ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਦੇ 'ਵਿਸ਼ਵ 2021 ਅੰਡਰ20 ਅਥਲੈਟਿਕਸ ਚੈਂਪੀਅਨਸ਼ਿਪ' ਦੇ ਤਗਮਾ ਜੇਤੂਆਂ ਨਾਲ ਗੱਲਬਾਤ ਕੀਤੀ


ਸਰਕਾਰ ਅਥਲੀਟਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਣ ਲਈ ਸਾਰੀਆਂ ਸੁਵਿਧਾਵਾਂ ਅਤੇ ਬੇਹਤਰੀਨ ਟ੍ਰੇਨਿੰਗ ਯਕੀਨੀ ਬਣਾਏਗੀ: ਸ਼੍ਰੀ ਅਨੁਰਾਗ ਠਾਕੁਰ

ਭਾਰਤ ਨੇ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਦੋ ਤਗਮਿਆਂ ਸਮੇਤ ਕੁੱਲ ਤਿੰਨ ਮੈਡਲ ਜਿੱਤੇ

Posted On: 25 AUG 2021 1:44PM by PIB Chandigarh

 ਮੁੱਖ ਝਲਕੀਆਂ:

 

 • ਸਾਡੇ ਲਈ ਖੁਸ਼ੀ ਦਾ ਇਹ ਬਹੁਤ ਵੱਡਾ ਪਲ ਹੈ, ਅਸੀਂ ਤੁਹਾਡੇ ਵਿੱਚ ਉਮੀਦ ਦੀ ਇੱਕ ਕਿਰਨ ਵੇਖਦੇ ਹਾਂ: ਸ਼੍ਰੀ ਅਨੁਰਾਗ ਠਾਕੁਰ

 • ਨੌਜਵਾਨ ਅਥਲੀਟਾਂ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਕੋਚਿੰਗ ਦੇਣ ਅਤੇ ਪ੍ਰੇਰਿਤ ਕਰਨ ਲਈ ਹੋਰ ਜ਼ਿਆਦਾ ਸਾਬਕਾ ਅਥਲੀਟਾਂ ਨੂੰ ਲਈ ਅੱਗੇ ਆਉਣਾ ਚਾਹੀਦਾ ਹੈ: ਖੇਡ ਮੰਤਰੀ

 • ਅਮਿਤ ਖੱਤਰੀ ਨੇ ਸਾਹ ਲੈਣ ਵਿੱਚ ਦਰਪੇਸ਼ ਤਕਲੀਫਾਂ ਨੂੰ ਬਹਾਦਰੀ ਨਾਲ ਪਾਰ ਕਰਦਿਆਂ ਪੁਰਸ਼ਾਂ ਦੀ 10000 ਮੀਟਰ ਰੇਸ ਵਾਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ

 • ਸੁਸ਼੍ਰੀ ਸ਼ੈਲੀ ਸਿੰਘ ਨੇ ਲੰਬੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ


 

 ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਵਿਖੇ 2021 ਵਿਸ਼ਵ ਅੰਡਰ20 ਅਥਲੈਟਿਕਸ ਚੈਂਪੀਅਨਸ਼ਿਪ ਦੇ ਭਾਰਤੀ ਅਥਲੀਟਾਂ ਅਤੇ ਤਗਮਾ ਜੇਤੂਆਂ ਨਾਲ ਗੱਲਬਾਤ ਕੀਤੀ। ਭਾਰਤ ਨੇ ਕੀਨੀਆ ਦੇ ਨੈਰੋਬੀ ਦੇ ਮੋਈ ਅੰਤਰਰਾਸ਼ਟਰੀ ਖੇਡ ਕੇਂਦਰ ਵਿੱਚ 18 ਤੋਂ 22 ਅਗਸਤ 2021 ਤੱਕ ਹੋਈ ਇਸ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਜੋਂ ਜਾਣੀ ਜਾਂਦੀ ਚੈਂਪੀਅਨਸ਼ਿਪ ਵਿੱਚ ਦੋ ਚਾਂਦੀ ਸਮੇਤ ਤਿੰਨ ਤਗਮੇ ਜਿੱਤੇ। ਇਸ ਮੌਕੇ ਲੰਬੀ ਛਾਲ ਦੇ ਕੋਚ ਰੌਬਰਟ ਬੌਬੀ ਜਾਰਜ, ਅੰਜੂ ਬੌਬੀ ਜਾਰਜ, ਕਮਲ ਅਲੀ ਖਾਨ, ਅਤੇ ਡਾਇਰੈਕਟਰ ਜਨਰਲ (ਡੀਜੀ), ਭਾਰਤੀ ਖੇਡ ਅਥਾਰਟੀ (ਸਾਈ) ਵੀ ਮੌਜੂਦ ਸਨ।

 

C:\Users\Punjabi\Downloads\unnamed (3).jpg https://ci4.googleusercontent.com/proxy/py7Du85BtrwBM505PFXGV2zC6SBQ8PlK_PMeMOY37EHIxUONCrkwQMH8Jb4bij7je6Ba3JG22CfUu-TOZUWkPjf06zi4X_Df8GSG9ocrz4dPyPDx7jXpdytJLw=s0-d-e1-ft#https://static.pib.gov.in/WriteReadData/userfiles/image/image002XJZR.jpg

 

C:\Users\Punjabi\Downloads\unnamed (4).jpg https://ci6.googleusercontent.com/proxy/jed8UgoBsSC48y-pUkWNs0mY1Y3UEmur_ESG8iwp9DLDehCGqBCChxKJoTpZoMKV09PQZuqM_Vp8Lj0nvWRRENqauyTVzNAe16RrR2vhAtvi9cOVQg_HHB_Y1w=s0-d-e1-ft#https://static.pib.gov.in/WriteReadData/userfiles/image/image004F35D.jpg

 

C:\Users\Punjabi\Downloads\unnamed (5).jpg

 

 ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਯੁਵਾ ਚੈਂਪੀਅਨਸ਼ਿਪ ਦੇ ਅਥਲੀਟਾਂ ਨਾਲ ਗੱਲਬਾਤ ਦੌਰਾਨ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਤਗਮਾ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਾਰਤ ਦੇ ਅੰਡਰ 20 ਅਥਲੈਟਿਕਸ ਚੈਂਪੀਅਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਮੰਤਰੀ ਨੇ ਕਿਹਾ, “ਸਾਡੇ ਲਈ ਖੁਸ਼ੀ ਮਨਾਉਣ ਦਾ ਇਹ ਇੱਕ ਵੱਡਾ ਪਲ ਹੈ।” ਸ਼੍ਰੀ ਅਨੁਰਾਗ ਠਾਕੁਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਨੌਜਵਾਨ ਅਥਲੀਟ ਭਵਿੱਖ ਦੀਆਂ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਜਿਵੇਂ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਮੰਤਰੀ ਨੇ ਕਿਹਾ, "ਅਸੀਂ ਤੁਹਾਡੇ ਵਿੱਚ ਉਮੀਦ ਦੀ ਇੱਕ ਕਿਰਨ ਵੇਖਦੇ ਹਾਂ।"

 

 ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਯੁਵਾ ਚੈਂਪੀਅਨਸ਼ਿਪ ਦੇ ਅਥਲੀਟਾਂ ਨਾਲ ਗੱਲਬਾਤ ਦੌਰਾਨ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਤਗਮਾ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਾਰਤ ਦੇ ਅੰਡਰ 20 ਅਥਲੈਟਿਕਸ ਚੈਂਪੀਅਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਮੰਤਰੀ ਨੇ ਕਿਹਾ, “ਸਾਡੇ ਲਈ ਖੁਸ਼ੀ ਮਨਾਉਣ ਦਾ ਇਹ ਇੱਕ ਵੱਡਾ ਪਲ ਹੈ।” ਸ਼੍ਰੀ ਅਨੁਰਾਗ ਠਾਕੁਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਨੌਜਵਾਨ ਅਥਲੀਟ ਭਵਿੱਖ ਦੀਆਂ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਜਿਵੇਂ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਮੰਤਰੀ ਨੇ ਕਿਹਾ, "ਅਸੀਂ ਤੁਹਾਡੇ ਵਿੱਚ ਉਮੀਦ ਦੀ ਇੱਕ ਕਿਰਨ ਵੇਖਦੇ ਹਾਂ।" 

 

 ਖੇਡ ਮੰਤਰੀ ਨੇ ਕੋਵਿਡ -19 ਮਹਾਮਾਰੀ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਬਾਵਜੂਦ ਅਥਲੀਟਾਂ, ਫੈਡਰੇਸ਼ਨ ਅਤੇ ਕੋਚਾਂ ਦੇ ਚੰਗੇ ਪ੍ਰਦਰਸ਼ਨ ਅਤੇ ਮੈਡਲ ਜਿੱਤਣ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਮੰਤਰੀ ਨੇ ਕਿਹਾ, "ਕੋਵਿਡ -19 ਦੇ ਪਿਛੋਕੜ ਵਿੱਚ ਤੁਹਾਡਾ ਪ੍ਰਦਰਸ਼ਨ ਸ਼ਲਾਘਾਯੋਗ ਹੈ। ਇਹ ਸੌਖਾ ਸਮਾਂ ਨਹੀਂ ਸੀ, ਇਹ ਆਮ ਸਮਾਂ ਨਹੀਂ ਸੀ।" ਉਨ੍ਹਾਂ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵੱਡਾ ਸੋਚਣ, ਭਵਿੱਖ ਦੀ ਯੋਜਨਾ ਬਣਾਉਣ ਅਤੇ ਅਗਲੇ ਪੱਧਰ ਦੇ ਮੁਕਾਬਲੇ ਲਈ ਤਿਆਰੀ ਕਰਨ।

 

 ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਭਾਰਤ ਕੋਲ ਖੇਡਾਂ ਦੇ ਵੱਖ-ਵੱਖ ਵਰਗਾਂ ਵਿੱਚ ਕਾਫ਼ੀ ਸੰਖਿਆ ਵਿੱਚ ਉਭਰਦੇ ਹੋਏ ਖਿਡਾਰੀ ਉਪਲੱਭਧ ਹਨ, ਅਤੇ ਸਰਕਾਰ ਦਾ ਧਿਆਨ ਭਾਰਤ ਦੇ ਨੌਜਵਾਨ ਅਥਲੀਟਾਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਨੂੰ ਪੋਡੀਅਮ ਫਿਨਿਸ਼ ਵੱਲ ਵਧਾਉਣ 'ਤੇ ਕੇਂਦਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਥਲੀਟਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਲਈ ਤਿਆਰ ਕਰਨ ਲਈ ਸਾਰੀਆਂ ਸਹੂਲਤਾਂ ਅਤੇ ਸਰਬੋਤਮ ਸਿਖਲਾਈ ਨੂੰ ਯਕੀਨੀ ਬਣਾਏਗੀ, ਅਤੇ ਟੀਓਪੀਐੱਸ (TOPS) ਦੇ ਨਾਲ ਨਾਲ ਕੁਲੀਨ ਅਥਲੀਟਾਂ ਨੂੰ ਸਿਖਲਾਈ ਵੀ ਇਸੇ ਮਕਸਦ ਨਾਲ ਦਿੱਤੀ ਜਾ ਰਹੀ ਹੈ। ਕੋਚਿੰਗ ਦੇ ਖੇਤਰ ਵਿੱਚ ਆਉਣ ਲਈ ਸਾਬਕਾ ਅਥਲੀਟਾਂ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਨੇ ਅਜਿਹੇ ਹੋਰ ਅਥਲੀਟਾਂ ਨੂੰ ਨੌਜਵਾਨ ਅਥਲੀਟਾਂ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਅਸੀਂ ਨਵੇਂ ਵਿਚਾਰਾਂ ਅਤੇ ਸੁਝਾਵਾਂ ਦਾ ਸਵਾਗਤ ਕਰਦੇ ਹਾਂ। ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਮਿਲ ਕੇ ਕੰਮ ਕਰਾਂਗੇ, ਅਸੀਂ ਇੱਕ ਮਜ਼ਬੂਤ ਖੇਡ ਸੱਭਿਆਚਾਰ ਦੇ ਨਾਲ-ਨਾਲ ਭਵਿੱਖ ਦੀ ਉਸਾਰੀ ਵੀ ਕਰ ਸਕਾਂਗੇ। 

 

 ਸ਼੍ਰੀ ਅਮਿਤ ਖੱਤਰੀ ਨੇ 10000 ਮੀਟਰ ਰੇਸ ਵਾਕ ਵਿੱਚ ਸਿਲਵਰ ਮੈਡਲ ਜਿੱਤਿਆ। ਅਮਿਤ ਖੱਤਰੀ ਨੇ ਸਾਹ ਦੀ ਤਕਲੀਫ ‘ਤੇ ਕਾਬੂ ਪਾ ਕੇ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 10000 ਮੀਟਰ ਰੇਸ ਵਾਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਅਮਿਤ ਖੱਤਰੀ, ਜਿਨ੍ਹਾਂ ਨੇ ਜ਼ਿਆਦਾਤਰ ਸਮੇਂ ਤੱਕ ਮੋਹਰੀ ਗਰੁੱਪ ਵਿੱਚ ਗਤੀ ਬਣਾਈ ਰੱਖੀ ਅਤੇ 9000 ਮੀਟਰ ਦੇ ਨਿਸ਼ਾਨ 'ਤੇ ਲੀਡ ਹਾਸਲ ਕੀਤੀ, ਨੇ ਕੀਨੀਆ ਦੇ ਹੈਰੀਸਟੋਨ ਵਾਨੀਓਨੀ (41: 10.84) ਤੋਂ ਪਿਛੇ ਰਹਿੰਦੇ ਹੋਏ 42: 17.94 ਦਾ ਸਮਾਂ ਦਰਜ ਕੀਤਾ। ਵਾਰ -ਵਾਰ ਪਾਣੀ ਪੀਣ ਲਈ ਰਿਫਰੈਸ਼ਮੈਂਟ ਟੇਬਲ 'ਤੇ ਜਾਣ ਕਰਕੇ, ਉਹ ਡੇਢ ਲੈਪ ਪਿੱਛੇ ਰਹਿ ਗਏ, ਨਹੀਂ ਤਾਂ ਉਹ ਹੋਰ ਦੂਰੀ ਤੈਅ ਕਰ ਲੈਂਦੇ ਅਤੇ ਸੋਨ ਤਗਮਾ ਜਿੱਤ ਲੈਂਦੇ।

 

 ਸੁਸ਼੍ਰੀ ਸ਼ੈਲੀ ਸਿੰਘ ਨੇ ਲੰਬੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸ਼ੈਲੀ ਸਿੰਘ ਨੇ ਮਹਿਲਾਵਾਂ ਦੀ ਲੰਬੀ ਛਾਲ ਦੇ ਫਾਈਨਲ ਵਿੱਚ ਚਾਂਦੀ ਦੇ ਤਮਗੇ ਤੱਕ ਪਹੁੰਚਦਿਆਂ ਹੋਇਆਂ 6.59 ਮੀਟਰ ਦਾ ਆਪਣਾ ਸਰਵਸ਼੍ਰੇਸ਼ਠ ਰਿਕਾਰਡ ਦਰਜ ਕੀਤਾ। ਰਾਸ਼ਟਰੀ ਅੰਡਰ20 ਰਿਕਾਰਡ ਹੋਲਡਰ ਸ਼ੈਲੀ ਸਿੰਘ ਤਿੰਨ ਮਹਿਲਾ ਲੌਂਗ ਜੰਪਰਜ਼ ਵਿੱਚੋਂ ਇੱਕ ਸੀ,

ਜਿਸਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 6.40 ਮੀਟਰ ਦੀ ਛਲਾਂਗ ਲਗਾਉਂਦੇ ਹੋਏ ਫਾਈਨਲ ਲਈ 6.35 ਮੀਟਰ ਦੀ ਦੂਰੀ ਦੀ ਨਿਰਧਾਰਤ ਆਟੋਮੈਟਿਕ ਕੁਆਲੀਫਾਈ ਕਰਨ ਦੀ ਸ਼ਰਤ ਪੂਰੀ ਕੀਤੀ। 

 

 ਸ਼੍ਰੀ ਭਰਤ ਸ਼੍ਰੀਧਰ, ਸੁਸ਼੍ਰੀ ਪ੍ਰਿਆ ਮੋਹਨ, ਸੁਸ਼੍ਰੀ ਸੁਮੀ, ਸ਼੍ਰੀ ਕਪਿਲ, ਸ਼੍ਰੀ ਅਬਦੁਲ ਰਜ਼ਾਕ ਨੇ ਮਿਕਸਡ 4x400 ਮੀਟਰ ਰੀਲੇਅ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਨੈਰੋਬੀ ਵਿੱਚ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀ 4x400 ਮੀਟਰ ਮਿਕਸਡ ਰਿਲੇਅ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ। ਭਰਤ ਸ਼੍ਰੀਧਰ, ਪ੍ਰਿਆ ਮੋਹਨ, ਸੁਮੀ ਅਤੇ ਕਪਿਲ ਨੇ ਨਾਇਜੀਰੀਆ (3: 19.70) ਅਤੇ ਪੋਲੈਂਡ (3: 19.80) ਦੇ ਮੁਕਾਬਲੇ 3:20.60 ਨਾਲ ਪਿੱਛੇ ਰਹਿੰਦਿਆਂ ਇੱਕ ਪ੍ਰਸ਼ੰਸਾਯੋਗ ਸਮਾਂ ਕੱਢਿਆ ਅਤੇ ਕੁਆਰਟਰ ਮੀਲ ਈਵੈਂਟ ਵਿੱਚ ਭਾਰਤ ਦੀ ਪ੍ਰਤਿਭਾ ਦੀ ਗਹਿਰਾਈ ਦੀ ਝਲਕ ਦਿੱਤੀ। ਨੈਰੋਬੀ ਵਿੱਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਦੇ 2018 ਦੇ ਸੰਸਕਰਣ ਵਿੱਚ, ਹੀਮਾ ਦਾਸ ਨੇ ਮਹਿਲਾਵਾਂ ਦੀ 400 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ ਸੀ। 

