ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਗੁਣਾਂ ਵਾਲੀਆਂ ਫ਼ਸਲਾਂ ਦੀਆਂ 35 ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਜੈਵਿਕ ਤਣਾਅ ਪ੍ਰਬੰਧਨ ਸੰਸਥਾਨ, ਰਾਏਪੁਰ ਦਾ ਨਵਾਂ ਉਸਾਰਿਆ ਕੈਂਪਸ ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨੇ ਖੇਤੀ ਯੂਨੀਵਰਸਿਟੀਜ਼ ਨੂੰ ਗ੍ਰੀਨ ਕੈਂਪਸ ਐਵਾਰਡ ਵੀ ਵੰਡੇ
“ਜਦੋਂ ਵੀ ਕਿਸਾਨਾਂ ਤੇ ਖੇਤੀ ਨੂੰ ਸੁਰੱਖਿਆ ਢਾਲ ਮਿਲਦੀ ਹੈ, ਉਨ੍ਹਾਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ”
“ਜਦੋਂ ਵਿਗਿਆਨ, ਸਰਕਾਰ ਤੇ ਸਮਾਜ ਮਿਲ ਕੇ ਕੰਮ ਕਰਦੇ ਹਨ, ਤਾਂ ਨਤੀਜੇ ਬਿਹਤਰ ਹੁੰਦੇ ਹਨ; ਕਿਸਾਨਾਂ ਤੇ ਵਿਗਿਆਨੀਆਂ ਦਾ ਇਹ ਗੱਠਜੋੜ ਨਵੀਂਆਂ ਚੁਣੌਤੀਆਂ ਦਾ ਮੁਕਾਬਲਾ ਕਰਨ ’ਚ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ ”
“ਕਿਸਾਨਾਂ ਨੂੰ ਫ਼ਸਲ ਅਧਾਰਤ ਆਮਦਨ ਪ੍ਰਣਾਲੀ ’ਚੋਂ ਬਾਹਰ ਕੱਢਣ ਤੇ ਮੁੱਲ–ਵਾਧਾ ਅਤੇ ਹੋਰ ਖੇਤੀ ਵਿਕਲਪਾਂ ਲਈ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ”
“ਸਾਡੀਆਂ ਪ੍ਰਾਚੀਨ ਖੇਤੀ ਪ੍ਰੰਪਰਾਵਾਂ ਦੇ ਨਾਲ–ਨਾਲ ਭਵਿੱਖ ਵੱਲ ਅੱਗੇ ਵਧਣਾ ਵੀ ਓਨਾ ਹੀ ਅਹਿਮ ਹੈ ”
Posted On:
28 SEP 2021 12:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਵਿਸ਼ੇਸ਼ ਗੁਣਾਂ ਵਾਲੀਆਂ ਫ਼ਸਲਾਂ ਦੀਆਂ 35 ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖੇਤੀ ਯੂਨੀਵਰਸਿਟੀਜ਼ ਨੂੰ ਗ੍ਰੀਨ ਕੈਂਪਸ ਐਵਾਰਡ ਵੀ ਵੰਡੇ ਗਏ। ਉਨ੍ਹਾਂ ਨੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ, ਜੋ ਨਵੀਨ ਕਿਸਮ ਦੇ ਤਰੀਕਿਆਂ ਦਾ ਉਪਯੋਗ ਕਰਦੇ ਹਨ ਤੇ ਸਭਾ ਨੂੰ ਵੀ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਦੇ ਗਾਂਦਰਬਲ ਦੇ ਸ਼੍ਰੀਮਤੀ ਜ਼ੈਤੂਨ ਬੇਗਮ ਨਾਲ ਉਨ੍ਹਾਂ ਵੱਲੋਂ ਉਪਯੋਗ ’ਚ ਲਿਆਂਦੀਆਂ ਜਾ ਰਹੀਆਂ ਨਵੀਂ ਖੇਤੀ ਪ੍ਰਣਾਲੀਆਂ ਨੂੰ ਸਿੱਖਣ ਦੀ ਯਾਤਰਾ, ਉਨ੍ਹਾਂ ਵੱਲੋਂ ਦੂਜੇ ਕਿਸਾਨਾਂ ਨੂੰ ਦਿੱਤੀ ਗਈ ਸਿਖਲਾਈ ਤੇ ਵਾਦੀ ’ਚ ਕੰਨਿਆ–ਸਿੱਖਿਆ ਲਈ ਕੰਮ ਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਬਾਰੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ’ਚ ਵੀ ਜੰਮੂ–ਕਸ਼ਮੀਰ ਦੀਆਂ ਕੁੜੀਆਂ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਖੇਤਾਂ ਵਾਲੇ ਕਿਸਾਨਾਂ ਦੀਆ ਜ਼ਰੂਰਤਾਂ ਸਰਕਾਰ ਦੀ ਤਰਜੀਹ ’ਚ ਹਨ ਅਤੇ ਉਨ੍ਹਾਂ ਨੂੰ ਸਾਰੇ ਲਾਭ ਸਿੱਧੇ ਹਾਸਲ ਹੁੰਦੇ ਹਨ।
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਇੱਕ ਕਿਸਾਨ ਤੇ ਬੀਜ ਉਤਪਾਦਕ ਸ਼੍ਰੀ ਕੁਲਵੰਤ ਸਿੰਘ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਹ ਕਿਵੇਂ ਵਿਭਿੰਨ ਕਿਸਮ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਪੂਸਾ ਨਾਲ ਖੇਤੀ ਸੰਸਥਾਨ ’ਚ ਵਿਗਿਆਨਕਾਂ ਲਾਲ ਗੱਲਬਾਤ ਤੋਂ ਉਨ੍ਹਾਂ ਨੂੰ ਕੀ ਲਾਭ ਹੋਇਆ ਤੇ ਅਜਿਹੇ ਸੰਸਥਾਨਾਂ ਨਾਲ ਸੰਪਰਕ ’ਚ ਰਹਿਣ ਨੂੰ ਲੈ ਕੇ ਕਿਸਾਨਾਂ ਵਿੱਚ ਕੀ ਰੁਝਾਨ ਹੈ। ਪ੍ਰਧਾਨ ਮੰਤਰੀ ਨੇ ਆਪਣੀਆਂ ਫ਼ਸਲਾਂ ਦੀ ਪ੍ਰੋਸੈਸਿੰਗ ਤੇ ਮੁੱਲ–ਵਾਧਾ ਕਰਨ ਲਈ ਕਿਸਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਾਜ਼ਾਰ ਤੱਕ ਪਹੁੰਚ, ਵਧੀਆ ਮਿਆਰੀ ਬੀਜ, ਭੋਂ ਸਿਹਤ ਕਾਰਡ ਜਿਹੀਆਂ ਕਈ ਪਹਿਲਦਮੀਆਂ ਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਵਧੀਆ ਕੀਮਤ ਦਿਵਾਉਣ ਲਈ ਕੋਸ਼ਿਸ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਬਾਰਦੇਜ, ਗੋਆ ਦੇ ਰਹਿਣ ਵਾਲੇ ਸ਼੍ਰੀਮਤੀ ਦਰਸ਼ਨਾ ਪੇਡਨੇਕਰ ਤੋਂ ਪੁੱਛਿਆ ਕਿ ਉਹ ਕਿਸ ਤਰ੍ਹਾਂ ਵਿਭਿੰਨ ਫ਼ਸਲਾਂ ਦੀ ਖੇਤੀ ਤੇ ਵਿਭਿੰਨ ਪਸ਼ੂਆਂ ਦਾ ਪਾਲਣ–ਪੋਸ਼ਣ ਕਰ ਰਹੇ ਹਨ। ਉਨ੍ਹਾਂ ਨੇ ਸ਼੍ਰੀਮਤੀ ਦਰਸ਼ਨਾ ਤੋਂ ਉਨ੍ਹਾਂ ਵੱਲੋਂ ਨਾਰੀਅਲ ਦੀ ਫ਼ਸਲ ’ਚ ਕੀਤੇ ਗਏ ਮੁੱਲ–ਵਾਧੇ ਬਾਰੇ ਪੁੱਛਿਆ। ਉਨ੍ਹਾਂ ਇਸ ਗੱਲ ਨੂੰ ਲੈ ਕੇ ਖ਼ੁਸ਼ੀ ਪ੍ਰਗਟਾਈ ਕਿ ਕਿਵੇਂ ਇੱਕ ਮਹਿਲਾ ਕਿਸਾਨ ਇੱਕ ਉੱਦਮੀ ਵਜੋਂ ਨਵੇਂ ਸਿਖ਼ਰ ਹਾਸਲ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਮਨੀਪੁਰ ਦੇ ਸ਼੍ਰੀ ਥੋਇਬਾ ਸਿੰਘ ਨਾਲ ਗੱਲਬਾਤ ਕਰਦਿਆ ਹਥਿਆਰਬੰਦ ਬਲਾਂ ’ਚ ਸੇਵਾ ਦੇਣ ਤੋਂ ਬਾਅਦ ਖੇਤੀ ਦਾ ਕੰਮ ਸੰਭਾਲਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਥੋਇਬਾ ਦੀਆਂ ਵਿਭਿੰਨ ਗਤੀਵਿਧੀਆਂ ਜਿਵੇਂ ਖੇਤੀ, ਮੱਛੀ–ਪਾਲਣ ਤੇ ਹੋਰ ਸਬੰਧਤ ਗਤੀਵਿਧੀਆਂ ਨੇ ਪ੍ਰਧਾਨ ਮੰਤਰੀ ਨੂੰ ਪ੍ਰਭਾਵਿਤ ਕੀਤਾ। ਪ੍ਰਧਾਨ ਨੇ ਉਨ੍ਹਾਂ ਨੂੰ ‘ਜੈ ਜਵਾਨ–ਜੈ ਕਿਸਾਨ–ਜੈ ਵਿਗਿਆਨ’ ਦੀ ਉਦਾਹਰਣ ਦੱਸਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਊਧਮ ਸਿੰਘ ਨਗਰ, ਉੱਤਰਾਖੰਡ ਦੇ ਵਸਨੀਕ ਸ਼੍ਰੀ ਸੁਰੇਸ਼ ਰਾਣਾ ਨੂੰ ਪੁੱਛਿਆ ਕਿ ਉਨ੍ਹਾਂ ਨੇ ਮੱਕੀ ਦੀ ਕਾਸ਼ਤ ਕਿਵੇਂ ਸ਼ੁਰੂ ਕੀਤੀ? ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਕਿਸਾਨਾਂ ਦੀ ‘ਕਿਸਾਨ ਉਤਪਾਦਕ ਸੰਗਠਨਾਂ’ (ਐੱਫਪੀਓਜ਼) ਦੀ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਦੋਂ ਕਿਸਾਨ ਮਿਲ ਕੇ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਲਾਭ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹਰ ਸਰੋਤ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ-ਸੱਤ ਸਾਲਾਂ ਵਿੱਚ, ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਖੇਤੀਬਾੜੀ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਪਹਿਲ ਦੇ ਅਧਾਰ ’ਤੇ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਸਾਡਾ ਸਭ ਤੋਂ ਵੱਧ ਧਿਆਨ ਵਧੇਰੇ ਪੌਸ਼ਟਿਕ ਬੀਜਾਂ 'ਤੇ ਹੈ, ਜੋ ਖ਼ਾਸ ਕਰ ਕੇ ਬਦਲੇ ਮੌਸਮ ਵਿੱਚ ਨਵੀਂਆਂ ਸਥਿਤੀਆਂ ਦੇ ਅਨੁਕੂਲ ਹਨ।"
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਰਾਜਾਂ ਵਿੱਚ ਟਿੱਡੀਆਂ ਦੇ ਵੱਡੇ ਹਮਲੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਹਮਲੇ ਨਾਲ ਨਜਿੱਠਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਅਤੇ ਕਿਸਾਨਾਂ ਨੂੰ ਬਹੁਤ ਦੁੱਖਾਂ ਤੋਂ ਬਚਾਇਆ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਵੀ ਕਿਸਾਨਾਂ ਅਤੇ ਖੇਤੀਬਾੜੀ ਨੂੰ ਸੁਰੱਖਿਆ ਢਾਲ ਮਿਲਦੀ ਹੈ, ਉਨ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਸੰਭਾਲ ਲਈ 11 ਕਰੋੜ ‘ਭੋਂ ਸਿਹਤ ਕਾਰਡ’ ਜਾਰੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਕਿਸਾਨ-ਪੱਖੀ ਪਹਿਲਕਦਮੀਆਂ ਬਾਰੇ ਦੱਸਿਆ– ਜਿਵੇਂ ਕਿ ਕਿਸਾਨਾਂ ਨੂੰ ਪਾਣੀ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਲਗਭਗ 100 ਬਕਾਇਆ ਸਿੰਜਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਮੁਹਿੰਮ, ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਨਵੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਵਾਉਣਾ ਅਤੇ ਇਸ ਤਰ੍ਹਾਂ ਵਧੇਰੇ ਉਪਜ ਪ੍ਰਾਪਤ ਕਰਨਾ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਨਾਲ-ਨਾਲ ਖਰੀਦ ਪ੍ਰਕਿਰਿਆ ਵਿੱਚ ਵੀ ਸੁਧਾਰ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਦੇ ਲਾਭ ਪ੍ਰਾਪਤ ਕਰ ਸਕਣ। ਹਾੜ੍ਹੀ ਦੇ ਸੀਜ਼ਨ ਵਿੱਚ 430 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਖਰੀਦੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 85 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮਹਾਮਾਰੀ ਦੇ ਦੌਰਾਨ ਕਣਕ ਖਰੀਦ ਕੇਂਦਰਾਂ ਦੀ ਸੰਖਿਆ ਵਿੱਚ ਤਿੰਨ ਗੁਣਾ ਤੋਂ ਵੱਧ ਵਾਧਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਤਕਨੀਕ ਨਾਲ ਜੋੜ ਕੇ, ਅਸੀਂ ਉਨ੍ਹਾਂ ਲਈ ਬੈਂਕਾਂ ਦੀ ਮਦਦ ਲੈਣਾ ਸੌਖਾ ਬਣਾ ਦਿੱਤਾ ਹੈ। ਅੱਜ ਕਿਸਾਨ ਮੌਸਮ ਦੀ ਬਿਹਤਰ ਜਾਣਕਾਰੀ ਪ੍ਰਾਪਤ ਕਰ ਰਹੇ ਹਨ. ਹਾਲ ਹੀ ਵਿੱਚ, 2 ਕਰੋੜ ਤੋਂ ਵੱਧ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਪ੍ਰਦਾਨ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ, ਨਵੀਆਂ ਕਿਸਮਾਂ ਦੇ ਕੀੜੇ, ਨਵੀਆਂ ਬਿਮਾਰੀਆਂ, ਮਹਾਮਾਰੀਆਂ ਆ ਰਹੀਆਂ ਹਨ, ਇਸ ਕਾਰਨ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਉੱਤੇ ਵੱਡਾ ਸੰਕਟ ਹੈ ਅਤੇ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਇਨ੍ਹਾਂ ਪਹਿਲੂਆਂ 'ਤੇ ਡੂੰਘਾਈ ਨਾਲ ਖੋਜ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਗਿਆਨ, ਸਰਕਾਰ ਅਤੇ ਸਮਾਜ ਮਿਲ ਕੇ ਕੰਮ ਕਰਨਗੇ, ਤਾਂ ਇਸ ਦੇ ਨਤੀਜੇ ਬਿਹਤਰ ਹੋਣਗੇ। ਕਿਸਾਨਾਂ ਅਤੇ ਵਿਗਿਆਨਕਾਂ ਦਾ ਅਜਿਹਾ ਗਠਜੋੜ ਨਵੀਂਆਂ ਚੁਣੌਤੀਆਂ ਨਾਲ ਨਜਿੱਠਣ ਲਈ ਦੇਸ਼ ਦੀ ਤਾਕਤ ਨੂੰ ਵਧਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਨੂੰ ਸਿਰਫ ਫਸਲ ਅਧਾਰਤ ਆਮਦਨੀ ਸਿਸਟਮ ਵਿੱਚੋਂ ਬਾਹਰ ਕੱਢ ਕੇ, ਉਸ ਨੂੰ ਵੈਲਿਯੂ ਐਡੀਸ਼ਨ ਤੇ ਖੇਤੀ ਦੇ ਹੋਰ ਵਿਕਲਪਾਂ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਇੰਸ ਅਤੇ ਰਿਸਰਚ ਦੇ ਸਮਾਧਾਨਾਂ ਨਾਲ ਹੁਣ ਮੋਟੇ ਅਨਾਜ ਸਮੇਤ ਹੋਰ ਅਨਾਜ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਇਹ ਹੈ ਕਿ ਇਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ, ਵੱਖ-ਵੱਖ ਲੋੜਾਂ ਅਨੁਸਾਰ ਉਗਾਇਆ ਜਾ ਸਕੇ। ਉਸਨੇ ਲੋਕਾਂ ਨੂੰ ਸੰਯੁਕਤ ਰਾਸ਼ਟਰ ਦੁਆਰਾ ਆਉਣ ਵਾਲੇ ਸਾਲ ਨੂੰ ‘ਬਾਜਰੇ ਦਾ ਸਾਲ’ (ਮਿਲੇਟ ਈਅਰ) ਐਲਾਨਣ ਦੇ ਨਤੀਜੇ ਵਜੋਂ ਪੈਦਾ ਹੋਏ ਮੌਕਿਆਂ ਦੀ ਵਰਤੋਂ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਪ੍ਰਾਚੀਨ ਖੇਤੀ ਪਰੰਪਰਾਵਾਂ ਦੇ ਨਾਲ-ਨਾਲ ਭਵਿੱਖ ਵੱਲ ਵਧਣਾ ਵੀ ਬਰਾਬਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਟੈਕਨੋਲੋਜੀ ਅਤੇ ਖੇਤੀ ਦੇ ਨਵੇਂ ਉਪਕਰਣ ਭਵਿੱਖ ਦੀ ਖੇਤੀ ਦੇ ਵਿੱਚ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਖੇਤੀ ਮਸ਼ੀਨਾਂ ਅਤੇ ਉਪਕਰਣਾਂ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਅੱਜ ਸਾਰਥਕ ਨਤੀਜੇ ਦੇ ਰਹੀਆਂ ਹਨ।
*********
ਡੀਐੱਸ/ਏਕੇ
(Release ID: 1759072)
Visitor Counter : 245
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam