ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤੇਲੰਗਾਨਾ ਦੇ ਹੈਦਰਾਬਾਦ ਵਿੱਚ ICRISAT ਦੀ 50ਵੇਂ ਵਰ੍ਹੇਗੰਢ ਸਮਾਰੋਹ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 FEB 2022 6:26PM by PIB Chandigarh

ਤੇਲੰਗਾਨਾ ਦੀ ਰਾਜਪਾਲ ਡਾਕਟਰ ਤਮਿਲਸਾਈ ਸੌਂਦਰਰਾਜਨ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਨਰੇਂਦਰ ਸਿੰਘ ਤੋਮਰ ਜੀ, ਜੀ ਕ੍ਰਿਸ਼ਨ ਰੈੱਡੀ ਜੀ, ICRISAT ਦੀ Director General, ਅਤੇ ਔਨਲਾਈਨ ਮਾਧਿਅਮ ਨਾਲ ਦੇਸ਼-ਵਿਦੇਸ਼ ਤੋਂ, ਖ਼ਾਸ ਕਰਕੇ ਅਫ਼ਰੀਕੀ ਦੇਸ਼ਾਂ ਤੋਂ ਜੁੜੇ ਮਹਾਨੁਭਾਵ, ਇੱਥੇ ਉਪਸਥਿਤ ਦੇਵੀਓ ਅਤੇ ਸੱਜਣੋਂ!

ਅੱਜ ਬਸੰਤ ਪੰਚਮੀ ਦਾ ਪਾਵਨ ਪੁਰਬ ਹੈ। ਅੱਜ ਅਸੀਂ ਗਿਆਨ ਦੀ ਦੇਵੀ, ਮਾਂ ਸਰਸਵਤੀ ਦੀ ਪੂਜਾ ਕਰਦੇ ਹਾਂ। ਆਪ ਸਭ ਜਿਸ ਖੇਤਰ ਵਿੱਚ ਹੋ ਉਸ ਦਾ ਅਧਾਰ ਗਿਆਨ-ਵਿਗਿਆਨ, ਇਨੋਵੇਸ਼ਨ- ਇਨਵੈਨਸ਼ਨ ਹੀ ਹੈ ਅਤੇ ਇਸ ਲਈ ਬਸੰਤ ਪੰਚਮੀ ਦੇ ਦਿਨ ਇਸ ਆਯੋਜਨ ਦਾ ਇੱਕ ਵਿਸ਼ੇਸ਼ ਮਹੱਤਵ ਹੋ ਜਾਂਦਾ ਹੈ। ਆਪ ਸਭ ਨੂੰ ਗੋਲਡਨ ਜੁਬਲੀ ਸੈਲੀਬ੍ਰੇਸ਼ਨ ਦੀ ਬਹੁਤ-ਬਹੁਤ ਵਧਾਈ !

ਸਾਥੀਓ,

50 ਸਾਲ ਇੱਕ ਬਹੁਤ ਬੜਾ ਸਮਾਂ ਹੁੰਦਾ ਹੈ। ਅਤੇ ਇਸ 50 ਸਾਲ ਦੀ ਯਾਤਰਾ ਵਿੱਚ ਜਦੋਂ-ਜਦੋਂ ਜਿਸ- ਜਿਸ ਨੇ ਜੋ-ਜੋ ਯੋਗਦਾਨ ਦਿੱਤਾ ਹੈ ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨਇਸ ਕਾਰਜ ਨੂੰ ਅੱਗੇ ਵਧਾਉਣ ਦੇ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਪ੍ਰਯਾਸ ਕੀਤਾ ਹੈ, ਮੈਂ ਉਨ੍ਹਾਂ ਦਾ ਵੀ ਅੱਜ ਅਭਿਨੰਦਨ ਕਰਦਾ ਹਾਂ। ਇਹ ਵੀ ਅਦਭੁਤ ਸੰਜੋਗ ਹੈ ਕਿ ਅੱਜ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਪੁਰਬ ਮਨਾ ਰਿਹਾ ਹੈ, ਤਾਂ ਤੁਹਾਡੀ ਸੰਸਥਾ 50 ਸਾਲ ਦੇ ਇਸ ਅਹਿਮ ਪੜਾਅ ’ਤੇ ਹੈ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਮਨਾਵੇਗਾ, ਤਾਂ ਤੁਸੀਂ 75ਵੇਂ ਵਰ੍ਹੇ ਵਿੱਚ ਹੋਵੋਗੇ। ਜਿਵੇਂ ਭਾਰਤ ਨੇ ਅਗਲੇ 25 ਵਰ੍ਹਿਆਂ ਦੇ ਲਈ ਨਵੇਂ ਲਕਸ਼ ਬਣਾਏ ਹਨ, ਉਨ੍ਹਾਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਉਸੇ ਤਰ੍ਹਾਂ ਹੀ ਅਗਲੇ 25 ਵਰ੍ਹੇ ਇਕ੍ਰੀਸੈਟ ਦੇ ਲਈ ਵੀ ਉਤਨੇ ਹੀ ਅਹਿਮ ਹਨ

