ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20 ਜਨਵਰੀ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ’ ਦੇ ਨੈਸ਼ਨਲ ਲਾਂਚ ਸਮਾਰੋਹ ਵਿੱਚ ਮੁੱਖ ਭਾਸ਼ਣ ਦੇਣਗੇ


ਪ੍ਰਧਾਨ ਮੰਤਰੀ ਬ੍ਰਹਮ ਕੁਮਾਰੀਆਂ ਦੀਆਂ ਸੱਤ ਪਹਿਲਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ

Posted On: 19 JAN 2022 12:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜਨਵਰੀ2022 ਨੂੰ ਸਵੇਰੇ: 10:30 ਵਜੇ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਆਜ਼ਾਦੀ  ਕਾ ਅੰਮ੍ਰਿਤ ਮਹੋਤਸਵ ਸੇ ਸਵਰਣਿਮ ਭਾਰਤ ਕੀ ਓਰ’ ਪ੍ਰੋਗਰਾਮ  ਦੇ ਨੈਸ਼ਨਲ ਲਾਂਚ ਸਮਾਰੋਹ ਵਿੱਚ ਮੁੱਖ ਭਾਸ਼ਣ ਦੇਣਗੇ ।  ਇਸ ਪ੍ਰੋਗਰਾਮ ਵਿੱਚ ਬ੍ਰਹਮ ਕੁਮਾਰੀਆਂ ਦੁਆਰਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਸਾਲ ਭਰ ਚਲਣ ਵਾਲੀਆਂ ਪਹਿਲਾਂ ਦਾ ਉਦਘਾਟਨ ਕੀਤਾ ਜਾਵੇਗਾ,  ਜਿਸ ਵਿੱਚ 30 ਤੋਂ ਅਧਿਕ ਮੁਹਿੰਮਾਂ,  15,000 ਤੋਂ ਅਧਿਕ ਪ੍ਰੋਗਰਾਮ ਅਤੇ ਸਮਾਗਮ ਸ਼ਾਮਲ  ਹਨ ।

ਇਸ ਸਮਾਗਮ ਦੇ ਦੌਰਾਨ,  ਪ੍ਰਧਾਨ ਮੰਤਰੀ ਬ੍ਰਹਮ ਕੁਮਾਰੀਆਂ ਦੀਆਂ ਸੱਤ ਪਹਿਲਾਂ ਨੂੰ ਹਰੀ ਝੰਡੀ ਦਿਖਾਉਣਗੇ। ਇਨ੍ਹਾਂ ਪਹਿਲਾਂ ਵਿੱਚ ਮੇਰਾ ਭਾਰਤ ਸ‍ਵਸ‍ਥ ਭਾਰਤ’ ਆਤ‍ਮਨਿਰਭਰ ਭਾਰਤ:  ਆਤਮਨਿਰਭਰ ਕਿਸਾਨ ,  ਮਹਿਲਾਵਾਂ :  ਭਾਰਤ ਦੀਆਂ ਧਵਜਵਾਹਕ ,  ਸ਼ਾਂਤੀ ਬੱਸ ਮੁਹਿੰਮ ਦੀ ਸ਼ਕਤੀ,  ਅਨਦੇਖਾ ਭਾਰਤ ਸਾਈਕਲ ਰੈਲੀ ,  ਯੂਨਾਇਟਿਡ ਇੰਡੀਆ ਮੋਟਰ ਬਾਈਕ ਮੁਹਿੰਮ ਅਤੇ ਸਵੱਛ ਭਾਰਤ ਮੁਹਿੰਮ ਦੇ ਤਹਿਤ ਹਰਿਤ ਪਹਿਲਾਂ ਸ਼ਾਮਲ  ਹਨ ।

ਮੇਰਾ ਭਾਰਤ ਸ‍ਵਸ‍ਥ ਭਾਰਤ ਪਹਿਲ ਵਿੱਚਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਵਿਵਿਧ ਸਮਾਗਮ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇਜਿਨ੍ਹਾਂ ਵਿੱਚ ਅਧਿਆਤਮਿਕਤਾਭਲਾਈ ਅਤੇ ਪੋਸ਼ਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮੈਡੀਕਲ ਕੈਪਾਂ,  ਕੈਂਸਰ ਜਾਂਚ,  ਡਾਕਟਰਾਂ ਅਤੇ ਹੋਰ ਸਿਹਤ ਦੇਖਭਾਲ਼ ਕਰਮੀਆਂ ਲਈ ਸੰਮੇਲਨਾਂ ਦੇ ਆਯੋਜਨ ਆਦਿ ਸ਼ਾਮਲ  ਹਨ।  ਆਤਮਨਿਰਭਰ ਭਾਰਤ: ਆਤਮਨਿਰਭਰ ਕਿਸਾਨਾਂ ਦੇ ਤਹਿਤ 75 ਕਿਸਾਨ ਸਸ਼ਕਤੀਕਰਣ ਮੁਹਿੰਮਾਂ,  75 ਕਿਸਾਨ ਸੰਮੇਲਨ75 ਟਿਕਾਊ ਯੋਗਿਕ ਫਾਰਮਿੰਗ ਟ੍ਰੇਨਿੰਗ ਪ੍ਰੋਗਰਾਮ ਅਤੇ ਕਿਸਾਨਾਂ ਦੀ ਭਲਾਈ ਲਈ ਅਜਿਹੀਆਂ ਹੀ ਅਨੇਕ ਪਹਿਲਾਂ ਦਾ ਆਯੋਜਨ ਕੀਤਾ ਜਾਵੇਗਾ। ਮਹਿਲਾਵਾਂ: ਭਾਰਤ ਦੀ ਧਵਜਵਾਹਕ  ਦੇ ਤਹਿਤ,  ਮਹਿਲਾ ਸਸ਼ਕਤੀਕਰਣ ਅਤੇ ਬਾਲਿਕਾ ਸਸ਼ਕਤੀਕਰਣ ਦੇ ਜ਼ਰੀਏ ਸਮਾਜਿਕ ਬਦਲਾਅ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ।

