ਪ੍ਰਧਾਨ ਮੰਤਰੀ ਦਫਤਰ

ਭਾਰਤ ਦੀ ਵਿਕਾਸ ਯਾਤਰਾ ਵਿੱਚ ਵਾਹਨ ਸਕ੍ਰੈਪ ਨੀਤੀ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਮੀਲ ਪੱਥਰ (ਪੜਾਅ): ਪ੍ਰਧਾਨ ਮੰਤਰੀ

Posted On: 13 AUG 2021 11:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅੱਜ ਵਾਹਨ ਸਕ੍ਰੈਪ ਨੀਤੀ ਦੀ ਸ਼ੁਰੂਆਤ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ (ਪੜਾਅ) ਹੈ।

ਆਪਣੇ ਕਈ ਟਵੀਟਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ;

“ਅੱਜ ਵਾਹਨ ਸਕ੍ਰੈਪ ਨੀਤੀ ਦੀ ਸ਼ੁਰੂਆਤ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਅਹਿਮ (ਪੜਾਅ) ਹੈ। ਵਾਹਨ ਸਕ੍ਰੈਪਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੇ ਲਈ ਗੁਜਰਾਤ ਵਿੱਚ ਹੋਏ ਨਿਵੇਸ਼ਕ ਸੰਮੇਲਨ ਤੋਂ ਸੰਭਾਵਨਾਵਾਂ ਦੀਆਂ ਨਵੀਆਂ ਦਿਸ਼ਾਵਾਂ ਖੁੱਲ੍ਹਦੀਆਂ ਹਨ। ਮੈਂ ਦੇਸ਼ ਦੇ ਨੌਜਵਾਨਾਂ ਅਤੇ ਸਟਾਰਟ-ਅੱਪ ਕੰਪਨੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ।

ਵਾਹਨ ਸਕ੍ਰੈਪਿੰਗ ਨਾਲ ਹੌਲ਼ੀ- ਹੌਲ਼ੀ ਤੇ ਵਾਤਾਵਰਣ ਨੂੰ ਬਿਨਾ ਨੁਕਸਾਨ ਪਹੁੰਚਾਏ ਪ੍ਰਦੂਸ਼ਣ ਫੈਲਾਉਣ ਵਾਲੇ ਅਤੇ ਨਕਾਰਾ ਵਾਹਨਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ। ਸਾਡਾ ਲਕਸ਼ ਹੈ ਵਾਤਾਵਰਣ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾਉਂਦੇ ਹੋਏ ਸਾਰੇ ਹਿਤਧਾਰਕਾਂ ਦੇ ਲਈ ਇੱਕ ਕਾਰਗਰ #circulareconomy ਦੀ ਰਚਨਾ ਅਤੇ ਮੁੱਲ-ਸੰਵਰਧਨ ਕਰਨਾ।”

 

***

ਡੀਐੱਸ/ਐੱਸਐੱਚ(Release ID: 1745471) Visitor Counter : 108