 

 ਅਬਦੁਲ ਰਜ਼ਾਕ ਰਸ਼ੀਦ ਦੁਆਰਾ ਲੀਡ ਲੈੱਗ ਵਿੱਚ ਦੌੜਦੇ ਹੋਏ, ਭਾਰਤੀ ਚੌਕੜੀ ਨੇ ਸਵੇਰੇ ਹੀਟਸ ਵਿੱਚ 3: 23.36 ਦਾ ਸਮਾਂ ਕੱਢਿਆ ਸੀ। ਉਸ ਤੋਂ ਕੁਝ ਦੇਰ ਬਾਅਦ ਹੀ, ਪ੍ਰਿਆ ਅਤੇ ਸੁਮੀ ਨੇ ਆਪਣੀ ਮਹਿਲਾਵਾਂ ਦੀ 400 ਮੀਟਰ ਹੀਟ ਦੌੜ ਵਿੱਚ ਭਾਗ ਲਿਆ। ਉਹ ਇਹ ਸੁਨਿਸ਼ਚਿਤ ਕਰਨ ਵਿੱਚ ਸਫਲ ਰਹੇ ਕਿ ਭਰਤ ਅਤੇ ਕਪਿਲ, ਜਿਨ੍ਹਾਂ ਨੇ 46.42 ਸਕਿੰਟਾਂ ਵਿੱਚ ਜ਼ੋਰਦਾਰ ਢੰਗ ਨਾਲ ਐਂਕਰ ਲੈੱਗ ਦੀ ਦੌੜ ਲਗਾਈ ਸੀ, ਦੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਗਈਆਂ। 

 

 ਫੈਡਰੇਸ਼ਨ ਕੱਪ ਜੂਨੀਅਰ ਚੈਂਪੀਅਨਸ਼ਿਪ ਦੇ ਜੇਤੂ ਭਰਤ ਨੇ ਲੀਡ-ਆਫ ਲੈੱਗ ਲਈ 47.12 ਦਾ ਸਮਾਂ ਲਿਆ ਅਤੇ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਪ੍ਰਿਆ ਨੂੰ ਬੈਟਨ ਸੌਂਪਿਆ। ਪ੍ਰਿਆ ਨੇ ਆਪਣੀ ਪੂਰੀ ਤਾਕਤ ਨਾਲ ਦੌੜ ਲਗਾਈ ਅਤੇ 52.77 ਦੇ ਸਮੇਂ ਦੇ ਨਾਲ, ਦੂਸਰੇ ਲੈੱਗ ਦੀ ਦੌੜ ਲਗਾਉਣ ਵਾਲਿਆਂ ਵਿੱਚ ਤੀਸਰਾ ਸਰਬੋਤਮ ਸਮਾਂ ਕੱਢਿਆ। ਸੁਮੀ ਨੇ ਭਾਰਤ ਨੂੰ ਤਗਮੇ ਦੀ ਦੌੜ ਵਿੱਚ ਬਣਾਈ ਰੱਖਿਆ ਅਤੇ ਉਸਨੇ 54.29 ਦੇ ਸਕੋਰ ਨਾਲ ਵਧੀਆ ਪ੍ਰਦਰਸ਼ਨ ਕੀਤਾ। 

 

 ਕਪਿਲ ਨੇ ਐਂਕਰ ਲੈੱਗ ਦੌਰਾਨ ਸਖਤ ਮਿਹਨਤ ਕੀਤੀ ਪਰ ਫਾਈਨਲ ‘ਚ ਸਭ ਤੋਂ ਤੇਜ਼ ਦੌੜਾਕ ਹੋਣ ਦੇ ਬਾਵਜੂਦ ਪੋਲੈਂਡ ਅਤੇ ਨਾਈਜੀਰੀਆ ਦੇ ਨਾਲ ਅੰਤਰ ਨੂੰ ਪੂਰਾ ਕਰਨ 'ਚ ਅਸਮਰੱਥ ਰਿਹਾ। ਉਸ ਨੇ ਆਪਣੇ ਤਿੰਨ ਸਾਥੀਆਂ ਦੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਆਪਣੀ ਲੈੱਗ ਵਿੱਚ 46.42 ਸਕਿੰਟ ਦਾ ਸਮਾਂ ਲਿਆ।                 

 

 **********


 

ਐੱਨਬੀ/ਐੱਸਕੇ



(Release ID: 1749078) Visitor Counter : 195