ਸਾਥੀਓ,

ਤੁਹਾਡੇ ਪਾਸ 5 ਦਹਾਕਿਆਂ ਦਾ ਅਨੁਭਵ ਹੈ। ਇਨ੍ਹਾਂ 5 ਦਹਾਕਿਆਂ ਵਿੱਚ ਤੁਸੀਂ ਭਾਰਤ ਸਹਿਤ ਦੁਨੀਆ ਦੇ ਇੱਕ ਬੜੇ ਹਿੱਸੇ ਵਿੱਚ ਕ੍ਰਿਸ਼ੀ (ਖੇਤੀਬਾੜੀ) ਖੇਤਰ ਦੀ ਮਦਦ ਕੀਤੀ ਹੈ। ਤੁਹਾਡੀ ਰਿਸਰਚ, ਤੁਹਾਡੀ ਟੈਕਨੋਲੋਜੀ ਨੇ ਮੁਸ਼ਕਿਲ ਪਰਿਸਥਿਤੀਆਂ ਵਿੱਚ ਖੇਤੀ ਨੂੰ ਅਸਾਨ ਅਤੇ ਸਸਟੇਨੇਬਲ ਬਣਾਇਆ ਹੈਹੁਣੇ ਮੈਂ ਜੋ ਟੈਕਨੋਲੋਜੀ ਡਿਸਪਲੇ ਦੇਖਿਆ, ਉਸ ਵਿੱਚ ਇਕ੍ਰੀਸੈਟ ਦੇ ਪ੍ਰਯਾਸਾਂ ਦੀ ਸਫ਼ਲਤਾ ਨਜ਼ਰ ਆਉਂਦੀ ਹੈ। ਪਾਣੀ ਅਤੇ ਮਿੱਟੀ ਦਾ ਮੈਨੇਜਮੈਂਟ ਹੋਵੇ, ਕ੍ਰੌਪ ਵੈਰਾਇਟੀ ਅਤੇ ਪ੍ਰੋਡਕਸ਼ਨ ਪ੍ਰੈਕਟਿਸਿਜ਼ ਵਿੱਚ ਸੁਧਾਰ ਹੋਵੇ, ਔਨ ਫਾਰਮ ਡਾਇਵਰਸਿਟੀ ਵਿੱਚ ਵਾਧਾ ਹੋਵੇ, Livestock integration ਹੋਵੇ, ਅਤੇ ਕਿਸਾਨਾਂ ਨੂੰ ਮਾਰਕਿਟ ਨਾਲ ਜੋੜਨਾ ਹੋਵੇ, ਇਹ ਹੌਲਿਸਟਿਕ ਅਪ੍ਰੋਚ ਨਿਸ਼ਚਿਤ ਰੂਪ ਨਾਲ ਐਗਰੀਕਲਚਰ ਨੂੰ ਸਸਟੇਨੇਬਲ ਬਣਾਉਣ ਵਿੱਚ ਮਦਦ ਕਰਦੀ ਹੈ। ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਵਿੱਚ ਦਾਲ਼ਾਂ, ਵਿਸ਼ੇਸ਼ ਰੂਪ ਨਾਲ chick-pea ਨੂੰ ਲੈ ਕੇ ਇਸ ਖੇਤਰ ਵਿੱਚ ਜੋ ਵਿਸਤਾਰ ਹੋਇਆ ਹੈ, ਉਸ ਵਿੱਚ ਤੁਹਾਡਾ ਯੋਗਦਾਨ ਅਹਿਮ ਰਿਹਾ ਹੈ। ਕਿਸਾਨਾਂ ਦੇ ਨਾਲ ਇਕ੍ਰੀਸੈਟ ਦੀ ਇਹੀ collaborative approach ਖੇਤੀ ਨੂੰ ਹੋਰ ਸਸ਼ਕਤ ਕਰੇਗੀ, ਸਮ੍ਰਿੱਧ ਕਰੇਗੀ। ਅੱਜ Climate Change Research Facility on Plant Protection ਅਤੇ Rapid Generation Advancement Facility ਦੇ ਰੂਪ ਵਿੱਚ ਨਵੀਆਂ ਫੈਸਿਲਿਟੀਜ਼ ਦਾ ਉਦਘਾਟਨ ਹੋਇਆ ਹੈ। ਇਹ ਰਿਸਰਚ ਫੈਸਿਲਿਟੀਜ਼, ਕਲਾਇਮੇਟ ਚੇਂਜ ਦੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਕ੍ਰਿਸ਼ੀ ਜਗਤ ਦੀ ਬਹੁਤ ਮਦਦ ਕਰਨਗੇ। ਅਤੇ ਤੁਹਾਨੂੰ ਪਤਾ ਹੋਵੇਗਾ, ਬਦਲਦੇ ਹੋਏ climate ਵਿੱਚ ਸਾਡੀ agriculture practices ਵਿੱਚ ਕੀ ਪਰਿਵਰਤਨ ਲਿਆਉਣੇ ਚਾਹੀਦੇ ਹਨ, ਉਸੇ ਪ੍ਰਕਾਰ ਨਾਲ ਭਾਰਤ ਨੇ ਇੱਕ ਬਹੁਤ ਬੜਾ initiative ਲਿਆ ਹੈ ਕਿ climate change ਦੇ ਕਾਰਨ ਜੋ ਪਰਿਸ‍ਥਿਤੀਆਂ ਪੈਦਾ ਹੋਈਆਂ ਹਨ natural calamities ਆਉਂਦੀਆਂ ਹਨ, ਉਸ ਵਿੱਚ ਮਾਨਵ ਮੌਤ ਦੀ ਚਰਚਾ ਤਾਂ ਸਾਹਮਣੇ ਆਉਂਦੀ ਹੈ। ਲੇਕਿਨ infrastructure ਦਾ ਜੋ ਨੁਕਸਾਨ ਹੁੰਦਾ ਹੈ, ਉਹ ਪੂਰੀਆਂ ਵਿਵਸ‍ਥਾਵਾਂ ਨੂੰ ਚਰਮਰਾ ਦਿੰਦਾ ਹੈ। ਅਤੇ ਇਸ ਲਈ ਭਾਰਤ ਸਰਕਾਰ ਨੇ climate resistance ਵਾਲੇ infrastructure ਦੇ ਲਈ, ਉਸ ’ਤੇ ਚਿੰਤਨ-ਮਨਨ ਅਤੇ ਯੋਜਨਾਵਾਂ ਬਣਾਉਣ ਦੇ ਲਈ global level ਦੇ institute ਨੂੰ ਜਨ‍ਮ ਦਿੱਤਾ ਹੈ। ਅੱਜ ਵੈਸਾ ਹੀ ਇੱਕ ਕੰਮ ਇਸ agriculture sector ਦੇ ਲਈ ਹੋ ਰਿਹਾ ਹੈ। ਆਪ ਸਭ ਅਭਿਨੰਦਨ ਦੇ ਅਧਿਕਾਰੀ ਹੋ।

ਸਾਥੀਓ,

Climate change ਵੈਸੇ ਤਾਂ ਦੁਨੀਆ ਦੀ ਹਰ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ, ਲੇਕਿਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਉਹ ਹੁੰਦੇ ਹਨ ਜੋ ਸਮਾਜ ਦੇ ਆਖਰੀ ਪਾਏਦਾਨ ’ਤੇ ਹੁੰਦੇ ਹਨ। ਜਿਨ੍ਹਾਂ ਦੇ ਪਾਸ resources ਦੀ ਕਮੀ ਹੈ, ਜੋ ਵਿਕਾਸ ਦੀ ਪੌੜੀ ਵਿੱਚ ਉੱਪਰ ਚੜ੍ਹਨ ਦੇ ਲਈ ਮਿਹਨਤ ਕਰ ਰਹੇ ਹਨ। ਇਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਸਾਡੇ ਛੋਟੇ ਕਿਸਾਨ ਹਨ। ਅਤੇ ਭਾਰਤ ਵਿੱਚ 80-85% ਕਿਸਾਨ ਛੋਟੇ ਕਿਸਾਨ ਹਨਸਾਡੇ ਛੋਟੇ ਕਿਸਾਨ ਕ‍ਲਾਇਮੇਟ ਚੇਂਜ ਦੀ ਗੱਲ ਉਨ੍ਹਾਂ ਦੇ ਲਈ ਬਹੁਤ ਬੜਾ ਸੰਕਟ ਬਣ ਜਾਂਦੀ ਹੈ। ਇਸ ਲਈ, ਭਾਰਤ ਨੇ climate challenge ਨਾਲ ਨਿਪਟਣ ਦੇ ਲਈ ਦੁਨੀਆ ਨੂੰ ਇਸ ’ਤੇ ਵਿਸ਼ੇਸ਼ ਧਿਆਨ ਦੇਣ ਦੀ ਤਾਕੀਦ ਕੀਤੀ ਹੈ। ਭਾਰਤ ਨੇ 2070 ਤੱਕ ਨੈੱਟ ਜ਼ੀਰੋ ਦਾ ਟਾਰਗੇਟ ਤਾਂ ਰੱਖਿਆ ਹੀ ਹੈ, ਅਸੀਂ LIFE-Life Mission- Lifestyle for Environment ਇਸ Life Mission ਦੀ ਜ਼ਰੂਰਤ ਨੂੰ ਵੀ ਹਾਈਲਾਈਟ ਕੀਤਾ ਹੈ। ਉਸੇ ਪ੍ਰਕਾਰ ਨਾਲ Pro planet people ਇੱਕ ਐਸਾ ਮੂਵਮੈਂਟ ਹੈ ਜੋ ਕਲਾਇਮੇਟ ਚੈਲੇਂਜ ਨਾਲ ਨਿਪਟਣ ਦੇ ਲਈ ਹਰ community ਨੂੰ, ਹਰ Individual ਨੂੰ climate responsibility ਨਾਲ ਜੋੜਦਾ ਹੈ। ਇਹ ਸਿਰਫ਼ ਗੱਲਾਂ ਤੱਕ ਸੀਮਿਤ ਨਹੀਂ ਹੈ, ਬਲਕਿ ਭਾਰਤ ਸਰਕਾਰ ਦੇ ਐਕਸ਼ਨਸ ਵਿੱਚ ਵੀ ਇਹ ਰਿਫਲੈਕਟ ਹੁੰਦਾ ਹੈ। ਬੀਤੇ ਸਾਲਾਂ ਦੇ ਪ੍ਰਯਾਸਾਂ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਦੇ ਬਜਟ ਵਿੱਚ ਕਲਾਇਮੇਟ ਐਕਸ਼ਨ ਨੂੰ ਬਹੁਤ ਅਧਿਕ ਪ੍ਰਾਥਮਿਕਤਾ ਦਿੱਤੀ ਗਈ ਹੈ। ਇਹ ਬਜਟ ਹਰ ਪੱਧਰ ’ਤੇ, ਹਰ ਸੈਕਟਰ ਵਿੱਚ ਗ੍ਰੀਨ ਫਿਊਚਰ ਦੇ ਭਾਰਤ ਦੇ ਕਮਿਟਮੈਂਟਸ ਨੂੰ ਪ੍ਰੋਤਸਾਹਿਤ ਕਰਨ ਵਾਲਾ ਹੈ।

