ਪ੍ਰਧਾਨ ਮੰਤਰੀ ਦਫਤਰ

ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਦੇ ਨਾਲ ਸੰਯੁਕਤ ਪ੍ਰੈੱਸ ਮਿਲਣੀ ਸਮੇਂ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ

Posted On: 09 OCT 2021 1:29PM by PIB Chandigarh

Your Excellency,

Prime Minister of Denmark,

ਡੈਨਮਾਰਕ ਤੋਂ ਆਏ ਸਾਰੇ delegates,

ਮੀਡੀਆ ਦੇ ਸਾਰੇ ਸਾਥੀਓ,

ਨਮਸਕਾਰ!

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ, ਇਹ ਹੈਦਰਾਬਾਦ ਹਾਊਸ ਨਿਯਮਿਤ ਰੂਪ ਨਾਲ Heads of Government ਅਤੇ Heads of State ਦੇ ਸੁਆਗਤ ਦਾ ਸਾਖੀ ਰਿਹਾ ਹੈ। ਪਿਛਲੇ 18-20 ਮਹੀਨਿਆਂ ਤੋਂ ਇਹ ਸਿਲਸਿਲਾ ਥਮਿਆ ਹੋਇਆ ਸੀ ਮੈਨੂੰ ਪ੍ਰਸੰਨਤਾ ਹੈ ਕਿ ਅੱਜ ਇੱਕ ਨਵੇਂ ਸਿਲਸਿਲੇ ਦੀ ਸ਼ੁਰੂਆਤ ਡੈਨਮਾਰਕ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਹੋ ਰਹੀ ਹੈ

Excellency,

ਇਹ ਵੀ ਸੁਖਦ ਸੰਜੋਗ ਹੈ ਕਿ ਇਹ ਤੁਹਾਡੀ ਪਹਿਲੀ ਭਾਰਤ ਯਾਤਰਾ ਹੈ। ਤੁਹਾਡੇ ਨਾਲ ਆਏ ਸਾਰੇ ਡੈਨਿਸ਼ delegates ਅਤੇ business leaders ਦਾ ਵੀ ਮੈਂ ਸੁਆਗਤ ਕਰਦਾ ਹਾਂ

Friends,

ਅੱਜ ਦੀ ਸਾਡੀ ਮੁਲਾਕਾਤ ਭਲੇ ਹੀ ਪਹਿਲੀ ਰੂਬਰੂ ਮੁਲਾਕਾਤ ਸੀ, ਲੇਕਿਨ ਕੋਰੋਨਾ ਕਾਲਖੰਡ ਵਿੱਚ ਵੀ ਭਾਰਤ ਅਤੇ ਡੈਨਮਾਰਕ ਦੇ ਦਰਮਿਆਨ ਸੰਪਰਕ ਅਤੇ ਸਹਿਯੋਗ ਦੀ ਗਤੀ ਬਰਕਰਾਰ ਰਹੀ ਸੀ In fact, ਅੱਜ ਤੋਂ ਇੱਕ ਸਾਲ ਪਹਿਲਾਂ, ਅਸੀਂ ਆਪਣੀ virtual summit ਵਿੱਚ ਭਾਰਤ ਅਤੇ ਡੈਨਮਾਰਕ ਦੇ ਦਰਮਿਆਨ Green Strategic Partnership ਸਥਾਪਿਤ ਕਰਨ ਦਾ ਇਤਿਹਾਸਿਕ ਫ਼ੈਸਲਾ ਲਿਆ ਸੀ ਇਹ ਸਾਡੇ ਦੋਨੋਂ ਦੇਸ਼ਾਂ ਦੀ ਦੂਰਗਾਮੀ ਸੋਚ ਅਤੇ ਵਾਤਾਵਰਣ ਦੇ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ। ਇਹ Partnership ਇੱਕ ਉਦਾਹਰਣ ਹੈ, ਕਿ ਕਿਸ ਪ੍ਰਕਾਰ ਸਮੂਹਿਕ ਪ੍ਰਯਤਨ ਦੇ ਦੁਆਰਾ, technology ਦੇ ਮਾਧਿਅਮ ਨਾਲ, ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ, Green Growth ਦੇ ਲਈ ਕੰਮ ਕੀਤਾ ਜਾ ਸਕਦਾ ਹੈ। ਅੱਜ ਅਸੀਂ ਇਸ ਸਾਂਝੇਦਾਰੀ ਦੇ ਤਹਿਤ ਹੋਈ ਪ੍ਰਗਤੀ ਨੂੰ review ਵੀ ਕੀਤਾ, ਅਤੇ ਆਉਣ ਵਾਲੇ ਸਮੇਂ ਵਿੱਚ Climate Change ਦੇ ਵਿਸ਼ੇ ਤੇ ਸਹਿਯੋਗ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਵੀ ਇਸ ਸੰਦਰਭ ਵਿੱਚ, ਇਹ ਵੀ ਬਹੁਤ ਪ੍ਰਸੰਨਤਾ ਦੀ ਗੱਲ ਹੈ ਕਿ ਡੈਨਮਾਰਕ International Solar Alliance ਦਾ ਮੈਂਬਰ ਬਣ ਗਿਆ ਹੈ। ਸਾਡੇ ਸਹਿਯੋਗ ਵਿੱਚ ਇਹ ਇੱਕ ਨਵਾਂ ਆਯਾਮ ਜੁੜਿਆ ਹੈ।

