ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਪਣੇ ਆਵਾਸ ’ਤੇ ਭਾਰਤੀ ਪੈਰਾਲੰਪਿਕ ਦਲ ਦੀ ਮੇਜ਼ਬਾਨੀ ਕੀਤੀ


ਤੁਸੀਂ ਦੇਸ਼ ਦੇ ਰਾਜਦੂਤ ਹੋ, ਅਤੇ ਤੁਸੀਂ ਪੂਰੀ ਦੁਨੀਆ ਵਿੱਚ ਰਾਸ਼ਟਰ ਦਾ ਮਾਣ ਵਧਾਇਆ ਹੈ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਪੂਰੇ ਦਲ ਦੀ ਅਜਿੱਤ ਭਾਵਨਾ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਭੂਰਪੂਰ ਪ੍ਰਸ਼ੰਸਾ ਕੀਤੀ

ਪ੍ਰਧਾਨ ਮੰਤਰੀ ਨੇ ਪੈਰਾ-ਐਥਲੀਟਾਂ ਨੂੰ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਵਿਆਪਕ ਬਦਲਾਅ ਲਿਆਉਣ ਵਿੱਚ ਮਦਦ ਕਰਨ ਦੇ ਲਈ ਖੇਡਾਂ ਤੋਂ ਬਾਹਰਲੇ ਕੁਝ ਖੇਤਰਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਵਿੱਚ ਕੰਮ ਕਰਨ ਵਾਸਤੇ ਉਤਸ਼ਾਹਿਤ ਕੀਤਾ

ਖਿਡਾਰੀਆਂ ਨੇ ਨਿਰੰਤਰ ਮਾਰਗਦਰਸ਼ਨ, ਪ੍ਰੇਰਣਾ ਅਤੇ ਸਮਰਥਨ ਕਰਨ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

Posted On: 09 SEP 2021 1:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ ’ਤੇ ਟੋਕੀਓ 2020 ਪੈਰਾਲੰਪਿਕ ਖੇਡਾਂ ਦੇ ਭਾਰਤੀ ਦਲ ਦੀ ਮੇਜ਼ਬਾਨੀ ਕੀਤੀ ਇਸ ਦਲ ਵਿੱਚ ਪੈਰਾ-ਐਥਲੀਟਾਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਵੀ ਸ਼ਾਮਲ ਸਨ

 

ਪ੍ਰਧਾਨ ਮੰਤਰੀ ਨੇ ਪੂਰੇ ਦਲ ਦੇ ਨਾਲ ਬੇਬਾਕ ਅਤੇ ਗ਼ੈਰ-ਰਸਮੀ ਸੰਵਾਦ ਕੀਤਾ  ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਡਾਂ ਵਿੱਚ ਉਨ੍ਹਾਂ ਦੇ ਰਿਕਾਰਡ ਤੋੜ ਇਤਿਹਾਸਿਕ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਅਨੂਠੀਆਂ ਉਪਲਬਧੀਆਂ ਨਾਲ ਦੇਸ਼ ਭਰ ਵਿੱਚ ਸਮਸਤ ਖੇਡ ਸਮੁਦਾਇ ਦਾ ਮਨੋਬਲ ਕਾਫ਼ੀ ਉੱਚਾ ਹੋਵੇਗਾ ਅਤੇ ਉੱਭਰਦੇ ਖਿਡਾਰੀ ਵਿਭਿੰਨ ਖੇਡਾਂ ਵਿੱਚ ਪੂਰੇ ਜਜ਼ਬੇ ਦੇ ਨਾਲ ਹਿੱਸਾ ਲੈਣ ਵਾਸਤੇ ਅੱਗੇ ਆਉਣ ਲਈ ਪ੍ਰੋਤਸਾਹਿਤ ਹੋਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਅਦਭੁਤ ਪ੍ਰਦਰਸ਼ਨ ਨਾਲ ਦੇਸ਼ ਭਰ ਵਿੱਚ ਖੇਡਾਂ ਬਾਰੇ ਜਾਗਰੂਕਤਾ ਕਈ ਗੁਣਾ ਵਧ ਗਈ ਹੈ।

 

