ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਇੰਡੀਆ ਗੇਟ ’ਤੇ ਨੇਤਾਜੀ ਦੀ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਹਟਾਉਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 JAN 2022 10:36PM by PIB Chandigarh

ਇਸ ਇਤਿਹਾਸਿਕ ਪ੍ਰੋਗਰਾਮ ਵਿੱਚ ਉਪਸਥਿਤ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਅਮਿਤ ਸ਼ਾਹ, ਸ਼੍ਰੀ ਹਰਦੀਪ ਪੁਰੀ ਜੀ, ਮੰਤਰੀ ਮੰਡਲ ਦੇ ਹੋਰ ਮੈਂਬਰ, INA ਦੇ ਸਾਰੇ ਟਰੱਸਟੀ, NDMA ਦੇ ਸਾਰੇ ਮੈਂਬਰਗਣ, jury ਮੈਂਬਰਸ, NDRF, ਕੋਸਟ ਗਾਰਡਸ ਅਤੇ IMD ਦੇ ਡਾਇਰੈਕਟਰ ਜਨਰਲਸ,  ਆਪਦਾ ਪ੍ਰਬੰਧਨ ਪੁਰਸਕਾਰਾਂ ਦੇ ਸਾਰੇ ਜੇਤੂ ਸਾਥੀ, ਹੋਰ ਸਾਰੇ ਮਹਾਨੁਭਾਵ, ਭਾਈਓ ਅਤੇ ਭੈਣੋਂ!

ਭਾਰਤ ਮਾਂ ਦੇ ਵੀਰ ਸਪੂਤ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮਜਯੰਤੀ ’ਤੇ ਪੂਰੇ ਦੇਸ਼ ਦੀ ਤਰਫ਼ ਤੋਂ ਮੈਂ ਅੱਜ ਕੋਟਿ-ਕੋਟਿ ਨਮਨ ਕਰਦਾ ਹਾਂ। ਇਹ ਦਿਨ ਇਤਿਹਾਸਿਕ ਹੈ, ਇਹ ਕਾਲਖੰਡ ਵੀ ਇਤਿਹਾਸਿਕ ਹੈ ਅਤੇ ਇਹ ਸਥਾਨ, ਜਿੱਥੇ ਅਸੀਂ ਸਾਰੇ ਇਕੱਠੇ ਹਾਂ, ਉਹ ਵੀ ਇਤਿਹਾਸਿਕ ਹੈ। ਭਾਰਤ  ਦੇ ਲੋਕਤੰਤਰ ਦੀ ਪ੍ਰਤੀਕ ਸਾਡੀ ਸੰਸਦ ਪਾਸ ਹੀ ਹੈ, ਸਾਡੀ ਕ੍ਰਿਆਸ਼ੀਲਤਾ ਅਤੇ ਲੋਕਨਿਸ਼ਠਾ ਦੇ ਪ੍ਰਤੀਕ ਅਨੇਕ ਭਵਨ ਵੀ ਸਾਡੇ ਨਾਲ ਪਾਸ ਵਿੱਚ ਨਜ਼ਰ ਆ ਰਹੇ ਹਨ, ਸਾਡੇ ਵੀਰ ਸ਼ਹੀਦਾਂ ਨੂੰ ਸਮਰਪਿਤ ਨੈਸ਼ਨਲ ਵਾਰ ਮੈਮੋਰੀਅਲ ਵੀ ਪਾਸ ਹੈ। ਇਨ੍ਹਾਂ ਸਭ ਦੇ ਆਲੋਕ ਵਿੱਚ ਅੱਜ ਅਸੀਂ ਇੰਡੀਆ  ਗੇਟ ’ਤੇ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਆਦਰਪੂਰਵਕ ਸ਼ਰਧਾਂਜਲੀ ਦੇ ਰਹੇ ਹਾਂ।

ਨੇਤਾਜੀ ਸੁਭਾਸ਼, ਜਿਨ੍ਹਾਂ ਨੇ ਸਾਨੂੰ ਸਵਾਧੀਨ (ਸੁਤੰਤਰ) ਅਤੇ ਸੰਪ੍ਰਭੂ ਭਾਰਤ ਦਾ ਵਿਸ਼ਵਾਸ ਦਿਵਾਇਆ ਸੀ, ਜਿਨ੍ਹਾਂ ਨੇ ਬੜੇ ਮਾਣ ਦੇ ਨਾਲ, ਬੜੇ ‍ਆਤਮਵਿਸ਼ਵਾਸ ਦੇ ਨਾਲ, ਬੜੇ ਸਾਹਸ  ਦੇ ਨਾਲ ਅੰਗਰੇਜ਼ੀ ਸੱਤਾ ਦੇ ਸਾਹਮਣੇ ਕਿਹਾ ਸੀ- “ਮੈਂ ਸੁਤੰਤਰਤਾ ਦੀ ਭੀਖ ਨਹੀਂ ਲਵਾਂਗਾ, ਮੈਂ ਇਸ ਨੂੰ ਹਾਸਲ ਕਰਾਂਗਾ। ਜਿਨ੍ਹਾਂ ਨੇ ਭਾਰਤ ਦੀ ਧਰਤੀ ’ਤੇ ਪਹਿਲੀ ਆਜ਼ਾਦ ਸਰਕਾਰ ਨੂੰ ਸਥਾਪਿਤ ਕੀਤਾ ਸੀ, ਸਾਡੇ ਉਨ੍ਹਾਂ ਨੇਤਾਜੀ ਦੀ ਸ਼ਾਨਦਾਰ ਪ੍ਰਤਿਮਾ ਅੱਜ ਡਿਜੀਟਲ ਸਰੂਪ ਵਿੱਚ ਇੰਡੀਆ ਗੇਟ ਦੇ ਨੇੜੇ ਸਥਾਪਿਤ ਹੋ ਰਹੀ ਹੈ।

ਜਲਦੀ ਹੀ ਇਸ ਹੋਲੋਗ੍ਰਾਮ ਪ੍ਰਤਿਮਾ ਦੇ ਸਥਾਨ ’ਤੇ ਗ੍ਰੇਨਾਈਟ ਦੀ ਵਿਸ਼ਾਲ ਪ੍ਰਤਿਮਾ ਵੀ ਲਗੇਗੀ। ਇਹ ਪ੍ਰਤਿਮਾ ਆਜ਼ਾਦੀ ਦੇ ਮਹਾਨਾਇਕ ਨੂੰ ਕ੍ਰਿਤਗ ਰਾਸ਼ਟਰ ਦੀ ਸ਼ਰਧਾਂਜਲੀ ਹੈ। ਨੇਤਾਜੀ ਸੁਭਾਸ਼ ਦੀ ਇਹ ਪ੍ਰਤਿਮਾ ਸਾਡੀਆਂ ਲੋਕਤਾਂਤ੍ਰਿਕ ਸੰਸਥਾਵਾਂ ਨੂੰ, ਸਾਡੀਆਂ ਪੀੜ੍ਹੀਆਂ ਨੂੰ ਰਾਸ਼ਟਰੀ ਕਰਤਵ ਦਾ ਬੋਧ ਕਰਾਏਗੀ, ਆਉਣ ਵਾਲੀਆਂ ਪੀੜ੍ਹੀਆਂ ਨੂੰ, ਵਰਤਮਾਨ ਪੀੜ੍ਹੀ ਨੂੰ ਨਿਰੰਤਰ ਪ੍ਰੇਰਣਾ ਦਿੰਦੀ ਰਹੇਗੀ ।

ਸਾਥੀਓ, 

ਪਿਛਲੇ ਸਾਲ ਤੋਂ ਦੇਸ਼ ਨੇ ਨੇਤਾਜੀ ਦੀ ਜਯੰਤੀ ਨੂੰ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਹੈ। ਅੱਜ ਪਰਾਕ੍ਰਮ ਦਿਵਸ ਦੇ ਅਵਸਰ ’ਤੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਦਿੱਤੇ ਗਏ ਹਨ। ਨੇਤਾਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਹੀ ਇਨ੍ਹਾਂ ਪੁਰਸਕਾਰਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ। ਸਾਲ 2019 ਤੋਂ 2022 ਤੱਕ, ਉਸ ਸਮੇਂ ਦੇ ਸਾਰੇ ਵਿਜੇਤਾਵਾਂ (ਜੇਤੂਆਂ), ਸਾਰੇ ਵਿਅਕਤੀਆਂ, ਸਾਰੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੂੰ ਅੱਜ ਸਨਮਾਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਸਭ ਨੂੰ ਵੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, 

ਸਾਡੇ ਦੇਸ਼ ਵਿੱਚ ਆਪਦਾ ਪ੍ਰਬੰਧਨ ਨੂੰ ਲੈ ਕੇ ਜਿਸ ਤਰ੍ਹਾਂ ਦਾ ਰਵੱਈਆ ਰਿਹਾ ਸੀ, ਉਸ ’ਤੇ ਇੱਕ ਕਹਾਵਤ ਬਹੁਤ ਸਟੀਕ ਬੈਠਦੀ ਹੈ- ਜਬ ਪਯਾਸ ਲਗੀ ਤੋ ਕੂਆਂ ਖੋਦਨਾ। ਅਤੇ ਜਿਸ ਮੈਂ ਕਾਸ਼ੀ ਖੇਤਰ ਤੋਂ ਆਉਂਦਾ ਹਾਂ ਉੱਥੇ ਤਾਂ ਇੱਕ ਹੋਰ ਵੀ ਕਹਾਵਤ ਹੈ। ਉਹ ਕਹਿੰਦੇ ਹਨ- ਭੋਜ ਘੜੀ ਕੋਹੜਾ ਰੋਪੇ। ਯਾਨੀ ਜਦੋਂ ਭੋਜ ਦਾ ਸਮਾਂ ਆ ਗਿਆ ਤਾਂ ਕੋਹੜੇ ਦੀ ਸਬਜ਼ੀ ਉਗਾਉਣ ਲਗਣਾ। ਯਾਨੀ ਜਦੋਂ ਆਪਦਾ ਸਿਰ ’ਤੇ ਆ ਜਾਂਦੀ ਸੀ ਤਾਂ ਉਸ ਤੋਂ ਬਚਣ ਦੇ ਉਪਾਅ ਖੋਜੇ ਜਾਂਦੇ ਸਨ। ਇਤਨਾ ਹੀ ਨਹੀਂ, ਇੱਕ ਹੋਰ ਹੈਰਾਨ ਕਰਨ ਵਾਲੀ ਵਿਵਸਥਾ ਸੀ ਜਿਸ ਦੇ ਬਾਰੇ ਵਿੱਚ ਘੱਟ ਹੀ ਲੋਕਾਂ ਨੂੰ ਪਤਾ ਹੈ। ਸਾਡੇ ਦੇਸ਼ ਵਿੱਚ ਵਰ੍ਹਿਆਂ ਤੱਕ ਆਪਦਾ ਦਾ ਵਿਸ਼ਾ ਐਗਰੀਕਲਚਰ ਡਿਪਾਰਟਮੈਂਟ ਦੇ ਪਾਸ ਰਿਹਾ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਹੜ੍ਹ, ਅਤਿਵ੍ਰਿਸ਼ਟੀ (ਭਾਰੀ ਮੀਂਹ), ਓਲੇ ਗਿਰਨਾ, ਅਜਿਹੀਆਂ ਜੋ ਸਥਿਤੀਆਂ ਪੈਦਾ ਹੁੰਦੀਆਂ ਸਨ। ਉਸ ਨਾਲ ਨਿਪਟਣ ਦਾ ਜਿੰਮਾ, ਉਸ ਦਾ ਸਬੰਧ ਖੇਤੀਬਾੜੀ ਮੰਤਰਾਲਾ ਨਾਲ ਆਉਂਦਾ ਸੀ।

ਦੇਸ਼ ਵਿੱਚ ਆਪਦਾ ਪ੍ਰਬੰਧਨ ਐਸੇ ਹੀ ਚਲਦਾ ਰਹਿੰਦਾ ਸੀ। ਲੇਕਿਨ 2001 ਵਿੱਚ ਗੁਜਰਾਤ ਵਿੱਚ ਭੁਚਾਲ ਆਉਣ ਦੇ ਬਾਅਦ ਜੋ ਕੁਝ ਹੋਇਆ, ਦੇਸ਼ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕੀਤਾ। ਹੁਣ ਉਸ ਨੇ ਆਪਦਾ ਪ੍ਰਬੰਧਨ ਦੇ ਮਾਇਨੇ ਬਦਲ ਦਿੱਤੇ। ਅਸੀਂ ਤਮਾਮ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਰਾਹਤ ਅਤੇ ਬਚਾਅ ਦੇ ਕੰਮ ਵਿੱਚ ਝੋਂਕ ਦਿੱਤਾ। ਉਸ ਸਮੇਂ ਦੇ ਜੋ ਅਨੁਭਵ ਸਨ, ਉਨ੍ਹਾਂ ਤੋਂ ਸਿੱਖਦੇ ਹੋਏ ਹੀ 2003 ਵਿੱਚ Gujarat State Disaster Management Act ਬਣਾਇਆ ਗਿਆ। ਆਪਦਾ ਨਾਲ ਨਿਪਟਣ ਦੇ ਲਈ ਗੁਜਰਾਤ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ।  ਬਾਅਦ ਵਿੱਚ ਕੇਂਦਰ ਸਰਕਾਰ ਨੇ, ਗੁਜਰਾਤ ਦੇ ਕਾਨੂੰਨ ਤੋਂ ਸਬਕ ਲੈਂਦੇ ਹੋਏ, 2005 ਵਿੱਚ ਪੂਰੇ ਦੇਸ਼ ਦੇ ਲਈ ਅਜਿਹਾ ਹੀ Disaster Management Act ਬਣਾਇਆ। ਇਸ ਕਾਨੂੰਨ ਦੇ ਬਾਅਦ ਹੀ National Disaster Management Authority ਉਸ ਦੇ ਗਠਨ ਦਾ ਰਸਤਾ ਸਾਫ਼ ਹੋਇਆ। ਇਸੇ ਕਾਨੂੰਨ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਵੀ ਦੇਸ਼ ਦੀ ਬਹੁਤ ਮਦਦ ਕੀਤੀ।

ਸਾਥੀਓ, 

ਡਿਜਾਸਟਰ ਮੈਨੇਜਮੈਂਟ ਨੂੰ ਪ੍ਰਭਾਵੀ ਬਣਾਉਣ ਦੇ ਲਈ 2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਰਾਸ਼ਟਰੀ ਪੱਧਰ ’ਤੇ ਚੌਤਰਫਾ ਕੰਮ ਕੀਤਾ ਹੈ। ਅਸੀਂ Relief, Rescue, Rehabilitation ਉਸ ’ਤੇ ਜ਼ੋਰ ਦੇਣ ਦੇ ਨਾਲ-ਨਾਲ ਹੀ Reform ’ਤੇ ਵੀ ਬਲ ਦਿੱਤਾ ਹੈ। ਅਸੀਂ NDRF ਨੂੰ ਮਜ਼ਬੂਤ ਕੀਤਾ,  ਉਸ ਦਾ ਆਧੁਨਿਕੀਕਰਣ ਕੀਤਾ, ਦੇਸ਼ ਭਰ ਵਿੱਚ ਉਸ ਦਾ ਵਿਸਤਾਰ ਕੀਤਾ। ਸਪੇਸ ਟੈਕਨੋਲੋਜੀ ਤੋਂ ਲੈ ਕੇ ਪਲਾਨਿੰਗ ਅਤੇ ਮੈਨੇਜਮੈਂਟ ਤੱਕ, best possible practices ਨੂੰ ਅਪਣਾਇਆ। ਸਾਡੇ NDRF ਦੇ ਸਾਥੀ, ਸਾਰੇ ਰਾਜਾਂ ਦੇ SDRFs, ਅਤੇ ਸੁਰੱਖਿਆ ਬਲਾਂ ਦੇ ਜਵਾਨ ਆਪਣੀ ਜਾਨ ਦੀ ਬਾਜੀ ਲਗਾ ਕੇ,  ਇੱਕ-ਇੱਕ ਜੀਵਨ ਨੂੰ ਬਚਾਉਂਦੇ ਹਨ। ਇਸ ਲਈ, ਅੱਜ ਇਹ ਪਲ ਇਸ ਪ੍ਰਕਾਰ ਨਾਲ ਜਾਨ ਦੀ ਬਾਜੀ ਲਗਾਉਣ ਵਾਲੇ, ਹੋਰਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਖ਼ੁਦ ਦੀ ਜ਼ਿੰਦਗੀ ਦਾ ਦਾਂਵ ਲਗਾਉਣ ਵਾਲੇ ਚਾਹੇ ਉਹ NDRF ਦੇ ਲੋਕ ਹੋਣ, ਚਾਹੇ SDRF ਦੇ ਲੋਕ ਹੋਣ, ਸਾਡੇ ਸੁਰੱਖਿਆ ਬਲਾਂ ਦੇ ਸਾਥੀ ਹੋਣ, ਇਹ ਸਭ  ਦੇ ਸਭ ਉਨ੍ਹਾਂ ਦੇ ਪ੍ਰਤੀ ਅੱਜ ਆਭਾਰ ਵਿਅਕਤ ਕਰਨ ਦਾ, ਉਨ੍ਹਾਂ ਨੂੰ salute ਕਰਨ ਦਾ ਇਹ ਵਕਤ ਹੈ।

ਸਾਥੀਓ, 

ਅਗਰ ਅਸੀਂ ਆਪਣੀਆਂ ਵਿਵਸਥਾਵਾਂ ਨੂੰ ਮਜ਼ਬੂਤ ਕਰਦੇ ਚਲੀਏ, ਤਾਂ ਆਪਦਾ ਨਾਲ ਨਿਪਟਣ ਦੀ ਸਮਰੱਥਾ ਦਿਨੋਂ-ਦਿਨ ਵਧਦੀ ਚਲੀ ਜਾਂਦੀ ਹੈ। ਮੈਂ ਇਸ ਕੋਰੋਨਾ ਕਾਲ ਦੇ ਇੱਕ-ਦੋ ਵਰ੍ਹਿਆਂ ਦੀ ਗੱਲ ਕਰਾਂ ਤਾਂ ਇਸ ਮਹਾਮਾਰੀ ਦੇ ਵਿੱਚ ਵੀ ਦੇਸ਼ ਦੇ ਸਾਹਮਣੇ ਨਵੀਆਂ ਆਪਦਾਵਾਂ ਆ ਕੇ ਖੜ੍ਹੀਆਂ ਹੋ ਗਈਆਂ।  ਇੱਕ ਤਰਫ਼ ਕੋਰੋਨਾ ਨਾਲ ਤਾਂ ਲੜਾਈ ਲੜ ਹੀ ਰਹੇ ਸੀ। ਅਨੇਕ ਜਗ੍ਹਾਵਾਂ ’ਤੇ ਭੁਚਾਲ ਆਏ, ਕਿਤਨੇ ਹੀ ਖੇਤਰਾਂ ਵਿੱਚ ਹੜ੍ਹ ਆਇਆ। ਓਡੀਸ਼ਾ, ਪੱਛਮ ਬੰਗਾਲ ਸਮੇਤ ਪੂਰਬੀ ਤਟਾਂ ’ਤੇ cyclones ਆਏ, ਗੋਆ,  ਮਹਾਰਾਸ਼ਟਰ, ਗੁਜਰਾਤ, ਪੱਛਮੀ ਤਟਾਂ ’ਤੇ cyclones ਆਏ, ਪਹਿਲਾਂ, ਇੱਕ-ਇੱਕ ਸਾਇਕਲੋਨ (ਚੱਕਰਵਾਤ) ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਜਾਂਦੀ ਸੀ, ਲੇਕਿਨ ਇਸ ਵਾਰ ਐਸਾ ਨਹੀਂ ਹੋਇਆ।

ਦੇਸ਼ ਨੇ ਹਰ ਚੁਣੌਤੀ ਦਾ ਜਵਾਬ ਇੱਕ ਨਵੀਂ ਤਾਕਤ ਨਾਲ ਦਿੱਤਾ। ਇਸ ਵਜ੍ਹਾ ਨਾਲ ਇਨ੍ਹਾਂ ਆਪਦਾਵਾਂ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਜੀਵਨ ਬਚਾਉਣ ਵਿੱਚ ਸਫ਼ਲ ਰਹੇ। ਅੱਜ ਵੱਡੀਆਂ-ਵੱਡੀਆਂ ਅੰਤਰਰਾਸ਼ਟਰੀ ਏਜੰਸੀਆਂ, ਭਾਰਤ ਦੀ ਇਸ ਸਮਰੱਥਾ, ਭਾਰਤ ਵਿੱਚ ਆਏ ਇਸ ਬਦਲਾਅ ਦੀ ਸ਼ਲਾਘਾ ਕਰ ਰਹੀਆਂ ਹਨ। ਅੱਜ ਦੇਸ਼ ਵਿੱਚ ਇੱਕ ਅਜਿਹਾ end-to-end cyclone response system ਹੈ ਜਿਸ ਵਿੱਚ ਕੇਂਦਰ, ਰਾਜ, ਸਥਾਨਕ ਪ੍ਰਸ਼ਾਸਨ ਅਤੇ ਸਾਰੀਆਂ ਏਜੰਸੀਆਂ ਇਕੱਠੇ ਮਿਲ ਕਰ ਕੇ ਕੰਮ ਕਰਦੀਆਂ ਹਨ। ਹੜ੍ਹ, ਸੋਕਾ, cyclone, ਇਨ੍ਹਾਂ ਸਾਰੀਆਂ ਆਪਦਾਵਾਂ ਦੇ ਲਈ ਵਾਰਨਿੰਗ ਸਿਸਟਮ ਵਿੱਚ ਸੁਧਾਰ ਕੀਤਾ ਗਿਆ ਹੈ।

Disaster risk analysis ਲਈ ਅਡਵਾਂਸਡ ਟੂਲਸ ਬਣਾਏ ਗਏ ਹਨ, ਰਾਜਾਂ ਦੀ ਮਦਦ ਨਾਲ ਅਲੱਗ-ਅਲੱਗ ਖੇਤਰਾਂ ਦੇ ਲਈ Disaster risk maps ਬਣਾਏ ਗਏ ਹਨ। ਇਸ ਦਾ ਲਾਭ ਸਾਰੇ ਰਾਜਾਂ ਨੂੰ,  ਸਾਰੇ ਸਟੇਕ ਹੋਲਡਰਸ ਨੂੰ ਮਿਲ ਰਿਹਾ ਹੈ। ਅਤੇ ਸਭ ਤੋਂ ਮਹੱਤਵਪੂਰਨ, ਡਿਜਾਸਟਰ ਮੈਨੇਜਮੈਂਟ-  ਆਪਦਾ ਪ੍ਰਬੰਧਨ, ਅੱਜ ਦੇਸ਼ ਵਿੱਚ ਜਨਭਾਗੀਦਾਰੀ ਅਤੇ ਜਨ-ਵਿਸ਼ਵਾਸ ਦਾ ਵਿਸ਼ਾ ਬਣ ਗਿਆ ਹੈ।  ਮੈਨੂੰ ਦੱਸਿਆ ਗਿਆ ਹੈ ਕਿ NDMA ਦੀ ‘ਆਪਦਾ ਮਿੱਤ੍ਰ’ ਜਿਹੀਆਂ ਸਕੀਮਸ ਨਾਲ ਯੁਵਾ ਅੱਗੇ ਆ ਰਹੇ ਹਨ।  ਆਪਦਾ ਮਿੱਤਰ ਦੇ ਰੂਪ ਵਿੱਚ ਜ਼ਿੰਮੇਵਾਰੀਆਂ ਉਠਾ ਰਹੇ ਹਨ। ਯਾਨੀ ਜਨ ਭਾਗੀਦਾਰੀ ਵਧ ਰਹੀ ਹੈ।  ਕਿਤੇ ਕੋਈ ਆਪਦਾ ਆਉਂਦੀ ਹੈ ਤਾਂ ਲੋਕ ਵਿਕਟਿਮਸ ਨਹੀਂ ਰਹਿੰਦੇ, ਉਹ ਵਲੰਟੀਅਰਸ ਬਣ ਕੇ ਆਪਦਾ ਦਾ ਮੁਕਾਬਲਾ ਕਰਦੇ ਹਨ। ਯਾਨੀ, ਆਪਦਾ ਪ੍ਰਬੰਧਨ ਹੁਣ ਇੱਕ ਸਰਕਾਰੀ ਕੰਮ ਭਰ ਨਹੀਂ ਹੈ,  ਬਲਕਿ ਇਹ ‘ਸਬਕਾ ਪ੍ਰਯਾਸ’ ਦਾ ਇੱਕ ਮਾਡਲ ਬਣ ਗਿਆ ਹੈ।

ਅਤੇ ਸਾਥੀਓ, 

ਜਦੋਂ ਮੈਂ ਸਬਕਾ ਪ੍ਰਯਾਸ ਦੀ ਬਾਤ ਕਰਦਾ ਹਾਂ, ਤਾਂ ਇਸ ਵਿੱਚ ਹਰ ਖੇਤਰ ਵਿੱਚ ਹੋ ਰਿਹਾ ਪ੍ਰਯਾਸ, ਇੱਕ holistic approach ਵੀ ਸ਼ਾਮਲ ਹੈ। ਆਪਦਾ ਪ੍ਰਬੰਧਨ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਅਸੀਂ ਆਪਣੇ ਐਜੂਕੇਸ਼ਨ ਸਿਸਟਮ ਵਿੱਚ ਵੀ ਕਈ ਸਾਰੇ ਬਦਲਾਅ ਕੀਤੇ ਹਨ। ਜੋ ਸਿਵਿਲ ਇੰਜੀਨੀਅਰਿੰਗ ਦੇ ਕੋਰਸ ਹੁੰਦੇ ਹਨ, ਆਰਕੀਟੈਕਚਰ ਨਾਲ ਜੁੜੇ ਕੋਰਸ ਹੁੰਦੇ ਹਨ, ਉਸ ਦੇ ਪਾਠਕ੍ਰਮ ਵਿੱਚ ਡਿਜਾਸਟਰ ਮੈਨੇਜਮੈਂਟ ਨਾਲ ਜੋੜਿਆ, ਇਨਫ੍ਰਾਸਟ੍ਰਕਚਰ ਦੀ ਰਚਨਾ ਕੈਸੀ ਹੋਵੇ ਉਸ ’ਤੇ ਵਿਸ਼ਿਆਂ ਨੂੰ ਜੋੜਨਾ, ਇਹ ਸਾਰੇ ਕੰਮ ਪ੍ਰਯਾਸਰਤ ਹਨ। ਸਰਕਾਰ ਨੇ Dam Failure ਦੀ ਸਥਿਤੀ ਨਾਲ ਨਿਪਟਣ ਦੇ ਲਈ, ਡੈਮ ਸੇਫਟੀ ਕਾਨੂੰਨ ਵੀ ਬਣਾਇਆ ਹੈ।

ਸਾਥੀਓ, 

ਦੁਨੀਆ ਵਿੱਚ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਉਸ ਵਿੱਚ ਲੋਕਾਂ ਦੀ ਦੁਖਦ ਮੌਤ ਦੀ ਚਰਚਾ ਹੁੰਦੀ ਹੈ, ਕਿ ਇਤਨੇ ਲੋਕਾਂ ਦੀ ਮੌਤ ਹੋ ਗਈ, ਇਤਨਾ ਇਹ ਹੋ ਗਿਆ, ਇਤਨੇ ਲੋਕਾਂ ਨੂੰ ਹਟਾਇਆ ਗਿਆ,  ਆਰਥਿਕ ਨੁਕਸਾਨ ਵੀ ਬਹੁਤ ਹੁੰਦਾ ਹੈ। ਉਸ ਦੀ ਵੀ ਚਰਚਾ ਕੀਤੀ ਜਾਂਦੀ ਹੈ। ਲੇਕਿਨ ਆਪਦਾ ਵਿੱਚ ਜੋ ਇਨਫ੍ਰਾਸਟ੍ਰਕਚਰ ਦਾ ਨੁਕਸਾਨ ਹੁੰਦਾ ਹੈ, ਉਹ ਕਲਪਨਾ ਤੋਂ ਪਰੇ ਹੁੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਸਮੇਂ ਵਿੱਚ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਅਜਿਹਾ ਹੋਵੇ ਜੋ ਆਪਦਾ ਵਿੱਚ ਵੀ ਟਿਕ ਸਕੇ,  ਉਸ ਦਾ ਸਾਹਮਣਾ ਕਰ ਸਕੇ। ਭਾਰਤ ਅੱਜ ਇਸ ਦਿਸ਼ਾ ਵਿੱਚ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ।  ਜਿਨ੍ਹਾਂ ਖੇਤਰਾਂ ਵਿੱਚ ਭੁਚਾਲ, ਹੜ੍ਹ ਜਾਂ ਸਾਇਕਲੋਨ (ਚੱਕਰਵਾਤ) ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਉੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣ ਰਹੇ ਘਰਾਂ ਵਿੱਚ ਵੀ ਇਸ ਦਾ ਧਿਆਨ ਰੱਖਿਆ ਜਾਂਦਾ ਹੈ।

ਉੱਤਰਾਖੰਡ ਵਿੱਚ ਜੋ ਚਾਰ ਧਾਮ ਮਹਾ-ਪਰਿਯੋਜਨਾ ਦਾ ਕੰਮ ਚਲ ਰਿਹਾ ਹੈ, ਉਸ ਵਿੱਚ ਵੀ ਆਪਦਾ ਪ੍ਰਬੰਧਨ ਦਾ ਧਿਆਨ ਰੱਖਿਆ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਜੋ ਨਵੇਂ ਐਕਸਪ੍ਰੈੱਸਵੇ ਬਣ ਰਹੇ ਹਨ,  ਉਨ੍ਹਾਂ ਵਿੱਚ ਵੀ ਆਪਦਾ ਪ੍ਰਬੰਧਨ ਨਾਲ ਜੁੜੀਆਂ ਬਰੀਕੀਆਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਐਮਰਜੈਂਸੀ (ਆਪਾਤ) ਸਥਿਤੀ ਵਿੱਚ ਇਹ ਐਕਸਪ੍ਰੈੱਸਵੇ, ਜਹਾਜ਼ ਉਤਾਰਨ ਦੇ ਕੰਮ ਆ ਸਕੇ, ਇਸ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਇਹੀ ਨਵੇਂ ਭਾਰਤ ਦਾ ਵਿਜ਼ਨ ਹੈ, ਨਵੇਂ ਭਾਰਤ ਦੇ ਸੋਚਣ ਦਾ ਤਰੀਕਾ ਹੈ।

ਸਾਥੀਓ, 

Disaster Resilient Infrastructure ਦੀ ਇਸ ਸੋਚ ਦੇ ਨਾਲ ਭਾਰਤ ਨੇ ਦੁਨੀਆ ਨੂੰ ਵੀ ਇੱਕ ਬਹੁਤ ਬੜੀ ਸੰਸਥਾ ਦਾ ਵਿਚਾਰ ਦਿੱਤਾ ਹੈ, ਉਪਹਾਰ ਦਿੱਤਾ ਹੈ। ਇਹ ਸੰਸਥਾ ਹੈ- CDRI - Coalition for Disaster Resilient Infrastructure. ਭਾਰਤ ਦੀ ਇਸ ਪਹਿਲ ਵਿੱਚ ਬ੍ਰਿਟੇਨ ਸਾਡਾ ਪ੍ਰਮੁੱਖ ਸਾਥੀ ਬਣਿਆ ਹੈ ਅਤੇ ਅੱਜ ਦੁਨੀਆ ਦੇ 35 ਦੇਸ਼ ਇਸ ਨਾਲ ਜੁੜ ਚੁੱਕੇ ਹਨ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਦਰਮਿਆਨ, ਸੈਨਾਵਾਂ ਦੇ ਦਰਮਿਆਨ ਅਸੀਂ Joint Military Exercise ਬਹੁਤ ਦੇਖੀ ਹੈ। ਪੁਰਾਣੀ ਪਰੰਪਰਾ ਹੈ ਉਸ ਦੀ ਚਰਚਾ ਵੀ ਹੁੰਦੀ ਹੈ। ਲੇਕਿਨ ਭਾਰਤ ਨੇ ਪਹਿਲੀ ਵਾਰ ਡਿਜਾਸਟਰ ਮੈਨੇਜਮੈਂਟ ਲਈ Joint ਡ੍ਰਿਲ ਦੀ ਪਰੰਪਰਾ ਸ਼ੁਰੂ ਕੀਤੀ ਹੈ।

ਕਈ ਦੇਸ਼ਾਂ ਵਿੱਚ ਮੁਸ਼ਕਿਲ ਸਮੇਂ ਵਿੱਚ ਸਾਡੀ ਡਿਜਾਸਟਰ ਮੈਨੇਜਮੈਂਟ ਨਾਲ ਜੁੜੀਆਂ ਏਜੰਸੀਆਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ, ਮਾਨਵਤਾ ਦੇ ਪ੍ਰਤੀ ਆਪਣੇ ਕਰਤੱਵ ਦਾ ਨਿਰਬਾਹ ਕੀਤਾ ਹੈ। ਜਦੋਂ ਨੇਪਾਲ ਵਿੱਚ ਭੁਚਾਲ ਆਇਆ, ਇਤਨੀ ਬੜੀ ਤਬਾਹੀ ਮਚੀ, ਤਾਂ ਭਾਰਤ ਇੱਕ ਮਿੱਤਰ ਦੇਸ਼ ਦੇ ਰੂਪ ਵਿੱਚ ਉਸ ਦੁਖ ਨੂੰ ਵੰਡਣ ਲਈ ਜਰਾ ਵੀ ਦੇਰੀ ਨਹੀਂ ਕੀਤੀ ਸੀ।  ਸਾਡੇ NDRF ਦੇ ਜਵਾਨ ਉੱਥੇ ਤੁਰੰਤ ਪਹੁੰਚ ਗਏ ਸਨ। ਡਿਜਾਸਟਰ ਮੈਨੇਜਮੈਂਟ ਦਾ ਭਾਰਤ ਦਾ ਅਨੁਭਵ ਸਿਰਫ਼ ਸਾਡੇ ਲਈ ਨਹੀਂ ਬਲਕਿ ਪੂਰੀ ਮਾਨਵਤਾ ਲਈ ਆਪ ਸਾਰਿਆਂ ਨੂੰ ਯਾਦ ਹੋਵੇਗਾ 2017 ਵਿੱਚ ਭਾਰਤ ਨੇ ਸਾਊਥ ਏਸ਼ੀਆ ਜੀਓ- ਸਟੇਸ਼ਨਰੀ communication satellite ਨੂੰ ਲਾਂਚ ਕੀਤਾ। weather ਅਤੇ communication ਦੇ ਖੇਤਰ ਵਿੱਚ ਉਸ ਦਾ ਲਾਭ ਸਾਡੇ ਦੱਖਣੀ ਏਸ਼ੀਆ ਦੇ ਮਿੱਤਰ ਦੇਸ਼ ਨੂੰ ਮਿਲ ਰਿਹਾ ਹੈ।

ਸਾਥੀਓ, 

ਪਰਿਸਥਿਤੀਆਂ ਕੈਸੀਆਂ ਵੀ ਹੋਣ, ਅਗਰ ਸਾਡੇ ਵਿੱਚ ਹੌਸਲਾ ਹੈ ਤਾਂ ਅਸੀਂ ਆਪਦਾ ਨੂੰ ਵੀ ਅਵਸਰ ਵਿੱਚ ਬਦਲ ਸਕਦੇ ਹਾਂ। ਇਹੀ ਸੰਦੇਸ਼ ਨੇਤਾਜੀ ਨੇ ਸਾਨੂੰ ਆਜ਼ਾਦੀ ਦੀ ਲੜਾਈ ਦੇ ਦੌਰਾਨ ਦਿੱਤਾ ਸੀ।  ਨੇਤਾਜੀ ਕਹਿੰਦੇ ਸਨ ਕਦੇ ਵੀ ਸੁਤੰਤਰ ਭਾਰਤ ਦੇ ਸੁਪਨੇ ਦਾ ਵਿਸ਼ਵਾਸ ਨਾ ਖੋਣਾ। ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜੋ ਭਾਰਤ ਨੂੰ ਝਕਝੋਰ (ਹਿਲਾ) ਸਕੇ‘। ਅੱਜ ਸਾਡੇ ਸਾਹਮਣੇ ਆਜ਼ਾਦ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਲਕਸ਼ ਹੈ। ਸਾਡੇ ਸਾਹਮਣੇ ਅਜ਼ਾਦੀ ਦੇ ਸੌਂਵੇ ਸਾਲ ਤੋਂ ਪਹਿਲੇ, 2047 ਦੇ ਪਹਿਲੇ ਨਵੇਂ ਭਾਰਤ ਦੇ ਨਿਰਮਾਣ ਦਾ ਲਕਸ਼ ਹੈ। ਅਤੇ ਨੇਤਾਜੀ ਨੂੰ ਦੇਸ਼ ’ਤੇ ਜੋ ਵਿਸ਼ਵਾਸ ਸੀ, ਜੋ ਭਾਵ ਨੇਤਾਜੀ ਦੇ ਦਿਲ ਵਿੱਚ ਉੱਭਰਦੇ ਸਨ। ਅਤੇ ਉਨ੍ਹਾਂ ਦੇ ਹੀ ਇਨ੍ਹਾਂ ਭਾਵਾਂ ਦੇ ਕਾਰਨ ਮੈਂ ਕਹਿ ਸਕਦਾ ਹਾਂ ਕਿ, ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜੋ ਭਾਰਤ ਨੂੰ ਇਸ ਲਕਸ਼ ਤੱਕ ਪਹੁੰਚਣ ਤੋਂ ਰੋਕ ਸਕੇ। ਸਾਡੀਆਂ ਸਫ਼ਲਤਾਵਾਂ ਸਾਡੀ ਸੰਕਲਪਸ਼ਕਤੀ ਦਾ ਸਬੂਤ ਹਨ। ਲੇਕਿਨ, ਇਹ ਯਾਤਰਾ ਹਾਲੇ ਲੰਬੀ ਹੈ। ਸਾਨੂੰ ਹਾਲੇ ਕਈ ਸਿਖਰ ਹੋਰ ਪਾਰ ਕਰਨੇ ਹਨ। ਇਸ ਦੇ ਲਈ ਜ਼ਰੂਰੀ ਹੈ, ਸਾਨੂੰ ਦੇਸ਼ ਦੇ ਇਤਿਹਾਸ ਦਾ, ਹਜ਼ਾਰਾਂ ਸਾਲਾਂ ਦੀ ਯਾਤਰਾ ਵਿੱਚ ਇਸ ਨੂੰ ਆਕਾਰ ਦੇਣ ਵਾਲੇ ਤਪ, ਤਿਆਗ ਅਤੇ ਬਲੀਦਾਨਾਂ ਦਾ ਬੋਧ ਰਹੇ।

ਭਾਈਓ ਅਤੇ ਭੈਣੋਂ, 

ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਸੰਕਲਪ ਹੈ ਕਿ ਭਾਰਤ ਆਪਣੀ ਪਹਿਚਾਣ ਅਤੇ ਪ੍ਰੇਰਣਾਵਾਂ ਨੂੰ ਪੁਨਰਜੀਵਿਤ ਕਰੇਗਾ। ਇਹ ਦੁਰਭਾਗ ਰਿਹਾ ਕਿ ਆਜ਼ਾਦੀ ਦੇ ਬਾਅਦ ਦੇਸ਼ ਦੇ ਸੱਭਿਆਚਾਰ ਅਤੇ ਸੰਸਕਾਰਾਂ ਦੇ ਨਾਲ ਹੀ ਅਨੇਕ ਮਹਾਨ ਵਿਅਕਤਿੱਤਵਾਂ ਦੇ ਯੋਗਦਾਨ ਨੂੰ ਮਿਟਾਉਣ ਦਾ ਕੰਮ ਕੀਤਾ ਗਿਆ। ਸਵਾਧੀਨਤਾ (ਸੁਤੰਤਰਤਾ) ਸੰਗ੍ਰਾਮ ਵਿੱਚ ਲੱਖਾਂ-ਲੱਖ ਦੇਸ਼ਵਾਸੀਆਂ ਦੀ ਤਪੱਸਿਆ ਸ਼ਾਮਲ ਸੀ ਲੇਕਿਨ ਉਨ੍ਹਾਂ ਦੇ  ਇਤਿਹਾਸ ਨੂੰ ਵੀ ਸੀਮਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਲੇਕਿਨ ਅੱਜ ਆਜ਼ਾਦੀ ਦੇ ਦਹਾਕਿਆਂ ਬਾਅਦ ਦੇਸ਼ ਉਨ੍ਹਾਂ ਗ਼ਲਤੀਆਂ ਨੂੰ ਡੰਕੇ ਦੀ ਚੋਟ ’ਤੇ ਸੁਧਾਰ ਰਿਹਾ ਹੈ, ਠੀਕ ਕਰ ਰਿਹਾ ਹੈ। ਤੁਸੀਂ ਦੇਖੋ, ਬਾਬਾ ਸਾਹਬ ਅੰਬੇਡਕਰ ਨਾਲ ਜੁੜੇ ਪੰਚਤੀਰਥਾਂ ਨੂੰ ਦੇਸ਼ ਉਨ੍ਹਾਂ ਦੀ ਗਰਿਮਾ ਦੇ ਅਨੁਰੂਪ ਵਿਕਸਿਤ ਕਰ ਰਿਹਾ ਹੈ।

ਸਟੈਚੂ ਆਵ੍ ਯੂਨਿਟੀ ਅੱਜ ਪੂਰੀ ਦੁਨੀਆ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਯਸ਼ਗਾਨ ਦੀ ਤੀਰਥ ਬਣ ਗਈ ਹੈ। ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਵੀ ਅਸੀਂ ਸਭ ਨੇ ਕਰ ਦਿੱਤੀ ਹੈ। ਆਦਿਵਾਸੀ ਸਮਾਜ ਦੇ ਯੋਗਦਾਨ ਅਤੇ ਇਤਿਹਾਸ ਨੂੰ ਸਾਹਮਣੇ ਲਿਆਉਣ ਲਈ ਅਲੱਗ-ਅਲੱਗ ਰਾਜਾਂ ਵਿੱਚ ਆਦਿਵਾਸੀ ਮਿਊਜ਼ੀਅਮ ਬਣਾਏ ਜਾ ਰਹੇ ਹਨ। ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਨਾਲ ਜੁੜੀ ਹਰ ਵਿਰਾਸਤ ਨੂੰ ਵੀ ਦੇਸ਼ ਪੂਰੇ ਗੌਰਵ ਨਾਲ ਸੰਜੋ ਰਿਹਾ ਹੈ। ਨੇਤਾਜੀ ਦੁਆਰਾ ਅੰਡਮਾਨ ਵਿੱਚ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ’ਤੇ ਅੰਡਮਾਨ ਦੇ ਇੱਕ ਦ੍ਵੀਪ (ਟਾਪੂ) ਦਾ ਨਾਮ ਉਨ੍ਹਾਂ ਦੇ ਨਾਮ ’ਤੇ ਰੱਖਿਆ ਗਿਆ ਹੈ।

ਹੁਣੇ ਦਸੰਬਰ ਵਿੱਚ ਹੀ, ਅੰਡਮਾਨ ਵਿੱਚ ਇੱਕ ਵਿਸ਼ੇਸ਼ ‘ਸੰਕਲਪ ਸਮਾਰਕ’ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਲਈ ਸਮਰਪਿਤ ਕੀਤਾ ਗਿਆ ਹੈ। ਇਹ ਸਮਾਰਕ ਨੇਤਾਜੀ ਦੇ ਨਾਲ ਨਾਲ ਇੰਡੀਅਨ ਨੈਸ਼ਨਲ ਆਰਮੀ ਦੇ ਉਨ੍ਹਾਂ ਜਵਾਨਾਂ ਦੇ ਲਈ ਵੀ ਇੱਕ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਸੀ। ਇਹ ਮੇਰਾ ਸੁਭਾਗ ਹੈ ਕਿ ਪਿਛਲੇ ਸਾਲ, ਅੱਜ ਦੇ ਹੀ ਦਿਨ ਮੈਨੂੰ ਕੋਲਕਾਤਾ ਵਿੱਚ ਨੇਤਾਜੀ ਦੇ ਪੈਤ੍ਰਿਕ (ਜੱਦੀ) ਆਵਾਸ ਵੀ ਜਾਣ ਦਾ ਅਵਸਰ ਮਿਲਿਆ ਸੀ। ਜਿਸ ਤਰ੍ਹਾਂ ਨਾਲ ਉਹ ਕੋਲਕਾਤਾ ਤੋਂ ਨਿਕਲੇ ਸਨ, ਜਿਸ ਕਮਰੇ ਵਿੱਚ ਬੈਠ ਕੇ ਉਹ ਪੜ੍ਹਦੇ ਸਨ, ਉਨ੍ਹਾਂ ਦੇ  ਘਰ ਦੀਆਂ ਪੌੜੀਆਂ, ਉਨ੍ਹਾਂ ਦੇ ਘਰ ਦੀਆਂ ਦੀਵਾਰਾਂ, ਉਨ੍ਹਾਂ ਦੇ ਦਰਸ਼ਨ ਕਰਨਾ, ਉਹ ਅਨੁਭਵ,  ਸ਼ਬਦਾਂ ਤੋਂ ਪਰੇ ਹੈ।

ਸਾਥੀਓ, 

ਮੈਂ 21 ਅਕਤੂਬਰ 2018 ਦਾ ਉਹ ਦਿਨ ਵੀ ਨਹੀਂ ਭੁੱਲ ਸਕਦਾ ਜਦੋਂ ਆਜ਼ਾਦ ਹਿੰਦ ਸਰਕਾਰ ਦੇ 75 ਵਰ੍ਹੇ ਹੋਏ ਸਨ। ਲਾਲ ਕਿਲੇ ਵਿੱਚ ਹੋਏ ਵਿਸ਼ੇਸ਼ ਸਮਾਰੋਹ ਵਿੱਚ ਮੈਂ ਆਜ਼ਾਦ ਹਿੰਦ ਫ਼ੌਜ ਦੀ ਕੈਪ ਪਹਿਨ ਕੇ ਤਿਰੰਗਾ ਲਹਿਰਾਇਆ ਸੀ। ਉਹ ਪਲ ਅਦਭੁਤ ਹੈ, ਉਹ ਪਲ ਅਭੁੱਲ ਹੈ। ਮੈਨੂੰ ਖੁਸ਼ੀ ਹੈ ਕਿ ਲਾਲ ਕਿਲੇ ਵਿੱਚ ਹੀ ਆਜ਼ਾਦ ਹਿੰਦ ਫ਼ੌਜ ਨਾਲ ਜੁੜੇ ਇੱਕ ਸਮਾਰਕ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।  2019 ਵਿੱਚ, 26 ਜਨਵਰੀ ਦੀ ਪਰੇਡ ਵਿੱਚ ਆਜ਼ਾਦ ਹਿੰਦ ਫ਼ੌਜ ਦੇ ਸਾਬਕਾ ਸੈਨਿਕਾਂ ਨੂੰ ਦੇਖ ਕੇ ਮਨ ਜਿਤਨਾ ਪ੍ਰਫੁੱਲਿਤ  ਹੋਇਆ, ਉਹ ਵੀ ਮੇਰੀ ਅਨਮੋਲ ਸਮ੍ਰਿਤੀ (ਯਾਦ) ਹੈ। ਅਤੇ ਇਸ ਨੂੰ ਵੀ ਮੈਂ ਆਪਣਾ ਸੁਭਾਗ ਮੰਨਦਾ ਹਾਂ ਕਿ ਸਾਡੀ ਸਰਕਾਰ ਨੂੰ ਨੇਤਾਜੀ ਨਾਲ ਜੁੜੀਆਂ ਫਾਇਲਾਂ ਨੂੰ ਜਨਤਕ ਕਰਨ ਦਾ ਅਵਸਰ ਮਿਲਿਆ।

ਸਾਥੀਓ, 

ਨੇਤਾਜੀ ਸੁਭਾਸ਼ ਕੁਝ ਠਾਨ ਲੈਂਦੇ ਸਨ ਤਾਂ ਫਿਰ ਉਨ੍ਹਾਂ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਸੀ। ਸਾਨੂੰ ਨੇਤਾਜੀ ਸੁਭਾਸ਼ ਦੀ ‘Can Do, Will Do’ ਸਪਿਰਿਟ ਤੋਂ ਪ੍ਰੇਰਣਾ ਲੈਂਦੇ ਹੋਏ ਅੱਗੇ ਵਧਣਾ ਹੈ। ਉਹ ਇਹ ਜਾਣਦੇ ਸਨ ਤਦੇ ਇਹ ਗੱਲ ਹਮੇਸ਼ਾ ਕਹਿੰਦੇ ਸਨ ਭਾਰਤ ਵਿੱਚ ਰਾਸ਼ਟਰਵਾਦ ਨੇ ਅਜਿਹੀ ਸਿਰਜਨਾਤਮਕ ਸ਼ਕਤੀ ਦਾ ਸੰਚਾਰ ਕੀਤਾ ਹੈ ਜੋ ਸਦੀਆਂ ਤੋਂ ਲੋਕਾਂ ਦੇ ਅੰਦਰ ਸੁੱਤੀ ਪਈ ਸੀ। ਸਾਨੂੰ ਰਾਸ਼ਟਰਵਾਦ ਵੀ ਜ਼ਿੰਦਾ ਰੱਖਣਾ ਹੈ। ਸਾਨੂੰ ਸਿਰਜਣਾ ਵੀ ਕਰਨੀ ਹੈ। ਅਤੇ ਰਾਸ਼ਟਰ ਚੇਤਨਾ ਨੂੰ ਜਾਗ੍ਰਿਤ ਵੀ ਰੱਖਣਾ ਹੈ। ਮੈਨੂੰ ਵਿਸ਼ਵਾਸ ਹੈ ਕਿ, ਅਸੀਂ ਮਿਲ ਕੇ, ਭਾਰਤ ਨੂੰ ਨੇਤਾਜੀ ਸੁਭਾਸ਼ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਸਫ਼ਲ ਹੋਵਾਂਗੇ। ਆਪ ਸਭ ਨੂੰ ਇੱਕ ਵਾਰ ਫਿਰ ਪਰਾਕ੍ਰਮ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਅੱਜ ਐੱਨਡੀਆਰਐੱਫ, ਐੱਸਡੀਆਰਐੱਫ ਦੇ ਲੋਕਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਾ ਹਾਂ। ਕਿਉਂਕਿ ਬਹੁਤ ਛੋਟੇ ਕਾਲਖੰਡ ਵਿੱਚ ਉਨ੍ਹਾਂ ਨੇ ਆਪਣੀ ਪਹਿਚਾਣ ਬਣਾ ਦਿੱਤੀ ਹੈ।

ਅੱਜ ਕਿਤੇ ਵੀ ਆਪਦਾ ਹੋਵੇ ਜਾਂ ਆਪਦਾ ਦੇ ਸਬੰਧਿਤ ਸੰਭਾਵਨਾਵਾਂ ਦੀਆਂ ਖ਼ਬਰਾਂ ਹੋਣ, ਸਾਇਕਲੋਨ (ਚੱਕਰਵਾਤ) ਜਿਹੀਆਂ। ਅਤੇ ਜਦੋਂ ਐੱਨਡੀਆਰਐੱਫ ਦੇ ਜਵਾਨ ਯੂਨੀਫਾਰਮ ਵਿੱਚ ਦਿਖਦੇ ਹਨ। ਸਾਧਾਰਣ ਮਾਨਵੀ ਨੂੰ ਇੱਕ ਭਰੋਸਾ ਹੋ ਜਾਂਦਾ ਹੈ। ਕਿ ਹੁਣ ਮਦਦ ਪਹੁੰਚ ਗਈ। ਇਤਨੇ ਘੱਟ ਸਮੇਂ ਵਿੱਚ ਕਿਸੇ ਸੰਸਥਾ ਅਤੇ ਇਸ ਦੀ ਯੂਨੀਫਾਰਮ ਦੀ ਪਹਿਚਾਣ ਬਣਨਾ, ਯਾਨੀ ਜਿਵੇਂ ਸਾਡੇ ਦੇਸ਼ ਵਿੱਚ ਕੋਈ ਤਕਲੀਫ਼ ਹੋਵੇ ਅਤੇ ਸੈਨਾ ਦੇ ਜਵਾਨ ਆ ਜਾਣ ਤਾਂ ਸਾਧਾਰਣ ਮਨੁੱਖ ਨੂੰ ਸੰਤੋਸ਼ ਹੋ ਜਾਂਦਾ ਹੈ, ਭਈ ਬਸ ਹੁਣ ਇਹ ਲੋਕ ਆ ਗਏ। ਵੈਸਾ ਹੀ ਅੱਜ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੇ ਜਵਾਨਾਂ ਨੇ ਆਪਣੇ ਪਰਾਕ੍ਰਮ ਨਾਲ ਇਹ ਕਰਕੇ ਦਿਖਾਇਆ ਹੈ।

ਮੈ ਪਰਾਕ੍ਰਮ ਦਿਵਸ ’ਤੇ ਨੇਤਾਜੀ ਨੂੰ ਸਮਰਣ (ਯਾਦ) ਕਰਦੇ ਹੋਏ, ਮੈਂ ਐੱਨਡੀਆਰਐੱਫ ਦੇ ਜਵਾਨਾਂ ਨੂੰ,  ਐੱਸਡੀਆਰਐੱਫ ਦੇ ਜਵਾਨਾਂ ਨੂੰ, ਉਨ੍ਹਾਂ ਨੇ ਜਿਸ ਕੰਮ ਨੂੰ ਜਿਸ ਕਰੁਣਾ ਅਤੇ ਸੰਵੇਦਨਸ਼ੀਲਤਾ ਦੇ ਨਾਲ ਉਠਾਇਆ ਹੈ। ਬਹੁਤ – ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਮੈਂ ਜਾਣਦਾ ਹਾਂ ਇਸ ਆਪਦਾ ਪ੍ਰਬੰਧਨ ਦੇ ਕੰਮ ਵਿੱਚ, ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਈਆਂ ਨੇ ਆਪਣੇ ਜੀਵਨ ਵੀ ਬਲੀਦਾਨ ਦਿੱਤੇ ਹਨ। ਮੈਂ ਅੱਜ ਅਜਿਹੇ ਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਗਾ ਦਿੱਤੀ ਸੀ। ਅਜਿਹੇ ਸਭ ਨੂੰ ਮੈਂ ਆਦਰਪੂਵਰਕ ਨਮਨ ਕਰਦੇ ਹੋਏ ਮੈਂ ਆਪ ਸਭ ਨੂੰ ਵੀ ਅੱਜ ਪਰਾਕ੍ਰਮ ਦਿਵਸ ਦੀਆਂ ਅਨੇਕ– ਅਨੇਕ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ !

*****

ਡੀਐੱਸ/ਡੀਕੇ/ਏਕੇ(Release ID: 1792172) Visitor Counter : 72