ਸ਼ਾਂਤੀ ਬੱਸ ਮੁਹਿੰਮ ਦੀ ਸ਼ਕਤੀ ਵਿੱਚ 75 ਸ਼ਹਿਰਾਂ ਅਤੇ ਤਹਿਸੀਲਾਂ ਨੂੰ ਸ਼ਾਮਲ  ਕੀਤਾ ਜਾਵੇਗਾ ਅਤੇ ਅੱਜ ਦੇ ਨੌਜਵਾਨ ਦੇ ਸਕਾਰਾਤਮਕ ਬਦਲਾਅ ਬਾਰੇ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ ।  ਵਿਰਾਸਤ ਅਤੇ ਵਾਤਾਵਰਣ ਦੇ ਦਰਮਿਆਨ ਸਬੰਧ ਨੂੰ ਰੇਖਾਂਕਿਤ ਕਰਦੇ ਹੋਏ ਅਨਦੇਖਾ ਭਾਰਤ ਸਾਈਕਲ ਰੈਲੀ ਦਾ ਵਿਭਿੰਨ ਵਿਰਾਸਤ ਸ‍ਥਲਾਂ ਉੱਤੇ ਆਯੋਜਨ ਕੀਤਾ ਜਾਵੇਗਾ ।  ਯੂਨਾਇਟਿਡ ਇੰਡੀਆ ਮੋਟਰ ਬਾਈਕ ਮੁਹਿੰਮ ਮਾਊਂਟ ਆਬੂ ਤੋਂ ਦਿੱਲੀ ਤੱਕ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਦੇ ਤਹਿਤ ਕਈ ਸ਼ਹਿਰਾਂ ਨੂੰ ਸ਼ਾਮਲ  ਕੀਤਾ ਜਾਵੇਗਾ।  ਸਵੱਛ ਭਾਰਤ ਅਭਿਯਾਨ ਦੇ ਤਹਿਤ ਪਹਿਲ ਵਿੱਚ ਮਾਸਿਕ ਸਫਾਈ ਮੁਹਿੰਮਸਮੁਦਾਇਕ ਸਫਾਈ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮਾਂ ਸ਼ਾਮਲ  ਕੀਤੀਆਂ ਜਾਣਗੀਆਂ।

ਇਸ ਸਮਾਗਮ ਦੇ ਦੌਰਾਨਗ੍ਰੈਮੀ ਅਵਾਰਡ ਵਿਜੇਤਾ ਸ਼੍ਰੀ ਰਿੱਕੀ ਕੇਜ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤ‍ਸਵ ਨੂੰ ਸਮਰਪਿਤ ਇੱਕ ਗੀਤ ਵੀ ਜਾਰੀ ਕੀਤਾ ਜਾਵੇਗਾ ।

ਬ੍ਰਹਮ ਕੁਮਾਰੀ ਇੱਕ ਵਿਸ਼ਵਵਿਆਪੀ ਅਧਿਆਤਮਿਕ ਅੰਦੋਲਨ ਹੈਜੋ ਵਿਅਕਤੀਗਤ ਬਦਲਾਅ ਅਤੇ ਵਿਸ਼ਵ ਨਵੀਕਰਣ ਦੇ ਲਈ ਸਮਰਪਿਤ ਹੈ ।  ਬ੍ਰਹਮ ਕੁਮਾਰੀ ਦੀ ਸ‍ਥਾਪਨਾ ਸਾਲ 1937 ਵਿੱਚ ਹੋਈ ਸੀ,  ਜਿਸ ਦਾ 130 ਤੋਂ ਅਧਿਕ ਦੇਸ਼ਾਂ ਵਿੱਚ ਵਿਸ‍ਤਾਰ ਹੋ ਗਿਆ ਹੈ ।  ਇਹ ਆਯੋਜਨ ਬ੍ਰਹਮ ਕੁਮਾਰੀਆਂ  ਦੇ ਸੰਸਥਾਪਕ ਪਿਤਾਸ਼੍ਰੀ ਪ੍ਰਜਾਪਿਤਾ ਬ੍ਰਹਮ ਦੀ 53ਵੀਂ ਅਸੈਂਸ਼ਨ (ਚੜ੍ਹਤ) ਵਰ੍ਹੇਗੰਢ  ਦੇ ਅਵਸਰ ਉੱਤੇ ਹੋ ਰਿਹਾ ਹੈ ।

 

**********

ਡੀਐੱਸ/ਐੱਸਐੱਚ


(Release ID: 1791046) Visitor Counter : 133