ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੀਰਜ ਚੋਪੜਾ ਨੂੰ ਟੋਕੀਓ ਓਲੰਪਿਕਸ 2020 ਵਿੱਚ ਜੈਵਲਿਨ ਥ੍ਰੋਅ 'ਚ ਗੋਲਡ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ

Posted On: 07 AUG 2021 6:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੀਰਜ ਚੋਪੜਾ ਨੂੰ ਟੋਕੀਓ ਓਲੰਪਿਕਸ 2020 ਵਿੱਚ ਜੈਵਲਿਨ ਥ੍ਰੋਅ 'ਚ ਗੋਲਡ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਮਾਲ ਦੀ ਭਾਵਨਾ ਨਾਲ ਖੇਡਿਆ ਅਤੇ ਬੇਮਿਸਾਲ ਧੀਰਜ ਦਿਖਾਇਆ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਟੋਕੀਓ ਵਿੱਚ ਇਤਿਹਾਸ ਰਚਿਆ ਗਿਆ ਹੈ! ਨੀਰਜ ਚੋਪੜਾ (@Neeraj_chopra1) ਨੇ ਅੱਜ ਜੋ ਉਪਲਬਧੀ ਹਾਸਲ ਕੀਤੀ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।  ਯੁਵਾ ਨੀਰਜ ਨੇ ਅਸਾਧਾਰਣ ਤੌਰ `ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਮਾਲ ਦੀ ਭਾਵਨਾ ਨਾਲ ਖੇਡਿਆ ਅਤੇ ਬੇਮਿਸਾਲ ਧੀਰਜ ਦਿਖਾਇਆ। ਗੋਲਡ ਮੈਡਲ ਜਿੱਤਣ ਦੇ ਲਈ ਉਨ੍ਹਾਂ ਨੂੰ ਵਧਾਈਆਂ। #Tokyo2020"

 

 

 

************

ਡੀਐੱਸ/ਐੱਸਐੱਚ


(Release ID: 1743700)