿੰਤਾ ਦਾ ਵਿਸ਼ਾ ਹੈ। ਬੜੀ ਗੰਭੀਰਤਾ ਨਾਲ ਸੋਚਣਾ ਪਵੇਗਾ। ਅਰਬਨ ਨਕਸਲ ਨੇ ਬਹੁਤ ਚਲਾਕੀ ਪੂਵਰਕ ਕਾਂਗਰਸ ਦੀ ਇਸ ਦੁਰਦਸ਼ਾ ਦਾ ਲਾਭ ਉਠਾ ਕੇ ਦੇ ਉਸ ਦੇ ਮਨ ਨੂੰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਉਸ ਦੀ ਵਿਚਾਰ ਪ੍ਰਵਾਹ ਨੂੰ ਕਬਜ਼ਾ ਕਰ ਲਿਆ ਹੈ। ਅਤੇ ਉਸੇ ਦੇ ਕਾਰਨ ਵਾਰ–ਵਾਰ ਇਹ ਬੋਲ ਰਹੇ ਹਨ ਕਿ ਇਤਿਹਾਸ ਬਦਲ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
ਅਸੀਂ ਸਿਰਫ਼ ਕੁਝ ਲੋਕਾਂ ਦੀ ਯਾਦਦਾਸ਼ਚ ਨੂੰ ਠੀਕ ਕਰਨਾ ਚਾਹੁੰਦੇ ਹਾਂ। ਥੋੜ੍ਹਾ ਉਨ੍ਹਾਂ ਦਾ ਮੈਮੋਰੀ ਪਾਵਰ ਵਧਾਉਣਾ ਚਾਹੁੰਦੇ ਹਾਂ। ਅਸੀਂ ਕੋਈ ਇਤਿਹਾਸ ਬਦਲ ਨਹੀਂ ਰਹੇ ਹਾਂ। ਕੁਝ ਲੋਕਾਂ ਦਾ ਇਤਿਹਾਸ ਕੁਝ ਹੀ ਸਾਲਾਂ ਤੋਂ ਸ਼ੁਰੂ ਹੁੰਦਾ ਹੈ। ਅਸੀਂ ਜਰਾ ਉਸ ਨੂੰ ਪਹਿਲਾ ਲੈ ਜਾ ਰਹੇ ਹਾਂ ਅਤੇ ਕੁਝ ਨਹੀਂ ਕਰ ਰਹੇ ਹਾਂ। ਅਗਰ ਉਨ੍ਹਾਂ ਨੂੰ 50 ਸਾਲ ਦੇ ਇਤਿਹਾਸ ਵਿੱਚ ਮਜ਼ਾ ਆਉਂਦਾ ਹੈ। ਤਾਂ ਉਨ੍ਹਾਂ ਨੂੰ 100 ਸਾਲ ਤੱਕ ਲੈ ਜਾ ਰਹੇ ਹਾਂ। ਕਿਸੇ ਨੂੰ 100 ਸਾਲ ਤੱਕ ਮਜ਼ਾ ਆਉਂਦਾ ਹੈ ਉਸ ਨੂੰ ਅਸੀਂ 200 ਸਾਲ ਦੇ ਇਤਿਹਾਸ ਵਿੱਚ ਲੈ ਜਾ ਰਹੇ ਹਾਂ। ਕਿਸੇ ਨੂੰ 200 ਸਾਲ ਵਿੱਚ ਮਜ਼ਾ ਆਉਂਦਾ ਹੈ ਤਾਂ 300 ਲੈ ਜਾਂਦੇ ਹਾਂ। ਹੁਣ ਜੋ 300–350 ਲੈ ਜਾਣਗੇ ਤਾਂ ਛਤਰਪਤੀ ਸ਼ਿਵਾਜੀ ਦਾ ਨਾਮ ਆਵੇਗਾ ਹੀ ਆਵੇਗਾ। ਅਸੀਂ ਤਾਂ ਉਨ੍ਹਾਂ ਦੀ ਮੈਮੋਰੀ ਨੂੰ ਸਤੇਜ ਕਰ ਰਹੇ ਹਾਂ। ਅਸੀਂ ਇਤਿਹਾਸ ਬਦਲ ਨਹੀਂ ਰਹੇ। ਕੁਝ ਲੋਕਾਂ ਦਾ ਇਤਿਹਾਸ ਸਿਰਫ਼ ਇੱਕ ਪਰਿਵਾਰ ਤੱਕ ਸੀਮਿਤ ਹੈ ਕੀ ਕਰੀਏ ਇਸ ਦਾ। ਅਤੇ ਇਤਿਹਾਸ ਤਾਂ ਬਹੁਤ ਬੜਾ ਹੈ। ਬੜੇ ਪਹਿਲੂ ਹਨ। ਭਲੇ ਉਤਾਰ ਚੜ੍ਹਾਅ ਹਨ। ਅਤੇ ਅਸੀਂ ਇਤਿਹਾਸ ਦੇ ਦੀਰਘਕਾਲੀਨ ਕਾਲਖੰਡ ਨੂੰ ਯਾਦ ਕਰਵਾਉਣ ਦਾ ਪ੍ਰਯਾਸ ਕਰ ਰਹੇ ਹਾਂ। ਕਿਉਂਕਿ ਗੌਰਵਪੂਰਨ ਇਤਿਹਾਸ ਨੂੰ ਭੁਲਾ ਦੇਣਾ ਇਸ ਦੇਸ਼ ਦੇ ਭਵਿੱਖ ਦੇ ਲਈ ਠੀਕ ਨਹੀਂ ਹੈ। ਇਹ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਅਤੇ ਇਸੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਅਸੀਂ ਆਉਣ ਵਾਲੇ 25 ਸਾਲ ਵਿੱਚ ਦੇਸ਼ ਨੂੰ ਨਵੀਆਂ ਉਚਾਈਆਂ ਉੱਤੇ ਲੈ ਜਾਣ ਦਾ ਇੱਕ ਵਿਸ਼ਵਾਸ ਪੈਦਾ ਕਰਨਾ ਹੈ। ਅਤੇ ਮੈਂ ਸਮਝਦਾ ਹਾਂ ਇਹ ਅੰਮ੍ਰਿਤ ਕਾਲਖੰਡ ਹੁਣ ਇਸੇ ਨਾਲ ਵਧਣ ਵਾਲਾ ਹੈ। ਇਸ ਅੰਮ੍ਰਿਤ ਕਾਲਖੰਡ ਵਿੱਚ ਸਾਡੀਆਂ ਬੇਟੀਆਂ, ਸਾਡੇ ਯੁਵਾ, ਸਾਡੇ ਕਿਸਾਨ, ਸਾਡੇ ਪਿੰਡ, ਸਾਡੇ ਦਲਿਤ, ਸਾਡੇ ਆਦਿਵਾਸੀ, ਸਾਡੇ ਪੀਸ਼ਦ, ਸਮਾਜ ਦੇ ਹਰ ਤਬਕੇ ਦਾ ਯੋਗਦਾਨ ਹੋਵੇ। ਉਨ੍ਹਾਂ ਦੀ ਭਾਗੀਦਾਰੀ ਹੋਵੇ। ਉਸ ਨੂੰ ਲੈ ਕੇ ਅਸੀਂ ਅੱਗੇ ਵਧੀਏ। ਕਦੇ-ਕਦੇ ਅਸੀਂ 1857 ਦੇ ਸੁਤੰਤਰਤਾ ਸੰਗ੍ਰਾਮ ਦੇ ਵੱਲ ਦੇਖਾਂਗੇ। ਸਾਡੇ ਆਦਿਵਾਸੀ ਖੇਤਰਾਂ ਵਿੱਚ 1857 ਦੇ ਸੁਤੰਤਰਤਾ ਸੰਗ੍ਰਾਮ ਵਿੱਚ ਜੋ ਯੋਗਦਾਨ ਦਿੱਤਾ ਗਿਆ ਹੈ। ਕਦੇ ਸਾਨੂੰ ਪੜ੍ਹਨ ਨੂੰ ਨਹੀਂ ਮਿਲ ਰਿਹਾ ਹੈ। ਇਤਨੇ ਮਹਾਨ ਸਵਰਣਿਮ (ਸੁਨਹਿਰੀ) ਪੰਨਿਆਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਅਤੇ ਅਸੀਂ ਇਨ੍ਹਾਂ ਚੀਜ਼ਾਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਦੇਸ਼ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੋਵੇ, ਦੇਸ਼ ਅੱਗੇ ਵਧੇ।
ਆਦਰਯੋਗ ਸਭਾਪਤੀ ਜੀ,
ਮਹਿਲਾਵਾਂ ਦੇ ਸਸ਼ਕਤੀਕਰਣ ਵੀ ਸਾਡੇ ਲਈ ਪ੍ਰਾਥਮਿਕਤਾ ਹੈ। ਭਾਰਤ ਜਿਹਾ ਦੇਸ਼ 50 ਪ੍ਰਤੀਸ਼ਤ ਆਬਾਦੀ ਸਾਡੀ ਵਿਕਾਸ ਯਾਤਰਾ ਦੇ ਜੋ ਸਬਕਾ ਪ੍ਰਯਾਸ ਦਾ ਵਿਸ਼ਾ ਹੈ। ਉਸ ਸਬਕੇ ਪ੍ਰਯਾਸ ਵਿੱਚ ਸਭ ਤੋਂ ਬੜੀ ਭਾਗੀਦਾਰ ਸਾਡੀਆਂ ਮਾਤਾਵਾਂ – ਭੈਣਾਂ ਹਨ। ਦੇਸ਼ ਦੀ 50 ਪ੍ਰਤੀਸ਼ਤ ਜਨਸੰਖਿਆ ਅਤੇ ਇਸ ਲਈ ਭਾਰਤ ਦਾ ਸਮਾਜ ਦੀ ਵਿਸ਼ੇਸ਼ਤਾ ਹੈ ਪਰੰਪਰਾਵਾਂ ਵਿੱਚ ਸੁਧਾਰ ਕਰਦਾ ਹੈ। ਬਦਲਾਅ ਵੀ ਕਰਦਾ ਹੈ। ਇਹ ਜੀਵੰਤ ਸਮਾਜ ਹੈ। ਹਰ ਯੁਗ ਵਿੱਚ ਅਜਿਹੇ ਮਹਾਪੁਰਖ ਨਿਕਲਦੇ ਹਨ ਜੋ ਸਾਡੀਆਂ ਬੁਰਾਈਆਂ ਤੋਂ ਸਮਾਜ ਨੂੰ ਮੁਕਤ ਕਰਨ ਦਾ ਪ੍ਰਯਾਸ ਕਰਦੇ ਹਨ। ਅਤੇ ਅੱਜ ਅਸੀਂ ਜਾਣਦੇ ਹਾਂ ਮਹਿਲਾਵਾਂ ਦੇ ਸਬੰਧ ਵਿੱਚ ਵੀ ਭਾਰਤ ਵਿੱਚ ਕੋਈ ਅੱਜ ਚਿੰਤਨ ਹੋਣਾ ਨਹੀਂ ਹੈ, ਪਹਿਲਾਂ ਤੋਂ ਸਾਡੇ ਇੱਥੇ ਚਿੰਤਨ ਹੋ ਰਿਹਾ ਹੈ। ਉਨ੍ਹਾਂ ਦੇ ਸਸ਼ਕਤੀਕਰਣ ਨੂੰ ਅਸੀਂ ਪ੍ਰਾਥਮਿਕਤਾ ਦੇ ਰਹੇ ਹਾਂ। ਅਗਰ ਅਸੀਂ ਮੈਟਰਨਿਟੀ ਲੀਵ ਵਧਾਈ ਤਾਂ ਇੱਕ ਪ੍ਰਕਾਰ ਨਾਲ ਮਹਿਲਾਵਾਂ ਦੇ ਸਸ਼ਕਤੀਕਰਣ ਦਾ ਅਤੇ ਪਰਿਵਾਰ ਦੇ ਸਸ਼ਕਤੀਕਰਣ ਦਾ ਸਾਡਾ ਪ੍ਰਯਾਸ ਹੈ। ਅਤੇ ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬੇਟੀ ਬਚਾਓ-ਬੇਟੀ ਪੜ੍ਹਾਓ, ਅੱਜ ਉਸ ਦਾ ਪਰਿਣਾਮ ਹੈ ਕਿ ਜੈਂਡਰ ਰੇਸ਼ਿਓ ਵਿੱਚ ਜੋ ਸਾਡੇ ਇੱਥੇ ਅਸੰਤੁਲਨ ਸੀ ਉਸ ਵਿੱਚ ਕਾਫ਼ੀ ਅੱਛੀ ਸਥਿਤੀ ਵਿੱਚ ਅਸੀਂ ਪਹੁੰਚ ਗਏ ਹਾਂ। ਅਤੇ ਜੋ ਰਿਪੋਰਟਸ ਆ ਰਹੀਆਂ ਹਨ ਉਸ ਵਿੱਚ ਅੱਜ ਸਾਡੇ ਕੁਝ ਸਥਾਨਾਂ ਉੱਤੇ ਤਾਂ ਸਾਡੇ ਇੱਥੇ ਪੁਰਸ਼ਾਂ ਤੋਂ ਮਾਤਾਵਾਂ–ਭੈਣਾਂ ਦੀ ਸੰਖਿਆ ਵਧ ਰਹੀ ਹੈ। ਇਹ ਬੜੇ ਇੱਕ ਆਨੰਦ ਦਾ ਵਿਸ਼ਾ ਹੈ, ਬੜੇ ਗੌਰਵ ਦਾ ਵਿਸ਼ਾ ਹੈ। ਜੋ ਬੁਰੇ ਦਿਨ ਅਸੀਂ ਦੇਖੇ ਸਨ ਉਸ ਵਿੱਚੋਂ ਅਸੀਂ ਬਾਹਰ ਆਏ ਹਾਂ। ਅਤੇ ਇਸ ਲਈ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਹੈ। ਅੱਜ ਐੱਨ.ਸੀ.ਸੀ. ਵਿੱਚ ਸਾਡੀਆਂ ਬੇਟੀਆਂ ਹਨ। ਸੈਨਾ ਵਿੱਚ ਸਾਡੀਆਂ ਬੇਟੀਆਂ ਹਨ, ਵਾਯੂ ਸੈਨਾ ਵਿੱਚ ਬੇਟੀਆਂ ਹਨ। ਸਾਡੀ ਨੌਸੈਨਾ ਵਿੱਚ ਸਾਡੀਆਂ ਬੇਟੀਆਂ ਹਨ। ਤਿੰਨ ਤਲਾਕ ਦੀ ਕ੍ਰੂਰਪ੍ਰਥਾ ਨੂੰ ਅਸੀਂ ਖ਼ਤਮ ਕੀਤਾ। ਮੈਂ ਜਿੱਥੇ ਜਾਂਦਾ ਹਾਂ ਮੈਨੂੰ ਮਾਤਾਵਾਂ -ਭੈਣਾਂ ਦਾ ਅਸ਼ੀਰਵਾਦ ਮਿਲਦਾ ਹੈ। ਕਿਉਂਕਿ ਤਿੰਨ ਤਲਾਕ ਦੀ ਪ੍ਰਥਾ ਜਦੋਂ ਖ਼ਤਮ ਹੁੰਦੀ ਹੈ ਤਦ ਸਿਰਫ਼ ਬੇਟੀਆਂ ਨੂੰ ਨਿਆਂ ਮਿਲਦਾ ਹੈ, ਐਸਾ ਨਹੀਂ ਹੈ। ਉਸ ਪਿਤਾ ਨੂੰ ਵੀ ਨਿਆਂ ਮਿਲਦਾ ਹੈ, ਉਸ ਭਾਈ ਨੂੰ ਵੀ ਨਿਆਂ ਮਿਲਦਾ ਹੈ, ਜਿਸ ਦੀ ਬੇਟੀ ਤਿੰਨ ਤਲਾਕ ਦੇ ਕਾਰਨ ਘਰ ਲੌਟ (ਪਰਤ) ਕੇ ਆਉਂਦੀ ਹੈ। ਜਿਸ ਦੀ ਭੈਣ ਤਿੰਨ ਤਲਾਕ ਦੇ ਕਾਰਨ ਘਰ ਲੌਟ (ਪਰਤ) ਕੇ ਆਉਂਦੀ ਹੈ। ਇਸ ਲਈ ਇਹ ਪੂਰੇ ਸਮਾਜ ਦੇ ਕਲਿਆਣ ਦੇ ਲਈ ਹੈ। ਇਹ ਸਿਰਫ਼ ਕੋਈ ਮਹਿਲਾਵਾਂ ਦੇ ਲਈ ਹੈ ਅਤੇ ਪੁਰਸ਼ਾਂ ਦੇ ਖ਼ਿਲਾਫ਼ ਹੈ ਐਸਾ ਨਹੀਂ ਹੈ। ਇਹ ਮੁਸਲਮਾਨ ਪੁਰਸ਼ ਦੇ ਲਈ ਵੀ ਉਤਨਾ ਹੀ ਉਪਯੋਗੀ ਹੈ। ਕਿਉਂਕਿ ਉਹ ਵੀ ਕਿਸੇ ਬੇਟੀ ਦਾ ਬਾਪ ਹੈ, ਉਹ ਵੀ ਕਿਸੇ ਬੇਟੀ ਦਾ ਭਾਈ ਹੈ। ਅਤੇ ਇਸ ਲਈ ਇਹ ਉਸ ਦਾ ਵੀ ਭਲਾ ਕਰਦਾ ਹੈ, ਉਸ ਨੂੰ ਵੀ ਸੁਰੱਖਿਆ ਦਿੰਦਾ ਹੈ। ਅਤੇ ਇਸ ਲਈ ਕੁਝ ਕਾਰਨਾਂ ਤੋਂ ਲੋਕ ਬੋਲ ਪਾਉਣ ਨਾ ਬੋਲ ਪਾਉਣ ਲੇਕਿਨ ਇਸ ਬਾਤ ਨਾਲ ਸਭ ਲੋਕ ਇੱਕ ਗੌਰਵ ਦਾ ਆਨੰਦ ਭਰਦੇ ਹਨ। ਕਸ਼ਮੀਰ ਵਿੱਚ ਅਸੀਂ 370 ਧਾਰਾ ਨੂੰ ਜੋ ਹਟਾਇਆ, ਉੱਥੋਂ ਦੀਆਂ ਮਾਤਾਵਾਂ– ਭੈਣਾਂ ਨੂੰ empower ਕੀਤਾ। ਉਨ੍ਹਾਂ ਨੂੰ ਜੋ ਅਧਿਕਾਰ ਨਹੀਂ ਸਨ ਉਹ ਅਧਿਕਾਰ ਅਸੀਂ ਦਿਵਾਏ ਹਨ। ਅਤੇ ਉਨ੍ਹਾਂ ਅਧਿਕਾਰਾਂ ਦੇ ਕਾਰਨ ਅੱਜ ਉਨ੍ਹਾਂ ਦੀ ਤਾਕਤ ਵਧੀ ਹੈ। ਅੱਜ ਉਨ੍ਹਾਂ ਦੀ ਸ਼ਾਦੀ ਦੀ ਉਮਰ ਵਿੱਚ ਕੀ ਕਾਰਨ ਹੈ ਅੱਜ ਦੇ ਯੁਗ ਵਿੱਚ ਮੇਲ ਅਤੇ ਫੀਮੇਲ ਦੇ ਦਰਮਿਆਨ ਅੰਤਰ ਹੋਣਾ ਚਾਹੀਦਾ ਹੈ। ਕੀ ਜ਼ਰੂਰਤ ਹੈ ਬੇਟਾ–ਬੇਟੀ ਇੱਕ ਸਮਾਨ ਹੈ ਤਾਂ ਹਰ ਜਗ੍ਹਾ ਉੱਤੇ ਹੋਣਾ ਚਾਹੀਦਾ ਹੈ ਅਤੇ ਇਸ ਲਈ ਬੇਟੇ-ਬੇਟੀ ਦੀ ਸ਼ਾਦੀ ਦੀ ਉਮਰ ਸਮਾਨ ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਕੁਝ ਹੀ ਸਮੇਂ ਵਿੱਚ ਇਹ ਸਦਨ ਵੀ ਉਸ ਦੇ ਵਿਸ਼ੇ ਵਿੱਚ ਸਹੀ ਨਿਰਣਾ ਕਰਕੇ ਸਾਡੀਆਂ ਮਾਤਾਵਾਂ– ਭੈਣਾਂ ਦੇ ਕਲਿਆਣ ਦੇ ਲਈ ਕੰਮ ਕਰੇਗਾ।
ਆਦਰਯੋਗ ਸਭਾਪਤੀ ਜੀ,
ਇਹ ਵਰ੍ਹਾ ਗੋਆ ਦੇ 60 ਵਰ੍ਹੇ ਦਾ ਇੱਕ ਮਹੱਤਵਪੂਰਨ ਕਾਲਖੰਡ ਦਾ ਵਰ੍ਹਾ ਹੈ। ਗੋਆ ਆਜ਼ਾਦ ਨੂੰ 60 ਸਾਲ ਹੋਏ ਹਨ। ਮੈਂ ਅੱਜ ਜਰਾ ਉਸ ਤਸਵੀਰ ਨੂੰ ਕਹਿਣਾ ਚਾਹੁੰਦਾ ਹਾਂ। ਸਾਡੇ ਕਾਂਗਰਸ ਦੇ ਮਿੱਤਰ ਜਿੱਥੇ ਵੀ ਹੋਣਗੇ ਜ਼ਰੂਰ ਸੁਣਦੇ ਹੋਣਗੇ। ਗੋਆ ਦੇ ਲੋਕ ਜ਼ਰੂਰ ਸੁਣਦੇ ਹੋਣਗੇ ਮੇਰੀ ਬਾਤ ਨੂੰ। ਅਗਰ ਸਰਦਾਰ ਸਾਹਿਬ ਜਿਸ ਪ੍ਰਕਾਰ ਨਾਲ ਸਰਦਾਰ ਪਟੇਲ ਨੇ ਹੈਦਰਾਬਾਦ ਦੇ ਲਈ ਰਣਨੀਤੀ ਬਣਾਈ, initiative ਲਏ। ਜਿਸ ਪ੍ਰਕਾਰ ਨਾਲ ਸਰਦਾਰ ਪਟੇਲ ਨੇ ਜੂਨਾਗੜ੍ਹ ਦੇ ਲਈ ਰਣਨੀਤੀ ਬਣਾਈ। ਕਦਮ ਉਠਾਏ। ਅਗਰ ਸਰਦਾਰ ਸਾਹਬ ਦੀ ਪ੍ਰੇਰਣਾ ਲੈ ਕੇ ਗੋਆ ਦੇ ਲਈ ਵੀ ਵੈਸੀ ਹੀ ਰਣਨੀਤੀ ਬਣਾਈ ਹੁੰਦੀ। ਤਾਂ ਗੋਆ ਨੂੰ ਹਿੰਦੁਸਤਾਨ ਆਜ਼ਾਦ ਹੋਣ ਦੇ 15 ਸਾਲ ਤੱਕ ਗ਼ੁਲਾਮੀ ਵਿੱਚ ਨਹੀਂ ਰਹਿਣਾ ਪਿਆ ਹੁੰਦਾ। ਭਾਰਤ ਦੀ ਆਜ਼ਾਦੀ ਦੇ 15 ਸਾਲ ਦੇ ਬਾਅਦ ਗੋਆ ਆਜ਼ਾਦ ਹੋਇਆ ਅਤੇ ਉਸ ਸਮੇਂ ਦੇ 60 ਸਾਲ ਪਹਿਲੇ ਦੇ ਅਖ਼ਬਾਰ ਉਸ ਜ਼ਮਾਨੇ ਦੀ ਮੀਡੀਆ ਰਿਪੋਰਟ ਦੱਸਦੀ ਹੈ ਕਿ ਤਦ ਦੇ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਛਵੀ (ਅਕਸ) ਦਾ ਕੀ ਹੋਵੇਗਾ। ਇਹ ਉਨ੍ਹਾਂ ਦੀ ਸਭ ਤੋਂ ਬੜੀ ਚਿੰਤਾ ਦਾ ਵਿਸ਼ਾ ਸੀ, ਪੰਡਿਤ ਨਹਿਰੂ ਨੂੰ। ਦੁਨੀਆ ਵਿੱਚ ਮੇਰੀ ਛਵੀ (ਅਕਸ) ਵਿਗੜ ਜਾਵੇਗੀ ਤਾਂ। ਅਤੇ ਇਸ ਲਈ ਉਨ੍ਹਾਂ ਨੂੰ ਲਗਦਾ ਸੀ ਕਿ ਗੋਆ ਦੀ ਉਪਨਿਵੇਸ਼ਿਕ (ਬਸਤੀਵਾਦੀ) ਸਰਕਾਰ ਉੱਤੇ ਹਮਲਾ ਕਰਨ ਨਾਲ ਉਨ੍ਹਾਂ ਦੀ ਜੋ ਇੱਕ ਆਲਮੀ ਲੇਵਲ ਲੀਡਰ ਦੀ ਸ਼ਾਂਤੀਪ੍ਰਿਯ ਨੇਤਾ ਦੀ ਛਵੀ (ਅਕਸ) ਹੈ ਉਹ ਚਕਨਾਚੂਰ ਹੋ ਜਾਵੇਗੀ। ਗੋਆ ਨੂੰ ਜੋ ਹੁੰਦਾ ਹੈ ਹੋਣ ਦਿਓ। ਗੋਆ ਨੂੰ ਜੋ ਝੇਲਨਾ ਪਵੇ ਝੇਲਣ ਦਿਓ। ਮੇਰੀ ਛਵੀ (ਅਕਸ) ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਇਸ ਲਈ ਜਦੋਂ ਉੱਥੇ ਸੱਤਿਆਗ੍ਰਹੀਆਂ ਉੱਤੇ ਗੋਲੀਆਂ ਚਲ ਰਹੀਆਂ ਸਨ। ਵਿਦੇਸ਼ੀ ਸਲਤਨਤ ਗੋਲੀਆਂ ਚਲਾ ਰਹੀ ਸੀ। ਹਿੰਦੁਸਤਾਨ ਦਾ ਹਿੱਸਾ, ਹਿੰਦੁਸਤਾਨ ਦੇ ਹੀ ਮੇਰੇ ਭਰਾ-ਭੈਣ ਉਨ੍ਹਾਂ ਉੱਤੇ ਗੋਲੀਆਂ ਚਲਾ ਰਹੇ ਸਨ। ਅਤੇ ਤਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ ਸੈਨਾ ਨਹੀਂ ਦੇਵਾਂਗਾ। ਮੈਂ ਸੈਨਾ ਨਹੀਂ ਭੇਜਾਂਗਾ। ਸੱਤਿਆਗ੍ਰਹੀਆਂ ਦੀ ਮਦਦ ਕਰਨ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਇਹ ਗੋਆ ਦੇ ਨਾਲ ਕਾਂਗਰਸ ਨੇ ਕੀਤਾ ਹੋਇਆ ਜ਼ੁਲਮ ਹੈ। ਅਤੇ ਗੋਆ ਨੂੰ 15 ਸਾਲ ਜ਼ਿਆਦਾ ਗ਼ੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ ਕੇ ਰੱਖਿਆ ਗਿਆ। ਅਤੇ ਗੋਆ ਦੇ ਅਨੇਕ ਵੀਰਪੁੱਤਰਾਂ ਨੂੰ ਬਲੀਦਾਨ ਦੇਣਾ ਪਿਆ। ਲਾਠੀ ਗੋਲੀਆਂ ਨਾਲ ਜ਼ਿੰਦਗੀ ਬਸ਼ਰ ਕਰਨੀ ਪਈ। ਇਹ ਹਾਲ ਪੈਦਾ ਕੀਤੇ ਸਨ। ਨਹਿਰੂ ਜੀ ਨੇ, 15 ਅਗਸਤ, 1955 ਨੂੰ ਪੰਡਿਤ ਨਹਿਰੂ ਨੇ ਲਾਲ ਕਿਲੇ ਤੋਂ ਜੋ ਕਿਹਾ ਸੀ। ਮੈਂ ਜਰਾ ਕੋਟ ਕਰਨਾ ਚਾਹੁੰਦਾ ਹਾਂ। ਅੱਛਾ ਹੁੰਦਾ ਕਾਂਗਰਸ ਦੇ ਮਿੱਤਰ ਇੱਥੇ ਹੁੰਦੇ ਤਾਂ ਨਹਿਰੂ ਜੀ ਦਾ ਨਾਮ ਸੁਣਕੇ ਘੱਟ ਤੋਂ ਘੱਟ ਉਨ੍ਹਾਂ ਦਾ ਦਿਨ ਬਹੁਤ ਅੱਛਾ ਜਾਂਦਾ। ਅਤੇ ਇਸ ਲਈ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਮੈਂ ਵਾਰ-ਵਾਰ ਨਹਿਰੂ ਜੀ ਨੂੰ ਵੀ ਯਾਦ ਕਰਦਾ ਹਾਂ ਅੱਜ ਕੱਲ੍ਹ। ਨਹਿਰੂ ਜੀ ਨੇ ਕਿਹਾ ਸੀ, ਲਾਲ ਕਿਲੇ ਨੂੰ ਕਿਹਾ ਸੀ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਕੋਈ ਧੋਖੇ ਵਿੱਚ ਨਾ ਰਹੇ, ਭਾਸ਼ਾ ਦੇਖੋ। ਕੋਈ ਧੋਖੇ ਵਿੱਚ ਨਾ ਰਹੇ ਕਿ ਅਸੀਂ ਉੱਥੇ ਫੌਜੀ ਕਾਰਵਾਈ ਕਰਨਗੇ। ਕੋਈ ਫੌਜ ਗੋਆ ਦੇ ਆਸਪਾਸ ਨਹੀਂ ਹੈ। ਅੰਦਰ ਦੇ ਲੋਕ ਚਾਹੁੰਦੇ ਹਨ। ਕਿ ਕੋਈ ਸ਼ੋਰ ਮਚਾ ਕੇ ਐਸੇ ਹਾਲਾਤ ਪੈਦਾ ਕਰੇ ਕਿ ਅਸੀਂ ਮਜਬੂਰ ਹੋ ਜਾਈਏ ਫੌਜ ਭੇਜਣ ਦੇ ਲਈ। ਅਸੀਂ ਨਹੀਂ ਭੇਜਾਂਗੇ ਫੌਜ, ਅਸੀਂ ਉਸ ਨੂੰ ਸ਼ਾਂਤੀ ਨਾਲ ਤੈਅ ਕਰਾਂਗੇ ਸਮਝ ਲਵੋ ਸਭ ਲੋਕ ਇਸ ਬਾਤ ਨੂੰ। ਇਹ ਹੁੰਕਾਰ 15 ਅਗਸਤ ਨੂੰ ਗੋਆ ਵਾਸੀਆਂ ਦੇ aspirations ਦੇ ਖ਼ਿਲਾਫ਼ ਕਾਂਗਰਸ ਦੇ ਨੇਤਾ ਦੇ ਬਿਆਨ ਹਨ। ਪੰਡਿਤ ਨਹਿਰੂ ਜੀ ਨੇ ਅੱਗੇ ਕਿਹਾ ਸੀ। ਜੋ ਲੋਕ ਉੱਥੇ ਜਾ ਰਹੇ ਹਨ। ਲੋਹੀਆ ਜੀ ਸਮੇਤ ਸਭ ਲੋਕ ਉੱਥੇ ਸੱਤਿਆਗ੍ਰਹਿ ਕਰ ਰਹੇ ਸਨ, ਅੰਦੋਲਨ ਕਰ ਰਹੇ ਸਨ। ਦੇਸ਼ ਦੇ ਸੱਤਿਆਗ੍ਰਹੀ ਜਾਂ ਰਹੇ ਸਨ। ਸਾਡੇ ਜਗਨਨਾਥ ਰਾਜ ਜੋਸ਼ੀ ਕਰਨਾਟਕ ਦੇ ਉਨ੍ਹਾਂ ਦੇ ਅਗਵਾਈ ਵਿੱਚ ਸੱਤਿਆਗ੍ਰਹਿ ਹੋ ਰਿਹਾ ਸੀ। ਪੰਡਿਤ ਨਹਿਰੂ ਜੀ ਨੇ ਕੀ ਕਿਹਾ? ਜੋ ਲੋਕ ਉੱਥੇ ਜਾ ਰਹੇ ਹਨ ਉਨ੍ਹਾਂ ਨੂੰ ਉੱਥੇ ਜਾਣਾ ਮੁਬਾਰਕ ਹੋਵੇ, ਦੇਖੋ ਮਜ਼ਾਕ ਦੇਖੋ। ਦੇਸ਼ ਦੇ ਆਪਣੀ ਆਜ਼ਾਦੀ ਦੇ ਲਈ ਲੜਨ ਵਾਲੇ ਮੇਰੇ ਹੀ ਦੇਸ਼ਵਾਸੀਆਂ ਦੇ ਲਈ ਕੀ ਭਾਸ਼ਾ ਕਿਤਨਾ ਅਹੰਕਾਰ ਹੈ। ਜੋ ਲੋਕ ਉੱਥੇ ਜਾ ਰਹੇ ਹਨ ਉਨ੍ਹਾਂ ਨੂੰ ਉੱਥੇ ਜਾਣਾ ਮੁਬਾਰਕ ਹੋਵੇ। ਲੇਕਿਨ ਇਹ ਵੀ ਯਾਦ ਰੱਖੋ ਕਿ ਆਪਣੇ ਨੂੰ ਸੱਤਿਆਗ੍ਰਹੀ ਕਹਿੰਦੇ ਹਨ ਤਾਂ ਸੱਤਿਆਗ੍ਰਹਿ ਦੇ ਉਸੂਲ, ਸਿਧਾਂਤ ਅਤੇ ਰਸਤੇ ਵੀ ਯਾਦ ਰੱਖਣ। ਸੱਤਿਆਗ੍ਰਹੀ ਦੇ ਪਿੱਛੇ ਫੌਜਾਂ ਨਹੀਂ ਚਲਦੀਆਂ ਅਤੇ ਨਾ ਹੀ ਫੌਜਾਂ ਦੀ ਪੁਕਾਰ ਹੁੰਦੀ ਹੈ। ਅਸਹਾਇ (ਬੇਸਹਾਰਾ) ਛੱਡ ਦਿੱਤਾ ਗਿਆ ਮੇਰੇ ਹੀ ਦੇਸ਼ ਦੇ ਨਾਗਰਿਕਾਂ ਨੂੰ। ਇਹ ਗੋਆ ਦੇ ਨਾਲ ਕੀਤਾ। ਗੋਆ ਦੀ ਜਨਤਾ ਕਾਂਗਰਸ ਦੇ ਇਸ ਰਵੱਈਏ ਨੂੰ ਭੁੱਲ ਨਹੀਂ ਸਕਦੀ ਹੈ।
ਆਦਰਯੋਗ ਸਭਾਪਤੀ ਜੀ,
ਸਾਨੂੰ ਇੱਥੇ freedom of expression ਉੱਤੇ ਵੀ ਬੜੇ ਭਾਸ਼ਣ ਦਿੱਤੇ ਗਏ। ਅਤੇ ਆਏ ਦਿਨ ਸਾਨੂੰ ਜਰਾ ਸਮਝਾਇਆ ਜਾਂਦਾ ਹੈ। ਮੈਂ ਜਰਾ ਅੱਜ ਇੱਕ ਘਟਨਾ ਕਹਿਣਾ ਚਾਹੁੰਦਾ ਹਾਂ। ਅਤੇ ਇਹ ਘਟਨਾ ਵੀ ਗੋਆ ਦੇ ਇੱਕ ਸਪੂਤ ਦੀ ਘਟਨਾ ਹੈ। ਗੋਆ ਦੇ ਇੱਕ ਸਨਮਾਨਯੋਗ, ਗੋਆ ਦੀ ਧਰਤੀ ਦੇ ਇੱਕ ਬੇਟੇ ਦੀ ਕਥਾ ਹੈ। ਅਭਿਵਿਅਕਤੀ ਦੇ ਸਬੰਧ ਵਿੱਚ ਕੀ ਹੁੰਦਾ ਸੀ, ਕਿਵੇਂ ਹੁੰਦਾ ਸੀ, ਇਹ ਉਦਾਹਰਣ ਮੈਂ ਦੇਣਾ ਚਾਹੁੰਦਾ ਹਾਂ। ਵਿਅਕਤੀ ਸੁਤੰਤਰਤਾ ਦੀਆਂ ਬਾਤਾਂ ਕਰਨ ਵਾਲੇ ਲੋਕਾਂ ਦਾ ਇਤਿਹਾਸ ਮੈਂ ਅੱਜ ਖੋਲ੍ਹ ਰਿਹਾ ਹਾਂ। ਕੀ ਕੀਤਾ ਹੈ, ਲਤਾ ਮੰਗੇਸ਼ਕਰ ਜੀ ਦੇ ਨਿਧਨ (ਅਕਾਲ ਚਲਾਣੇ) ਨਾਲ ਅੱਜ ਪੂਰਾ ਦੇਸ਼ ਦੁਖੀ ਹੈ। ਦੇਸ਼ ਨੂੰ ਬਹੁਤ ਬੜੀ ਖੋਟ ਹੈ। ਲੇਕਿਨ ਲਤਾ ਮੰਗੇਸ਼ਕਰ ਜੀ ਦਾ ਪਰਿਵਾਰ ਗੋਆ ਦਾ ਹੈ। ਲੇਕਿਨ ਉਨ੍ਹਾਂ ਦੇ ਪਰਿਵਾਰ ਦੇ ਨਾਲ ਕਿਵੇਂ ਸਲੁਕ ਕੀਤਾ। ਇਹ ਵੀ ਦੇਸ਼ ਨੂੰ ਜਾਣਨਾ ਚਾਹੀਦਾ ਹੈ। ਲਤਾ ਮੰਗੇਸ਼ਕਰ ਜੀ ਦੇ ਛੋਟੇ ਭਰਾ ਪੰਡਿਤ ਹਿਰਦੈਨਾਥ ਮੰਗੇਸ਼ਕਰ ਜੀ। ਗੋਆ ਦਾ ਗੌਰਵਪੂਰਨ ਸੰਤਾਨ, ਗੋਆ ਦੀ ਧਰਤੀ ਦਾ ਬੇਟਾ। ਉਨ੍ਹਾਂ ਨੂੰ ਆਲ ਇੰਡੀਆ ਰੇਡੀਓ ਤੋਂ ਕੱਢ ਦਿੱਤਾ ਗਿਆ। ਉਹ ਆਲ ਇੰਡੀਆ ਰੇਡੀਓ ਵਿੱਚ ਕੰਮ ਕਰਦੇ ਸਨ। ਅਤੇ ਉਨ੍ਹਾਂ ਦਾ ਗੁਨਾਹ ਕੀ ਸੀ? ਉਨ੍ਹਾਂ ਦਾ ਗੁਨਾਹ ਇਹ ਸੀ ਕਿ ਉਨ੍ਹਾਂ ਨੇ ਵੀਰ ਸਾਵਰਕਰ ਦੀ ਇੱਕ ਦੇਸ ਭਗਤੀ ਨਾਲ ਭਰੀ ਕਵਿਤਾ ਦੀ ਆਲ ਇੰਡੀਆ ਰੇਡੀਓ ਉੱਤੇ ਪ੍ਰਸਤੁਤੀ ਦਿੱਤੀ ਸੀ। ਹੁਣ ਦੇਖੋ ਹਿਰਦੈਨਾਥ ਜੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ, ਉਨ੍ਹਾਂ ਦਾ ਇੰਟਰਵਿਊ ਅਵੇਲੇਬਲ ਹੈ। ਉਨ੍ਹਾਂ ਨੇ ਇੰਟਰਵਿਊ ਵਿੱਚ ਕਿਹਾ, ਜਦੋਂ ਉਹ ਸਾਵਰਕਰ ਜੀ ਨੂੰ ਮਿਲੇ ਕਿ ਮੈਂ ਤੁਹਾਡਾ ਗੀਤ ਕਰਨਾ ਚਾਹੁੰਦਾ ਹਾਂ ਤਾਂ ਸਾਵਰਕਰ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਮ ਜੇਲ੍ਹ ਜਾਨਾ ਚਾਹਤੇ ਹੋ ਕਯਾ? ਮੇਰੀ ਕਵਿਤਾ ਗਾਕੇ ਜੇਲ੍ਹ ਜਾਣਾ ਚਾਹੁੰਦੇ ਹੋ ਕੀ? ਤਾਂ ਹਿਰਦੈਨਾਥ ਜੀ ਨੇ ਉਨ੍ਹਾਂ ਦੀ ਦੇਸ਼-ਭਗਤੀ ਨਾਲ ਭਰੀ ਕਵਿਤਾ, ਉਸ ਨੂੰ ਸੰਗੀਤਬੱਧ ਕੀਤਾ। ਅੱਠ ਦਿਨ ਦੇ ਅੰਦਰ ਉਨ੍ਹਾਂ ਨੂੰ ਆਲ ਇੰਡੀਆ ਰੇਡੀਓ ਤੋਂ ਕੱਢ ਦਿੱਤਾ ਗਿਆ। ਇਹ ਤੁਹਾਡਾ freedom of expression ਹੈ। ਇਹ ਸੁਤੰਤਰਤਾ ਦੀਆਂ ਤੁਹਾਡੀਆਂ ਝੂਠ ਬਾਤਾਂ ਦੇਸ਼ ਦੇ ਸਾਹਮਣੇ ਤੁਸੀਂ ਰੱਖੀਆਂ ਹਨ। ਕਾਂਗਰਸੀ ਸਰਕਾਰਾਂ ਦੇ ਦੌਰਾਨ ਕਿਸ ਪ੍ਰਕਾਰ ਜੁਲਮ ਹੋਏ ਨਾਲ ਸਿਰਫ਼ ਹਿਰਦੈਨਾਥ ਮੰਗੇਸ਼ਕਰ ਜੀ ਗੋਆ ਦੇ ਬੇਟੇ ਦੇ ਨਾਲ ਹੋਏ ਐਸੇ ਨਹੀਂ।
ਇਸ ਦੀ ਸੂਚੀ ਕਾਫੀ ਲੰਬੀ ਹੈ। ਮਜਰੂ ਸੁਲਤਾਨਪੁਰੀ ਜੀ ਨੂੰ ਪੰਡਿਤ ਨਹਿਰੂ ਦੀ ਆਲੋਚਨਾ ਕਰਨ ਦੇ ਲਈ ਇੱਕ ਸਾਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਨਹਿਰੂ ਜੀ ਦੇ ਰਵੱਈਏ ਦੀ ਆਲੋਚਨਾ ਕਰਨ ਲਈ ਪ੍ਰੋਫੈਸਰ ਧਰਮਪਾਲ ਜੀ ਨੂੰ ਜੇਲ੍ਹ ਵਿੱਚ ਪਾ (ਭੇਜ) ਦਿੱਤਾ ਗਿਆ ਸੀ। ਪ੍ਰਸਿੱਧ ਸੰਗੀਤਕਾਰ ਕਿਸ਼ੋਰ ਕੁਮਾਰ ਜੀ ਨੂੰ ਐਮਰਜੈਂਸੀ ਵਿੱਚ ਇੰਦਰਾ ਜੀ ਦੇ ਸਾਹਮਣੇ ਨਾ ਝੁਕਣ ਦੇ ਕਾਰਨ ਐਮਰਜੈਂਸੀ ਦੇ ਪੱਖ ਵਿੱਚ ਨਾ ਬੋਲਣ ਦੇ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਵਿੱਚ, ਐਮਰਜੈਂਸੀ ਵਿੱਚ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਵਿਸ਼ੇਸ਼ ਪਰਿਵਾਰ ਦੇ ਖ਼ਿਲਾਫ਼ ਅਗਰ ਕੋਈ ਥੋੜ੍ਹੀ ਜਿਹੀ ਵੀ ਆਵਾਜ਼ ਉਠਾਉਂਦਾ ਹੈ। ਜਰਾ ਵੀ ਅੱਖ ਉੱਚੀ ਕਰਦਾ ਹੈ ਤਾਂ ਕੀ ਹੁੰਦਾ ਹੈ? ਸੀਤਾਰਾਮ ਕੇਸਰੀ ਨੂੰ ਅਸੀਂ ਭਲੀਭਾਂਤੀ ਜਾਣਦੇ ਹਾਂ। ਕੀ ਹੋਇਆ ਇਹ ਸਾਨੂੰ ਪਤਾ ਹੈ।
