ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 : ਮਿੱਥ ਬਨਾਮ ਤੱਥ
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 15-18 ਸਾਲ ਉਮਰ ਵਰਗ ਦੇ ਲਈ ਕੋਵਿਡ ਟੀਕਾਕਰਣ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਜ਼ਿਕਰ ਹੈ ਕਿ ਕੋਵੈਕਸਿਨ ਨੂੰ ਵਿਸ਼ਵ ਸਿਹਤ ਸੰਗਠਨ ਦਾ ਈਯੂਐੱਲ ਪ੍ਰਾਪਤ ਹੈ , ਇਹ ਗੁਮਰਾਹਕੁੰਨ ਹੈ
Posted On:
07 JAN 2022 10:43AM by PIB Chandigarh
ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ( ਡਬਲਿਊਐੱਚਓ) ਦੀ 15-18 ਸਾਲ ਉਮਰ ਵਰਗ ਲਈ ਕੋਵੈਕਸਿਨ ਟੀਕੇ ਦੇ ਐਮਰਜੈਂਸੀ ਉਪਯੋਗ ਸੂਚੀਕਰਣ (ਈਯੂਐੱਲ) ਨੂੰ ਲੈ ਕੇ ਸਹਿਮਤੀ ਨਾ ਹੋਣ ਦੇ ਬਾਵਜੂਦ ਇਸ ਉਮਰ ਵਰਗ ਦੇ ਲਈ ਕੋਵੈਕਸਿਨ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ । ਅਜਿਹੀਆਂ ਰਿਪੋਰਟਾਂ ਗਲਤ ਸੂਚਨਾ ਦੇਣ ਵਾਲੀਆਂ , ਗੁਮਰਾਹਕੁੰਨ ਅਤੇ ਸਚਾਈ ਤੋਂ ਦੂਰ ਹਨ ।
ਇਸ ਸਬੰਧ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਡਬਲਿਊਐੱਚਓ ਦੀ ਈਯੂਐੱਲ ਬਾਰੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ । ਕੇਂਦਰੀ ਸਿਹਤ ਮੰਤਰਾਲੇ ਨੇ 27 ਦਸੰਬਰ , 2021 ਨੂੰ 15-18 ਸਾਲ ਦੀ ਉਮਰ ਵਰਗ ਦੇ ਨਵੇਂ ਲਾਭਾਰਥੀ “ਹੈਡਿੰਗ ਦੇ ਨਾਲ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ । ਇਸ ਦੇ ਪੇਜ਼ ਨੰਬਰ ਚਾਰ ‘ਤੇ ਲਿਖਤੀ ਸਬ-ਹੈਡਿੰਗ ( ਈ ) ਵਿੱਚ ਕਿਹਾ ਗਿਆ ਹੈ , “ਅਜਿਹੇ ਲਾਭਾਰਥੀਆਂ ਦੇ ਟੀਕਾਕਰਣ ਦੇ ਲਈ ਕੇਵਲ ਕੋਵੈਕਸਿਨ ਦਾ ਵਿਕਲਪ ਉਪਲਬਧ ਹੈ , ਕਿਉਂਕਿ 15-18 ਉਮਰ ਵਰਗ ਲਈ ਈਯੂਐੱਲ ਦੇ ਨਾਲ ਇਹ ਇੱਕਮਾਤਰ ਵੈਕਸੀਨ (ਟੀਕਾ) ਹੈ।”
ਨੈਸ਼ਨਲ ਰੈਗੂਲੇਟਰ, ਕੇਂਦਰੀ ਔਸ਼ਧੀ ਮਿਆਰ ਨਿਯੰਤ੍ਰਣ ਸੰਗਠਨ ( ਸੀਡੀਐੱਸਸੀਓ ) ਨੇ 24 ਦਸੰਬਰ, 2021 ਨੂੰ 12-18 ਸਾਲ ਦੇ ਉਮਰ ਵਰਗ ਲਈ ਕੋਵੈਕਸਿਨ ਟੀਕੇ ਦੇ ਈਯੂਐੱਲ ਨੂੰ ਲੈ ਕੇ ਆਪਣੀ ਸਹਿਮਤੀ ਪ੍ਰਦਾਨ ਕੀਤੀ ਸੀ । ਇਸ ਦੇ ਬਾਅਦ 27 ਦਸੰਬਰ , 2021 ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਯੁਵਾ ਬਾਲਗਾਂ ਯਾਨੀ 15 - 18 ਸਾਲ ਉਮਰ ਵਰਗ ਦੇ ਟੀਕਾਕਰਣ ਅਤੇ ਹੋਰ ਸ਼ਨਾਖ਼ਤ ਕੀਤੇ ਸਮੂਹਾਂ ਦੇ ਲਈ ਇਹਤਿਆਦੀ ਖੁਰਾਕ ਦੇ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ । ਇਹ ਸਿਹਤ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲਬਧ ਹਨ ਅਤੇ ਇਨ੍ਹਾਂ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ -
https://www.mohfw.gov.in/pdf/GuidelinesforCOVID19VaccinationofChildrenbetween15to18yearsandPrecautionDosetoHCWsFLWs&60populationwithcomorbidities.pdf
****
ਐੱਮਵੀ
(Release ID: 1788342)
Visitor Counter : 173
Read this release in:
Malayalam
,
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada