ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਜਨ ਭਾਗੀਦਾਰੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’
ਡੀਡੀ ਅਤੇ ਆਕਾਸ਼ਵਾਣੀ ਨੈੱਟਵਰਕ ‘ਤੇ ਪੂਰੇ ਦਿਨ ਵਿਸ਼ੇਸ਼ ਸੁਤੰਤਰਤਾ ਦਿਵਸ ਕਵਰੇਜ
ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦਾ ‘ਆਜ਼ਾਦੀ ਕਾ ਸਫਰ ਆਕਾਸ਼ਵਾਣੀ ਕੇ ਸਾਥ’ 16 ਅਗਸਤ ਤੋਂ ਪ੍ਰਸਾਰਿਤ ਹੋਵੇਗਾ
ਡੀਡੀ ਨਿਊਜ਼ ‘ਤੇ ਸਪੈਸ਼ਲ ਸੈਕਟਰਲ ਪ੍ਰੋਗਰਾਮ
ਤਿੰਨ ਦਿਨਾ ਫਿਲਮ ਫੈਸਟੀਵਲ ਦੇ ਦੌਰਾਨ ਬਿਹਤਰੀਨ ਭਾਰਤੀ ਦੇਸ਼ਭਗਤੀ ਫਿਲਮਾਂ ਦਿਖਾਈਆਂ ਜਾਣਗੀਆਂ
Posted On:
13 AUG 2021 3:00PM by PIB Chandigarh
ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਦੇ ਪਾਵਨ ਅਵਸਰ ‘ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਲਈ ਵਿਆਪਕ ਭਾਗੀਦਾਰੀ ਅਤੇ ਜਾਗਰੂਕਤਾ ਸੁਨਿਸ਼ਚਿਤ ਕਰਨ ਦੇ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ‘ਜਨ ਭਾਗੀਦਾਰੀ ਅਤੇ ਜਨ ਅੰਦੋਲਨ’ ਦੀ ਸਮੁੱਚੀ ਭਾਵਨਾ ਨਾਲ ਇਹ ਮਹੋਤਸਵ ਮਨਾਉਣ ਦੇ ਲਈ ਕਈ ਅਭਿਨਵ ਪ੍ਰੋਗਰਾਮਾਂ ਦੀ ਇੱਕ ਲੜੀ ਤਿਆਰ ਕੀਤੀ ਹੈ। ਇਸ ਦਾ ਉਦੇਸ਼ ‘ਨਵੇਂ ਭਾਰਤ’ ਵੱਲ ਅਦਭੁਤ ਯਾਤਰਾ ਵਿੱਚ ਬਲੀਦਾਨ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਯਾਦ ਕਰਨ ਵਿੱਚ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨਾ ਹੈ। ਮੀਡੀਆ ਇਕਾਈਆਂ ਨੇ ਵਿਭਿੰਨ ਵਿਧਾਵਾਂ ਅਤੇ ਮਾਧਿਅਮਾਂ ਨਾਲ ਦੇਸ਼ ਭਰ ਵਿੱਚ ਪਰਸਪਰ ਤਾਲਮੇਲ ਸਥਾਪਿਤ ਕਰਨ ਵਾਲੇ ਪ੍ਰੋਗਰਾਮਾਂ ਦੀ ਇੱਕ ਲੜੀ ਦੀ ਰੂਪਰੇਖਾ ਤਿਆਰ ਕੀਤੀ ਹੈ।
ਆਪਸ ਵਿੱਚ ਤਾਲਮੇਲ ਸਥਾਪਿਤ ਕਰਨ ਵਾਲੇ ਇਨ੍ਹਾਂ ਪ੍ਰੋਗਰਾਮਾਂ ਦਾ ਇੱਕ ਅਹਿਮ ਪਹਿਲੂ ਸੁਤੰਤਰਤਾ ਸੰਗ੍ਰਾਮ ਦੇ ‘ਗੁਮਨਾਮ ਨਾਇਕਾਂ’ ਸਹਿਤ ਸੁਤੰਤਰਤਾ ਸੈਨਾਨੀਆਂ ਦੇ ਬਹੁਮੁੱਲੇ ਯੋਗਦਾਨ ਨੂੰ ਯਾਦ ਕਰਨਾ ਹੈ। ਆਲ ਇੰਡੀਆ ਰੇਡੀਓ (ਆਕਾਸ਼ਵਾਣੀ) 16 ਅਗਸਤ, 2021 ਤੋਂ ਰਾਸ਼ਟਰੀ ਚੈਨਲ ਦੇ ਨਾਲ-ਨਾਲ ਖੇਤਰੀ ਚੈਨਲਾਂ ‘ਤੇ ਵੀ ਇੱਕ ਵਿਲੱਖਣ ਅਭਿਨਵ ਪ੍ਰੋਗਰਾਮ ‘ਆਜ਼ਾਦੀ ਕਾ ਸਫਰ ਅਕਾਸ਼ਵਾਣੀ ਕੇ ਸਾਥ’ ਪ੍ਰਸਾਰਿਤ ਕਰੇਗਾ। ਉੱਘੇ ਸੁਤੰਤਰਤਾ ਸੈਨਾਨੀਆਂ ‘ਤੇ ਅਧਾਰਿਤ ਅਤੇ ਦਿਨ ਭਰ ਦੀਆਂ ਪ੍ਰਮੁੱਖ ਇਤਿਹਾਸਿਕ ਤੇ ਰਾਜਨੀਤਕ ਘਟਨਾਵਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕਰਨ ਵਾਲਾ ਪੰਜ ਮਿੰਟ ਦਾ ਦੈਨਿਕ ਪ੍ਰਸੰਗ (ਡੇਲੀ ਕੈਪਸੂਲ) ਸ਼ਾਮ:8:20 ਵਜੇ (ਹਿੰਦੀ ਵਿੱਚ) ਅਤੇ ਸ਼ਾਮ: 8:50 ਵਜੇ (ਅੰਗ੍ਰੇਜ਼ੀ ਵਿੱਚ) ਪ੍ਰਸਾਰਿਤ ਕੀਤਾ ਜਾਵੇਗਾ। ਜਨ ਭਾਗੀਦਾਰੀ ਦੀ ਉਤਕ੍ਰਿਸ਼ਟ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਆਕਾਸ਼ਵਾਣੀ 16 ਅਗਸਤ, 2021 ਤੋਂ ‘ਰਾਸ਼ਟਰੀ ਅਤੇ ਖੇਤਰੀ ਅੰਮ੍ਰਿਤ ਮਹੋਤਸਵ ਥੀਮ ਕਇਜ਼’ ਦੀ ਵੀ ਆਯੋਜਨ ਕਰ ਰਿਹਾ ਹੈ। (ਹਿੰਦੀ: ਸ਼ਾਮ: 8 ਵਜੇ ਤੋਂ ਸ਼ਾਮ: 8:30 ਵਜੇ ਤੱਕ ਅਤੇ ਅੰਗ੍ਰੇਜ਼ੀ: ਸ਼ਾਮ: 8:30 ਤੋਂ ਸ਼ਾਮ: 9 ਵਜੇ ਤੱਕ)।
16 ਅਗਸਤ, 2021 ਤੋਂ ਡੀਡੀ ਨੈੱਟਵਰਕ ਪੰਜ ਮਿੰਟ ਦੇ ਦੈਨਿਕ ਪ੍ਰਸੰਗ (ਡੇਲੀ ਕੈਪਸੂਲ) ਦਾ ਪ੍ਰਸਾਰਣ ਕਰੇਗਾ ਜਿਸ ਵਿੱਚ ਉਸ ਦਿਨ ਦੀਆਂ ਪ੍ਰਮੁੱਖ ਇਤਿਹਾਸਿਕ ਅਤੇ ਰਾਜਨੀਤਕ ਘਟਨਾਵਾਂ ਦਾ ਵਿਸਤ੍ਰਿਤ ਵੇਰਵਾ ਹੋਵੇਗਾ। ਇਸ ਪ੍ਰੋਗਰਾਮ ਦਾ ਪ੍ਰਸਾਰਣ ਹਰ ਦਿਨ ਡੀਡੀ ਨਿਊਜ਼ ਦੁਆਰਾ ਸ਼ਾਮ: 8:55 ਵਜੇ ਅਤੇ ਡੀਡੀ ਇੰਡੀਆ ਦੁਆਰਾ ਸ਼ਾਮ: 8:30 ਵਜੇ ਕੀਤਾ ਜਾਵੇਗਾ। ਦੂਰਦਰਸ਼ਨ ਨੇ ਦੇਸ਼ਭਗਤੀ ਅਤੇ ਬਲੀਦਾਨ ਦੀ ਮਾਰਮਿਕ ਭਾਵਨਾ ਨੂੰ ਅਤਿਅੰਤ ਉਤਕ੍ਰਿਸ਼ਟ ਢੰਗ ਨਾਲ ਪੇਸ਼ ਕਰਨ ਵਾਲੀਆਂ ਫਿਲਮਾਂ ਦਾ ਇੱਕ ਸਮੂਹ ਤਿਆਰ ਕੀਤਾ ਹੈ। ਹਿੰਦੁਸਤਾਨ ਕੀ ਕਸਮ ਅਤੇ ਤਿਰੰਗਾ ਜਿਹੀਆਂ ਫਿਲਮਾਂ 15 ਅਗਸਤ, 2021 ਨੂੰ ਦਿਖਾਈਆਂ ਜਾਣਗੀਆਂ। ਸਟਾਰਟ-ਅੱਪਸ, ਰੱਖਿਆ, ਪੁਲਾੜ ਅਤੇ ਇਤਿਹਾਸਿਕ ਕਾਨੂੰਨ ਜਿਹੇ ਵਿਸ਼ਿਆਂ ‘ਤੇ ਸਪੈਸ਼ਲ ਸੈਕਟਰਲ ਪ੍ਰੋਗਰਾਮਾਂ ਦੀ ਇੱਕ ਵਿਸ਼ੇਸ਼ ਸੀਰੀਜ਼ ਦਾ ਪ੍ਰਸਾਰਣ ਵੀ ਸ਼ੁਰੂ ਹੋ ਗਿਆ ਹੈ। ਡੀਡੀ ਸੁਤੰਤਰਤਾ ਦਿਵਸ ‘ਤੇ ਪੂਰੇ ਦਿਨ ਵਿਸ਼ੇਸ਼ ਕਵਰੇਜ ਸੁਨਿਸ਼ਚਿਤ ਕਰੇਗਾ ਜਿਸ ਵਿੱਚ ਲਾਲ ਕਿਲੇ ਤੋਂ ਸਿੱਧਾ ਪ੍ਰਸਾਰਣ, ਇਸ ਮਹੱਤਵਪੂਰਨ ਅਵਸਰ ਨੂੰ ਦਰਸਾਉਣ ਵਾਲੇ ਵਿਸ਼ੇਸ਼ ਸ਼ੋਅ ਸ਼ਾਮਲ ਹਨ।
ਐੱਨਐੱਫਡੀਸੀ 15 ਤੋਂ 17 ਅਗਸਤ, 2021 ਤੱਕ ਆਪਣੇ ਓਟੀਟੀ ਪਲੈਟਫਾਰਮ www.cinemasofindia.com ‘ਤੇ ਗਾਂਧੀ, ਮੇਕਿੰਗ ਆਵ੍ ਮਹਾਤਮਾ, ਘਰੇ ਬੈਰੇ ਜਿਹੀਆਂ ਪ੍ਰਤਿਸ਼ਠਿਤ ਫਿਲਮਾਂ ਦੀ ਸਟ੍ਰੀਮਿੰਗ ਕਰੇਗਾ। ਇਸੇ ਅਵਧੀ ਦੌਰਾਨ ਫਿਲਮ ਡਿਵੀਜ਼ਨ ਵੀ ਇਸ ਅਵਸਰ ਨੂੰ ਤਿੰਨ ਦਿਨਾ ਫਿਲਮ ਫੈਸਟੀਵਲ ਦੇ ਨਾਲ ਮਨਾਵੇਗਾ ਜਿਸ ਦੌਰਾਨ ਸੁਤੰਤਰਤਾ ਸੈਨਾਨੀਆਂ ਅਤੇ ਭਾਰਤੀ ਸੁਤੰਤਰਤਾ ਸੰਗ੍ਰਾਮ ‘ਤੇ ਬਣੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਦੇਸ਼ ਭਰ ਦੀਆਂ ਸੰਸਥਾਵਾਂ ਦੇ ਨਾਲ ਉਚਿਤ ਤਾਲਮੇਲ ਸਥਾਪਿਤ ਕਰਦੇ ਹੋਏ ਇਨ੍ਹਾਂ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ, ਤਾਕਿ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚ ਸੁਨਿਸ਼ਚਿਤ ਕੀਤੀ ਜਾ ਸਕੇ।
ਮੰਤਰਾਲੇ ਦੇ ਸੋਸ਼ਲ ਮੀਡੀਆ ਪਲੈਟਫਾਰਮ ਵੀ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਵਿਭਿੰਨ ਪਹਿਲੂਆਂ ‘ਤੇ ਸੂਚਨਾਤਮਕ ਏਵੀ ਕੰਟੈਂਟ ਜ਼ਰੀਏ ਲੋਕਾਂ ਤੱਕ ਆਪਣੀ ਪਹੁੰਚ ਸੁਨਿਸ਼ਚਿਤ ਕਰ ਰਹੇ ਹਨ। ਇਸ ਜਨ ਭਾਗੀਦਾਰੀ ਨਾਲ ਨੌਜਵਾਨਾਂ ਅਤੇ ਬੱਚਿਆਂ ਨੂੰ ਜੋੜਨ ਦੇ ਲਈ ਮੰਤਰਾਲਾ ਇੰਟਰਨੈੱਟ ਯੂਜ਼ਰਸ ਨਾਲ ਵਿਭਿੰਨ ਵਿਸ਼ਿਆਂ ‘ਤੇ ਪ੍ਰਾਸੰਗਿਕ ਵੀਡੀਓਜ਼ ਵੀ ਸ਼ਾਮਲ ਕਰ ਰਿਹਾ ਹੈ, ਜਿਨ੍ਹਾਂ ਨੂੰ ਇਸ ਦੇ ਪਲੈਟਫਾਰਮ ‘ਤੇ ਦਿਖਾਇਆ ਜਾਵੇਗਾ।
https://youtu.be/ttKE9UJJpIk
*********
ਸੌਰਭ ਸਿੰਘ
(Release ID: 1745572)
Visitor Counter : 319
Read this release in:
English
,
Urdu
,
Hindi
,
Marathi
,
Manipuri
,
Gujarati
,
Odia
,
Tamil
,
Telugu
,
Kannada
,
Malayalam