ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇ ਇਟਲੀ ਦੌਰੇ ਸਬੰਧੀ ਵਿਦੇਸ਼ ਸਕੱਤਰ ਦੇ ਵਿਸ਼ੇਸ਼ ਵੇਰਵਿਆਂ ਦੀ ਪ੍ਰਤੀਲਿਪੀ

Posted On: 30 OCT 2021 2:27PM by PIB Chandigarh

ਸ਼੍ਰੀ ਅਰਿੰਦਮ ਬਾਗਚੀਅਧਿਕਾਰਤ ਤਰਜਮਾਨ: ਤੁਹਾਨੂੰ ਸਭ ਨੂੰ ਸ਼ਾਮ ਦੀ ਨਮਸਤੇਦੇਵੀਓ ਤੇ ਸੱਜਣੋ। ਇਸ ਸਮੇਂ ਰਾਤ ਨੂੰ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਤੇ ਉਨ੍ਹਾਂ ਦਾ ਵੀ ਧੰਨਵਾਦ ਜਿਹੜੇ ਭਾਰਤ ਵਿੰਚ ਸਾਡੀ ਲਾਈਵ ਵੀਡੀਓ ਸਟ੍ਰੀਮ ਉੱਤੇ ਸਾਡੇ ਨਾਲ ਜੁੜ ਰਹੇ ਹਨ – ਸਭ ਨੂੰ ਨਮਸਕਾਰ ਤੇ ਸੁਆਗਤ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰੋਮ ਚ ਹਨਇਹ ਉਨ੍ਹਾਂ ਦੇ ਦੌਰੇ ਦਾ ਪਹਿਲਾ ਦਿਨ ਹੈ। ਅਤੇ ਇਹ ਦੱਸਣ ਲਈ ਕਿ ਕੀ ਕੁਝ ਵਾਪਰ ਰਿਹਾ ਹੈ ਅਤੇ ਅਤੇ ਅਸੀਂ ਕੀ ਯੋਜਨਾ ਉਲੀਕੀ ਹੈਸਾਨੂੰ ਸੱਚਮੁਚ ਮਾਣ ਹੈ ਕਿ ਇੱਥੇ ਸਾਡੇ ਨਾਲ ਭਾਰਤ ਦੇ ਵਿਦੇਸ਼ ਸਕੱਤਰ ਸ਼੍ਰੀ ਹਰਸ਼ ਵਰਧਨ ਸ਼੍ਰਿੰਗਲਾ ਹਨਉਹ ਸਾਨੂੰ ਇਸ ਬਾਰੇ ਵਿਸਕਾਰ ਨਾਲ ਦੱਸਣਗੇ। ਸ੍ਰੀਮਾਨ ਜੀਹੋਰ ਕੋਈ ਦੇਰੀ ਨਾ ਕਰਦਿਆਂਕੀ ਮੈਂ ਇਹ ਸਦਨ ਤੁਹਾਨੂੰ ਸੌਂਪ ਸਕਦਾ ਹਾਂਸ੍ਰੀਮਾਨ ਜੀ।

ਸ਼੍ਰੀ ਹਰਸ਼ ਵਰਧਨ ਸ਼੍ਰਿੰਗਲਾਵਿਦੇਸ਼ ਸਕੱਤਰ: ਨਮਸਕਾਰ ਤੇ ਸ਼ਾਮ ਦੀ ਨਮਸਤੇ ਤੇ ਇੱਕ ਵਾਰ ਫਿਰ ਮੀਡੀਆ ਦੇ ਸਾਡੇ ਦੋਸਤਾਂ ਨਾਲ ਮਿਲ ਕੇ ਵਧੀਆ ਲੱਗ ਰਿਹਾ ਹੈ। ਤੁਹਾਨੂੰ ਪਤਾ ਹੀ ਹੈ ਕਿ ਪ੍ਰਧਾਨ ਮੰਤਰੀ ਅੱਜ ਸਵੇਰੇ ਰੋਮ ਚ ਪੁੱਜ ਗਏ ਹਨ। ਉਨ੍ਹਾਂ ਦੇ ਇਸ ਦੌਰੇ ਦਾ ਪ੍ਰਮੁੱਖ ਉਦੇਸ਼ ਜੀ–20 ਦੇਸ਼ਾਂ ਦੇ 16ਵੇਂ ਸਿਖ਼ਰ ਸੰਮੇਲਨ ਚ ਸ਼ਾਮਲ ਹੋਣਾ ਹੈ। ਪਰ ਉਹ ਇਸ ਮੌਕੇ ਦੀ ਵਰਤੋਂ ਦੇਸ਼ਾਂ ਤੇ ਸਰਕਾਰ ਦੇ ਮੁਖੀਆਂ ਨਾਲ ਕਈ ਦੁਵੱਲੀਆਂ ਬੈਠਕਾਂ ਕਰਨ ਲਈ ਕਰ ਰਹੇ ਹਨ। ਆਪਣੀ ਆਮਦ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਯੂਰੋਪੀਅਨ ਕੌਂਸਲ ਦੇ ਪ੍ਰਧਾਨਮਹਾਮਹਿਮ ਸ਼੍ਰੀ ਚਾਰਲਸ ਮਿਸ਼ੇਲ ਤੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨਮਹਾਮਹਿਮ ਸੁਸ਼੍ਰੀ ਅਰਸੁਲਾ ਵੌਨ ਡੇਰ ਲੇਯੇਨ ਨਾਲ ਮੁਲਾਕਾਤ ਕੀਤੀ। ਇਸ ਪਿਛੋਕੜ ਦੀਆਂ ਮੱਦਾਂ ਵਿੱਚਤੁਹਾਨੂੰ ਪਤਾ ਹੀ ਹੈ ਕਿ ਭਲਕੇ ਪ੍ਰਧਾਨ ਮੰਤਰੀ ਹੋਰਨਾਂ ਮਸਲਿਆਂ ਤੋਂ ਇਲਾਵਾ ਮਹਾਮਾਰੀ ਤੋਂ ਬਾਅਦ ਵਿਸ਼ਵ ਆਰਥਿਕ ਤੇ ਸਿਹਤ ਦੀ ਰੀਕਵਰੀਟਿਕਾਊ ਵਿਕਾਸ ਤੇ ਜਲਵਾਯੂ ਪਰਿਵਰਤਨ ਬਾਰੇ ਜੀ20 ਦੇਸ਼ਾਂ ਨਾਲ ਵਿਚਾਰਵਟਾਂਦਰੇ ਕਰਨਗੇ।

ਸਾਡੇ ਜੀ20 ਸ਼ੇਰਪਾਸਾਡੇ ਵਣਜ ਤੇ ਉਦਯੋਗ ਮੰਤਰੀ ਨੇ ਤੁਹਾਨੂੰ ਕੁਝ ਵੇਰਵੇ ਦਿੱਤੇ ਹਨਜੋ ਮੈਂ ਸਮਝਦਾ ਹਾਂ। ਇਸ ਲਈ ਮੈਂ ਪ੍ਰਧਾਨ ਮੰਤਰੀ ਦੇ ਅੱਜ ਦੇ ਕੁਝ ਰੁਝੇਵਿਆਂ ਤੇ ਧਿਆਨ ਕੇਂਦ੍ਰਿਤ ਕਰਾਂਗਾ। ਯੂਰੋਪੀਅਨ ਕਮਿਸ਼ਨ ਅਤੇ ਕੌਂਸਲ ਦੇ ਪ੍ਰਧਾਨਾਂ ਨਾਲ ਮੀਟਿੰਗ ਦੇ ਨਾਲ-ਨਾਲ ਇਟਲੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਾਰੀਓ ਦ੍ਰਾਗੀ ਨਾਲ ਹੁਣੇ ਹੋਈ ਬੈਠਕ ਬਾਰੇ ਗੱਲ ਹੋਵੇਗੀ। ਉਨ੍ਹਾਂ ਨਾਲ ਚਰਚਾ ਦੇ ਮੁੱਖ ਮੁੱਦੇਜੇ ਤੁਸੀਂ ਇਸ ਨੂੰ ਵੇਖੋਂਤਾਂ ਉਹ ਜਿਹੜੇ ਜੀ-20 ਸੰਮੇਲਨ ਨਾਲ ਸਬੰਧਤ ਹਨਅਤੇ ਵਿਸ਼ਵ ਪੱਧਰ ਤੇ ਸਿਹਤ ਰਿਕਵਰੀਕੋਵਿਡ ਤੋਂ ਰਿਕਵਰੀਆਰਥਿਕ ਰਿਕਵਰੀ ਦੇ ਮੁੱਦੇ ਤੇ ਚਰਚਾ ਹੋਈ ਸੀ। ਦੋਵੇਂ ਬੈਠਕਾਂ ਵਿੱਚ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਤੇ ਚਰਚਾ ਹੋਈ ਅਤੇ ਅਫ਼ਗ਼ਾਨਿਸਤਾਨਹਿੰਦਪ੍ਰਸ਼ਾਂਤ ਦੀ ਸਥਿਤੀ ਸਮੇਤ ਖੇਤਰੀ ਅਤੇ ਵਿਸ਼ਵ ਪੱਧਰੀ ਹਿੱਤਾਂ ਦੇ ਕੁਝ ਖੇਤਰਾਂ ਤੇ ਵੀ ਚਰਚਾ ਕੀਤੀ ਗਈ।

ਹੁਣਜਿੱਥੋਂ ਤੱਕ ਯੂਰੋਪੀਅਨ ਯੂਨੀਅਨ ਦਾ ਸਬੰਧ ਹੈਮੈਨੂੰ ਲਗਦਾ ਹੈ ਕਿ ਨੇਤਾਵਾਂ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਬਹੁਤਬਹੁਤ ਮਹੱਤਵਪੂਰਨ ਅਦਾਨ-ਪ੍ਰਦਾਨ ਹੋਇਆ ਸੀ ਜਦੋਂ ਇਸ ਸਾਲ ਮਈ ਵਿੱਚ ਈਯੂ ਪਲੱਸ 27’ ਦੇ ਰੂਪ ਵਿੱਚ ਭਾਰਤ-ਈਯੂ ਨੇਤਾਵਾਂ ਦੀ ਮੀਟਿੰਗ ਹੋਈ ਸੀਅਤੇ 15ਵੀਂ ਭਾਰਤ-ਈਯੂ ਸਿਖਰ ਸੰਮੇਲਨ ਜੁਲਾਈ 2020 ਵਿੱਚ ਹੋਇਆ ਸੀ। ਯੂਰੋਪੀਅਨ ਯੂਨੀਅਨ ਭਾਰਤ ਦੇ ਬਹੁਤ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਹੈ ਅਤੇ ਅੱਜ ਦੀਆਂ ਮੀਟਿੰਗਾਂ ਵਿੱਚਨੇਤਾਵਾਂ ਨੇ ਰਾਜਨੀਤਕ ਅਤੇ ਸੁਰੱਖਿਆ ਸਬੰਧਾਂਵਪਾਰ ਅਤੇ ਨਿਵੇਸ਼ ਸਬੰਧਾਂ ਦੇ ਨਾਲ-ਨਾਲ ਰੋਡਮੈਪ 2025’ ਨੂੰ ਸ਼ਾਮਲ ਕਰਨ ਵਾਲੇ ਭਾਰਤ-ਈਯੂ ਸਹਿਯੋਗ ਦੀ ਸਮੀਖਿਆ ਕੀਤੀ। ਪਿਛਲੇ ਭਾਰਤ-ਯੂਰਪੀ ਸੰਮੇਲਨਜਿਵੇਂ ਕਿ ਮੈਂ ਦੱਸਿਆ ਹੈਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੁਆਲੇ ਵਿਕਾਸਕ੍ਰਮਾਂਕੋਵਿਡ-19 ਮਹਾਮਾਰੀ ਅਤੇ ਦਿਲਚਸਪੀ ਦੇ ਸਮਕਾਲੀ ਗਲੋਬਲ ਅਤੇ ਖੇਤਰੀ ਵਿਕਾਸ ਬਾਰੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨਅਫ਼ਗ਼ਾਨਿਸਤਾਨਹਿੰਦਪ੍ਰਸ਼ਾਂਤ ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਦੇ ਨਾਲ-ਨਾਲ ਇਟਲੀ ਦੇ ਪ੍ਰਧਾਨ ਮੰਤਰੀ ਨੇ ਟੀਕਾਕਰਨ ਤੇ ਭਾਰਤ ਦੀ ਸ਼ਾਨਦਾਰ ਪ੍ਰਗਤੀ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀਸਾਡੇ ਦੇਸ਼ ਵਿੱਚ ਅਸਲ ਵਿੱਚ ਲਗਾਏ ਗਏ ਟੀਕਿਆਂ ਦੀ ਗਿਣਤੀ ਦੇ ਤੌਰ ਉੱਤੇ ਅਤੇ ਪਹਿਲੀ ਖੁਰਾਕ ਦੇ ਰੂਪ ਵਿੱਚ ਕਵਰ ਕੀਤੇ ਗਏ ਲੋਕਾਂ ਦੀ ਪ੍ਰਤੀਸ਼ਤਤਾ ਦੇ ਰੂਪ ਵਿੱਚ ਵੀ। ਦੁਪਹਿਰ ਨੂੰਪ੍ਰਧਾਨ ਮੰਤਰੀ ਨੇ ਪਿਆਜ਼ਾ ਗਾਂਧੀ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇਇਹ ਸਭ ਵੱਡੀ ਗਿਣਤੀ ਵਿੱਚ ਮੌਜੂਦ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਇਆਜੋ ਪ੍ਰਧਾਨ ਮੰਤਰੀ ਦੇ ਅਭਿਵਾਦਨ ਲਈ ਉੱਥੇ ਪਹੁੰਚੇ ਸਨਜੋ ਕਿ ਉੱਥੇ ਸਨ ਅਤੇ ਉਨ੍ਹਾਂ ਬਹੁਤ ਜ਼ਿਆਦਾ ਉਤਸ਼ਾਹ ਨਾਲ ਇਹ ਸਭ ਕੀਤਾ।

ਜਿਵੇਂ ਕਿ ਅਸੀਂ ਗੱਲ ਕਰਦੇ ਹਾਂਪ੍ਰਧਾਨ ਮੰਤਰੀ ਵੀ ਵੱਖਰੇ ਤੌਰ ਤੇਇਟਲੀ ਵਿਚ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂਇਟਾਲੀਅਨ ਹਿੰਦੂ ਯੂਨੀਅਨ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਸੰਗਠਨਾਂ ਦੇ ਫਰੈਂਡਜ਼ ਆਫ ਇੰਡੀਆਕ੍ਰਿਸ਼ਨ ਚੇਤਨਾ ਲਈ ਇਟਲੀ ਦੀ ਸੰਗਤਸਿੱਖ ਭਾਈਚਾਰੇ ਅਤੇ ਵਿਸ਼ਵ ਯੁੱਧਾਂ ਦੌਰਾਨ ਇਟਲੀ ਵਿੱਚ ਲੜਨ ਵਾਲੇ ਭਾਰਤੀ ਸੈਨਿਕਾਂ ਦੀਆਂ ਯਾਦਗਾਰਾਂ ਦੀ ਉਸਾਰੀ ਵਿਚ ਸ਼ਾਮਲ ਸੰਸਥਾਵਾਂ ਨਾਲ ਵੀ ਵੱਖਰੇ ਤੌਰ ਤੇ ਮੁਲਾਕਾਤ ਕਰ ਰਹੇ ਹਨ। ਉਹ ਮੀਟਿੰਗ ਦੌਰਾਨ ਕਈ ਭਾਰਤ ਵਿਗਿਆਨੀਆਂ ਅਤੇ ਸੰਸਕ੍ਰਿਤ ਵਿਦਵਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਇਟਲੀ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਈਚਾਰੇ ਦੇ ਮੈਂਬਰਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ।

ਜਿੱਥੋਂ ਤੱਕ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਪਲਾਜ਼ੋ ਚਿਗੀ ਵਿਖੇ ਮੁਲਾਕਾਤ ਦਾ ਸਬੰਧ ਹੈਇਟਲੀ ਦੇ ਪ੍ਰਧਾਨ ਮੰਤਰੀ ਦੇ ਅਧਿਕਾਰਤ ਦਫ਼ਤਰ ਅਤੇ ਰਿਹਾਇਸ਼ਇਹ ਉਨ੍ਹਾਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਦ੍ਰਾਗੀ ਨਾਲ ਕਈ ਮੌਕਿਆਂ ਤੇ ਗੱਲ ਕੀਤੀ ਹੈਜਿਸ ਵਿੱਚ ਹਾਲ ਹੀ ਵਿੱਚ 27 ਅਗਸਤ ਨੂੰ ਅਫ਼ਗ਼ਾਨਿਸਤਾਨ ਦੇ ਮੁੱਦੇ ਤੇ ਚਰਚਾ ਕੀਤੀ ਗਈ ਸੀ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋਪ੍ਰਧਾਨ ਮੰਤਰੀ ਦ੍ਰਾਗੀ ਨੇ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਤੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀਅਤੇ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਭਾਗ ਲਿਆ ਵੀ ਅਤੇ ਇਸ ਮੁੱਦੇ ਤੇ ਕੁਝ ਗੱਲਬਾਤ ਵੀ ਹੋਈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਨਵੰਬਰ 2020 ਵਿੱਚ ਆਯੋਜਿਤ ਭਾਰਤ-ਇਟਲੀ ਵਰਚੁਅਲ ਸੰਮੇਲਨ ਤੋਂ ਬਾਅਦ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਅਤੇ ਬੇਸ਼ੱਕਸਹਿਯੋਗ ਦੇ ਹੋਰ ਖੇਤਰਾਂ ਬਾਰੇ ਚਰਚਾ ਹੋਈ।

ਅਖੁੱਟ ਅਤੇ ਸਵੱਛ ਊਰਜਾ ਵਿੱਚ ਦੁਵੱਲੇ ਸਹਿਯੋਗ ਨੂੰ ਨਵਾਂ ਹੁਲਾਰਾ ਪ੍ਰਦਾਨ ਕਰਨ ਲਈਭਾਰਤ ਅਤੇ ਇਟਲੀ ਨੇ ਇੱਕ ਸੰਯੁਕਤ ਬਿਆਨ ਜਾਰੀ ਕਰਕੇ ਊਰਜਾ ਪਰਿਵਰਤਨ ਤੇ ਇੱਕ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾਅਤੇ ਵੱਡੇ ਆਕਾਰ ਦੇ ਗ੍ਰੀਨ ਕੌਰੀਡੋਰ ਪ੍ਰੋਜੈਕਟਾਂਸਮਾਰਟ ਗ੍ਰਿੱਡਾਂਊਰਜਾ ਸਟੋਰੇਜ ਸਮਾਧਾਨਾਂ ਜਿਹੇ ਖੇਤਰਾਂ ਵਿੱਚ ਭਾਈਵਾਲੀ ਦੀ ਖੋਜ ਕਰਨਗੈਸ ਟਰਾਂਸਪੋਰਟੇਸ਼ਨਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨਵੇਸਟ ਟੂ ਵੈਲਥ ਜਿਵੇਂ ਕਿ ਕਿਹਾ ਜਾਂਦਾ ਹੈਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਅਤੇ ਤੈਨਾਤੀ ਅਤੇ ਬਾਇਓਫਿਊਲ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਮੀਟਿੰਗ ਦੌਰਾਨ ਭਾਰਤ ਅਤੇ ਇਟਲੀ ਨੇ ਟੈਕਸਟਾਈਲ ਸਹਿਯੋਗ ਦੇ ਇਰਾਦੇ ਦੇ ਬਿਆਨ ਤੇ ਵੀ ਦਸਤਖਤ ਕੀਤੇ। ਦੋ ਤਰਫਾ ਨਿਵੇਸ਼ਾਂ ਤੇ ਬਹੁਤ ਵਧੀਆ ਚਰਚਾ ਹੋਈਖਾਸ ਤੌਰ ਤੇ ਸਵੱਛ ਊਰਜਾ ਅਤੇ ਨਵਿਆਉਣਯੋਗ ਖੇਤਰ ਵਿੱਚਜਿੱਥੇ ਇਟਲੀ ਕੋਲ ਬਹੁਤ ਮੁਹਾਰਤ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਉਹ ਚੀਜ਼ ਹੈ ਜਿਸ ਨੂੰ ਦੋਵੇਂ ਪ੍ਰਧਾਨ ਮੰਤਰੀ ਇਹ ਦੇਖਣ ਲਈ ਸਹਿਮਤ ਹੋਏ ਕਿ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ।

ਜਿਵੇਂ ਕਿ ਤੁਸੀਂ ਦੇਖ ਸਕਦੇ ਹੋਰੋਮ ਵਿੱਚ ਇਹ ਇੱਕ ਬਹੁਤ ਸਰਗਰਮ ਪਹਿਲਾ ਦਿਨ ਰਿਹਾ ਹੈ। ਕੱਲ੍ਹਪ੍ਰਧਾਨ ਮੰਤਰੀ ਵੈਟੀਕਨ ਸਿਟੀ ਵਿਖੇ ਪਰਮ ਪਵਿੱਤਰ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕਰਨਗੇਅਤੇ ਉਸ ਤੋਂ ਬਾਅਦਉਹ ਜੀ-20 ਸੈਸ਼ਨਾਂ ਵਿੱਚ ਸ਼ਾਮਲ ਹੋਣਗੇਜਿੱਥੇ ਉਹ ਹੋਰ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ ਅਤੇ ਅਸੀਂ ਤੁਹਾਨੂੰ ਸੂਚਿਤ ਕਰਦੇ ਰਹਾਂਗੇ।

ਸ਼੍ਰੀ ਅਰਿੰਦਮ ਬਾਗਚੀਸਰਕਾਰੀ ਤਰਜਮਾਨ: ਤੁਹਾਡਾ ਬਹੁਤ ਬਹੁਤ ਧੰਨਵਾਦਸਰ। ਅਸੀਂ ਕੁਝ ਸਵਾਲ ਲਵਾਂਗੇ। ਇੱਥੇ ਅਸਲ ਚ ਸਮੇਂ ਦੀ ਪਾਬੰਦੀ ਹੈ ਕਿਉਂਕਿ ਮੈਨੂੰ ਲਗਦਾ ਹੈ ਕਿ ਵਿਦੇਸ਼ ਸਕੱਤਰ ਨੂੰ ਕਿਸੇ ਹੋਰ ਰੁਝੇਵੇਂ ਲਈ ਜਾਣਾ ਪਵੇਗਾ। ਇਸ ਲਈ ਮੈਨੂੰ ਸਦਨ ਖੋਲ੍ਹਣ ਦਿਓ। ਸਿਧਾਂਤ।

ਸਿਧਾਂਤ: ਹੈਲੋਮੈਂ WION ਤੋਂ ਸਿਧਾਂਤ ਹਾਂ। ਮੇਰਾ ਸਵਾਲ ਇਹ ਹੈ ਕਿ ਅੱਜ ਸਵੇਰੇ ਈਯੂ ਦੇ ਨੇਤਾਵਾਂ ਨਾਲ ਮੁਲਾਕਾਤ ਦੌਰਾਨਜਦੋਂ ਵੈਕਸੀਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਤੇ ਧਿਆਨ ਦੇਣ ਦੀ ਗੱਲ ਆਉਂਦੀ ਹੈਤਾਂ ਭਾਰਤ ਦੇ ਟੀਕਿਆਂਭਾਰਤੀ ਟੀਕਿਆਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਦੇਣ ਤੇ ਕਿੰਨਾ ਧਿਆਨ ਕੇਂਦ੍ਰਿਤ ਕੀਤਾ ਗਿਆ ਸੀਨਾਲ ਹੀਜਦੋਂ ਅੱਤਵਾਦ ਦੇ ਮੁੱਦੇ ਦੀ ਗੱਲ ਆਉਂਦੀ ਹੈਜੇਕਰ ਤੁਸੀਂ ਇਸ ਬਾਰੇ ਵੀ ਗੱਲ ਕਰ ਸਕਦੇ ਹੋ ਤਾਂ ਭਾਰਤੀ ਪੱਖ ਦੁਆਰਾ ਕਿੰਨਾ ਕੁ ਜ਼ੋਰ ਦਿੱਤਾ ਗਿਆ ਹੈ।

ਮਨੀਸ਼ ਚੰਦ: ਸਰਮਨੀਸ਼ ਚੰਦਇੰਡੀਆ ਰਾਈਟਸ ਨੈੱਟਵਰਕ। ਮੇਰਾ ਸਵਾਲ ਇਹ ਹੈ ਕਿ ਪਿਛਲੇ ਸਿਖਰ ਸੰਮੇਲਨ ਵਿੱਚਇੱਕ ਪ੍ਰਸਤਾਵ ਸੀ ਕਿ ਭਾਰਤ ਅਤੇ ਇਟਲੀ ਤੀਜੇ ਦੇਸ਼ਾਂ ਵਿੱਚਅਫਰੀਕਾ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਖੋਜ ਕਰਨਗੇਅਤੇ ਬੇਸ਼ੱਕਹੁਣ ਇੰਡੋ ਪੈਸੀਫਿਕ ਹੋ ਰਿਹਾ ਹੈਤੁਸੀਂ ਜਾਣਦੇ ਹੋਤੁਹਾਡੇ ਸਿਆਸੀ ਖੇਤਰ ਵਿੱਚ। ਕੀ ਇੰਡੋ ਪੈਸੀਫਿਕ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਸਹਿਯੋਗ ਲਈ ਕੁਝ ਠੋਸ ਯੋਜਨਾਵਾਂ ਤੇ ਕੋਈ ਚਰਚਾ ਹੋਈ ਸੀ?

ਸਪੀਕਰ 1: ਬਲੂਮਬਰਗ ਨਿਊਜ਼। ਮੰਤਰੀਕੀ ਤੁਸੀਂ ਕਿਰਪਾ ਕਰਕੇ ਸਾਨੂੰ ਇਸ ਬਾਰੇ ਹੋਰ ਵਿਸਤਾਰ ਨਾਲ ਦੱਸ ਸਕਦੇ ਹੋ ਕਿ ਕੋਵਿਡ-19 ਦੇ ਵਿਰੁੱਧ ਟੀਕਿਆਂ ਦੀ ਆਪਸੀ ਮਾਨਤਾ ਬਾਰੇ ਭਾਰਤ ਵੱਲੋਂ ਜੀ-20 ਮੈਂਬਰਾਂ ਨੂੰ ਸਹੀ ਪ੍ਰਸਤਾਵ ਕੀ ਹੈ ਤਾਂ ਜੋ ਉਹ ਅਸਾਨ ਅੰਤਰਰਾਸ਼ਟਰੀ ਯਾਤਰਾ ਨੂੰ ਯਕੀਨੀ ਬਣਾ ਸਕਣਕੀ ਤੁਸੀਂ ਕੱਲ੍ਹ ਪੋਪ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੇ ਏਜੰਡੇ ਬਾਰੇ ਵਿਸਤਾਰ ਨਾਲ ਦੱਸ ਸਕੋਗੇਮੇਰਾ ਮਤਲਬਉਹ ਕਿਹੜੇ ਅਸਲ ਮੁੱਦਿਆਂ ਤੇ ਚਰਚਾ ਕਰਨ ਦੀ ਯੋਜਨਾ ਬਣਾ ਰਹੇ ਹਨਖਾਸ ਤੌਰ ਤੇ ਭਾਰਤ ਦੇ ਈਸਾਈਆਂ ਨਾਲ ਸਬੰਧਤ ਜਾਂ ਹੋਰ ਕੀਦੂਜੀ ਗੱਲ ਇਹ ਹੈ

ਸ਼੍ਰੀ ਅਰਿੰਦਮ ਬਾਗਚੀਸਰਕਾਰੀ ਬੁਲਾਰੇ: ਸਾਡੇ ਕੋਲ ਸਮਾਂ ਬਹੁਤ ਘੱਟ ਹੈਇਸ ਲਈ….

ਸਪੀਕਰ 1: ਅਤੇ ਜੇਕਰ ਤੁਸੀਂ ਇਸ ਬਾਰੇ ਵਿਸਤਾਰ ਨਾਲ ਦੱਸ ਸਕਦੇ ਹੋ ਕਿ COP26 ਸੰਮੇਲਨ ਤੋਂ ਪਹਿਲਾਂ ਫੰਡਾਂ ਅਤੇ ਤਕਨੀਕੀ ਟ੍ਰਾਂਸਫਰ ਬਾਰੇ ਤੁਹਾਡੀਆਂ ਉਮੀਦਾਂ ਕੀ ਹਨਖਾਸ ਤੌਰ ਤੇ ਅਮਰੀਕਾ ਦੇ ਨਾਲ ਇਸ ਦੀ ਭਾਈਵਾਲੀ ਤੇ ਹੋਰਜੇਕਰ ਮੈਂ ਹੁਣੇ ਨੋਟਿਸ ਕਰ ਸਕਦਾ ਹਾਂ ਕਿ ਅਮਰੀਕਾ ਨੇ ਭਾਰਤ ਨੂੰ ਫੰਡ ਤਕਨੀਕ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਹ ਮੌਸਮ ਤੇ ਸਹਿਯੋਗ ਦੀ ਮੰਗ ਕਰਦਾ ਹੈ। ਤੁਹਾਡਾ ਧੰਨਵਾਦ।

ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾਵਿਦੇਸ਼ ਸਕੱਤਰ: ਆਓ ਟੀਕਾਕਰਨ ਪ੍ਰਮਾਣੀਕਰਣ ਨਾਲ ਸ਼ੁਰੂਆਤ ਕਰੀਏ ਕਿਉਂਕਿ ਮੈਨੂੰ ਸਿਧਾਂਤ ਅਤੇ ਬਲੂਮਬਰਗ ਦੋਵਾਂ ਦੁਆਰਾ ਪੁੱਛਿਆ ਗਿਆ ਸੀ। ਟੀਕਾਕਰਨ ਪ੍ਰਮਾਣੀਕਰਣ ਦਾ ਮੁੱਦਾ ਸੀਮੈਨੂੰ ਲਗਦਾ ਹੈ ਕਿ ਖਾਸ ਤੌਰ ਤੇ ਯੂਰੋਪੀਅਨ ਯੂਨੀਅਨ ਦੇ ਪ੍ਰਤੀਨਿਧਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਸੀ। ਅਤੇ ਮੈਨੂੰ ਲਗਦਾ ਹੈ ਕਿ ਅਸਾਨ ਪਹੁੰਚਸਧਾਰਣਤਾ ਦੇ ਨਾਲ ਯਾਤਰਾ ਦੇ ਮੁੱਦੇ ਤੇ ਨਿਸ਼ਚਤ ਤੌਰ ਤੇ ਚਰਚਾ ਕੀਤੀ ਗਈ ਸੀ ਕਿਉਂਕਿ ਦੇਸ਼ ਕੋਵਿਡ ਮਹਾਮਾਰੀ ਤੋਂ ਤੇਜ਼ੀ ਨਾਲ ਠੀਕ ਹੋ ਰਹੇ ਹਨ। ਟੀਕਿਆਂ ਦੀ ਆਪਸੀ ਮਾਨਤਾ ਤੇ ਗੱਲਬਾਤ ਹੋਈ। ਮੈਂ ਸੋਚਦਾ ਹਾਂ ਕਿ ਇੱਥੇ ਇੱਕ ਭਾਵਨਾ ਹੈ ਕਿ ਇਹ ਇੱਕ ਬਹੁਤ ਹੀਮੈਂ ਕਹਾਂਗਾਯੋਗ ਵਿਧੀ ਹੈ ਜਿਸ ਦੁਆਰਾ ਅਸੀਂ ਅਸਾਨ ਅੰਤਰਰਾਸ਼ਟਰੀ ਯਾਤਰਾ ਦੀ ਸੁਵਿਧਾ ਦੇ ਸਕਦੇ ਹਾਂ। ਇਸ ਦੇ ਵੇਰਵਿਆਂ ਤੇ ਦੁਵੱਲੇ ਤੌਰ ਤੇ ਕੰਮ ਕਰਨਾ ਹੋਵੇਗਾ। ਮੈਨੂੰ ਲਗਦਾ ਹੈ ਕਿ ਯੂਰੋਪੀਅਨ ਯੂਨੀਅਨਯੂਰੋਪੀਅਨ ਕੌਂਸਲ ਸਿਰਫ਼ ਆਮ ਦਿਸ਼ਾ-ਨਿਰਦੇਸ਼ ਪ੍ਰਦਾਨ ਕਰ ਸਕਦੀ ਹੈ। ਇਹ ਕਹਿਣ ਤੋਂ ਬਾਅਦਮੈਨੂੰ ਲਗਦਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਕੁਝ ਦੇਸ਼ਾਂ ਨੇ ਪਹਿਲਾਂ ਹੀ ਸਾਡੇ ਪ੍ਰਸਤਾਵ ਦਾ ਜਵਾਬ ਦਿੱਤਾ ਹੈਅਸੀਂ ਇਸ ਸਬੰਧ ਵਿੱਚ ਪਹਿਲਾਂ ਹੀ ਕੁਝ ਅੱਗੇ ਵਧ ਰਹੇ ਹਾਂ। ਅਤੇ ਸਵਾਲ G20 ‘ਤੇ ਵੀ ਸੀ। ਅਸੀਂ ਜੀ20 ਵਿੱਚ ਵੀ ਟੀਕਾਕਰਨ ਪ੍ਰਮਾਣੀਕਰਣ ਦੀ ਆਪਸੀ ਮਾਨਤਾ ਦਾ ਪ੍ਰਸਤਾਵ ਕੀਤਾ ਹੈ। ਪਰ ਜਿਵੇਂ ਕਿ ਅਸੀਂ ਬੋਲਦੇ ਹਾਂਨਤੀਜੇ ਦੇ ਦਸਤਾਵੇਜ਼ ਤੇ ਚਰਚਾ ਹਾਲੇ ਵੀ ਜਾਰੀ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਦੇਸ਼ ਬੇਰੋਕ ਅੰਤਰਰਾਸ਼ਟਰੀ ਯਾਤਰਾ ਦੀ ਸੁਵਿਧਾ ਦੇਣ ਦੇ ਵਿਚਾਰ ਤੋਂ ਕਾਫ਼ੀ ਖੁਸ਼ ਹਨ। ਕੀ ਇਹ ਵਿਸਤਾਰ ਕੁਝ ਅਜਿਹਾ ਹੈ ਜੋ ਸਾਹਮਣੇ ਆਵੇਗਾਇਹ ਦੇਖਿਆ ਜਾਣਾ ਬਾਕੀ ਹੈ ਪਰ ਮਾਮਲੇ ਦਾ ਤੱਥ ਇਹ ਹੈ ਕਿ ਬਹੁਤ ਸਾਰੇ ਦੇਸ਼ ਮਹਿਸੂਸ ਕਰਦੇ ਹਨ ਕਿ ਅਸਾਨ ਪਹੁੰਚ ਅਤੇ ਅਸਾਨ ਯਾਤਰਾ ਉਹ ਚੀਜ਼ ਹੈ ਜਿਸ ਤੇ ਸਾਨੂੰ ਸਮੂਹਿਕ ਤੌਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਅਤੇ ਉਹ ਨੁਕਤਾ ਜੋ ਪ੍ਰਧਾਨ ਮੰਤਰੀ ਨੇ ਬਣਾਇਆਮੇਰੇ ਖਿਆਲ ਵਿੱਚ ਪ੍ਰਾਪਤ ਕੀਤਾ ਗਿਆ ਹੈ ਅਤੇ ਨੋਟ ਕੀਤਾ ਗਿਆ ਹੈ।

ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਕੰਮ ਕਰਨ ਬਾਰੇ ਮਨੀਸ਼ ਦਾ ਸਵਾਲਤੁਸੀਂ ਅਫ਼ਰੀਕਾਆਸੀਆਨ ਦੇਸ਼ਾਂ ਆਦਿ ਦਾ ਜ਼ਿਕਰ ਕੀਤਾ। ਮੈਨੂੰ ਲਗਦਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਪੱਧਰ ਤੇਇਹ ਉਹ ਚੀਜ਼ ਹੈ ਜਿਸ ਬਾਰੇ ਗੱਲ ਕੀਤੀ ਗਈ ਸੀ। ਇਸ ਗੱਲ ਨੂੰ ਮਾਨਤਾ ਦਿੱਤੀ ਗਈ ਸੀ ਕਿ ਯੂਰੋਪੀਅਨ ਯੂਨੀਅਨ ਨੇ ਇੰਡੋ ਪੈਸੀਫਿਕ ਤੇ ਇੱਕ ਰਣਨੀਤੀ ਪੇਪਰ ਪੇਸ਼ ਕੀਤਾ ਸੀਜਿਸ ਵਿੱਚ ਰਾਸ਼ਟਰਪਤੀ ਅਰਸਲਾ ਵਾਨ ਡੇਰ ਲੇਯੇਨ ਅਤੇ ਰਾਸ਼ਟਰਪਤੀ ਚਾਰਲਸ ਮਿਸ਼ੇਲ ਨੇ ਆਮ ਤੌਰ ਤੇ ਇੰਡੋ ਪੈਸੀਫਿਕ ਨੂੰ ਦਿੱਤੇ ਮਹੱਤਵ ਅਤੇ ਖਾਸ ਤੌਰ ਤੇ ਭਾਰਤ ਨਾਲ ਕੰਮ ਕਰਨ ਬਾਰੇ ਗੱਲ ਕੀਤੀ ਸੀ। ਅਤੇ ਮੈਂ ਸੋਚਦਾ ਹਾਂ ਕਿ ਨੇਤਾਵਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਚੀਜ਼ ਹੈ ਜਿਸ ਬਾਰੇ ਸਾਨੂੰ ਹੋਰ ਚਰਚਾ ਕਰਨ ਦੀ ਜ਼ਰੂਰਤ ਹੈਪ੍ਰਧਾਨ ਮੰਤਰੀ ਨੇ ਪੇਸ਼ਕਸ਼ ਕੀਤੀ ਕਿ ਉਹ ਉੱਚ ਪੱਧਰੀ ਵਫ਼ਦ ਭਾਰਤ ਭੇਜ ਸਕਦੇ ਹਨਅਤੇ ਅਸੀਂ ਨੋਟਸ ਅਤੇ ਤਜਰਬਿਆਂ ਤੇ ਚਰਚਾ ਕਰ ਸਕਦੇ ਹਾਂ ਅਤੇ ਉਹ ਸਾਂਝੇ ਕਰ ਸਕਦੇ ਹਾਂਅਤੇ ਫਿਰ ਸ਼ਾਇਦ ਇੱਕ ਕਾਰਜਬਲ ਵੀ ਕਾਇਮ ਕਰ ਸਕਦੇ ਹਾਂਜੋ ਯੂਰੋਪੀਅਨ ਯੂਨੀਅਨ ਦੇ ਨਾਲ ਇੰਡੋ ਪੈਸੀਫਿਕ ਤੇ ਸਹਿਯੋਗ ਨੂੰ ਅੱਗੇ ਲਿਜਾ ਸਕਦੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਯੂਰੋਪੀਅਨ ਯੂਨੀਅਨ ਦੇ ਕਈ ਮੈਂਬਰ ਰਾਜ ਜਿਵੇਂ ਕਿ ਫਰਾਂਸਜਰਮਨੀਨੀਦਰਲੈਂਡ ਪਹਿਲਾਂ ਹੀ ਇੰਡੋ ਪੈਸੀਫਿਕ ਵਿੱਚ ਦਸਤਾਵੇਜ਼ ਅਤੇ ਰਣਨੀਤੀ ਪੱਤਰ ਪੇਸ਼ ਕਰ ਚੁੱਕੇ ਹਨਉਨ੍ਹਾਂ ਕੋਲ ਇੰਡੋ ਪੈਸੀਫਿਕ ਬਾਰੇ ਇੱਕ ਨੀਤੀ ਹੈ। ਇੰਡੋ ਪੈਸੀਫਿਕ ਤੇ ਸਹਿਯੋਗ ਕਰਨ ਲਈ ਸਮਾਨ ਸੋਚ ਵਾਲੇ ਦੇਸ਼ਾਂ ਦੀ ਜ਼ਰੂਰਤ ਵਧਦੀ ਵਿਖਾਈ ਦੇ ਰਹੀ ਹੈ ਅਤੇ ਇਹ ਉਹ ਚੀਜ਼ ਹੈ ਜੋ ਮੇਰੇ ਖਿਆਲ ਵਿਚ ਸਪਸ਼ਟ ਤੌਰ ਤੇ ਖਿੱਚ ਪਾ ਰਹੀ ਹੈ ਅਤੇ ਅੱਜ ਨੇਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਇਸ ਸਬੰਧ ਵਿਚ ਉਸੇ ਖਿੱਚ ਅਤੇ ਗਤੀ ਨੂੰ ਦਰਸਾਉਂਦੀ ਹੈ।

ਭਲਕੇ ਪਵਿੱਤਰ ਪੋਪ ਨਾਲ ਮੁਲਾਕਾਤ ਦੇ ਸਬੰਧ ਵਿੱਚਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਦੀ ਇੱਕ ਵੱਖਰੀ ਮੁਲਾਕਾਤ ਹੋਵੇਗੀਉਹ ਵਨ ਟੂ ਵਨ’ ਆਧਾਰ ਤੇ ਆਪਣੀ ਹੋਵੇਗੀ। ਅਤੇ ਇਹਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਵਫ਼ਦ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਵੈਟੀਕਨ ਨੇ ਕੋਈ ਏਜੰਡਾ ਤੈਅ ਨਹੀਂ ਕੀਤਾ ਹੈ। ਮੇਰਾ ਮੰਨਣਾ ਹੈਪ੍ਰੰਪਰਾ ਦਾ ਕੋਈ ਏਜੰਡਾ ਨਹੀਂ ਹੁੰਦਾਜਦੋਂ ਤੁਸੀਂ ਪਰਮ ਪਵਿੱਤਰ ਸ਼ਖ਼ਸੀਅਤ ਨਾਲ ਮੁੱਦਿਆਂ ਤੇ ਚਰਚਾ ਕਰਦੇ ਹੋ। ਅਤੇ ਮੈਨੂੰ ਲਗਦਾ ਹੈ ਕਿ ਅਸੀਂ ਇਸਦਾ ਸਤਿਕਾਰ ਕਰਾਂਗੇ। ਮੈਨੂੰ ਯਕੀਨ ਹੈ ਕਿ ਇਹ ਮੁੱਦੇ ਆਮ ਗਲੋਬਲ ਪਰਿਪੇਖਾਂ ਅਤੇ ਸਾਡੇ ਸਾਰਿਆਂ ਲਈ ਮਹੱਤਵਪੂਰਨ ਮੁੱਦਿਆਂਕੋਵਿਡ-19, ਸਿਹਤ ਦੇ ਮੁੱਦੇਅਸੀਂ ਇਕੱਠੇ ਕਿਵੇਂ ਕੰਮ ਕਰ ਸਕਦੇ ਹਾਂਅਸੀਂ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂਦੇ ਰੂਪ ਵਿੱਚ ਦਿਲਚਸਪੀ ਦੇ ਕਈ ਖੇਤਰਾਂ ਨੂੰ ਕਵਰ ਕਰਨਗੇ। ਸ਼ਾਂਤੀ ਕਾਇਮ ਰੱਖਣ ਲਈ ਅਸੀਂ ਅਸੀਂ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ ਅਤੇ ਇਹ ਉਹ ਚੀਜ਼ ਹੈ ਜੋ ਮੈਨੂੰ ਲਗਦਾ ਹੈ ਕਿ ਚਰਚਾਵਾਂ ਵਿੱਚ ਇਨ੍ਹਾਂ ਬਾਰੇ ਹੀ ਆਮ ਰੁਝਾਨ ਰਹੇਗਾ।

ਹੁਣਜਿੱਥੋਂ ਤੱਕ ਤੁਸੀਂ ਫੰਡਿੰਗਅਤੇ COP 26 ਵਿੱਚ ਤਕਨਾਲੋਜੀ ਦੇ ਤਬਾਦਲੇ ਦੇ ਮੁੱਦੇ ਦਾ ਜ਼ਿਕਰ ਕੀਤਾ ਹੈਮੇਰੇ ਖਿਆਲ ਵਿੱਚ ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਵਧੇਰੇ ਵਚਨਬੱਧਤਾਵਾਂ ਦੇ ਸਬੰਧ ਵਿੱਚ ਸਪਸ਼ਟ ਕੀਤਾ ਹੈਭਾਵੇਂ ਕਿ ਦੇਸ਼ਪੈਰਿਸ ਵਿਚ ਪੈਰਿਸ ਸਮਝੌਤੇ ਵਿਚ ਤੈਅ ਕੀਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨਮੈਨੂੰ ਲਗਦਾ ਹੈਅਸੀਂ ਪਹਿਲਾਂ ਹੀ ਗੋਲਪੋਸਟ ਨੂੰ ਬਦਲਦੇ ਦੇਖ ਰਹੇ ਹਾਂਹੋਰ ਟੀਚੇ ਨਿਰਧਾਰਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸਾਡੀ ਆਪਣੀ ਉਦਾਹਰਣ ਲਈਅਤੇ ਕਿਹਾ ਕਿ ਭਾਰਤ ਅਸਲ ਵਿੱਚ ਪੈਰਿਸ ਵਿੱਚ ਨਾ ਸਿਰਫ਼ ਆਪਣੇ ਐੱਨਡੀਸੀਜ਼ (NDCs) ਨੂੰ ਪ੍ਰਾਪਤ ਕਰਨ ਦੇ ਨੇੜੇ ਹੈਪਰ ਸ਼ਾਇਦ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਪਾਰ ਕਰ ਰਿਹਾ ਹੈ। ਪਰ ਇਸ ਦੇ ਨਾਲ ਹੀ ਇਸ ਗੱਲ ਵਿੱਚ ਵੀ ਵਧੇਰੇ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੇ ਉਦੇਸ਼ਾਂ ਤੱਕ ਪਹੁੰਚਣ ਵਿੱਚ ਕਿਵੇਂ ਸਹਾਇਤਾ ਕਰਦੇ ਹਾਂਖਾਸ ਤੌਰ ਤੇਜਲਵਾਯੂ ਫਾਈਨਾਂਸਿੰਗਗ੍ਰੀਨ ਫਾਈਨਾਂਸਿੰਗ ਅਤੇ ਗ੍ਰੀਨ ਤਕਨਾਲੋਜੀ ਦੇ ਸਬੰਧ ਵਿੱਚਕਿ ਉਨ੍ਹਾਂ ਨੂੰ ਸਿਰਫ਼ ਇੱਕ ਵਚਨਬੱਧਤਾ ਤੋਂ ਇਲਾਵਾ ਹੋਰ ਬਹੁਤ ਕੁਝ ਹੋਣ ਦੀ ਲੋੜ ਹੈਦੇ ਠੋਸ ਕਾਰਜਕ੍ਰਮਾਂ ਦੇ ਸੰਦਰਭ ਵਿੱਚ ਵਧੇਰੇ ਹੋਣਾ ਚਾਹੀਦਾ ਸੀਮੈਂ ਇਹ ਕਹਾਂਗਾਉਹ ਭਰੋਸੇ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਲਈ ਅਸਲ ਰਿਆਇਤੀ ਪ੍ਰਵਾਹ ਦੀ ਅਗਵਾਈ ਕਰ ਸਕਦੇ ਹਨਜੋ ਕਿ ਅਸੀਂ ਸਾਰੇ ਹਾਂਮੇਰੇ ਖਿਆਲ ਵਿੱਚਸਹਿਮਤੀ ਨਾਲ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਅਤੇ ਭਾਰਤ ਦੁਆਰਾ ਕੀਤੇ ਜਾ ਰਹੇ ਅਨੁਕੂਲਨਨਿਘਾਰ ਦੇ ਸੰਦਰਭ ਵਿੱਚ ਚੁੱਕੇ ਗਏ ਕਦਮਾਂ ਤੇ ਕਾਫੀ ਚਰਚਾ ਹੋਈ। ਅਤੇ ਮੈਨੂੰ ਲਗਦਾ ਹੈਸਾਨੂੰ ਇਹ ਦੇਖਣਾ ਜਾਰੀ ਰੱਖਣਾ ਪਵੇਗਾ ਕਿ ਇਹ ਵਿਚਾਰ-ਵਟਾਂਦਰੇ ਕਿਵੇਂ ਚਲਦੇ ਹਨ. ਪਰ ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਇਹ ਗੱਲ ਬਿਲਕੁਲ ਸਪਸ਼ਟ ਤੌਰ ਤੇ ਕਹੀ ਹੈ ਕਿ ਟੀਚਿਆਂ ਨੂੰ ਪੂਰਾ ਕਰਨ ਲਈ ਹੋਰ ਜ਼ਿਆਦਾ ਕੁਝ ਕਰਨ ਦੀ ਲੋੜ ਹੈਨਾ ਸਿਰਫ ਟੀਚਿਆਂ ਨੂੰ ਪੂਰਾ ਕਰਨ ਲਈ ਵਧੇਰੇ ਕੋਸ਼ਿਸ਼ ਕਰਨੀ ਚਾਹੀਦੀ ਹੈਕਿਉਂਕਿ ਬਹੁਤ ਸਾਰੇ ਦੇਸ਼ ਅਸਲ ਰੂਪ ਵਿੱਚ ਅਜਿਹਾ ਨਹੀਂ ਕਰ ਰਹੇ ਸਨ। ਪਰ ਤੁਹਾਨੂੰ ਹੋਰ ਪੱਖ ਵੀ ਲਿਆਉਣ ਦੀ ਲੋੜ ਹੈਉਦਾਹਰਨ ਲਈ ਜੀਵਨਸ਼ੈਲੀ ਵਿੱਚ ਬਦਲਾਅ ਦੇਖਣਾ। ਭਾਰਤ ਹਮੇਸ਼ਾ ਕੁਦਰਤ ਨਾਲ ਇੱਕਸੁਰਤਾ ਬਣਾ ਕੇ ਚਲਦਾ ਰਿਹਾ ਹੈਅਸੀਂ ਪ੍ਰਤੀ ਵਿਅਕਤੀ ਦੇ ਰੂਪ ਵਿੱਚ ਸਭ ਤੋਂ ਘੱਟ ਕਾਰਬਨ ਨਿਕਾਸੀ ਕਰਨ ਵਾਲਿਆਂ ਵਿੱਚੋਂ ਇੱਕ ਹਾਂ। ਪਰ ਇਸ ਦੇ ਨਾਲ ਹੀਅਸੀਂ ਮੰਨਦੇ ਹਾਂ ਕਿ ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਅਸਲ ਵਿੱਚ ਇਹ ਦੇਖਣਾ ਹੈ ਕਿ ਅਸੀਂ ਵਿਸ਼ਵ ਪੱਧਰ ਤੇ ਟਿਕਾਊ ਜੀਵਨਸ਼ੈਲੀ ਦੀ ਅਗਵਾਈ ਕਿਵੇਂ ਕਰ ਸਕਦੇ ਹਾਂਜੋ ਜਲਵਾਯੂ ਪਰਿਵਰਤਨ ਦੇ ਮਾਮਲੇ ਵਿੱਚ ਆਪਣੇ ਆਪ ਹੀ ਤਾਪਮਾਨ ਦੀ ਸਰਦਲ਼ ਨੂੰ ਘਟਾ ਦੇਵੇਗੀ। ਇਸ ਲਈ ਜਲਵਾਯੂ ਪਰਿਵਰਤਨ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਪੂਰਵ ਸ਼ਰਤ ਵਜੋਂ ਜੀਵਨਸ਼ੈਲੀ ਵਿੱਚ ਬਦਲਾਅ ਕਰੋ।

ਅੱਤਵਾਦਮੈਨੂੰ ਲਗਦਾ ਹੈ ਕਿ ਅਫ਼ਗ਼ਾਨਿਸਤਾਨ ਤੇ ਮੁੱਦੇ ਨੂੰ ਖਾਸ ਤੌਰ ਤੇ ਚਰਚਾ ਚ ਲਿਆ ਗਿਆ ਹੈ। ਦੋ ਵਿਸ਼ਿਆਂ – ਜਲਵਾਯੂ ਪਰਿਵਰਤਨ ਅਤੇ ਅਫ਼ਗ਼ਾਨਿਸਤਾਨਦੋਵੇਂ ਪਾਸਿਆਂ ਦੇ ਨੇਤਾਵਾਂ ਨੇ ਇਨ੍ਹਾਂ ਵਿਸ਼ਿਆਂ ਉੱਤੇ ਬਹੁਤ ਸਮਾਂ ਲਿਆ। ਅਤੇ ਅਫ਼ਗ਼ਾਨਿਸਤਾਨ ਦੇ ਮੁੱਦੇ ਤੇਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਬਹੁਤ ਸਪਸ਼ਟ ਸਨ ਕਿ ਅਫ਼ਗ਼ਾਨਿਸਤਾਨ ਦੀ ਸਥਿਤੀ ਨੂੰ ਅਲੱਗ-ਥਲੱਗ ਨਹੀਂ ਦੇਖਿਆ ਜਾ ਸਕਦਾਕਿ ਚੰਗਾ ਸ਼ਾਸਨ ਪ੍ਰਦਾਨ ਕਰਨ ਵਿੱਚ ਅਸਫ਼ਲਤਾ ਅਤੇ ਅਸਮਰੱਥਾਸਥਿਤੀ ਨਾਲ ਨਜਿੱਠਣ ਵਿੱਚ ਅਸਫ਼ਲਤਾਜਿਵੇਂ ਕਿ ਇਹ ਸਭ ਹੈਇਹ ਵੀ ਇੱਕ ਆਤਮ-ਨਿਰੀਖਣ ਦਾ ਵਿਸ਼ਾ ਹੋਣਾ ਚਾਹੀਦਾ ਸੀ ਅਤੇ ਸਾਨੂੰ ਇਹ ਕਹਿਣ ਲਈ ਸਮਰਥਨ ਕਰਨਾ ਚਾਹੀਦਾ ਹੈਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਧਮਕੀ ਜੋ ਅਫ਼ਗ਼ਾਨਿਸਤਾਨ ਤੋਂ ਆਵੇਗੀਮੇਰੇ ਖਿਆਲ ਵਿੱਚਉਹ ਅਜਿਹੀ ਚੀਜ਼ ਹੈ ਜਿਸ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਬਹੁਤ ਧਿਆਨ ਨਾਲ ਦੇਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਦੀਆਂ ਸਮੱਸਿਆਵਾਂ ਦੇ ਮੂਲ ਕਾਰਨਾਂ ਨੂੰ ਸਰਗਰਮੀ ਨਾਲ ਘੋਖਿਆ ਜਾਣਾ ਚਾਹੀਦਾ ਹੈਜੋ ਕਿ ਜ਼ਰੂਰੀ ਤੌਰ ਤੇਕੱਟੜਪੰਥੀ ਅਤੇ ਕੱਟੜਵਾਦ ਹੈਅਤੇ ਅੱਤਵਾਦਬੇਸ਼ੱਕਇਸ ਦਾ ਨਤੀਜਾ ਹੈਬਹੁਤ ਧਿਆਨ ਨਾਲ ਘੋਖਿਆ ਜਾਣਾ ਚਾਹੀਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇੱਕ ਮਜ਼ਬੂਤ ਭਾਵਨਾ ਸੀਜਿਸ ਨੂੰ ਯੂਰੋਪੀਅਨ ਯੂਨੀਅਨ ਅਤੇ ਇਟਲੀ ਵਿੱਚ ਸਾਡੇ ਭਾਈਵਾਲਾਂ ਦੁਆਰਾ ਪੂਰੀ ਤਰ੍ਹਾਂ ਸਮਝਿਆ ਗਿਆ ਸੀ। ਦੋਵਾਂ ਨੇ ਉਨ੍ਹਾਂ ਭਾਵਨਾਵਾਂ ਦਾ ਜਵਾਬ ਦਿੱਤਾ ਅਤੇ ਮਹਿਸੂਸ ਕੀਤਾ ਕਿ ਇਹ ਉਹ ਚੀਜ਼ ਹੈ ਜਿਸ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਬੇਸ਼ੱਕਇਹ ਸੱਚ ਹੈ ਕਿ ਮਾਨਵਤਾਵਾਦੀ ਸਥਿਤੀ ਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਦ੍ਰਾਗੀ ਨੇ ਖਾਸ ਤੌਰ ਤੇ ਅਫ਼ਗ਼ਾਨਿਸਤਾਨ ਵਿੱਚ ਜੀ-20 ਸੰਮੇਲਨ ਦੌਰਾਨ ਇਹ ਯਕੀਨੀ ਬਣਾਉਣ ਲਈ ਸਮਰਥਨ ਜੁਟਾਉਣ ਦੇ ਆਪਣੇ ਯਤਨਾਂ ਦਾ ਜ਼ਿਕਰ ਕੀਤਾ ਕਿ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਇਸ ਦੇ ਨਤੀਜੇ ਵਜੋਂ ਮੌਜੂਦਾ ਸਥਿਤੀ ਵਿੱਚ ਦੁਖ ਨਾ ਝੱਲਣਾ ਪਏ। ਪ੍ਰਧਾਨ ਮੰਤਰੀ ਨੇ ਇਹ ਵੀ ਇਸ਼ਾਰਾ ਕੀਤਾ ਕਿ ਉਸ ਦੇਸ਼ ਵਿੱਚ ਸ਼ਾਸਨ ਕਰਨ ਵਾਲਿਆਂ ਅਤੇ ਜਿਹੜੇ ਲੋਕ ਹਨ ਉਨ੍ਹਾਂ ਵਿੱਚ ਅੰਤਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾਅਸੀਂ ਮਾਨਵਤਾਵਾਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀਮਹੱਤਵਪੂਰਨ ਸਹਾਇਤਾਪਰ ਸਾਨੂੰ ਇਸਨੂੰ ਅਫ਼ਗ਼ਾਨਿਸਤਾਨ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਅਤੇ ਇਹ ਉਹ ਚੀਜ਼ ਹੈ ਜਿਸ ਤੇ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਅਫ਼ਗ਼ਾਨਿਸਤਾਨ ਤੱਕ ਮਨੁੱਖੀ ਸਹਾਇਤਾ ਦੀ ਸਿੱਧੀਨਿਰਵਿਘਨ ਪਹੁੰਚ ਹੋਵੇ।

ਦੁਵੱਲੇ ਸਬੰਧਾਂ ਦੀ ਗੱਲ ਕਰਦੇ ਹੋਏ ਮੈਂ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਹਾਲ ਹੀ ਦੇ ਸਾਲਾਂ ਵਿੱਚ ਇਟਲੀ ਨਾਲ ਸਬੰਧਾਂ ਵਿੱਚ ਮਹੱਤਵਪੂਰਨ ਉਛਾਲ ਦੇਖਣ ਨੂੰ ਮਿਲਿਆ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਵੱਲੇ ਸਬੰਧਾਂ ਵਿੱਚ ਖਾਸ ਕਰਕੇ ਨਿਵੇਸ਼ ਦੇ ਖੇਤਰਾਂ ਵਿੱਚ ਨਿੱਘ ਅਤੇ ਜੋਸ਼ ਦੇਖਿਆ ਗਿਆ ਹੈਵਪਾਰਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਅਤੇ ਪ੍ਰਧਾਨ ਮੰਤਰੀ ਦ੍ਰਾਗੀ ਨੇ ਵੀ ਇਸ ਭਾਵਨਾ ਦਾ ਬਹੁਤ ਜ਼ੋਰਦਾਰ ਜਵਾਬ ਦਿੱਤਾ। ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਚਾਰਲਸ ਮਿਸ਼ੇਲ ਅਤੇ ਅਰਸਲਾ ਵਾਨ ਡੀ ਲੇਯੇਨ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਲਈ ਇੱਕ ਖਾਸ ਅਰਥ ਵਿੱਚਮੈਂ ਸੋਚਦਾ ਹਾਂਕੋਵਿਡ ਕਾਰਨ ਬਹੁਤ ਘੱਟ ਵਟਾਂਦਰੇ ਹੋਏ ਹਨ। ਅਸੀਂ ਗੱਲ ਚਲਦੀ ਰੱਖਣੀ ਚਾਹੁੰਦੇ ਹਾਂਅਸੀਂ ਆਪਣੇ ਕੂਟਨੀਤਕ ਸਬੰਧਾਂ ਵਿੱਚ ਤੇਜ਼ੀ ਲਿਆਉਣਾ ਚਾਹੁੰਦੇ ਹਾਂਅਤੇ ਤੁਹਾਨੂੰ ਉਸ ਯਤਨ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਦੇਖਣਾ ਹੋਵੇਗਾ।

ਸ਼੍ਰੀ ਅਰਿੰਦਮ ਬਾਗਚੀਸਰਕਾਰੀ ਤਰਜਮਾਨ: ਧੰਨਵਾਦਸਰ। ਬਸ ਕੁਝ ਹੋਰ ਸਵਾਲ। ਪ੍ਰਣਯ ।

ਪ੍ਰਣਯ ਉਪਾਧਿਆਏ: ਮੈਂ ਪ੍ਰਣਯ ਉਪਾਧਿਆਏ ਏਬੀਪੀ ਨਿਊਜ਼ ਸੇ। ਗਲੋਬਲ ਸਪਲਾਈ ਚੇਨ ਵਿਵਿਧਤਾ ਏਕ ਮਹਤਵਪੂਰਣ ਮੁਦਾ ਰਹਾ ਹੈ ਜਿਸਕੋ ਭਾਰਤ ਭੀ ਉਠਾਤਾ ਰਹਾ ਹੈ। ਈਯੂ ਕੇ ਸਾਥ ਜੋ ਮੁਲਾਕਾਤ ਥੀਯੂਰੋਪੀਅਨ ਯੂਨੀਅਨ ਕੇ ਪ੍ਰਧਾਨ ਕੇ ਸਾਥ ਮੇਂ ਔਰ ਇਟਲੀ ਕੇ ਸਾਥ ਬਾਇਲੈਟ੍ਰਲ ਮੁਲਾਕਾਤ ਮੇਂ ਭੀ ਕਿਆ ਇਸ ਮਾਮਲੇ ਪਰ ਬਾਤ ਹੂਈ ਹੈ ਔਰ ਕਿਸ ਤਰੀਕੇ ਸੇ ਇਸ ਪਰ ਆਗੇ ਕੇ ਰੋਡਮੈਪ ਕੋ ਭਾਰਤ ਬੜ੍ਹਾਨਾ ਚਾਹਤਾ ਹੈ? (ਹਿੰਦੀ ਵਿੱਚ ਸਵਾਲਪੰਜਾਬੀ ਅਨੁਵਾਦ) ਮੈਂ ਏਬੀਪੀ ਨਿਊਜ਼ ਤੋਂ ਪ੍ਰਣਯ ਉਪਾਧਿਆਏ ਹਾਂ। ਗਲੋਬਲ ਸਪਲਾਈ ਚੇਨ ਵਿਵਿਧਤਾ ਇੱਕ ਮਹੱਤਵਪੂਰਨ ਮੁੱਦਾ ਰਿਹਾ ਹੈ ਜਿਸ ਨੂੰ ਭਾਰਤ ਵੀ ਉਠਾਉਂਦਾ ਰਿਹਾ ਹੈ। ਈਯੂ ਦੇ ਨਾਲਈਯੂ ਦੇ ਪ੍ਰਧਾਨ ਨਾਲ ਅਤੇ ਇਟਲੀ ਦੇ ਨਾਲ ਦੁਵੱਲੀ ਬੈਠਕ ਵਿੱਚ ਵੀਕੀ ਇਸ ਮੁੱਦੇ ਤੇ ਚਰਚਾ ਹੋਈ ਹੈ ਅਤੇ ਭਾਰਤ ਕਿਸ ਤਰੀਕੇ ਨਾਲ ਰੂਪਰੇਖਾ ਨੂੰ ਅੱਗੇ ਲਿਜਾਣਾ ਚਾਹੁੰਦਾ ਹੈ?

ਸਪੀਕਰ 2: ਕੀ ਤੁਸੀਂ ਸਾਨੂੰ ਭਾਰਤੀ-ਇਟਾਲੀਅਨ ਮੀਟਿੰਗ ਬਾਰੇਖਾਸ ਕਰਕੇ ਆਰਥਿਕ ਸਹਿਯੋਗ ਦੇ ਨਵੇਂ ਮੋਰਚਿਆਂ ਬਾਰੇ ਕੁਝ ਹੋਰ ਦੱਸ ਸਕਦੇ ਹੋ?

ਸ਼੍ਰੀ ਅਰਿੰਦਮ ਬਾਗਚੀਸਰਕਾਰੀ ਤਰਜਮਾਨ: ਧੰਨਵਾਦ।

ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾਵਿਦੇਸ਼ ਸਕੱਤਰ: ਠੀਕ ਹੈ। ਪਹਿਲਾਂ ਮੈਨੂੰ ਇਸ ਦਾ ਜਲਦੀ ਜਵਾਬ ਦੇਣ ਦਿਓ। ਮੈਨੂੰ ਲਗਦਾ ਹੈ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ ਜਿਵੇਂ ਮੈਂ ਕਿਹਾਮਹਿਸੂਸ ਕੀਤਾ ਕਿ ਵਪਾਰ ਅਤੇ ਨਿਵੇਸ਼ ਬਹੁਤ ਮਹੱਤਵਪੂਰਨ ਹਨ। ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ ਵਿੱਚ ਇਟਾਲੀਅਨ ਕੰਪਨੀਆਂ ਹਨ ਜੋ ਭਾਰਤ ਵਿੱਚ ਨਿਵੇਸ਼ ਕਰਨਭਾਰਤ ਵਿੱਚ ਕਾਰੋਬਾਰ ਕਰਨ ਦੀ ਇੱਛੁਕ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਘਾਟ ਕਾਰਨ ਉਹ ਇਨ੍ਹਾਂ ਦਾ ਵੇਰਵਾ ਨਹੀਂ ਦੇ ਸਕੇ। ਪਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਭਾਰਤੀ ਅਤੇ ਇਤਾਲਵੀ ਕੰਪਨੀਆਂ ਵਿਚਕਾਰ ਸਹਿਯੋਗ ਵਧਾਉਣਭਾਰਤ ਵਿੱਚ ਇਤਾਲਵੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਦੇ ਵੀ ਇੱਛੁਕ ਹਨਖਾਸ ਤੌਰ ਤੇ ਜਿਵੇਂ ਕਿ ਮੈਂ ਅਖੁੱਟ ਊਰਜਾ ਦੇ ਖੇਤਰਾਂ ਵਿੱਚ ਅਤੇ ਆਟੋਮੋਬਾਈਲ ਸੈਕਟਰ ਵਰਗੇ ਖੇਤਰਾਂ ਵਿੱਚ ਕਿਹਾ ਹੈਜਿਸ ਵਿੱਚ ਈ- ਆਵਾਜਾਈ ਪ੍ਰਸਤਾਵ ਜੋ ਕਿ ਮੇਜ਼ ਤੇ ਹੈਅਤੇ ਇਟਲੀ ਦੀਆਂ ਕੁਝ ਕੰਪਨੀਆਂ ਹਨ ਜੋ ਬਹੁਤ ਵਧੀਆ ਦੋਤਿੰਨ ਪਹੀਆ ਵਾਹਨ ਬਣਾਉਂਦੀਆਂ ਹਨਜੋ ਕਿ ਇਲੈਕਟ੍ਰਿਕ ਵਾਹਨ ਹਨ। ਇਸ ਲਈਮੈਨੂੰ ਲਗਦਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਤੇ ਕੰਮ ਕਰਨ ਦੀ ਗੁੰਜਾਇਸ਼ ਹੈ. ਇਸ ਲਈਮੈਂ ਸਮਝਦਾ ਹਾਂਵਪਾਰਕ ਨਿਵੇਸ਼ਭਾਰਤ ਅਤੇ ਇਟਲੀ ਦਰਮਿਆਨ ਆਰਥਿਕ ਵਟਾਂਦਰੇ ਦੇ ਖੇਤਰ ਨੂੰ ਦੋਵਾਂ ਨੇਤਾਵਾਂ ਦਰਮਿਆਨ ਹੋਈ ਮੀਟਿੰਗ ਵਿੱਚ ਬਹੁਤ ਗੂੰਜ ਮਿਲੀ ਹੈ।

ਪ੍ਰਣਯ ਜੀ ਆਪਕਾ ਜੋ ਪ੍ਰਸ਼ਨ ਥਾ ਸਪਲਾਈ ਚੇਨ ਕੇ ਬਾਰੇ ਮੇਂ। ਲਚਕਦਾਰ ਸਪਲਾਈ ਚੇਨ ਕੀ ਬਾਤ ਜ਼ਰੂਰ ਹੂਈ। ਯੇ ਚਰਚਾ ਦੋਨੋਂ ਈਯੂ ਔਰ ਇਤਾਲਵੀ ਪ੍ਰਧਾਨ ਮੰਤਰੀ ਕੇ ਸਾਥ ਹੂਈ ਪਰ ਇਸ ਮੇਂ ਵਿਸਤਾਰ ਮੇਂ ਨਹੀਂ ਜਾ ਪਾਏ। ਪਰ ਯੇ ਜਰੂਰ ਸਥਾਪਿਤ ਥਾ ਕੀ ਦੋਨੋਂ ਸਾਈਡ ਚਾਹਤੇ ਹੈਂ ਕੀ ਇਸ ਪਰ ਔਰ ਕਾਮ ਹੋ ਔਰ ਹੈ ਪਰ ਦੋਨੋਂ ਸਾਈਡ ਮਿਲਕਰ ਕਾਮ ਕਰੇਂ ਔਰ ਸੁਰਕਸ਼ਿਤ ਸਪਲਾਈ ਚੇਨ ਜੋ ਹਮ ਬਨਾਨਾ ਚਾਹਤੇ ਹੈਭਵਿਸ਼ਯ ਮੇਂ ਦੋਨੋਂ ਪਾਰਟਨਰ ਕੇ ਸਾਥ ਹਮ ਮਿਲਜੁਲ ਕੇ ਕਰੇਂਗੇ। (ਹਿੰਦੀ ਵਿੱਚ ਜਵਾਬਪੰਜਾਬੀ ਅਨੁਵਾਦ) ਪ੍ਰਣਯਤੁਹਾਡਾ ਸਵਾਲ ਸਪਲਾਈ ਚੇਨ ਬਾਰੇ ਸੀ। ਲਚਕੀਲੀ ਸਪਲਾਈ ਚੇਨਾਂ ਬਾਰੇ ਯਕੀਨੀ ਤੌਰ ਤੇ ਗੱਲ ਕੀਤੀ ਗਈ ਸੀ। ਇਹ ਚਰਚਾ ਈਯੂ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਦੋਵਾਂ ਨਾਲ ਹੋਈਪਰ ਅਸੀਂ ਇਸ ਬਾਰੇ ਵਿਸਤਾਰ ਵਿੱਚ ਨਹੀਂ ਜਾ ਸਕੇ। ਪਰ ਇਹ ਯਕੀਨੀ ਤੌਰ ਤੇ ਸਥਾਪਿਤ ਕੀਤਾ ਗਿਆ ਸੀ ਕਿ ਦੋਵੇਂ ਧਿਰਾਂ ਇਸ ਤੇ ਹੋਰ ਕੰਮ ਕਰਨਾ ਚਾਹੁੰਦੀਆਂ ਹਨ ਅਤੇ ਦੋਵਾਂ ਧਿਰਾਂ ਨੂੰ ਇਸ ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਅਸੀਂ ਸੁਰੱਖਿਅਤ ਸਪਲਾਈ ਚੇਨ ਬਣਾਉਣ ਲਈ ਭਵਿੱਖ ਵਿੱਚ ਇਨ੍ਹਾਂ ਦੋਵਾਂ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ।

ਸ਼੍ਰੀ ਅਰਿੰਦਮ ਬਾਗਚੀਸਰਕਾਰੀ ਤਰਜਮਾਨ: ਸਰ ਕਿਉਂਕਿ ਹਰ ਕੋਈ ਹਿੰਦੀ ਨਹੀਂ ਬੋਲਦਾਮੈਂ ਇਸ ਦੇ ਆਖਰੀ ਹਿੱਸੇ ਦਾ ਅਨੁਵਾਦ ਕਰਾਂਗਾ। ਸਵਾਲ ਇਹ ਸੀ ਕਿ ਕੀ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਲਚਕੀਲੇਪਣ ਸਪਲਾਈ ਚੇਨ ਦੇ ਮੁੱਦੇ ਤੇ ਚਰਚਾ ਕੀਤੀ ਗਈ ਸੀਸਾਡੇ ਵਿਦੇਸ਼ ਸਕੱਤਰ ਨੇ ਦੱਸਿਆ ਕਿ ਇਹ ਮੁੱਦਾ ਸਾਹਮਣੇ ਆਇਆ ਹੈ ਹਾਲਾਂਕਿ ਇੰਨੀ ਵਿਸਤਾਰ ਨਾਲ ਚਰਚਾ ਨਹੀਂ ਕੀਤੀ ਗਈ। ਪਰ ਭਾਵਨਾ ਇਹ ਸੀ ਕਿ ਸਾਨੂੰ ਇਸ ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈਇਸ ਤੇ ਹੋਰ ਕੰਮ ਜਾਰੀ ਰੱਖਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਕੋਲ ਸੁਰੱਖਿਅਤ ਅਤੇ ਲਚਕੀਲੀ ਸਪਲਾਈ ਚੇਨ ਹੈ।

ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾਵਿਦੇਸ਼ ਸਕੱਤਰ: ਖਾਸ ਕਰਕੇ ਇੰਡੋ ਪੈਸੀਫਿਕ ਦੇ ਸੰਦਰਭ ਵਿੱਚ।

ਸ਼੍ਰੀ ਅਰਿੰਦਮ ਬਾਗਚੀਸਰਕਾਰੀ ਤਰਜਮਾਨ: ਇਸ ਦੇ ਨਾਲਅਸੀਂ ਵਿਸ਼ੇਸ਼ ਮੀਡੀਆ ਬ੍ਰੀਫਿੰਗ ਦੇ ਅੰਤ ਵਿੱਚ ਆਉਂਦੇ ਹਾਂ। ਇੱਥੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਰਕੀ ਮੈਂ ਇੱਥੇ ਤੁਹਾਡੀ ਮੌਜੂਦਗੀ ਲਈ ਤੁਹਾਡਾ ਧੰਨਵਾਦ ਕਰ ਸਕਦਾ ਹਾਂ। ਅਤੇ ਉਮੀਦ ਹੈ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਕਿਰਪਾ ਕਰਕੇ ਸਾਡੇ ਸੋਸ਼ਲ ਮੀਡੀਆ ਦੇ ਨਾਲ-ਨਾਲ ਸਾਡੇ ਵੈੱਬਸਾਈਟ ਚੈਨਲਾਂ ਨਾਲ ਜੁੜੇ ਰਹੋ। ਤੁਹਾਡਾ ਧੰਨਵਾਦ. ਨਮਸਕਾਰ।

ਸ਼੍ਰੀ ਹਰਸ਼ਵਰਧਨ ਸ਼੍ਰਿੰਗਲਾਵਿਦੇਸ਼ ਸਕੱਤਰ: ਧੰਨਵਾਦ।

 

 

 **********

ਡੀਐੱਸ/ਐੱਸਐੱਚ



(Release ID: 1768105) Visitor Counter : 170