ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਬਕਾ ਸਾਂਸਦ ਸ਼੍ਰੀ ਸੀ ਜੰਗਾ ਰੈੱਡੀ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ
प्रविष्टि तिथि:
05 FEB 2022 12:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਸਾਂਸਦ, ਸ਼੍ਰੀ ਸੀ ਜੰਗਾ ਰੈੱਡੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਸ਼੍ਰੀ ਸੀ ਜੰਗਾ ਰੈੱਡੀ ਨੇ ਆਪਣਾ ਪੂਰਾ ਜੀਵਨ ਜਨਤਕ ਸੇਵਾ ਵਿੱਚ ਸਮਰਪਿਤ ਕੀਤਾ। ਜਨ ਸੰਘ ਅਤੇ ਭਾਜਪਾ ਨੂੰ ਸਫ਼ਲਤਾ ਦੀਆਂ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਪ੍ਰਯਤਨਾਂ ਦਾ ਉਹ ਅਭਿੰਨ ਹਿੱਸਾ ਸਨ। ਉਨ੍ਹਾਂ ਨੇ ਕਈ ਲੋਕਾਂ ਦੇ ਦਿਲੋ-ਦਿਮਾਗ਼ ਵਿੱਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਨੇ ਕਈ ਕਾਰਯਕਰਤਾਵਾਂ ਨੂੰ ਪ੍ਰੇਰਿਤ ਵੀ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ।
ਸ਼੍ਰੀ ਸੀ ਜੰਗਾ ਰੈੱਡੀ ਗਾਰੂ ਭਾਜਪਾ ਦੇ ਵਿਕਾਸ ਦੇ ਬੇਹੱਦ ਨਾਜ਼ੁਕ ਦੌਰ ਵਿੱਚ ਪਾਰਟੀ ਦੀ ਇੱਕ ਪ੍ਰਭਾਵੀ ਆਵਾਜ਼ ਸਨ। ਮੈਂ ਉਨ੍ਹਾਂ ਦੇ ਬੇਟੇ ਨਾਲ ਗੱਲ ਕੀਤੀ ਅਤੇ ਸੰਵੇਦਨਾਵਾਂ ਪ੍ਰਗਟਾਈਆਂ। ਓਮ ਸ਼ਾਂਤੀ।"
***
ਡੀਐੱਸ/ਐੱਸਐੱਚ
(रिलीज़ आईडी: 1795756)
आगंतुक पटल : 179
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam