ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੋਵਿਡ ਟੀਕਾਕਰਣ ਦਾ 150 ਕਰੋੜ ਦਾ ਇਤਿਹਾਸਿਕ ਅੰਕੜਾ ਹਾਸਲ ਕਰਨ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 07 JAN 2022 9:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ ਟੀਕੇ ਦੀਆਂ 150 ਕਰੋੜ ਖੁਰਾਕਾਂ ਲਗਾਉਣ ਦਾ ਇਤਿਹਾਸਿਕ ਅੰਕੜਾ ਪਾਰ ਕਰਨ ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਉਨ੍ਹਾਂ ਸਭ ਲੋਕਾਂ ਦਾ ਆਭਾਰੀ ਹੈ, ਜੋ ਸਾਡੀ ਟੀਕਾਕਰਣ ਮੁਹਿੰਮ ਨੂੰ ਸਫ਼ਲ ਬਣਾਉਣ ਦੇ ਲਈ ਕੰਮ ਕਰ ਰਹੇ ਹਨ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਟੀਕਾਕਰਣ ਦੇ ਮੋਰਚੇ 'ਤੇ ਇੱਕ ਇਤਿਹਾਸਿਕ ਦਿਨ! 150 ਕਰੋੜ ਟੀਕੇ ਦੀਆਂ ਖੁਰਾਕਾਂ ਦੇਣ ਦੀ ਉਪਲਬਧੀ ਹਾਸਲ ਕਰਨ 'ਤੇ ਦੇਸ਼ਵਾਸੀਆਂ ਨੂੰ ਵਧਾਈਆਂਸਾਡੀ ਟੀਕਾਕਰਣ ਮੁਹਿੰਮ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਜ਼ਿਆਦਾ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਦੇ ਨਾਲ ਹੀ, ਸਾਨੂੰ ਕੋਵਿਡ-19 ਨਾਲ ਸਬੰਧਿਤ ਸਾਰੇ ਪ੍ਰੋਟੋਕੋਲਸ ਦਾ ਪਾਲਨ ਵੀ ਕਰਦੇ ਰਹਿਣਾ ਹੈ

 

ਭਾਰਤ ਉਨ੍ਹਾਂ ਸਭ ਦਾ ਆਭਾਰੀ ਹੈ ਜੋ ਸਾਡੀ ਟੀਕਾਕਰਣ ਮੁਹਿੰਮ ਨੂੰ ਸਫ਼ਲ ਬਣਾਉਣ ਦੇ ਲਈ ਕੰਮ ਕਰ ਰਹੇ ਹਨ। ਅਸੀਂ ਆਪਣੇ ਡਾਕਟਰਾਂ, ਵਿਗਿਆਨੀਆਂ, ਇਨੋਵੇਟਰਾਂ ਅਤੇ ਟੀਕਾ ਲਗਾਉਣ ਵਾਲੇ ਹੈਲਥ ਕੇਅਰ ਵਰਕਰਾਂ ਦਾ ਧੰਨਵਾਦ ਕਰਦੇ ਹਾਂ। ਮੈਂ ਸਾਰੇ ਪਾਤਰ ਲੋਕਾਂ ਨੂੰ ਆਪਣਾ ਟੀਕਾਕਰਣ ਕਰਵਾਉਣ ਦੀ ਤਾਕੀਦ ਕਰਦਾ ਹਾਂ। ਆਓ, ਮਿਲ ਕੇ ਕੋਵਿਡ-19 ਨਾਲ ਲੜੀਏ"

 

 

 

***

ਡੀਐੱਸ/ਐੱਸਐੱਚ


(रिलीज़ आईडी: 1788550) आगंतुक पटल : 204
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Odia , Tamil , Telugu , Kannada , Malayalam