ਪ੍ਰਧਾਨ ਮੰਤਰੀ ਦਫਤਰ
ਗਲਾਸਗੋ, ਯੂਕੇ ਵਿੱਚ ਸੀਓਪੀ26 ਦੇ ਦੌਰਾਨ ਪ੍ਰਧਾਨ ਮੰਤਰੀ ਦੀ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ
प्रविष्टि तिथि:
02 NOV 2021 8:02PM by PIB Chandigarh
ਗਲਾਸਗੋ, ਯੂਕੇ ਵਿੱਚ 2 ਨਵੰਬਰ 2021 ਨੂੰ ਸੀਓਪੀ26 ਸਮਿਟ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਨਾਲ ਨਿਪਟਣ ਦੇ ਲਈ ਚਲ ਰਹੇ ਪ੍ਰਯਤਨਾਂ ਅਤੇ ਹੋਰ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਮਹਾਮਾਰੀ ਦੇ ਦੌਰਾਨ ਭਾਰਤ ਅਤੇ ਨੇਪਾਲ ਦੇ ਦਰਮਿਆਨ ਉਤਕ੍ਰਿਸ਼ਟ ਸਹਿਯੋਗ, ਵਿਸ਼ੇਸ਼ ਤੌਰ ’ਤੇ ਭਾਰਤ ਤੋਂ ਨੇਪਾਲ ਨੂੰ ਟੀਕਿਆਂ, ਦਵਾਈਆਂ ਅਤੇ ਚਿਕਿਤਸਾ ਸਮੱਗਰੀ ਦੀ ਸਪਲਾਈ ਅਤੇ ਸੀਮਾਵਾਂ ਦੇ ਦੋਵੇਂ ਤਰਫ਼ ਮਾਲ ਦੇ ਸੁਤੰਤਰ ਪ੍ਰਵਾਹ ਨੂੰ ਸੁਨਿਸ਼ਚਿਤ ਕਰਨ ਵਿੱਚ ਸਹਿਯੋਗ ਦਾ ਜ਼ਿਕਰ ਕੀਤਾ। ਦੋਵੇਂ ਨੇਤਾ ਮਹਾਮਾਰੀ ਦੇ ਹਾਲਾਤ ਤੋਂ ਬਾਹਰ ਨਿਕਲਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ’ਤੇ ਵੀ ਸਹਿਮਤ ਹੋਏ।
ਜੁਲਾਈ ਵਿੱਚ ਸ਼੍ਰੀ ਦੇਉਬਾ ਦੇ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਸੀ। ਸ਼੍ਰੀ ਦੇਉਬਾ ਦੇ ਚਾਰਜ ਸੰਭਾਲਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਟੈਲੀਫੋਨ ’ਤੇ ਗੱਲਬਾਤ ਹੋਈ ਸੀ।
************
ਡੀਐੱਸ/ਏਕੇ
(रिलीज़ आईडी: 1769333)
आगंतुक पटल : 189
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam