ਪ੍ਰਧਾਨ ਮੰਤਰੀ ਦਫਤਰ

ਭਾਰਤ ਦੁਆਰਾ 100 ਕਰੋੜ ਟੀਕਾਕਰਣ ਦਾ ਲਕਸ਼ ਹਾਸਲ ਕਰਨ ‘ਤੇ ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਲੀਡਰਾਂ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ

Posted On: 21 OCT 2021 10:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੁਆਰਾ 100 ਕਰੋੜ ਟੀਕਾਕਰਣ ਦਾ ਲਕਸ਼ ਹਾਸਲ ਕਰਨ ਤੇ ਵਿਸ਼‍ਵ ਦੇ ਲੀਡਰਾਂ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨ‍ਵਾਦ ਕੀਤਾ ਹੈ ।

ਪ੍ਰਧਾਨ ਮੰਤਰੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਕਿਹਾ ;

“ਇਸ ਇਤਿਹਾਸਿਕ ਅਵਸਰ ਤੇ ਲਯੋਨਚੇਨ ਡਾ. ਲੋਟੇ ਤ‍ਸ਼ੇਰਿੰਗ ( Lyonchhen Dr. Lotay Tshering) ਨੂੰ ਦਇਆ ਭਰੇ ਸ਼ਬਦਾਂ ਲਈ ਧੰਨਵਾਦ।

ਅਸੀਂ ਭੂਟਾਨ ਦੇ ਨਾਲ ਆਪਣੀ ਮਿੱਤਰਤਾ ਨੂੰ ਗਹਿਰੀ ਭਾਵਨਾ ਦੇ ਨਾਲ ਸੰਜੋਂਦੇ ਹਾਂ!

ਭਾਰਤ, ਗੁਆਂਢੀ ਖੇਤਰ ਅਤੇ ਦੁਨੀਆ ਦੇ ਨਾਲ ਮਿਲ ਕੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਦੇ ਲਈ ਪ੍ਰਤੀਬੱਧ ਹੈ।”

 

ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਕਿਹਾ ;

“ਧੰਨਵਾਦ ਮੇਰੇ ਦੋਸਤ @PresRajapaksa ਸ੍ਰੀਲੰਕਾ ਤੋਂ ਕੁਸ਼ੀਨਗਰ ਦੇ ਲਈ ਪਹਿਲੀ ਅੰਤਰਰਾਸ਼ਟਰੀ ਉਡਾਣ ਅਤੇ ਸਾਡੇ ਟੀਕਾਕਰਣ ਅਭਿਯਾਨ ਜਿਹੀਆਂ ਹਾਲ ਵਿੱਚ ਸ਼ੁਰੂ ਕੀਤੀਆਂ ਗਈਆਂ ਪਹਿਲਾਂ ਸਾਡੇ ਵਿਵਿਧਤਾਪੂਰਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਭਾਈਚਾਰੇ ਦੀ ਭਾਵਨਾ ਤੇ ਆਪਸੀ ਸੰਵਾਦ ਨੂੰ ਵਧਾਉਣਗੇ।”

 

ਮਾਲਦੀਵ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;

“ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਰਾਸ਼ਟਰਪਤੀ @ibusolih

ਮਾਲਦੀਵ ਵਿੱਚ ਟੀਕਾਕਰਣ ਅਭਿਯਾਨ ਦੀ ਪ੍ਰਗਤੀ ਨੂੰ ਦੇਖ ਕੇ ਮੈਨੂੰ ਪ੍ਰਸੰਨਤਾ ਹੋ ਰਹੀ ਹੈ।

ਗੁਆਂਢੀ ਅਤੇ ਕਰੀਬੀ ਦੋਸਤਾਂ ਦੇ ਰੂਪ ਵਿੱਚ, ਕੋਵਿਡ -19 ਤੇ ਕਾਬੂ ਪਾਉਣ ਦੇ ਲਈ ਸਾਡੀ ਸਾਂਝੇਦਾਰੀ ਦੇ ਚੰਗੇ ਪਰਿਣਾਮ ਮਿਲ ਰਹੇ ਹਨ।”

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;

“ਧੰਨਵਾਦ , ਪ੍ਰਧਾਨ ਮੰਤਰੀ @naftalibennettਤੁਹਾਡੇ ਗਰਮਜੋਸ਼ੀ ਭਰੇ ਸ਼ਬਦਾਂ ਦੀ ਪ੍ਰਸ਼ੰਸਾ ਕਰਦਾ ਹਾਂ। ਇਹ ਉਪਲਬਧੀ ਭਾਰਤ ਦੇ ਵਿਗਿਆਨੀਆਂ, ਹੈਲਥ ਵਰਕਰਾਂ ਅਤੇ ਇਨੋਵੇਟਰਾਂ ਲੋਕਾਂ ਦੁਆਰਾ ਹਾਸਲ ਕੀਤੀ ਗਈ ਹੈ, ਜੋ ਆਪਣੇ ਇਜ਼ਰਾਇਲੀ ਸਾਥੀਆਂ ਦੇ ਨਾਲ , ਸਾਡੀ ਗਿਆਨ-ਅਧਾਰਿਤ ਰਣਨੀਤਕ ਸਾਂਝੇਦਾਰੀ ਦੀ ਅਧਾਰਸ਼ਿਲਾ ਦਾ ਨਿਰਮਾਣ ਕਰ ਰਹੇ ਹਨ ।

 

 

ਮਲਾਵੀ ਦੇ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;

“ਭਾਰਤ ਦੁਆਰਾ #VaccineCentury ਦਾ ਲਕਸ਼ ਹਾਸਲ ਕਰਨ ਤੇ ਮਹਾਮਹਿਮ @LAZARUSCHAKWERA ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।

ਵੈਕਸੀਨ ਦੀ ਉਪਲਬਧਤਾ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਮਹੱਤਵਪੂਰਨ ਹੈ। ਇਸ ਕਾਰਜ ਵਿੱਚ ਅਸੀਂ ਇਕੱਠੇ ਹਾਂ।”

***

ਡੀਐੱਸ/ਐੱਸਐੱਚ

 



(Release ID: 1765864) Visitor Counter : 147