ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 14 ਨਵੰਬਰ ਨੂੰ ਤ੍ਰਿਪੁਰਾ ਦੇ 1.47 ਲੱਖ ਤੋਂ ਵੀ ਅਧਿਕ ਲਾਭਾਰਥੀਆਂ ਨੂੰ 'ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ)' ਦੀ ਪਹਿਲੀ ਕਿਸ਼ਤ ਟ੍ਰਾਂਸਫਰ ਕਰਨਗੇ
Posted On:
13 NOV 2021 5:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਨਵੰਬਰ, 2021 ਨੂੰ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤ੍ਰਿਪੁਰਾ ਦੇ 1.47 ਲੱਖ ਤੋਂ ਵੀ ਅਧਿਕ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੀ ਪਹਿਲੀ ਕਿਸ਼ਤ ਟ੍ਰਾਂਸਫਰ ਕਰਨਗੇ। ਇਸ ਅਵਸਰ ‘ਤੇ ਇਨ੍ਹਾਂ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 700 ਕਰੋੜ ਰੁਪਏ ਤੋਂ ਵੀ ਅਧਿਕ ਜਮ੍ਹਾਂ ਕੀਤੇ ਜਾਣਗੇ।
ਤ੍ਰਿਪੁਰਾ ਦੀ ਅਨੂਠੀ ਭੂ-ਜਲਵਾਯੂ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਦੀ ਪਹਿਲ ਦੇ ਬਾਅਦ ਵਿਸ਼ੇਸ਼ ਤੌਰ 'ਤੇ ਇਸ ਰਾਜ ਦੇ ਲਈ 'ਕੱਚੇ' ਮਕਾਨ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ, ਜਿਸ ਦੇ ਮੱਦੇਨਜ਼ਰ 'ਕੱਚੇ' ਮਕਾਨਾਂ ਵਿੱਚ ਰਹਿਣ ਵਾਲੇ ਇੰਨੀ ਵੱਡੀ ਸੰਖਿਆ ਵਿੱਚ ਲਾਭਾਰਥੀ 'ਪੱਕੇ' ਮਕਾਨ ਬਣਾਉਣ ਦੇ ਲਈ ਵਿਸ਼ੇਸ਼ ਸਹਾਇਤਾ ਪ੍ਰਾਪਤ ਕਰਨ ਦੇ ਸਮਰੱਥ ਹੋ ਗਏ ਹਨ।
ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਵੀ ਇਸ ਸਮਾਗਮ ਦੇ ਦੌਰਾਨ ਮੌਜੂਦ ਰਹਿਣਗੇ।
***
ਡੀਐੱਸ/ਵੀਜੇ/ਏਕੇ
(Release ID: 1771589)
Visitor Counter : 173
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam