ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 21 ਅਕਤੂਬਰ ਨੂੰ ਏਮਸ ਨਵੀਂ ਦਿੱਲੀ ਦੇ ਝੱਜਰ ਕੈਂਪਸ ‘ਚ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦਾ ਉਦਘਾਟਨ ਕਰਨਗੇ

Posted On: 20 OCT 2021 4:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਕਤੂਬਰ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਏਮਸ (AIIMS) ਨਵੀਂ ਦਿੱਲੀ ਦੇ ਝੱਜਰ ਕੈਂਪਸ ਚ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ’ ਦਾ ਉਦਘਾਟਨ ਕਰਨਗੇਜਿਸ ਤੋਂ ਬਾਅਦ ਇਸ ਮੌਕੇ ਉਨ੍ਹਾ ਦਾ ਭਾਸ਼ਣ ਹੋਵੇਗਾ।

806 ਬਿਸਤਰਿਆਂ ਵਾਲੇ ਵਿਸ਼ਰਾਮ ਸਦਨ’ ਦਾ ਨਿਰਮਾਣ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ’ (ਸੀਐੱਸਆਰ – CSR) ਦੇ ਹਿੱਸੇ ਵਜੋਂ ਏਅਰਕੰਡੀਸ਼ਨਡ ਆਵਾਸ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈਜਿੱਥੇ ਕੈਂਸਰ ਰੋਗੀਆਂ ਦੇ ਨਾਲ ਆਉਣ ਵਾਲੇ ਸਹਾਇਕ ਰਹਿ ਸਕਣਗੇਜਿਨ੍ਹਾਂ ਨੂੰ ਲੰਮੇ ਸਮਿਆਂ ਲਈ ਹਸਪਤਾਲਾਂ ਚ ਰਹਿਣਾ ਪੈਂਦਾ ਹੈ। ਇਸ ਦੀ ਉਸਾਰੀ ਫਾਊਂਡੇਸ਼ਨ ਵੱਲੋਂ ਲਗਭਗ 93 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਇਹ ਹਸਪਤਾਲ ਅਤੇ ਐੱਨਸੀਆਈ ਦੇ ਓਪੀਡੀ ਬਲੌਕਸ ਦੇ ਬਿਲਕੁਲ ਨਾਲ ਸਥਿਤ ਹੈ।

ਇਸ ਮੌਕੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਅਤੇ ਇਨਫੋਸਿਸ ਫਾਊਂਡੇਸ਼ਨ ਦੇ ਚੇਅਰਪਰਸਨ ਸੁਸ਼੍ਰੀ ਸੁਧਾ ਮੂਰਤੀ ਵੀ ਮੌਜੂਦ ਹੋਣਗੇ।

 

 

 ************

ਡੀਐੱਸ/ਵੀਜੇ/ਏਕੇ



(Release ID: 1765325) Visitor Counter : 133