ਵਿੱਤ ਮੰਤਰਾਲਾ
ਨਾਰੀ ਸ਼ਕਤੀ ‘ਅੰਮ੍ਰਿਤ ਕਾਲ’ ਦੇ ਦੌਰਾਨ ਮਹਿਲਾ ਅਧਾਰਿਤ ਵਿਕਾਸ ਦੀ ਅਗਰਦੂਤ
2 ਲੱਖ ਆਂਗਨਵਾੜੀਆਂ ਨੂੰ ਨਵੀਂ ਪੀੜ੍ਹੀ ਦੀਆਂ ‘ਸਕਸ਼ਮ ਆਂਗਨਵਾੜੀਆਂ’ ਦੇ ਰੂਪ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ
Posted On:
01 FEB 2022 1:06PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਨਾਰੀ ਸ਼ਕਤੀ ਦੀ ਪਹਿਚਾਣ ਅੰਮ੍ਰਿਤ ਕਾਲ, ਯਾਨੀ ਇੰਡੀਆ @100 ਤੱਕ ਦੇ 25 ਵਰ੍ਹੇ ਲੰਬੇ ਅੰਤਰਾਲ ਦੇ ਦੌਰਾਨ ਦੇਸ਼ ਦੇ ਉੱਜਵਲ ਭਵਿੱਖ ਅਤੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਅਗਰਦੂਤ ਦੇ ਰੂਪ ਵਿੱਚ ਕੀਤੀ ਗਈ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਇੰਡੀਆ @100 ਦੇ ਵਿਜਨ ਦਾ ਸੂਤਰਪਾਤ ਕੀਤਾ ਸੀ।
ਨਾਰੀ ਸ਼ਕਤੀ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਸਰਕਾਰ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀਆਂ ਯੋਜਨਾਵਾਂ ਨੂੰ ਪੁਨਰਜੀਵਿਤ ਕੀਤਾ ਹੈ। ਤਦਅਨੁਸਾਰ ਮਹਿਲਾਵਾਂ ਅਤੇ ਬੱਚਿਆਂ ਨੂੰ ਸਮੇਕਿਤ ਲਾਭ ਮੁਹੱਈਆ ਕਰਵਾਉਣ ਦੇ ਲਈ ਤਿੰਨ ਯੋਜਨਾਵਾਂ ਯਥਾ ਮਿਸ਼ਨ ਸ਼ਕਤੀ, ਮਿਸ਼ਨ ਵਾਤਸਲਯ, ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਨੂੰ ਹਾਲ ਹੀ ਵਿੱਚ ਸ਼ੁਰੂ ਕੀਤਾ ਜਾਵੇਗਾ।
ਸਕਸ਼ਮ ਆਂਗਨਵਾੜੀਆਂ ਨਵੀਂ ਪੀੜ੍ਹੀ ਦੀਆਂ ਆਂਗਨਵਾੜੀਆਂ ਹਨ, ਜੋ ਬਿਹਤਰ ਬੁਨਿਆਦੀ ਸੁਵਿਧਾਵਾਂ ਅਤੇ ਆਡੀਓ ਵੀਡੀਓ ਸਹਾਇਤਾ ਸਮੱਗਰੀ, ਸਵੱਛ ਊਰਜਾ ਨਾਲ ਸੰਪੰਨ ਹਨ ਅਤੇ ਬੱਚਿਆਂ ਦੇ ਪ੍ਰਾਰੰਭਿਕ ਵਿਕਾਸ ਦੇ ਲਈ ਬਿਹਤਰ ਵਾਤਾਵਰਣ ਉਪਲਬਧ ਕਰਵਾ ਰਹੀਆਂ ਹਨ। ਕੇਂਦਰੀ ਵਿੱਤ ਮੰਤਰੀ ਨੇ 2 ਲੱਖ ਆਂਗਨਵਾੜੀਆਂ ਨੂੰ ਸਕਸ਼ਮ ਆਂਗਨਵਾੜੀ ਦੇ ਰੂਪ ਵਿੱਚ ਅੱਪਗ੍ਰੇਡ ਕੀਤੇ ਜਾਣ ਦਾ ਐਲਾਨ ਕੀਤਾ।
****
ਆਰਐੱਮ/ਐੱਮਵੀ/ਐੱਮ/ਆਰਸੀ
(Release ID: 1794744)
Visitor Counter : 255
Read this release in:
Manipuri
,
Odia
,
Tamil
,
English
,
Urdu
,
Hindi
,
Marathi
,
Assamese
,
Gujarati
,
Telugu
,
Kannada
,
Malayalam