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ਤੇ ਦਲ ਦੀ ਅਜਿੱਤ ਭਾਵਨਾ ਅਤੇ ਮਜ਼ਬੂਤ ਇੱਛਾ-ਸ਼ਕਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੈਰਾ-ਐਥਲੀਟਾਂ ਨੇ ਆਪਣੇ ਜੀਵਨ ਵਿੱਚ ਜਿਨ੍ਹਾਂ ਰੁਕਾਵਟਾਂ ਨੂੰ ਪਾਰ ਕੀਤਾ ਹੈ,  ਉਨ੍ਹਾਂ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਪ੍ਰਸ਼ੰਸਾਯੋਗ ਹੈ। ਜੋ ਖਿਡਾਰੀ ਮੈਡਲ ਨਹੀਂ ਜਿੱਤ ਸਕੇਉਨ੍ਹਾਂ ਦਾ ਮਨੋਬਲ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸੱਚਾ ਖਿਡਾਰੀ ਹਾਰ ਜਾਂ ਜਿੱਤ ਤੋਂ ਪ੍ਰਭਾਵਿਤ ਹੋਏ ਬਿਨਾ ਅੱਗੇ ਵਧਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੇ ਰਾਜਦੂਤ ਹਨ ਅਤੇ ਉਨ੍ਹਾਂ ਨੇ ਆਪਣੇ ਜ਼ਿਕਰਯੋਗ ਪ੍ਰਦਰਸ਼ਨ ਨਾਲ ਵਿਸ਼ਵ ਮੰਚ ’ਤੇ ਰਾਸ਼ਟਰ ਦਾ ਮਾਣ ਵਧਾਇਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀ ‘ਤਪੱਸਿਆਪੁਰੁਸ਼ਾਰਥ(ਮਿਹਨਤ) ਅਤੇ ਪਰਾਕ੍ਰਮ ਦੇ ਜ਼ਰੀਏ ਪੈਰਾ-ਐਥਲੀਟਾਂ ਨੇ ਲੋਕਾਂ ਦਾ ਉਨ੍ਹਾਂ ਦੇ ਪ੍ਰਤੀ ਨਜ਼ਰੀਆ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਤਸਵ ਮਨਾਉਣ ਦੀ ਇਸ ਅਵਧੀ ਵਿੱਚਉਨ੍ਹਾਂ ਨੂੰ ਖੇਡਾਂ ਦੀ ਦੁਨੀਆ ਦੇ ਬਾਹਰ ਕੁਝ ਖੇਤਰਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਕਿਵੇਂ ਪ੍ਰੇਰਿਤ ਕਰ ਸਕਦੇ ਹਨ ਅਤੇ ਬਦਲਾਅ ਲਿਆਉਣ ਵਿੱਚ ਮਦਦ ਕਰ ਸਕਦੇ ਹਨ।  

 

ਪੈਰਾ-ਐਥਲੀਟਾਂ ਨੇ ਸੱਦਾ ਦੇਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਨਾਲ ਇੱਕ ਹੀ ਟੇਬਲ ’ਤੇ ਬੈਠਣਾ ਆਪਣੇ ਆਪ ਵਿੱਚ ਇੱਕ ਬੜੀ ਉਪਲਬਧੀ ਹੈ। ਖਿਡਾਰੀਆਂ ਨੇ ਉਨ੍ਹਾਂ ਦੇ  ਪੂਰੇ ਪ੍ਰਯਤਨ ਵਿੱਚ ਨਿਰੰਤਰ ਮਾਰਗਦਰਸ਼ਨਪ੍ਰੇਰਣਾ ਅਤੇ ਸਮਰਥਨ ਦੇ ਲਈ ਉਨ੍ਹਾਂ ਦਾ  ਵਿਸ਼ੇਸ਼ ਤੌਰ  ਤੇ ਧੰਨਵਾਦ ਕੀਤਾਅਤੇ ਕਿਹਾ ਕਿ ਹੋਰ ਦੇਸ਼ਾਂ ਦੇ ਐਥਲੀਟ ਹੈਰਾਨ ਸਨ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਉਨ੍ਹਾਂ ਦੇ ਭਾਰਤੀ ਖਿਡਾਰੀ ਮਿੱਤਰਾਂ ਨੂੰ ਉਨ੍ਹਾਂ ਦੇ ਪ੍ਰਧਾਨ ਮੰਤਰੀ ਤੋਂ ਵਧਾਈਆਂ ਦੇ ਫੋਨ ਆਏ  ਉਨ੍ਹਾਂ ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਸਰਕਾਰ ਨੇ ਉਨ੍ਹਾਂ ਦੀ ਟ੍ਰੇਨਿੰਗ ਦੀ ਸਭ ਤੋਂ ਉੱਤਮ ਵਿਵਸਥਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ

 

ਕਈ ਖਿਡਾਰੀਆਂ ਨੇ ਆਪਣੇ ਹਸਤਾਖ਼ਰ ਸਹਿਤ ਖੇਡ ਉਪਕਰਣ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੇਜਿਸ ਨਾਲ ਉਨ੍ਹਾਂ ਨੇ ਆਪਣੇ ਮੈਡਲ ਜਿੱਤੇ ਸਾਰੇ ਮੈਡਲ ਵਿਜੇਤਾਵਾਂ ਦੁਆਰਾ ਹਸਤਾਖ਼ਰ ਕੀਤੀ ਇੱਕ ਸਟੋਲ ਵੀ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਖੇਡ ਉਪਕਰਣਾਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਜਿਸ ਦਾ ਐਥਲੀਟਾਂ ਨੇ ਸੁਆਗਤ ਕੀਤਾ ਕੇਂਦਰੀ ਖੇਡ ਮੰਤਰੀ ਅਤੇ ਕੇਂਦਰੀ ਕਾਨੂੰਨ ਮੰਤਰੀ ਵੀ ਇਸ ਅਵਸਰ ’ਤੇ ਮੌਜੂਦ ਸਨ

 

 

*****

ਡੀਐੱਸ/ਏਕੇਜੇ



(Release ID: 1753694) Visitor Counter : 178