ਪ੍ਰਧਾਨ ਮੰਤਰੀ ਦਫਤਰ

ਗਲਾਸਗੋ, ਯੂਕੇ ਵਿੱਚ ਸੀਓਪੀ26 ਦੇ ਦੌਰਾਨ ਪ੍ਰਧਾਨ ਮੰਤਰੀ ਅਤੇ ਬਿਲ ਗੇਟਸ ਦੀ ਮੁਲਾਕਾਤ

Posted On: 02 NOV 2021 7:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਜਲਵਾਯੂ ਪਰਿਵਰਤਨ ’ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਦੌਰਾਨ ਮਾਇਕ੍ਰੋਸੌਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨੂੰ ਮਿਸ਼ਨ ਇਨੋਵੇਸ਼ਨ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਿਸ਼ਨ ਇਨੋਵੇਸ਼ਨ ਦੇ ਤਹਿਤ ਭਾਰਤ ਵਿੱਚ ਗਤੀਵਿਧੀਆਂ ਨੂੰ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ।

ਹਰਿਤ ਹਾਈਡ੍ਰੋਜਨ, ਹਵਾਬਾਜ਼ੀ ਈਂਧਣ, ਬੈਟਰੀ ਭੰਡਾਰਣ ਅਤੇ ਵੈਕਸੀਨ ਰਿਸਰਚ ਜਿਹੇ ਖੇਤਰਾਂ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਕੀਤੀ ਗਈ।

 

 

************ 

ਡੀਐੱਸ/ਏਕੇ



(Release ID: 1769331) Visitor Counter : 126