ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਸੌਰਾਸ਼ਟਰ ਪਟੇਲ ਸੇਵਾ ਸਮਾਜ ਦੁਆਰਾ ਬਣਾਏ ਹੋਸਟਲ ਫ਼ੇਜ਼–1 ਦੇ ਭੂਮੀ–ਪੂਜਨ ਸਮਾਰੋਹ ‘ਚ ਲਿਆ ਲਿਆ


ਗੁਜਰਾਤ ਦੇ ਲੋਕਾਂ ਦੀ ਸੇਵਾ–ਭਾਵਨਾ ਦੀ ਸ਼ਲਾਘਾ ਕੀਤੀ



“ਸਾਨੂੰ ਸਰਦਾਰ ਪਟੇਲ ਦੇ ਵਿਚਾਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਆਪਸੀ ਪਿਆਰ ਤੇ ਸਹਿਯੋਗ ਨਾਲ ਆਪਣੀ ਕਿਸਮਤ ਬਣਾਉਣੀ ਚਾਹੀਦੀ ਹੈ”



“ਅੰਮ੍ਰਿਤ–ਕਾਲ ਸਾਨੂੰ ਨਵੇਂ ਸੰਕਲਪਾਂ ਦੇ ਨਾਲ ਹੀ, ਉਨ੍ਹਾਂ ਸ਼ਖ਼ਸੀਅਤਾਂ ਨੂੰ ਯਾਦ ਕਰਨ ਦੀ ਵੀ ਪ੍ਰੇਰਣਾ ਦਿੰਦਾ ਹੈ, ਜਿਨ੍ਹਾਂ ਨੇ ਜਨ–ਚੇਤਨਾ ਜਾਗ੍ਰਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ”



“ਦੇਸ਼ ਆਪਣੇ ਰਵਾਇਤੀ ਹੁਨਰ ਨੂੰ ਵੀ ਹੁਣ ਆਧੁਨਿਕ ਸੰਭਾਵਨਾਵਾਂ ਨਾਲ ਜੋੜ ਰਿਹਾ ਹੈ”



‘ਸਬਕਾ ਸਾਥ, ਸਬਕਾ ਵਿਕਾਸ’ ਦੀ ਤਾਕਤ ਕੀ ਹੈ, ਇਹ ਮੈਂ ਗੁਜਰਾਤ ਤੋਂ ਸਿੱਖਿਆ ਹੈ



“ਕੋਰੋਨਾ ਦੇ ਔਖੇ ਸਮੇਂ ਤੋਂ ਬਾਅਦ ਸਾਡੀ ਅਰਥ–ਵਿਵਸਥਾ ਨੇ ਜਿੰਨੀ ਤੇਜ਼ੀ ਨਾਲ ਵਾਪਸੀ ਕੀਤੀ ਹੈ, ਉਸ ਨਾਲ ਸਮੁੱਚਾ ਵਿਸ਼ਵ ਭਾਰਤ ਨੂੰ ਲੈ ਕੇ ਆਸ ਨਾਲ ਭਰਪੂਰ ਹੈ”