ਸਾਥੀਓ,

ਕਲਾਇਮੇਟ ਅਤੇ ਦੂਸਰੇ factors ਦੇ ਕਾਰਨ ਭਾਰਤ ਦੀ ਐਗਰੀਕਲਚਰ ਦੇ ਸਾਹਮਣੇ ਜੋ ਚੁਣੌਤੀਆਂ ਹਨ, ਉਨ੍ਹਾਂ ਨਾਲ ਨਿਪਟਣ ਵਿੱਚ ਭਾਰਤ ਦੇ ਪ੍ਰਯਾਸਾਂ ਤੋਂ ਆਪ ਸਭ ਐਕ‍ਸਪਰਟਸ, ਸਾਇੰਟਿਸ‍ਟਸ, ਟੈਕ‍ਨੀਸ਼ੀਅਨਸ ਭਲੀਭਾਂਤ ਪਰੀਚਿਤ ਹੋ। ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਇਹ ਵੀ ਜਾਣਦੇ ਹਨ ਕਿ ਭਾਰਤ ਵਿੱਚ 15 Agro - Climatic Zones ਹਨ। ਸਾਡੇ ਇੱਥੇ, ਬਸੰਤ, ਗ੍ਰੀਖਮ (ਗਰਮੀ), ਵਰਖਾ, ਸ਼ਰਦ, ਹੇਮੰਤ ਅਤੇ ਸ਼ਿਸ਼ਿਰ, ਇਹ 6 ਰੁੱਤਾਂ ਵੀ ਹੁੰਦੀਆਂ ਹਨ। ਯਾਨੀ ਸਾਡੇ ਪਾਸ ਐਗਰੀਕਲਚਰ ਨਾਲ ਜੁੜਿਆ ਬਹੁਤ ਵਿਵਿਧਤਾ ਭਰਿਆ ਅਤੇ ਬਹੁਤ ਪ੍ਰਾਚੀਨ ਅਨੁਭਵ ਹੈ। ਇਸ ਅਨੁਭਵ ਦਾ ਲਾਭ ਵਿਸ਼ਵ ਦੇ ਹੋਰ ਦੇਸ਼ਾਂ ਨੂੰ ਵੀ ਮਿਲੇ, ਇਸ ਦੇ ਲਈ ਇਕ੍ਰੀਸੈਟ ਜਿਹੀਆਂ ਸੰਸਥਾਵਾਂ ਨੂੰ ਵੀ ਆਪਣੇ ਪ੍ਰਯਾਸ ਵਧਾਉਣੇ ਹੋਣਗੇ। ਅੱਜ ਅਸੀਂ ਦੇਸ਼ ਦੇ ਕਰੀਬ 170 ਡਿਸਟ੍ਰਿਕਟਸ ਵਿੱਚ drought - proofing ਦੇ ਸਮਾਧਾਨ ਦੇ ਰਹੇ ਹਾਂ। ਕਲਾਇਮੇਟ ਚੈਲੇਂਜ ਤੋਂ ਆਪਣੇ ਕਿਸਾਨਾਂ ਨੂੰ ਬਚਾਉਣ ਦੇ ਲਈ ਸਾਡਾ ਫੋਕਸ ਬੈਕ ਟੂ ਬੇਸਿਕਸ ਅਤੇ ਮਾਰਚ ਟੂ ਫਿਊਚਰ, ਦੋਨਾਂ ਦੇ ਫਿਊਜ਼ਨ ’ਤੇ ਹੈ। ਸਾਡਾ ਫੋਕਸ ਦੇਸ਼ ਦੇ ਉਨ੍ਹਾਂ 80 ਪ੍ਰਤੀਸ਼ਤ ਤੋਂ ਅਧਿਕ ਛੋਟੇ ਕਿਸਾਨਾਂ ’ਤੇ ਹੈ, ਜਿਨ੍ਹਾਂ ਨੂੰ ਸਾਡੀ ਸਭ ਤੋਂ ਅਧਿਕ ਜ਼ਰੂਰਤ ਹੈ। ਇਸ ਬਜਟ ਵਿੱਚ ਵੀ ਤੁਸੀਂ ਨੋਟ ਕੀਤਾ ਹੋਵੇਗਾ ਕਿ natural farming ਅਤੇ ਡਿਜੀਟਲ ਐਗਰੀਕਲਚਰ ’ਤੇ ਅਭੂਤਪੂਰਵ ਬਲ ਦਿੱਤਾ ਗਿਆ ਹੈ। ਇੱਕ ਤਰਫ਼ ਅਸੀਂ ਮਿਲੇਟਸ-ਮੋਟੇ ਅਨਾਜ ਦਾ ਦਾਇਰਾ ਵਧਾਉਣ ’ਤੇ ਫੋਕਸ ਕਰ ਰਹੇ ਹਾਂ, ਕੈਮੀਕਲ ਫ੍ਰੀ ਖੇਤੀ ’ਤੇ ਬਲ ਦੇ ਰਹੇ ਹਾਂ, ਤਾਂ ਉੱਥੇ ਹੀ ਦੂਸਰੀ ਤਰਫ਼ solar pumps ਤੋਂ ਲੈ ਕੇ ਕਿਸਾਨ ਡ੍ਰੋਨਸ ਤੱਕ ਖੇਤੀ ਵਿੱਚ ਆਧੁਨਿਕ ਟੈਕਨੋਲੋਜੀ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਆਜ਼ਾਦੀ ਕੇ ਅੰਮ੍ਰਿਤਕਾਲ ਯਾਨੀ ਆਉਣ ਵਾਲੇ 25 ਵਰ੍ਹਿਆਂ ਦੇ ਲਈ ਐਗਰੀਕਲਚਰ ਗ੍ਰੋਥ ਦੇ ਲਈ ਸਾਡੇ ਵਿਜ਼ਨ ਦਾ ਇਹ ਬਹੁਤ ਅਹਿਮ ਹਿੱਸਾ ਹੈ।

ਸਾਥੀਓ,

ਬਦਲਦੇ ਹੋਏ ਭਾਰਤ ਦਾ ਇੱਕ ਮਹੱਤਵਪੂਰਨ ਪੱਖ ਹੈ- ਡਿਜੀਟਲ ਐਗਰੀਕਲਚਰ। ਇਹ ਸਾਡਾ ਫਿਊਚਰ ਹੈ ਅਤੇ ਇਸ ਵਿੱਚ ਭਾਰਤ ਦੇ ਟੈਲੰਟਿਡ ਯੁਵਾ, ਬਹੁਤ ਬਿਹਤਰੀਨ ਕੰਮ ਕਰ ਸਕਦੇ ਹਨ। ਡਿਜੀਟਲ ਟੈਕਨੋਲੋਜੀ ਨਾਲ ਕਿਵੇਂ ਅਸੀਂ ਕਿਸਾਨ ਨੂੰ empower ਕਰ ਸਕਦੇ ਹਾਂ, ਇਸ ਦੇ ਲਈ ਭਾਰਤ ਵਿੱਚ ਪ੍ਰਯਾਸ ਨਿਰੰਤਰ ਵਧ ਰਹੇ ਹਨ। ਕ੍ਰੌਪ ਅਸੈੱਸਮੈਂਟ ਹੋਵੇ, ਲੈਂਡ ਰਿਕਾਰਡਸ ਦਾ ਡਿਜੀਟਾਇਜੇਸ਼ਨ ਹੋਵੇ, ਡ੍ਰੋਨ ਦੇ ਮਾਧਿਅਮ ਨਾਲ insecticides ਅਤੇ nutrients ਦੀ ਸਪ੍ਰੇਇੰਗ ਹੋਵੇ, ਅਜਿਹੀਆਂ ਅਨੇਕ ਸਰਵਿਸਿਜ਼ ਵਿੱਚ ਟੈਕਨੋਲੋਜੀ ਦਾ ਉਪਯੋਗ, ਆਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਵਧਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਸਸਤੀ ਅਤੇ ਹਾਈਟੈੱਕ ਸਰਵਿਸ ਦੇਣ ਦੇ ਲਈ, ਐਗਰੀਕਲਚਰ ਰਿਸਰਚ ਨਾਲ ਜੁੜੇ ਈਕੋਸਿਸਟਮ ਅਤੇ ਪ੍ਰਾਈਵੇਟ ਐਗਰੀ- ਟੈੱਕ ਪਲੇਅਰਸ ਦੇ ਨਾਲ ਮਿਲ ਕੇ ਕੰਮ ਹੋ ਰਿਹਾ ਹੈ। ਸਿੰਚਾਈ ਦੇ ਅਭਾਵ ਵਾਲੇ ਇਲਾਕਿਆਂ ਵਿੱਚ ਕਿਸਾਨਾਂ ਨੂੰ ਬਿਹਤਰ ਬੀਜ, ਜ਼ਿਆਦਾ ਪੈਦਾਵਾਰ, ਪਾਣੀ ਦੇ ਮੈਨੇਜਮੈਂਟ ਨੂੰ ਲੈ ਕੇ ICAR ਅਤੇ ਇਕ੍ਰੀਸੈਟ ਦੀ ਪਾਰਟਨਰਸ਼ਿਪ ਸਫ਼ਲ ਰਹੀ ਹੈ। ਇਸ success ਨੂੰ ਡਿਜੀਟਲ ਐਗਰੀਕਲਚਰ ਵਿੱਚ ਵੀ ਵਿਸਤਾਰ ਦਿੱਤਾ ਜਾ ਸਕਦਾ ਹੈ

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅਸੀਂ higher agriculture growth ’ਤੇ ਫੋਕਸ ਦੇ ਨਾਲ ਹੀ inclusive growth ਨੂੰ ਵੀ ਪ੍ਰਾਥਮਿਕਤਾ ਦੇ ਰਹੇ ਹਾਂ। ਆਪ ਸਭ ਜਾਣਦੇ ਹੋ ਕਿ ਕ੍ਰਿਸ਼ੀ (ਖੇਤੀਬਾੜੀ) ਦੇ ਖੇਤਰ ਵਿੱਚ ਮਹਿਲਾਵਾਂ ਦਾ ਯੋਗਦਾਨ ਬਹੁਤ ਅਹਿਮ ਹੈ। ਉਨ੍ਹਾਂ ਨੂੰ ਸਭ ਪ੍ਰਕਾਰ ਦੀ ਮਦਦ ਦੇਣ ਦੇ ਲਈ ਸਵੈ ਸਹਾਇਤਾ ਸਮੂਹਾਂ ਦੇ ਮਾਧਿਅਮ ਨਾਲ ਵੀ ਪ੍ਰਯਾਸ ਕੀਤਾ ਜਾ ਰਿਹਾ ਹੈ। ਖੇਤੀ ਵਿੱਚ ਦੇਸ਼ ਦੀ ਇੱਕ ਬਹੁਤ ਬੜੀ ਆਬਾਦੀ ਨੂੰ ਗ਼ਰੀਬੀ ਤੋਂ ਬਾਹਰ ਕੱਢ ਕੇ ਬਿਹਤਰ ਲਾਈਫ ਸਟਾਈਲ ਦੀ ਤਰਫ਼ ਲੈ ਜਾਣ ਦਾ ਪੋਟੈਂਸ਼ਿਅਲ ਹੈ। ਇਹ ਅੰਮ੍ਰਿਤਕਾਲ, ਕਠਿਨ ਭੂਗੋਲਿਕ ਪਰਿਸਥਿਤੀਆਂ ਵਿੱਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਠਿਨਾਈਆਂ ਤੋਂ ਬਾਹਰ ਕੱਢ ਕੇ ਨਵੇਂ ਮਾਧਿਅਮ ਵੀ ਮੁਹੱਈਆ ਕਰਾਵੇਗਾ। ਅਸੀਂ ਦੇਖਿਆ ਹੈ, ਸਿੰਚਾਈ ਦੇ ਅਭਾਵ ਵਿੱਚ ਦੇਸ਼ ਦਾ ਇੱਕ ਬਹੁਤ ਬੜਾ ਹਿੱਸਾ ਗ੍ਰੀਨ ਰੈਵੋਲਿਊਸ਼ਨ ਦਾ ਹਿੱਸਾ ਨਹੀਂ ਬਣ ਪਾਇਆ ਸੀ। ਹੁਣ ਅਸੀਂ ਦੋਹਰੀ ਰਣਨੀਤੀ ’ਤੇ ਕੰਮ ਕਰ ਰਹੇ ਹਾਂ। ਇੱਕ ਤਰਫ਼ ਅਸੀਂ water conservation ਦੇ ਮਾਧਿਅਮ ਨਾਲ, ਨਦੀਆਂ ਨੂੰ ਜੋੜ ਕੇ , ਇੱਕ ਬੜੇ ਖੇਤਰ ਨੂੰ irrigation ਦੇ ਦਾਇਰੇ ਵਿੱਚ ਲਿਆ ਰਹੇ ਹਾਂ, ਅਤੇ ਹੁਣੇ ਜਦੋਂ ਮੈਂ ਪ੍ਰਾਰੰਭ ਵਿੱਚ ਇੱਥੋਂ ਦੇ ਸਾਰੇ achievements ਨੂੰ ਦੇਖ ਰਿਹਾ ਸੀ, ਤਾਂ ਉਸ ਵਿੱਚ ਬੁੰਦੇਲਖੰਡ ਵਿੱਚ ਕਿਸ ਪ੍ਰਕਾਰ ਨਾਲ ਪਾਣੀ ਦੇ ਪ੍ਰਬੰਧਨ ਨੂੰ ਅਤੇ ‘Per Drop More Crop’ ਦੇ ਮਿਸ਼ਨ ਨੂੰ ਸਫ਼ਲ ਕਰਨ ਦੇ ਲਈ ਕਿਵੇਂ ਸਫ਼ਲਤਾ ਪਾਈ ਹੈ, ਉਸ ਦਾ ਵਿਸ‍ਤਾਰ ਨਾਲ ਵਰਣਨ ਮੇਰੇ ਸਾਹਮਣੇ scientist ਕਰ ਰਹੇ ਸਨ। ਉੱਥੇ ਹੀ ਦੂਸਰੀ ਤਰਫ਼, ਅਸੀਂ ਘੱਟ ਸਿੰਚਿਤ ਖੇਤਰਾਂ ਵਿੱਚ Water use Efficiency ਵਧਾਉਣ ਦੇ ਲਈ ਮਾਇਕ੍ਰੋ ਇਰੀਗੇਸ਼ਨ ’ਤੇ ਜ਼ੋਰ ਦੇ ਰਹੇ ਹਾਂ। ਜਿਨ੍ਹਾਂ ਫ਼ਸਲਾਂ ਨੂੰ ਪਾਣੀ ਦੀ ਜ਼ਰੂਰਤ ਘੱਟ ਹੁੰਦੀ ਹੈ, ਅਤੇ ਜੋ ਪਾਣੀ ਦੀ ਕਮੀ ਤੋਂ ਪ੍ਰਭਾਵਿਤ ਨਹੀਂ ਹੁੰਦੀਆਂ ਉਨ੍ਹਾਂ ਨੂੰ ਵੀ ਆਧੁਨਿਕ ਵੈਰਾਇਟੀ ਦੇ ਵਿਕਾਸ ਨਾਲ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਖਾਣ ਦੇ ਤੇਲ ਵਿੱਚ ਆਤਮਨਿਰਭਰਤਾ ਦੇ ਲਈ ਜੋ ਨੈਸ਼ਨਲ ਮਿਸ਼ਨ ਅਸੀਂ ਸ਼ੁਰੂ ਕੀਤਾ ਹੈ, ਉਹ ਵੀ ਸਾਡੀ ਨਵੀਂ ਅਪ੍ਰੋਚ ਨੂੰ ਦਿਖਾਉਂਦਾ ਹੈ। ਆਉਣ ਵਾਲੇ 5 ਸਾਲਾਂ ਵਿੱਚ ਸਾਡਾ ਲਕਸ਼ ਪਾਮ ਆਇਲ ਏਰੀਆ ਵਿੱਚ ਸਾਢੇ 6 ਲੱਖ ਹੈਕਟੇਅਰ ਦਾ ਵਾਧਾ ਕਰਨ ਦਾ ਹੈ। ਇਸ ਦੇ ਲਈ ਭਾਰਤ ਸਰਕਾਰ ਕਿਸਾਨਾਂ ਨੂੰ ਹਰ ਪੱਧਰ ’ਤੇ ਮਦਦ ਦੇ ਰਹੀ ਹੈ। ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਕਿਸਾਨਾਂ ਦੇ ਲਈ ਵੀ ਇਹ ਮਿਸ਼ਨ ਬਹੁਤ ਲਾਭਕਾਰੀ ਹੋਵੇਗਾ। ਮੈਨੂੰ ਦੱਸਿਆ ਗਿਆ ਹੈ, ਤੇਲੰਗਾਨਾ ਦੇ ਕਿਸਾਨਾਂ ਨੇ ਪਾਮ ਆਇਲ ਦੀ ਪਲਾਂਟੇਸ਼ਨ ਨਾਲ ਜੁੜੇ ਬੜੇ ਲਕਸ਼ ਰੱਖੇ ਹਨ। ਉਨ੍ਹਾਂ ਨੂੰ ਸਪੋਰਟ ਕਰਨ ਦੇ ਲਈ ਕੇਂਦਰ ਸਰਕਾਰ ਹਰ ਸੰਭਵ ਸਹਾਇਤਾ ਦੇਵੇਗੀ।

ਸਾਥੀਓ,

ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਪੋਸਟ-ਹਾਰਵੈਸਟ ਇਨਫ੍ਰਾਸਟ੍ਰਕਚਰ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਹਾਲ ਦੇ ਵਰ੍ਹਿਆਂ ਵਿੱਚ 35 ਮਿਲੀਅਨ ਟਨ ਦੀ ਕੋਲਡ ਚੇਨ ਸਟੋਰੇਜ ਕਪੈਸਿਟੀ ਤਿਆਰ ਕੀਤੀ ਗਈ ਹੈ। ਸਰਕਾਰ ਨੇ ਜੋ ਇੱਕ ਲੱਖ ਕਰੋੜ ਰੁਪਏ ਦਾ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ ਬਣਾਇਆ ਹੈ, ਉਸ ਦੀ ਵਜ੍ਹਾ ਨਾਲ ਵੀ ਪੋਸਟ-ਹਾਰਵੈਸਟ ਇਨਫ੍ਰਾਸਟ੍ਰਕਚਰ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਅੱਜ ਭਾਰਤ ਵਿੱਚ ਅਸੀਂ FPOs ਅਤੇ ਐਗਰੀਕਲਚਰ ਵੈਲਿਊ ਚੇਨ ਦੇ ਨਿਰਮਾਣ ’ਤੇ ਵੀ ਬਹੁਤ ਫੋਕਸ ਕਰ ਰਹੇ ਹਾਂ। ਦੇਸ਼ ਦੇ ਛੋਟੇ ਕਿਸਾਨਾਂ ਨੂੰ ਹਜ਼ਾਰਾਂ FPOs ਵਿੱਚ ਸੰਗਠਿਤ ਕਰਕੇ ਅਸੀਂ ਉਨ੍ਹਾਂ ਨੂੰ ਇੱਕ ਜਾਗਰੂਕ ਅਤੇ ਬੜੀ ਮਾਰਕਿਟ ਫੋਰਸ ਬਣਾਉਣਾ ਚਾਹੁੰਦੇ ਹਾਂ।

ਸਾਥੀਓ,

ਭਾਰਤ ਦੇ ਸੈਮੀ ਏਰਿਡ ਖੇਤਰਾਂ ਵਿੱਚ ਕੰਮ ਕਰਨ ਦਾ ਇਕ੍ਰੀਸੈਟ ਦੇ ਪਾਸ ਇੱਕ rich experience ਹੈ। ਇਸ ਲਈ ਸੈਮੀ ਏਰਿਡ ਖੇਤਰਾਂ ਦੇ ਲਈ ਸਾਨੂੰ ਮਿਲ ਕੇ, ਕਿਸਾਨਾਂ ਨੂੰ ਜੋੜ ਕੇ sustainable ਅਤੇ diversified production systems ਦਾ ਨਿਰਮਾਣ ਕਰਨਾ ਹੋਵੇਗਾ। ਆਪਣੇ ਅਨੁਭਵਾਂ ਨੂੰ ਈਸਟ ਅਤੇ ਸਾਊਥ ਅਫ਼ਰੀਕਾ ਦੇ ਦੇਸ਼ਾਂ ਦੇ ਨਾਲ ਸ਼ੇਅਰ ਕਰਨ ਦੇ ਲਈ exchange programmes ਵੀ ਸ਼ੁਰੂ ਕੀਤੇ ਜਾ ਸਕਦੇ ਹਨ। ਸਾਡਾ ਲਕਸ਼ ਸਿਰਫ਼ ਅਨਾਜ ਦਾ ਪ੍ਰੋਡਕਸ਼ਨ ਵਧਾਉਣਾ ਹੀ ਨਹੀਂ ਹੈ। ਅੱਜ ਭਾਰਤ ਦੇ ਪਾਸ ਸਰਪਲਸ ਫੂਡਗ੍ਰੇਨ ਹੈ, ਜਿਸ ਦੇ ਦਮ ’ਤੇ ਅਸੀਂ ਦੁਨੀਆ ਦਾ ਇਤਨਾ ਬੜਾ food security program ਚਲਾ ਰਹੇ ਹਾਂ। ਹੁਣ ਅਸੀਂ food security ਦੇ ਨਾਲ-ਨਾਲ nutrition security ’ਤੇ ਫੋਕਸ ਕਰ ਰਹੇ ਹਾਂ। ਇਸੇ ਵਿਜ਼ਨ ਦੇ ਨਾਲ ਬੀਤੇ 7 ਸਾਲਾਂ ਵਿੱਚ ਅਸੀਂ ਅਨੇਕ bio-fortified varieties ਦਾ ਵਿਕਾਸ ਕੀਤਾ ਹੈ। ਹੁਣ ਆਪਣੀ ਖੇਤੀ ਨੂੰ ਡਾਇਵਰਸਿਫਾਈ ਕਰਨ ਦੇ ਲਈ, ਆਪਣੇ ਸੋਕਾ ਪ੍ਰਭਾਵਿਤ ਖੇਤਰਾਂ ਵਿੱਚ ਅਧਿਕ ਉਤਪਾਦਨ ਦੇ ਲਈ, ਬਿਮਾਰੀਆਂ ਅਤੇ ਕੀਟਾਂ ਤੋਂ ਅਧਿਕ ਸੁਰੱਖਿਆ ਦੇਣ ਵਾਲੀ ਰਿਜ਼ਿਲਿਐਂਟ ਵੈਰਾਇਟੀਜ਼ ’ਤੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਹੈ।

ਸਾਥੀਓ,

ਇਕ੍ਰੀਸੈਟ, ICAR ਅਤੇ ਐਗਰੀਕਲਚਰ ਯੂਨਵੀਰਸਿਟੀਜ਼ ਦੇ ਨਾਲ ਮਿਲ ਕੇ ਇੱਕ ਹੋਰ initiative ’ਤੇ ਕੰਮ ਕਰ ਸਕਦਾ ਹੈ। ਇਹ ਖੇਤਰ ਹੈ ਬਾਇਓਫਿਊਲ ਦਾ। ਤੁਸੀਂ ਤਾਂ Sweet Sorghum (ਸੌਰਘਮ) ’ਤੇ ਕੰਮ ਕਰਦੇ ਰਹੇ ਹੋ। ਤੁਸੀਂ ਐਸੇ ਬੀਜ ਤਿਆਰ ਕਰ ਸਕਦੇ ਹੋ ਜਿਸ ਤੋਂ ਸੋਕਾ ਪ੍ਰਭਾਵਿਤ ਕਿਸਾਨ, ਜਾਂ ਘੱਟ ਜ਼ਮੀਨ ਵਾਲੇ ਕਿਸਾਨ ਅਧਿਕ ਬਾਇਓਫਿਊਲ ਦੇਣ ਵਾਲੀਆਂ ਫ਼ਸਲਾਂ ਉਗਾ ਸਕਣ। ਬੀਜਾਂ ਦੀ ਪ੍ਰਭਾਵੀ ਡਿਲਿਵਰੀ ਕਿਵੇਂ ਹੋਵੇ, ਉਨ੍ਹਾਂ ਦੇ ਪ੍ਰਤੀ ਵਿਸ਼ਵਾਸ ਕਿਵੇਂ ਪੈਦਾ ਹੋਵੇ, ਇਸ ਨੂੰ ਲੈ ਕੇ ਵੀ ਮਿਲ ਕੇ ਸਾਨੂੰ ਸਭ ਨੂੰ ਨਾਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।

ਸਾਥੀਓ,

ਮੇਰਾ ਵਿਸ਼ਵਾਸ ਹੈ ਕਿ ਆਪ ਜਿਹੇ ਇਨੋਵੇਟਿਵ ਮਾਇੰਡਸ ਦੀ ਮਦਦ ਨਾਲ, ਪੀਪਲਸ ਪਾਰਟੀਸਿਪੇਸ਼ਨ ਨਾਲ, ਅਤੇ ਸੋਸਾਇਟੀ ਦੇ ਕਮਿਟਮੈਂਟ ਨਾਲ ਅਸੀਂ ਐਗਰੀਕਲਚਰ ਨਾਲ ਜੁੜੀਆਂ ਤਮਾਮ ਚੁਣੌਤੀਆਂ ’ਤੇ ਵਿਜੈ ਪ੍ਰਾਪਤ ਕਰ ਪਾਵਾਂਗੇ। ਭਾਰਤ ਅਤੇ ਦੁਨੀਆ ਦੇ ਕਿਸਾਨਾਂ ਦਾ ਜੀਵਨ ਬਿਹਤਰ ਬਣਾਉਣ ਵਿੱਚ ਆਪ ਜ਼ਿਆਦਾ ਸਮਰੱਥ ਹੋਵੋਂ, ਬਿਹਤਰ ਤੋਂ ਬਿਹਤਰ technological solutions ਦਿੰਦੇ ਰਹੋਂ, ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ ਇਕ੍ਰੀਸੈਟ ਨੂੰ ਇਸ ਮਹੱਤਵਪੂਰਨ ਪੜਾਅ ’ਤੇ, ਉਨ੍ਹਾਂ ਦੇ ਸ਼ਾਨਦਾਰ ਭੂਤਕਾਲ ਦਾ ਅਭਿਨੰਦਨ ਕਰਦੇ ਹੋਏ, ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ, ਦੇਸ਼ ਦੇ ਕਿਸਾਨਾਂ ਦੀ ਆਨ-ਬਾਨ-ਸ਼ਾਨ ਦੇ ਰੂਪ ਵਿੱਚ ਤੁਹਾਡਾ ਇਹ ਪੁਰੁਸ਼ਾਰਥ (ਮਿਹਨਤ) ਕੰਮ ਆਵੇ, ਇਸੇ ਲਈ ਮੇਰੀਆਂ ਬਹੁਤ- ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਵਧਾਈ!

ਧੰਨਵਾਦ!

*****

 

ਡੀਐੱਸ/ਐੱਲਪੀ/ਏਕੇ/ਏਵੀ


(Release ID: 1796002) Visitor Counter : 155