ਪ੍ਰਧਾਨ ਮੰਤਰੀ ਦਫਤਰ

ਨੈਸ਼ਨਲ ਹੈਂਡਲੂਮ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਸਥਾਨਕ ਹੈਂਡਲੂਮ ਉਤਪਾਦਾਂ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ


ਹੈਂਡਲੂਮਸ ਵਿੱਚ ਭਾਰਤ ਦੀ ਵਿਵਿਧਤਾ ਅਤੇ ਅਣਗਿਣਤ ਬੁਣਕਰਾਂ ਅਤੇ ਦਸਤਕਾਰਾਂ ਦੀ ਨਿਪੁੰਨਤਾ ਨਜ਼ਰ ਆਉਂਦੀ ਹੈ

Posted On: 07 AUG 2021 1:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਹੈਂਡਲੂਮਸ ਵਿੱਚ ਭਾਰਤ ਦੀ ਵਿਵਿਧਤਾ ਅਤੇ ਅਣਗਿਣਤ ਬੁਣਕਰਾਂ ਅਤੇ ਦਸਤਕਾਰਾਂ ਦੀ ਨਿਪੁੰਨਤਾ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਸਥਾਨਕ ਹੈਂਡਲੂਮ ਉਤਪਾਦਾਂ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

 

ਹੈਂਡਲੂਮਸ ਵਿੱਚ ਭਾਰਤ ਦੀ ਵਿਵਿਧਤਾ ਅਤੇ ਅਣਗਿਣਤ ਬੁਣਕਰਾਂ ਤੇ ਦਸਤਕਾਰਾਂ ਦੀ ਨਿਪੁੰਨਤਾ ਨਜ਼ਰ ਆਉਂਦੀ ਹੈ। ਨੈਸ਼ਨਲ ਹੈਂਡਲੂਮ ਦਿਵਸ #MyHandloomMyPride ਦੀ ਭਾਵਨਾ ਨੂੰ ਬਲ ਦੇ ਕੇ ਸਾਡੇ ਬੁਣਕਰਾਂ ਨੂੰ ਸਮਰਥਨ ਦੇਣ ਦੀ ਪ੍ਰਤੀਬੱਧਤਾ ਦੁਹਰਾਉਣ ਦਾ ਦਿਨ ਹੈ। ਆਓ, ਅਸੀਂ ਸਾਰੇ ਸਥਾਨਕ ਹੈਂਡਲੂਮ ਉਤਪਾਦਾਂ ਦਾ ਸਮਰਥਨ ਕਰੀਏ!

 

 

ਓਲੰਪਿਕਸ ਮੈਡਲ ਜੇਤੂ ਸਾਈਖੋਮ ਮੀਰਾਬਾਈ ਚਾਨੂ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ:

 

"ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਹੈਂਡਲੂਮ ਵਿੱਚ ਨਵੀਂ ਦਿਲਚਸਪੀ ਦੇਖੀ ਜਾ ਰਹੀ ਹੈ। ਮੀਰਾਬਾਈ ਚਾਨੂ ਨੂੰ #MyHandloomMyPride ਦਾ ਸਮਰਥਨ ਕਰਦੇ ਦੇਖ ਕੇ ਖੁਸ਼ੀ ਹੋ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੈਂਡਲੂਮ ਸੈਕਟਰ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦਿੰਦਾ ਰਹੇਗਾ।"

 

 

*******

ਡੀਐੱਸ



(Release ID: 1743580) Visitor Counter : 146