ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ 2022' ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ
Posted On:
15 JAN 2022 7:53PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਪਰੀਕਸ਼ਾ ਪੇ ਚਰਚਾ 2022’ ਬਾਰੇ ਟਵੀਟ ਕੀਤਾ ਹੈ ਅਤੇ ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਚਰਚਾ ਨਾਲ ਉਨ੍ਹਾਂ ਨੂੰ ਆਪਣੇ ਊਰਜਾਵਾਨ ਨੌਜਵਾਨਾਂ ਨਾਲ ਜੁੜਨ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਆਕਾਂਖਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਅਵਸਰ ਮਿਲਦਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਪਰੀਖਿਆਵਾਂ ਦੇ ਨਾਲ-ਨਾਲ 'ਪਰੀਕਸ਼ਾ ਪੇ ਚਰਚਾ 2022' ਪ੍ਰੋਗਰਾਮ ਵੀ ਨੇੜੇ ਆ ਰਿਹਾ ਹੈ। ਆਓ, ਅਸੀਂ ਸਾਰੇ ਤਣਾਅ ਮੁਕਤ ਪਰੀਖਿਆ 'ਤੇ ਚਰਚਾ ਕਰਦੇ ਹਾਂ ਅਤੇ ਇੱਕ ਵਾਰ ਫਿਰ ਆਪਣੇ ਬਹਾਦਰ #ExamWarriors, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਸਮਰਥਨ ਕਰਦੇ ਹਾਂ। ਮੈਂ ਆਪ ਸਭ ਨੂੰ ਇਸ ਵਰ੍ਹੇ ਦੀ #PPC2022 ਦੇ ਲਈ ਰਜਿਸਟਰ ਹੋਣ ਦੀ ਬੇਨਤੀ ਕਰਦਾ ਹਾਂ।
ਵਿਅਕਤੀਗਤ ਤੌਰ 'ਤੇ, 'ਪਰੀਕਸ਼ਾ ਪੇ ਚਰਚਾ' ਸਿੱਖਣ ਦਾ ਇੱਕ ਸ਼ਾਨਦਾਰ ਅਨੁਭਵ ਹੈ। ਮੈਨੂੰ ਸਾਡੇ ਊਰਜਾਵਾਨ ਨੌਜਵਾਨਾਂ ਨਾਲ ਜੁੜਨ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਆਕਾਂਖਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਅਵਸਰ ਮਿਲਦਾ ਹੈ। ਇਸ ਦੇ ਨਾਲ ਹੀ ਇਸ ਨਾਲ ਸਿੱਖਿਆ ਦੀ ਦੁਨੀਆ ਦੇ ਉੱਭਰਦੇ ਰੁਝਾਨਾਂ ਦਾ ਪਤਾ ਲਗਾਉਣ ਦਾ ਵੀ ਅਵਸਰ ਮਿਲਦਾ ਹੈ। #PPC2022"
***
ਡੀਐੱਸ/ਐੱਸਐੱਚ
(Release ID: 1790246)
Visitor Counter : 178
Read this release in:
Assamese
,
Kannada
,
Odia
,
Tamil
,
English
,
Urdu
,
Hindi
,
Marathi
,
Bengali
,
Manipuri
,
Gujarati
,
Telugu
,
Malayalam