Friends,

ਡੈਨਿਸ਼ ਕੰਪਨੀਆਂ ਦੇ ਲਈ ਭਾਰਤ ਨਵਾਂ ਨਹੀਂ ਹੈ। Energy, food processing, logistics, infrastructure, machinery, software ਆਦਿ ਅਨੇਕ ਖੇਤਰਾਂ ਵਿੱਚ ਡੈਨਿਸ਼ ਕੰਪਨੀਆਂ ਲੰਬੇ ਸਮੇਂ ਤੋਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ ਉਨ੍ਹਾਂ ਨੇ ਨਾ ਸਿਰਫ਼ ‘Make in India’ ਬਲਕਿ ‘Make in India for the World’ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਭਾਰਤ ਦੀ ਪ੍ਰਗਤੀ ਦੇ ਲਈ ਜੋ ਸਾਡਾ vision ਹੈ, ਜਿਸ scale ਅਤੇ speed ਨਾਲ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਉਸ ਵਿੱਚ ਡੈਨਿਸ਼ expertise ਅਤੇ ਡੈਨਿਸ਼ technology ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ ਭਾਰਤ ਦੀ ਅਰਥਵਿਵਸਥਾ ਵਿੱਚ ਆਏ reforms, ਵਿਸ਼ੇਸ਼ ਰੂਪ ਨਾਲ manufacturing sector ਵਿੱਚ ਉਠਾਏ ਗਏ ਕਦਮ, ਅਜਿਹੀਆਂ ਕੰਪਨੀਆਂ ਦੇ ਲਈ ਅਪਾਰ ਅਵਸਰ ਪੇਸ਼ ਕਰ ਰਹੇ ਹਨ ਅੱਜ ਦੀ ਮੁਲਾਕਾਤ ਵਿੱਚ ਅਸੀਂ ਅਜਿਹੇ ਕੁਝ ਅਵਸਰਾਂ ਬਾਰੇ ਵੀ ਚਰਚਾ ਕੀਤੀ

Friends,

ਅਸੀਂ ਅੱਜ ਇੱਕ ਫ਼ੈਸਲਾ ਇਹ ਵੀ ਲਿਆ, ਕਿ ਅਸੀਂ ਆਪਣੇ ਸਹਿਯੋਗ ਦੇ ਦਾਇਰੇ ਦਾ ਨਿਰੰਤਰ ਰੂਪ ਨਾਲ ਵਿਸਤਾਰ ਕਰਦੇ ਰਹਾਂਗੇ, ਉਸ ਵਿੱਚ ਨਵੇਂ ਆਯਾਮ ਜੋੜਦੇ ਰਹਾਂਗੇ ਸਿਹਤ ਦੇ ਖੇਤਰ ਵਿੱਚ ਅਸੀਂ ਇੱਕ ਨਵੀਂ ਪਾਰਟਨਰਸ਼ਿਪ ਦੀ ਸ਼ੁਰੂਆਤ ਕੀਤੀ ਹੈ। ਭਾਰਤ ਵਿੱਚ Agricultural productivity ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ, ਖੇਤੀਬਾੜੀ ਸਬੰਧਿਤ technology ਵਿੱਚ ਵੀ ਅਸੀਂ ਸਹਿਯੋਗ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ, food safety, cold chain, food processing, fertilizers, fisheries, aquaculture, ਆਦਿ ਅਨੇਕ ਖੇਤਰਾਂ ਦੀਆਂ technologies ’ਤੇ ਕੰਮ ਕੀਤਾ ਜਾਵੇਗਾ ਅਸੀਂ Smart Water Resource Management, ‘Waste to Best’, ਅਤੇ efficient supply chains ਜਿਹੇ ਖੇਤਰਾਂ ਵਿੱਚ ਵੀ ਸਹਿਯੋਗ ਕਰਾਂਗੇ

Friends,

ਅੱਜ ਦੀ ਗੱਲਬਾਤ ਵਿੱਚ ਅਸੀਂ ਅਨੇਕ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਬਹੁਤ ਵਿਸਤਾਰ ਨਾਲ, ਅਤੇ ਬਹੁਤ ਉਪਯੋਗੀ ਚਰਚਾ ਕੀਤੀ ਮੈਂ ਵਿਸ਼ੇਸ਼ ਤੌਰ ਤੇ ਡੈਨਮਾਰਕ ਦੇ ਪ੍ਰਤੀ ਆਭਾਰ ਵਿਅਕਤ ਕਰਨਾ ਚਾਹਾਂਗਾ ਕਿ ਵਿਭਿੰਨ ਅੰਤਰਰਾਸ਼ਟਰੀ ਮੰਚਾਂ ਤੇ ਸਾਨੂੰ ਡੈਨਮਾਰਕ ਦੀ ਤਰਫੋਂ ਬਹੁਤ ਮਜ਼ਬੂਤ ਸਮਰਥਨ ਮਿਲਦਾ ਰਿਹਾ ਹੈ। ਭਵਿੱਖ ਵਿੱਚ ਵੀ, ਅਸੀਂ ਦੋਵੇਂ ਲੋਕਤਾਂਤਰਿਕ ਕਦਰਾਂ-ਕੀਮਤਾਂ ਵਾਲੇ ਦੇਸ਼, rules based order ਵਿੱਚ ਵਿਸ਼ਵਾਸ ਕਰਨ ਵਾਲੇ ਦੇਸ਼, ਇੱਕ ਦੂਸਰੇ ਦੇ ਨਾਲ ਇਸੇ ਪ੍ਰਕਾਰ ਨਾਲ ਮਜ਼ਬੂਤ ਸਹਿਯੋਗ ਅਤੇ ਤਾਲਮੇਲ ਦੇ ਨਾਲ ਕੰਮ ਕਰਦੇ ਰਹਾਂਗੇ

Excellency,

ਅਗਲੀ India-Nordic Summit ਨੂੰ host ਕਰਨ, ਅਤੇ ਮੈਨੂੰ ਡੈਨਮਾਰਕ ਯਾਤਰਾ ਦੇ ਸੱਦੇ ਦੇ ਲਈ ਮੈਂ ਆਭਾਰ ਵਿਅਕਤ ਕਰਦਾ ਹਾਂ ਅੱਜ ਦੀ ਬਹੁਤ ਉਪਯੋਗੀ ਗੱਲਬਾਤ, ਅਤੇ ਸਾਡੇ ਦੁਵੱਲੇ ਸਹਿਯੋਗ ਦਾ ਨਵਾਂ ਅਧਿਆਇ ਲਿਖਣ ਵਾਲੇ ਸਾਰੇ ਫ਼ੈਸਲਿਆਂ ਤੇ ਤੁਹਾਡੇ ਸਕਾਰਾਤਮਕ ਵਿਚਾਰਾਂ ਦੇ ਲਈ ਮੈਂ ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ

ਬਹੁਤ ਬਹੁਤ ਧੰਨਵਾਦ

 

 

*********

ਡੀਐੱਸ / ਏਕੇ



(Release ID: 1762552) Visitor Counter : 162