Posted On: 15 OCT 2021 12:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਵਿੱਚ ਸੌਰਾਸ਼ਟਰ ਪਟੇਲ ਸੇਵਾ ਸਮਾਜ’ ਦੁਆਰਾ ਬਣਾਏ ਹੋਸਟਲ ਫ਼ੇਜ਼1 ਦੇ ਭੂਮੀ ਪੂਜਨ ਸਮਾਰੋਹ ਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਿੱਸਾ ਲਿਆ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਲੋਕਾਂ ਦੀ ਭਾਵਨਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਗੁਜਰਾਤ ਨੇ ਸਮਾਜਿਕ ਵਿਕਾਸ ਦੇ ਕੰਮਾਂ ਚ ਸਦਾ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਇਸ ਮੌਕੇ ਸਰਦਾਰ ਪਟੇਲ ਨੂੰ ਚੇਤੇ ਕੀਤਾ ਤੇ ਮਹਾਨ ਰਾਜਨੇਤਾ ਦੀ ਇਸ ਗੱਲ ਨੂੰ ਦੁਹਰਾਇਆ ਕਿ ਜਾਤੀ ਤੇ ਪੰਥ ਨੂੰ ਰਾਸ਼ਟਰੀ ਵਿਕਾਸ ਦੇ ਕਾਰਜ ਵਿੱਚ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦਾ ਕਥਨ ਦੁਹਰਾਉਂਦਿਆਂ ਕਿਹਾ ਅਸੀਂ ਭਾਰਤ ਦੇ ਬੇਟੇ ਤੇ ਬੇਟੀਆਂ ਹਾਂ। ਸਾਨੂੰ ਸਭ ਨੂੰ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈਆਪਸੀ ਪਿਆਰ ਤੇ ਸਹਿਯੋਗ ਨਾਲ ਆਪਣੀ ਕਿਸਮਤ ਬਣਾਉਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਮੇਂ ਆਪਣੀ ਆਜ਼ਾਦੀ ਦੇ 75ਵੇਂ ਸਾਲ ਚ ਹੈ। ਇਹ ਅੰਮ੍ਰਿਤਕਾਲ ਸਾਨੂੰ ਨਵੇਂ ਸੰਕਲਪਾਂ ਦੇ ਨਾਲ ਹੀ ਉਨ੍ਹਾਂ ਸ਼ਖ਼ਸੀਅਤਾਂ ਨੂੰ ਯਾਦ ਕਰਨ ਦੀ ਵੀ ਪ੍ਰੇਰਣਾ ਦਿੰਦਾ ਹੈਜਿਨ੍ਹਾਂ ਨੇ ਜਨਚੇਤਨਾ ਜਾਗ੍ਰਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਵੱਲਭ ਵਿਦਿਆਨਗਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਨੂੰ ਇਸ ਲਈ ਵਿਕਸਤ ਕੀਤਾ ਗਿਆ ਕਿ ਤਾਂ ਜੋ ਸਿੱਖਿਆ ਦਾ ਪਾਸਾਰ ਹੋ ਸਕੇਗ੍ਰਾਮ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਦੇ ਰੂਪ ਵਿੱਚ ਗੁਜਰਾਤ ਦੀ ਸੇਵਾ ਕਰਨ ਦੇ ਆਪਣੇ ਅਨੁਭਵ ਬਾਰੇ ਦੱਸਿਆ ਤੇ ਕਿਹਾ ਕਿ ਰਾਜਨੀਤੀ ਵਿੱਚ ਬਿਨਾ ਕਿਸੇ ਜਾਤੀਅਧਾਰ ਦੇ ਉਨ੍ਹਾਂ ਜਿਹੇ ਵਿਅਕਤੀ ਨੂੰ 2001 ‘ਚ ਰਾਜ ਦੀ ਸੇਵਾ ਕਰਨ ਲਈ ਲੋਕਾਂ ਨੇ ਅਸ਼ੀਰਵਾਦ ਦਿੱਤਾ ਸੀ। ਉਨ੍ਹਾਂ ਜਨਤਾ ਦੇ ਅਸ਼ੀਰਵਾਦ ਦੀ ਤਾਕਤ ਦੀ ਸ਼ਲਾਘਾ ਕੀਤੀਜਿਸ ਨੇ ਉਨ੍ਹਾਂ ਨੂੰ ਰਾਜ ਦੀ ਸੇਵਾ ਅਤੇ ਫਿਰ ਬਾਅਦ ਚ ਪੂਰੇ ਦੇਸ਼ ਦੀ ਸੇਵਾ 20 ਤੋਂ ਵੱਧ ਸਾਲਾਂ ਤੱਕ ਬਿਨਾ ਕਿਸੇ ਬ੍ਰੇਕ ਦੇ ਜਾਰੀ ਰੱਖਣ ਦੇ ਯੋਗ ਬਣਾਇਆ। ਉਨ੍ਹਾਂ ਕਿਹਾ, ‘ਸਬਕਾ ਸਾਥਸਬਕਾ ਵਿਕਾਸ’ ਦੀ ਤਾਕਤ ਕੀ ਹੈਇਹ ਮੈਂ ਗੁਜਰਾਤ ਤੋਂ ਸਿੱਖਿਆ ਹੈ।’’ ਉਨ੍ਹਾਂ ਦੱਸਿਆ ਕਿ ਪਹਿਲਾਂ ਗੁਜਰਾਤ ਚ ਵਧੀਆ ਸਕੂਲਾਂ ਦੀ ਘਾਟ ਸੀਚੰਗੀ ਸਿੱਖਿਆ ਲਈ ਅਧਿਆਪਕਾਂ ਦੀ ਘਾਟ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਨੂੰ ਜੋੜਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਚ ਪ੍ਰੋਫੈਸ਼ਨਲ ਕੋਰਸਾਂ ਦੀ ਪੜ੍ਹਾਈ ਸਥਾਨਕ ਭਾਸ਼ਾ ਚ ਕਰਵਾਏ ਜਾਣ ਦੀ ਵਿਕਲਪ ਵੀ ਦਿੱਤਾ ਗਿਆ ਹੈ। ਹੁਣ ਪੜ੍ਹਾਈ ਦਾ ਮਤਲਬ ਕੇਵਲ ਡਿਗਰੀ ਤੱਕ ਸੀਮਤ ਨਹੀਂ ਹੈਬਲਕਿ ਪੜ੍ਹਾਈ ਨੂੰ ਸਕਿੱਲ ਨਾਲ ਜੋੜਿਆ ਜਾ ਰਿਹਾ ਹੈ। ਦੇਸ਼ ਆਪਣੇ ਰਵਾਇਤੀ ਹੁਨਰ ਨੂੰ ਵੀ ਹੁਣ ਆਧੁਨਿਕ ਸੰਭਾਵਨਾਵਾਂ ਨਾਲ ਜੋੜ ਰਿਹਾ ਹੈ।

ਮਹਾਮਾਰੀ ਦੇ ਪਿਛੋਕੜ ਚ ਅਰਥਵਿਵਸਥਾ ਦੀ ਤੇਜ਼ ਪੁਨਰਵਾਪਸੀ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਗਤੀ ਨਾਲ ਅਰਥਵਿਵਸਥਾ ਨੇ ਕੋਰੋਨਾ ਦੇ ਔਖੇ ਸਮੇਂ ਤੋਂ ਬਾਅਦ ਵਾਪਸੀ ਕੀਤੀ ਹੈਉਸ ਨਾਲ ਪੂਰੀ ਦੁਨੀਆ ਚ ਭਾਰਤ ਨੂੰ ਲੈ ਕੇ ਆਸ ਭਰੀ ਹੈ। ਉਨ੍ਹਾਂ ਇੱਕ ਵਿਸ਼ਵ ਸੰਸਥਾ ਦੇ ਇਸ ਦਾਅਵੇ ਦਾ ਵੀ ਹਵਾਲਾ ਦਿੱਤਾ ਹੈ ਕਿ ਭਾਰਤ ਮੁੜ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀ ਅਰਥਵਿਵਸਥਾ ਬਣਨ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੱਖ ਮੰਤਰੀ ਦੀ ਸ਼ਲਾਘਾ ਕੀਤੀ ਤੇ ਟੈਕਨੋਲੋਜੀ ਦੇ ਨਾਲਨਾਲ ਜ਼ਮੀਨ ਨਾਲ ਵੀ ਉਨ੍ਹਾਂ ਦੇ ਜੁੜਾਅ ਦੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,‘ਵੱਖੋਵੱਖਰੇ ਪੱਧਰ ਤੇ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਗੁਜਰਾਤ ਦੇ ਵਿਕਾਸ ਵਿੱਚ ਬਹੁਤ ਕੰਮ ਆਉਣ ਵਾਲਾ ਹੈ।

https://twitter.com/PMOIndia/status/1448895137875062788

https://twitter.com/PMOIndia/status/1448890711995076608

https://twitter.com/PMOIndia/status/1448891622226231300

https://twitter.com/PMOIndia/status/1448893789624430595

https://twitter.com/PMOIndia/status/1448894456527155200

 

https://youtu.be/Q45pll5FFHQ

 

 

************ 

ਡੀਐੱਸ/ਏਕੇ



(Release ID: 1764282) Visitor Counter : 181