ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੈਨਾ ਦਿਵਸ 'ਤੇ ਭਾਰਤੀ ਫ਼ੌਜ ਦੇ ਕਰਮੀਆਂ (ਜਵਾਨਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
15 JAN 2022 9:13AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੈਨਾ ਦਿਵਸ ਦੇ ਅਵਸਰ 'ਤੇ ਭਾਰਤੀ ਫ਼ੌਜ ਦੇ ਕਰਮੀਆਂ (ਜਵਾਨਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;
"ਸੈਨਾ ਦਿਵਸ ਦੇ ਅਵਸਰ 'ਤੇ ਮੇਰੀਆਂ ਸ਼ੁਭਕਾਮਨਾਵਾਂ, ਵਿਸ਼ੇਸ਼ ਕਰਕੇ ਬਹਾਦਰ ਸੈਨਿਕਾਂ, ਸਤਿਕਾਰਯੋਗ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ। ਭਾਰਤੀ ਫ਼ੌਜ ਆਪਣੀ ਬੀਰਤਾ ਅਤੇ ਪੇਸ਼ੇਵਰਤਾ ਦੇ ਲਈ ਜਾਣੀ ਜਾਂਦੀ ਹੈ। ਰਾਸ਼ਟਰ ਦੀ ਸੁਰੱਖਿਆ ਵਿੱਚ ਭਾਰਤੀ ਫ਼ੌਜ ਨੇ ਜੋ ਅਨਮੋਲ ਯੋਗਦਾਨ ਪਾਇਆ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਭਾਰਤੀ ਫ਼ੌਜ ਦੇ ਕਰਮੀ ਦੂਰ-ਦਰਾਜ ਦੇ ਇਲਾਕਿਆਂ ਵਿੱਚ ਕੰਮ ਕਰਦੇ ਹਨ ਅਤੇ ਕੁਦਰਤੀ ਆਫ਼ਤਾਂ ਸਹਿਤ ਸਾਰੇ ਮਾਨਵੀ ਸੰਕਟਾਂ ਦੇ ਸਮੇਂ ਦੇਸ਼ਵਾਸੀਆਂ ਦੀ ਸਹਾਇਤਾ ਕਰਨ ਵਿੱਚ ਸਦਾ ਅੱਗੇ ਰਹਿੰਦੇ ਹਨ। ਵਿਦੇਸ਼ਾਂ ਵਿੱਚ ਸ਼ਾਂਤੀ-ਸਥਾਪਨਾ ਮਿਸ਼ਨਾਂ ‘ਚ ਵੀ ਭਾਰਤੀ ਫ਼ੌਜ ਦੇ ਸ਼ਾਨਦਾਰ ਯੋਗਦਾਨ ਦੇ ਲਈ ਭਾਰਤ ਨੂੰ ਉਸ ‘ਤੇ ਮਾਣ ਹੈ।"
***
ਡੀਐੱਸ/ਐੱਸਐੱਚ
(रिलीज़ आईडी: 1790128)
आगंतुक पटल : 200
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam