ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ


41 ਸਾਲ ਬਾਅਦ ਪੁਰਸ਼ ਹਾਕੀ ਟੀਮ ਨੇ ਓਲੰਪਿਕ ਵਿੱਚ ਮੈਡਲ ਜਿੱਤ ਕੇ ਇਤਿਹਾਸ ਰਚਿਆ

Posted On: 05 AUG 2021 2:05PM by PIB Chandigarh

 ਮੁੱਖ ਝਲਕੀਆਂ:

 

 • ਕਾਂਸੇ ਦੇ ਮੈਡਲ ਲਈ ਇੱਕ ਦਿਲਚਸਪ ਮੈਚ ਵਿੱਚ ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ

 • ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ

 • ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, ਭਾਰਤ ਨੂੰ ਤੁਹਾਡੇ 'ਤੇ ਮਾਣ ਹੈ

 ਇੱਕ ਇਤਿਹਾਸਕ ਜਿੱਤ ਵਿੱਚ, ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਪਿਛਲੇ 41 ਸਾਲਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੀ ਇਹ ਪਹਿਲੀ ਓਲੰਪਿਕ ਮੈਡਲ ਜਿੱਤ ਹੈ ਜੋ ਉਨ੍ਹਾਂ ਨੇ ਰੋਮਾਂਚਕ ਕਾਂਸੀ ਮੈਡਲ ਦੇ ਮੈਚ ਵਿੱਚ ਜਰਮਨੀ ਵਿਰੁਧ 5-4 ਨਾਲ ਜਿੱਤ ਕੇ ਹਾਸਲ ਕੀਤੀ। ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਹਰ ਕੋਨੇ ਤੋਂ ਭਾਰਤੀਆਂ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮੁੱਖ ਕੋਚ ਗ੍ਰਾਹਮ ਰੀਡ ਅਤੇ ਸਹਾਇਕ ਕੋਚ ਪਿਯੂਸ਼ ਦੁਬੇ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ, “ਸਾਡੀ ਪੁਰਸ਼ ਹਾਕੀ ਟੀਮ ਨੂੰ 41 ਸਾਲਾਂ ਬਾਅਦ ਹਾਕੀ ਵਿੱਚ ਓਲੰਪਿਕ ਮੈਡਲ ਜਿੱਤਣ ਲਈ ਵਧਾਈ। ਟੀਮ ਨੇ ਜਿੱਤਣ ਲਈ ਬੇਮਿਸਾਲ ਕੌਸ਼ਲ, ਤਾਕਤ ਅਤੇ ਦ੍ਰਿੜਤਾ ਦਿਖਾਈ। ਇਹ ਇਤਿਹਾਸਕ ਜਿੱਤ ਹਾਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਅਤੇ ਨੌਜਵਾਨਾਂ ਨੂੰ ਖੇਡਣ ਅਤੇ ਉੱਤਮ ਹੋਣ ਲਈ ਪ੍ਰੇਰਿਤ ਕਰੇਗੀ।”

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਓਲੰਪਿਕਸ ਵਿੱਚ ਕਾਂਸੀ ਮੈਡਲ ਜਿੱਤਣ ਲਈ ਭਾਰਤੀ ਹਾਕੀ ਪੁਰਸ਼ ਟੀਮ ਨੂੰ ਵਧਾਈ ਦਿੱਤੀ। ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ, "ਇਤਿਹਾਸਕ!

ਇਹ ਦਿਨ ਹਰ ਭਾਰਤੀ ਲਈ ਹਮੇਸ਼ਾ ਯਾਦਗਾਰ ਰਹੇਗਾ। ਸਾਡੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਘਰ ਲਿਆਉਣ ਲਈ ਵਧਾਈ। ਇਸ ਸ਼ਾਨਦਾਰ ਜਿੱਤ ਦੇ ਨਾਲ, ਟੀਮ ਨੇ ਪੂਰੇ ਦੇਸ਼ ਅਤੇ ਖਾਸ ਕਰਕੇ ਸਾਡੇ ਨੌਜਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਭਾਰਤ ਨੂੰ ਆਪਣੀ ਹਾਕੀ ਟੀਮ 'ਤੇ ਮਾਣ ਹੈ।”

ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ, "ਭਾਰਤ ਲਈ ਇੱਕ ਬਿਲੀਅਨ ਚੀਅਰਸ! ਮੁੰਡਿਓ, ਤੁਸੀਂ ਇਹ ਕਰ ਲਿਆ ਹੈ! ਅਸੀਂ ਚੁੱਪ ਨਹੀਂ ਰਹਿ ਸਕਦੇ! ਸਾਡੀ ਪੁਰਸ਼ ਹਾਕੀ ਟੀਮ ਨੇ ਅੱਜ ਵੀ ਓਲੰਪਿਕ ਇਤਿਹਾਸ ਦੀਆਂ ਕਿਤਾਬਾਂ ਵਿੱਚ ਆਪਣੀ ਕਿਸਮਤ ਦਾ ਦਬਦਬਾ ਕਾਇਮ ਕੀਤਾ ਅਤੇ ਆਪਣੀ ਕਿਸਮਤ ਨੂੰ ਪਰਿਭਾਸ਼ਤ ਕੀਤਾ, ਦੁਬਾਰਾ! ਸਾਨੂੰ ਤੁਹਾਡੇ ‘ਤੇ ਬਹੁਤ ਮਾਣ ਹੈ!”

 ਟੌਪਸ ਤੋਂ ਸਹਾਇਤਾ:

 ਵਿਭਿੰਨ ਅੰਤਰਰਾਸ਼ਟਰੀ ਮੁਕਾਬਲਿਆਂ ਅਤੇ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਵੀਜ਼ਾ ਸਹਾਇਤਾ।

 ਟੌਪਸ ਦੀ ਵਿੱਤੀ ਸਹਾਇਤਾ ਨਾਲ ਟੀਮ ਲਈ ਫਿਜ਼ੀਓਥੈਰੇਪਿਸਟ।

 2018 ਏਸ਼ੀਆਈ ਖੇਡਾਂ ਦੌਰਾਨ 2 ਮਹੀਨਿਆਂ ਲਈ 50,000 ਰੁਪਏ ਪ੍ਰਤੀ ਮਹੀਨਾ ਦੇ ਪਾਕੇਟ ਭੱਤੇ।

 ਮਾਰਚ 2021 ਤੋਂ ਅਗਸਤ 2021 ਤੱਕ 50,000 ਰੁਪਏ ਪ੍ਰਤੀ ਮਹੀਨਾ ਦੇ ਪਾਕੇਟ ਭੱਤੇ।

ਵਿਦੇਸ਼ੀ ਐਕਸਪੋਜ਼ਰ, ਨੈਸ਼ਨਲ ਕੋਚਿੰਗ ਕੈਂਪ, ਕੋਚ ਅਤੇ ਸਹਾਇਕ ਸਟਾਫ ਅਤੇ ACTC ਦੇ ਅਧੀਨ ਉਪਕਰਣ ਪ੍ਰਦਾਨ ਕੀਤੇ ਗਏ।

 ਫੰਡਿੰਗ (2016 ਤੋਂ ਵਰਤਮਾਨ)

 ਟੌਪਸ ਟੀਮ: 16,80,000 ਰੁਪਏ। 

 ਟੌਪਸ ਵਿਅਕਤੀਗਤ: 3,00,000 ਰੁਪਏ।

 ACTC ਟੀਮ: 50,00,00,000 ਰੁਪਏ। 

 ਕੁੱਲ:  50,19,80,000 ਰੁਪਏ।

 

 

  *********

 

ਐੱਨਬੀ/ਓਏ


(Release ID: 1742969) Visitor Counter : 204