ਆਦਰਯੋਗ ਸਭਾਪਤੀ ਜੀ,
ਮੇਰੀ ਸਦਨ ਦੇ ਮੈਂਬਰਾਂ ਨੂੰ ਸਭ ਨੂੰ ਪ੍ਰਾਰਥਨਾ ਹੈ। ਕਿ ਭਾਰਤ ਦੇ ਉੱਜਵਲ ਭਵਿੱਖ ਉੱਤੇ ਭਰੋਸਾ ਕਰੀਏ। 130 ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਉੱਤੇ ਅਸੀਂ ਭਰੋਸਾ ਕਰੀਏ। ਅਸੀਂ ਬੜੇ ਲਕਸ਼ ਲੈ ਕੇ ਇਸੇ ਸਮਰੱਥਾ ਦੇ ਅਧਾਰ ‘ਤੇ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਣ ਲਈ ਅਸੀਂ ਕ੍ਰਿਤਸੰਕਲਪੀ (ਦ੍ਰਿੜ੍ਹਸੰਕਲਪੀ) ਬਣੀਏ।
ਆਦਰਯੋਗ ਸਭਾਪਤੀ ਜੀ,
ਅਸੀਂ ਮੇਰੇ ਤੇਰੇ ਆਪਣੇ ਪਰਾਏ ਇਸ ਪਰੰਪਰਾ ਨੂੰ ਖ਼ਤਮ ਕਰਨਾ ਹੋਵੇਗਾ। ਅਤੇ ਇੱਕ ਮਤ ਨਾਲ ਇੱਕ ਭਾਵ ਨਾਲ ਇੱਕ ਲਕਸ਼ ਇਕੱਠੇ ਚਲਣਾ ਇਹੀ ਦੇਸ਼ ਦੇ ਲਈ ਸਮੇਂ ਦੀ ਮੰਗ ਹੈ। ਇੱਕ ਸੁਨਹਿਰੀ (ਸਵਰਣਿਮ) ਕਾਲ ਹੈ ਪੂਰਾ ਵਿਸ਼ਵ ਭਾਰਤ ਦੀ ਤਰਫ਼ ਬੜੇ ਆਸ਼ਾ ਨਾਲ ਬੜੇ ਗਰਵ (ਮਾਣ) ਨਾਲ ਦੇਖਦਾ ਹੈ। ਐਸੇ ਸਮੇਂ ਅਸੀਂ ਮੌਕਾ ਗਵਾ ਨਾ ਦੇਈਏ। ਦੇਸ਼ਵਾਸੀਆਂ ਦੇ ਕਲਿਆਣ ਦੇ ਲਈ ਇਸ ਤੋਂ ਬੜਾ ਕੋਈ ਅਵਸਰ ਆਉਣ ਵਾਲਾ ਨਹੀਂ ਹੈ। ਇਹ ਮੌਕਾ ਅਸੀਂ ਪਕੜ ਲਈਏ 25 ਸਾਲ ਦੀ ਯਾਤਰਾ ਸਾਨੂੰ ਕਿਤੇ ਤੋਂ ਕਿਤੇ ਪਹੁੰਚਾ ਸਕਦੀ ਹੈ।
ਸਾਡੇ ਦੇਸ਼ ਦੇ ਲਈ ਸਾਡੀਆਂ ਪਰੰਪਰਾਵਾਂ ਦੇ ਲਈ ਅਸੀਂ ਗੌਰਵ ਕਰੀਏ ਅਤੇ ਸਭਾਪਤੀ ਜੀ ਅਸੀਂ ਬੜੇ ਵਿਸ਼ਵਾਸ ਦੇ ਨਾਲ, ਨਾਲ ਮਿਲਕੇ ਚਲਾਂਗੇ। ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ। ਸਮ ਗਛਧਵੰ ਸਮ ਵਦਧਵਮ੍ ਸੰ ਵੋ ਮਨਾਂਸਿ ਜਾਨਤਾਮ੍। (सम गच्छध्वं सम वदध्वम् सं वो मनांसि जानताम्।) ਯਾਨੀ ਅਸੀਂ ਨਾਲ ਚਲੀਏ, ਨਾਲ ਚਰਚਾ ਕਰੀਏ, ਮਿਲਕੇ ਹਰ ਕਾਰਜ ਕਰੀਏ ਇਸ ਸੱਦੇ ਦੇ ਨਾਲ ਮੈਂ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ (ਸੰਬੋਧਨ) ਦਾ ਅਨੁਮੋਦਨ ਕਰਦਾ ਹਾਂ। ਉਨ੍ਹਾਂ ਦਾ ਧੰਨਵਾਦ ਵੀ ਕਰਦਾ ਹਾਂ। ਅਤੇ ਸਾਰੇ ਆਦਰਯੋਗ ਮੈਬਰਾਂ ਨੇ ਜੋ ਨਿਰਬਾਹ ਕੀਤਾ, ਵਿਚਾਰ ਰੱਖੇ, ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ। ਬਹੁਤ– ਬਹੁਤ ਧੰਨਵਾਦ।
**********
ਡੀਐੱਸ/ਐੱਲਪੀ/ਏਕੇ/ਏਕੇ/ਐੱਨਐੱਸ/ਡੀਕੇ
(Release ID: 1797047)
Visitor Counter : 441
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam